ਰੱਖਿਆ ਮੰਤਰਾਲਾ
ਬੈਂਗਲੁਰੂ ਵਿਚ ਐਰੋ ਇੰਡੀਆ 2023 L ਸਾਬਕਾ ਸੈਨਿਕ ਕਲਿਆਣ ਵਿਭਾਗ ਨੇ ਸਾਬਕਾ ਸੈਨਿਕਾਂ ਦੇ ਮੁੜ ਵਸੇਵੇ, ਕਲਿਆਣ ਅਤੇ ਚਿਕਿਤਸਾ ਦੇਖਭਾਲ ਲਈ ਸਾਂਝਦਾਰੀ ਦੀ ਵਰਤੋਂ ਕਰਨ ਉੱਪਰ ਇਕ ਸੈਮੀਨਾਰ ਦਾ ਆਯੋਜਨ ਕੀਤਾ
Posted On:
13 FEB 2023 5:43PM by PIB Chandigarh
ਅੰਮ੍ਰਿਤ ਕਾਲ 2023—2047 ਲਈ ਸਾਬਕਾ ਸੈਨਿਕ ਕਲਿਆਣ ਵਿਭਾਗ ਦੇ ਵਿਜ਼ਨ ਤਹਿਤ, ਸਾਬਕਾ ਸੈਨਿਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਕਾਰਪੋਰੇਟ ਅਤੇ ਪਰੋਪਕਾਰੀ ਸੰਸਥਾਵਾਂ ਨਾਲ ਸਾਂਝੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 13 ਫਰਵਰੀ 2023 ਨੂੰ ਬੈਂਗਲੁਰੂ ਵਿਚ 14ਵੇਂ ਐਰੋ ਇੰਡੀਆ ਦੇ ਤਹਿਤ ਸਾਬਕਾ ਸੈਨਿਕਾਂ ਦੇ ਮੁੜ ਵਸੇਵੇ, ਕਲਿਆਣ ਅਤੇ ਚਿਕਿਤਸਾ ਦੇਖਭਾਲ ਲਈ ਸਾਂਝੇਦਾਰੀ ਦੇ ਪ੍ਰਯੋਗ ਉੱਪਰ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਇਸ ਖੇਤਰ ਪ੍ਰਤੀ ਵਧੇਰੇ ਪ੍ਰਚਾਰ ਅਤੇ ਜਾਗਰੂਕਤਾ ਲਈ ਐਰੋ ਇੰਡੀਆ 2023 ਦੇ ਮੰਚ ਦੀ ਵਰਤੋਂ ਕਰਨ ਦਾ ਇਕ ਉਪਰਾਲਾ ਹੈ।
ਇਸ ਅਵਸਰ ਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੇ ਭੱਟ ਮੁੱਖ ਮਹਿਮਾਨ ਸਨ। ਉਨ੍ਹਾਂ ਸਾਬਕਾ ਸੈਨਿਕ ਕਲਿਆਣ ਵਿਭਾਗ ਦੀ ਇਸ ਅਨੋਖੀ ਪਹਿਲ ਦੀ ਸ਼ਲਾਘਾ ਕੀਤੀ। ਸਕੱਤਰ (ਈਐੱਸਡਬਲਿਊ) ਸ਼੍ਰੀ ਵਿਜਾੱਯ ਕੁਮਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ, ਵਿਸ਼ੇਸ਼ ਰੂਪ ਨਾਲ ਤੇਜ਼ ਗਤੀ ਵਾਲੀ “ਮੇਕ ਇਨ ਇੰਡੀਆ” ਪਹਿਲੂਆਂ ਦੇ ਮੱਦੇਨਜਰ, ਆਰਥਿਕ ਵਿਕਾਸ ਵਿਚ ਯੋਗਦਾਨ ਦੇਣ ਵਿਚ ਸਾਬਕਾ ਸੈਨਿਕਾਂ ਦੀ ਵਿਸ਼ਾਲ ਸਮੱਰਥਾ ਉੱਪਰ ਚਾਣਨ ਪਾਇਆ।
