ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ 10 ਕਰੋੜ ਐੱਸਐੱਚਜੀ ਮੈਂਬਰ ਬਨਾਉਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਟੀਚੇ ਨੂੰ 2024 ਤੱਕ ਹਾਸਲ ਕਰ ਲਿਆ ਜਾਵੇਗਾ


ਮੰਤਰੀ ਨੇ ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਉਤਪਾਦਾਂ ਦੀ ਮਾਰਕੀਟਿੰਗ ਲਈ ਬੰਗਲੁਰੂ ਵਿਚ ਸਥਿਤ ਈ—ਕਾਮਰਸ ਪਲੈਟਫਾਰਮ “ਮੀਸ਼ੋ” ਨਾਲ ਮੰਤਰਾਲੇ ਦੁਆਰਾ ਇਕ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਮਗਰੋ ਮੀਡੀਆ ਨੂੰ ਸੰਬੋਧਤ ਕੀਤਾ

ਐੱਸਐੱਚਜੀ ਨੂੰ ਕੁੱਲ ਬੈਂਕ ਕਰਜ਼ਾ 2014 ਤੋਂ ਪਹਿਲਾਂ ਲਗਭਗ 80,000 ਕਰੋੜ ਰੁਪਏ ਸੀ, ਜੋ ਕਿ ਹੁਣ ਪਿਛਲੇ 9 ਸਾਲਾਂ ਵਿਚ ਸਿਰਫ 2.08% ਦੇ ਐੱਨਪੀਏ ਨਾਲ 6.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ: ਗਿਰੀਰਾਜ ਸਿੰਘ

Posted On: 16 FEB 2023 4:39PM by PIB Chandigarh

ਮੰਤਰੀ ਨੇ ਮੰਤਰਾਲੇ ਦੇ ਅਧਿਕਾਰੀਆਂ ਤੋਂ ਮੀਸ਼ੋ ਟੀਮ ਨਾਲ ਬੈਠਕ ਕਰਨ ਅਤੇ ਉਨ੍ਹਾਂ ਖੇਤਰਾਂ ਅਤੇ ਉਤਪਾਦਾਂ ਦੀ ਪਹਿਚਾਣ ਕਰਨ ਲਈ ਕਿਹਾ, ਜਿਨ੍ਹਾਂ ਨੂੰ ਲਾਭ ਵਾਲੇ ਪ੍ਰਸਤਾਵ ਲਈ ਲਿਆ ਜਾ ਸਕਦਾ ਹੈ। 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2024 ਤੱਕ 10 ਕਰੋੜ ਐੱਸਐੱਚਜੀ ਮੈਂਬਰ ਬਨਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ, ਕਿਉਂਕਿ ਮੰਤਰਾਲਾ ਨਵੀਂਆਂ ਮਹਿਲਾ ਸਖੀਆਂ ਨੂੰ ਭਰਤੀ ਕਰਨ ਲਈ ਕਿਰਿਆਸ਼ੀਲ ਮੋਡ ’ਤੇ ਕੰਮ ਕਰ ਰਿਹਾ ਹੈ।  

ਦੀਨਦਯਾਲ ਅੰਤੋਦਯਾ ਯੋਜਨਾ—ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਉਤਪਾਦਾਂ ਦੀ ਮਾਰਕੀਟਿੰਗ ਲਈ ਬੰਗਲੁਰੂ ਵਿਚ ਸਥਿਤ ਫੈਸ਼ਨੀਯਰ ਟੈਕਨੋਲੋਜੀਜ ਪ੍ਰਾਈਵੇਟ ਲਿਮਿਟਿਡ ਦੀ ਮਲਕੀਅਤ ਵਾਲੇ ਇਕ ਈ—ਕਾਮਰਸ ਪਲਟਫਾਰਮ “ਮੀਸ਼ੋ” ਦੇ ਨਾਲ ਮੰਤਰਾਲੇ ਦੁਆਰਾ ਇਕ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਮਗਰੋ ਉਹਨਾਂ ਨੇ ਮੀਡੀਆ ਨੂੰ ਸੰਬੋਧਤ ਕੀਤਾ।

