ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਸੈਨਾ ਨੇ ਸੋਧੀ ਹੋਈ ਭਰਤੀ ਪ੍ਰਕਿਰਿਆ ਦੇ ਤਹਿਤ ਨੌਟੀਫਿਕੇਸ਼ਨ ਜਾਰੀ ਕੀਤਾ ਹੈ

Posted On: 16 FEB 2023 5:00PM by PIB Chandigarh

ਭਾਰਤੀ ਸੈਨਾ ਨੇ ਜੂਨੀਅਰ ਕਮਿਸ਼ਨਡ ਅਫ਼ਸਰ/ਹੋਰ ਰੈਂਕ/ਅਗਨੀਵੀਰ ਲਈ ਭਰਤੀ ਪ੍ਰਕਿਰਿਆ ਵਿੱਚ ਸੰਸ਼ੋਧਨ ਦਾ ਐਲਾਨ ਕੀਤਾ ਹੈ। ਸੰਸ਼ੋਧਿਤ ਭਰਤੀ ਪ੍ਰਕਿਰਿਆ ਦੇ ਅਨੁਸਾਰ ਭਰਤੀ ਰੈਲੀ ਤੋਂ ਪਹਿਲਾਂ ਕੰਪਿਊਟਰ ਅਧਾਰਤ ਔਨਲਾਈਨ ਆਮ ਦਾਖਲਾ ਪ੍ਰੀਖਿਆ (ਸੀਸੀਏ) ਆਯੋਜਿਤ ਕੀਤੀ ਜਾਵੇਗੀ। 

ਜੁਆਇਨ ਇੰਡੀਅਨ ਆਰਮੀ ਦੀ ਵੈੱਬਸਾਈਟ (www.joinindianarmy.nic.in) ’ਤੇ ਰਜਿਸਟ੍ਰੇਸ਼ਨ ਲਈ ਨੋਟੀਫਿਕੇਸ਼ਨ ਅਪਲੋਡ ਕਰ ਦਿੱਤੀ ਗਈ ਹੈ। ਅਰਜ਼ੀਆਂ ਲਈ ਔਨਲਾਈਨ ਰਜਿਸਟ੍ਰੇਸ਼ਨ ਹੁਣ 16 ਫਰਵਰੀ 2023 ਤੋਂ 15 ਮਾਰਚ 2023 ਤੱਕ ਖੁੱਲ੍ਹੀ ਹੈ ਜਿੱਥੇ ਉਮੀਦਵਾਰ ਆਪਣੀ ਉਮਰ, ਵਿਦਿਅਕ ਯੋਗਤਾ, ਸਰੀਰਕ ਮਾਪਦੰਡਾਂ ਅਤੇ ਹੋਰ ਯੋਗਤਾ ਜ਼ਰੂਰਤਾਂ (ਕਿਊਆਰ) ਦੇ ਅਨੁਸਾਰ ਅਰਜ਼ੀ ਦੇ ਸਕਦੇ ਹਨ।

ਭਰਤੀ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ।

ਪਹਿਲੇ ਪੜਾਅ ਵਿੱਚ www.joinindianarmy.nic.in  ਵੈਬਸਾਈਟ ’ਤੇ ਔਨਲਾਈਨ ਰਜਿਸਟ੍ਰੇਸ਼ਨ ਅਤੇ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾ ਨੂੰ ਕੰਪਿਊਟਰ ਆਧਾਰਿਤ ਔਨਲਾਈਨ ਕਾਮਨ ਐਂਟਰੈਂਸ ਟੈਸਟ (ਸੀਈਈ) ਵਿੱਚੋਂ ਗੁਜ਼ਰਨਾ ਪਵੇਗਾ।

ਦੂਜੇ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਸੰਬੰਧਿਤ ਸੈਨਾ ਭਰਤੀ ਦਫ਼ਤਰ (ਏਆਰਓ) ਦੁਆਰਾ ਤੈਅ ਕੀਤੇ ਗਏ ਸਥਾਨ ’ਤੇ ਭਰਤੀ ਰੈਲੀ ਲਈ ਬੁਲਾਇਆ ਜਾਵੇਗਾ, ਜਿੱਥੇ ਉਹ ਸਰੀਰਕ ਫਿਟਨੈਸ ਟੈਸਟ ਅਤੇ ਸਰੀਰਕ ਮਾਪ ਟੈਸਟ ਤੋਂ ਗੁਜ਼ਰਨਗੇ।

ਤੀਜੇ ਅਤੇ ਆਖਿਰੀ ਪੜਾਅ ਵਿੱਚ, ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਤੋਂ ਗੁਜ਼ਰਨਾ ਹੋਵੇਗਾ।

