ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਦੇ ਸਮਾਗਮ ਵਿੱਚ 25 ਨਸ਼ਾ ਮੁਕਤੀ ਉਪਚਾਰ ਸੁਵਿਧਾਵਾਂ (ਏਟੀਐੱਫ) ਦੇਸ਼ ਨੂੰ ਸਮਰਪਿਤ


ਨਸ਼ਾ ਮੁਕਤ ਭਾਰਤ ਅਭਿਯਾਨ ਦੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਏਟੀਐੱਫ ਦੀ ਸਥਾਪਨਾ ਇੱਕ ਵਿਸ਼ੇਸ਼ ਪਹਿਲ ਹੈ : ਡਾ.ਵੀਰੇਂਦਰ ਕੁਮਾਰ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ

ਏਟੀਐੱਫ ਦੀ ਪਹਿਲ ਅਤੇ ਨਸ਼ਾ ਮੁਕਤ ਭਾਰਤ ਅਭਿਯਾਨ ਸ਼ਲਾਘਾਯੋਗ ਯਤਨ ਹੈ ਅਤੇ ਇਸਦਾ ਪ੍ਰਭਾਵ ਸਕਾਰਾਤਮਕ ਹੋਵੇਗਾ: ਸ਼੍ਰੀ ਨਿਤਿਯਾਨੰਦ ਰਾਏ, ਰਾਜ ਮੰਤਰੀ (ਗ੍ਰਹਿ)

ਮਾਦਕ ਪਦਾਰਥਾਂ ਦੇ ਉਪਯੋਗ ਦੇ ਵਿਰੁੱਧ ਸੰਦੇਸ਼ ਫੈਲਾਉਣ ਲਈ 3.08 ਕਰੋੜ ਤੋਂ ਵੱਧ ਨੌਜਵਾਨਾਂ ਨੇ ਐੱਨਐੱਮਬੀਏ ਦੀ ਗਤੀਵਿਧੀਆਂ ਨੂੰ ਸਰਗਰਮ ਰੂਪ ਵਿੱਚ ਹਿੱਸਾ ਲਿਆ ਹੈ :

Posted On: 09 FEB 2023 6:32PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ 25ਵੇਂ ਐਡੀਕਸ਼ਨ ਟ੍ਰਿਟਮੈਂਟ ਸੁਵਿਧਾਵਾਂ (ਏਟੀਐੱਫ) ਨੂੰ  ਦੇਸ਼ ਨੂੰ ਸਮਰਪਿਤ ਕੀਤਾ।

https://static.pib.gov.in/WriteReadData/userfiles/image/image001DZ0A.jpg

ਇਸ ਸਮਾਗਮ ਵਿੱਚ ਸੱਕਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਐੱਨਸੀਬੀ ਦੇ ਡਾਇਰੈਕਟਰ ਜਨਰਲ ਅਤੇ ਏਮਜ਼ ਦੇ ਡਾਈਰੈਕਟਰ ਵੀ ਸ਼ਾਮਲ ਹੋਏ। ਇਸ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਨਾਲ-ਨਾਲ, ਏਮਸ, ਨਵੀਂ ਦਿੱਲੀ ਦੇ ਡਾਕਟਰਾਂ ਅਤੇ ਹੋਰ ਮੈਡੀਕਲ ਕਰਮਚਾਰੀ, ਠੀਕ ਹੋ ਚੁੱਕੇ ਲੋਕ, ਐੱਨਸੀਸੀ ਕੈਡੇਟ, ਹਸਪਤਾਲਾਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਡੀਸੀ/ਡੀਐੱਮ ਅਤੇ ਐੱਸਪੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸਬੰਧਤ ਏਟੀਐੱਫ ਵਿੱਚ ਵਿਅਕਤੀਗਤ ਰੂਪ ਵਿੱਚ ਸ਼ਾਮਲ ਹੋਏ।

https://static.pib.gov.in/WriteReadData/userfiles/image/image00282YO.jpg

ਇਸ ਮੌਕੇ ’ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਡਰੱਗ ਡਿਮਾਂਡ ਰਿਡਕਸ਼ਨ (ਐੱਨਏਪੀਡੀਡੀਆਰ ) ਲਈ ਨੈਸ਼ਨਲ ਐਕਸ਼ਨ ਪਲਾਨ ਲਾਗੂ ਕਰ ਰਹੀ ਹੈ, ਜੋ ਇੱਕ ਅੰਬਰੇਲਾ ਯੋਜਨਾ ਹੈ ਜਿਸ ਦੇ ਤਹਿਤ ਰਾਜਾਂ/ਕੇਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੋਕਥਾਮ ਸਿੱਖਿਆ ਅਤੇ ਜਾਗਰੂਕਤਾ ਪੈਦਾ ਕਰਨਾ, ਹੁਨਰ ਵਿਕਾਸ, ਵੋਕੇਸ਼ਨਲ ਸਿਖਲਾਈ ਅਤੇ ਨਸ਼ੇ ਦਾ ਸ਼ਿਕਾਰ ਰਹਿ ਚੁੱਕੇ ਲੋਕਾਂ ਨੂੰ ਆਜੀਵਿਕਾ ਸਹਾਇਤਾ, ਰਾਜਾਂ/ਕੇਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਵਾਲੇ ਸਮਾਗਮਾ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਨਸ਼ਾਖੋਰਾਂ ਲਈ ਏਕੀਕ੍ਰਿਤ ਪੁਨਰਵਾਸ ਕੇਂਦਰਾਂ (ਆਈਆਰਸੀਏ) ਦਾ ਸੰਚਾਲਨ ਅਤੇ ਰੱਖ-ਰਖਾਅ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਸ਼੍ਰੀ ਵੀਰੇਂਦਰ ਕੁਮਾਰ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਦੇ ਤਹਿਤ ਸਰਕਾਰੀ ਹਸਤਪਤਾਲਾਂ ਵਿੱਚ ਏਟੀਐੱਫ ਸਥਾਪਿਤ ਕਰਨਾ ਇੱਕ ਵਿਸ਼ੇਸ਼ ਪਹਿਲ ਹੈ

