ਖਾਣ ਮੰਤਰਾਲਾ

ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਮਾਈਨਿੰਗ ਇੰਦਾਬਾ ਇੰਟਰਨੈਸ਼ਨਲ ਕਨਕਲੇਵ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ

Posted On: 10 FEB 2023 12:47PM by PIB Chandigarh

ਮਾਈਨਿੰਗ ਇੰਦਾਬਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਖਣਨ ਸੰਮੇਲਨਾਂ ਵਿੱਚੋਂ ਇੱਕ ਹੈ, ਜੋ ਕਿ ਹਰ ਸਾਲ ਕੇਪ ਟਾਊਨ, ਦੱਖਣੀ ਅਫ਼ਰੀਕਾ ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਭਾਰਤ ਸਰਕਾਰ ਦੇ ਵਫ਼ਦ ਨੇ ਖਣਨ, ਕੋਲਾ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਦੀ ਅਗਵਾਈ ਵਿੱਚ ਇਸ ਸੰਮੇਲਨ ਵਿੱਚ ਹਿੱਸਾ ਲਿਆ। ਮੱਧ ਪ੍ਰਦੇਸ਼ ਸਰਕਾਰ ਦੇ ਖਣਨ ਅਤੇ ਕਿਰਤ ਮੰਤਰੀ ਸ਼੍ਰੀ ਬ੍ਰਿਜੇਂਦਰ ਪ੍ਰਤਾਪ ਸਿੰਘ ਨੇ ਵੀ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਵਫ਼ਦ ਵਿੱਚ ਖਾਣਾਂ, ਕੋਲਾ, ਸਟੀਲ ਤੇ ਵਿਦੇਸ਼ ਮੰਤਰਾਲਿਆਂ ਅਤੇ ਸੰਗਠਨਾਂ/ਪੀਐੱਸਯੂ ਜਿਵੇਂ ਕਿ ਜੀਐੱਸਆਈ, ਏਐੱਮਡੀ, ਐੱਚਸੀਐੱਲ, ਨਾਲਕੋ, ਐੱਨਐੱਮਡੀਸੀ, ਸੀਆਈਐੱਲ, ਸੇਲ, ਐੱਮਓਆਈਐੱਲ, ਐੱਮਈਸੀਐੱਲ, ਐੱਨਟੀਪੀਸੀ, ਓਐੱਮਸੀ ਦੇ ਅਧਿਕਾਰੀ ਸ਼ਾਮਲ ਸਨ।

ਭਾਰਤੀ ਖਣਨ ਅਤੇ ਖਣਿਜ ਖੇਤਰ ਦੀ ਤਾਕਤ ਨੂੰ ਦਰਸਾਉਂਦਿਆਂ ਹੋਇਆਂ  ਕਾਨਫਰੰਸ ਸਥਾਨ 'ਤੇ ਇੱਕ ਆਕਰਸ਼ਕ ਭਾਰਤੀ ਪੈਵੇਲੀਅਨ ਲਗਾਇਆ ਗਿਆ ਸੀ। "ਭਾਰਤ ਵਿੱਚ ਨਿਵੇਸ਼ ਦੇ ਮੌਕੇ" ਥੀਮ ਦੇ ਨਾਲ, ਪਵੇਲੀਅਨ ਦਾ ਉਦਘਾਟਨ 6 ਫਰਵਰੀ, 2023 ਨੂੰ ਖਾਣਾਂ, ਕੋਲਾ ਅਤੇ ਰੇਲ ਰਾਜ ਮੰਤਰੀ ਅਤੇ ਖਣਨ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਕਿਰਤ ਮੰਤਰੀ ਵਲੋਂ ਕੀਤਾ ਗਿਆ ਸੀ। ਅੰਤਰਰਾਸ਼ਟਰੀ ਡੈਲੀਗੇਟਾਂ ਵਲੋਂ ਡਿਜ਼ਾਈਨ ਅਤੇ ਇਸਦੀ ਸਮੱਗਰੀ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਮੌਕੇ 'ਤੇ, ਸਰਕਾਰ ਵਲੋਂ ਕੀਤੀਆਂ ਪਹਿਲਕਦਮੀਆਂ ਅਤੇ ਸੁਧਾਰਾਂ ਨੂੰ ਦਰਸਾਉਂਦਾ ਖਣਨ ਮੰਤਰਾਲੇ ਦਾ ਕਿਤਾਬਚਾ ਅਤੇ ਵੱਖ-ਵੱਖ ਰਾਜ ਸਰਕਾਰਾਂ ਦੇ ਆਉਣ ਵਾਲੇ ਕਾਰਜਸ਼ੀਲ ਖਣਿਜ ਬਲਾਕਾਂ ਬਾਰੇ ਕਿਤਾਬਚਾ ਵੀ ਵੰਡਿਆ ਗਿਆ।

ਇਸ ਕਾਨਫਰੰਸ ਮੌਕੇ 'ਤੇ ਸਾਊਦੀ ਅਰਬ, ਨਾਈਜੀਰੀਆ, ਕਾਂਗੋ ਅਤੇ ਜ਼ਾਂਬੀਆ ਨਾਲ ਮੰਤਰੀ ਪੱਧਰੀ ਦੁਵੱਲੀ ਮੀਟਿੰਗਾਂ ਹੋਈਆਂ। ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਦੇ ਭਾਰਤੀ ਡੈਲੀਗੇਟਾਂ ਅਤੇ ਹੋਰਨਾਂ ਡੈਲੀਗੇਟਾਂ ਵਿਚਕਾਰ ਕਈ ਵਾਰਤਾਵਾਂ ਹੋਈਆਂ ਹਨ। ਦੱਖਣੀ ਅਫ਼ਰੀਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਕੇਪ ਟਾਊਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ ਅਤੇ ਕੇਪ ਟਾਊਨ ਵਿੱਚ ਭਾਰਤ ਸਰਕਾਰ ਦੀ ਸਫਲ ਸ਼ਮੂਲੀਅਤ ਲਈ ਸਮਰਥਨ ਦਿੱਤਾ ਹੈ। ਮੰਤਰੀ ਸ਼੍ਰੀ ਦਾਨਵੇ ਨੇ 8 ਫਰਵਰੀ ਨੂੰ ਖਣਨ ਅਤੇ ਖਣਿਜ ਖੇਤਰ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।

******

ਏਕੇਐੱਨ/ਆਰਕੇਪੀ 



(Release ID: 1899310) Visitor Counter : 97