ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 12 FEB 2023 4:50PM by PIB Chandigarh

ਪ੍ਰੋਗਰਾਮ ਵਿੱਚ ਉਪਸਥਿਤ ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰਿਆ ਦੇਵਵ੍ਰਤ ਜੀ, ਸਾਰਵਦੇਸ਼ਿਕ ਆਰਯ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼੍ਰੀ ਸੁਰੇਸ਼ ਚੰਦ੍ਰ ਆਰਯ ਜੀ, ਦਿੱਲੀ ਆਰਯ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼ੀ ਧਰਮਪਾਲ ਆਰਯ ਜੀ, ਸ਼੍ਰੀ ਵਿਨੈ ਆਰਯ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀ ਜੀ, ਕਿਸ਼ਨ ਰੇੱਡੀ ਜੀ, ਮੀਨਾਕਸ਼ੀ ਲੇਖੀ ਜੀ, ਅਰਜੁਨ ਰਾਮ ਮੇਘਵਾਲ ਜੀ, ਸਾਰੇ ਪ੍ਰਤੀਨਿਧੀਗਣ, ਉਪਸਥਿਤ ਭਾਈਓ ਅਤੇ ਭੈਣੋਂ!

 

ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਜਨਮਜਯੰਤੀ ਦਾ ਇਹ ਅਵਸਰ ਇਤਿਹਾਸਕ ਹੈ ਅਤੇ ਭਵਿੱਖ ਦੇ ਇਤਿਹਾਸ ਨੂੰ ਨਿਰਮਿਤ ਕਰਨ ਦਾ ਅਵਸਰ ਵੀ ਹੈ। ਇਹ ਪੂਰੇ ਵਿਸ਼ਵ ਦੇ ਲਈ, ਮਾਨਵਤਾ ਦੇ ਭਵਿੱਖ ਦੇ ਲਈ ਪ੍ਰੇਰਣਾ ਦਾ ਪਲ ਹੈ। ਸਵਾਮੀ ਦਯਾਨੰਦ ਜੀ ਅਤੇ ਉਨ੍ਹਾਂ ਦਾ ਆਦਰਸ਼ ਸੀ – “ਕ੍ਰਣਵੰਤੋ ਵਿਸ਼ਵਮਾਰਯਮ”।। (“कृण्वन्तो विश्वमार्यम्”॥) ਅਰਥਾਤ, ਅਸੀਂ ਪੂਰੇ ਵਿਸ਼ਵ ਨੂੰ ਸ਼੍ਰੇਸ਼ਠ ਬਣਾਈਏ, ਅਸੀਂ ਪੂਰੇ ਵਿਸ਼ਵ ਵਿੱਚ ਸ਼੍ਰੇਸ਼ਠ ਵਿਚਾਰਾਂ ਦਾ, ਮਾਨਵੀਯ ਆਦਰਸ਼ਾਂ ਦਾ ਸੰਚਾਰ ਕਰੀਏ। ਇਸ ਲਈ, 21ਵੀਂ ਸਦੀ ਵਿੱਚ ਅੱਜ ਜਦੋਂ ਵਿਸ਼ਵ ਅਨੇਕ ਵਿਵਾਦਾਂ ਵਿੱਚ ਫਸਿਆ ਹੈ, ਹਿੰਸਾ ਅਤੇ ਅਸਥਿਰਤਾ ਵਿੱਚ ਘਿਰਿਆ ਹੋਇਆ ਹੈ, ਤਦ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦਾ ਦਿਖਾਇਆ ਮਾਰਗ ਕਰੋੜਾਂ ਲੋਕਾਂ ਵਿੱਚ ਆਸ਼ਾ ਦਾ ਸੰਚਾਰ ਕਰਦਾ ਹੈ। ਐਸੇ ਮਹੱਤਵਪੂਰਨ ਦੌਰ ਵਿੱਚ ਆਰਯ ਸਮਾਜ ਦੀ ਤਰਫ਼ੋਂ ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਜਨਮਜਯੰਤੀ ਦਾ ਇਹ ਪਾਵਨ ਪ੍ਰੋਗਰਾਮ ਦੋ ਸਾਲ ਚਲਣ ਵਾਲਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਵੀ ਇਸ ਮਹੋਤਸਵ ਨੂੰ ਮਨਾਉਣ ਦਾ ਨਿਰਣੇ (ਫ਼ੈਸਲਾ) ਕੀਤਾ ਹੈ।

 

ਮਾਨਵਤਾ ਦੇ ਕਲਿਆਣ ਦੇ ਲਈ ਇਹ ਜੋ ਅਵਿਰਲ ਸਾਧਨਾ ਚਲੀ ਹੈ, ਇਹ ਯਗ ਚਲਿਆ ਹੈ, ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਵੀ ਆਹੁਤੀ ਪਾਉਣ ਦਾ ਸੁਭਾਗ ਮਿਲਿਆ ਹੈ। ਹੁਣੇ ਆਚਾਰੀਆ ਜੀ ਬਤਾ ਰਹੇ ਸਨ, ਇਹ ਮੇਰਾ ਸੁਭਾਗ ਹੈ ਕਿ ਜਿਸ ਪਵਿੱਤਰ ਧਰਤੀ ‘ਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਜਨਮ ਲਿਆ, ਉਸ ਧਰਤੀ ‘ਤੇ ਮੈਨੂੰ ਵੀ ਜਨਮ ਲੈਣ ਦਾ ਸੁਭਾਗ ਮਿਲਿਆ। ਉਸ ਮਿੱਟੀ ਤੋਂ ਮਿਲੇ ਸੰਸਕਾਰ, ਉਸ ਮਿੱਟੀ ਤੋਂ ਮਿਲੀ ਪ੍ਰੇਰਣਾ ਅੱਜ ਮੈਨੂੰ ਵੀ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਆਦਰਸ਼ਾਂ ਦੇ ਪ੍ਰਤੀ ਆਕਰਸ਼ਿਤ ਕਰਦੀ ਰਹਿੰਦੀ ਹੈ। ਮੈਂ ਸਵਾਮੀ ਦਯਾਨੰਦ ਜੀ ਦੇ ਚਰਣਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ ਅਤੇ ਆਪ ਸਭ ਨੂੰ ਹਿਰਦੈ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾਂ ਹਾਂ।

ਸਾਥੀਓ,

ਜਦੋਂ ਮਹਾਰਿਸ਼ੀ ਦਯਾਨੰਦ ਜੀ ਦਾ ਜਨਮ ਹੋਇਆ ਸੀ, ਤਦ ਦੇਸ਼ ਸਦੀਆਂ ਦੀ ਗ਼ੁਲਾਮੀ ਤੋਂ ਕਮਜ਼ੋਰ ਪੈ ਕੇ ਆਪਣੀ ਆਭਾ, ਆਪਣਾ ਤੇਜ਼, ਆਪਣਾ ਆਤਮਵਿਸ਼ਵਾਸ, ਸਭ ਕੁਝ ਖੋਂਦਾ ਚਲਾ ਜਾ ਰਿਹਾ ਸੀ। ਪ੍ਰਤਿਪਲ ਸਾਡੇ ਸੰਸਕਾਰਾਂ ਨੂੰ, ਸਾਡੇ ਆਦਰਸ਼ਾਂ ਨੂੰ, ਸਾਡੇ ਮੁੱਲ ਨੂੰ ਚੂਰ-ਚੂਰ ਕਰਨ ਦੀਆਂ ਲੱਖਾਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਸਨ। ਜਦੋਂ ਕਿਸੇ ਸਮਾਜ ਵਿੱਚ ਗ਼ੁਲਾਮੀ ਦੀ ਹੀਨ ਭਾਵਨਾ ਘਰ ਕਰ ਜਾਂਦੀ ਹੈ, ਤਾਂ ਅਧਿਆਤਮ ਅਤੇ ਆਸਥਾ ਦੀ ਜਗ੍ਹਾਂ ਆਡੰਬਰ ਆਉਣਾ ਸੁਭਾਵਿਕ ਹੋ ਜਾਂਦਾ ਹੈ। ਮਨੁੱਖ ਦੇ ਵੀ ਜੀਵਨ ਵਿੱਚ ਦੇਖਦੇ ਹਾਂ ਜੋ ਆਤਮਵਿਸ਼ਵਾਸ ਹੀਨ ਹੁੰਦਾ ਹੈ ਉਹ ਆਡੰਬਰ ਦੇ ਭਰੋਸੇ ਜੀਉਣ ਦੀ ਕੋਸ਼ਿਸ਼ ਕਰਦਾ ਹੈ। ਐਸੀ ਸਥਿਤੀ ਵਿੱਚ ਮਹਾਰਿਸ਼ੀ ਦਯਾਨੰਦ ਜੀ ਨੇ ਅੱਗੇ ਆ ਕੇ ਵੇਦਾਂ ਦੇ ਬੋਧ ਨੂੰ ਸਮਾਜ ਜੀਵਨ ਵਿੱਚ ਪੁਨਰਜੀਵਿਤ ਕੀਤਾ।

