ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲਾ ਅਨੁਸੂਚਿਤ ਖੇਤਰਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਪ੍ਰੋਜੈਕਟ ਅਫ਼ਸਰਾਂ (ਆਈਟੀਡੀਏ) ਲਈ ਚੰਗੇ ਸ਼ਾਸਨ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕਰੇਗਾ
ਕੇਂਦਰੀ ਕਬਾਇਲੀ ਮਾਮਲੇ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਗੇ
Posted On:
09 FEB 2023 6:20PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਨੇ ਅਨੁਸੂਚਿਤ ਖੇਤਰਾਂ ਦੇ ਜ਼ਿਲ੍ਹਾਂ ਮੈਜਿਸਟ੍ਰੇਟਾਂ ਅਤੇ ਪ੍ਰੋਜੈਕਟ ਅਧਿਕਾਰੀਆਂ (ਆਈਟੀਡੀਏ) ਲਈ ਨਵੀਂ ਦਿੱਲੀ ਵਿੱਚ ਸਿਵਲ ਸਰਵਿਸਿਜ਼ ਔਫੀਸਰਜ਼ ਇੰਸਟੀਟਿਊਟ ਵਿੱਚ 10 ਫਰਵਰੀ, 2023 ਨੂੰ ਨਵੀਂ ਚੰਗੇ ਸ਼ਾਸਨ ’ਤੇ ਇੱਕ ਵਰਕਸ਼ਾਪ ਦੇ ਆਯੋਜਨ ਦਾ ਪ੍ਰਸਤਾਵ ਕੀਤਾ ਹੈ। ਵਰਕਸ਼ਾਪ ਵਿੱਚ ਦੇਸ਼ ਭਰ ਦੇ ਅਨੁਸੂਚਿਤ ਖੇਤਰਾਂ ਦੇ 100 ਤੋਂ ਵੱਧ ਮੈਜਿਸਟ੍ਰੇਟਾਂ ਅਤੇ ਪ੍ਰੋਜੈਕਟ ਅਧਿਕਾਰੀਆਂ (ਆਈਟੀਡੀ) ਦੇ ਵਰਕਸ਼ਾਪ ਵਿੱਚ ਭਾਗ ਲੈਣ ਦਾ ਅਨੁਮਾਨ ਹੈ। ਇੱਥੇ ਨੀਤੀ ਅਤੇ ਲਾਗੂ ਕਰਨ ਵਿੱਚ ਕਮੀਆਂ ਨਾਲ ਜੁੜੇ ਅਨੁਭਵਾਂ ਨੂੰ ਸਾਂਝਾ ਕੀਤਾ ਜਾਵੇਗਾ। ਨਾਲ ਹੀ ਪਾਰਸਪਰਿਕ ਰੂਪ ਨਾਲ ਸਿੱਖ ਕੇ ਲਾਗੂ ਕਰਨ ਅਤੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਸਿਫ਼ਾਰਸ਼ਾਂ /ਸੁਝਾਅ ਦਿੱਤੇ ਜਾਣਗੇ।
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਸਮਾਗਮ ਦੀ ਸ਼ੋਭਾ ਨੂੰ ਵਧਾਉਣਗੇ ਅਤੇ ਵਰਕਸ਼ਾਪ ਵਿੱਚ ਹਿੱਸਾ ਲੈਣਗੇ। ਨਾਲ ਹੀ ਆਪਣੇ ਕੀਮਤੀ ਵਿਚਾਰ ਅੱਗੇ ਰੱਖਣਗੇ।
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਨਿਲ ਕੁਮਾਰ ਝਾਅ ਵੀ ਵਰਕਸ਼ਾਪ ਵਿੱਚ ਹਿੱਸਾ ਲੈਣਗੇ ਅਤੇ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ, ਵਧੀਕ ਸਕੱਤਰ, ਸੰਯੁਕਤ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਚਾਰ ਪ੍ਰਮੁੱਖ ਵਿਸ਼ਿਆਂ ’ਤੇ ਪੇਸ਼ਾਕਾਰੀਆਂ ਦੇਣ ਲਈ ਸਾਮੂਹਿਕ ਵਿਚਾਰ-ਵਟਾਂਦਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ।
-
