ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav g20-india-2023

ਵਾਤਾਵਰਣ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ (ਈਸੀਐੱਸਡਬਲਿਊਜੀ)ਦੀ ਪਹਿਲੀ ਬੈਠਕ ਬੰਗਲੁਰੂ ਵਿੱਚ ਈਕੋਸਿਸਟਮ ਦੀ ਬਹਾਲੀ ਅਤੇ ਜੈਵ ਵਿਭਿੰਨਤਾ ਵਧਾਉਣ ’ਤੇ ਆਯੋਜਿਤ ਚਰਚਾ ਦੇ ਨਾਲ ਸ਼ੁਰੂ ਹੋਈ

Posted On: 09 FEB 2023 1:16PM by PIB Chandigarh

ਈਸੀਐੱਸਡਬਲਿਊਜੀ ਦਾ ਉਦੇਸ਼ ਸਮੂਹਿਕ ਰੂਪ ਨਾਲ ਵਿਕਾਸ ਦੇ ਉਸ ਨਵੇਂ ਪ੍ਰਤੀਮਾਨ ਨੂੰ ਪਰਿਭਾਸ਼ਿਤ ਕਰਨਾ ਹੈ, ਜੋ ਸਥਿਰ ਅਤੇ ਟਿਕਾਊ ਜਲਵਾਯੂ, ਵਾਤਾਵਰਣ ਅਤੇ ਜੈਵ ਵਿਭਿੰਨਤਾ ਦਾ ਸਮਰਥਨ ਕਰਦਾ ਹੈ।

ਜੀ-20 ਸ਼ੇਰਪਾ ਟ੍ਰੈਕ ਦੇ ਤਹਿਤ ਵਾਤਾਵਰਨ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ (ਈਸੀਐੱਸਡਬਲਿਊਜੀ) ਨੇ ਅੱਜ ਬੰਗਲੁਰੂ ਵਿੱਚ ਆਪਣੀ ਪਹਿਲੀ ਬੈਠਕ ਕੀਤੀ। ਇਸ ਬੈਠਕ ਵਿੱਚ ਇਸ ’ਤੇ ਚਰਚਾ ਹੋਈ ਕਿ ਭਾਰਤ ਦੀ ਪ੍ਰਧਾਨਗੀ ਵਸੁਧੈਵ ਕੁਟੁੰਬਕਮ-ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ, ਕਿਵੇਂ ਕੁਦਰਤੀ ਸਰੋਤਾਂ ਦੇ ਮਾਲਕੀ ਦੀ ਭਾਵਨਾ ਨਾਲ ਟਰੱਸਟੀਸ਼ਿਪ, ਟਿਕਾਊ ਜੀਵਨਸ਼ੈਲੀ, ਸਮਾਵੇਸ਼ ਅਤੇ ਵਿਸ਼ਵਵਿਆਪੀ ਏਕਤਾ ਵੱਲ ਇੱਕ ਬੁਨਿਆਦੀ ਮਾਨਸਿਕ ਪਰਿਵਰਤਨ ਵਿੱਚ ਸਹਾਇਤਾ ਕਰ ਰਹੀ ਹੈ।

https://static.pib.gov.in/WriteReadData/userfiles/image/image001UCRM.jpg

ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਦੇ ਵਿਸ਼ੇਸ਼ ਸਕੱਤਰ ਅਤੇ ਵਣ ਡਾਇਰੈਕਟਰ ਜਨਰਲ ਸ਼੍ਰੀ ਚੰਦਰ ਪ੍ਰਕਾਸ਼ ਗੋਇਲ, ਨੇ ਇਸ ਆਯੋਜਨ ਦਾ ਸੰਦਰਭ ਨਿਰਧਾਰਿਤ ਕੀਤਾ। ਉਨ੍ਹਾਂ ਨੇ ਇਸ ’ਤੇ ਜ਼ੋਰ ਦਿੱਤਾ ਹੈ ਕਿ ਕਿਵੇਂ ਕਈ ਵਰ੍ਹਿਆਂ ਤੋਂ ਆਰਥਿਕ, ਵਿੱਤੀ, ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਨਾਲ ਨਿਪਟਨ ਲਈ ਜੀ20 ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਠੋਸ ਪ੍ਰਭਾਵ ਪੈਦਾ ਕਰਨ ਦੇ ਉਦੇਸ਼ ਨਾਲ ਪਿਛਲੇ ਜੀ-20 ਪ੍ਰਧਾਨਗੀ ਦੀ ਸ਼ਲਾਘਾ ਯੋਗ ਪਹਿਲਾਂ ਨੂੰ ਅੱਗੇ ਵਧਾਉਣ ਲਈ ਸਮੂਹਿਕ ਅਗਵਾਈ ਹੇਠ ਭਾਰਤ ਦੀ ਪ੍ਰਧਾਨਗੀ ਇਸ ਦਾ ਪ੍ਰਚਾਰ ਕਰੇਂਗੀ।

