ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਨਓਟੀਟੀਓ) ਵਿਗਿਆਨਿਕ ਸੰਵਾਦ 2023 ਦਾ ਆਯੋਜਨ ਕੀਤਾ


ਦੇਸ਼ ਵਿੱਚ ਪਹਿਲੀ ਵਾਰ ਇੱਕ ਵਰ੍ਹੇ ਵਿੱਚ 15,000 ਤੋਂ ਅਧਿਕ ਟ੍ਰਾਂਸਪਲਾਂਟ ਕੀਤੇ ਗਏ, ਟ੍ਰਾਂਸਪਲਾਂਟ ਦੀ ਸੰਖਿਆ ਵਿੱਚ 27% ਦਾ ਸਾਲਾਨਾ ਵਾਧਾ ਦਰਜ ਹੋਇਆ

ਅੰਗ ਦਾਨ ਵਿੱਚ ਹੁਲਾਰਾ ਦੇਣ ਲਈ ਪ੍ਰਭਾਵੀ ਸ਼ਾਸਨ ਸੰਰਚਨਾਵਾਂ, ਤਕਨੀਕੀ ਸਰੋਤਾਂ ਦੇ ਉਚਿਤ ਅਤੇ ਵਧੇਰੇ ਉਪਯੋਗ ਅਤੇ ਇਸ ਬਾਰੇ ਜਾਗਰੂਕਤਾ ਵਧਾਉਣ ’ਤੇ ਧਿਆਨ ਦਿੱਤਾ ਜਾਵੇ

Posted On: 19 FEB 2023 1:11PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਨਓਟੀਟੀਓ) ਵਿਗਿਆਨਿਕ ਸੰਵਾਦ 2023 ਦਾ ਆਯੋਜਨ ਕੀਤਾ। ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟੇਸ਼ਨ ਜੀਵਨ ਬਚਾਇਆ ਜਾ ਸਕਦ ਹੈ, ਇਸ ਲਈ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਖੇਤਰ ਵਿੱਚ ਉਪਾਵਾਂ ਅਤੇ ਸਰਵਓੱਤਮ ਪ੍ਰਥਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਾਰੇ ਹਿੱਤਧਾਰਕਾਂ ਨੂੰ ਮੰਚ ’ਤੇ ਲਿਆਉਣ ਲਈ ਇਸ ਸੰਵਾਦ ਦਾ ਆਯੋਜਨ ਕੀਤਾ ਗਿਆ ਸੀ।

https://static.pib.gov.in/WriteReadData/userfiles/image/image001HAYT.jpghttps://static.pib.gov.in/WriteReadData/userfiles/image/image002JQER.jpg

ਇਸ ਮੌਕੇ ’ਤੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸਣ ਨੇ ਦੇਸ਼ ਵਿੱਚ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਬਾਰੇ ਵਿੱਚ ਅਪਣਾਏ ਜਾ ਰਹੇ ਸਕਾਰਾਤਮਕ ਦ੍ਰਿਸ਼ਟੀਕੋਣ ਲਈ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਵਿਡ ਤੋਂ ਬਾਅਦ ਟ੍ਰਾਂਸਪਲਾਂਟ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਦੇਸ਼ ਵਿੱਚ ਪਹਿਲੀ ਵਾਰ ਇੱਕ ਵਰ੍ਹੇ (2022)ਵਿੱਚ  15,000 ਤੋਂ ਅਧਿਕ ਟ੍ਰਾਂਸਪਲਾਂਟ ਕੀਤੇ ਗਏ ਹਨ ਅਤੇ ਟ੍ਰਾਂਸਪਲਾਂਟ ਦੀ ਗਿਣਤੀ ਵਿੱਚ 27% ਦਾ ਸਾਲਾਨਾ ਵਾਧਾ ਦਰਜ ਹੋਇਆ ਹੈ।

ਕੇਂਦਰੀ ਸਿਹਤ ਸਕੱਤਰ ਨੇ ਤਿੰਨ ਪ੍ਰਾਥਮਿਕਤਾ ਵਾਲੇ ਖੇਤਰਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਪ੍ਰੋਗਰਾਮ ਸੰਬੰਧੀ ਪੁਨਰਗਠਨ, ਸੰਚਾਰ ਰਣਨੀਤੀ ਅਤੇ ਪੇਸ਼ੇਵਰਾਂ ਦਾ ਕੌਸ਼ਲ ਸ਼ਾਮਲ ਹੈ। ਉਨ੍ਹਾਂ ਨੇ ਮੌਜੂਦਾ ਸੰਰਚਨਾਵਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਅੱਪਡੇਟ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਵੇਂ ਸਾਡੇ ਕੋਲ ਵੱਖ-ਵੱਖ ਸ਼ਾਸਨ ਪੱਧਰਾਂ ਜਿਵੇਂ ਰਾਸ਼ਟਰੀ ਪੱਧਰ ’ਤੇ (ਐੱਨਓਟੀਟੀਓ), ਰਾਜ ਪੱਧਰ ’ਤੇ (ਐੱਸਓਟੀਟੀਓ) ਅਤੇ ਖੇਤਰੀ ਪੱਧਰ ’ਤੇ (ਆਰਓਟੀਟੀਓ), ਸੰਰਚਨਾਵਾਂ ਮੌਜੂਦ ਹਨ, ਇਸ ਲਈ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਉਹ ਆਪਣੇ ਆਦੇਸ਼ ਦਾ ਪਾਲਣ ਕਰਦੇ ਹੋਏ ਇੱਕ ਵਿਵਸਥਿਤ ਕੰਮਕਾਜ ਪ੍ਰਣਾਲੀ ਵਜੋਂ ਕੰਮ ਕਰਨ।

ਸ਼੍ਰੀ ਰਾਜ਼ੇਸ਼ ਭੂਸ਼ਣ ਨੇ ਨਵੀਨਤਮ ਦਿਸ਼ਾ-ਨਿਰਦੇਸ਼ਾਂ, ਨਿਵਾਸ ਜ਼ਰੂਰਤ ਨੂੰ ਖਤਮ ਕਰਨ ਜਿਹੇ ਪਰਿਵਰਤਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਤਕਨੀਕੀ ਮਾਨਵ ਸ਼ਕਤੀ ਦੇ ਤਰਕਸੰਗਤ ਉਪਯੋਗ ਅਤੇ ਉਨ੍ਹਾਂ ਦੇ ਭੌਤਿਕ ਬੁਨਿਆਦੀ ਢਾਂਚੇ ਦੇ ਵਧੇਰੇ ਉਪਯੋਗ ਦੇ ਨਾਲ-ਨਾਲ ਪ੍ਰਭਾਵਸ਼ਾਲੀ ਢੰਗ ਨਾਲ ਚੈਨਲਾਈਜ਼ ਕਰਨ ਅਤੇ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਤੀਜੇ ਦਰਜੇ ਦੀ ਦੇਖਭਾਲ ਸੁਵਿਧਾਵਾਂ ਜਿਹੇ ਉਪਕਰਨਾਂ ਨੂੰ ਲੈਸ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। 