ਡੀਜੀ ਰੀਸੈਟਲਮੈਂਟ ਮੇਜਰ ਜਨਰਲ ਸ਼ਰਦ ਕਪੂਰ ਨੇ ਸਾਬਕਾ ਰੱਖਿਆ ਕਰਮਚਾਰੀਆਂ ਦੇ ਕੌਸ਼ਲ ਅਤੇ ਕੁਸ਼ਲਤਾਵਾਂ ਅਤੇ ਉਨ੍ਹਾਂ ਦੇ ਰੀਸੈਟਲਮੈਂਟ ਲਈ ਉੱਦਮੀ ਮਾੱਡਲ ਬਾਰੇ ਵਿਸਤਾਰ ਸਹਿਤ ਦੱਸਿਆ। ਸਕੱਤਰ ਕੇਐੱਸਬੀ ਕਮੋਡੋਰ ਐੱਚਪੀ ਸਿੰਘ ਨੇ ਸੁਰੱਖਿਆ ਬਲ ਝੰਡਾ ਦਿਵਸ ਕੋਸ਼ ਜਰੀਏ ਸਾਬਕਾ ਸੈਨਿਕਾਂ ਦੇ ਕਲਿਆਣ ਲਈ ਸੀਐੱਸਆਰ ਸਾਂਝੇਦਾਰੀ ਦੇ ਅਵਸਰਾਂ ਉੱਪਰ ਚਾਣਨ ਪਾਇਆ। ਐੱਮਡੀ ਈਸੀਐੱਚਐੱਸ ਮੇਜਰ ਜਨਰਲ ਐੱਨਆਰ ਇੰਦੂਕਰ ਨੇ ਸੀਐੱਸਆਰ/ਪੀਪੀਪੀ ਮੋਡ ਜਰੀਏ ਵੇਟਰਨਸ ਹਸਪਤਾਲ ਦੀ ਧਾਰਨਾ ਉੱਪਰ ਜ਼ੋਰ ਦਿੱਤਾ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਸ਼੍ਰੀ ਅੰਸ਼ੁਮਨ ਤ੍ਰਿਪਾਠੀ, ਬੋਇੰਗ ਡਿਫੈਂਸ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ, ਰਿਯਰ ਐਡਮਿਰਲ ਸੁਰੇਂਦਰ ਆਹੂਜਾ (ਰਿਟਾਇਰਡ) ਅਤੇ ਅਡਾਨੀ ਡਿਫੈਂਸ ਐਂਡ ਏਯਰੋਸਪੇਸ ਦੇ ਸਲਾਹਕਾਰ ਅਤੇ ਲੈਫਟੀਨੇਂਟ ਜਨਰਲ ਸੰਤੋਸ਼ ਉਪਾਧਿਆਇ (ਰਿਟਾਇਰਡ) ਸਮੇਤ ਉਦਯੋਗ ਜਗਤ ਅਤੇ ਸਰਕਾਰ ਦੇ ਮੁੱਖ ਬੁਲਾਰਿਆਂ ਨੈ ਵੀ ਸਾਬਕਾ ਸੈਨਿਕਾਂ ਦੇ ਮੁੜ ਵਸੇਵੇ, ਕਲਿਆਣ ਅਤੇ ਚਿਕਿਤਸਾ ਦੇਖਭਾਲ ਵਿਚ ਵੱਧ ਤੋਂ ਵੱਧ ਉਦਯੋਗ ਦੀ ਸਾਂਝੇਦਾਰੀ ਉੱਤੇ ਆਪਣੇ ਵਿਚਾਰ ਰੱਖੋ।
ਸੈਮੀਨਾਰ ਵਿਚ ਰੱਖਿਆ ਉਦਯੋਗ ਅਤੇ ਕਾਰਪੋਰੇਟ ਖੇਤਰ ਦੇ 150 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ। ਸਾਬਕਾ ਸੈਨਿਕ ਕਲਿਆਣ ਵਿਭਾਗ ਨੇ ਮੈਂਬਰਾਂ ਦੇ ਨਾਲ ਨਾਲ ਬੇਹਤਰ ਸੰਵਾਦ ਅਤੇ ਜਾਗਰੂਕਤਾ ਲਈ ਐਰੋ ਇੰਡੀਆ ਪਵੇਲੀਅਨ ਵਿਚ ਇਕ ਸਟਾੱਲ ਵੀ ਲਗਾਇਆ ਹੈ।
***************
ਐੱਮਜੀ/ਏਐਮ/ਕੇਸੀਵੀ/ਡੀਕੇ
(Release ID: 1899031)
Visitor Counter : 145