 

https://static.pib.gov.in/WriteReadData/userfiles/image/image002IT5I.jpg

 

ਭਾਰਤ ਫਾਰੈਸਟਰੀ ਰਿਸਰਚ ਐਂਡ ਐਜੂਕੇਸ਼ਨ (ਆਈਸੀਆਰਐੱਫਸੀ ਦੇ ਡਾਇਰੈਕਟਰ ਸ਼੍ਰੀ ਏ ਐੱਸ.ਰਾਵਤ ਨੇ ਵਿਸ਼ੇਸ਼ ਰੂਪ ਨਾਲ ਮਾਈਨਿੰਗ ਅਤੇ ਵਣ ਵਿੱਚ ਅੱਗ ਲੱਗਣ ਨਾਲ ਪ੍ਰਭਾਵਿਤ ਖੇਤਰਾਂ ਦੇ ਨਾਲ ਸੰਬੰਧ ਵਿੱਚ ਵਾਤਾਵਰਣ ਪੁਨਰਸਥਾਪਨਾ ਦੀਆਂ ਪਹਿਲੂਆਂ ਨੂੰ ਲੈ ਕੇ ਵਿਸ਼ਵ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ। ਇਸ ਸੈਸ਼ਨ ਦੇ ਦੌਰਾਨ ਜੀ 20 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਮਾਈਨਿੰਗ  ਅਤੇ ਜ਼ੰਗਲ ਦੀ ਅੱਗ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਵਿੱਚ ਤਾਲਮੇਲ ਸਥਾਪਿਤ ਕਰਨ ਨੂੰ ਲੈ ਕੇ ਆਪਣੇ ਅਨੁਭਵਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕੀਤਾ। ਯੂਐੱਨਡੀਪੀ ਦੀ ਡਾ. ਰੁਚੀ ਪੰਤ ਨੇ ਮਾਈਨਿੰਗ ਪ੍ਰਭਾਵਿਤ ਖੇਤਰ ਵਿੱਚ ਈਕੋਸਿਸਟਮ ਦੀ ਸੁਰੱਖਿਆ ਅਤੇ ਸੰਭਾਲ ’ਤੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਰੂਪ ਤੋਂ ਭਾਰਤ ਵਿੱਚ ਕੀਤੇ ਗਏ ਕੰਮਾਂ ਨੂੰ ਰੇਖਾਂਕਿਤ ਕੀਤਾ। ਮੰਤਰਾਲੇ ਵਿੱਚ ਡਾਇਰੈਕਟਰ (ਵਣਜੀਵ) ਸ਼੍ਰੀ ਬੀਬਾਸ਼ ਰੰਜਨ ਨੇ ਆਪਣੀ ਸਮਾਪਤੀ ਟਿੱਪਣੀ ਵਿੱਚ ਅੱਜ ਦੀ ਚਰਚਾ ਦੀ ਮੁੱਖ ਨੁਕਤਿਆਂ  ਨੂੰ ਰੇਖਾਂਕਿਤ ਕੀਤਾ। ਇਸ ਤਿੰਨ ਦਿਨਾਂ ਈਸੀਐੱਸਡਬਲਿਊਜੀ ਸਮਾਗਮ ਦਾ ਪਹਿਲਾ ਸੈਸ਼ਨ ਭਵਿੱਖ, ਜਿੱਥੇ ਵਿਸ਼ਵ ਕੁਦਰਤ ਦੇ ਨਾਲ ਇਕਸੁਰਤਾ ਵਿੱਚ ਰਹਿੰਦਾ ਹੈ, ਨੂੰ ਆਕਾਰ ਦੇਣ ਦੇ ਉਦੇਸ਼ ਤੋਂ ਸਾਰੇ ਪ੍ਰਤੀਨਿਧੀਆਂ ਦੇ ਵਿੱਚ ਇੱਕ ਸਮ੍ਰਿੱਧ ਸੰਵਾਦ ਸਥਾਪਿਤ ਕਰਨ ਦੀ ਆਸ਼ਾ ਦੇ ਨਾਲ ਸਮਾਪਤ ਹੋਇਆ।

https://static.pib.gov.in/WriteReadData/userfiles/image/image003IISE.jpg

ਅਗਲੇ ਦੋ ਦਿਨਾਂ ਵਿੱਚ ਜੀ-20 ਦੇ ਮੈਂਬਰ ਈਸੀਐੱਸਡਬਲਿਊਜੀ ਦੀ ਚੋਣਵੇਂ ਤਿੰਨ ਪ੍ਰਮੁੱਖ ਪ੍ਰਾਥਮਿਕਤਾਵਾਂ ’ਤੇ ਵਿਚਾਰ-ਵਟਾਂਦਰਾ ਕਰਨਗੇ।

ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਤੇ ਵਣ ਡਾਇਰੈਕਟਰ ਜਨਰਲ  ਸ਼੍ਰੀ ਚੰਦਰ  ਪ੍ਰਕਾਸ਼ ਗੋਇਲ ਨੇ ਇਸ ਸੈਸ਼ਨ ਦੇ ਦੌਰਾਨ ਚਰਚਾ ਕੀਤੇ ਗਏ ਮੁੱਦਿਆਂ ਬਾਰੇ  ਜਾਣਕਾਰੀ ਦੇਣ ਲਈ ਇੱਕ ਮੀਡੀਆ ਬ੍ਰੀਫਿੰਗ ਆਯੋਜਿਤ ਕੀਤੀ।

https://static.pib.gov.in/WriteReadData/userfiles/image/image004I8FB.jpg

ਦੁਪਹਿਰ ਵਿੱਚ ਪ੍ਰਤੀਨਿਧੀਆਂ ਨੂੰ ਬੰਗਲੁਰੂ ਵਿੱਚ ਕਾਲਕੇਰੇ ਆਰਬੋਰੇਟਮ ਅਤੇ ਬਨੇਰਘੱਟਾ ਬਾਇਓਲਾਜੀਕਲ ਪਾਰਕ ਸਾਈਟਾਂ ਲੈ ਕੇ ਜਾਇਆ ਗਿਆ। ਇਨ੍ਹਾਂ ਪ੍ਰਤੀਨਿਧੀਆਂ ਨੂੰ ਕਾਲਕੇਰੇ ਆਰਬੋਰੇਟਮ ਵਿੱਚ ਕਰਨਾਟਕ ਦੇ ਚਾਰ ਪ੍ਰਮੁੱਖ ਵਣ ਈਕੋਸਿਸਟਮ ਨੂੰ ਅਨੁਭਵ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ। ਇਸ ਈਕੋਸਿਸਟਮ ਵਿੱਚ ਅਪਣਾਏ ਗਏ ਵਣ ਬਹਾਲੀ (ਰੈਸਟੋਰੇਸ਼ਨ) ਮਾਡਲ ਅਤੇ ਇਨ੍ਹਾਂ ਖੇਤਰਾਂ ਵਿੱਚ ਜੀਵ ਜੈਵ ਵਿਭਿੰਨਤਾ ਦੇ ਸਫਲ ਪੁਨਰ ਸੁਰਜੀਤੀ ਨੂੰ ਦਿਖਾਇਆ ਜਾਵੇਗਾ। ਉੱਥੇ, ਬਨੇਰਘੱਟਾ ਬਾਇਓਲਾਜੀਕਲ ਪਾਰਕ ਵਿੱਚ ਪ੍ਰਤੀਨਿਧੀ ਅਤਿ ਆਧੁਨਿਕ ਤਿੱਤਲੀ ਪਾਰਕ ਅਤੇ ਪਸ਼ੂ ਸਫਾਰੀ ਦਾ ਆਨੰਦ ਪ੍ਰਾਪਤ ਕਰ ਸਕਣਗੇ। ਇਹ ਕਰਨਾਟਕ ਲਈ ਵਿਸ਼ਵ ਦੇ ਸਾਹਮਣੇ ਆਪਣੇ ਸਮ੍ਰਿੱਧ ਵਣ ਈਕੋਸਿਸਟਮ ਦੇ ਨਾਲ-ਨਾਲ ਆਪਣੇ ਸਫ਼ਲ ਈਕੋ-ਟੂਰਿਜ਼ਮ ਮਾਡਲ ਨੂੰ ਦਿਖਾਉਣ ਦਾ ਮੌਕਾ ਹੋਵੇਗਾ।

 

***

ਐੱਮਜੇਪੀਐੱਸ/ਐੱਸਐੱਸਵੀ(Release ID: 1898713) Visitor Counter : 217


Read this release in: English , Urdu , Hindi , Tamil , Telugu