ਜਲ ਸ਼ਕਤੀ ਮੰਤਰਾਲਾ

ਧਾਰਾ-ਰਿਵਰ ਸਿਟੀ ਅਲਾਇੰਸ ਦੇ ਮੈਂਬਰਾਂ ਦੀ ਸਾਲਾਨਾ ਬੈਠਖ 13-14 ਫਰਵਰੀ, 2023 ਨੂੰ ਪੁਣੇ ਵਿੱਚ ਆਯੋਜਿਤ ਕੀਤੀ ਜਾਵੇਗੀ


ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਧਾਰਾ 2023 ਦੇ ਉਦਘਾਟਨ ਦਿਵਸ ’ਤੇ ਮੁੱਖ ਭਾਸ਼ਣ ਦੇਣਗੇ

Posted On: 12 FEB 2023 1:12PM by PIB Chandigarh

 (ਪੂਰਵਅਲੋਕਨ)

ਧਾਰਾ ਦਾ ਅਰਥ ਸ਼ਹਿਰੀ ਨਦੀਆਂ ਲਈ ਸਮਰਗ ਕਾਰਵਾਈ ਹੈ, ਰਿਵਰ ਸਿਟੀਜ ਅਲਾਇੰਸ(ਆਰਸੀਏ) ਦੇ ਮੈਂਬਰਾਂ ਦੀ ਸਾਲਾਨਾ ਬੈਠਕ, ਰਾਸ਼ਟਰੀ ਸਵੱਛ ਗੰਗਾਂ ਮਿਸ਼ਨ (ਐੱਨਐੱਮਸੀਜੀ) ਦੁਆਰਾ ਰਾਸ਼ਟਰੀ ਸ਼ਹਿਰੀ ਕਾਰਜ ਸੰਸਥਾਨ ਦੀ (ਐੱਨਆਈਯੂਏ) ਦੇ ਸਹਿਯੋਗ ਨਾਲ ਪੁਣੇ ਵਿੱਚ 13 ਤੋਂ 14 ਫਰਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਸਮਾਗਮ ਦੇ ਉਦਘਾਟਨ ਦੇ ਦਿਨ ਮੁੱਖ ਭਾਸ਼ਣ ਦੇਣਗੇ, ਜਦ ਕਿ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਕੌਸ਼ਲ ਦੂਜ਼ੇ ਦਿਨ ਸਮਾਪਤੀ ਸੈਸ਼ਨ ਨੂੰ ਸੰਬੋਧਿਤ ਕਰਨਗੇ। ਧਾਰਾ 2023 ਭਾਰਤ ਵਿੱਚ 95 ਮੈਂਬਰੀ ਦਰਿਆਈ ਸ਼ਹਿਰਾਂ ਦੇ ਕਮਿਸ਼ਨਰਾਂ, ਵਧੀਕ ਕਮਿਸ਼ਨਰਾਂ, ਮੁੱਖ ਇੰਜੀਨੀਅਰਾਂ ਅਤੇ ਸੀਨਿਅਰ ਯੋਜਨਾਕਾਰਾਂ, ਸਥਾਨਕ ਜਲ ਸੰਸਥਾਵਾਂ ਦੇ ਪ੍ਰਬੰਧਨ ਸਹਿਤ ਸੀਨਿਅਰ ਅਧਿਕਾਰੀਆਂ ਲਈ ਆਪਸ ਵਿੱਚ ਸਿੱਖਣ ਅਤੇ ਹੱਲਾਂ ’ਤੇ ਚਰਚਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਗੇ।

 

