ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬਿਹਤਰੀ ਲਈ ਰਵਾਇਤੀ ਗਿਆਨ ਅਤੇ ਭਵਿੱਖਮੁਖੀ ਟੈਕਨੋਲੋਜੀ ਦੇ ਮਿਸ਼ਰਣ ਬਾਰੇ ਜਾਣਕਾਰੀ ਸਾਂਝਾ ਕਰਨ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਹਨ।


ਕੇਂਦਰੀ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ‘ਪਰੰਪਰਾਗਤ ਗਿਆਨ ਦੇ ਸੰਚਾਰ ਅਤੇ ਪ੍ਰਸਾਰ ’ਤੇ ਅੰਤਰਰਾਸ਼ਟਰੀ ਸੰਮੇਲਨ (ਸੀਡੀਟੀਕੇ-2023)’ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕੀਤਾ

Posted On: 15 FEB 2023 5:36PM by PIB Chandigarh

ਡਾ. ਸਿੰਘ ਨੇ ਆਧੁਨਿਕ ਉਪਕਰਣਾਂ ਅਤੇ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਆਧੁਨਿਕ ਵਿਗਿਆਨਕ ਖੋਜਾਂ ਨਾਲ ਮਿਲ ਕੇ ਪਰੰਪਰਾਗਤ ਗਿਆਨ ਦੇ ਵਧੀਆ ਮਿਸ਼ਰਣ ਅਤੇ ਉਪਯੋਗ ਕਰਨ ’ਤੇ ਜ਼ੋਰ ਦਿੱਤਾ।

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬਿਹਤਰੀ ਲਈ ਪਰੰਪਰਾਗਤ ਗਿਆਨ ਅਤੇ ਭਵਿੱਖ ਦੀ ਟੈਕਨੋਲੋਜੀ ਦੇ ਮਿਸ਼ਰਣ ਬਾਰੇ ਜਾਣਕਾਰੀ ਸਾਂਝਾ ਕਰਨ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਹਨ।

ਕੇਂਦਰੀ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ’ਪਰੰਪਰਾਗਤ ਗਿਆਨ ਦੇ ਸੰਚਾਰ ਅਤੇ ਪ੍ਰਸਾਰ ’ਤੇ ਅੰਤਰਰਾਸ਼ਟਰੀ ਸੰਮੇਲਨ (ਸੀਡੀਟੀਕੇ-2023) ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰਦੇ ਹੋਏ ਆਧੁਨਿਕ ਉਪਕਰਣਾਂ ਅਤੇ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਵਧੀਆ ਵਿਗਿਆਨਕ ਖੋਜ ਦੇ ਨਾਲ ਨਾਲ ਪਰੰਪਰਾਗਤ ਗਿਆਨ ਦੇ ਵਧੀਆ ਮਿਸ਼ਰਣ ਦਾ ਏਕੀਕਰਣ ਕੀਤਾ। ਉਨ੍ਹਾਂ ਨੇ ਕਿਹਾ ਕਿ ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ (ਡੀਜੀਟੀਐੱਲ) ਤੱਕ ਸਾਰਿਆਂ ਦੀ ਪਹੁੰਚ ਪ੍ਰਦਾਨ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਟੈਕਨੋਲੋਜੀ ਦੇ ਨਾਲ ਗਿਆਨ ਦਾ ਏਕੀਕਰਣ ਕਰਨ ਨਾਲ ਆਮ ਲੋਕਾਂ ਨੂੰ ਬਹੁਤ ਹੱਦ ਤੱਕ ਮਦਦ ਮਿਲ ਸਕਦੀ ਹੈ।

