ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਯਥਾ ਪਰਿਕਲਪਿਤ ਬੁਨਿਆਦੀ ਪੜਾਅ ਦੇ ਲਈ ਸਿਖਲਾਈ-ਅਧਿਆਪਨ ਸਮੱਗਰੀ ਦੀ ਸ਼ੁਰੂਆਤ ਕੀਤੀ


‘ਜਾਦੂਈ ਪਿਟਾਰਾ’3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਤਿਆਰ ਕੀਤੀ ਗਈ ਖੇਡ-ਅਧਾਰਿਤ ਸਿਖਲਾਈ-ਅਧਿਆਪਨ ਸਮੱਗਰੀ ਹੈ- ਸ਼੍ਰੀ ਧਰਮੇਂਦਰ ਪ੍ਰਧਾਨ

ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਤਹਿਤ ਵਿਕਸਿਤ ‘ਜਾਦੂਈ ਪਿਟਾਰਾ’ 13 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ-ਸ਼੍ਰੀ ਧਰਮੇਂਦਰ ਪ੍ਰਧਾਨ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨਸੀਈਆਰਟੀ ਨੂੰ ਮਾਤ ਭਾਸ਼ਾ ਵਿੱਚ ‘ਜਾਦੂਈ ਪਿਟਾਰਾ’ ਵਿੱਚ ਸ਼ਾਮਲ ਸਮੱਗਰੀ ਦਾ ਅਨੁਵਾਦ ਕਰਵਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਅਪੀਲ ਕੀਤੀ

Posted On: 20 FEB 2023 6:43PM by PIB Chandigarh

ਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ 2022 ਦੇ ਤਹਿਤ ਪਰਿਕਲਪਨਾ ਕੀਤੀ ਗਈ ਸੀ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ ’ਤੇ ਰਾਸ਼ਟਰੀ ਸੰਚਾਲਨ ਕਮੇਟੀ ਦੇ ਚੇਅਰਪਰਸਨ ਡਾ. ਕੇ ਕਸਤੂਰੀਰੰਗਨ ਦੀ ਮੌਜੂਦਗੀ ਹੇਠ ਅੱਜ ਨਵੀਂ ਦਿੱਲੀ ਵਿੱਚ ਬੁਨਿਆਦੀ ਪੜਾਅ ਦੇ  ਲਈ ਸਿੱਖਿਆ-ਅਧਿਆਪਨ ਸਮੱਗਰੀ ਦੀ ਸ਼ੁਰੂਆਤ ਕੀਤੀ।

 

https://static.pib.gov.in/WriteReadData/userfiles/image/image001SHQY.jpg

ਇਸ ਮੌਕੇ ’ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਿੱਖਣ ਦੇ ਲੈਂਡਸਕੇਪ ਨੂੰ ਹੋਰ ਜ਼ਿਆਦਾ ਜੀਵੰਤ ਬਣਾਉਣ ਲਈ ਅੱਜ ਦਾ ਇਹ ਦਿਨ ਇੱਕ ਇਤਿਹਾਸਿਕ ਦਿਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਖੇਡ-ਆਧਾਰਿਤ ਸਿੱਖਿਆ-ਅਧਿਆਪਨ ਸਮੱਗਰੀ ‘ਜਾਦੂਈ ਪਿਟਾਰਾ’ ਅੱਜ ਲਾਂਚ ਕੀਤੀ ਗਈ ਹੈ।

