ਰੱਖਿਆ ਮੰਤਰਾਲਾ

ਭਾਰਤ-ਉਜ਼ਬੇਕਿਸਤਾਨ ਸੰਯੁਕਤ ਸੈਨਾ ਅਭਿਆਸ ‘ਡਸਟਲਿਕ’ ਪਿਥੌਰਾਗੜ੍ਹ (ਉੱਤਰਾਖੰਡ) ਵਿੱਚ ਸ਼ੁਰੂ

Posted On: 20 FEB 2023 4:22PM by PIB Chandigarh

ਭਾਰਤੀ ਸੈਨਾ ਅਤੇ ਉਜ਼ਬੇਕਿਸਤਾਨ ਦੀ ਸੈਨਾ ਦੇ ਵਿੱਚ ਸੰਯੁਕਤ ਸੈਨਾ ਅਭਿਆਸ ‘ਡਸਟਲਿਕ’ ਦਾ ਚੌਥਾ ਐਡੀਸ਼ਨ ਅੱਜ ਵਿਦੇਸ਼ੀ ਸਿਖਲਾਈ ਨੋਡ, ਪਿਥੌਰਾਗੜ੍ਹ (ਉੱਤਰਾਖੰਡ) ਵਿੱਚ ਸ਼ੁਰੂ ਹੋਇਆ। ਉਜ਼ਬੇਕਿਸਤਾਨ ਅਤੇ ਭਾਰਤੀ ਸੈਨਾ ਦੇ 45-45 ਸੈਨਿਕ ਇਸ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਇਸ ਦਾ ਉਦੇਸ਼ ਦੋਹਾਂ ਸੈਨਾਵਾਂ ਦੇ ਵਿੱਚ ਸਕਾਰਾਤਮਕ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤੀ ਸੈਨਾ ਦੀ ਟੁਕੜੀ ਵਿੱਚ ਗੜ੍ਹਵਾਲ ਰਾਈਫਲਜ਼ ਰੈਜੀਮੈਟ ਦੀ ਇੱਕ ਇਨਫੈਂਟ੍ਰੀ ਬਟਾਲੀਅਨ ਦੇ ਸੈਨਿਕ ਸ਼ਾਮਲ ਹਨ। ਇਸ ਅਭਿਆਸ ਦਾ ਪਹਿਲਾ ਐਡੀਸ਼ਨ ਨਵੰਬਰ 2019 ਵਿੱਚ ਉਜ਼ਬੇਕਿਸਤਾਨ ਵਿੱਚ ਆਯੋਜਿਤ ਕੀਤਾ ਗਿਆ ਸੀ।

14 ਦਿਨਾਂ ਤੱਕ ਚੱਲਣ ਵਾਲਾ ਇਹ ਸੰਯੁਕਤ ਅਭਿਆਸ ਸੰਯੁਕਤ ਰਾਸ਼ਟਰ ਦੇ ਆਦੇਸ਼ ਦੇ ਤਹਿਤ ਪਹਾੜੀ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਅੰਤਕਵਾਦ ਵਿਰੋਧੀ ਸੰਯੁਕਤ ਅਭਿਯਾਨਾਂ ’ਤੇ ਧਿਆਨ ਕੇਂਦ੍ਰਿਤ ਹੈ ਅਤੇ ਇਸ ਵਿੱਚ ਫੀਲਡ ਟ੍ਰੇਨਿੰਗ ਅਭਿਆਸ, ਯੁੱਧ ਵਿਚਾਰ-ਵਟਾਂਦਰੇ, ਲੈਕਚਰ, ਪ੍ਰਦਰਸ਼ਨ ਸ਼ਾਮਲ ਹੋਣਗੇ ਅਤੇ ਇੱਕ ਪ੍ਰਮਾਣਿਕਤਾ ਅਭਿਆਸ ਨਾਲ ਇਸ ਦਾ ਸਮਾਪਨ ਹੋਵੇਗਾ। ਦੋਵੇਂ ਧਿਰਾਂ ਸੰਭਾਵੀ ਖਤਰਿਆਂ ਨੂੰ ਬੇਅਸਰ ਕਰਨ ਦੇ ਲਈ ਸੰਯੁਕਤ ਰੂਪ ਨਾਲ ਸਾਮਰਿਕ ਅਭਿਆਸਾਂ ਦੀ ਇੱਕ ਲੜੀ ਵਿੱਚ ਟ੍ਰੇਨਿੰਗ, ਯੋਜਨਾਬੰਦੀ, ਅਤੇ ਨਿਸ਼ਪਾਦਨ ਕਰਨਗੇ। ਉੱਥੇ ਹੀ ਸੰਯੁਕਤ ਆਪ੍ਰੇਸ਼ਨ ਕਰਨ ਲਈ ਨਵੀਂ ਪੀੜ੍ਹੀ ਦੇ ਉਪਕਰਨਾਂ ਅਤੇ ਟੈਕਨੋਲੋਜੀ ਦਾ ਉਪਯੋਗ ਕਰਨਾ ਵੀ ਸਿਖਣਗੇ। ਇਨ੍ਹਾਂ ਤਾਕਤਾਂ ਦੇ ਵਿੱਚ ਆਪਸੀ ਕਾਰਜਸ਼ੀਲਤਾ ਵਧਾਉਣ ’ਤੇ ਉੱਚਿਤ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਅਭਿਆਸ ਦੇ ਦੌਰਾਨ ਜੋ ਦੋਸਤੀ, ਸਹਿ-ਭਾਵ ਅਤੇ ਸਦਭਾਵਨਾ ਪੈਦਾ ਹੋਵੇਗੀ, ਉਹ ਵੱਖ-ਵੱਖ ਅਭਿਯਾਨਾਂ ਦੇ ਸੰਚਾਲਨ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਵਿੱਚ ਅਤੇ ਇੱਕ ਦੂਜੇ ਦੇ ਸੰਗਠਨ ਦੀ ਸਮਝ ਨੂੰ ਸਮਰੱਥ ਕਰਕੇ, ਦੋਵਾਂ ਸੈਨਾਵਾਂ ਦੇ ਵਿੱਚ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਾਮਲਿਆਂ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ। 

https://static.pib.gov.in/WriteReadData/userfiles/image/GpPhoto17V9.jpeg

****

ਐੱਸਸੀ/ਆਰਐੱਸਆਰ/ਵੀਕੇਟੀ



(Release ID: 1901068) Visitor Counter : 85