ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਨੂੰ ਹੋਰ ਲਾਭਦਾਇਕ ਬਣਾਉਣ ਅਤੇ ਪਿੰਡਾਂ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਵਿਦਿਆਰਥੀ ਅਤੇ ਨੌਜਵਾਨ ਯੋਗਦਾਨ ਦੇਣ-ਸ਼੍ਰੀ ਤੋਮਰ


ਨਿਯਾਮ,(NIAM) ਜੈਪੁਰ ਦੇ ਕਨਵੋਕੇਸ਼ਨ ਸਮਾਰੋਹ ਅਤੇ ਐਗਰੀ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਦਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੀਤਾ ਉਦਘਾਟਨ

ਨਿਯਾਮ (NIAM) ਵਿੱਚ 60 ਸੀਟਾਂ ਵਧਾਉਣ ਅਤੇ ਹੋਸਟਲ ਵਿੱਚ ਰਹਿਣ ਦੀ ਮਜਬੂਰੀ ਨੂੰ ਖਤਮ ਕਰਨ ਦਾ ਐਲਾਨ

Posted On: 19 FEB 2023 3:33PM by PIB Chandigarh

 

ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਟਿਊਟ ਆਵ੍ ਐਗਰੀਕਲਚਰਲ ਮਾਰਕੀਟਿੰਗ (ਸੀ.ਸੀ.ਐੱਸ-ਨਿਯਾਮ) ਦੇ ਪੋਸਟ ਗ੍ਰੈਜੂਏਟ ਡਿਪਲੋਮਾ ਇੰਨ ਐਗਰੀ ਬਿਜ਼ਨਸ ਮੈਨੇਜਮੈਂਟ ਦਾ ਚੌਥਾ ਕਨਵੋਕੇਸ਼ਨ  ਸਮਾਰੋਹ ਅਤੇ ਐਗਰੀ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਅੱਜ ਜੈਪੁਰ ਵਿੱਚ ਮੁੱਖ ਮਹਿਮਾਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੀਤਾ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ’ਤੇ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ਰਾਹੀਂ ਲਗਾਤਾਰ ਕੰਮ ਕਰ ਰਹੀ ਹੈ। ਦੇਸ਼ ਵਿੱਚ ਖੇਤੀਬਾੜੀ ਖੇਤਰ ਨੂੰ ਵਧ ਤੋਂ ਵਧ ਲਾਭ ਪਹੁੰਚਾਉਣ ਲਈ ਅਤੇ ਪਿੰਡਾਂ ਨੂੰ ਹੋਰ ਖੁਸ਼ਹਾਲ ਬਣਾਉਣ ਲਈ ਖੇਤੀਬਾੜੀ ਨਾਲ ਜੁੜੇ ਵਿਦਿਆਰਥੀ ਅਤੇ ਨੌਜਵਾਨ ਵੀ ਆਪਣਾ ਯੋਗਦਾਨ ਪ੍ਰਦਾਨ ਕਰਨ। ਸ਼੍ਰੀ ਤੋਮਰ ਨੇ ਨਿਯਾਮ ਵਿੱਚ 60 ਹੋਰ ਸੀਟਾਂ ਵਧਾਉਣ ਅਤੇ ਹੋਸਟਲ ਵਿੱਚ ਰਹਿਣ ਦੀ ਮਜਬੂਰੀ ਖਤਮ ਕਰਨ ਦਾ ਐਲਾਨ ਕੀਤਾ।

Description: C:\Users\admin\Desktop\AGRI, RD & PR\AGRI\Photo_1_AM_NIAM_Jaipur_Convocation_19_Feb._2023.jpeg