https://static.pib.gov.in/WriteReadData/userfiles/image/image002U8MB.jpg

ਸ਼੍ਰੀ ਪ੍ਰਧਾਨ ਨੇ ਇਸ ਗੱਲ ਨੂੰ ਪ੍ਰਕਾਸ਼ ਪਾਇਆ ਕਿ ਪਲੇਬੁੱਕ, ਖਿਡੌਣੇ, ਪਹੇਲਿਆਂ, ਪੋਸਟਰ, ਫਲੈਸ਼ ਕਾਰਡ, ਕਹਾਣੀ ਦੀ ਕਿਤਾਬਾਂ, ਵਰਕਸ਼ੀਟ ਦੇ ਨਾਲ-ਨਾਲ ਸਥਾਨਕ ਸੰਸਕ੍ਰਿਤੀ, ਸਮਾਜਿਕ ਸੰਦਰਭ ਅਤੇ ਭਾਸ਼ਾਵਾਂ ਨੂੰ ਮਿਲਾ ਕੇ ਬਣਿਆ ‘ਜਾਦੂਈ ਪਿਟਾਰਾ’ ਉਤਸੁਕਤਾ ਨੂੰ ਵਧਾਉਣ ਅਤੇ ਲੋਕਾਂ ਦੀ ਬਹੁਤ ਜ਼ਰੂਰਤਾਂ ਨੂੰ ਸਮਾਯੋਜਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਪਾਠਕ੍ਰਮ  ਫਰੇਮਵਰਕ ਦੇ ਤਹਿਤ ਵਿਕਸਿਤ ֹਜਾਦੂਈ ਪਿਟਾਰਾ’ 13 ਭਾਰਤੀ ਭਾਸ਼ਾਵਾਂ ਵਿੱਚ ਉਪਲਬਥ ਹੈ। ਇਹ ਸਿੱਖਣ-ਸਿਖਾਉਣ ਦੇ ਮਾਹੌਲ ਨੂੰ ਸਮ੍ਰਿੱਧ ਕਰਨ ਅਤੇ ਅੰਮ੍ਰਿਤ ਪੀੜ੍ਹੀ ਦੇ ਲਈ ਇਸ ਨੂੰ ਹੋਰ ਅਧਿਕ ਬਾਲ-ਕੇਂਦ੍ਰਿਤ, ਜੀਵੰਤ ਅਤੇ ਅਨੰਦਮਈ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਛਾਲ ਹੈ ਜਿਵੇਂ ਕਿ ਐੱਨਈਪੀ 2020 ਵਿੱਚ ਪਰਿਕਲਪਨਾ ਕੀਤੀ ਗਈ ਹੈ।

https://static.pib.gov.in/WriteReadData/userfiles/image/image003EAMK.jpg

 

ਮੰਤਰੀ ਮਹੋਦਯ ਨੇ ਇੱਕ ਰਾਸ਼ਟਰੀ ਵਿਚਾਰ ਮੰਚ (ਥਿੰਕ-ਟੈਂਕ) ਦੇ ਰੂਪ ਵਿੱਚ ਐੱਨਸੀਈਆਰਟੀ ਨੂੰ ਤਾਕੀਦ ਕੀਤੀ ਹੈ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ‘ਜਾਦੂਈ ਪਿਟਾਰਾ’ ਵਿੱਚ ਸ਼ਾਮਲ ਸਮੱਗਰੀ ਦਾ ਅਨੁਵਾਦ ਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਦੀ ਪਹੁੰਚ ਦਾ ਵਿਸਤਾਰ ਕਰਨ ਦੇ ਨਾਲ-ਨਾਲ ਇਸ ਨੂੰ ਸਾਰੇ ਐੱਸਸੀਈਆਰਟੀ ਨੂੰ ਬਚਪਨ ਵਿੱਚ ਦੇਖਭਾਲ ਅਤੇ ਸਾਡੇ ਦੇਸ਼ ਦੇ ਸਿੱਖਿਆ ਪਰਿਦ੍ਰਿਸ਼ ਵਿੱਚ ਬਦਲਾਅ ਦੇ ਲਈ ਉਪਲਬਧ ਕਰਾਵਾਉਣਾ ਚਾਹੀਦਾ ਹੈ। ਇਨ੍ਹਾਂ ਸੰਸਾਧਨਾ ਨੂੰ ਡਿਜ਼ੀਟਲ ਰੂਪ ਨਾਲ ਦੀਕਸ਼ਾ ਪਲੈਟਫਾਰਮ-ਪੋਰਟਲ ਅਤੇ ਮੋਬਾਈਲ ਐਪ ’ਤੇ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਸਾਰੀ ਬੁਨਿਆਦੀ ਸਿੱਖਿਆ ਸਮੱਗਰੀ ਮਾਤ-ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਐੱਨਸੀਈਆਰਟੀ ਨੇ ਟ੍ਰੇਨਰਾਂ ਦੀ ਹੈਂਡਬੁੱਕ ਮੈਪਿੰਗ ਤੋਂ ਲੈ ਕੇ ਫਾਉਂਡੇਸ਼ਨਲ ਸਟੇਜ ’ਤੇ ਅਧਿਆਪਕਾਂ ਦੇ ਭਵਿੱਖ ਦੀ ਸਿਖਲਾਈ ਦੇ ਲਈ ਐੱਨਸੀਐੱਫ-ਐੱਫਐੱਸ ਦੇ ਟੀਚਿਆਂ ਦੇ  ਲਈ ਪੰਚ ਕੋਸ਼ੀਯ ਵਿਕਾਸ ਅਤੇ ਪਾਠਕ੍ਰਮ ਵਿਕਸਿਤ ਕੀਤਾ  ਹੈ।

