ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਤੇ ਅਨੋਖੇ ਦਿਵਿਯਾਂਗ ਪਾਰਕ — ਅਨੁਭੂਤੀ ਸਮਾਵੇਸ਼ੀ ਪਾਰਕ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪਾਰਕ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਇਹ ਪਾਰਕ ਹਮਦਰਦੀ ਦਰਸਾਉਣ ਦੀ ਥਾਂ ’ਤੇ ਸੰਵੇਦਨਾ ਦਿਖਾਏਗਾ: ਸ਼੍ਰੀ ਨਿਤਿਨ ਗਡਕਰੀ

Posted On: 20 FEB 2023 3:11PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ  ਗਡਕਰੀ ਨੇ ਅੱਜ ਨਾਗਪੁਰ, ਮਹਾਰਾਸ਼ਟਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਤੇ ਅਨੋਖੇ ਦਿਵਿਯਾਂਗ ਪਾਰਕ-ਅਨੁਭੂਤੀ ਸਮਾਵੇਸ਼ੀ ਪਾਰਕ ਦਾ ਨੀਂਹ ਪੱਥਰ ਰੱਖਿਆ।। 

https://static.pib.gov.in/WriteReadData/userfiles/image/image001UPN0.jpg

ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪਾਰਕ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਮਦਰਦੀ ਦਰਸਾਉਣ ਦੀ ਬਜਾਏ ਇਹ ਪਾਰਕ ਸੰਵੇਦਨਾ ਦਿਖਾਏਗਾ, ਇਸ ਲਈ ਇਸ ਪਾਰਕ ਦਾ ਨਾਂ ਅਨੁਭੂਤੀ ਦਿਵਿਯਾਂਗ ਪਾਰਕ ਰੱਖਿਆ ਗਿਆ ਹੈ।

https://static.pib.gov.in/WriteReadData/userfiles/image/image002ZY5J.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਪਾਰਕ ਦੇ ਮਾਧਿਅਮ ਨਾਲ ਨਾ ਸਿਰਫ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਮਾਵੇਸ਼ ਦਾ ਸੰਦੇਸ਼ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਾਰਕ ਵਿੱਚ ਸਾਰੇ 21 ਤਰ੍ਹਾਂ ਦੇ ਦਿਵਿਯਾਂਗਾਂ ਦੇ ਲਈ ਅਨੁਕੂਲਿਤ ਸੁਵਿਧਾਵਾਂ ਹੋਣਗੀਆਂ, ਇਸ ਵਿੱਚ ਸਪਰਸ਼ ਅਤੇ ਸਮੈੱਲ ਪਾਰਕ, ਹਾਈਡ੍ਰੋਥੈਰੇਪੀ ਇਕਾਈ, ਜਲ ਚਿਕਿਤਸਾ, ਮਾਨਸਿਕ ਰੂਪ ਨਾਲ ਕਮਜੋਰ ਬੱਚਿਆਂ ਲਈ ਸੁਤੰਤਰ ਕਮਰੇ, ਮਾਂ ਵਰਗੀਆਂ ਸੁਵਿਧਾਵਾਂ ਸ਼ਾਮਲ ਹਨ। 

https://twitter.com/nitin_gadkari/status/1627582126588821504

https://static.pib.gov.in/WriteReadData/userfiles/image/image0031BYA.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਨਾਗਪੁਰ ਸ਼ਹਿਰ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਸ਼ਹਿਰਾਂ ਵਿਚੋਂ ਇਕ ਹੈ। ਸਾਲ 2016 ਵਿੱਚ ਕੇਂਦਰ ਸਰਕਾਰ ਨੇ ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰਾਂ ਲਈ ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ ਨੂੰ ਪਾਸ ਕੀਤਾ ਸੀ। ਇਸੇ ਦੇ ਤਹਿਤ ਕੇਂਦਰ ਸਰਕਾਰ ਨੇ ਪਹਿਲ ਕਰਦੇ ਹੋਏ ਦੱਖਣੀ ਭਾਰਤ ਅਤੇ ਮੱਧ ਪ੍ਰਦੇਸ਼ ਵਿੱਚ ਕੁਝ ਦਿਵਿਯਾਂਗ ਪਾਰਕ ਬਣਾਏ ਹਨ। ਇਸੇ ਕੜੀ ਵਿੱਚ ਨਾਗਪੁਰ ਦੇ ਪਾਰਦੀ ਪਰਿਸਰ ਵਿੱਚ ਦਿਵਿਯਾਂਗ ਬੱਚਿਆਂ ਅਤੇ ਆਮ ਨਾਗਰਿਕਾਂ ਲਈ ਇਹ ‘ਅਨੁਭੂਤੀ ਸਮਾਵੇਸ਼ੀ ਪਾਰਕ’ ਬਣਾਇਆ ਜਾ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਦੁਨੀਆ ਦਾ ਪਹਿਲਾ ਸਮਾਵੇਸ਼ੀ ਦਿਵਿਯਾਂਗ ਪਾਰਕ ਹੈ। 90 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਬਣ ਰਹੇ ਇਸ ਪਾਰਕ ਲਈ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਲਗਭਗ 12 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਦਿਵਿਯਾਂਗਾਂ ਦੇ ਨਾਲ—ਨਾਲ ਆਮ ਜਨਤਾ ਅਤੇ ਸੀਨੀਅਰ ਨਾਗਰਿਕਾਂ ਲਈ ਵਿਭਿੰਨ ਪ੍ਰੋਜੈਕਟਾਂ ਦੀ ਪਰਿਕਲਪਨਾ ਕੀਤੀ ਗਈ ਹੈ।  

 

*********

ਐੱਮਜੇਪੀਐੱਸ



(Release ID: 1901044) Visitor Counter : 115