ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ-2014 ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨਿਰਾਸ਼ਾਵਾਦ ਤੋਂ ਆਸ਼ਾਵਾਦ ਵੱਲ ਵੱਧ ਰਿਹਾ ਹੈ, ਜਿੱਥੇ 2014 ਤੋਂ ਪਹਿਲਾਂ ਵਿਦੇਸ਼ ਦੀ ਯਾਤਰਾ ਕਰਨ ਵਾਲੇ ਭਾਰਤੀ ਆਪਣੇ ਆਤਮ-ਸਨਮਾਨ ਦੇ ਵਿੱਚ ਕਮੀ ਮਹਿਸੂਸ ਕਰਦੇ ਸੀ,ਉੱਥੇ ਅੱਜ ਦੁਨੀਆ ਉਨ੍ਹਾਂ ਦਾ ਆਦਰ, ਸਨਮਾਨ ਅਤੇ ਉਮੀਦ ਦੇ ਨਾਲ ਭਾਰਤ ਵੱਲ ਦੇਖਦੀ ਹੈ
ਡਾ. ਜਤੇਂਦਰ ਸਿੰਘ ਅੱਜ ਸਵੇਰੇ ਮੁੱਖ ਮਹਿਮਾਨ ਦੇ ਰੂਪ ਵਿੱਚ ਗੁਰੂਗ੍ਰਾਮ ਦੇ ਹੋਟਲ ਲੀਲਾ ਵਿੱਚ ਰੋਟਰੀ ਡਿਸਿਟ੍ਰਕਟ 3011 ਦੇ ਸਾਲਾਨਾ ਸੰਮੇਲਨ ਦਾ ਸੰਬੋਧਨ ਕਰ ਰਹੇ ਸੀ
प्रविष्टि तिथि:
12 FEB 2023 5:56PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜ਼ੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ. ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਤੇਂਦਰ ਸਿੰਘ ਨੇ ਕਿਹਾ ਕਿ 2014 ਦੇ ਬਾਅਦ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਨਿਰਾਸ਼ਾਵਾਦ ਤੋਂ ਆਸ਼ਾਵਾਦ ਦੇ ਵੱਲ ਵੱਧ ਰਿਹਾ ਹੈ ਅਤੇ ਜਿੱਥੇ 2014 ਤੋਂ ਪਹਿਲਾਂ ਵਿਦੇਸ਼ ਦੀ ਯਾਤਰਾ ਕਰਨ ਵਾਲੇ ਭਾਰਤੀ ਆਪਣੇ ਆਤਮ-ਸਨਮਾਨ ਵਿੱਚ ਕਮੀ ਮਹਿਸੂਸ ਕਰਦੇ ਸਨ, ਉੱਥੇ ਅੱਜ ਦੁਨੀਆ ਉਨ੍ਹਾਂ ਨੂੰ ਆਦਰ, ਸਨਮਾਨ ਅਤੇ ਉਮੀਦ ਦੇ ਨਾਲ ਭਾਰਤ ਵੱਲ ਦੇਖਦੀ ਹੈ
ਅੱਜ ਸਵੇਰੇ ਮੁੱਖ ਮਹਿਮਾਨ ਦੇ ਰੂਪ ਵਿੱਚ ਗੁਰੂਗ੍ਰਾਮ ਦੇ ਹੋਟਲ ਲੀਲਾ ਵਿੱਚ ਰੋਟਰੀ ਡਿਸਟ੍ਰਿਕਟ 3011 ਦੇ ਸਾਲਾਨਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਭਾਰਤ ਨੂੰ ਉਸ ਦੀ ਅਪ੍ਰਗਟ ਸਮਰੱਥਾ ਦਾ ਅਹਿਸਾਸ ਕਰਵਾਉਣ ਵਿੱਚ ਮਦਦ ਕੀਤੀ ਹੈ। ਅਤੇ ਕਈ ਨਵੇਂ ਸੁਧਾਰਾਂ ਨੂੰ ਸ਼ੁਰੂ ਕਰਕੇ ਅਤੇ ਪੁਰਾਣੇ ਨਿਯਮਾਂ ਨੂੰ ਖਤਮ ਕਰਕੇ ਭਾਰਤ ਨੂੰ ਆਪਣੀ ਯੋਗਤਾਵਾਂ ਅਤੇ ਸਮਰੱਥਾ ਦਾ ਜ਼ਿਆਦਾ ਉਪਯੋਗ ਕਰਨ ਵਿੱਚ ਸਮਰੱਥ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਾਰੇ ਭਾਰਤੀ ਨਾਗਰਿਕ ਕਈ ਚੋਟੀ ਦੇ ਮੰਤਰੀਆਂ ਦੇ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਤੋਂ ਨਿਰਾਸ਼ਾ ਮਹਿਸੂਸ ਕਰ ਰਹੇ ਸਨ ਪਰ ਪਿਛਲੇ ਲਗਭਗ ਨੌ ਵਰ੍ਹਿਆ ਵਿੱਚ, ਇੱਕ ਵੀ ਮੰਤਰੀ ְਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲੱਗੇ ਹੈ ਅਤੇ ਇਸ ਦੇ ਉਲਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਪ੍ਰਦਾਨ ਕੀਤੇ ਗਏ ਭਰੋਸੇ ਅਤੇ ਵਿਸ਼ਵਾਸ ਨੇ ਇੱਕ ਔਸਤ ਭਾਰਤੀਆਂ ਨੂੰ ਵੀ ਅੱਗੇ ਵਧਣ ਅਤੇ ਬਾਕੀ ਦੁਨੀਆ ਦੀ ਅਗਵਾਈ ਕਰਨ ਲਈ ਇੱਕ ਸੋਚ ਅਤੇ ਦ੍ਰਿੜ ਸੰਕਲਪ ਦੀ ਭਾਵਨਾ ਪ੍ਰਦਾਨ ਕੀਤੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਹਿ ਮੋਦੀ ਸਰਕਾਰ ਨੇ ਪਿਛਲੇ ਲਗਭਗ ਨੌ ਵਰ੍ਹਿਆਂ ਦੇ ਕਾਰਜਕਾਲ ਵਿੱਚ ਅੰਤਰਰਾਸ਼ਟਰੀ ਮੁਦ੍ਰਾ ਫੰਡ ਅਤੇ ਵਿਸ਼ਵ ਬੈਂਕ ਨੇ ਵਿਸ਼ਵਵਿਆਪੀ ਮੰਦੀ ਦੌਰ ਵਿਚਕਾਰ ਵੀ ‘ਉੱਜਵਲ ਸਥਾਨ’ ਦੱਸਿਆ ਹੈ। ਡਾ. ਸਿੰਘ ਨੇ ਕਿਹਾ ਹੈ ਕਿ ਅੱਜ ਦੁਨੀਆ ਭਾਰਤ ਵੱਲ ਅਗਵਾਈ ਕਰਨ ਲਈ ਦੇਖ ਰਿਹਾ ਹੈ , ਜਿਵੇਂ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਸਪੱਸ਼ਟ ਹੋ ਚੁੱਕਿਆ ਸੀ, ਜਦੋਂ ਭਾਰਤ ਨੇ ਦਸੰਬਰ,2021 ਤੱਕ ਦੁਨੀਆ ਦੇ 94 ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ 750 ਲੱਖ ਤੋਂ ਜ਼ਿਆਦਾ ਖੁਰਾਕਾਂ ਦੀ ਸਪਲਾਈ ਕੀਤੀ ਸੀ।

ਇੱਕ ਹੋਰ ਉਦਾਹਰਣ ਦਿੰਦੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਵਿਭਾਗ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਅਤੀਤ ਦੇ ਜ਼ੰਜੀਰਾਂ ਅਤੇ ਬੰਧਨਾਂ ਤੋਂ ਮੁਕਤ ਕੀਤਾ ਅਤੇ ਅੱਜ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਨੇ ਵੀ ਉਸਦੇ ਰਸਤੇ ਨੂੰ ਚੁਣਿਆ ਹੈ, ਜਿਨ੍ਹਾਂ ਰਸਤਿਆਂ ’ਤੇ ਉਹ ਭਾਰਤ ਤੋਂ ਬਹੁਤ ਪਹਿਲਾਂ ਹੀ ਆਪਣੀ ਯਾਤਰਾ ਸ਼ੁਰੂ ਕਰ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਦੇ ਕੋਲ ਕਦੇ ਵੀ ਸਮਰੱਥਾ ਜਾਂ ਇੱਛਾ ਸ਼ਕਤੀ ਦੀ ਕੋਈ ਵੀ ਕਮੀ ਨਹੀਂ ਸੀ, ਲੇਕਿਨ 2014 