ਰਾਸ਼ਟਰੀ ਸਿੱਖਿਆ ਨੀਤੀ 2022 ਵਿੱਚ 5+3+3+4 ਪਾਠਕ੍ਰਮ ਦੇ ਵਿਦਿਅਕ ਢਾਂਚੇ ਦੀ ਪਰਿਕਲਪਨਾ ਕੀਤੀ ਗਈ ਹੈ। ਸਿੱਖਿਆ ਮੰਤਰਾਲੇ ਦੇ ਤਹਿਤ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਹਰ ਪੜਾਅ ਦੇ ਲਈ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਕਾ ਵਿਕਸਿਤ ਕਰਨ ਦੇ ਲਈ ਪ੍ਰੋ. ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਵਿੱਚ ਇੱਕ ਰਾਸ਼ਟਰੀ ਸੰਚਾਲਨ ਕਮੇਟੀ ਦਾ ਗਠਨ ਕੀਤਾ ਹੈ। ਸਿੱਖਿਆ ਮੰਤਰਾਲੇ ਦੁਆਰਾ ਬੁਨਿਆਦੀ ਪੜਾਅ (ਐੱਫਐੱਸ) ਦੇ ਲਈ 20 ਅਕਤੂਬਰ, 2022 ਨੂੰ ਐੱਨਸੀਐੱਫ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪਾਠਕ੍ਰਮ ਦੀ ਰੂਪਰੇਖਾ ਦੇ ਅਨੁਸਾਰ, ਐੱਨਸੀਈਆਰਟੀ ਨੇ ਅਧਿਐਨ-ਸਿਖਲਾਈ ਸਮੱਗਰੀ (ਐੱਸਟੀਐੱਮ) ਵਿਕਸਿਤ ਅਤੇ ਇੱਕਤਰ ਕੀਤੀ ਹੈ। ਇਸ ਦੇ ਅਨੁਸਾਰ, ਬੁਨਿਆਦੀ ਪੜਾਅ ਦੇ ਲਈ “ਅਧਿਐਨ-ਸਿਖਲਾਈ ਸਮੱਗਰੀ” ਦੇ “ਜਾਦੂਈ ਪਿਟਾਰਾ” ਦੀ ਧਾਰਨਾ ਦਾ ਉਪਯੋਗ ਕਰਦੇ ਹੋਏ ਅੱਜ ਸ਼ੁਰੂਆਤ ਕੀਤੀ ਗਈ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਐੱਨਈਪੀ ਅਤੇ ਐੱਨਸੀਐੱਫ-ਐੱਫਐੱਸ ਨੂੰ ਵਿਵਹਾਰ ਵਿੱਚ ਲਿਆਉਣ ਦੀ ਉਮੀਦ ਹੈ।

 ‘ਜਾਦੂਈ ਪਿਟਾਰਾ’ ਦੀਆਂ ਮੁੱਖ ਗੱਲਾਂ ਨਿਮਨਲਿਖਤ ਹਨ :-

  • ਐੱਨਸੀਐੱਫ-ਐੱਫਐੱਸ ਦਾ ਪੱਮੁੱਖ ਪਰਿਵਰਤਨਸ਼ੀਲ ਪਹਿਲੂ-ਖੇਡਦੇ ਹੋਏ ਸਿੱਖੋ’

  • ਬੁਨਿਆਦੀ ਪੜਾਅ-ਉਮਰ 3-8 ਸਾਲ-ਖੇਡਦੇ ਹੋਏ ਸਰਵੋਤਮ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖੋਂ

  • ਨਿਊਰੋਸਾਇੰਸ ਤੋਂ ਲੈ ਕੇ ਸਿੱਖਿਆ ਤੱਕ ਵਿਭਿੰਨ ਖੇਤਰਾਂ ਵਿੱਚ ਖੋਜ

  • ਕਲਾਸ 1 ਅਤੇ 2 ’ਤੇ ਵੀ ਲਾਗੂ (ਉਮਰ 6-8 ਸਾਲ)-ਵੱਡਾ ਬਦਲਾਅ-ਬੱਚੇ ਖੇਡਦੇ, ਮਸਤੀ ਕਰਦੇ ਹੋਏ ਸਿੱਖਣਗੇ, ਅਤੇ ਐੱਫਐੱਲਐੱਨ ਸੰਭਵ ਹੋ ਪਾਵੇਗਾ।