 

ਉਨ੍ਹਾਂ ਨੇ ਸਮਾਜ ਨੂੰ ਦਿਸ਼ਾ ਦਿੱਤੀ, ਆਪਣੇ ਤਰਕਾਂ ਨਾਲ ਇਹ ਸਿੱਧ ਕੀਤਾ ਅਤੇ ਉਨ੍ਹਾਂ ਨੇ ਇਹ ਵਾਰ-ਵਾਰ ਦੱਸਿਆ ਕਿ ਖਾਮੀ ਭਾਰਤ ਦੇ ਧਰਮ ਅਤੇ ਪਰੰਪਰਾਵਾਂ ਵਿੱਚ ਨਹੀਂ ਹੈ। ਖਾਮੀ ਹੈ ਕਿ ਅਸੀਂ ਉਨ੍ਹਾਂ ਦੇ ਵਾਸਤਵਿਕ ਸਵਰੂਪ ਨੂੰ ਭੁੱਲ ਗਏ ਹਨ ਅਤੇ ਵਿਕ੍ਰਤੀਆਂ ਨਾਲ ਭਰ ਗਏ ਹਨ। ਤੁਸੀਂ ਕਲਪਨਾ ਕਰੋ, ਇੱਕ ਐਸੇ ਸਮੇਂ ਵਿੱਚ ਜਦੋਂ ਸਾਡੇ ਹੀ ਵੇਦਾਂ ਦੇ ਵਿਦੇਸ਼ੀ ਭਾਸ਼ਯੋਂ ਨੂੰ, ਵਿਦੇਸ਼ੀ ਨੈਰੇਟਿਵ ਨੂੰ ਗੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਨ੍ਹਾਂ ਦੀ ਨਕਲੀ ਵਿਆਖਿਆਵਾਂ ਦੇ ਅਧਾਰ ‘ਤੇ ਸਾਨੂੰ ਨਿੱਚਾ ਦਿਖਾਉਣ ਦੀ, ਸਾਡੇ ਇਤਿਹਾਸ ਨੂੰ, ਪਰੰਪਰਾ ਨੂੰ ਭ੍ਰਸ਼ਟ ਕਰਨ ਦੇ ਅਨੇਕ ਵਿਦ ਪ੍ਰਯਾਸ ਚਲਦੇ ਸਨ, ਤਦ ਮਹਾਰਿਸ਼ੀ ਦਯਾਨੰਦ ਜੀ ਦੇ ਇਹ ਪ੍ਰਯਾਸ ਇੱਕ ਬਹੁਤ ਬੜੀ ਸੰਜੀਵਨੀ ਦੇ ਰੂਪ ਵਿੱਚ, ਇੱਕ ਜੜੀ ਬੂਟੀ ਦੇ ਰੂਪ ਵਿੱਚ ਸਮਾਜ ਵਿੱਚ ਇੱਕ ਨਵੀਂ ਪ੍ਰਾਣ ਸ਼ਕਤੀ ਬਣ ਕੇ ਆ ਗਏ। ਮਹਾਰਿਸ਼ੀ ਜੀ ਨੇ, ਸਮਾਜਿਕ ਭੇਦਭਾਵ, ਊਂਚ-ਨੀਚ, ਛੂਆਛੂਤ ਐਸੀ ਸਮਾਜ ਵਿੱਚ ਘਰ ਕਰ ਗਈ ਅਨੇਕ ਵਿਕ੍ਰਤੀਆਂ, ਅਨੇਕ ਬੁਰਾਈਆਂ ਦੇ ਖ਼ਿਲਾਫ਼ ਇੱਕ ਸਸ਼ਕਤ ਅਭਿਯਾਨ ਚਲਾਇਆ।

 

ਤੁਸੀਂ ਕਲਪਨਾ ਕਰੋ, ਅੱਜ ਵੀ ਸਮਾਜ ਦੀ ਕਿਸੇ ਬੁਰਾਈ ਦੀ ਤਰਫ਼ ਕੁਝ ਕਹਿਣਾ ਹੈ, ਅਗਰ ਮੈਂ ਵੀ ਕਦੇ ਕਹਿੰਦਾ ਹਾਂ ਕਿ ਭਈ ਕਰਤਵਯ ਪਥ ‘ਤੇ ਚਲਣਾ ਹੀ ਹੋਵੇਗਾ, ਤਾਂ ਕੁਝ ਲੋਕ ਮੈਨੂੰ ਡਾਂਟਦੇ ਹਨ ਕਿ ਤੁਸੀਂ ਕਰਤਵਯ ਦੀ ਬਾਤ ਕਰਦੇ ਹੋ ਅਧਿਕਾਰ ਦੀ ਬਾਤ ਨਹੀਂ ਕਰਦੇ ਹੋ। ਅਗਰ 21ਵੀਂ ਸਦੀ ਵਿੱਚ ਮੇਰਾ ਇਹ ਹਾਲ ਹੈ ਤਾਂ ਡੇਢ ਸੌ, ਪੌਨੇ ਦੋ ਸੌ ਸਾਲ ਪਹਿਲਾਂ ਮਹਾਰਿਸ਼ੀ ਜੀ ਨੇ ਸਮਾਜ ਨੂੰ ਰਸਤਾ ਦਿਖਾਉਣ ਵਿੱਚ ਕਿਤਨੀ ਦਿੱਕਤਾਂ ਆਈਆਂ ਹੋਣਗੀਆਂ। ਜਿਨ੍ਹਾਂ ਬੁਰਾਈਆਂ ਦਾ ਠੀਕਰਾ ਧਰਮ ਦੇ ਉੱਪਰ ਫੋੜਿਆ ਜਾਂਦਾ ਸੀ, ਸਵਾਮੀ ਜੀ ਨੇ ਉਨ੍ਹਾਂ ਨੂੰ ਧਰਮ ਦੇ ਹੀ ਪ੍ਰਕਾਸ਼ ਤੋਂ ਦੂਰ ਕੀਤਾ। ਅਤੇ ਮਹਾਤਮਾ ਗਾਂਧੀ ਜੀ ਨੇ ਇੱਕ ਬਹੁਤ ਹੀ ਬੜੀ ਬਾਤ ਦੱਸੀ ਸੀ ਅਤੇ ਬੜੇ ਗਰਵ (ਮਾਣ) ਦੇ ਨਾਲ ਦੱਸੀ ਸੀ, ਮਹਾਤਮਾ ਗਾਂਧੀ ਜਨੇ ਕਿਹਾ ਸੀ ਕਿ –“ਸਾਡੇ ਸਮਾਝ ਨੂੰ ਸਵਾਮੀ ਦਯਾਨੰਦ ਜੀ ਦੀ ਬਹੁਤ ਸਾਰੇ ਦੇਨ ਹੈ। ਲੇਕਿਨ ਉਨ੍ਹਾਂ ਵਿੱਚ ਅਛੂਤਤਾ ਦੇ ਵਿਰੁੱਧ ਐਲਾਨ ਸਭ ਤੋਂ ਬੜੀ ਦੇਨ ਹੈ।” ਮਹਿਲਾਵਾਂ ਨੂੰ ਲੈ ਕੇ ਵੀ ਸਮਾਜ ਵਿੱਚ ਜੋ ਰੂੜ੍ਹੀਆਂ ਪਨਪ ਗਈਆਂ ਸਨ, ਮਹਾਰਿਸ਼ੀ ਦਯਾਨੰਦ ਜੀ ਉਨ੍ਹਾਂ ਦੇ ਖ਼ਿਲਾਫ਼ ਵੀ ਇੱਕ ਤਾਰਕਿਕ ਅਤੇ ਪ੍ਰਭਾਵੀ ਆਵਾਜ਼ ਬਣ ਕੇ ਉਭਰੇ। ਮਹਾਰਿਸ਼ੀ ਜੀ ਨੇ ਮਹਿਲਾਵਾਂ ਦੇ ਖ਼ਿਲਾਫ਼ ਭੇਦਭਾਵ ਦਾ ਖੰਡਨ ਕੀਤਾ, ਮਹਿਲਾ ਸਿੱਖਿਆ ਦਾ ਅਭਿਯਾਨ ਸ਼ੁਰੂ ਕੀਤਾ। ਅਤੇ ਇਹ ਬਾਤਾਂ ਡੇਢ ਸੌ, ਪੌਨੇ ਦੋ ਸੌ ਸਾਲ ਪਹਿਲਾਂ ਦੀ ਹਨ। ਅੱਜ ਵੀ ਕਈ ਸਮਾਜ ਐਸੇ ਹਨ, ਜਿੱਥੇ ਬੇਟੀਆਂ ਨੂੰ ਸਿੱਖਿਆ ਅਤੇ ਸਨਮਾਨ ਤੋਂ ਵੰਚਿਤ (ਵਾਂਝੇ) ਰਹਿਣ ਦੇ ਲਈ ਮਜਬੂਰ ਕਰਦੇ ਹਨ। ਸਵਾਮੀ ਦਯਾਨੰਦ ਜੀ ਨੇ ਇਹ ਬਿਗੁਲ ਤਦ ਫੂਕਿਆ ਸੀ, ਜਦੋਂ ਪੱਛਮੀ ਦੇਸ਼ਾਂ ਵਿੱਚ ਵੀ ਮਹਿਲਾਵਾਂ ਦੇ ਲਈ ਸਮਾਨ (ਬਰਾਬਰ) ਅਧਿਕਾਰ ਦੂਰ ਦੀ ਬਾਤ ਸੀ।