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਅਰਬਨ -20 (ਯੂ-20) ਪਹਿਲਕਦਮੀ ਦੇ ਨਾਲ ਇਸ ਆਯੋਜਨ ਦਾ ਮਜ਼ਬੂਤ ਤਾਲਮੇਲ ਹੈ। ਯੂ-20 ਦੇ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਸ਼ਹਿਰੀ ਜਲ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਸ਼ਹਿਰ ਦੀ ਸਮੂਚੀ ਜਲ ਸੁਰੱਖਿਆ ਨੂੰ ਵਧਾਉਣ ਵਿੱਚ ਸਿਹਤਮੰਦ ਨਦੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਧਾਰਾ 2023 ਦੋ ਦਿਨਾਂ ਸਮਾਗਮ  ਵਿੱਚ ਕਈ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਝੀਲ ਅਤੇ ਤਾਲਾਬ ਦੇ ਪੁਨਰ-ਸੁਰਜੀਤੀ ਨਾਲ ਜੁੜੇ ਸ਼ਹਿਰੀ ਨਦੀ ਪ੍ਰਬੰਧਨ  ਦੇ ਵੱਖ-ਵੱਖ ਪਹਿਲੂਆਂ ਲਈ ਭਾਗੀਦਾਰਾਂ ਨੂੰ ਕਈ ਵਿਲੱਖਣ ਅਤੇ ਨਵੀਨਤਾਕਾਰੀ ਹੱਲਾਂ ਬਾਰੇ ਜਾਣ-ਪਛਾਣ ਕਰਾਨ ਲਈ ਨਦੀ ਨਾਲ ਸੰਬੰਧਿਤ ਨਵੀਨਤਾਕਾਰੀ ਪ੍ਰਥਾਵਾਂ ’ਤੇ ਨੈਸ਼ਨਲ ਕਾਨਫਰੰਸ ਆਨ ਇਨੋਵੇਟਿਵ ਰਿਵਰ ਪ੍ਰੈਕਟਿਸਜ਼ ਵਿਕੇਂਦਰੀਕ੍ਰਿਤ ਵਰਤੇ ਗਏ ਪਾਣੀ ਦੇ ਪ੍ਰਬੰਧਨ, ਨਦੀ ਨਾਲ ਸੰਬੰਧਿਤ ਆਰਥਿਕਤਾ ਨੂੰ ਵਧਾਉਣਾ, ਭੂਮੀਗਤ ਪਾਣੀ ਪ੍ਰਬੰਧਨ, ਹੜ੍ਹ ਪ੍ਰਬੰਧਨ ਅਤੇ ਅਤੇ ਡੈਨਮਾਰਕ ਵਰਗੇ ਦੇਸ਼ਾਂ ਵਿੱਚ ਨਦੀ ਨਾਲ ਸੰਬੰਧਿਤ ਨਵੀਨ ਪ੍ਰਥਾਵਾਂ ਤੇ ਧਿਆਨ ਕੇਂਦ੍ਰਤ ਕਰਨ ਲਈ ‘ਅੰਤਰਰਾਸ਼ਟਰੀ ਮਾਮਲੇ ਦਾ ਅਧਿਐਨ’  ਇਜ਼ਰਾਈਲ ਵਿੱਚ ਵਰਤੇ ਗਏ ਪਾਣੀ ਦੀ ਮੁੜ ਵਰਤੋਂ, ਨੀਦਰਲੈਂਡਜ਼ ਵਿੱਚ ਫਲੱਡ ਪਲੇਨ ਪ੍ਰਬੰਧਨ, ਸੰਯੁਕਤ ਰਾਜ ਅਮਰੀਕਾ ਵਿੱਚ ਨਦੀਆਂ ਦੀ ਸਿਹਤ ਦੀ ਨਿਗਰਾਨੀ, ਜਾਪਾਨ ਵਿੱਚ ਪ੍ਰਦੂਸ਼ਣ ਨਿਯੰਤਰਣ  ਅਤੇ ਆਸਟ੍ਰੇਲੀਆਂ ਵਿੱਚ ਜਲ ਸੰਵੇਦਨਸ਼ੀਲ ਸ਼ਹਿਰ ਦੇ  ਡਿਜ਼ਾਈਨ ’ਤੇ ਸੈਸ਼ਨ ਸ਼ਾਮਿਲ ਹਨ।

 

 

  •  

  • ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਧੀਨ ਅਰਬਨ-20 ਪਹਿਲਕਦਮੀ ਦੇ ਨਾਲ ਧਾਰਾ ਦਾ ਮਜ਼ਬੂਤ ਤਾਲਮੇਲ

  • ਸਮਾਗਮ ਦੇ ਦੂਜੇ ਦਿਨ ਇੱਕ ਯੋਗਾ ਸੈਸ਼ਨ ਹੋਵੇਗਾ ਅਤੇ ਮੁੱਲਾ ਮੁਥਾ ਰਿਵਰਫਰੰਟ ਦੀ ਯਾਤਰਾ ਹੋਵੇਗੀ

  • ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮਾਰਚ 2022 ਵਿੱਚ ਪੁਣੇ ਵਿੱਚ ਮੁੱਲਾ ਮੁਥਾ ਨਦੀ ਲਈ ਇੱਕ ਪ੍ਰਦੂਸ਼ਨ ਘਟਾਉਣ ਵਾਲੇ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ।