ਕੇਂਦਰੀ ਮੰਤਰੀ ਨੇ ਸਵਾਸਤੀਕ (ਭਾਰਤ ਦਾ ਵਿਗਿਆਨਕ ਤੌਰ ’ਤੇ ਪ੍ਰਮਾਣਿਤ ਸਮਾਜਿਕ ਪਰੰਪਰਾਗਤ ਗਿਆਨ) ਬਰੋਸ਼ਰ, ਪ੍ਰਸਿੱਧ ਵਿਗਿਆਨ ਪੁਸਤਕ ਅਤੇ ਪਰੰਪਰਾਗਤ ਗਿਆਨ ਦੀ ਭਾਰਤੀ ਜਰਨਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅੰਕ ਵੀ ਜਾਰੀ ਕੀਤਾ। ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਵ੍ਰ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਸੀਐੱਸਆਈਆਰ-ਐੱਨਆਈਐੱਸਪੀਆਰ), ਨਵੀਂ ਦਿੱਲੀ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।

https://static.pib.gov.in/WriteReadData/userfiles/image/image0010UJS.jpg

 

ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮਹਾਸਾਗਰਾਂ ਵਰਗੇ ਸਵਦੇਸ਼ੀ ਸਰੋਤਾਂ ਨੂੰ ਕਈ ਪਹਿਲਾਂ ਰਾਹੀਂ ਹੁਣ ਪ੍ਰਮੁੱਖ ਤਰਜੀਹ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਪਰੰਪਰਾਗਤ ਗਿਆਨ ਅਤੇ ਆਧੁਨਿਕ ਵਿਗਿਆਨਕ ਖੋਜਾਂ ਨੂੰ ਏਕੀਕ੍ਰਤ ਕਰਨ ’ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਹਿੰਦ ਮਹਾਸਾਗਰ ਵਿੱਚ ਡੀਪ ਸੀ ਮਿਸ਼ਨ, ਬੈਂਗਨੀ ਕ੍ਰਾਂਤੀ ਅਤੇ ਨਵੀਨਤਮ ਤਕਨੀਕਾਂ ਦਾ ਉਪਯੋਗ ਕਰਕੇ ਲੈਵੈਂਡਰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਉਦਾਹਰਣ ਦਿੱਤੀ, ਜਿਸ ਰਾਹੀਂ ਸਥਾਨਕ ਕਸ਼ਮੀਰੀਆਂ ਲਈ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ।

https://static.pib.gov.in/WriteReadData/userfiles/image/image002NBXO.jpg

 

ਡਾ.ਜਿਤੇਂਦਰ ਸਿੰਘ ਨੇ ਸੀਐੱਸਆਈਆਰ-ਐੱਨਆਈਐੱਸਸੀਸੀਪੀਆਰ ਨੂੰ ਵਿਆਪਕ ਪੱਧਰ ’ਤੇ ਅਤੇ ਇਸ ਵਿਸ਼ੇ ’ਤੇ ਪਹਿਲੇ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਕੋਲ ਲਿਖਤੀ, ਮੌਖਿਕ ਅਤੇ ਅਨੁਪ੍ਰਯੁਕਤ ਗਿਆਨ ਦਾ ਸਭ ਤੋਂ ਵੱਡਾ ਅਤੇ ਸਮ੍ਰਿੱਧ ਭੰਡਾਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਾਬਿਤ ਕਰਦੇ ਹੋਏ ਸਾਡੇ ਕੋਲ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਗਿਆਨ ਦਾ ਸਰਬਉੱਤਮ ਉਪਯੋਗ ਕਿਸ ਤਰ੍ਹਾਂ ਕੀਤਾ ਜਾਵੇ।

 

https://static.pib.gov.in/WriteReadData/userfiles/image/image00329NB.jpg

 