C:\Users\Balwant\Desktop\PIB-Chanchal-13.2.23\rural dev..jpg

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਮਈ, 2014 ਵਿਚ ਜਦੋਂ ਮੋਦੀ ਜੀ ਨੇ ਕੰਮ ਸੰਭਾਲਿਆ ਸੀ, ਤਾਂ 2.35 ਕਰੋੜ ਐੱਸਐੱਚਜੀ ਮੈਂਬਰ ਸਨ, ਲੇਕਿਨ ਪਿਛਲੇ 9 ਸਾਲਾਂ ਵਿਚ ਗਰੀਬ ਗ੍ਰਾਮੀਣ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਲਈ ਇਕ ਕੇਂਦ੍ਰਿਤ ਦ੍ਰਿਸ਼ਟੀਕੋਣ ਨਾਲ, ਐੱਸਐੱਚਜੀ ਮੈਂਬਰਾਂ ਦੀ ਸੰਖਿਆ 9 ਕਰੋੜ ਤੋਂ ਵਧ ਹੋ ਗਈ ਹੈ ਅਤੇ 2024 ਤੱਕ ਮੈਂਬਰਾਂ ਦੀ ਸੰਖਿਆ 10 ਕਰੋੜ ਤੱਕ ਪੁੱਜ ਜਾਵੇਗੀ। 

ਸ਼੍ਰੀ ਗਿਰੀਰਾਜ ਸਿੰਘ ਅਤੇ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਦੀ ਮੌਜੂਦਗੀ ਹੇਠ ਐਡੀਸ਼ਨਲ ਸਕੱਤਰ—ਆਰਐੱਲ ਸ਼੍ਰੀ ਚਰਨਜੀਤ ਸਿੰਘ ਅਤੇ ਮੀਸ਼ੋ ਦੇ ਸੀਟੀਓ ਅਤੇ ਸਹਿ ਸੰਸਥਾਪਕ ਸ਼੍ਰੀ ਸੰਜੀਵ ਬਰਨਵਾਲ ਨੇ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਅਤੇ ਇਸ ਦਾ ਆਦਾਨ ਪ੍ਰਦਾਨ ਕੀਤਾ।

ਸ਼੍ਰੀ ਗਿਰੀਰਾਜ ਸਿੰਘ ਨੇ ਦੱਸਿਆ ਕਿ ਐੱਸਐੱਚਜੀ ਨੂੰ ਦਿੱਤੇ ਗਏ ਕੁੱਲ ਕਰਜ਼ਾ 2014 ਤੋਂ ਪਹਿਲਾਂ ਲਗਭਗ 80,000 ਕਰੋੜ ਰੁਪਏ ਸੀ ਅਤੇ ਹੁਣ ਇਹ ਪਿਛਲੇ 9 ਸਾਲਾਂ ਵਿਚ 6.25 ਕਰੋੜ ਤੋਂ ਵੀ ਵੱਧ ਹੋ ਗਿਆ ਹੈ, ਜਿਸ ਵਿਚ ਸਿਰਫ 2.08% ਦਾ ਐੱਨਜੀਏ ਹੈ। ਉਨ੍ਹਾਂ ਨੇ ਕਿਹਾ ਕਿ ਐੱਨਜੀਏ ਨੂੰ ਇਕ ਫੀਸਦੀ ਤੋਂ ਵੀ ਘੱਟ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। 

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਹਰੇਕ ਮਹਿਲਾ ਲਾਭਾਰਥੀ ਨੂੰ ਸਥਾਨਕ ਉਤਪਾਦਾਂ ਦੀ ਵਿੱਕਰੀ ਦੇ ਜਰੀਏ ਹਰ ਸਾਲ ਘੱਟੋ ਘੱਟ ਇਕ ਲੱਖ ਰੁਪਏ ਦੀ ਬੱਚਤ ਕਰਨੀ ਚਾਹੀਦੀ ਹੈ, ਜੋ ਕਿ ਪ੍ਰਧਾਨਮੰਤਰੀ ਦਾ ਵਿਜ਼ਨ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟ ਕੀਤਾ ਕਿ ਕੁਝ ਸਾਲਾਂ ਅੰਦਰ ਉਹ 10 ਲੱਖ ਲਖਪਤੀ ਦੀਦੀਆਂ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਮਰੱਥ ਹੋਣਗੇ ਅਤੇ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਕੁਝ ਲਖਪਤੀ ਦੀਦੀਆਂ ਕਰੋੜਪਤੀ ਦੀਦੀਆਂ ਬਣ ਜਾਣਗੀਆਂ।

