ਜਲ ਸ਼ਕਤੀ ਮੰਤਰਾਲਾ

ਕੇਂਦਰੀ ਜਲ ਕਮਿਸ਼ਨ ਨੇ ਡਰਿੱਪ ਯੋਜਨਾ ਤਹਿਤ ਡੈਮਾਂ ਲਈ ਅੰਤਰਰਾਸ਼ਟਰੀ ਐਕਸੀਲੈੱਸੀ ਸੈਂਟਰ ਦੇ ਵਿਕਾਸ ਲਈ ਆਈਆਈਟੀ, ਰੂੜਕੀ ਦੇ ਨਾਲ ਇਕ ਸਮਝੌਤੇ ਉੱਪਰ ਹਸਤਾਖਰ ਕੀਤੇ

Posted On: 16 FEB 2023 11:47AM by PIB Chandigarh

ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ), ਜਲ ਸੰਸਾਧਨ ਵਿਭਾਗ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ, ਜਲ ਸ਼ਕਤੀ ਮੰਤਰਾਲੇ ਨੇ ਬਾਹਰੀ ਰੂਪ ਵਿੱਚ ਫੰਡ ਪ੍ਰਾਪਤ ਡੈਮ ਪੁਨਰਵਾਸ ਅਤੇ ਸੁਧਾਰ ਪ੍ਰਾਜੈਕਟ ਫੇਜ਼ —2 ਅਤੇ ਫੇਜ਼ —3 ਤਹਿਤ ਡੈਮਾਂ ਲਈ ਅੰਤਰਰਾਸ਼ਟਰੀ ਐਕਸੀਲੈਂਸ ਸੈਂਟਰ (ਆਈਸੀਈਡੀ) ਦੇ ਵਿਕਾਸ ਲਈ ਇਕ ਸਹਿਮਤੀ ਪੱਤਰ ਉੱਪਰ ਹਸਤਾਖਰ ਕੀਤੇ। ਇਹ ਸਮਝੌਤਾ ਪੱਤਰ ’ਤੇ ਹਸਤਾਖਰ ਕਰਨ ਦੀ ਮਿਤੀ ਤੋਂ ਦਸ ਸਾਲਾਂ ਜਾਂ ਡੀਆਰਆਈਪੀ ਫੇਜ਼ —2 ਅਤੇ ਫੇਜ਼ —3 ਯੋਜਨਾ ਦੀ ਅਵਧੀ ਤੱਕ, ਇਨ੍ਹਾਂ ਵਿੱਚ ਜਿਹੜਾ ਵੀ ਪਹਿਲਾ ਹੋਵੇ, ਜਾਇਜ ਰਹੇਗਾ। 

ਆਈਸੀਈਡੀ ਰੂੜਕੀ ਭਾਰਤੀ ਅਤੇ ਵਿਦੇਸ਼ੀ ਡੈਮ ਮਾਲਕਾਂ ਨੂੰ ਪੜਤਾਲ, ਮੋਡਲਿੰਗ, ਖੋਜ਼, ਇਨਵੈਂਸ਼ਨ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਵਿੱਚ ਵਿਸ਼ੇਸ਼ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਇਹ ਕੇਂਦਰ ਵਿਗਿਆਨਿਕ ਖੋਜ਼ ਅਤੇ ਨਵੀਨਤਮ ਟੈਕਨੈਲੋਜੀ ਇਨਵੈਂਸ਼ਨਾਂ ਦੇ ਮਾਧਿਅਮ ਨਾਲ ਡੈਮ ਸੁਰੱਖਿਆ ਵਿੱਚ ਸਾਹਮਣੇ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਲਈ ਸਹਾਇਤਾ ਅਤੇ ਸਮਾਧਾਨ ਉਪਲਬੱਧ ਕਰਾਉਣ ਲਈ ਸਹਿਮਤ ਹੋਏ ਡੈਮ ਸੁਰੱਖਿਆ ਖੇਤਰਾਂ ਲਈ ਕੰਮ ਕਰੇਗਾ। ਇਹ ਸਥਾਨਕ, ਖੇਤਰੀ, ਰਾਸ਼ਟਰੀ, ਅੰਤਰਰਾਸ਼ਟਰੀ, ਸਿੱਖਿਆ ਅਤੇ ਟੈਕਨੈਲੋਜੀ ਦਾ ਟ੍ਰਾਂਸਫਰ ਵੀ ਕਰੇਗਾ। ਇਹ ਕੇਂਦਰ ਵਰਤਮਾਨ ਵਿੱਚ ਦੋ ਪ੍ਰਮੁੱਖ ਖੇਤਰਾਂ—(ਏ) ਸਰੋਵਰ ਤਲਛਣ (ਸੇਡੀਮੈਂਟੇਸ਼ਨ) ਅਤੇ (ਬੀ) ਸ਼ੁਰੂਆਤੀ ਸਾਲਾਂ ਵਿੱਚ ਭੁਚਾਲ ਦੇ ਖਤਰੇ ਦੀ ਮੈਪਿੰਗ ਅਤੇ ਵਿਸ਼ਲੇਸ਼ਣ ’ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਵਿੱਚ ਨੇੜਲੇ ਭਵਿੱਖ ਵਿੱਚ ਡੈਮ ਸੁਰੱਖਿਆ ਐਕਟ ਦੇ ਲਾਗੂਕਰਨ ਨਾਲ ਪੈਦਾ ਹੋਣ ਵਾਲੀਆਂ ਜਰੂਰਤਾਂ ਅਨੁਸਾਰ ਨਵੇਂ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਦੀਰਘਕਾਲੀ ਰੂਪ ਨਾਲ ਇਸ ਕੇਂਦਰ ਦਾ ਟੀਚਾ ਡੈਮਾਂ ਦੇ ਪੂਰੇ ਜੀਵਨ ਚੱਕਰ ਨਾਲ ਨਿਪਟਣਾ ਹੋਵੇਗਾ।

