ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਨਵੀਨਤਮ ਭੂ-ਸਥਾਨਕ ਟੈਕਨੋਲੋਜੀ ਨੂੰ ਸ਼ਾਮਲ ਕਰਨ ਲਈ ਸਿਵਿਲ ਸੇਵਕਾਂ ਦੀ ਸਮਰੱਥਾ ਨਿਰਮਾਣ ਕੀਤਾ ਜਾਵੇਗਾ : ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਡਾ. ਸਿੰਘ ਨੇ ਹੈਦਰਾਬਾਦ ਵਿੱਚ ਐੱਨਆਈਜੀਐੱਸਟੀ (ਨੈਸ਼ਨਲ ਇੰਸਟੀਟਿਊਟ ਆਵ੍ ਜੀਓ-ਇਨਫੋਰਮੈਟਿਕਸ ਸਾਇੰਸ ਐਂਡ ਟੈਕਨੋਲੋਜੀ) ਦਾ ਦੌਰਾ ਕਰਦੇ ਹੋਏ ਫੈਕਲਟੀ ਮੈਂਬਰਾਂ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਸਦੀ ਸਮੀਖਿਆ ਮੀਟਿੰਗ ਕੀਤੀ

ਡਾ. ਜਿਤੇਂਦਰ ਸਿੰਘ ਦੇ ਅਨੁਸਾਰ ਰਾਸ਼ਟਰੀ ਭੂ-ਸਥਾਨਕ ਨੀਤੀ (ਐੱਨਜੀਪੀ) 2022 ਦੇ ਅਨੁਸਾਰ ਭੂ-ਸਥਾਨਕ ਵਿਗਿਆਨ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਔਨਲਾਈਨ ਸਲੇਬਸ ਆਈਜੀਓਟੀ (iGoT) ਕਰਮਯੋਗੀ ਪਲੈਟਫਾਰਮ ਦੁਆਰਾ ਉਪਲਬਧ ਕਰਾਇਆ ਜਾਣਾ ਹੈ।

ਕੇਂਦਰੀ ਮੰਤਰੀ ਨੇ ਕਿਹਾ- ਸਰਕਾਰ ਦੁਆਰਾ ਦੱਸੇ ਗਏ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਐੱਨਆਈਜੀਐੱਸਟੀ ਦੀ ਪੁਨਰਗਠਨ ਪ੍ਰਕਿਰਿਆ ਚਲ ਰਹੀ ਹੈ ਅਤੇ ਸਮਰੱਥਾ ਵਿਸਥਾਰ ਤੇ ਸਿਖਲਾਈ ਦੀ ਗੁਣਵਤਾ ਵਿੱਚ ਸੁਧਾਰ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ।


Posted On: 16 FEB 2023 3:21PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁੰਤਤਰ ਪ੍ਰਭਾਰ) ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਟੈਕਨੋਲੋਜੀ ਸੰਚਾਲਿਤ ਸ਼ਾਸਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ, ਪਬਲਿਕ (ਸਿਵਿਲ ਸਰਵੈਂਟਸ) ਦੀ ਸਮਰੱਥਾ ਨਿਰਮਾਣ ਵਿੱਚ ਅਜਿਹੀ ਨਵੀਨਤਮ ਭੂ-ਸਥਾਨਕ ਟੈਕਨੋਲੋਜੀ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਸਾਡੇ ਲਈ ਅਤੇ ਨਾਲ ਹੀ ਪੂਰੀ ਦੁਨੀਆ ਵਿੱਚ ਉਪਲਬਧ ਨਵੀਨਤਮ ਟੈਕਨੋਲੋਜੀਆਂ ਵਿੱਚੋਂ ਇੱਕ ਹੈ।

 

ਡਾ. ਜਿਤੇਂਦਰ ਸਿੰਘ ਨੇ ਇਹ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕੰਮਕਾਜ ਅਤੇ ਸਮੁੱਚੀ ਸਰਕਾਰ ਦੇ ਸੰਕਲਪ ਵਿੱਚ ਵਧੇਰੇ ਏਕੀਕਰਣ ਦੀ ਗੱਲ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਆਪਣੇ ਨਾਲ ਜੁੜੇ ਦੋ ਮਹੱਤਵਪੂਰਨ ਮੰਤਰਾਲਿਆਂ, ਅਰਥਾਤ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਅਤੇ ਵਿਗਿਆਨ ਅਤੇ ਟੈਕਨੋਲੋਜੀ (ਡੀਐੱਸਟੀ) ਦੇ ਵਿੱਚ ਏਕੀਕਰਣ ਨੂੰ ਦੇਖ ਕੇ ਬਹੁਤ ਖੁਸ਼ ਹਨ।

ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਨੈਸ਼ਨਲ ਇੰਸਟੀਟਿਊਟ ਆਵ੍ ਜੀਓ-ਇੰਨਫੋਰਮੈਟਿਕਸ ਸਾਇੰਸ ਐਂਡ ਟੈਕਨੋਲੋਜੀ-ਐੱਨਆਈਜੀਐੱਸਟੀ), ਹੈਦਰਾਬਾਦ ਦੇ ਕੋਲ ਸਿਵਿਲ ਸੇਵਾਵਾਂ  ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਭੂ-ਸਥਾਨਕ ਟੈਕਨੋਲੋਜੀਆਂ ਵਿੱਚ ਲੋੜੀਂਦੀ ਸਮਰੱਥਾ ਅਤੇ ਮੁਹਾਰਤ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਭੂ-ਸਥਾਨਕ ਨੀਤੀ (ਨੈਸ਼ਨਲ ਜੀਓਸਪੈਚਿਯਲ ਪਾਲਿਸੀ-ਐੱਨਜੀਪੀ)2022 ਦੇ ਅਨੁਸਾਰ, ਭੂ-ਸਥਾਨਕ ਵਿਗਿਆਨ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਔਨਲਾਈਨ ਸਲੇਬਸ ਆਈਜੀਓਟੀ (iGoT) ਕਰਮਯੋਗੀ ਪਲੈਟਫਾਰਮ ਰਾਹੀਂ ਉਪਲਬਧ ਕਰਵਾਏ ਜਾਣੇ ਹਨ। 

https://static.pib.gov.in/WriteReadData/userfiles/image/image00145A7.jpg

ਮੰਤਰੀ ਮਹੋਦਯ ਨੇ ਹੈਦਰਾਬਾਦ ਵਿੱਚ ਇੰਸਟੀਟਿਊਟ ਦੀ ਸੁਵਿਧਾਵਾਂ ਦਾ ਦੌਰਾ ਕੀਤਾ ਅਤੇ ਉੱਥੇ ਫੈਕਲਟੀ ਮੈਂਬਰਾਂ ਅਤੇ ਸਿਖਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਐੱਨਆਈਜੀਐੱਸਟੀ ਅਤੇ ਇਸ ਦੀ ਵੱਖ-ਵੱਖ ਸੁਵਿਧਾਵਾਂ, ਸੰਚਾਲਿਤ ਕੋਰਸਾਂ ਆਦਿ ਬਾਰੇ ਵਿੱਚ ਕੇਂਦਰੀ ਮੰਤਰੀ ਦੇ ਸਾਹਮਣੇ ਵਿਸਥਾਰਪੂਰਵਕ ਪੇਸ਼ਕਾਰੀ ਵੀ ਕੀਤੀ ਗਈ।