ਡਾ. ਸਿੰਘ ਨੇ ਕਿਹਾ ਕਿ ਇਹ ਦੋਵਾਂ ਵਿਚਕਾਰ ਇੱਕ ਅਨੁਕੂਲ ਸੰਤੁਲਨ ਬਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਲਈ ਏਕੀਕ੍ਰਿਤ ਅਤੇ ਵਿਚਾਰਸ਼ੀਲ ਪ੍ਰਕਿਰਿਆ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਇਹ ਸਭ ਤੋਂ ਵਧੀਆ ਸਮਾਂ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੁਨੀਆ ਵਿੱਚ ਇਸ ਖੇਤਰ ਦੀ ਅਗਵਾਈ ਕਰਨ ਕਿਉਂਕਿ ਦੇਸ਼ ਨੂੰ ਵਿਗਿਆਨ, ਟੈਕਨੋਲੋਜੀ ਅਤੇ ਖੋਜ ਲਈ ਅਜਿਹਾ ਮੌਕਾ ਪਹਿਲਾਂ ਕਦੇ ਵੀ ਪ੍ਰਾਪਤ ਨਹੀਂ ਹੋਇਆ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਕੋਵਿਡ-19 ਦੇ ਚਾਰ ਟੀਕੇ ਵਿਕਸਿਤ ਕਰਨ ਵਿੱਚ ਕਾਮਯਾਬ ਹੋਇਆ, ਜਦ ਕਿ ਪੂਰੀ ਦੁਨੀਆ ਇੱਕ ਵੀ ਟੀਕਾ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਅਤੇ ਦੇਸ਼ ਨੇ ‘ਵੈਕਸੀਨ ਮੈਤਰੀ’ ਪਹਿਲਕਦਮੀ ਤਹਿਤ ਕਈ ਦੇਸ਼ਾਂ ਨੂੰ ਟੀਕਾ ਪ੍ਰਦਾਨ ਕਰਦੇ ਹੋਏ ਕੋਵਿਡ-19 ਦੇ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਯੋਗਦਾਨ ਦਿੱਤਾ, ਜੋ ਪਰੰਪਰਾਗਤ ਅਤੇ ਮਾਨਵੀ ਕਦਰਾਂ-ਕੀਮਤਾਂ ਵਿੱਚ ਭਾਰਤ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਪਰੰਪਰਾਗਤ ਗਿਆਨ ਦਾਅ ’ਤੇ ਹੁੰਦਾ ਹੈ ਤਾਂ ਇਸ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਜਾਂਦਾ ਹੈ ਅਤੇ ਏਕੀਕਰਨ ਦੇ ਨਾਲ ਸਾਧਨਾਂ ਨੂੰ ਨਾਲ ਰੱਖਣਾ ਸਾਨੂੰ ਆਧੁਨਿਕ ਸਮੇਂ ਵੱਲ ਲੈ ਜਾਂਦਾ ਹੈ।

https://static.pib.gov.in/WriteReadData/userfiles/image/image0040PEK.jpg

 

ਇਸ ਮੌਕੇ ’ਤੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ ਦੇ ਸਕੱਤਰ, ਡਾ. ਕਲਾਈਸੇਲਵੀ ਨੇ ਕਿਹਾ ਕਿ ਅਸੀਂ ਇੱਕ ਸੁਨਹਿਰੀ ਯੁੱਗ ਵਿੱਚੋਂ ਲੰਘ ਰਹੇ ਹਾਂ ਅਤੇ ਦੇਸ਼ ਵਿਗਿਆਨ ਅਤੇ ਵਿਗਿਆਨਕ ਖੋਜ ਦਾ ਜਸ਼ਨ ਮਨਾ ਰਿਹਾ ਹੈ ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵੱਖ-ਵੱਖ ਯੋਜਨਾਵਾਂ ਦੇ ਰਾਹੀਂ ਸਟਾਰਟਅਪੱਸ ਅਤੇ ਸੋਧਕਰਤਾਵਾਂ ਨੂੰ ਉਤਸ਼ਾਹਿਤ ਕੀਤਾ। ਇਸ ਦੋ ਦਿਨਾਂ ਸੰਮੇਲਨ ਦਾ ਆਯੋਜਨ 14 ਅਤੇ 15 ਫਰਵਰੀ, 2023 ਨੂੰ ਕੀਤਾ ਗਿਆ ਜਿਸ ਵਿੱਚ ਦੇਸ਼ ਦੇ 22 ਰਾਜਾਂ ਸਮੇਤ ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ, ਕਤਰ ਅਤੇ ਤੁਰਕੀ ਵਰਗੇ ਦੇਸ਼ਾਂ ਦੇ 200  ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ 

***

ਐੱਸਐੱਨਸੀ/ਪੀਕੇ(Release ID: 1900085) Visitor Counter : 106


Read this release in: English , Urdu , Hindi , Telugu