ਕੰਪਿਊਟਰ ਆਧਾਰਿਤ ਔਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਸੀਈਈ) 17 ਅਪ੍ਰੈਲ 2023 ਤੋਂ 30 ਅਪ੍ਰੈਲ 2023 ਤੱਕ ਪੂਰੇ ਭਾਰਤ ਵਿੱਚ ਲਗਭਗ 175-180 ਪ੍ਰੀਖਿਆ ਕੇਂਦਰਾਂ ’ਤੇ ਆਯੋਜਿਤ ਕਰਨ ਦੀ ਯੋਜਨਾ ਹੈ। ਔਨਲਾਈਨ ਦਾਖਲਾ ਪ੍ਰੀਖਿਆ ਲਈ ‘ਰਜਿਸਟਰ ਕਿਵੇਂ ਕਰੀਏ’ ਅਤੇ ‘ਕਿਵੇ ਅਪਲਾਈ ਕਰੀਏ’ ਬਾਰੇ ਵਿਦਿਅਕ ਵੀਡੀਓਜ਼ ਜੁਆਇਨ ਇੰਡੀਅਨ ਆਰਮੀ ਦੀ ਵੈਬਸਾਈਟ www.joinindianarmy.nic.in )  ਅਤੇ ਯੂਟਿਊਬ ’ਤੇ ਅਪਲੋਡ ਕਰ ਦਿੱਤੀ ਗਈ ਹੈ।

 

ਔਨਲਾਈਨ ਕਾਮਨ ਐਂਟਰੈਂਸ ਟੈਸਟ (ਔਨਲਾਈਨ ਸੀਈਈ) ਲਈ ਫੀਸ 500/- ਰੁਪਏ ਪ੍ਰਤੀ ਉਮੀਦਵਾਰ ਹੈ ਜਿਸਦਾ 50 ਪ੍ਰਤੀਸ਼ਤ ਹਿੱਸਾ ਭਾਰਤੀ ਸੈਨਾ ਦੁਆਰਾ ਸਹਿਣ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਬਿਨੈ-ਪੱਤਰ ਦੀ ਔਨਲਾਈਨ ਰਜਿਸਟ੍ਰੇਸ਼ਨ ਦੇ ਦੌਰਾਨ 250/- ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਹ ਔਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਔਨਲਾਈਨ ਸੀਈਈ) ਵਿੱਚ ਸ਼ਾਮਲ ਹੋਣ ਲਈ ਸਥਾਨਾਂ ਦੇ ਪੰਜ ਵਿਕਲਪ ਵੀ ਦੇ ਸਕਦੇ ਹਨ।

ਬਦਲੀ ਹੋਈ ਪ੍ਰਕਿਰਿਆ ਭਰਤੀ ਦੌਰਾਨ ਵਧੇ ਹੋਏ ਬੋਧਾਤਮਕ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰੇਗੀ ਅਤੇ ਇਸਦੇ ਨਤੀਜੇ ਵਜੋਂ ਪੂਰੇ ਦੇਸ਼ ਵਿੱਚ ਵਿਆਪਕ ਅਤੇ ਬਿਹਤਰ ਪਹੁੰਚ ਹੋਵੇਗੀ। ਇਹ ਭਰਤੀ ਰੈਲੀਆਂ ਵਿੱਚ ਇੱਕਠੀ ਹੋਣ ਵਾਲੀ ਵੱਡੀ ਭੀੜ ਨੂੰ ਘੱਟ ਕਰੇਗਾ ਅਤੇ ਮੈਡੀਕਲ ਜਾਂਚ ਲਈ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਨੂੰ ਘੱਟ ਕਰਨ ਤੋਂ ਇਲਾਵਾ ਉਨ੍ਹਾਂ ਦੇ ਆਯੋਜਨ ਵਿੱਚ ਪ੍ਰਸ਼ਾਸਨਿਕ ਵਚਨਬੱਧਤਾਵਾਂ ਨੂੰ ਘੱਟ ਕਰੇਗਾ। ਇਸ ਨਾਲ ਪ੍ਰਕਿਰਿਆ ਵਧੇਰੇ ਸੁਚਾਰੂ, ਲਾਗੂ ਕਰਨ ਵਿੱਚ ਆਸਾਨ ਅਤੇ ਵਰਤਮਾਨ ਤਕਨੀਕ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਹਤਰ ਹੋਵੇਗੀ।

***********

ਐੱਸਸੀ/ਆਰਐੱਸਆਰ/ਵੀਕੇਟੀ/ਐੱਚਐੱਨ


(Release ID: 1900167) Visitor Counter : 158