ਨੈਸ਼ਨਲ ਇੰਸਟੀਟਿਊਟ ਆਵ੍ ਜੀਓ-ਇੰਨਫੋਰਮੈਟਿਕਸ ਸਾਇੰਸ ਐਂਡ ਟੈਕਨੋਲੋਜੀ-ਐੱਨਆਈਜੀਐੱਸਟੀ) ਵਿੱਚ ਆਪਣੀ ਗੱਲਬਾਤ ਦੇ ਦੌਰਾਨ ਡਾ. ਸਿੰਘ ਨੇ ਕਿਹਾ ਕਿ ਐੱਨਆਈਜੀਐੱਸਟੀ ਜੀਓਸਪੇਸ਼ੀਅਲ ਸਿਸਟਮ (ਜੀਆਈਐੱਸ), ਡਰੋਨ ਸਰਵੇਖਣ ਅਤੇ ਮੈਪਿੰਗ, ਜੀਆਈਐੱਸ ਵਿਸ਼ਲੇਸ਼ਣ, ਭੂਮੀ ਸਰਵੇਖਣ, ਕੈਡਸਟ੍ਰਲ ਮੈਪਿੰਗ, ਗਲੋਬਲ ਨੇਵੀਗੇਸ਼ਨਲ ਸੈਟੇਲਾਈਟ ਸਿਸਟਮ-ਜੀਐੱਨਐੱਸਐੱਸ) ਡਿਜੀਟਲ ਮੈਪਿੰਗ, ਲਿਡਾਰ ਮੈਪਿੰਗ (ਐੱਲਆਈਡੀਏਆਰ) ਉਪਯੋਗਤਾ ਮੈਪਿੰਗ,(ਯੂਟੀਲਿਟੀ)ਮੈਪਿੰਗ, ਤਿੰਨ-ਆਯਾਮੀ ਸ਼ਹਿਰੀ (3ਡੀ-ਸਿਟੀ) ਮੈਪਿੰਗ, ਜੀਓਓ ਮਾਡਲਿੰਗ, ਨਿਰੰਤਰ ਸੰਚਾਲਿਤ ਸੰਦਰਭ ਸਟੇਸ਼ਨ (ਸੀਓਆਰਐੱਸ) ਨੈੱਟਵਰਕ ਆਦਿ ਦੁਆਰਾ ਸਰਵੇਖਣ ਦੇ ਖੇਤਰਾਂ ਵਿੱਚ ਯੋਗਤਾਵਾਂ ਅਤੇ ਭੂਮਿਕਾ ਅਧਾਰਿਤ ਸਿੱਖਿਆ ਦੇ ਨਾਲ ਸਿਵਿਲ ਸੇਵਾਵਾਂ ਸਿਖਲਾਈ ਇਕੋਸਿਸਟਮ ਨੂੰ ਵਧਾ ਸਕਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨੈਸ਼ਨਲ ਜੀਓਸਪੇਸ਼ੀਅਲ ਪਾਲਿਸੀ (ਐਨ.ਜੀ.ਪੀ) , 2022 ਨੇ ਰਾਸ਼ਟਰੀ ਵਿਕਾਸ ਅਤੇ ਆਰਥਿਕ ਸਮ੍ਰਿੱਧੀ ਦਾ ਸਮਰਥਨ ਕਰਨ ਲਈ ਭੂ-ਸਥਾਨਕ ਵਾਤਾਵਰਣ ਪ੍ਰਣਾਲੀ ਦੇ ਸੰਪੂਰਨ ਵਿਕਾਸ ਲਈ ਇੱਕ ਵਿਆਪਕ ਰੂਪਰੇਖਾ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਦੇਸ਼ ਭਰ ਵਿੱਚ ਭੂ-ਸਥਾਨਕ ਹੁਨਰ ਅਤੇ ਗਿਆਨ ਦੇ ਮਿਆਰਾ ਨੂੰ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਹੈ ਕਿਉਂਕਿ ਨੀਤੀ ਵਿੱਚ ਭੂ-ਸਥਾਨਕ ਪੇਸ਼ਵਰਾਂ, ਉਨ੍ਹਾਂ ਦੇ ਸਿਖਲਾਈ ਅਤੇ ਭੂ-ਸਥਾਨਕ ਅਤੇ ਸੰਬੰਧਿਤ ਟੈਕਨੋਲੋਜੀ ਦੀ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਦੀ ਜ਼ਰੂਰਤ ਦੱਸੀ ਗਈ ਹੈ। ਉਨ੍ਹਾਂ ਨੇ ਇਹ ਵੀ  ਕਿਹਾ ਕਿ ਐੱਨਜੀਪੀ ਭੂ-ਸਥਾਨਕ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵਿਸ਼ੇਸ਼ ਕੋਰਸਾਂ ਵਿੱਚ ਸਿਖਲਾਈ ਪ੍ਰਦਾਨ ਕਰਨ ਲਈ ਐੱਨਆਈਜੀਐੱਸਟੀ ਨੂੰ ਸੈਂਟਰ ਆਵ੍ ਐਕਸੀਲੈਂਸ (ਸੀਓਈ) ਵਿੱਚ ਵਿਕਸਿਤ ਕਰਨ ਬਾਰੇ ਸਪੱਸ਼ਟ ਰੂਪ ਨਾਲ ਗੱਲਬਾਤ ਕਰਦਾ ਹੈ।

 