  1. ਇੰਟਰਨੈਸ਼ਨਲ ਸੈਂਟਰ ਆਵ੍ਰ  ਐਕਸੀਲੈਂਸ ਫਾਰ ਡੈਮਸ (ਆਈਸੀਈਡੀ) ਦੀ ਸਥਾਪਨਾ ਨਾਲ ਡੈਮ ਸੁਰੱਖਿਆ ਵਿੱਚ ‘ਮੇਕ ਇਨ ਇੰਡੀਆ’ ਨੂੰ ਸਸ਼ਕਤ ਬਣਾਉਣ  ਦੇ ਨਾਲ—ਨਾਲ ਉੱਨਤ ਖੋਜ਼ ਅਤੇ ਵਿਕਾਸਸ਼ੀਲ ਟੈਕਨੋਲੌਜੀਆਂ ਅਤੇ ਅਨੁਪ੍ਰਯੋਗ ਉਤਪਾਦਾਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ। 

  2. ਆਈਸੀਈਡੀ ਨੂੰ 109 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖਰਚ ਨੂੰ ਜਲ ਸੰਸਾਧਨ, ਗੰਗਾ ਸੰਭਾਲ ਅਤੇ ਨਦੀ ਵਿਕਾਸ ਵਿਭਾਗ, ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਛੇ ਕਿਸ਼ਤਾਂ ਵਿੱਚ ਨੋਨ ਰਿਕਰਿੰਗ ਗ੍ਰਾਂਟ ਦੇ ਰੂਪ ਵਿੱਚ ਖਰਚ ਕੀਤਾ ਜਾ ਰਿਹਾ ਹੈ। 

  3. 3 ਆਈਸੀਈਡੀ, ਰੂੜਕੀ ਭਾਰਤੀ ਅਤੇ ਵਿਦੇਸ਼ੀ ਡੈਮ ਮਾਲਕਾਂ ਨੂੰ ਜਾਂਚ, ਮਾੱਡਲਿੰਗ, ਖੋਜ਼, ਨਵਾਚਰਾਂ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਵਿੱਚ ਵਿਸ਼ੇਸ਼ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। 

  4.  ਆਈਸੀਈਡੀ ਸਧਾਰਣ ਰੂਪ ਵਿੱਚ ਡੈਮ ਸੁਰੱਖਿਆ ਅਤੇ ਪੁਨਰਵਾਸ ’ਤੇ ਗਿਆਨ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਜਰੀਏ ਨਾਲ ਸਰੋਵਰ ਤਲਛਣ ਅਤੇ ਭੁਚਾਲ ਦੇ ਖਤਰੇ ਦਾ ਮਾਣਚਿਤਰਣ, ਵਿਸ਼ੇਸ਼ ਰੂਪ ਨਾਲ ਵਿਸ਼ਲੇਸ਼ਣ ਕਰਨ ਦੇ ਮੁੱਖ ਖੇਤਰਾਂ ਤੱਕ ਪਹੁੰਚਣ ਦੇ ਨਾਲ ਹੀ ਦਸ ਸਾਲਾਂ ਦੇ ਅੰਦਰ ਆਮਦਨ ਦੇ ਸਾਧਨਾਂ ਦੀ ਸਿਰਜਣਾ ਕਰਕੇ ਆਤਮ ਨਿਰਭਰਤਾ ਦੇ ਪੱਧਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ। 

