ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੇ ਜਵਾਬ ਦਾ ਮੂਲ-ਪਾਠ

Posted On: 08 FEB 2023 9:05PM by PIB Chandigarh

ਆਦਰਯੋਗ ਸਪੀਕਰ ਜੀ,

ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ (ਸੰਬੋਧਨ) ’ਤੇ ਧੰਨਵਾਦ ਕਰਦਾ ਹਾਂ ਅਤੇ ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ (ਸੰਬੋਧਨ) ’ਤੇ ਧੰਨਵਾਦ ਕਰਨ ਦਾ ਅਵਸਰ ਮਿਲਿਆ ਹੈ। ਲੇਕਿਨ ਇਸ ਵਾਰ ਮੈਂ ਧੰਨਵਾਦ ਦੇ ਨਾਲ-ਨਾਲ ਰਾਸ਼ਟਰਪਤੀ ਮਹੋਦਯਾ (ਸਾਹਿਬ)  ਜੀ ਦਾ ਅਭਿਨੰਦਨ ਵੀ ਕਰਨਾ ਚਾਹੁੰਦਾ ਹਾਂ। ਆਪਣੇ ਵਿਜ਼ਨਰੀ ਭਾਸ਼ਣ ਵਿੱਚ ਰਾਸ਼ਟਰਪਤੀ ਜੀ ਨੇ ਸਾਡਾ ਸਭ ਦਾ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਮਾਰਗਦਰਸ਼ਨ ਕੀਤਾ ਹੈ। ਗਣਤੰਤਰ ਦੇ ਮੁਖੀਆ ਦੇ ਰੂਪ ਵਿੱਚ ਉਨ੍ਹਾਂ ਦੀ ਉਪਸਥਿਤੀ ਇਹਿਤਾਸਿਕ ਵੀ ਹੈ ਅਤੇ ਦੇਸ਼ ਦੀਆਂ ਕੋਟਿ-ਕੋਟਿ ਭੈਣਾਂ-ਬੇਟੀਆਂ ਦੇ ਲਈ ਬਹੁਤ ਬੜਾ ਪ੍ਰੇਰਣਾ ਦਾ ਅਵਸਰ ਵੀ ਹੈ।

ਆਦਰਯੋਗ ਰਾਸ਼ਟਰਪਤੀ ਮਹੋਦਯਾ (ਸਾਹਿਬ) ਨੇ ਆਦਿਵਾਸੀ ਸਮਾਜ ਦਾ ਗੌਰਵ ਤਾਂ ਵਧਾਇਆ ਹੀ ਹੈ ਲੇਕਿਨ ਅੱਜ ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਆਦਿਵਾਸੀ ਸਮਾਜ ਵਿੱਚ ਜੋ ਗੌਰਵ ਦੀ ਅਨੁਭੂਤੀ ਹੋ ਰਹੀ ਹੈ, ਉਨ੍ਹਾਂ ਦਾ ਜੋ ਆਤਮਵਿਸ਼ਵਾਸ ਵਧਿਆ ਹੈ ਅਤੇ ਇਸ ਦੇ ਲਈ ਇਹ ਸਦਨ ਵੀ ਅਤੇ ਦੇਸ਼ ਵੀ ਉਨ੍ਹਾਂ ਦਾ ਆਭਾਰੀ ਹੋਵੇਗਾ। ਰਾਸ਼ਟਰਪਤੀ ਜੀ ਦੇ ਭਾਸ਼ਣ ਵਿੱਚ ‘ਸੰਕਲਪ ਸੇ ਸਿੱਧੀ’ ਤੱਕ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਇੱਕ ਖਾਕਾ ਖਿੱਚਿਆ ਗਿਆ ਇੱਕ ਪ੍ਰਕਾਰ ਨਾਲ ਦੇਸ਼ ਨੂੰ ਅਕਾਊਂਟ ਵੀ ਦਿੱਤਾ ਗਿਆ, ਇੰਸਪੀਰੇਸ਼ਨ ਵੀ ਦਿੱਤਾ ਗਿਆ ਹੈ।