C:\Users\Balwant\Desktop\PIB-Chanchal-13.2.23\rural dev. 1.jpg

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਤਮਨਿਰਭਰ ਪਿੱਚ ਦਾ ਜਿਕਰ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਅੱਜ ਐੱਸਐੱਚਜੀ ਦੇ ਬਿਹਤਰੀਨ ਉਤਪਾਦਾਂ ਦਾ ਵਿਭਿੰਨ ਦੇਸ਼ਾਂ ਤੋਂ ਨਿਰਯਾਤ ਵੀ ਕੀਤਾ ਜਾ ਰਿਹਾ ਹੈ ਅਤੇ ਈ—ਕਾਮਰਸ ਪਲੈਟਫਾਰਮ ਅਤੇ ਹੋਰ ਚੀਜਾਂ ਦੇ ਰਾਹੀਂ ਉਨ੍ਹਾਂ ਦੇ ਵਿਸ਼ੇਸ਼ ਉਤਪਾਦਾਂ ਬਾਰੇ ਸਥਾਨਕ ਅਤੇ ਵਿਸ਼ਵ ਪੱਧਰ ’ਤੇ ਵੱਧ ਤੋਂ ਵੱਧ ਜਾਗਰੂਕਤਾ ਮੁਹਿੰਮ ਚਲਾਉਣ ਦੀ ਜਰੂਰਤ ਹੈ।  

ਗ੍ਰਾਮੀਣ ਵਿਕਾਸ ਮੰਤਰੀ ਨੇ ਦੱਸਿਆ ਕਿ ਐੱਨਆਰਐੱਲਐੱਮ ਗ੍ਰਾਮੀਣ ਐੱਸਐੱਚਜੀ ਮਹਿਲਾਵਾਂ ਰਾਹੀਂ ਚਲਾਏ ਜਾ ਰਹੇ ਕਿੱਤਿਆਂ ਵਿਚ ਸਹਿਯੋਗ ਕਰਨ ਲਈ ਕਈ ਕੋਸ਼ਿਸ਼ਾਂ ਕਰ ਰਿਹਾ ਹੈ, ਜੋ ਕਿ ਖੁਰਾਕ ਪਦਾਰਥਾਂ, ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਆਦਿ ਦੇ ਉਤਪਾਦਨ ਵਿਚ ਲੱਗੀ ਹੋਈ ਹੈ। ਉਤਪਾਦਕਾਂ ਨੂੰ ਬਜਾਰਾਂ ਨਾਲ ਜੋੜਨ ਦੀਆਂ ਕੋਸ਼ਿਸ਼ ਦੇ ਤਹਿਤ, ਐੱਨਆਰਐੱਲਐੱਮ ਅਤੇ ਐੱਸਆਰਐੱਲਐੱਮ ਨੇ ਸਰਸ ਗੈਲਰੀ, ਰਾਜ ਦੀਆਂ ਵਿਸ਼ੇਸ਼ ਖੁਦਰਾ ਦੁਕਾਨਾ, ਈ—ਕਾਮਰਸ ਪਲੈਟਫਾਰਮ ਵਰਗੀਆਂ ਜੀਈਐੱਮ, ਫਲਿੱਪਕਾਰਟ, ਅਮੇਜ਼ਨ ਵਰਗੇ ਕਈ ਚੈਨਲਾਂ ਰਾਹੀਂ ਐੱਸਐੱਚਜੀ ਅਤੇ ਐੱਸਐੱਚਜੀ ਮੈਂਬਰ ਉੱਦਮੀਆਂ ਦੇ ਕਿਉਰੇਟੇਰ ਉਤਪਾਦਾਂ ਤੋਂ ਤਿਆਰ ਕੀਤੇ ਗਏ ਉਤਪਾਦਾਂ ਨੂੰ ਪ੍ਰਤੋਸਾਹਨ ਦੇਣ ਲਈ ਕਦਮ ਚੁੱਕੇ ਹਨ।

