ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ 16 ਤੋਂ 25 ਫਰਵਰੀ, 2023 ਤੱਕ ਮੁੰਬਈ ਵਿੱਚ ‘ਦਿਵਿਆ ਕਲਾ ਮੇਲੇ’ ਦਾ ਆਯੋਜਨ ਕਰੇਗਾ
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ, ਡਾ, ਵੀਰੇਂਦਰ ਕੁਮਾਰ 16 ਫਰਵਰੀ, 2023 ਨੂੰ ‘ਦਿਵਿਆ ਕਲਾ ਮੇਲੇ’ ਦਾ ਉਦਘਾਟਨ ਕਰਨਗੇ
ਇਸ ਵਿੱਚ 24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਦੇ ਲਗਭਗ 200 ਦਿੱਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ
Posted On:
14 FEB 2023 5:25PM by PIB Chandigarh
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ਭਾਰਤ ਸਰਕਾਰ ਦੇ ਤਹਿਤ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ 16 ਤੋਂ 25 ਫਰਵਰੀ, 2023 ਤੱਕ ਐੱਮਐੱਸਆਰਡੀਏ ਗ੍ਰਾਉਂਡ-1 , ਬਾਂਦ੍ਰਾ ਕੁਰਲਾ ਪਰਿਸਰ, ਮੁੰਬਈ ਵਿੱਚ ਪੂਰੇ ਦੇਸ਼ ਦੇ ਦਿੱਵਿਯਾਂਗ ਉੱਦਮੀਆਂ/ਕਾਰੀਗਰਾਂ ਅਤੇ ਕਲਾਕਰਾਂ ਦੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਲਈ ਇੱਕ ਅਨੋਖੇ ‘ਦਿਵਿਆ ਕਲਾ ਮੇਲੇ’ ਦਾ ਆਯੋਜਨ ਕਰ ਰਿਹਾ ਹੈ।
ਇਹ ਆਯੋਜਨ ਸੈਲਾਨੀਆਂ ਨੂੰ ਇੱਕ ਆਕਰਸ਼ਕ ਅਨੁਭਵ ਪ੍ਰਦਾਨ ਕਰੇਗਾ ਕਿਉਂਕਿ ਜੰਮੂ ਅਤੇ ਕਸ਼ਮੀਰ, ਉੱਤਰ ਪੂਰਵ ਰਾਜਾਂ ਸਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹਸਤਸ਼ਿਲਪ, ਹੈੱਡਲੂਮ, ਕਢਾਈ ਅਤੇ ਡਿੱਬਾਬੰਦ ਫੂਡ ਆਦਿ ਦੇ ਜੀਵੰਤ ਉਤਪਾਦ ਇੱਕਠੇ ਦੇਖੇ ਅਤੇ ਪ੍ਰਾਪਤ ਕੀਤਾ ਜਾ ਸਕਣਗੇ।
ਇਸ ਵਿੱਚ ਲਗਭਗ 24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 200 ਦਿੱਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਇਸ ਦੀ ਵਪਾਰ ਸ਼੍ਰੇਣੀ ਵਿੱਚ ਨਿਮਨ ਉਤਪਾਦ ਸ਼ਾਮਲ ਹੋਣਗੇ ਘਰ ਦੀ ਸਜਾਵਟ ਅਤੇ ਲਾਈਫਸਟਾਈਲ, ਕੱਪੜੇ, ਸਟੇਸ਼ਨਰੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦ, ਡਿੱਬਾਬੰਦ ਫੂਡ ਅਤੇ ਜੈਵਿਕ ਉਤਪਾਦ, ਖਿਡਾਉਣੇ ਅਤੇ ਉਪਹਾਰ, ਵਿਅਕਤੀਗਤ ਸਹਾਇਕ ਉਪਕਰਣ-ਗਹਿਣੇ, ਕਲਚ ਬੈਗ ਆਦਿ। ਇਹ ਸਾਰੀਆਂ ਦੇ ਲਈ ‘ਵੋਕਲ ਫਾਰ ਲੋਕਲ’ ਬਣਨ ਦਾ ਇੱਕ ਅਵਸਰ ਹੋਵੇਗਾ ਅਤੇ ਆਪਣੇ ਅਤਿਰਿਕਤ ਦ੍ਰਿੜ ਸੰਕਲਪ ਦੇ ਨਾਲ ਦਿੱਵਿਯਾਂਗ ਕਲਾਕਾਰਾਂ/ਸ਼ਿਲਪਕਾਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਦੇਖਿਆ/ ਖਰੀਦਿਆ ਜਾ ਸਕਦਾ ਹੈ।
10 ਦਿਨਾਂ ਤੱਕ ਚਲਣ ਵਾਲਾ ਦਿਵਿਆ ਕਲਾ ਮੇਲਾ ਸਵੇਰੇ 11.00 ਵਜੇ ਤੋਂ ਰਾਜ 9.00 ਵਜੇ ਤੱਕ ਖੁੱਲ੍ਹਿਆ ਰਹੇਗਾ ਅਤੇ ਇਸ ਵਿੱਚ ਦਿੱਵਿਯਾਂਗ ਕਲਾਕਾਰਾਂ ਅਤੇ ਪ੍ਰਸਿੱਧ ਪੇਸ਼ੇਵਰਾਂ ਦੀਆਂ ਪ੍ਰਸਤੁਤੀਆਂ ਸਹਿਤ ਸੱਭਿਆਚਾਰਕ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਸ਼ਾਮਲ ਹੋਵੇਗੀ। ਸੈਲਾਨੀ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਆਪਣੇ ਪਸੰਦੀਦਾ ਫੂਡ ਪਦਾਰਥਾਂ ਦਾ ਵੀ ਆਨੰਦ ਲੈ ਸਕਦੇ ਹਨ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ, ਡਾ. ਵੀਰੇਂਦਰ ਕੁਮਾਰ ਇਸ ਪ੍ਰੋਗਰਾਮ ਦਾ ਉਦਘਾਟਨ 16 ਫਰਵਰੀ ਨੂੰ ਸ਼ਾਮ 5.00 ਵਜੇ ਕਰਨਗੇ। ਇਸ ਅਵਸਰ ‘ਤੇ ਸ਼੍ਰੀ ਰਾਮਦਾਸ ਅਠਾਵਲੇ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ, ਭਾਰਤ ਸਰਕਾਰ ਵੀ ਮੌਜੂਦ ਰਹਿਣਗੇ।
ਦਿੱਵਿਯਾਂਗਜਨ ਸਸ਼ਕਤੀਕਰਣ ਦੇ ਕੋਲ ਇਸ ਅਵਧਾਰਣਾ ਨੂੰ ਹੁਲਾਰਾ ਦੇਣ ਦੇ ਲਈ ਕਈ ਸ਼ਾਨਦਾਰ ਯੋਜਨਾਵਾਂ ਹਨ, ਜਿਸ ਦੇ ਅੰਤਰਗਤ ਹਰ ਸਾਲ ਦਿਵਿਆ ਕਲਾ ਮੇਲਾ ਆਯੋਜਿਤ ਕੀਤਾ ਜਾਵੇਗਾ। ਅਤੇ ਇਸ ਦਾ ਆਯੋਜਨ ਕੇਵਲ ਦਿੱਲੀ ਅਤੇ ਮੁੰਬਈ ਤੱਕ ਹੀ ਸਮੇਤ ਨਹੀਂ ਹੋਵੇਗਾ, ਬਲਕਿ ਪੂਰੇ ਦੇਸ਼ ਵਿੱਚ ਕੀਤਾ ਜਾਵੇਗਾ।
*****
ਐੱਮਜੀ/ਆਰਐੱਨਐੱਮ
(Release ID: 1899482)
Visitor Counter : 112