  • ਰਿਵਰ ਸਿਟੀਜ ਅਲਾਇੰਸ 2021 ਵਿੱਚ 30 ਸ਼ਹਿਰਾਂ ਦੇ ਨਾਲ ਸ਼ੁਰੂ ਹੋਇਆ ਅਤੇ ਵਰਤਮਾਨ ਵਿੱਚ ਪੂਰੇ ਭਾਰਤ ਵਿੱਚ ਇਸਦੇ 95 ਸ਼ਹਿਰੀ ਮੈਂਬਰ ਹਨ।

  • ਆਰਸੀਏ ਨੂੰ 2021 ਵਿੱਚ ਸ਼ਹਿਰੀ ਨਦੀਆਂ ਦੇ ਟਿਕਾਊ ਪ੍ਰਬੰਧਨ ਲਈ ਚਰਚਾ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਲਈ ਭਾਰਤ ਭਰ ਦੇ ਦਰਿਆਈ ਸ਼ਹਿਰਾਂ ਲਈ ਇੱਕ ਸਮਰਪਿਤ ਮੰਚ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ।

  • ਧਾਰਾ 2023 ਦਾ ਆਯੋਜਨ ਮੈਂਬਰ ਸ਼ਹਿਰਾਂ ਦੇ  ਮਿਉਂਸਪਲ ਕਮਿਸ਼ਨਰਾਂ ਲਈ ਸ਼ਹਿਰੀ ਨਦੀ ਪ੍ਰਬੰਧਨ ਲਈ ਸੰਭਵ ਸਿੱਖਣ ਦੇ ਹੱਲ ਲੱਭੇ ਜਾਣ ਲਈ ਕੀਤਾ ਜਾ ਰਿਹਾ ਹੈ।

  • ਉਮੀਦ ਕੀਤੇ ਨਤੀਜਿਆਂ ਵਿੱਚ ਤਕਨੀਕੀ ਹੱਲਾਂ ਦੇ ਇੱਕ ਸੰਗ੍ਰਹ ਦਾ ਵਿਕਾਸ ਸ਼ਾਮਲ ਹੈ ਜਿਸ ਨੂੰ ਸ਼ਹਿਰ ਸਥਾਨਕ ਨਦੀਆਂ ਦੇ ਪ੍ਰਬੰਧਨ ਨੂੰ ਵਧਾਉਣ ਲਈ ਅਪਣਾ ਸਕਦੇ ਹਨ।

  • ਧਾਰਾ ਸ਼ਹਿਰਾਂ ਵਿੱਚ ਨਦੀ ਪ੍ਰਬੰਧਨ ਲਈ ਅਣਸੁਲਝੇ ਮੁੱਦਿਆਂ ਅਤੇ ਚੁਣੌਤਿਆਂ ’ਤੇ ਰੌਸ਼ਨੀ ਪਾਵੇਗੀ ਅਤੇ  ਇੱਕ ਪ੍ਰਭਾਵਸ਼ਾਲੀ ਕਾਰਜ ਯੋਜਨਾ ਤਿਆਰ ਕਰਨ ਵਿੱਚ ਐੱਨਆਈਯੂ ਅਤੇ ਭਾਗੀਦਾਰਾਂ ਦੀ ਮਦਦ ਕਰੇਗੀ।

 