 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਮਹੱਤਵਪੂਰਨ ਹੈ, ਜਿਸ ਵਿੱਚ ਸਾਰਿਆਂ ਦੀ ਰੁਚੀ ਵਧੇ, ਨੌਜਵਾਨਾਂ ਦਾ ਵੀ ਇਸ ਦੇ ਪ੍ਰਤੀ ਆਕਰਸ਼ਣ ਹੋਵੇ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਖੇਤੀਬਾੜੀ ਖੇਤਰ ਵਿੱਚ ਰੋਜ਼ੀ-ਰੋਟੀ ਹੈ, ਪਰ ਨਾਲ ਹੀ ਇਸ ਵਿੱਚ ਕਿਸਾਨਾਂ ਦੀ ਦੇਸ਼-ਭਗਤੀ ਵੀ ਹੈ, ਉਹ ਇਸ ਲਈ ਕਿਉਂਕਿ ਖੇਤੀਬਾੜੀ ਉਤਪਾਦਨ ਤੋਂ ਬਿਨਾਂ ਕੰਮ ਨਹੀਂ ਚਲ ਸਕਦਾ। ਖੇਤੀਬਾੜੀ ਖੇਤਰ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਹੱਲ ਕਰਨ ਲਈ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਕੇਂਦਰੀ ਸਰਕਾਰ, ਰਾਜਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਅੱਗੇ ਵੱਧ ਰਹੀ ਹੈ। ਮਹਿੰਗੀ ਫਸਲਾਂ ਵੱਲ ਵਧਣਾ, ਫਸਲ ਵਿਭੰਨਤਾ, ਉਪਜ ਬਿਕ੍ਰੀ ਵਿੱਚ ਵਿਚੋਲਿਆਂ ਦਾ ਖਾਤਮਾ ਵਰਗੀਆਂ  ਹੋਰ ਚੁਣੌਤੀਆਂ ਨਾਲ ਯੋਜਨਾਬੱਧ ਢੰਗ ਨਾਲ ਨਿਜਿੱਠਿਆ ਜਾ ਰਿਹਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਵਿਗਿਆਨਿਕਾਂ ਨੇ ਖੇਤੀਬਾੜੀ ਵਿੱਚ ਕਾਫ਼ੀ ਕੰਮ ਕੀਤਾ ਹੈ, ਉਥੇ ਕਿਸਾਨਾਂ ਦੇ ਅਣਥੱਕ ਮਿਹਨਤ ਨਾਲ ਹੀ ਸਰਕਾਰ ਦੀ ਕਿਸਾਨ ਪੱਖੀ ਨੀਤੀਆਂ ਦੇ ਕਾਰਨ ਖੇਤੀਬਾੜੀ ਵਿੱਚ ਬੇਮਿਸਾਲ ਪ੍ਰਗਤੀ ਹੋਈ ਹੈ। ਵਧੇਰੇ ਖੇਤੀਬਾੜੀ ਉਤਪਾਦਾਂ ਦੇ ਮਾਮਲਿਆਂ ਵਿੱਚ ਹਿੰਦੁਸਤਾਨ ਅੱਜ ਵਿਸ਼ਵ ਵਿੱਚ ਪਹਿਲੇ ਜਾਂ ਦੂਜੇ ਨੰਬਰ ’ਤੇ ਹੈ, ਜਿਸ ਨੂੰ ਸਾਰੇ ਮਿਲ ਕੇ ਹੋਰ ਅੱਗੇ ਵਧਾਉਣ। ਦੁਨੀਆਂ ਵਿੱਚ ਭਾਰਤ ਤੋਂ ਅਨਾਜ ਨੂੰ ਲੈ ਕੇ ਕਾਫ਼ੀ ਉਮੀਦਾਂ ਹੈ, ਜਿਸ ਨੂੰ ਅਸੀਂ ਪੂਰਾ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਖੇਤੀਬਾੜੀ ਖੋਜ ਨਿਰੰਤਰਤਾ ਦਾ ਕ੍ਮ ਹੈ, ਜਦੋਂ ਕਿ ਕਿਸਾਨਾਂ ਦੀ ਸਖ਼ਤ ਮਿਹਨਤ ਅਤੇ ਸਰਕਾਰ ਦੇ ਯਤਨਾਂ ਵਿੱਚ ਕੋਈ ਕਮੀ ਨਹੀਂ ਹੈ। ਰੋਜ਼ੀ-ਰੋਟੀ ਲਈ ਨੌਕਰੀ ਜ਼ਰੂਰੀ ਹੈ, ਪਰ ਨਾਲ ਹੀ ਖੇਤੀਬਾੜੀ ਖੇਤਰ ਨੂੰ ਹੋਰ ਬਿਹਤਰ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਇਸ ’ਤੇ ਦੇਸ਼ ਦੀ 56 ਪ੍ਰਤੀਸ਼ਤ ਆਬਾਦੀ ਨਿਰਭਰ ਹੈ।

ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਇਸ ਗੱਲ ’ਤੇ ਜ਼ੋਰ ਦਿਂਦੇ ਰਹਿੰਦੇ ਹਨ ਕਿ ਅਸੀਂ ਵਰਤਮਾਨ ਨੂੰ ਸੁੰਦਰ ਤਾਂ ਬਣਾਈਏ, ਨਾਲ ਹੀ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤਕਾਲ ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਈਏ, ਇਹ ਹਿੰਦੁਸਤਾਨ ਲਈ ਇੱਕ ਸੁਨਹਿਰਾ ਅਤੇ ਇਤਿਹਾਸਿਕ ਮੌਕਾ ਹੈ, ਜਿਸਦਾ ਲਾਭ ਉਠਾਉਣ ਦੀ ਜ਼ਿਮੇਵਾਰੀ ਨਵੀਂ ਪੀੜ੍ਹੀ ਦੀ ਹੈ। 2047 ਵਿੱਚ ਦੇਸ਼ ਦਾ ਜੋ ਭਵਿੱਖ ਹੋਵੇਗਾ, ਉਹ ਅਜਿਹਾ ਹੋਵੇਗਾ ਕਿ ਦੁਨੀਆ ਦਾ ਮਾਰਗ ਦਰਸ਼ਨ ਕਰਨ ਵਿੱਚ ਸਮਰੱਥ ਹੋਵੇ। ਇਸ ਦਿਸਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਵਿਚਾਰ-ਵਟਾਂਦਰਾ ਕਰਦੇ ਹੋਏ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੱਲ੍ਹ ਦਾ ਇੰਤਜ਼ਾਰ ਕਰਨਾ ਵਿਅਰਥ ਹੈ, ਜਿਹੜਾ ਕੰਮ ਅੱਜ ਕਰ ਸਕਦੇ ਹਾਂ, ਉਹ ਸਾਨੂੰ ਅੱਜ ਹੀ ਕਰਨਾ ਚਾਹੀਦਾ ਹੈ। ਸ਼੍ਰੀ ਤੋਮਰ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਐਗਰੀ ਸਟਾਰਟਅੱਪਸ ਨੇ ਵੀ ਬਹੁਤ ਵਧੀਆ ਪ੍ਰਯੋਗ ਕੀਤੇ ਹਨ। ਸਾਲ 2014 ਵਿੱਚ ਜਦੋਂ ਅਸੀਂ ਸਰਕਾਰ ਵਿੱਚ ਆਏ ਸੀ, ਤਾਂ ਸਾਰੇ ਖੇਤਰਾਂ ਦੇ ਮਿਲ ਕੇ 32 ਸਟਾਰਟਅੱਪਸ ਸਨ। ਦੇਸ਼ ਵਿੱਚ ਸਟਾਰਟਅਪੱਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਲਗਾਤਾਰ ਉਤਸ਼ਾਹਿਤ ਕੀਤਾ, ਜਿਸ ਨਾਲ ਇੱਕਲੇ ਐਗਰੀ ਸਟਾਰਟਅੱਪਸ ਦੀ ਗਿਣਤੀ ਵੀ ਹੁਣ ਦੋ ਹਜ਼ਾਰ ਹੋ ਚੁੱਕੀ ਹੈ, ਉੱਥੇ ਹੋਰ ਖੇਤਰਾਂ ਨੂੰ ਮਿਲਾ ਕੇ 10 ਹਜ਼ਾਰ ਤੋਂ ਵੱਧ ਸਟਾਰਟਅੱਪਸ ਕੰਮ ਕਰ ਰਹੇ ਹਨ, ਇਨ੍ਹਾਂ ਸਭ ਦੀ ਤਾਕਤ ਦੇ ਬਲਬੁੱਤੇ ਭਾਰਤ ਆਉਣ ਵਾਲੇ ਕੱਲ੍ਹ ਵਿੱਚ ਵਿਸ਼ਵ ਗੁਰੂ ਬਣੇਗਾ।

 

Description: C:\Users\admin\Desktop\AGRI, RD & PR\AGRI\Photo_2_AM_NIAM_Jaipur_Convocation_19_Feb._2023.jpeg

 