ਤੋਂ ਪਹਿਲਾ ਸਰਕਾਰ ਅਤੇ ਸੱਤਾਧਾਰੀ ਪਾਰਟੀਆਂ ਕੋਲ ਨੀਤੀ ਨੂੰ ਲਾਗੂ ਕਰਨ ਅਤੇ ਸਥਿਤੀ ਤੋਂ ਬਾਹਰ ਨਿਕਲਣ ਵਾਲੀ ਨੂੰ ਤੋੜਨ ਦੀ ਮਾਨਸਿਕਤਾ ਨਹੀਂ ਸੀ ਅਤੇ ਉਹ ਭਾਰਤ ਦੇ ਵਿਸ਼ਾਲ ਮਨੁੱਖੀ ਸਰੋਤਾਂ ਦੀ ਸਵਤੰਤਰ ਵਰਤੋਂ ਕਰਨ ਅਤੇ ਪੂਰਣ ਰੂਪ ਤੋਂ ਖੇਡਣ ਦੀ ਅਨੁਮਤੀ ਦੇਣ ਲਈ ਤਿਆਰ ਨਹੀਂ ਸਨ।
ਡਾ. ਜਿਤੇਂਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਵਰ੍ਹਿਆ ਵਿੱਚ ਭਾਰਤ ਦੇ ਵਿਕਾਸ ਨੂੰ ਵਿਸ਼ਾਲ ਮਹਾਸਾਗਰ ਸਰੋਤਾਂ ਅਤੇ ਲੰਬੇ ਸਮੇਂ ਤੋਂ ਵੱਧ ਰਹੇ ਹਿਮਾਲੀਅਨ ਸਰੋਤਾਂ ਜਿਵੇਂ ਅਣਵਰਤੇ ਖੇਤਰਾਂ ਨੂੰ ਅਨੁਕੂਲ ਬਣਾਇਆ ਜਾਵੇਗਾ, ਜੋ ਕਿ 70 ਵਰ੍ਹਿਆਂ ਤੋਂ ਜ਼ਿਆਦਾ ਸਮੇਂ ਤੱਕ ਇਹ ਮਹਿਸੂਸ ਨਹੀਂ ਕੀਤੇ ਗਏ ਸਨ ਕਿ ਇਹ ਭਾਰਤ ਲਈ ਇੱਕ ਵੱਖਰਾ ਲਾਭ ਬਣ ਸਕਦੇ ਸਨ। ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਡੀਪ ਸੀ ਮਿਸ਼ਨ ਅਤੇ ਅਰੋਮਾ ਮਿਸ਼ਨ ਵਰਗੀ ਪਹਿਲਕਦਮੀਆਂ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਭਾਰਤ ਆਪਣੀ ਆਰਥਿਕਤਾ ਵਿੱਚ ਕਾਫ਼ੀ ਉਛਾਲ ਦੇਖਣ ਜਾ ਰਿਹਾ ਹੈ।
ਇਸ ਮੌਕੇ ’ਤੇ ਡਾ. ਜਿਤੇਂਦਰ ਸਿੰਘ ਨੇ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੌਬਰਟ ਹਾਲ ਅਤੇ ਉਨ੍ਹਾਂ ਦੀ ਪਤਨੀ ਚਾਰਲੇਨ ਦਾ ਵੀ ਸਵਾਗਤ ਕੀਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਰੋਟਰੀ ਵਿੱਚ 200 ਤੋਂ ਵੱਧ ਦੇਸ਼ਾਂ ਵਿੱਚ 14 ਲੱਖ ਤੋਂ ਜ਼ਿਆਦਾ ਮੈਂਬਰ ਬਣ ਚੁੱਕੇ ਹਨ, ਜਿਸ ਨਾਲ ਇਹ ਵਿਸ਼ਵ ਦੇ ਸਭ ਤੋਂ ਵੱਡੀਆਂ ਸੇਵਾ ਸੰਸਥਾਵਾਂ ਵਿੱਚੋਂ ਇੱਕ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ 1920 ਵਿੱਚ ਰੋਟਰੀ ਇੰਡੀਆ ਸਿਰਫ਼ ਇੱਕ ਕਲੱਬ ਵਜੋਂ ਸ਼ੁਰੂ ਹੋਈ ਸੀ, ਪਰ ਅੱਜ ਇਹ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 4500 ਕਲੱਬਾਂ ਦੇ 2 ਲੱਖ ਤੋਂ ਵੱਧ ਮੈਂਬਰਾਂ ਦੇ ਇੱਕ ਜੀਵੰਤ ਭਾਈਚਾਰੇ ਵਿੱਚ ਬਦਲ ਚੁੱਕੀ ਹੈ।

<><><><><>
ਐੱਸਐੱਨਸੀ
(रिलीज़ आईडी: 1898833)
आगंतुक पटल : 129