ਦੇਸ਼ ਦੀ ਬਦਲਦੀ ਜਨਸੰਖਿਆ ਨੂੰ ਰੇਖਾਂਕਿਤ ਕਰਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਭਾਰਤ ਵਿੱਚ ਬਜ਼ੁਰਗਾਂ ਦੀ ਜਨਸੰਖਿਆ ਵਧ ਰਹੀ ਹੈ ਅਤੇ ਉਨ੍ਹਾਂ ਲਈ ਜੀਵਨ ਦੀ ਗੁਣਵੱਤਾ ਨੂੰ ਸੁਨਿਸ਼ਚਿਤ ਕਰਨ ਲਈ ਸੰਚਾਰ ਅਤੇ ਜਾਗਰੂਕਤਾ ਰਣਨੀਤੀ ਨੂੰ ਅੱਪਡੇਟ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ,ਤਾਂਕਿ ਸੰਭਾਵੀ ਅੰਗਦਾਤਾ ਸਾਹਮਣੇ ਅੱਗੇ ਆ ਸਕਣ। ਉਨ੍ਹਾਂ ਨੇ ਸਿਹਤ ਦੇਖਭਾਲ ਪੇਸ਼ੇਵਰਾਂ ਅਤੇ ਇਸ ਖੇਤਰ ਦੇ ਗਿਆਨ ਮਾਹਿਰਾਂ ਲਈ ਟ੍ਰੇਨਿੰਗ ਪ੍ਰੋਗਰਾਮਾਂ, ਨਵੇਂ ਡਿਜ਼ਾਇਨ ਕੀਤੇ ਗਏ ਕੋਰਸਾਂ ਅਤੇ ਡਿਜੀਟਲ ਉਪਾਵਾਂ ਦੇ ਰਾਹੀਂ ਵਿਆਪਕ ਰੂਪ ਨਾਲ ਦਿਸ਼ਾ-ਨਿਰਦੇਸ਼ ਅਤੇ ਪੁਨਰ ਨਿਰਮਾਣ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟ੍ਰੇਨਿੰਗ ਪ੍ਰੋਗਰਾਮਾਂ ਦੇ ਨਾਲ-ਨਾਲ, ਨਾ ਸਿਰਫ਼ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ, ਬਲਕਿ ਸਥਾਨਕ ਹਿੱਸੇਦਾਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ (ਐੱਨਜੀਓ) ਦੇ ਰਾਹੀਂ ਵੀ ਵਿਆਪਕ ਪ੍ਰਚਾਰ ਅਤੇ ਜਾਗਰੂਕਤਾ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ, ਉਨ੍ਹਾਂ ਨੇ  ਪ੍ਰਭਾਵਸ਼ਾਲੀ ਢੰਗ ਨਾਲ ਅੰਗ ਦਾਨ  ਬਾਰੇ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਇਸ ਬਿਹਤਰ ਕਾਰਜ ਵਿੱਚ ਯੋਗਦਾਨ ਕਰਨ ਦਾ ਅਹਿਸਾਸ ਕਰਵਾਉਣ ਲਈ ਇੱਕ ਬਹੁ-ਹਿੱਸੇਦਾਰ ਪ੍ਰਕਿਰਿਆ ’ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਮੈਡੀਕਲ ਸੰਸਥਾਵਾਂ ਦੀ ਸਮਰੱਥਾ ਨਿਰਮਾਣ ਦੀ ਜ਼ਰੂਰਤ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਦੇਸ਼ ਵਿੱਚ 640 ਤੋਂ ਵਧ ਮੈਡੀਕਲ ਹਸਪਤਾਲ ਅਤੇ ਕਾਲਜ ਹੋਣ ਦੇ ਬਾਵਜੂਦ, ਟ੍ਰਾਂਸਪਲਾਂਟ ਕੁਝ ਹਸਪਤਾਲਾਂ ਤੱਕ ਹੀ ਸੀਮਤ ਇੱਕ ਵਿਸ਼ੇਸ਼ ਸੇਵਾ ਬਣ ਗਈ ਹੈ। ਅਜਿਹੀਆਂ ਸੰਸਥਾਵਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ, ਜਿੱਥੇ ਸਰਜਰੀ ਅਤੇ ਟ੍ਰਾਂਸਪਲਾਂਟ ਕੀਤੇ ਜਾ ਸਕਣ। ਇਸ ਤਰ੍ਹਾਂ ਦੇਸ਼ ਵਿੱਚ ਸਰਜਰੀ ਅਤੇ ਟ੍ਰਾਂਸਪਲਾਂਟ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਭੌਤਿਕ ਬੁਨਿਆਦੀ ਢਾਂਚੇ ਦਾ ਵਧੇਰੇ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ‘ਹਾਈ ਕੇਸ ਲੋਡ’ ਵਾਲੇ ਸੰਸਥਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਐੱਨਓਟੀਟੀ ਪ੍ਰੋਗਰਾਮ ਦੇ ਨੈੱਟਵਰਕ ਦੇ ਤਹਿਤ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਸਲਾਹ-ਮਸ਼ਵਰੇ ਅਤੇ ਵਿਚਾਰ ਵਟਾਂਦਰੇ ਨਾਲ ਸਹਿਮਤੀ ਪੱਤਰ ਨੂੰ ਹੁਲਾਰਾ ਮਿਲ ਸਕਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਰਾਜ ਅਤੇ ਖੇਤਰੀ ਪੱਧਰ ’ਤੇ ਉਤਕ੍ਰਿਸ਼ਟਤਾ ਕੇਂਦਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਿੱਥੇ ਜ਼ਰੂਰਤਮੰਦਾਂ ਨੂੰ ਇਹ ਵਿਸ਼ੇਸ਼ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀਮਤੀ ਵੀ.ਹਿਕਾਲੀ ਝੀਮੋਮੀ ਨੇ ਭਾਗੀਦਾਰਾਂ ਨੂੰ ਰਾਸ਼ਟਰੀ ਅੰਗ ਟ੍ਰਾਂਸਪਲਾਂਟ ਪ੍ਰੋਗਰਾਮ (ਐੱਨਓਟੀਪੀ) ਦੇ ਤਹਿਤ ਵਧੀਆਂ ਹੋਈਆਂ ਸਮਰੱਥਾਵਾਂ ਅਤੇ ਉਪਲਬਧ ਸੁਵਿਧਾਵਾਂ ਜਿਵੇਂ ਕਿ 24 x7 ਟੋਲ  ਫ੍ਰੀ ਹੈਲਪਲਾਈਨ, ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਰਜਿਸਟਰੀ ਅਤੇ ਜਾਣਕਾਰੀ ਤੱਕ ਆਸਾਨੀ ਨਾਲ ਪਹੁੰਚਣ ਲਈ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ।

ਇਸ ਸੰਮੇਲਨ ਵਿੱਚ ਡਾ. ਰਜਨੀਸ ਸਹਾਏ, ਡਾਇਰੈਕਟਰ ਐੱਨਓਟੀਟੀਓ, ਡਾ. ਬੀ,ਐਲ.ਸ਼ੇਰਵਾਲ, ਮੈਡੀਕਲ ਸੁਪਰਡੈਂਟ ਸਫ਼ਦਰਜੰਗ ਹਸਪਤਾਲ ਦੇ ਨਾਲ-ਨਾਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਮੈਡੀਕਲ ਮਾਹਿਰ, ਸਿਹਤ ਸੇਵਾ ਪੇਸ਼ੇਵਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਸ਼ਾਮਲ ਹੋਏ।

***

ਐੱਮਵੀ

HFW/ NOTTO Scientific Dialogue 2023/19Feb2023/2



(Release ID: 1900767) Visitor Counter : 119