  5. ਇਹ ਕੇਂਦਰ ਵਿਗਿਆਨਿਕ ਖੋਜ਼ ਅਤੇ ਨਵੀਨੀਕਰਨ ਟੈਕਨੋਲੌਜੀ ਇਨੋਵੇਸ਼ਨਜ਼ ਦੇ ਜਰੀਏ ਡੈਮ ਸੁਰੱਖਿਆ ਵਿੱਚ ਸਾਹਮਣੇ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਲਈ ਸਹਾਇਤਾ ਅਤੇ ਸਮਾਧਾਨ ਉਪਲਬੱਧ ਕਰਵਾਉਣ ਲਈ ਸਹਿਮਤ ਹੋਏ ਡੈਮ ਸੁਰੱਖਿਆ ਖੇਤਰਾਂ ਦੇ ਬਾਰੇ ਵਿੱਚ ਕੰਮ ਕਰੇਗਾ।

  6. ਆਈਆਈਟੀਆਰ ਸਧਾਰਣ ਰੂਪ ਵਿੱਚ ਡੈਮ ਸੁਰੱਖਿਆ ਅਤੇ ਪੁਨਰਵਾਸ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਮਾਧਿਅਮ ਨਾਲ ਸਰੋਵਰ ਤਲਛਣ ਤੇ ਭੁਚਾਲ ਦੇ ਖਤਰੇ ਦਾ ਮੈਪ, ਵਿਸ਼ੇਸ਼ ਰੂਪ ਨਾਲ ਵਿਸ਼ਲੇਸ਼ਣ ਕਰਨ ਦੇ ਮੁੱਖ ਖੇਤਰਾਂ ਤੱਕ ਪਹੁੰਚਣ ਦੇ ਨਾਲ ਹੀ ਦਸ ਸਾਲਾਂ ਦੇ ਅੰਦਰ ਆਮਦਨ ਦੇ ਸਾਧਨਾਂ ਦੀ ਸਿਰਜਣਾ ਕਰਕੇ ਆਤਮ ਨਿਰਭਰਤਾ ਦੇ ਪੱਧਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ।

ਆਈਸੀਈਡੀ ਨੂੰ 109 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ। ਇਹ ਖਰਚ ਜਲ ਸੰਸਾਧਨ, ਜਲ ਸੰਸਾਧਨ, ਗੰਗਾ ਕਾਇਆਕਲਪ ਅਤੇ ਨਦੀ ਵਿਕਾਸ ਵਿਭਾਗ, ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਛੇ ਕਿਸ਼ਤਾਂ ਵਿੱਚ ਨੋਨ ਰਿਕਰਿੰਗ ਗ੍ਰਾਂਟ ਦੇ ਰੂਪ ਵਿੱਚ ਖਰਚ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਨਵੀਂ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਲਈ ਸਮਾਨ ਅਤੇ ਮਸ਼ੀਨਰੀ ਦੀ ਖਰੀਦ ਦੇ ਨਾਲ—ਨਾਲ ਆਈਆਈਟੀ ਰੂੜਕੀ ਦੁਆਰਾ ਆਈਸੀਈਡੀ ਦੀ ਸਥਾਪਨਾ ਲਈ ਮੌਜੂਦਾ ਪ੍ਰਯੋਗਸ਼ਾਲਾਵਾਂ ਨੂੰ ਮਜਬੂਤ ਬਣਾਉਣਾ, ਖੋਜ਼ ਗਤੀਵਿਧੀਆਂ, ਬੁਨਿਆਦੀ ਢਾਂਚੇ ਦਾ ਨਿਰਮਾਣ/ਆਧੁਨਿਕੀਕਰਣ ਕਰਨਾ ਵੀ ਹੈ। 

