ਵਿੱਤ ਮੰਤਰਾਲਾ
ਭਾਰਤੀ ਤੱਟ ਰੱਖਿਅਕ ਦੇ ਨਾਲ ਮਿਲ ਕੇ ਇੱਕ ਸੰਯੁਕਤ ਅਭਿਯਾਨ ਵਿੱਚ ਡੀਆਰਆਈ ਨੇ ਮੱਛੀ ਫੜਨ ਵਾਲੀ ਕਿਸ਼ਤੀ ਤੋਂ ਤਸਕਰਾਂ ਦੁਆਰਾ ਸੁੱਟੇ ਜਾਣ ਤੋਂ ਬਾਅਦ ਤਮਿਲਨਾਡੂ ਦੇ ਤੱਟ ਤੋਂ ਸਮੁੰਦਰੀ ਤੱਟ ਤੋਂ ਬਰਾਮਦ 17.74 ਕਿਲੋ ਸੋਨਾ ਜ਼ਬਤ ਕੀਤਾ
Posted On:
09 FEB 2023 6:16PM by PIB Chandigarh
ਡਾਇਰੈਕਟੋਰੇਟ ਆਵ੍ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ) ਨੇ ਇੱਕ ਸੰਯੁਕਤ ਅਭਿਯਾਨ ਵਿੱਚ ਭਾਰਤੀ ਤੱਟ ਰੱਖਿਅਕ ਦੀ ਮਦਦ ਨਾਲ ਮੰਡਪਮ ਤੱਟ ਦੇ ਕੋਲ ਸਮੁੰਦਰ ਵਿੱਚ ਪਿੱਛਾ ਕਰਨ ਤੋਂ ਬਾਅਦ ਮੱਛੀ ਫੜਨ ਵਾਲੀ ਇੱਕ ਕਿਸ਼ਤੀ ਨੂੰ ਕਾਬੂ ਕੀਤਾ, ਜਿਸ ਵਿੱਚ ਵਿਦੇਸ਼ੀ ਮੂਲ ਦਾ ਸੋਨਾ ਸੀ, ਜਿਸ ਦਾ ਭਾਰ 17.74 ਕਿਲੋਗ੍ਰਾਮ ਸੀ, ਅਤੇ ਜਿਸਦੀ ਕੀਮਤ ਲਗਭਗ 10.1 ਕਰੋੜ ਰੁਪਏ ਸੀ। ਉਕਤ ਸੋਨਾ ਨੂੰ ਕਸਟਮ ਐਕਟ, 1962 ਦੇ ਪ੍ਰਾਵਧਾਨਾਂ ਦੇ ਤਹਿਤ ਜ਼ਬਤ ਕੀਤਾ ਗਿਆ ਹੈ।
ਇਨ੍ਹਾਂ ਸਾਰਾ ਸੋਨਾ ਇੱਕ ਪਾਰਸਲ ਵਿੱਚ ਛੁਪਾ ਕੇ ਰੱਖਿਆ ਗਿਆ ਸੀ ਜਿਸ ਵਿੱਚ ਬਾਰਾਂ ਚੈਨਾਂ ਅਤੇ ਸਟਿਕ ਦੇ ਵੱਖ-ਵੱਖ ਆਕਾਰ ਵਿੱਚ ਵਿਦੇਸ਼ੀ ਮੂਲ ਦੇ ਸੋਨੇ ਦੇ 14 ਪੈਕੇਟ ਸਨ, ਅਤੇ ਇਹ ਸਾਰਾ ਸੋਨਾ ਇੱਕ ਤੌਲੀਏ ਵਿੱਚ ਬੰਨ੍ਹਿਆ ਹੋਇਆ ਸੀ। ਉਕਤ ਤਸਕਰੀ ਵਿੱਚ ਸ਼ਾਮਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਡੀਆਰਆਈ ਨੇ ਇਹ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਵੇਧਲਾਈ/ਮੰਡਪਮ, ਰਾਮਨਾਥਪੁਰਮ, ਤਾਮਿਲਨਾਡੂ ਵਿੱਚ ਸਥਿਤ ਇੱਕ ਗਿਰੋਹ ਮੱਛੀ ਫੜਨ ਵਾਲੀ ਕਿਸ਼ਤੀ ਦੇ ਰਾਹੀਂ ਸ਼੍ਰੀ ਲੰਕਾ ਤੋਂ ਭਾਰੀ ਮਾਤਰਾ ਵਿੱਚ ਸੋਨੇ ਦੀ ਤਸਕਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਖੁਫੀਆ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਸੀ ਕਿ ਮੱਛੀ ਫੜਨ ਵਾਲੀ ਕਿਸ਼ਤੀ ਵਿੱਚ ਸਵਾਰ ਤਿੰਨ ਵਿਅਕਤੀ ਕਿਸੇ ਵੀ ਦੇਸ਼ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਣ ਵਾਲੇ ਖੁੱਲੇ ਸਮੁੰਦਰ ਵਿੱਚ ਸੋਨਾ ਪ੍ਰਾਪਤ ਜਾਂ ਹਾਸਲ ਕਰਨਗੇ
