ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਗੈਰ-ਖੇਤੀ ਖੇਤਰ ਵਿੱਚ ਨਵੀਆਂ ਇਕਾਈਆਂ ਸਥਾਪਤ ਕਰਨ ਵਿੱਚ ਉੱਦਮੀਆਂ ਦੀ ਸਹਾਇਤਾ ਲਈ ਕੇਵੀਆਈਸੀ ਦੇ ਪੀਐੱਮਈਜੀਪੀ ਪ੍ਰੋਗਰਾਮ ਦੇ ਤਹਿਤ ਐੱਮਐੱਸਐੱਮਈਜ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ

Posted On: 13 FEB 2023 2:41PM by PIB Chandigarh

ਐੱਮਐੱਸਐੱਮਈ ਮੰਤਰਾਲਾ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਰਾਹੀਂ, ਗੈਰ-ਖੇਤੀ ਖੇਤਰ ਵਿੱਚ ਨਵੀਆਂ ਇਕਾਈਆਂ ਸਥਾਪਤ ਕਰਨ ਵਿੱਚ ਉੱਦਮੀਆਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਨੂੰ ਲਾਗੂ ਕਰ ਰਿਹਾ ਹੈ। ਇਸਦਾ ਉਦੇਸ਼ ਵਿਆਪਕ ਤੌਰ 'ਤੇ ਖਿੰਡੇ ਹੋਏ ਪਰੰਪਰਾਗਤ ਕਾਰੀਗਰਾਂ/ਪੇਂਡੂ ਅਤੇ ਸ਼ਹਿਰੀ ਬੇਰੋਜ਼ਗਾਰ ਨੌਜਵਾਨਾਂ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਨੂੰ ਜਿੰਨਾ ਨੇੜੇ ਸੰਭਵ ਹੋ ਸਕੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਪੀਐੱਮਈਜੀਪੀ ਦੇ ਤਹਿਤ, ਆਮ ਸ਼੍ਰੇਣੀ ਦੇ ਲਾਭਪਾਤਰੀ ਪੇਂਡੂ ਖੇਤਰਾਂ ਵਿੱਚ ਪ੍ਰੋਜੈਕਟ ਲਾਗਤ ਦੇ 25% ਅਤੇ ਸ਼ਹਿਰੀ ਖੇਤਰਾਂ ਵਿੱਚ 15% ਦੀ ਲਾਭ ਧਨ (ਐੱਮਐੱਮ) ਸਬਸਿਡੀ ਦਾ ਲਾਭ ਲੈ ਸਕਦੇ ਹਨ। ਵਿਸ਼ੇਸ਼ ਸ਼੍ਰੇਣੀਆਂ ਜਿਵੇਂ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਓਬੀਸੀ, ਘੱਟ ਗਿਣਤੀਆਂ, ਮਹਿਲਾਵਾਂ, ਸਾਬਕਾ ਸੈਨਿਕ, ਸਰੀਰਕ ਤੌਰ 'ਤੇ ਅਪਾਹਜ, ਉੱਤਰ-ਪੂਰਬੀ ਖੇਤਰ, ਪਹਾੜੀ ਅਤੇ ਸਰਹੱਦੀ ਖੇਤਰਾਂ ਨਾਲ ਸਬੰਧਤ ਲਾਭਪਾਤਰੀਆਂ ਲਈ ਪੇਂਡੂ ਖ਼ੇਤਰ ਵਿੱਚ ਲਾਭ ਧਨ ਸਬਸਿਡੀ 35% ਹੈ ਅਤੇ ਸ਼ਹਿਰੀ ਖੇਤਰਾਂ ਵਿੱਚ 25% ਹੈ। ਪ੍ਰੋਜੈਕਟ ਦੀ ਵੱਧ ਤੋਂ ਵੱਧ ਲਾਗਤ ਨਿਰਮਾਣ ਖੇਤਰ ਵਿੱਚ 50 ਲੱਖ ਰੁਪਏ ਅਤੇ ਸੇਵਾ ਖੇਤਰ ਵਿੱਚ 20 ਲੱਖ ਰੁਪਏ ਹੈ।

ਦੇਸ਼ ਵਿੱਚ ਪੀਐੱਮਈਜੀਪੀ ਦੇ ਤਹਿਤ ਸਹਾਇਤਾ ਪ੍ਰਾਪਤ ਇਕਾਈਆਂ ਦੀ ਗਿਣਤੀ, ਵੰਡੀ ਗਈ ਲਾਭ ਧਨ ਸਬਸਿਡੀ ਅਤੇ ਅਨੁਮਾਨਿਤ ਰੋਜ਼ਗਾਰ ਸਿਰਜਣ ਸਾਲ 2018-19 ਤੋਂ 2022-23 ਤੱਕ ਹੇਠ ਲਿਖੇ ਅਨੁਸਾਰ ਹੈ:

2018-19 ਤੋਂ 2022-23 (31.01.2023 ਤੱਕ) ਪੀਐੱਮਈਜੀਪੀ ਦੇ ਤਹਿਤ ਪ੍ਰਦਰਸ਼ਨ 

(ਐੱਮਐੱਮ: ਰੁਪਏ ਲੱਖ ਵਿੱਚ, ਪ੍ਰੋਜੈਕਟ/ਰੋਜ਼ਗਾਰ: ਗਿਣਤੀ ਵਿੱਚ)