 

ਭਾਈਓ ਅਤੇ ਭੈਣੋਂ!

ਉਸ ਕਾਲਖੰਡ ਵਿੱਚ ਸਵਾਮੀ ਦਯਾਨੰਦ ਸਰਸਵਤੀ ਦਾ ਪਦਾਰਪਣ, ਪੂਰੇ ਯੁਗ ਦੀਆਂ ਚੁਔਤੀਆਂ ਦੇ ਸਾਹਮਣੇ ਉਨ੍ਹਾਂ ਦਾ ਉਠ ਕੇ ਖੜੇ ਹੋ ਜਾਣਾ, ਇਹ ਅਸਾਧਾਰਣ ਸੀ, ਕਿਸੀ ਵੀ ਰੂਪ ਵਿੱਚ ਉਹ ਸਾਧਾਰਣ ਨਹੀਂ ਸੀ। ਇਸ ਲਈ, ਰਾਸ਼ਟਰ ਦੀ ਯਾਤਰਾ ਵਿੱਚ ਉਨ੍ਹਾਂ ਦੀ ਜੀਵੰਤ ਉਪਸਥਿਤੀ ਆਰਯ ਸਮਾਜ ਦੇ ਡੇਢ ਸੌ ਸਾਲ ਹੁੰਦੇ ਹੋਣ, ਮਹਾਰਿਸ਼ੀ ਦੀ ਦੇ ਦੋ ਸੌ ਸਾਲ ਹੁੰਦੇ ਹੋਣ ਅਤੇ ਇਤਨਾ ਬੜਾ ਜਨ ਸਾਗਰ ਸਿਰਫ਼ ਇੱਥੇ ਨਹੀਂ, ਦੁਨੀਆ ਭਰ ਵਿੱਚ ਅੱਜ ਇਸ ਸਮਾਰੋਹ ਵਿੱਚ ਜੁੜਿਆ ਹੋਇਆ ਹੈ। ਇਸ ਤੋਂ ਵੱਡੀ ਜੀਵਨ ਦੀਆਂ ਉਚਾਈਆਂ ਕੀ ਹੋ ਸਕਦੀਆਂ ਹਨ? ਜੀਵਨ ਜਿਸ ਪ੍ਰਕਾਰ ਨਾਲ ਦੌੜ ਰਿਹਾ ਹੈ, ਮੌਤ ਦੇ ਦਸ ਸਾਲ ਦੇ ਬਾਅਦ ਵੀ ਜਿੰਦਾ ਰਹਿਣਾ ਅਸੰਭਵ ਹੁੰਦਾ ਹੈ।

 

ਦੋ ਸੌ ਸਾਲ ਦੇ ਬਾਵਜੂਦ ਵੀ ਅੱਜ ਮਹਾਰਿਸ਼ੀ ਜੀ ਸਾਡੇ ਦਰਮਿਆਨ ਹਨ ਅਤੇ ਇਸ ਲਈ ਅੱਜ ਜੋਂ ਭਾਰਤ ਆਜ਼ਾਦੀ ਕਾ ਅੰਮ੍ਰਿਤਕਾਲ ਮਨਾ ਰਿਹਾ ਹੈ, ਤਾਂ ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਜਨਮਜਯੰਤੀ ਇੱਕ ਪੁਣਯ ਪ੍ਰੇਰਣਾ ਲੈ ਕੇ ਆਈ ਹੈ। ਮਹਾਰਿਸ਼ੀ ਜੀ ਨੇ ਜੋ ਮੰਤਰ ਤਦ ਦਿੱਤੇ ਸਨ, ਸਮਾਜ ਦੇ ਲਈ ਜੋ ਸੁਪਨੇ ਦੇਖੇ ਸਨ, ਦੇਸ਼ ਅੱਜ ਉਨ੍ਹਾਂ ‘ਤੇ ਪੂਰੇ ਵਿਸ਼ਵਾਸ ਦੇ ਨਾਲ ਅੱਗੇ ਵਧ ਰਿਹਾ ਹੈ। ਸਵਾਮੀ ਜੀ ਨੇ ਤਦ ਤਾਕੀਦ ਕੀਤੀ ਸੀ-‘ਵੇਦਾਂ ਦੀ ਤਰਫ਼ ਪਰਤੋ। ਅੱਜ ਦੇਸ਼ ਅਤਿਯੰਤ ਸੁਆਭੀਮਾਨ ਦੇ ਨਾਲ ਆਪਣੀ ਵਿਰਾਸਤ ‘ਤੇ ਗਰਵ (ਮਾਣ) ਦੀ ਤਾਕੀਦ ਕਰ ਰਿਹਾ ਹੈ। ਅੱਜ ਦੇਸ਼ ਪੂਰੇ ਆਤਮਵਿਸਵਾਸ ਦੇ ਨਾਲ ਕਹਿ ਰਿਹਾ ਹੈ ਕਿ, ਅਸੀਂ ਦੇਸ਼ ਵਿੱਚ ਆਧੁਨਿਕਤਾ ਲਿਆਉਣ ਦੇ ਨਾਲ ਹੀ ਆਪਣੀਆਂ ਪਰੰਪਰਾਵਾਂ ਨੂੰ ਵੀ ਸਮ੍ਰਿੱਧ ਕਰਾਂਗੇ। ਵਿਰਾਸਤ ਵੀ, ਵਿਕਾਸ ਵੀ, ਇਸ ਪਟਰੀ ‘ਤੇ ਦੇਸ਼ ਨਵੀਆਂ ਉਚਾਈਆਂ ਦੇ ਲਈ ਦੌੜ ਪਿਆ ਹੈ।

 