ਅਤੇ ਫਿਰ ਉਸ ਤੋਂ ਬਾਅਦ ਉਹ ਮੰਡਪਮ ਦੇ ਤੱਟ ’ਤੇ ਉਤਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਦੇ ਅਨੁਸਾਰ, ਭਾਰਤੀ ਤੱਟ ਰੱਖਿਅਕ ਦੇ ਨਾਲ ਮਿਲ ਕੇ ਇੱਕ ਸੰਯੁਕਤ ਅਭਿਯਾਨ ਦੀ ਯੋਜਨਾ ਬਣਾਈ ਗਈ ਸੀ। ਭਾਰਤੀ ਤੱਟ ਰੱਖਿਅਕ ਦੇ ਅਧਿਕਾਰੀਆਂ ਅਤੇ ਡੀਆਰਆਈ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਤੱਟ ਰੱਖਿਅਕ ਜਹਾਜ਼ ਚਾਰਲੀ 432 ਤੋਂ ਨਿਗਰਾਨੀ ਕਰਨੀ ਸ਼ੁਰੂ ਕੀਤੀ ਅਤੇ 8 ਫਰਵਰੀ, 2023 ਨੂੰ ਤੜਕੇ ਮੱਛੀ ਫੜਨ ਵਾਲੀ ਇਸ ਕਿਸ਼ਤੀ ਦੀ ਪਛਾਣ ਕਰ ਲਈ। ਮੱਛੀ ਫੜਨ ਵਾਲੀ ਕਿਸ਼ਤੀ ਦਾ ਪਤਾ ਲੱਗ ਜਾਣ ਤੋਂ ਬਾਅਦ ਤੱਟ ਰੱਖਿਅਕ ਜਹਾਜ਼ ਤੋਂ ਰਿਜੀਡ ਇਨਫਲੈਟੇਬਲ ਬੋਟਸ ਯਾਨੀ ਹਵਾ ਨਾਲ ਭਰੀ ਕਠੋਰ ਕਿਸ਼ਤੀ (ਆਰਆਈਬੀ) ਤੈਨਾਤ ਕੀਤੀ ਗਈ ਸੀ ਅਤੇ ਫਿਰ ਇਸ ਤੋਂ ਬਾਅਦ ਮੰਡਪਮ ਤੱਟ ਦੇ ਕੋਲ ਸਮੁੰਦਰ ਵਿੱਚ ਪਿੱਛਾ ਕਰਨ ਤੋਂ ਬਾਅਦ ਮੱਛੀ ਫੜਨ ਵਾਲੀ ਉਕਤ ਕਿਸ਼ਤੀ ਨੂੰ ਰੋਕਿਆ ਗਿਆ।
ਉਕਤ ਕਿਸ਼ਤੀ ਨੂੰ ਰੋਕੇ ਜਾਣ ਦੇ ਦੌਰਾਨ ਹੀ ਮੱਛੀ ਫੜਨ ਵਾਲੀ ਕਿਸ਼ਤੀ ਵਿੱਚ ਸਵਾਰ ਵਿਅਕਤੀਆਂ ਨੇ ਪਾਬੰਦੀਸ਼ੁਦਾ ਸਮੱਗਰੀ ਵਾਲੇ ਪਾਰਸਲ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਤੱਟ ਰੱਖਿਅਕ ਦੇ ਗੋਤਾਖੋਰਾਂ ਦੀ ਮਦਦ ਨਾਲ ਪਾਬੰਦੀਸ਼ੁਦਾ ਸਮੱਗਰੀ ਵਾਲੇ ਇਸ ਪਾਰਸਲ ਨੂੰ ਸਮੁੰਦਰ ਤੱਟ ਤੋਂ ਬਰਾਮਦ ਕੀਤਾ ਗਿਆ।
ਇਸ ਜ਼ਬਤ ਦੇ ਨਾਲ ਹੀ ਡੀਆਰਆਈ, ਚੇਨਈ ਜ਼ੋਨਲ ਯੂਨਿਟ ਨੇ ਚਾਲੂ ਵਿੱਤੀ ਵਰ੍ਹੇ 2022-23 ਵਿੱਚ ਹੁਣ ਤੱਕ ਵਿਦੇਸ਼ੀ ਮੂਲ ਦਾ 209 ਕਿਲੋ ਸੋਨਾ ਜ਼ਬਤ ਕੀਤਾ ਹੈ। ਡੀਆਰਆਈ ਦੁਆਰਾ ਚਾਲੂ ਵਿੱਤੀ ਵਰ੍ਹੇ ਵਿੱਚ ਪੂਰੇ ਦੇਸ਼ ਵਿੱਚ (ਲਗਭਗ) 950 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ।
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1898133)
Visitor Counter : 123