ਸਮਾਗਮ ਦੇ ਦੂਜੇ ਦਿਨ, ਇੱਕ ਯੋਗਾ ਸੈਸ਼ਨ ਅਤੇ ਮੁੱਲਾ ਮੁਥਾ ਰਿਵਰਫਰੰਟ ਦੀ ਯਾਤਰਾ ਵੀ ਆਯੋਜਿਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮਾਰਚ 2022 ਵਿੱਚ ਪੁਣੇ ਵਿੱਚ ਮੁੱਲਾ ਮੁਥਾ ਨਦੀ ਲਈ ਪ੍ਰਦੂਸ਼ਨ ਰੋਕਥਾਮ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਰਾਸ਼ਟਰੀ ਨਦੀ ਸੰਭਾਲ ਯੋਜਨਾ ਦੇ ਤਹਿਤ, ਪ੍ਰੋਜੈਕਟ ਵਿੱਚ ਕੁੱਲ 396 ਐੱਮਐੱਲਡੀ ਦੀ ਕੁੱਲ ਸਮਰੱਥਾ ਵਾਲੇ 11 ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਨਿਰਮਾਣ ਦਾ ਪ੍ਰੋਜੈਕਟ 990.26 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਵਿੱਚ ਸ਼੍ਰੀ ਮਨੁਕੁਮਾਰ ਸ਼੍ਰੀਵਾਸਤਵ, ਮੁੱਖ ਸਕੱਤਰ, ਮਹਾਰਾਸ਼ਟਰ, ਸ਼੍ਰੀ ਜੀ.ਅਸ਼ੋਕ ਕੁਮਾਰ, ਡਾਇਰੈਕਟਰ ਜਨਰਲ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ-ਐੱਨਐੱਮਸੀਜੀ, ਸ਼੍ਰੀਮਤੀ ਸੋਨੀਆ ਸੇਠੀ, ਪ੍ਰਧਾਨ ਸਕੱਤਰ, ਸ਼ਹਿਰੀ ਵਿਕਾਸ, ਮਹਾਰਾਸ਼ਟਰ, ਸ਼੍ਰੀਮਤੀ ਡੀ.ਥਾਰਾ, ਵਧੀਕ ਸਕੱਤਰ. ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਸ਼ਾਮਲ ਹਨ। 

ਧਾਰਾ 2023 ਦਾ ਆਯੋਜਨ ਮੈਂਬਰ ਸ਼ਹਿਰਾਂ ਦੇ ਮਿਉਂਸਪਲ ਕਮਿਸ਼ਨਰਾਂ ਲਈ ਡੂੰਘਾਈ ਨਾਲ ਚਰਚਾ ਸ਼ੁਰੂ ਕਰਨ ਅਤੇ ਸ਼ਹਿਰੀ ਨਦੀ ਪ੍ਰਬੰਧਨ ਲਈ ਸੰਭਵ ਸਿੱਖਣ ਵਾਲੇ ਹੱਲਾਂ ਨਾਲ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਆਯੋਜਨ ਦੇ ਸੰਭਾਵਿਤ ਭਾਗੀਦਾਰਾਂ ਵਿੱਚ ਆਰਸੀਏ (ਕਮਿਸ਼ਨਰ/ਵਧੀਕ ਕਮਿਸ਼ਨਰ), ਕੇਂਦਰੀ ਅਤੇ ਰਾਜ ਸਰਕਾਰ ਦੇ ਪਤਵੰਤੇ, ਨਾਗਰਿਕ ਐੱਨਆਈਯੂਏ ਅਤੇ ਐੱਨਐੱਮਸੀਜੀ, ਥਿੰਕ ਟੈਂਕ (ਐੱਨਜੀਓ ਅਤੇ  ਚਿੰਤਕ ਆਗੂ). ਵਿਦਿਆਰਥੀ ਅਤੇ ਨੌਜਵਾਨ ਆਗੂ, ਰਾਸ਼ਟਰੀ ਮਾਹਿਰ, ਅੰਤਰਰਾਸ਼ਟਰੀ ਮਾਹਿਰ, ਸ਼ਥਾਨਕ ਸਰਕਾਰਾਂ ਦੇ ਪ੍ਰਤੀਨਿਧ, ਏਜੰਸੀਆਂ, ਨਿੱਜੀ ਖੇਤਰ ਦੇ ਹਿੱਸੇਦਾਰ, ਫੰਡਿੰਗ ਏਜੰਸੀਆਂ, ਅਤੇ ਮੀਡੀਆ ਦੇ ਲੋਕ ਹਾਜ਼ਰ ਹੋਣਗੇ।

ਚੁਣੇ ਹੋਏ ਰਾਜਾਂ (ਉੱਤਰਾਖੰਡ. ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ, ਤੇਲੰਗਾਨਾ ਅਤੇ ਤਾਮਿਲਨਾਡੂ) ਦੇ ਪ੍ਰਮੁੱਖ ਸਕੱਤਰਾਂ (ਸ਼ਹਿਰੀ ਵਿਕਾਸ) ਦੇ ਨਾਲ ਸੈਸ਼ਨ ਵਿੱਚ ਏਜੰਡੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਨਦੀ ਪ੍ਰਬੰਧਨ ਨਾਲ ਸੰਬੰਧਿਤ ਤਰਜੀਹਾਂ ਨਿਰਧਾਰਤ ਕਰਨ ’ਤੇ ਚਰਚਾ ਸ਼ਾਮਲ ਹੋਵੇਗੀ। ਇਸ ਸਮਾਗਮ ਵਿੱਚ ਆਰਸੀਏ ਮੈਂਬਰਾਂ ਦੁਆਰਾ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਜਾਣਗੀਆਂ ਜੋ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਵਿੱਚ ਸ਼ੁਰੂ ਕੀਤੇ ਗਏ ਨਦੀਆਂ ਅਤੇ ਜਲ ਸਰੋਤਾਂ ਨਾਲ ਸੰਬੰਧਿਤ ਦਿਲਚਸਪ ਕੰਮ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਗੇ।