https://static.pib.gov.in/WriteReadData/userfiles/image/image002SR8E.jpg

ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਸਰਕਾਰ ਦੁਆਰਾ ਨਿਰਧਾਰਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਐੱਨਆਈਜੀਐੱਸਟੀ ਦੇ ਪੁਨਰਗਠਨ ਦੀ ਪ੍ਰਕਿਰਿਆ ਚਲ ਰਹੀ ਹੈ ਅਤੇ ਡਿਜੀਟਲ ਕਲਾਸਰੂਮਾਂ, ਲੈਬਾਂ, ਫੀਲਡ ਯੰਤਰਾਂ, ਵਿਹਾਰਕ ਖੇਤਰ ਸਰਵੇਖਣ, ਸਰਵੇਖਣ ਅਭਿਆਸ, ਹੋਸਟਲ ਸਮੇਤ ਸਹੂਲਤਾਂ ਦੇ ਆਧੁਨਿਕੀਕਰਣ ਦੇ ਨਾਲ ਸਮਰੱਥਾ ਦੇ ਵਿਸਥਾਰ ਅਤੇ ਸਿਖਲਾਈ ਦੀ ਗੁਣਵਤਾ ਵਿੱਚ ਸੁਧਾਰ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਡੀ) ਨੇ ਬੋਰਡ ਆਵ੍ ਗਵਰਨਰਜ਼, ਮੁਲਾਂਕਣ ਬੋਰਡ ਅਤੇ ਬੋਰਡ ਆਵ੍ ਸਟੱਡੀਜ਼ ਦੇ ਨਾਲ ਨਵੀਂ ਸੰਸਥਾਗਤ ਸ਼ਾਸਨ ਪ੍ਰਣਾਲੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਲਾਗੂ ਕੀਤਾ ਹੈ। ਇਨ੍ਹਾਂ ਬੋਰਡਾਂ ਦੇ ਮੁੱਖ ਮਾਹਿਰ, ਪ੍ਰਮੁੱਖ ਸੰਸਥਾਵਾਂ ਦੇ ਉੱਘੇ ਵਿਸ਼ਾ ਮਾਹਰ ਅਤੇ ਭਾਰਤੀ ਸਰਵੇਖਣ (ਐੱਸਓਆਈ) ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਡਾ. ਸਿੰਘ ਨੇ ਕਿਹਾ ਕਿ ਬੋਰਡ ਆਵ੍ ਸਟੱਡੀਜ਼ ਨੇ ਵਰਤਮਾਨ ਤਕਨੀਕ ਅਤੇ ਉਪਭੋਗਤਾਵਾਂ ਦੀਆਂ ਕਾਰਜਾਤਮਕ ਜ਼ਰੂਰਤਾਂ ਦੇ ਅਨੁਕੂਲ ਹੋਣ ਵਾਲੀ ਸਿਲੇਬਸ ਅਤੇ ਕੋਰਸ ਮਾਡਿਊਲ ਨੂੰ ਸੋਧਿਆ ਹੈ। ਇਸੇ ਤਰ੍ਹਾਂ, ਮੁਲਾਂਕਣ ਬੋਰਡ ਨੇ ਵੀ ਸਾਰੀਆਂ ਸਿਖਲਾਈਆਂ ਲਈ ਮੁਲਾਂਕਣ ਅਤੇ ਮੁਲਾਂਕਣ ਪ੍ਰਕਿਰਿਆਵਾਂ ਨੂੰ ਸੰਸ਼ੋਧਿਤ ਕਰਨ ਦੇ ਨਾਲ-ਨਾਲ ਫੈਕਲਟੀ ਵਿਕਾਸ ਪ੍ਰੋਗਰਾਮ, ਸਲਾਹਕਾਰ, ਟੈਕਨੋਲੋਜੀ ਹੱਲਾਂ ਦੀ ਵਰਤੋਂ ਆਦਿ ਦੀ ਸ਼ੁਰੂਆਤ ਕੀਤੀ ਹੈ।

ਨੈਸ਼ਨਲ ਇੰਸਟੀਟਿਊਟ ਆਵ੍ ਜੀਓ-ਇਨਫੋਰਮੈਟਿਕਸ ਸਾਇੰਸ ਐਂਡ ਟੈਕਨੋਲੋਜੀ (ਐੱਨਆਈਜੀਐੱਸਟੀ) ਨੂੰ ਪਹਿਲਾਂ ਇੰਡੀਅਨ ਇੰਸਟੀਟਿਊਟ ਆਵ੍ ਸਰਵੇ ਐਂਡ ਮੈਪਿੰਗ (ਆਈਆਈਐੱਸਐੱਮ) ਵਜੋਂ ਜਾਣਿਆ ਜਾਂਦਾ ਸੀ। ਭਾਰਤੀ ਸਰਵੇਖਣ ਵਿਭਾਗ ਇੱਕ ਸਰਵੇਖਣ ਅਤੇ ਮੈਪਿੰਗ ਸਿਖਲਾਈ ਸੰਸਥਾ ਹੈ, ਜੋ ਪਿਛਲੇ 50 ਵਰ੍ਹਿਆਂ ਵਿੱਚ ਥਾਈਲੈਂਡ, ਨੇਪਾਲ, ਭੂਟਾਨ, ਸ਼੍ਰੀਲੰਕਾ, ਸਾਊਦੀ ਅਰਬ ਅਤੇ ਓਮਾਨ ਵਰਗੇ ਵੱਖ-ਵੱਖ ਦੇਸ਼ਾਂ ਅਤੇ ਕੇਂਦਰਾਂ ਅਤੇ ਰਾਜਾਂ ਦੇ ਮੰਤਰਾਲੇ/ਏਜੰਸੀਆਂ, ਸੁਰੱਖਿਆ ਏਜੰਸੀਆਂ, ਪ੍ਰਾਈਵੇਟ ਉਦਯੋਗ ਆਦਿ ਵਿੱਚ  ਅਲਪਕਾਲੀ ਅਤੇ ਦੀਰਘਕਾਲੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਜਾਣਿਆ ਜਾਂਦਾ ਹੈ।

***

ਐੱਸਐੱਨਸੀ


(Release ID: 1900177) Visitor Counter : 133


Read this release in: Urdu , Hindi , English , Telugu