  • 5 ਖੇਤਰਾਂ ਵਿੱਚ ਸਿੱਖਣਾ ਅਤੇ ਵਿਕਾਸ : ਸਰੀਰਕ ਵਿਕਾਸ, ਸਮਾਜਿਕ-ਭਾਵਨਾਤਮਕ ਅਤੇ ਨੈਤਿਕ ਵਿਕਾਸ, ਬੋਧਾਤਮਕ ਵਿਕਾਸ, ਭਾਸ਼ਾ ਅਤੇ ਸਾਖਰਤਾ ਵਿਕਾਸ, ਰੂਚੀਪੂਰਣ ਅਤੇ ਸੰਸਕ੍ਰਿਤੀ ਵਿਕਾਸ, ਸਿੱਖਣ ਦੀ ਸਕਾਰਾਤਮਕ ਆਦਤਾਂ ਨੂੰ ਇਸ ਪੜਾਅ ਵਿੱਚ ਵਿਕਾਸ ਦੇ ਇੱਕ ਹੋਰ ਖੇਤਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।

  • ਖੇਡਣਾ ਸੁਨਿਸ਼ਚਿਤ ਕਰਨ ਦੇ ਲਈ:

  • ਸਿਰਫ਼ ਕਿਤਾਬਾਂ ਹੀ ਨਹੀਂ, ਬਲਕਿ ਸਿੱਖਣ ਅਤੇ ਸਿੱਖਾਉਣ ਦੇ ਲਈ ਅਣਗਿਣਤ ਸੰਸਾਧਨਾ ਦਾ ਉਪਯੋਗ ਕੀਤਾ ਜਾਣਾ ਹੈ।

  • ਖਿਡੌਣੇ, ਪਹੇਲਿਆਂ, ਕਠਪੁਤਲੀਆਂ

  • ਪੋਸਟਰ, ਫਲੈਸ਼ ਕਾਰਡ

  • ਵਰਕਸ਼ੀਟਾਂ ਅਤੇ ਦਿਲਚਸਪ ਕਿਤਾਬਾਂ

  • ਸਥਾਨਕ ਵਾਤਾਵਰਣ, ਸੰਦਰਭ ਅਤੇ ਭਾਈਚਾਰਾ

  • ਆਮ ਜੀਵਨ, ਸਥਾਨਕ ਸੰਦਰਭ ਅਤੇ ਭਾਰਤ ਵਿੱਚ ਨਿਹਿਤ

  • ਜਾਦੂਈ ਪਿਟਾਰਾ  ਵਿੱਚ ਇਹ ਸਭ ਸ਼ਾਮਲ ਹਨ:

  • ਵੱਖ-ਵੱਖ ਸੰਸਧਾਨ

  • ਵਿਭਿੰਨਤਾ ਅਤੇ ਸਥਾਨਕ ਸਰੋਤਾਂ ਨੂੰ ਸਮਾਯੋਜਿਤ ਕਰਨ ਦਾ ਲਚੀਲਾਪਣ

ਆਮੋਦ-ਪ੍ਰਮੋਦ

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਨੇ ਸੁਆਗਤੀ ਭਾਸ਼ਣ ਦਿੱਤਾ। ਪ੍ਰੋ. ਦਿਨੇਸ਼ ਪ੍ਰਸਾਦ ਸਕਲਾਨੀ, ਡਾਇਰੈਕਟਰ, ਐੱਨਸੀਈਆਰਟੀ ਨੇ ਜਾਦੂਈ ਪਿਟਾਰਾ ਦੀ ਵਿਆਪਕ ਵਿਸ਼ੇਸ਼ਤਾਵਾਂ ਅਤੇ ਬੁਨਿਆਦੀ ਪੜਾਅ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਇਸ ਦੀ ਉਪਯੋਗਤਾ ’ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪ੍ਰੋਫੈਸਰ ਸ਼੍ਰੀਧਰ ਸ਼੍ਰੀਵਾਸਤਵ, ਸੰਯੁਕਤ ਨਿਦੇਸ਼ਕ, ਐੱਨਸੀਈਆਰਟੀ ਨੇ ਧੰਨਵਾਦ ਪੱਤਰ ਦਿੱਤਾ।

****

 

ਐੱਨਬੀ/ਏਕੇ



(Release ID: 1901045) Visitor Counter : 167


Read this release in: English , Urdu , Marathi , Hindi , Odia