ਸਾਥੀਓ,

ਆਮ ਤੌਰ ‘ਤੇ ਦੁਨੀਆ ਵਿੱਚ ਜਦੋਂ ਧਰਮ ਦੀ ਬਾਤ ਹੁੰਦੀ ਹੈ ਤਾਂ ਉਸ ਦਾ ਦਾਇਰਾ ਕੇਵਲ ਪੂਜਾ-ਪਾਠ, ਆਸਥਾ ਅਤੇ ਉਪਾਸਨਾ, ਉਸ ਦੀ ਰੀਤ-ਰਸਮ, ਉਸ ਦੀਆਂ ਪਧਤੀਆਂ, ਉਸੇ ਤੱਕ ਸੀਮਿਤ ਮੰਨਿਆ ਜਾਂਦਾ ਹੈ। ਲੇਕਿਨ, ਭਾਰਤ ਦੇ ਸੰਦਰਭ ਵਿੱਚ ਧਰਮ ਦੇ ਅਰਥ ਅਤੇ ਨਿਹਿਤਾਰਥ ਇੱਕਦਮ ਅਲਗ ਹਨ। ਵੇਦਾਂ ਨੇ ਧਰਮ ਨੂੰ ਇੱਕ ਸੰਪੂਰਨ ਜੀਵਨ ਪੱਧਤੀ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। ਸਾਡੇ ਇੱਥੇ ਧਰਮ ਦਾ ਪਹਿਲਾ ਅਰਥ ਕਰਤਵ ਸਮਝਿਆ ਜਾਂਦਾ ਹੈ। ਪਿਤ੍ਰ ਧਰਮ, ਮਾਤ੍ਰ ਧਰਮ, ਪੁਤ੍ਰ ਧਰਮ, ਦੇਸ਼ ਧਰਮ, ਕਾਲ ਧਰਮ, ਇਹ ਸਾਡੀ ਕਲਪਨਾ ਹੈ। ਇਸ ਲਈ, ਸਾਡੇ ਸੰਤਾਂ ਅਤੇ ਰਿਸ਼ੀਆਂ ਦੀ ਭੂਮਿਕਾ ਵੀ ਕੇਵਲ ਪੂਜਾ ਅਤੇ ਉਪਾਸਨਾ ਤੱਕ ਸੀਮਿਤ ਨਹੀਂ ਰਹੀ। ਉਨ੍ਹਾਂ ਨੇ ਰਾਸ਼ਟਰ ਅਤੇ ਸਮਾਜ ਦੇ ਹਰ ਆਯਾਮ ਦੀ ਜ਼ਿੰਮੇਦਾਰੀ ਸੰਭਾਲੀ, holistic approach ਲਿਆ, inclusive approach ਲਿਆ, integrated approach ਲਿਆ।

 

ਸਾਡੇ ਇੱਥੇ ਭਾਸ਼ਾ ਅਤੇ ਵਿਆਕਰਣ ਦੇ ਖੇਤਰ ਨੂੰ ਪਾਣਿਨੀ ਜੈਸੇ ਰਿਸ਼ੀਆਂ ਨੇ ਸਮ੍ਰਿੱਧ ਕੀਤਾ। ਯੋਗ ਦੇ ਖੇਤਰ ਨੂੰ ਪੰਤਜਲੀ ਜੈਸੇ ਮਹਾਰਿਸ਼ੀਆਂ ਨੇ ਵਿਸਤਾਰ ਦਿੱਤਾ। ਆਪ ਦਰਸ਼ਨ ਵਿੱਚ, philosophy ਵਿੱਚ ਜਾਓਗੇ ਤਾਂ ਪਾਓਗੇ ਕਿ ਕਪਿਲ ਜੈਸੇ ਆਚਾਰੀਆਂ ਨੇ ਬੌਧਿਕਤਾ ਨੂੰ ਨਵੀਂ ਪ੍ਰੇਰਣਾ ਦਿੱਤੀ। ਨੀਤੀ ਅਤੇ ਰਾਜਨੀਤੀ ਵਿੱਚ ਮਹਾਤਮਾ ਵਿਦੁਰ ਤੋਂ ਲੈ ਕੇ ਭਰਤਹਰਿ ਅਤੇ ਆਚਰੀਆਂ ਚਾਣਕਯ ਤੱਕ, ਕਈ ਰਿਸ਼ੀ ਭਾਰਤ ਦੇ ਵਿਚਾਰਾਂ ਨੂੰ ਪਰਿਭਾਸ਼ਿਤ ਕਰਦੇ ਰਹੇ ਹਨ। ਅਸੀਂ ਗਣਿਤ ਦੀ ਬਾਤ ਕਰਾਂਗੇ ਤਾਂ ਵੀ ਭਾਰਤ ਦਾ ਅਗਵਾਈ ਆਰਯਭੱਟ, ਬ੍ਰਹਮਗੁਪਤ ਅਤੇ ਭਾਸਕਰ ਜੈਸੇ ਮਹਾਨਤਮ ਗਣਿਤਗਯਾਂ ਨੇ ਕੀਤਾ। ਉਨ੍ਹਾਂ ਦੀ ਪ੍ਰਤਿਸ਼ਠਾ ਤੋਂ ਜ਼ਰਾ ਵੀ ਘੱਟ ਨਹੀਂ ਹੀ। ਵਿਗਿਆਨ ਦੇ ਖੇਤਰ ਵਿੱਚ ਤਾਂ ਕਣਾਦ ਅਤੇ ਵਰਾਹਮਿਹਿਰ ਤੋਂ ਲੈ ਕੇ ਚਰਕ ਅਤੇ ਸੁਸ਼ਰੁਤ ਤੱਕ ਅਣਗਿਣਤ ਨਾਮ ਹਨ। ਜਦੋਂ ਸਵਾਮੀ ਦਯਾਨੰਦ ਜੀ ਨੂੰ ਦੇਖਦੇ ਹਨ, ਤਾਂ ਸਾਨੂੰ ਪਤਾ ਚਲਦਾ ਹੈ ਕਿ ਉਸ ਪ੍ਰਾਚੀਨ ਪਰੰਪਰਾ ਨੂੰ ਪੁਨਰਜੀਵਿਤ ਕਰਨ ਵਿੱਚ ਉਨ੍ਹਾਂ ਦੀ ਕਿਤਨੀ ਬੜੀ ਭੂਮਿਕਾ ਰਹੀ ਹੈ ਅਤੇ ਉਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਕਿਤਨੇ ਗਜਬ ਦਾ ਹੋਵੇਗਾ।

 

ਭਾਈਓ ਅਤੇ ਭੈਣੋਂ,

ਸਵਾਮੀ ਦਯਾਨੰਦ ਸਰਸਵਤੀ ਜੀ ਨੇ ਆਪਣੇ ਜੀਵਨ ਵਿੱਚ ਸਿਰਫ਼ ਇੱਕ ਮਾਰਗ ਹੀ ਨਹੀਂ ਬਣਾਇਆ, ਬਲਕਿ ਉਨ੍ਹਾਂ ਨੇ ਅਨੇਕ ਅਲੱਗ-ਅਲੱਗ ਸੰਸਥਾਵਾਂ, ਸੰਸਥਾਗਤ ਵਿਵਸਥਾਵਾਂ ਦਾ ਵੀ ਸਿਰਜਣ ਕੀਤਾ ਅਤੇ ਮੈਂ ਕਹਾਂਗਾ ਕਿ ਰਿਸ਼ੀ ਜੀ ਆਪਣੇ ਜੀਵਨ ਕਾਲ ਵਿੱਚ, ਕ੍ਰਾਂਤੀਕਾਰੀ ਵਿਚਾਰਾਂ ਨੂੰ ਲੈ ਕੇ ਚਲੇ, ਉਸ ਨੂੰ ਜੀਓ। ਲੋਕਾਂ ਨੂੰ ਜੀਉਣ ਦੇ ਲਈ ਪ੍ਰੇਰਿਤ ਕੀਤਾ। ਲੇਕਿਨ ਉਨ੍ਹਾਂ ਨੇ ਹਰ ਵਿਚਾਰ ਨੂੰ ਵਿਵਸਥਾ ਦੇ ਨਾਲ ਜੋੜਿਆ, institutionalized ਕੀਤਾ ਅਤੇ ਸੰਸਥਾਵਾਂ ਨੂੰ ਜਨਮ ਦਿੱਤਾ। ਇਹ ਸੰਸਥਾਵਾਂ ਦਹਾਕਿਆਂ ਤੋਂ ਅਲੱਗ-ਅਲੱਗ ਖੇਤਰਾਂ ਵਿੱਚ ਕਈ ਬੜੇ ਸਕਾਰਾਤਮਕ ਕੰਮ ਕਰ ਰਹੀਆਂ ਹਨ। ਪਰੋਪਕਾਰਿਣੀ ਸਭਾ ਦੀ ਸਥਾਪਨਾ ਤਾਂ ਮਹਾਰਿਸ਼ੀ ਜੀ ਨੇ ਖ਼ੁਦ ਕੀਤੀ ਸੀ। ਇਹ ਸੰਸਥਾ ਅੱਜ ਵੀ ਪ੍ਰਕਾਸ਼ਨ ਅਤੇ ਗੁਰੂਕੁਲਾਂ ਦੇ ਮਾਧਿਅਮ ਨਾਲ ਵੈਦਿਕ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ। ਕੁਰੂਕਸ਼ੇਤਰ ਗੁਰੂਕੁਲ ਹੋਵੇ, ਸਵਾਮੀ ਸ਼ਰਧਾਨੰਦ ਟ੍ਰਸਟ ਹੋਵੇ, ਜਾਂ ਮਹਾਰਿਸ਼ੀ ਦਯਾਨੰਦ ਸਰਸਵਤੀ ਟ੍ਰਸਟ ਹੋਵੇ, ਇਨ੍ਹਾਂ ਸੰਸਥਾਵਾਂ ਨੇ ਰਾਸ਼ਟਰ ਦੇ ਲਈ ਸਮਰਪਿਤ ਕਿਤਨੇ ਹੀ ਨੌਜਵਾਨਾਂ (ਯੁਵਾਵਾਂ) ਨੂੰ ਗੜਿਆ ਹੈ।