ਸ਼੍ਰੀ ਗਿਰੀਰਾਜ ਸਿੰਘ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੀਸ਼ੋ ਦੇ ਨਾਲ ਸਹਿਮਤੀ ਪੱਤਰ ਸਿਰਫ ਕਾਗਜ਼ ਤੱਕ ਨਹੀਂ ਰਹਿਣਾ ਚਾਹੀਦਾ ਅਤੇ ਉਹ ਹਰ ਤਿਮਾਹੀ ਵਿਚ ਇਸ ਦੀ ਸਮੀਖਿਆ ਕਰਨਗੇ। ਉਨ੍ਹਾਂ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੀਸ਼ੋ ਟੀਮ ਦੇ ਨਾਲ ਬੈਠਕ ਕਰਨ ਅਤੇ ਉਨ੍ਹਾਂ ਖੇਤਰਾਂ ਅਤੇ ਉਤਪਾਦਾਂ ਦੀ ਪਹਿਚਾਣ ਕਰਨ ਜਿਨ੍ਹਾਂ ਨੂੰ ਲਾਭ ਲਈ ਪ੍ਰਸਤਾਵ ’ਤੇ ਲਿਆ ਜਾ ਸਕਦਾ ਹੈ। 

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਸ਼ੈਲੇਸ਼ ਸਿੰਘ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀ ਮੌਜੂਦਗੀ 97% ਬਲਾਕਾਂ ਵਿਚ ਹੈ, ਜਦਕਿ ਉਨ੍ਹਾਂ ਵਿਚੋਂ 85% ਸਿੱਧੇ ਮੰਤਰਾਲੇ ਦੇ ਨੈੱਟਵਰਕ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਉਤਪਾਦਾਂ ਨੂੰ ਬਿਹਤਰ ਬਨਾਉਣ ਲਈ ਉਪਭੋਗਤਾਵਾਂ ਦੀ ਮੰਗ ਨੂੰ ਸਮਝਣ ਲਈ ਸਵੈ ਸਹਾਇਤਾ ਸਮੂਹਾਂ ਅਤੇ ਕਾਰੀਗਰਾਂ ਨੂੰ ਵੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਰਕੀਟਿੰਗ ਪਲੈਟਫਾਰਮ ਦੀ ਖੋਜ਼ ਹੋਰ ਕੁਝ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਹਾਸਲ ਕਰਨ ਲਈ ਐੱਸਐੱਚਜੀ ਦੀਦੀਆਂ ਦੀ ਸਹਾਇਤਾ ਕਰਨ ਦੀ ਇਕ ਕੋਸ਼ਿਸ਼ ਹੈ। 

ਮੀਸ਼ੋ ਦੇ ਸਹਿ—ਸੰਸਥਾਪਕ ਅਤੇ ਸੀਟੀਓ ਸ਼੍ਰੀ ਸੰਜੀਵ ਬਰਨਵਾਲ ਨੇ ਕਿਹਾ ਕਿ ਮੀਸ਼ੋ ਦੇ ਨਾਲ ਇਹ ਸਾਂਝੇਦਾਰੀ ਦੇਸ਼ ਭਰ ਵਿਚ ਐੱਸਐੱਚਜੀ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਮਰਪਿਤ ਹੈਂਡਹੋਲਡਿੰਗ ਅਤੇ ਕੈਟਲਾੱਗਿੰਗ ਸਮਰਥਨ ਪ੍ਰਾਪਤ ਕਰਨ ਵਿਚ ਸਮਰੱਥ ਬਣਾਏਗੀ ਅਤੇ ਆਪਣਾ ਪਹਿਲਾ ਆਰਡਰ ਕਿਵੇਂ ਸ਼ਿੱਪ ਕਰਨਾ ਹੈ, ਆਪਣੇ ਖਾਤਿਆਂ ਅਤੇ ਸੂਚੀਬੱਧ ਉਤਪਾਦਾਂ ਦੀ ਦੇਖ ਰੇਖ ਕਿਵੇਂ ਕਰਨੀ ਹੈ ਆਦਿ ਬਾਰੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿਚ ਸਮਰਪਿਤ ਅੋਨ—ਬੋਰਡਿੰਗ ਸਹਾਇਤਾ ਅਤੇ ਐੱਸਐੱਚਜੀ ਉਤਪਾਦਾਂ ਲਈ ਸਿਫਾਰਸ਼ ਕੀਤੇ ਵਿਕ੍ਰੇਤਾਵਾਂ ਦੇ ਮੀਸ਼ੋ ਸੇਲਿੰਗ ਅਕਾਉਂਟ ਬਨਾਉਣਾ ਸ਼ਾਮਲ ਹੈ।

