ਵਿੱਤ ਮੰਤਰਾਲਾ

ਡੀਆਰਆਈ ਨੇ ਆਪਰੇਸ਼ਨ ਈਸਟਰਨ ਗੇਟਵੇ ਤਹਿਤ ਬੰਗਲਾਦੇਸ਼ ਤੋਂ ਤਸਕਰੀ ਕਰਕੇ ਲਿਆਂਦਾ ਗਿਆ 24.4 ਕਿਲੋ ਸੋਨਾ ਜ਼ਬਤ ਕੀਤਾ

Posted On: 13 FEB 2023 4:28PM by PIB Chandigarh

ਰੈਵੇਨਿਊ ਇੰਟੈਲੀਜੈਂਸੀ ਦੇ ਡਾਇਰੈਕਟੋਰੇਟ (ਡੀਆਰਆਈ) ਨੇ ਤਸਕਰੀ ਦੇ ਤੌਰ ਤਰੀਕਿਆਂ ਦਾ ਖੁਲਾਸਾ ਕਰਨ ਲਈ ਮਿੱਥੇ ਸਮੇਂ ਵਿਚ ਖੁਫੀਆਂ ਜਾਣਕਾਰੀ ਇੱਕਠੇ ਕਰਨ ਦੇ ਉਦੇਸ਼ ਨਾਲ “ਆਪਰੇਸ਼ਨ ਈਸਟਰਨ ਗੇਟਵੇ” ਨਾਮ ਦਾ ਇਕ ਆਪਰੇਸ਼ਨ ਸ਼ੁਰੂ ਕੀਤਾ ਹੈ। ਬੰਗਲਾਦੇਸ਼, ਤ੍ਰਿਪੁਰਾ, ਅਸਮ, ਅਤੇ ਪੱਛਮੀ ਬੰਗਾਲ ਵਿਚ ਸਥਿਤ ਇਕ ਸਿੰਡੀਕੇਟ ਤ੍ਰਿਪੁਰਾ ਰਾਜ ਵਿਚ ਭਾਰਤ—ਬੰਗਲਾਦੇਸ਼ ਸੀਮਾ ਦੇ ਜ਼ਰੀਏ ਬੰਗਲਾਦੇਸ਼ ਤੋਂ ਭਾਰਤ ਵਿਚ ਵੱਡੀ ਮਾਤਰਾ ਵਿਚ ਸੋਨੇ ਦੀ ਤਸਕਰੀ ਵਿਚ ਸ਼ਾਮਲ ਸੀ।

ਆਪਰੇਸ਼ਨ ਵਿਚ, ਡੀਆਰਆਈ ਦੀ ਵਿਭਿੰਨ ਟੀਮਾਂ ਨੂੰ ਭਾਰਤ—ਬੰਗਲਾਦੇਸ਼ ਸੀਮਾ ਸਹਿਤ ਪੱਛਮੀ ਬੰਗਾਲ, ਅਸਮ ਅਤੇ ਤ੍ਰਿਪੁਰਾ ਰਾਜਾਂ ਵਿਚ ਵੱਖ— ਵੱਖ ਥਾਵਾਂ ਉੱਪਰ ਰਣਨੀਤਕ ਰੂਪ ਵਿਚ ਤੈਨਾਤ ਕੀਤਾ ਗਿਆ ਸੀ, ਤਾਂ ਜੋ ਤਸਕਰੀ ਸਿੰਡੀਕੇਟ ਰਾਹੀਂ ਇਸਤੇਮਾਲ ਕੀਤੀ ਜਾਣ ਵਾਲੀ ਕਾਰਜ ਪ੍ਰਣਾਲੀ ਦਾ ਪਤਾ ਲਗਾਇਆ ਜਾ ਸਕੇ। 

ਖੁਫੀਆ ਸੂਚਨਾਵਾਂ ਦੇ ਅਧਾਰ ਤੇ, ਸਿੰਡੀਕੇਟ ਦੇ 8 ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਤਿੰਨ ਥਾਵਾਂ ਤੇ ਇੱਕੋ ਨਾਲ ਅਤੇ ਬੇਹਤਰ ਤਾਲਮੇਲ ਨਾਲ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਸਾਰੇ 8 ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਸਿਲੀਗੁਡੀ ਵਿਚ ਡੀਆਰਆਈ ਦੀ ਟੀਮ ਨੇ 18.66 ਕਿਲੋ ਸੋਨਾ ਜ਼ਬਤ ਕੀਤਾ

ਸਿਲੀਗੁਡੀ ਵਿਚ ਇਸ ਟੀਮ ਨੇ ਚਾਰ ਵਿਅਕਤੀਆਂ ਨੂੰ ਦਲਖੋਲਾ ਰੇਲਵੇ ਸਟੇਸ਼ਨ ਤੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਅਸਮ ਦੇ ਬਦਰਪੁਰ ਜੰਕਸ਼ਨ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਤੱਕ ਟ੍ਰੇਨ ਵਿਚ ਸਫਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਬਜ਼ੇ ਵਿਚ 90 ਸੋਨੇ ਦੀਆਂ ਪੱਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦਾ ਕੁੱਲ ਵਜ਼ਨ 18.66 ਕਿਲੋਗ੍ਰਾਮ ਹੈ, ਜਿਸਦੀ ਕੀਮਤ 10.66 ਕਰੋੜ ਰੁਪਏ ਹੈ। ਇਨ੍ਹਾਂ ਪੱਟੀਆਂ ਨੂੰ ਉਨ੍ਹਾਂ ਵਿਚੋਂ ਹਰ ਇੱਕ ਦੁਆਰਾ ਪਾਏ ਜਾਣ ਵਾਲੀ ਵਿਸ਼ੇਸ਼ ਰੂਪ ਵਿਚ ਸਿਲਾਈ ਗਈ ਕਮਰ ਬੈਲਟ ਵਿਚ ਲੁਕਾਇਆ ਗਿਆ ਸੀ।