ਨਦੀ ਨਾਲ ਸੰਬੰਧਿਤ ਪ੍ਰੋਜੈਕਟ ਲਈ ਫੰਡਿੰਗ ਸਲਾਹ ’ਤੇ ਸੈਸ਼ਨ ਨਦੀ ਨਾਲ ਸੰਬੰਧਿਤ ਪ੍ਰੋਜੈਕਟ ਲਈ ਉਪਲਬਧ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੰਡਿੰਗ ਦੀ ਰੂਪਰੇਖਾ ਤਿਆਰ ਕਰੇਗਾ। ਇਸ ਸੈਸ਼ਨ ਦੇ ਸਿਖਰ ਸੰਮੇਲਨ ਵਿੱਚ ਵਿਸ਼ਵ ਬੈਂਕ, ਏਜੰਸੀ ਫ੍ਰੈਂਚਾਈਜ਼ ਡੇ ਡਿਵੈਲਪਮੈਂਟ (ਏਐੱਫਡੀ), ਡੈਨਮਾਰਕ ਦਾ ਦੂਤਾਵਾਸ, ਅੰਤਰਰਾਸ਼ਟਰੀ ਵਿਕਾਸ ਵਿਭਾਗ (ਡੀਐੱਫਆਈਡੀ), ਕੇਐੱਫਡਬਲਿਊ ਵਿਕਾਸ ਬੈਂਕ, ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ (ਜੇਆਈਸੀਏ). ਅਤੇ ਨਿੱਜੀ ਉਦੱਮੀਆਂ (ਸੀਐੱਸਆਰ ਗਤੀਵਿਧੀਆਂ ਰਾਹੀਂ) ਸ਼ਾਮਲ ਹੋਣਗੇ। ਟੈਕਨੋਲੋਜ਼ੀ ਅਤੇ ਨਵੀਨਤਾ ’ਤੇ ਸੈਸ਼ਨ ਨਵੀਨਤਮ ਅਤਿ -ਆਧੁਨਿਕ ਟੈਕਨੋਲੋਜ਼ੀਆਂ ਦੀ ਪ੍ਰਦਰਸ਼ਨੀ ਦੇ ਰੂਪ ਵਿੱਚ ਹੈ, ਜਿਨ੍ਹਾਂ ਦਾ ਉਪਯੋਗ ਨਦੀ ਪ੍ਰਬੰਧਨ ਲਈ ਕੀਤਾ ਜਾ ਸਕਦਾ ਹੈ। ਇਹ ਤਕਨੀਕਾਂ ਡੈਟਾਬੇਸ ਅਤੇ ਨਿਗਰਾਨੀ, ਰਿਵਰਫਰੰਟ ਵਿਕਾਸ,ਈਕੋ- ਫਰੈਂਡਲੀ ਬਿਲਡਿੰਗ ਮਟੀਰੀਅਲ, ਠੋਸ ਅਤੇ ਤਰਲ ਅਪਸ਼ਿਸ਼ਟ ਪ੍ਰਬੰਧਨ ਅਤੇ ਐਪ ਅਤੇ ਆਈਟੀ  ਨਾਲ ਸੰਬੰਧਿਤ ਨਵੀਨਤਾ ਨਾਲ ਸੰਬੰਧਿਤ ਹਨ। ਸ਼ਹਿਰੀ ਨਦੀਆਂ ਦੇ ਪ੍ਰਬੰਧਨ ਲਈ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਅਵਸਰ ਪ੍ਰਦਾਨ ਕਰਨ ਲਈ ਨੌਜਵਾਨਾਂ ਦੇ ਨਾਲ ‘ਯੂਥ ਫਾਰ ਰਿਵਰਜ਼’ ਸੈਸ਼ਨ ਵੀ ਆਯੋਜਿਤ ਹੋਵੇਗਾ।