ਆਈਆਈਟੀਆਰ ਦਾ ਟੀਚਾ ਸਧਾਰਣ ਰੂਪ ਵਿੱਚ ਡੈਮ ਸੁਰੱਖਿਆ ਅਤੇ ਪੁਨਰਵਾਸ ’ਤੇ ਗਿਆਨ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਜਰੀਏ ਨਾਲ ਸਰੋਵਰ ਤਲਛਣ ਅਤੇ ਭੁਚਾਲ ਦੇ ਖਤਰੇ ਦਾ ਮੈਪ, ਵਿਸ਼ੇਸ਼ ਰੂਪ ਨਾਲ ਵਿਸ਼ਲੇਸ਼ਣ ਕਰਨ ਦੇ ਮੁੱਖ ਖੇਤਰਾਂ ਤੱਕ ਪਹੁੰਚਣ ਦੇ ਨਾਲ ਹੀ ਦਸ ਸਾਲਾਂ ਦੇ ਅੰਦਰ ਆਮਦਨ ਦੇ ਸਾਧਨਾਂ ਦੀ ਸਿਰਜਣਾ ਕਰਕੇ ਆਤਮ ਨਿਰਭਰਤਾ ਦੇ ਪੱਧਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ ਹੈ। ਇਸ ਤੋਂ ਇਲਾਵਾ ਆਈਸੀਈਡੀ ਰੂੜਕੀ ਦੇ ਕੋਲ ਕੇਂਦਰ ਵਿਕਾਸ ਨਿਧੀ ਵੀ ਹੋਵੇਗੀ, ਜਿਹੜੀ ਪਰਾਮਰਸ਼ ਸ਼ੁਲਕ, ਲਘੂ ਅਵਧੀ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਆਮਦਨ ਪੈਦਾ ਕਰਨ ਦੀਆਂ ਗਤੀਵਿਧੀਆਂ ਵਰਗੇ ਸੋਮਿਆਂ ਤੋਂ ਪ੍ਰਾਪਤ ਹੋਵੇਗੀ। ਇਸ ਨਿਧੀ ਦਾ ਵੀ ਕੇਂਦਰੀ ਵਿਕਾਸ ਨਿਧੀ ਵਿੱਚ ਯੋਗਦਾਨ ਰਹੇਗਾ।

ਇਸ ਕੇਂਦਰ ਦੀ ਸਥਾਪਨਾ ਉੱਨਤ ਅਨੁਸੰਧਾਨ ਅਤੇ ਵਿਕਾਸਸ਼ੀਲ ਟੈਕਨੋਲੌਜੀਆਂ ਦੇ ਆਯੋਜਨ ਅਤੇ ਅਨੁਪ੍ਰਯੋਗ ਉਤਪਾਦਾਂ, ਸਹਿਮਤ ਹੋਏ ਕਾਰਜ ਖੇਤਰਾਂ ਲਈ ਡੈਮ ਸੁਰੱਖਿਆ ਵਿੱਚ ਵਿਭਿੰਨ ਚੁਣੌਤੀਆਂ ਦੇ ਸਭ ਤੋਂ ਉਪਯੁਕਤ ਹੱਲ ਉਪਲਬੱਧ ਕਰਵਾ ਕੇ ਫਾਸਟ ਟਰੈਕ ਨਵਾਚਾਰਾਂ ਅਤੇ ਅਤਿਆਧੁਨਿਕ ਸਿਧਾਂਤਕ ਅਤੇ ਵਿ ਵਿਵਹਾਰਿਕ  ਜਾਣਕਾਰੀ ਨਾਲ ਲੈਸ ਅਤੇ ਡੈਮ ਮਲਕੀਅਤ ਵਾਲੀ ਏਜੰਸੀਆਂ ਲਈ ਸਮਰੱਥ ਮਨੁੱਖੀ ਸ਼ਕਤੀ ਦੇ ਪੂਲ ਦੀ ਸਿਰਜਣਾ ਕਰਕੇ ਡੈਮ ਸੁਰੱਖਿਆ ਦੇ ਖੇਤਰ ਵਿੱਚ ‘ਮੇਕ ਇਨ ਇੰਡੀਆ’ ਪਹਿਲ ਨੂੰ ਸਮਰੱਥ ਬਣਾਏਗੀ। 