ਸਿਲੀਗੁਡੀ ਵਿਚ ਡੀਆਰਆਈ ਦੀ ਟੀਮ ਨੇ 18.66 ਕਿਲੋ ਸੋਨਾ ਜ਼ਬਤ ਕੀਤਾ

ਸਿਲੀਗੁਡੀ ਵਿਚ ਇਸ ਟੀਮ ਨੇ ਚਾਰ ਵਿਅਕਤੀਆਂ ਨੂੰ ਦਲਖੋਲਾ ਰੇਲਵੇ ਇਸ ਦੇ ਨਾਲ ਹੀ, ਅਗਰਤਲਾ ਵਿਚ ਟੀਮ ਨੇ ਅਗਰਤਲਾ ਦੇ ਨੇੜੇ ਭਾਰਤ—ਬੰਗਲਾਦੇਸ਼ ਸੀਮਾ ਦੇ ਕੋਲ ਇਕ ਚਾਰ ਪਹੀਆ ਵਾਹਨ ਚਾਲਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ 2.25 ਕਿਲੋਗ੍ਰਾਮ ਵਜ਼ਨੀ ਦੋ ਸੋਨੇ ਦੀਆਂ ਛੜੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਕੀਮਤ 1.30 ਕਰੋੜ ਰੁਪਏ ਹੈ। ਇਨ੍ਹਾਂ ਨੂੰ ਡਰਾਈਵਰ ਸਾਈਡ ਦੇ ਫਰੰਟ ਦਰਵਾਜ਼ੇ ਦੇ ਹੇਠਾਂ ਬਣਾਈ ਗਈ ਇਕ ਵਿਸ਼ੇਸ਼ ਥਾਂ ਵਿਚ ਗੁਪਤ ਰੂਪ ਵਿਚ ਲੁਕਾਇਆ ਗਿਆ ਸੀ।

ਸਿਲੀਗੁਡੀ ਵਿਚ ਡੀਆਰਆਈ ਦੀ ਟੀਮ ਨੇ 18.66 ਕਿਲੋ ਸੋਨਾ ਜ਼ਬਤ ਕੀਤਾ

ਡੀਆਰਆਈ ਦੀ ਇਕ ਹੋਰ ਟੀਮ ਨੇ ਅਸਮ ਦੇ ਕਰੀਮਗੰਜ ਵਿਚ ਅਗਰਤਲਾ ਤੋਂ ਸਿਆਲਦਾਹ ਜਾਣ ਵਾਲੀ ਟ੍ਰੇਨ ਵਿਚ ਸਫਰ ਕਰ ਰਹੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਚੋਂ 2.03 ਕਰੋੜ ਰੁਪਏ ਮੁੱਲ ਦੇ 3.50 ਕਿਲੋਗ੍ਰਾਮ ਵਜ਼ਨੀ ਸੋਨੇ ਦੀਆਂ ਅੱਠ ਛੜੀਆਂ ਜ਼ਬਤ ਕੀਤੀਆਂ।

ਅਗਰਤਲਾ ਅਤੇ ਕਰੀਮਗੰਜ ਵਿਚ ਡੀਆਰਆਈ ਦੀਆਂ ਟੀਮਾਂ ਨੇ ਸੋਨਾ ਅਤੇ ਵਾਹਨ ਜ਼ਬਤ ਕੀਤਾ।

ਉਕਤ ਆਪਰੇਸ਼ਨ ਵਿਚ, ਸੋਨੇ ਦੀ ਤਸਕਰੀ ਕੁੱਲ ਮਿਲਾ ਕੇ 24.4 ਕਿਲੋਗ੍ਰਾਮ ਸੀ, ਜਿਸਦੀ ਕੀਮਤ ਲਗਭੱਗ 14 ਕਰੋੜ ਰੁਪਏ ਹੈ ਅਤੇ ਇਨ੍ਹਾਂ ਸਾਰਿਆਂ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਗੇ ਦੀ ਜਾਂਚ ਜਾਰੀ ਹੈ। ਡੀਆਰਆਈ ਰਾਹੀਂ ਇਸ ਵਿੱਤੀ ਵਰ੍ਹੇ ਵਿਚ ਆਲ ਇੰਡੀਆ ਪੱਧਰ ਤੇ ਜ਼ਬਤ ਵਕੀਤੇ ਗਏ ਸੋਨੇ ਦੀ ਮਾਤਰਾ 1000 ਕਿਲੋਗ੍ਰਾਮ ਤੋਂ ਵੱਧ ਹੋ ਚੁੱਕੀ ਹੈ।

 

***********

 

ਆਰਐੱਮ/ਪੀਪੀਜੀ/ਕੇਐੱਮਐੱਨ



(Release ID: 1899313) Visitor Counter : 94


Read this release in: English , Urdu , Hindi