 

ਇਸੇ ਤਰ੍ਹਾਂ, ਸਵਾਮੀ ਦਯਾਨੰਦ ਜੀ ਤੋਂ ਪ੍ਰੇਰਿਤ ਵਿਭਿੰਨ ਸੰਸਥਾਵਾਂ ਗ਼ਰੀਬ ਬੱਚਿਆਂ ਦੀ ਸੇਵਾ ਦੇ ਲਈ, ਉਨ੍ਹਾਂ ਦੇ ਭਵਿੱਖ ਦੇ ਲਈ ਸੇਵਾ ਭਾਵ ਨਾਲ ਕੰਮ ਕਰ ਰਹੀਆਂ ਹਨ ਅਤੇ ਇਹ ਸਾਡੇ ਸੰਸਕਾਰ ਹਨ, ਸਾਡੀ ਪਰੰਪਰਾ ਹੈ। ਮੈਨੂੰ ਯਾਦ ਹੈ ਹੁਣ ਜਦੋਂ ਅਸੀਂ ਟੀਵੀ ‘ਤੇ ਤੁਰਕੀ ਦੇ ਭੂਕੰਪ (ਭੂਚਾਲ) ਦੇ ਦ੍ਰਿਸ਼ ਦੇਖਦੇ ਹਾਂ ਤਾਂ ਬੇਚੈਨ ਹੋ ਜਾਂਦੇ ਹਾਂ, ਪੀੜਾ ਹੁੰਦੀ ਹੈ। ਮੈਨੂੰ ਯਾਦ ਹੈ 2001 ਵਿੱਚ ਜਦੋਂ ਗੁਜਰਾਤ ਵਿੱਚ ਭੂਕੰਪ ਆਇਆ, ਪਿਛਲੀ ਸ਼ਤਾਬਦੀ ਦਾ ਭਯੰਕਰ ਭੂਕੰਪ ਸੀ। ਉਸ ਸਮੇਂ ਜੀਵਨ ਪ੍ਰਭਾਤ ਟ੍ਰਸਟ ਦੇ ਸਮਾਜਿਕ ਕਾਰਜ ਅਤੇ ਰਾਹਤ ਬਚਾਵ ਵਿੱਚ ਉਸ ਦੀ ਭੂਮਿਕਾ ਦਾ ਤਾਂ ਮੈਂ ਖ਼ੁਦ ਨੇ ਦੇਖਿਆ ਹੈ। ਸਭ ਮਹਾਰਿਸ਼ੀ ਜੀ ਦੀ ਪ੍ਰੇਰਣਾ ਤੋਂ ਕੰਮ ਕਰਦੇ ਹਨ। ਜੋ ਬੀਜ ਸਵਾਮੀ ਜੀ ਨੇ ਰੋਪਿਆ (ਬੀਜਿਆ) ਸੀ ਉਹ ਅੱਜ ਵਿਸ਼ਾਲ ਵਟ ਵ੍ਰਿਕਸ਼ (ਰੁੱਖ) ਦੇ ਰੂਪ ਵਿੱਚ ਅੱਜ ਪੂਰੀ ਮਾਨਵਤਾ ਨੂੰ ਛਾਂ ਦੇ ਰਿਹਾ ਹੈ।

 

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅੱਜ ਦੇਸ਼ ਉਨ੍ਹਾਂ ਸੁਧਾਰਾਂ ਦਾ ਸਾਕਸ਼ੀ ਬਣ ਰਿਹਾ ਹੈ, ਜੋ ਸਵਾਮੀ ਦਯਾਨੰਦ ਜੀ ਦੀ ਵੀ ਪ੍ਰਾਥਮਿਕਤਾਵਾਂ ਵਿੱਚੋਂ ਸਨ। ਅੱਜ ਅਸੀਂ ਦੇਸ਼ ਵਿੱਚ ਬਿਨਾ ਭੇਦਭਾਵ ਦੇ ਨੀਤੀਆਂ ਅਤੇ ਪ੍ਰਯਾਸਾਂ ਨੂੰ ਅੱਗੇ ਵਧਦੇ ਦੇਖ ਰਹੇ ਹਾਂ। ਜੋ ਗ਼ਰੀਬ ਹੈ, ਜੋ ਪਿਛੜਾ ਅਤੇ ਵੰਚਿਤ ਹੈ, ਉਸ ਦੀ ਸੇਵਾ ਅੱਜ ਦੇਸ਼ ਦੇ ਲਈ ਸਭ ਤੋਂ ਪਹਿਲਾ ਯਗ ਹੈ। ਵੰਚਿਤਾਂ ਨੂੰ ਵਰੀਯਤਾ, ਇਸ ਮੰਤਰ ਨੂੰ ਲੈ ਕੇ ਹਰ ਗ਼ਰੀਬ ਦੇ ਲਈ ਮਕਾਨ, ਉਸ ਦਾ ਸਨਮਾਨ, ਹਰ ਵਿਅਕਤੀ ਦੇ ਲਈ ਚਿਕਿਤਸਾ, ਬਿਹਤਰ ਸੁਵਿਧਾ ਸਭ ਦੇ ਲਈ ਪੋਸ਼ਣ, ਸਭ ਦੇ ਲਈ ਅਵਸਰ, ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦਾ ਇਹ ਮੰਤਰ ਦੇਸ਼ ਦੇ ਲਈ ਇੱਕ ਸੰਕਲਪ ਬਣ ਗਿਆ ਹੈ। ਬੀਤੇ 9 ਵਰ੍ਹਿਆਂ ਵਿੱਚ ਮਹਿਲਾ ਸਸ਼ਕੀਤਰਣ ਦੀ ਦਿਸ਼ਾ ਵਿੱਚ ਦੇਸ਼ ਤੇਜ਼ ਕਦਮਾਂ ਨਾਲ ਅੱਗੇ ਵਧਿਆ ਹੈ।

 

ਅੱਜ ਦੇਸ਼ ਦੀਆਂ ਬੇਟੀਆਂ ਬਿਨਾ ਕਿਸੇ ਪਾਬੰਦੀ ਦੇ ਰੱਖਿਆ-ਸੁਰੱਖਿਆ ਲੈ ਕੇ ਸਟਾਰਟਅੱਪਸ ਤੱਕ, ਹਰ ਭੂਮਿਕਾ ਵਿੱਚ ਰਾਸ਼ਟਰ ਨਿਰਮਾਣ ਨੂੰ ਗਤੀ ਦੇ ਰਹੀਆਂ ਹਨ। ਹੁਣ ਬੇਟੀਆਂ ਸਿਯਾਚਿਨ ਵਿੱਚ ਤੈਨਾਤ ਹੋ ਰਹੀਆਂ ਹਨ, ਅਤੇ ਫਾਈਟਰ ਪਲੇਨ ਰਾਫੇਲ ਵੀ ਉੜਾ ਰਹੀਆਂ ਹਨ। ਸਾਡੀ ਸਰਕਾਰ ਨੇ ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਐਡਮਿਸ਼ਨ ਉਸ ‘ਤੇ ਜੋ ਪਾਬੰਦੀ ਸੀ, ਉਸ ਨੂੰ ਵੀ ਹਟਾ ਦਿੱਤਾ ਹੈ। ਸਵਾਮੀ ਦਯਾਨੰਦ ਜੀ ਨੇ ਆਧੁਨਿਕ ਸਿੱਖਿਆ ਦੇ ਨਾਲ-ਨਾਲ ਗੁਰੂਕੁਲਾਂ ਦੇ ਜ਼ਰੀਏ ਭਾਰਤੀ ਪਰਿਵੇਸ਼ ਵਿੱਚ ਢਲੀ ਸਿੱਖਿਆ ਵਿਵਸਥਾ ਦੀ ਵੀ ਵਕਾਲਤ ਕੀਤੀ ਸੀ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਦੇਸ਼ ਨੇ ਹੁਣ ਇਸ ਦੀ ਵੀ ਬੁਨਿਆਦ ਮਜ਼ਬੂਤ ਕੀਤੀ ਹੈ।