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਵੱਖ-ਵੱਖ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹੋਏ, ਰਾਜ ਮੰਤਰੀ (ਗ੍ਰਹਿ) ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ “ਏਟੀਐੱਫ ਪਹਿਲ ਅਤੇ ਨਸ਼ਾ ਮੁਕਤ ਭਾਰਤ ਅਭਿਯਾਨ ਸ਼ਲਾਘਾਯੇਗ ਯਤਨ ਹੈ ਅਤੇ ਇਸਦੇ ਦੁਆਰਾ ਸਕਾਰਾਤਮਕ ਪ੍ਰਭਾਵ ਪਵੇਗਾ।”

ਨਸ਼ਾ ਮੁਕਤ ਭਾਰਤ ਅਭਿਯਾਨ ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਦੇ ਰਾਹੀਂ ਹੁਣ ਤੱਕ 9.45 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਚੁੱਕਾ ਹੈ। 372 ਪਛਾਣੇ ਜ਼ਿਲ੍ਹਾਂ ਵਿੱਚ ਅਭਿਯਾਨ ਦੀ ਅਗਵਾਈ ਕਰਨ ਲਈ ਲਗਭਗ 8000 ਵਾਲੰਟੀਅਰਾਂ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ  ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 3.08 ਕਰੋੜ ਤੋਂ ਵੱਧ ਨੌਜਵਾਨਾਂ ਨੇ ਮਾਦਕ ਪਦਾਰਥਾਂ ਦਾ ਉਪਯੋਗ ਕਰਨ ਦੇ ਵਿਰੁੱਧ ਸੰਦੇਸ਼ ਫੈਲਾਉਣ ਲਈ ਅਭਿਯਾਨ ਦੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ।

https://static.pib.gov.in/WriteReadData/userfiles/image/image003XWHR.jpg

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਨੇ ਮਹੱਤਆਕਾਂਸ਼ੀ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਦੀ ਸ਼ੁਰੂਆਤ ਕੀਤੀ ਹੈ, ਜੋ ਵਰਤਮਾਨ ਵਿੱਚ ਦੇਸ਼ ਦੇ 372 ਜ਼ਿਲ੍ਹਿਆਂ ਵਿੱਚ ਚਲ ਰਿਹਾ ਹੈ, ਜਿਸ ਦਾ ਉਦੇਸ਼ ਉੱਚ ਵਿੱਦਿਅਕ ਸੰਸਥਾਵਾਂ, ਯੂਨੀਵਰਸਿਟੀ ਕੈਂਪਸਾਂ , ਸਕੂੱਲਾਂ ਵਿੱਚ ਨੌਜਵਾਨਾਂ ’ਚ  ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਕਮਿਊਨਿਟੀ ਤੱਕ ਪਹੁੰਚਣ ਅਤੇ ਕਮਿਊਨਿਟੀ ਭਾਗੀਦਾਰੀ ਪ੍ਰਾਪਤ ਕਰਨਾ ਹੈ।  

https://static.pib.gov.in/WriteReadData/userfiles/image/image004JPS3.jpg https://static.pib.gov.in/WriteReadData/userfiles/image/image005P3P9.jpg

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤ  ਵਿੱਚ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਦੀ ਇੱਕ ਵੱਡੀ ਆਬਾਦੀ ਹੈ ਅਤੇ ਨਸ਼ਾਂ ਉਪਚਾਰ ਲਈ ਸੇਵਾਵਾਂ ਦੀ  ਘਾਟ ਹੈ, ਐੱਮਓਐੱਸਜੇਈ ਨੇ ਨਸ਼ਾ ਉਪਚਾਰ ਸੁਵਿਧਾ (ਏਟੀਐੱਫ) ਸਮਾਗਮ ਦੀ ਸ਼ੁਰੂਆਤ ਕੀਤੀ ਹੈ। ਇਸ ਸਮਾਗਮ ਦਾ ਤਾਲਮੇਲ ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (ਐਨੱਡੀਡੀਟੀਸੀ) ਏਮਸ. ਨਵੀਂ ਦਿੱਲੀ ਦੁਆਰਾ ਕੀਤਾ ਜਾ ਰਿਹਾ ਹੈ।

ਐੱਮਓਐੱਸਜੇਈ  ਨੇ ਦੇਸ਼ ਦੇ ਕੁਝ ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਏਟੀਐੱਫ ਸਥਾਪਿਤ ਕਰਨ ਲਈ ਤਰਜੀਹੀ ਜ਼ਿਲ੍ਹਿਆਂ ਵਜੋਂ ਪਛਾਣਿਆ ਗਿਆ ਹੈ। ਮੰਤਰਾਲੇ ਦੀ ਯੋਜਨਾ ਏਟੀਐੱਫ ਸਮਾਗਮ ਦੇ ਤਹਿਤ ਘੱਟੋ ਘੱਟ 125 ਜ਼ਿਲ੍ਹਿਆਂ ਨੂੰ ਸ਼ਾਮਲ ਕਰਨ ਦੀ ਹੈ।

****


ਐੱਮਜੀ/ਡੀਪੀ/ਆਰਕੇ


(Release ID: 1898829) Visitor Counter : 128


Read this release in: English , Urdu , Hindi