C:\Users\Balwant\Desktop\PIB-Chanchal-13.2.23\rural dev. 2.jpg

 

ਉਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਮੀਸ਼ੋ ਕੈਟਲੋਗਿੰਗ, ਆਰਡਰ ਪ੍ਰਬੰਧਨ, ਮੁੱਲ ਨਿਰਧਾਰਨ ਅਤੇ ਕਾਰੋਬਾਰੀ ਵਿਕਾਸ ਬਾਰੇ ਸਿਖਲਾਈ ਪ੍ਰਦਾਨ ਕਰੇਗਾ ਤੇ 100 ਉਤਪਾਦਾਂ ਲਈ ਵੱਖ—ਵੱਖ ਵਿਕ੍ਰੇਤਾਵਾਂ ਨੂੰ ਅਤੇ 300 ਉਤਪਾਦਾਂ ਲਈ ਐਗਰੀਗੇਟਰਸ ਨੂੰ ਮੁਫਤ ਸਹਾਇਤਾ ਪ੍ਰਦਾਨ ਕਰੇਗਾ। ਮੰਚ ਵਰਤਮਾਨ ਸਮੇਂ ਗ੍ਰਾਮੀਣ ਆਜੀਵਿਕਾ ਮਿਸ਼ਨ ਨਾਲ ਸਬੰਧਤ ਵਿਕ੍ਰੇਤਾਵਾਂ ਲਈ ਸਾਰੇ ਉਤਪਾਦਾਂ ’ਤੇ ਜ਼ੀਰੋ ਕਮਿਸ਼ਨ ਫੀਸ ਦੀ ਸੇਵਾ ਪ੍ਰਦਾਨ ਕਰਦਾ ਹੈ।  

ਮੰਤਰਾਲਾ ਆਪਣੇ ਡੀਏਵਾਈ—ਐੱਨਆਰਐੱਲਐੱਮ ਫਲੈਗਸ਼ਿਪ ਪ੍ਰੋਗਰਾਮ ਤਹਿਤ ਐੱਸਐੱਚਜੀ ਈਕੋਸਿਸਟਮ ਦੇ ਰਾਹੀਂ ਰੋਜ਼ਗਾਰ ਵਧਾ ਕੇ ਅਤੇ ਐੱਸਐੱਚਜੀ ਮੈਬਰਾਂ ਨੂੰ ਉਨਾਂ ਦੇ ਉਤਪਾਦ ਲਈ ਬਿਹਤਰ ਅਤੇ ਲਾਭਦਾਇਕ ਬਜਾਰਾਂ ਦੀ ਸੁਵਿਧਾ ਦੇ ਕੇ ਬੇਹਤਰ ਆਮਦਨ ਪ੍ਰਦਾਨ ਕਰਕੇ ਗ੍ਰਾਮੀਣ ਭਾਰਤੀਆਂ ਦੇ ਜੀਵਨ ਹਾਲਾਤ ਵਿਚ ਸੁਧਾਰ ਕਰਨ ਲਈ ਕੰਮ ਕਰ ਰਿਹਾ ਹੈ। ਜਨਵਰੀ 2023 ਤੱਕ 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 737 ਜਿਲਿ੍ਆਂ ਦੇ 7,054 ਬਲਾਕਾਂ ਵਿਚ ਐੱਨਆਰਐੱਲਐੱਮ ਦੀ ਮੌਜੂਦਗੀ ਹੈ। ਇਸ ਨੇ ਕੁੱਲ 8.79 ਕਰੋੜ ਮਹਿਲਾਵਾਂ ਨੂੰ 81.61 ਲੱਖ ਐੱਸਐੱਚਜੀ ਵਿਚ ਸੰਗਠਿਤ ਕੀਤਾ ਹੈ, ਜਿਨ੍ਹਾਂ ਨੂੰ 4.76 ਲੱਖ ਪਿੰਡ ਸੰਗਠਨਾਂ ਅਤੇ 31,070 ਕਲਸਟਰ ਪੱਧਰੀ ਫੈਡਰੇਸ਼ਨਾਂ ਵਿਚ ਸ਼ਾਮਲ ਕੀਤਾ ਗਿਆ ਹੈ। 