 

ਸਾਥੀਓ,

ਸਵਾਮੀ ਦਯਾਨੰਦ ਜੀ ਨੇ ਸਾਨੂੰ ਜੀਵਨ ਜੀਉਣ ਦਾ ਇੱਕ ਹੋਰ ਮੰਤਰ ਦਿੱਤਾ ਸੀ। ਸਵਾਮੀ ਜੀ ਨੇ ਬਹੁਤ ਹੀ ਸਰਲ ਸ਼ਬਦਾਂ ਵਿੱਚ, ਉਨ੍ਹਾਂ ਨੇ ਦੱਸਿਆ ਕਿ ਆਖਿਰ ਪਰਿਪੱਕ ਕੌਣ ਹੁੰਦਾ ਹੈ? ਤੁਸੀਂ ਕਿਸ ਨੂੰ ਪਰਿਪੱਕ ਕਹੋਗੇ? ਸਵਾਮੀ ਜੀ ਦਾ ਕਹਿਣਾ ਸੀ ਅਤੇ ਬਹੁਤ ਹੀ ਮਾਰਮਿਕ ਹੈ, ਮਹਾਰਿਸ਼ੀ ਜੀ ਨੇ ਕਿਹਾ ਸੀ- “ਜੋ ਵਿਅਕਤੀ ਸਭ ਤੋਂ ਘੱਟ ਗ੍ਰਹਿਣ ਕਰਦਾ ਹੈ ਅਤੇ ਸਭ ਤੋਂ ਅਧਿਕ ਯੋਗਦਾਨ ਦਿੰਦਾ ਹੈ, ਉਹੀ ਪਰਿਪੱਕ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨੀ ਸਰਲਤਾ ਨਾਲ ਉਨ੍ਹਾਂ ਨੇ ਕਿਤਨੀ ਗੰਭੀਰ ਬਾਤ ਕਹਿ ਦਿੱਤੀ ਸੀ। ਉਨ੍ਹਾਂ ਦਾ ਇਹ ਜੀਵਨ ਮੰਤਰ ਅੱਜ ਕਿਤਨੀ ਹੀ ਚੁਣੌਤੀਆਂ ਦਾ ਸਮਾਧਾਨ ਦਿੰਦਾ ਹੈ। ਹੁਣ ਜੈਸੇ ਇਸ ਨੂੰ ਵਾਤਾਵਰਣ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਸਕਦਾ ਹੈ।”

 

ਉਸ ਸਦੀ ਵਿੱਚ, ਜਦੋਂ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਐਸੇ ਸ਼ਬਦਾਂ ਨੇ ਜਨਮ ਵੀ ਨਹੀਂ ਲਿਆ ਸੀ, ਉਨ੍ਹਾਂ ਸ਼ਬਦਾਂ ਦੇ ਲਈ ਕੋਈ ਸੋਚ ਵੀ ਨਹੀਂ ਸਕਦਾ ਸੀ, ਉਨ੍ਹਾਂ ਦੇ ਅੰਦਰ ਮਹਾਰਿਸ਼ੀ ਜੀ ਦੇ ਮਨ ਵਿੱਚ ਇਹ ਬੋਧ ਕਿੱਥੋਂ ਆਇਆ? ਉਸ ਦਾ ਉੱਤਰ ਹੈ- ਸਾਡੇ ਵੇਦ, ਸਾਡੀਆਂ ਰਚਨਾਵਾਂ! ਸਭ ਤੋਂ ਪੁਰਾਤਣ ਮੰਨੇ ਜਾਣ ਵਾਲੇ ਵੇਦਾਂ ਵਿੱਚ ਕਿਤਨੇ ਹੀ ਸੂਕਤ ਪ੍ਰਕ੍ਰਿਤੀ ਅਤੇ ਵਾਤਾਵਰਣ ਨੂੰ ਸਮਰਪਿਤ ਹਨ। ਸਵਾਮੀ ਜੀ ਨੇ ਵੇਦਾਂ ਦੇ ਉਸ ਗਿਆਨ ਨੂੰ ਗਹਿਰਾਈ ਨਾਲ ਸਮਝਿਆ ਸੀ, ਉਨ੍ਹਾਂ ਦੇ ਸਰਬਭੌਮਿਕ ਸੰਦੇਸ਼ਾਂ ਨੂੰ ਉਨ੍ਹਾਂ ਨੇ ਆਪਣੇ ਕਾਲਖੰਡ ਵਿੱਚ ਵਿਸਤਾਰ ਦਿੱਤਾ ਸੀ। ਮਹਾਰਿਸ਼ੀ ਜੀ ਵੇਦਾਂ ਦੇ ਸ਼ਿਸ਼ਯ ਸਨ ਅਤੇ ਗਿਆਨ ਮਾਰਗ ਦੇ ਸੰਤ ਸਨ। ਇਸ ਲਈ, ਉਨ੍ਹਾਂ ਦਾ ਬੋਧ ਆਪਣੇ ਸਮੇਂ ਤੋਂ ਬਹੁਤ ਅੱਗੇ ਦਾ ਸੀ।

 

ਭਾਈਓ ਅਤੇ ਭੈਣੋਂ,

ਅੱਜ ਦੁਨੀਆ ਜਦੋਂ sustainable development ਦੀ ਬਾਤ ਕਰ ਰਹੀ ਹੈ, ਤਾਂ ਸਵਾਮੀ ਜੀ ਦਾ ਦਿਖਾਇਆ ਮਾਰਗ, ਭਾਰਤ ਦੇ ਪ੍ਰਾਚੀਨ ਜੀਵਨਦਰਸ਼ਨ ਨੂੰ ਵਿਸ਼ਵ ਦੇ ਸਾਹਮਣੇ ਰੱਖਦਾ ਹੈ, ਸਮਾਧਾਨ ਦਾ ਰਸਤਾ ਪੇਸ਼ ਕਰਦਾ ਹੈ। ਵਾਤਾਵਰਣ ਦੇ ਖੇਤਰ ਵਿੱਚ ਭਾਰਤ ਅੱਜ ਵਿਸ਼ਵ ਦੇ ਲਈ ਇੱਕ ਪਥ ਪ੍ਰਦਰਸ਼ਕ ਦੀ ਭੂਮਿਕਾ ਨਿਭਾ ਰਿਹਾ ਹੈ। ਅਸੀਂ ਪ੍ਰਕ੍ਰਿਤੀ ਨਾਲ ਤਾਲਮੇਲ ਦੇ ਇਸ ਵਿਜ਼ਨ ਦੇ ਅਧਾਰ ‘ਤੇ ‘ਗਲੋਬਲ ਮਿਸ਼ਨ ਲਾਈਫ’ LiFE ਅਤੇ ਉਸ ਦਾ ਮਤਲਬ ਹੈ Lifestyle for Environment. ਇਹ Lifestyle for Environment ਇੱਕ life mission ਦੀ ਸ਼ੁਰੂਆਤ ਵੀ ਕੀਤੀ ਹੈ। ਸਾਡੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਇਸ ਮਹੱਤਵਪੂਰਨ ਦੌਰ ਵਿੱਚ ਦੁਨੀਆ ਦੇ ਦੇਸ਼ਾਂ ਨੇ G-20 ਦੀ ਪ੍ਰਧਾਨਗੀ ਦੀ ਜ਼ਿੰਮੇਦਾਰੀ ਵੀ ਭਾਰਤ ਨੂੰ ਸੌਂਪੀ ਹੈ। ਅਸੀਂ ਵਾਤਾਵਰਣ ਨੂੰ G-20 ਦੇ ਵਿਸ਼ੇਸ਼ ਏਜੰਡੇ ਦੇ ਰੂਪ ਵਿੱਚ ਅੱਗੇ ਵਧਾ ਰਹੇ ਹਾਂ। ਦੇਸ਼ ਦੇ ਇਨ੍ਹਾਂ ਮਹੱਤਵਪੂਰਨ ਅਭਿਯਾਨਾਂ ਵਿੱਚ ਆਰਯ ਸਮਾਜ ਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

 