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਚੌਧਰੀ ਨੇ ਸੰਬੋਧਨ ਕੀਤਾ। ਸਾਂਸਦ ਸ਼੍ਰੀ ਰਾਮਚਰਣ ਬੋਹਰਾ ਅਤੇ ਕਰਨਲ ਰਾਜਯਵਰਧਨ ਸਿੰਘ ਰਾਠੌਰ ਅਤੇ ਰਾਜਸਥਾਨ ਦੇ ਪ੍ਰਮੁੱਖ ਸਕੱਤਰ ਸ਼੍ਰੀ ਦਿਨੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੰਯੁਕਤ ਸਕੱਤਰ-ਮਾਰਕੀਟਿੰਗ ਅਤੇ ਰੈਗੁਲੇਸ਼ਨ ਦੇ ਡਾਇਰੈਕਟਰ ਜਨਰਲ ਡਾ. ਵਿਜੈਲਕਸ਼ਮੀ ਨਡੇਂਦਲਾ ਨੇ ਸਵਾਗਤੀ ਭਾਸ਼ਨ ਦਿੱਤਾ। ਨਿਯਾਮ ਦੇ ਡਾਇਰੈਕਟਰ ਡਾ. ਰਮੇਸ਼ ਮਿੱਤਲ ਨੇ ਧੰਨਵਾਦ ਪ੍ਰਗਟ ਕੀਤਾ।

ਸ਼੍ਰੀ ਤੋਮਰ ਨੇ ਪੋਸਟ ਗ੍ਰੈਜ਼ੁਏਟ ਡਿਪਲੋਮਾ-ਐਗਰੀ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਡਿਪਲੋਮਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਦਿੱਤੇ। ਨਿਯਾਮ ਦੁਆਰਾ ਸਿਖਲਾਈ ਪ੍ਰਾਪਤ ਅਤੇ ਫੰਡ ਪ੍ਰਾਪਤ ਸਟਾਰਟਅੱਪਸ ਦੇ ਪ੍ਰੌਡਕਟ ਵੀ ਸ਼੍ਰੀ ਤੋਮਰ ਨੇ ਲਾਂਚ ਕੀਤੇ ਅਤੇ ਗ੍ਰਾਂਟ ਲਈ ਚੈੱਕ ਵੰਡੇ। ਸਟਾਰਟਅੱਪਸ ਦੀ ਪ੍ਰਦਰਸ਼ਨੀ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਵੀ  ਆਯੋਜਨ ਹੋਇਆ, ਜਿਸ ਵਿੱਚ ਨਿਯਾਮ ਦੁਆਰਾ  ਸਿਖਲਾਈ ਪ੍ਰਾਪਤ ਅਤੇ ਫੰਡ ਪ੍ਰਾਪਤ ਸਟਾਰਟਅੱਪਸ ਨੇ ਹਿੱਸਾ ਲਿਆ।

ਇਸ ਮੌਕੇ ’ਤੇ ਨਿਯਾਮ ਦੀ ਭਾਈਵਾਲ ਸੰਸਥਾਵਾਂ ਨੂੰ ਸਟਾਰਟਅੱਪਸ ਸਿਖਲਾਈ ਅਤੇ ਫੰਡਿਗ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ ਅਵਾਰਡ ਵੰਡੇ ਗਏ, ਜਿਨ੍ਹਾਂ ਵਿੱਚ ਸ਼੍ਰੀ ਕਰਨ ਨਰੇਂਦਰ ਐਗਰੀਕਲਚਰਲ ਯੂਨੀਵਰਸਿਟੀ ਜੋਬਨੇਰ ਨੂੰ ਪਲੈਟੀਨਮ ਅਵਾਰਡ, ਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ ਕਟਕ (ਓਡੀਸ਼ਾ) ਨੂੰ ਡਾਇਮੰਡ ਅਵਾਰਡ ਅਤੇ ਬਿਹਾਰ ਐਗਰੀਕਲਚਰਲ ਯੂਨੀਵਰਸਿਟੀ ਸਾਬੋਰ ਨੂੰ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ। ਸ਼੍ਰੀ ਤੋਮਰ ਨੇ ਐਗਰੀ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਦੀ ਵੈੱਬਸਾਈਟ ਲਾਂਚ ਕੀਤੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਬਿਜ਼ਨਸ ਸਕੂਲ ਅਤੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਅਤੇ ਇੰਡੋ-ਜਰਮਨ ਪ੍ਰੋਜੈਕਟ ਬਾਰੇ ਜਾਣਕਾਰੀ ਲਈ। ਨਿਯਾਮ ਦੇ 9 ਪ੍ਰਕਾਸ਼ਨ ਵੀ ਜਾਰੀ ਕੀਤੇ।

*****

 

ਐੱਸਐੱਨਸੀ/ਪੀਕੇ/ਐੱਮਐੱਸ



(Release ID: 1900741) Visitor Counter : 106


Read this release in: English , Urdu , Hindi , Tamil , Telugu