C:\Users\Balwant\Desktop\PIB-Chanchal-13.2.23\rural dev. 3.jpg

ਪ੍ਰੋਗਰਾਮ ਦੁਆਰਾ ਪ੍ਰਦਾਨ ਕੀਤੀ ਗਈ 28 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਪੂੰਜੀਕਰਣ ਸਹਾਇਤਾ ਫੰਡ ਤੋਂ ਇਲਾਵਾ, 6.17 ਲੱਖ ਕਰੋੜ ਰੁਪਏ ਦਾ ਕੁੱਲ ਬੈਂਕ ਕਰਜ਼ਾ ਐੱਸਐੱਚਜੀ ਰਾਹੀਂ ਪ੍ਰਾਪਤ ਕੀਤਾ ਗਿਆ ਹੈ। ਜਿਆਦਾਤਰ ਧਨ ਦੀ ਵਰਤੋਂ ਖੇਤੀ ਅਤੇ ਗੈਰ ਖੇਤੀ ਰੋਜ਼ਗਾਰ ਦੇ ਖੇਤਰ ਵਿਚ ਰੋਜ਼ਗਾਰ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਲਈ ਕੀਤਾ ਗਿਆ ਹੈ। ਐੱਸਐੱਚਜੀ ਮੈਂਬਰਾਂ ਦੀ ਮਲਕੀਅਤ ਵਾਲੇ 2.30 ਲੱਖ ਤੋਂ ਵੱਧ ਗ੍ਰਾਮੀਣ ਉਦਯੋਗਾਂ ਨੂੰ ਡੀਏਵਾਈ—ਐੱਨਆਰਐੱਲਐੱਮ ਦੀ ਗੈਰ ਖੇਤੀ ਰੋਜ਼ਗਾਰ ਗਤੀਵਿਧੀਆਂ ਤਹਿਤ ਸਿੱਧਾ ਸਮਰਥਨ ਦਿੱਤਾ ਗਿਆ ਹੈ। 

ਐੱਸਐੱਚਜੀ ਅਤੇ ਐੱਸਐੱਚਜੀ ਵਿਕ੍ਰੇਤਾ ਹੁਣ ਈ—ਕਾਮਰਸ ਪਲੈਟਫਾਰਮ ਨਾਲ ਜਾਣੂ ਹੋ ਰਹੇ ਹਨ ਅਤੇ ਕੁਝ ਅਜਿਹੇ ਹੋਰ ਵਿਕਲਪਾਂ ਲਈ ਆਪਣੀ ਸੀਮਾਵਾਂ ਦਾ ਵਿਸਤਾਰ ਕਰ ਰਹੇ ਹਨ। ਦੂਜੇ ਪਾਸੇ, ਖੇਤਰਾਂ ਵਿਚ ਨਵੇਂ ਹਿੱਸੇਦਾਰਾਂ ਨੇ ਵੀ ਐੱਸਐੱਚਜੀ ਉਤਪਾਦਾਂ ਦੀ ਮਾਰਕੀਟਿੰਗਲਈ ਆਪਣੇ ਮੰਚ ਦੀ ਪੇਸ਼ਕਸ਼ ਕਰਕੇ ਗ੍ਰਾਮੀਣ ਗਰੀਬਾਂ ਦੀ ਮਦਦ ਕਰਨ ਲਈ ਐੱਨਆਰਐੱਲਐੱਮ ਦੇ ਨਾਲ ਸਹਿਯੋਗ ਕਰਨ ਵਿਚ ਦਿਲਚਸਪੀ ਦਿਖਾਈ ਹੈ। 

 

************

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ/ ਏਕੇ 


(Release ID: 1900212) Visitor Counter : 162


Read this release in: Telugu , English , Urdu , Hindi , Tamil