ਤੁਸੀਂ ਸਾਡੇ ਪ੍ਰਾਚੀਨ ਦਰਸ਼ਨ ਦੇ ਨਾਲ, ਆਧੁਨਿਕ ਦ੍ਰਿਸ਼ਟੀਕੋਣ ਅਤੇ ਕਰਤਵਯਾਂ ਨਾਲ ਜਨ-ਜਨ ਨੂੰ ਜੋੜਨ ਦੀ ਜ਼ਿੰਮੇਦਾਰੀ ਅਸਾਨੀ ਨਾਲ ਉਠਾ ਸਕਦੇ ਹੋ। ਇਸ ਸਮੇਂ ਦੇਸ਼ ਅਤੇ ਜੈਸਾ ਆਚਾਰੀਆ ਜੀ ਨੇ ਵਰਣਨ ਕੀਤਾ, ਆਚਾਰੀਆ ਜੀ ਤਾਂ ਉਸ ਦੇ ਲਈ ਬੜੇ ਸਮਰਪਿਤ ਹਾਂ। ਪ੍ਰਾਕ੍ਰਤਿਕ (ਕੁਦਰਤੀ) ਖੇਤੀ ਨਾਲ ਜੁੜਿਆ ਵਿਆਪਕ ਅਭਿਯਾਨ ਸਾਨੂੰ ਪਿੰਡ-ਪਿੰਡ ਪਹੁੰਚਾਉਣਾ ਹੈ।  ਪ੍ਰਾਕ੍ਰਤਿਕ (ਕੁਦਰਤੀ) ਖੇਤੀ, ਗੌ-ਅਧਾਰਿਤ ਖੇਤੀ, ਸਾਨੂੰ ਇਸ ਨੂੰ ਫਿਰ ਤੋਂ ਪਿੰਡ-ਪਿੰਡ ਵਿੱਚ ਲੈ ਕੇ ਜਾਣਾ ਹੈ। ਮੈਂ ਚਾਹਾਂਗਾ ਕਿ ਆਰਯ ਸਮਾਜ ਦੇ ਯਗਾਂ ਵਿੱਚ ਇੱਕ ਆਹੂਤੀ ਇਸ ਸੰਕਲਪ ਦੇ ਲਈ ਵੀ ਪਾਈ ਜਾਵੇ। ਐਸਾ ਹੀ ਇੱਕ ਹੋਰ ਵੈਸ਼ਵਿਕ ਸੱਦਾ ਭਾਰਤ ਨੇ ਮਿਲੇਟਸ, ਮੋਟੇ ਅਨਾਜ, ਬਾਜਰਾ, ਜਵ੍ਹਾਰ ਵਗੈਰਾ ਜਿਸ ਨਾਲ ਅਸੀਂ ਪਰਿਚਿਤ ਹਾਂ ਅਤੇ ਮਿਲੇਟਸ ਨੂੰ ਹੁਣੇ ਅਸੀਂ ਇੱਕ ਵੈਸ਼ਵਿਕ ਪਹਿਚਾਣ ਬਣਾਉਣ ਦੇ ਲਈ ਅਤੇ ਹੁਣ ਪੂਰੇ ਦੇਸ਼ ਦੇ ਹਰ ਮਿਲੇਟਸ ਦੀ ਇੱਕ ਪਹਿਚਾਣ ਬਣਾਉਣ ਦੇ ਲਈ ਹੁਣ ਉਸ ਦੇ ਲਈ ਇੱਕ ਨਵਾਂ ਨਾਮਕਰਣ ਕੀਤਾ ਹੈ। ਅਸੀਂ ਕਿਹਾ ਕਿ ਮਿਲੇਟਸ ਨੂੰ ਸ਼੍ਰੀ ਅੰਨ।

 

ਇਸ ਵਰ੍ਹੇ ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਮਿਲੇਟ ਈਅਰ ਮਨਾ ਰਿਹਾ ਹੈ। ਅਤੇ ਅਸੀਂ ਤਾਂ ਜਾਣਦੇ ਹਾਂ, ਅਸੀਂ ਤਾਂ ਯਗ ਸੰਸਕ੍ਰਿਤੀ ਦੇ ਲੋਕ ਹਾਂ ਅਤੇ ਅਸੀਂ ਯਗਾਂ ਵਿੱਚ ਆਹੂਤੀ ਵਿੱਚ ਜੋ ਸਰਬਸ਼੍ਰੇਸ਼ਠ ਹੈ ਉਸ ਨੂੰ ਦਿੰਦੇ ਹਾਂ। ਸਾਡੇ ਇੱਥੇ ਯਗਾਂ ਵਿੱਚ ਜੋ ਜੈਸੇ ਮੋਟੇ ਅਨਾਜ ਜਾਂ ਸ਼੍ਰੀ ਅੰਨ ਦੀ ਅਹਿਮ ਭੂਮਿਕਾ ਹੁੰਦੀ ਹੈ। ਕਿਉਂਕਿ, ਅਸੀਂ ਯਗ ਵਿੱਚ ਉਹ ਇਸਤੇਮਾਲ ਕਰਦੇ ਹਾਂ ਜੋ ਸਾਡੇ ਲਈ ਸਰਬਸ਼੍ਰੇਸ਼ਠ ਹੁੰਦਾ ਹੈ। ਇਸ ਲਈ, ਯਗ ਦੇ ਨਾਲ-ਨਾਲ ਸਾਰੇ ਮੋਟੇ ਅਨਾਜ- ਸ਼੍ਰੀ ਅੰਨ, ਦੇਸ਼ਵਾਸੀਆਂ ਦੇ ਜੀਵਨ ਅਤੇ ਆਹਾਰ ਨੂੰ ਉਸ ਨੂੰ ਉਹ ਜੀਵਨ ਵਿੱਚ ਜ਼ਿਆਦਾ ਜੋੜਨ, ਆਪਣੇ ਰੋਜ਼ਾਨਾ ਆਹਾਰ ਵਿੱਚ ਉਹ ਹਿੱਸਾ ਬਣਨ, ਇਸ ਦੇ ਲਈ ਸਾਨੂੰ ਨਵੀਂ ਪੀੜ੍ਹੀ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਤੁਸੀਂ ਇਸ ਕੰਮ ਨੂੰ ਅਸਾਨੀ ਨਾਲ ਕਰ ਸਕਦੇ ਹੋ।

 

ਭਾਈਓ ਅਤੇ ਭੈਣੋਂ,

ਸਵਾਮੀ ਦਯਾਨੰਦ ਜੀ ਦੇ ਵਿਅਕਤੀਗਤ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਤਨੇ ਹੀ ਸੁਤੰਤਰਤਾ ਸੈਨਾਨੀਆਂ ਦੇ ਅੰਦਰ ਰਾਸ਼ਟਰਪ੍ਰੇਮ ਦੀ ਲੌ ਜਲਾਈ ਸੀ। ਕਹਿੰਦੇ ਹਨ ਇੱਕ ਅੰਗ੍ਰੇਜ਼ ਅਫ਼ਸਰ ਉਨ੍ਹਾਂ ਨੂੰ ਮਿਲਣ ਆਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਵਿੱਚ ਅੰਗ੍ਰੇਜ਼ੀ ਰਾਜ ਦੇ ਸਦੈਵ ਬਣੇ ਰਹਿਣ ਦੀ ਪ੍ਰਾਰਥਨਾ ਕਰਨ। ਸਵਾਮੀ ਜੀ  ਦਾ ਨਿਰਭੀਕ ਜਵਾਬ ਸੀ, ਅੱਖ ਵਿੱਚ ਅੱਖ ਮਿਲਾ ਕੇ ਅੰਗ੍ਰੇਜ਼ ਅਫ਼ਸਰ ਨੂੰ ਕਹਿ ਦਿੱਤਾ ਸੀ- “ਸਵਾਧੀਨਤਾ ਮੇਰੀ ਆਤਮਾ ਅਤੇ ਭਾਰਤਵਰਸ਼ ਦੀ ਆਵਾਜ਼ ਹੈ, ਇਹੀ ਮੈਨੂੰ ਪ੍ਰਿਯ ਹੈ। ਮੈਂ ਵਿਦੇਸ਼ੀ ਸਾਮਰਾਜ ਦੇ ਲਈ ਕਦੇ ਪ੍ਰਾਰਥਨਾ ਨਹੀਂ ਕਰ ਸਕਦਾ।” ਅਣਗਿਣਤ ਮਹਾਪੁਰਸ਼, ਲੋਕਮਾਨਯ ਤਿਲਕ, ਨੇਤਾਜੀ ਸੁਭਾਸ਼ ਚੰਦ੍ਰ ਬੋਸ, ਵੀਰ ਸਾਵਰਕਰ, ਲਾਲਾ ਲਾਜਪਤਰਾਯ, ਲਾਲਾ ਹਰਦਯਾਲ, ਸ਼ਯਾਮਜੀ ਕ੍ਰਿਸ਼ਣ ਵਰਮਾ, ਚੰਦ੍ਰਸ਼ੇਖਰ ਆਜ਼ਾਦ, ਰਾਮਪ੍ਰਸਾਦ ਬਿਸਮਿਲ ਜੈਸੇ ਲੱਖੋਂ ਲੱਖ ਸੁਤੰਤਰਤਾ ਸੈਨਾਨੀ ਅਤੇ ਕ੍ਰਾਂਤੀਕਾਰੀ ਮਹਾਰਿਸ਼ੀ ਜੀ ਤੋਂ ਪ੍ਰੋਰਿਤ ਸਨ।