ਧਾਰਾ 2023 ਦਾ ਸੰਭਾਵਿਤ ਨਤੀਜਾ ਆਰਸੀਏ ਦੇ ਮੈਂਬਰਾਂ ਨੂੰ ਆਪਣੇ ਸ਼ਹਿਰਾਂ ਵਿੱਚ ਸ਼ਹਿਰੀ ਨਦੀ ਪ੍ਰਬੰਧਨ ਲਈ ਪ੍ਰਗਤੀਸ਼ੀਲ ਕਾਰਵਾਈਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਹ ਆਯੋਜਨ ਸ਼ਹਿਰਾਂ ਵਿੱਚ ਨਦੀ ਪ੍ਰਬੰਧਨ ਲਈ ਅਣਸੁਲਝੇ ਮੁੱਦਿਆਂ ਅਤੇ ਚੁਣੌਤੀਆਂ ’ਤੇ ਰੌਸ਼ਨੀ ਪਾਵੇਗਾ, ਜੋ ਐੱਨਆਈਯੂਏ ਅਤੇ ਉਸਦੇ ਹਿੱਸੇਦਾਰਾਂ ਨੂੰ ਇੱਕ ਪ੍ਰਭਾਵੀ ਕਾਰਜ ਯੋਜਨਾ ਤਿਆਰ ਕਰਨ ਵਿੱਚ ਮਦਦ ਕਰੇਗਾ। ਇਹ ਆਯੋਜਨ ਉਨ੍ਹਾਂ ਤਕਨੀਕੀ ਹੱਲਾਂ ਦਾ ਇੱਕ ਸੰਗ੍ਰਹ ਵੀ ਵਿਕਸਿਤ ਕਰੇਗਾ ਜੋ ਸ਼ਹਿਰ ਆਪਣੀ ਸਥਾਨਕ ਨਦੀਆਂ ਦੇ ਪ੍ਰਬੰਧਨ ਨੂੰ ਵਧਾਉਣ ਲਈ ਅਪਣਾ ਸਕਦੇ ਹਨ।

ਰਿਵਰ ਸਿਟੀਜ ਅਲਾਇੰਸ (ਆਰਸੀਏ) 2021 ਵਿੱਚ 30 ਸ਼ਹਿਰਾਂ ਦੇ ਨਾਲ ਸ਼ੁਰੂ ਹੋਇਆ ਸੀ ਅਤੇ ਵਰਤਮਾਨ ਵਿੱਚ ਪੂਰੇ ਭਾਰਤ ਵਿੱਚ ਇਸਦੇ 95 ਸ਼ਹਿਰ ਮੈਂਬਰ ਹਨ। ਆਰਸੀਏ ਨੂੰ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ ਨਵੰਬਰ 2021 ਨੂੰ ਭਾਰਤ ਵਿੱਚ ਦਰਿਆਈ ਸ਼ਹਿਰਾਂ ਲਈ ਇੱਕ ਸਮਰਪਿਤ ਮੰਚ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਸ਼ਹਿਰੀ ਨਦੀਆਂ ਦੇ ਟਿਕਾਊ ਪ੍ਰਬੰਧਨ ਲਈ ਸੂਚਨਾਵਾਂ ’ਤੇ ਵਿਚਾਰ, ਚਰਚਾ ਅਤੇ ਆਦਾਨ-ਪ੍ਰਦਾਨ ਕੀਤਾ ਜਾ ਸਕੇ। ਰਿਵਰ ਸਿਟੀਜ਼ ਅਲਾਇੰਸ, ਦੁਨੀਆਂ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਅਲਾਇੰਸ, ਦੋ ਮੰਤਰਾਲਿਆਂ, ਅਰਥਾਤ ਜਲ ਸ਼ਕਤੀ ਮੰਤਰਾਲਾ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਸਫਲ ਸਾਂਝੇਦਾਰੀ ਦਾ ਪ੍ਰਤੀਕ ਹੈ। ਅਲਾਂਇੰਸ ਤਿੰਨ ਵਿਆਪਕ ਵਿਸ਼ਿਆਂ –ਨੈਟਵਰਕਿੰਗ, ਸਮਰੱਥਾ ਨਿਰਮਾਣ ਅਤੇ ਤਕਨੀਕੀ ਸਹਾਇਤਾ ’ਤੇ ਕ੍ਰੇਂਦਰਤ ਹੈ।

*****


ਏਐੱਸ



(Release ID: 1898838) Visitor Counter : 119