ਵਿਸ਼ਵ ਪੱਧਰ ਦੇ ਅਤਿਆਧੁਨਿਕ ਕੇਂਦਰ ਦੀ ਪਰਿਕਲਪਨਾ ਕੀਤੀ ਗਈ ਹੈ, ਜਿਹੜੀ ਡੈਮ ਇੰਜੀਨੀਅਰਿੰਗ ਵਿੱਚ ਪ੍ਰਧਾਨਗੀ, ਸ੍ਰੇਸ਼ਠ ਪ੍ਰੀਕ੍ਰਿਆਵਾਂ, ਖੋਜ਼, ਸਹਾਇਤਾ ਅਤੇ ਸਿਖਲਾਈ ਪ੍ਰਦਾਨ ਕਰਨ ਲਈ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੈ। ਆਈਸੀਈਡੀ, ਭਾਰਤੀ ਹਾਲਾਤਾਂ ਦੇ ਅਨੁਕੂਲ ਪੂਰੀ ਦੁਨੀਆ ਅਤੇ ਵਿਕਾਸਸ਼ੀਲ ਟੈਕਨੋਲੌਜੀਆਂ ਵਿੱਚ ਡੈਮ ਇੰਜੀਨਿਅਰਿੰਗ ਲਈ ਤਰੱਕੀ ਨੂੰ ਅਪਨਾਉਣ ਵਿੱਚ ਸਹਾਇਤਾ ਕਰੇਗਾ।

ਸਹਿਮਤੀ ਸਮਝੌਤੇ ’ਤੇ ਹਸਤਾਖਰ ਕਰਨ ਦੇ ਸਮਾਰੋਹ ਵਿੱਚ, ਸਕੱਤਰ (ਡਬਲਿਊਆਰ, ਆਰਡੀ ਐਂਡ ਜੀਆਰ) ਨੇ ਕਿਹਾ ਕਿ ਆਈਸੀਈਡੀ ਭਾਰਤ ਸਰਕਾਰ ਦੇ ਮਿਸ਼ਨ ਆਤਮਨਿਰਭਰ ਭਾਰਤ ਨੂੰ ਉਚਿਤ ਸਹੀ ਪ੍ਰੋਤਸਾਹਨ ਦੇਵੇਗਾ ਅਤੇ ਅਨੇਕਾਂ ਅਲਪਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਭਵਿੱਖ ਵਿੱਚ ਡੈਮ ਸੁਰੱਖਿਆ ਖੇਤਰ ਵਿੱਚ ਗਿਆਨ ਅਤੇ ਮਾਹਿਰਤਾ ਦਾ ਪ੍ਰਸਾਰ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। 

ਆਈਆਈਟੀ ਰੂੜਕੀ ਦੇ ਨਿਦੇਸ਼ਕ ਪ੍ਰੋ. ਕੇ.ਕੇ. ਪੰਤ ਨੇ ਕਿਹਾ ਕਿ ਇੰਟਰਨੈਸ਼ਨਲ ਸੈਂਟਰ ਆਵ੍ਰ  ਐਕਸੀਲੈਂਸ ਫਾਰ ਡੈਮਸ (ਆਈਸੀਈਡੀ) ਦੀ ਸਥਾਪਨਾ ਡੈਮ ਸੁਰੱਖਿਆ ਵਿੱਚ ਮੇਕ ਇਨ ਇੰਡੀਆ ਨੂੰ ਸਸ਼ਕਤ ਬਣਾਏਗੀ। ਇਸ ਤੋਂ ਇਲਾਵਾ ਉੱਨਤ ਖੋਜ਼ ਨੂੰ ਪ੍ਰਤੋਸਾਹਨ ਦੇਣ ਅਤੇ ਟੈਕਨੋਲੌਜੀਆਂ ਤੇ ਅਨੁਪ੍ਰਯੋਗ ਉਤਪਾਦਾਂ ਨੂੰ ਵਿਕਸਿਤ ਕਰਨ ਵਿੱਚ ਵੀ ਮਦਦ ਮਿਲੇਗੀ। ਅਸੀਂ ਜਲ ਸ਼ਕਤੀ ਮੰਤਰਾਲੇ ਦੇ ਇਸ ਮਿਸ਼ਨ ਵਿੱਚ ਯੋਗਦਾਨ ਦੇਣ ਲਈ ਬਹੁਤ ਉਤਸੁਕ ਹਾਂ। 

 

**********

ਏਐੱਸ 

 

C:\Users\Balwant\Desktop\PIB-Chanchal-13.2.23\jal shakti-.jpg

ਕੇਂਦਰੀ ਜਲ ਆਯੋਗ ਨੇ ਆਈਆਈਟੀ ਰੂੜਕੀ  ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ

 

C:\Users\Balwant\Desktop\PIB-Chanchal-13.2.23\jal shakti 1.jpg

 

ਕੇਂਦਰੀ ਜਲ ਆਯੋਗ ਨੇ ਆਈਆਈਟੀ ਰੂੜਕੀ  ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ



(Release ID: 1900769) Visitor Counter : 106