 

ਦਯਾਨੰਦ ਜੀ, ਦਯਾਨੰਦ ਐਂਗਲੋ ਵੈਦਿਕ ਵਿਦਿਆਲਯ ਸ਼ੁਰੂ ਕਰਨ ਵਾਲੇ ਮਹਾਤਮਾ ਹੰਸਰਾਜ ਜੀ ਹੋਣ, ਗੁਰੂਕੁਲ ਕਾਂਗੜੀ ਦੀ ਸਥਾਪਨਾ ਕਰਨ ਵਾਲੇ ਸਵਾਮੀ ਸ਼ਰਧਾਨੰਦ ਜੀ ਹੋਣ, ਭਾਈ ਪਰਮਾਨੰਦ ਜੀ ਹੋਣ, ਸਵਾਮੀ ਸਹਿਜਾਨੰਦ ਸਰਸਵਤੀ ਹੋਣ, ਐਸੇ ਕਿਤਨੇ ਹੀ ਦੇਵਤੁਲਯ ਵਿਅਕਤੀਤਵਾਂ ਨੇ ਸਵਾਮੀ ਦਯਾਨੰਦ ਸਰਸਵਤੀ ਜੀ ਤੋਂ ਹੀ ਪ੍ਰੇਰਣਾ ਪਾਈ। ਆਰਯ ਸਮਾਜ ਦੇ ਪਾਸ ਮਹਾਰਿਸ਼ੀ ਦਯਾਨੰਦ ਜੀ ਦੀ ਉਨ੍ਹਾਂ ਸਾਰੀਆਂ ਪ੍ਰੇਰਣਾਵਾਂ ਦੀ ਵਿਰਾਸਤ ਹੈ, ਤੁਹਾਨੂੰ ਉਹ ਸਮਰੱਥ ਵਿਰਾਸਤ ਵਿੱਚ ਮਿਲਿਆ ਹੋਇਆ ਹੈ। ਅਤੇ ਇਸ ਲਈ ਦੇਸ਼ ਨੂੰ ਵੀ ਆਪ ਸਭ ਤੋਂ ਬਹੁਤ ਉਮੀਦਾਂ ਹਨ। ਆਰਯ ਸਮਾਜ ਦੇ ਇੱਕ ਇੱਕ ਆਰਯਵੀਰ ਤੋਂ ਉਮੀਦ ਹੈ। ਮੈਨੂੰ ਵਿਸ਼ਵਾਸ ਹੈ, ਆਰਯ ਸਮਾਜ ਰਾਸ਼ਟਰ ਅਤੇ ਸਮਾਜ ਦੇ ਪ੍ਰਤੀ ਇਨ੍ਹਾਂ ਕਰਤਵਯ ਯਗਾਂ ਨੂੰ ਆਯੋਜਿਤ ਕਰਦਾ ਰਹੇਗਾ, ਯਗ ਦਾ ਪ੍ਰਕਾਸ਼ ਮਾਨਵਤਾ ਦੇ ਲਈ ਪ੍ਰਸਾਰਿਤ ਕਰਦਾ ਰਹੇਗਾ।

 

ਅਗਲੇ ਵਰ੍ਹੇ ਆਰਯਸਮਾਜ ਦੀ ਸਥਾਪਨਾ ਦਾ 150ਵਾਂ ਵਰ੍ਹਾ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦੋਨੋਂ ਅਵਸਰ ਮਹੱਤਵਪੂਰਨ ਅਵਸਰ ਹਨ। ਅਤੇ ਹੁਣੇ ਆਚਾਰੀਆ ਜੀ ਨੇ ਸਵਾਮੀ ਸ਼ਰਧਾਨੰਦ ਜੀ ਦੀ ਮ੍ਰਤਯੁ (ਮੌਤ) ਤਿਥੀ ਦੇ ਸੌ ਸਾਲ ਯਾਨੀ ਇੱਕ ਪ੍ਰਕਾਰ ਨਾਲ ਤ੍ਰਿਵੇਣੀ ਦੀ ਬਾਤ ਹੋ ਗਈ। ਮਹਾਰਿਸ਼ੀ ਦਯਾਨੰਦ ਜੀ ਸਵੈਂ ਗਿਆਨ ਦੀ ਜਯੋਤੀ ਸਨ, ਅਸੀਂ ਸਭ ਵੀ ਇਸ ਗਿਆਨ ਦੀ ਜਯੋਤੀ ਬਣੀਏ। ਜਿਨ੍ਹਾਂ ਆਦਰਸ਼ ਅਤੇ ਮੁੱਲ ਦੇ ਲਈ ਉਹ ਜੀਏ, ਜਿਨ੍ਹਾਂ ਆਦਰਸਾਂ ਅਤੇ ਮੁੱਲ ਦੇ ਲਈ ਉਨ੍ਹਾਂ ਨੇ ਜੀਵਨ ਖਪਾਇਆ ਅਤੇ ਜ਼ਹਿਰ ਪੀ ਕੇ ਸਾਡੇ ਲਈ ਅੰਮ੍ਰਿਤ ਦੇ ਕੇ ਗਏ ਹਨ, ਆਉਣ ਵਾਲੇ ਅੰਮ੍ਰਿਤ ਕਾਲ ਵਿੱਚ ਉਹ ਅੰਮ੍ਰਿਤ ਸਾਨੂੰ ਮਾਂ ਭਾਰਤੀ ਦੇ ਵੱਲ ਕੋਟਿ-ਕੋਟਿ ਦੇਸ਼ਵਾਸੀਆਂ ਦੇ ਕਲਿਆਣ ਦੇ ਲਈ ਨਿਰੰਤਰ ਪ੍ਰੇਰਣਾ ਦੇਣ, ਸ਼ਕਤੀ ਦੇਣ, ਸਮਰੱਥ ਦੇਣ, ਮੈਂ ਅੱਜ ਆਰਯ ਪ੍ਰਤੀਨਿਧੀ ਸਭਾ ਦੇ ਸਾਰੇ ਮਹਾਨੁਭਾਵਾਂ ਦਾ ਵੀ ਅਭਿਨੰਦਨ ਕਰਦਾ ਹਾਂ। ਜਿਸ ਪ੍ਰਕਾਰ ਨਾਲ ਅੱਜ ਦੇ ਪ੍ਰੋਗਰਾਮ ਨੂੰ ਪਲਾਨ ਕੀਤਾ ਗਿਆ ਹੈ, ਮੈਨੂੰ ਆ ਕੇ ਇਹ ਜੋ ਵੀ 10-15 ਮਿੰਟ ਇਨ੍ਹਾਂ ਸਭ ਚੀਜ਼ਾਂ ਨੂੰ ਦੇਖਣ ਦਾ ਮੌਕਾ ਮਿਲਿਆ, ਮੈਂ ਮੰਨਦਾ ਹਾਂ ਕਿ ਪਲਾਨਿੰਗ, ਮੈਨੇਜਮੈਂਟ, ਐਜੁਕੇਸ਼ਨ ਹਰ ਪ੍ਰਕਾਰ ਨਾਲ ਉੱਤਮ ਆਯੋਜਨ ਦੇ ਲਈ ਆਪ ਸਭ ਅਭਿਨੰਦਨ ਦੇ ਅਧਿਕਾਰੀ ਹਨ।

 

ਬਹੁਤ-ਬਹੁਤ ਸ਼ੁਭਕਾਮਾਵਾਂ।

 

ਬਹੁਤ-ਬਹੁਤ ਧੰਨਵਾਦ।

*****

 

ਡੀਐੱਸ/ਐੱਸਟੀ/ਏਵੀ


(Release ID: 1899035) Visitor Counter : 181