ਸਾਲ

ਯੂਨਿਟਾਂ ਦੀ ਸਹਾਇਤਾ ਕੀਤੀ

ਵੰਡੀ ਗਈ ਲਾਭ ਧਨ ਸਬਸਿਡੀ

ਅਨੁਮਾਨਿਤ ਰੋਜ਼ਗਾਰ ਪੈਦਾ ਹੋਇਆ

2018-19

73427

207000.54

587416

2019-20

66653

195082.15

533224

2020-21

74415

218880.15

595320

2021-22

103219

297765.91

825752

2022-23

(31.01.2023 ਤੱਕ)

55499

178231.00

443992

ਕੁੱਲ

373213

1096959.75

2985704

 

ਪੀਐੱਮਈਜੀਪੀ ਅਧੀਨ 2018-19 ਦੇ ਮੁਕਾਬਲੇ 2021-22 ਦੌਰਾਨ ਪੈਦਾ ਹੋਏ ਰੋਜ਼ਗਾਰ ਵਿੱਚ ਕੋਈ ਕਮੀ ਨਹੀਂ ਆਈ ਹੈ। ਅਸਲ ਵਿੱਚ, 2018-19 ਵਿੱਚ 587,416 ਤੋਂ 2021-22 ਵਿੱਚ 825,752 ਤੱਕ ਪੀਐੱਮਈਜੀਪੀ ਦੇ ਤਹਿਤ ਪੈਦਾ ਹੋਏ ਰੋਜ਼ਗਾਰ ਵਿੱਚ ~ 40% ਦਾ ਵਾਧਾ ਹੋਇਆ ਹੈ।

ਦੇਸ਼ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਕੇਵੀਆਈਸੀ ਵੱਲੋਂ ਹੇਠ ਲਿਖਤ ਕਦਮ ਚੁੱਕੇ ਜਾ ਰਹੇ ਹਨ:

ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੇਵੀਆਈਸੀ ਸਕੀਮਾਂ ਦਾ ਪ੍ਰਚਾਰ ਕਰਨ ਲਈ ਹਰ ਪੱਧਰ 'ਤੇ ਜਾਗਰੂਕਤਾ ਕੈਂਪ, ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਕੇਵੀਆਈਸੀ ਸਕੀਮਾਂ ਦਾ ਪ੍ਰਚਾਰ। ਦੇਸ਼ ਦੇ ਕਿਸਾਨਾਂ, ਆਦਿਵਾਸੀਆਂ ਅਤੇ ਬੇਰੋਜ਼ਗਾਰ ਨੌਜਵਾਨਾਂ ਦੀ ਆਮਦਨ ਨੂੰ ਵਧਾਉਣ ਲਈ, ਕੇਵੀਆਈਸੀ ਨੇ 2017 - 18 ਦੌਰਾਨ ਸ਼ਹਿਦ ਮਿਸ਼ਨ ਦੀ ਸ਼ੁਰੂਆਤ ਕੀਤੀ। ਸ਼ਹਿਦ ਮਿਸ਼ਨ ਦੇ ਤਹਿਤ, ਹਰ ਵਿਅਕਤੀ ਨੂੰ ਮਧੂ ਮੱਖੀ ਦੇ ਛੱਤਿਆਂ ਦੇ ਨਾਲ 10 ਮਧੂ-ਮੱਖੀਆਂ ਦੇ ਬਕਸੇ ਦਿੱਤੇ ਜਾਂਦੇ ਹਨ।

ਕੁਮਹਾਰ ਸਸ਼ਕਤੀਕਰਨ ਪ੍ਰੋਗਰਾਮ ਦੇ ਤਹਿਤ, ਕੇਵੀਆਈਸੀ ਕੁਸ਼ਲਤਾ ਨੂੰ ਅਪਗ੍ਰੇਡ ਕਰਨ ਦੀ ਸਿਖਲਾਈ ਪ੍ਰਦਾਨ ਕਰਕੇ ਅਤੇ ਉਤਪਾਦਾਂ ਦੀ ਚੰਗੀ ਗੁਣਵੱਤਾ ਪੈਦਾ ਕਰਨ ਲਈ ਨਵੇਂ ਘਰੇਲੂ ਪੱਧਰ ਦੇ ਊਰਜਾ ਕੁਸ਼ਲ ਉਪਕਰਣ ਜਿਵੇਂ ਕਿ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਇਲੈਕਟ੍ਰਿਕ ਚੱਕੇ, ਬਲੰਜਰ, ਪਗ ਮਿੱਲ, ਭੱਠੀ ਆਦਿ ਪ੍ਰਦਾਨ ਕਰਕੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਪੇਂਡੂ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਵਧਾ ਰਿਹਾ ਹੈ।

ਕੇਵੀਆਈਸੀ ਨੇ www.ekhadiindia.com , www.khadiindia.gov.in  ਰਾਹੀਂ ਸਾਰੇ ਕੇਵੀਆਈ ਉਤਪਾਦਾਂ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ।

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***

ਐੱਮਜੇਪੀਐੱਸ 


(Release ID: 1899726) Visitor Counter : 138


Read this release in: English , Urdu , Tamil , Telugu