ਅਨੁਸੂਚਿਤ ਖੇਤਰਾਂ ਵਿੱਚ ਭੂਮੀ ਤਬਾਦਲੇ ਦੇ ਨਿਯਮਾਂ, ਆਦੀਵਾਸੀ ਭੂਮੀ ਤਬਾਦਲੇ ਅਤੇ ਮੁਆਵਜ਼ੇ, ਅੱਤਿਆਚਾਰ ਨਿਵਾਰਣ ਐਕਟ, ਰਾਜਪਾਲਾਂ ਦੀਆਂ ਵਿਸ਼ੇਸ਼ ਸ਼ਕਤੀਆਂ ਦਾ ਉਲੇਖ ਅਤੇ ਉਨ੍ਹਾਂ ਦੇ ਲਾਗੂ ਕਰਨ ਅਤੇ ਆਈਟੀਡੀਪੀ/ਆਈਟੀਡੀਏ, ਐੱਮਏਡੀਏ ਪੈਕੇਟ ਅਤੇ ਕਲੱਸਟਰ/ਛੋਟੇ ਪ੍ਰੋਜੈਕਟਾਂ ਦੇ ਕੰਮਕਾਜ ֹ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਪੰਜਵੀਂ ਅਨੁਸੂਚੀ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਦੇ ਪ੍ਰਸ਼ਾਸਕੀ ਅਤੇ ਸਮੀਖਿਆ ਵਿਧੀ।
-
ਅਨੁਸੂਚਿਤ ਖੇਤਰਾਂ ਵਿੱਚ ਪੰਚਾਇਤ ਵਿਸਤਾਰ ਐਕਟ (ਪੀਈਐੱਸਏ) 1996 ਅਤੇ ਵਣ ਅਧਿਕਾਰ ਐਕਟ (ਐੱਫਆਰਏ) 2006 ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਲਈ ਪ੍ਰਬੰਧਕੀ ਅਤੇ ਸਮੀਖਿਆ ਵਿਧੀ।
3. ਅਨੁਸੂਚਿਤ ਖੇਤਰਾਂ ਵਿੱਚ ਅਨੁਸੂਚਿਤ ਕਬਾਇਲੀ ਮਾਮਲੇ ਵਿਕਾਸ ਲਈ ਪੀਐੱਮਏਏਜੀਜੀਵਾਈ, ਵਿਦਿਅਕ, ਸਿਹਤ, ਹੋਰ ਯੋਜਨਾਵਾਂ ਅਤੇ ਕੇਂਦਰ ਅਤੇ ਰਾਜ ਦੀ ਯੋਜਨਾਵਾਂ ਦੇ ਐੱਸਟੀਸੀ ਨੂੰ ਲਾਗੂ ਕਰਨਾ ਅਤੇ ਸਮੀਖਿਆ ਵਿਧੀ।
4. ਆਜੀਵਿਕਾ, ਐੱਮਐੱਸਪੀ ਦੇ ਐੱਮਐੱਫਪੀ ਅਤੇ ਵਣ ਧਨ ਵਿਕਾਸ ਕੇਂਦਰ (ਵੀਡੀਵੀਕੇ)
ਜ਼ਿਲਾ ਮੈਜਿਸਟ੍ਰੇਟਾਂ ਦੇ ਫੋਕਸ ਗਰੁੱਪ ਚਰਚਾ ਦੇ ਨਤੀਜਿਆਂ ’ਤੇ ਪੇਸ਼ਕਾਰੀਆਂ ਦੇਣ ਦਾ ਵੀ ਅਨੁਮਾਨ ਹੈ। ਇਸ ਦੌਰਾਨ ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ ਪ੍ਰਤੀਭਾਗੀਆਂ ਲਈ ਓਪਨ ਹਾਊਸ ਵੀ ਹੋਵੇਗਾ।
ਕਬਾਇਲੀ ਮਾਮਲੇ ਮੰਤਰਾਲਾ ਨਵੇਂ ਵਿਚਾਰਾਂ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਸੁਝਾਅ ਸਦਾ ਦੇਣ ਲਈ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਸੰਵਾਦ ਦੇ ਸਾਧਨ ਦੇ ਰੂਪ ਵਿੱਚ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਵਰਕਸ਼ਾਪਾਂ ਦਾ ਆਯੋਜਨ ਕਰਦਾ ਹੈ। ਇਸ ਨਾਲ ਇਸ ਅੰਮ੍ਰਿਤ ਕਾਲ ਦੇ ਦੌਰਾਨ, ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਉੱਚੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
******
ਐੱਨਬੀ
(Release ID: 1897970)
Visitor Counter : 135