ਆਦਰਯੋਗ ਸਪੀਕਰ ਜੀ ਇੱਥੇ ਸਾਰੇ ਮਾਣਯੋਗ ਮੈਂਬਰਾਂ ਨੇ ਇਸ ਚਰਚਾ ਵਿੱਚ ਹਿੱਸਾ ਲਿਆ, ਹਰ ਕਿਸੇ ਨੇ ਆਪਣੇ-ਆਪਣੇ ਅੰਕੜੇ ਦਿੱਤੇ, ਆਪਣੇ-ਆਪਣੇ ਤਰਕ ਦਿੱਤੇ ਅਤੇ ਆਪਣੀ ਰੁਚੀ, ਪ੍ਰਵਿਰਤੀ ਦੇ ਅਨੁਸਾਰ ਸਭ ਨੇ ਆਪਣੀਆਂ ਬਾਤਾਂ ਰੱਖੀਆਂ ਅਤੇ ਜਦੋਂ ਇਨ੍ਹਾਂ ਬਾਤਾਂ ਨੂੰ ਗੌਰ ਨਾਲ ਸੁਣਦੇ ਹਾਂ, ਉਸ ਨੂੰ ਸਮਝਣ ਦਾ ਜਦੋਂ ਪ੍ਰਯਾਸ ਕਰਦੇ ਹਾਂ ਤਾਂ ਇਹ ਵੀ ਧਿਆਨ ਵਿੱਚ ਆਉਂਦਾ ਹੈ ਕਿ ਕਿਸ ਦੀ ਕਿਤਨੀ ਸਮਰੱਥਾ ਹੈ, ਕਿਸ ਦੀ ਕਿਤਨੀ ਯੋਗਤਾ ਹੈ, ਕਿਸ ਦੀ ਕਿਤਨੀ ਸਮਝ ਹੈ ਅਤੇ ਇਸ ਦਾ ਕੀ ਇਰਾਦਾ ਹੈ। ਇਹ ਸਾਰੀਆਂ ਬਾਤਾਂ ਪ੍ਰਗਟ ਹੁੰਦੀਆਂ ਹੀ ਹਨ। ਅਤੇ ਦੇਸ਼ ਭਲੀ-ਭਾਂਤ ਤਰੀਕੇ ਨਾਲ ਉਸ ਦਾ ਮੁੱਲਾਂਕਣ ਵੀ ਕਰਦਾ ਹੈ। ਮੈਂ ਚਰਚਾ ਵਿੱਚ ਸ਼ਾਮਲ ਸਾਰੇ ਮਾਣਯੋਗ ਮੈਂਬਰਾਂ ਦਾ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ। ਲੇਕਿਨ ਮੈਂ ਦੇਖ ਰਿਹਾ ਸਾਂ ਕੱਲ੍ਹ ਕੁਝ ਲੋਕਾਂ ਦੇ ਭਾਸ਼ਣ ਦੇ ਬਾਅਦ ਪੂਰਾ Ecosystem, ਸਮਰਥਕ ਉਛਲ ਰਿਹਾ ਸੀ ਅਤੇ ਕੁਝ ਲੋਕ ਤਾਂ ਖੁਸ਼ ਹੋ ਕੇ ਕਹਿ ਰਹੇ ਸਨ, ਇਹ ਹੋਈ ਨਾ ਬਾਤ। ਬੜਾ ਸ਼ਾਇਦ ਨੀਂਦ ਵੀ ਅੱਛੀ ਆਈ ਹੋਵੇਗੀ, ਸ਼ਾਇਦ ਅੱਜ ਉਠ ਵੀ ਨਹੀਂ ਪਾਏ ਹੋਣਗੇ। ਅਤੇ ਐਸੇ ਲੋਕਾਂ ਦੇ ਲਈ ਕਿਹਾ ਗਿਆ ਹੈ, ਬਹੁਤ ਅੱਛੇ ਢੰਗ ਨਾਲ ਕਿਹਾ ਗਿਆ ਹੈ-

ਯੇ ਕਹ-ਕਹਕਰ ਹਮ ਦਿਲ ਕੋ ਬਹਲਾ ਰਹੇ ਹੈਂ,

ਯੇ ਕਹ-ਕਹਕਰ ਕੇ ਹਮ ਦਿਲ ਕੋ ਬਹਲਾ ਰਹੇ ਹੈਂ, ਵੋ ਅਬ ਚਲ ਚੁਕੇ ਹੈਂ,

ਵੋ ਅਬ ਚਲ ਚੁਕੇ ਹੈਂ, ਵੋ ਅਬ ਆ ਰਹੇ ਹੈਂ।

(ये कह-कहकर हम दिल को बहला रहे हैं,

ये कह-कहकर के हम दिल को बहला रहे हैं, वो अब चल चुके हैं,

वो अब चल चुके हैं, वो अब आ रहे हैं।)

ਮਾਣਯੋਗ ਸਪੀਕਰ ਜੀ,

ਜਦੋਂ ਰਾਸ਼ਟਰਪਤੀ ਜੀ ਦਾ ਭਾਸ਼ਣ ਹੋ ਰਿਹਾ ਸੀ, ਕੁਝ ਲੋਕ ਕੰਨੀ ਵੀ ਕੱਟ ਗਏ ਅਤੇ ਇੱਕ ਬੜੇ ਨੇਤਾ ਮਹਾਮਹਿਮ ਰਾਸ਼ਟਰਪਤੀ ਜੀ ਦਾ ਅਪਮਾਨ ਵੀ ਕਰ ਚੁੱਕੇ ਹਨ। ਜਨਜਾਤੀ ਸਮੁਦਾਏ (ਭਾਈਚਾਰੇ) ਦੇ ਪ੍ਰਤੀ ਨਫ਼ਰਤ ਵੀ ਦਿਖਾਈ ਦਿੱਤੀ ਹੈ ਅਤੇ ਸਾਡੇ ਜਨਜਾਤੀ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਸੋਚ ਕੀ ਹੈ। ਲੇਕਿਨ ਜਦੋਂ ਇਸ ਪ੍ਰਕਾਰ ਦੀਆਂ ਬਾਤਾਂ ਟੀਵੀ ਦੇ ਸਾਹਮਣੇ ਕਹੀਆਂ ਗਈਆਂ ਤਾਂ ਭੀਤਰ (ਅੰਦਰ) ਪਿਆ ਹੋਇਆ ਜੋ ਨਫ਼ਰਤ ਦਾ ਭਾਵ ਸੀ ਜੋ ਸਚ ਸੀ ਉਹ ਬਾਹਰ ਆ ਕੇ ਹੀ ਰਹਿ ਗਿਆ। ਇਹ ਖੁਸ਼ੀ ਹੈ, ਠੀਕ ਹੈ ਬਾਅਦ ਵਿੱਚ ਚਿੱਠੀ ਲਿਖ ਕੇ ਬਚਣ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ।

ਮਾਣਯੋਗ ਸਪੀਕਰ ਜੀ,

ਜਦੋਂ ਰਾਸ਼ਟਰਪਤੀ ਜੀ ਦੇ ਭਾਸ਼ਣ ‘ਤੇ ਚਰਚਾ ਮੈਂ ਸੁਣ ਰਿਹਾ ਸਾਂ, ਤਾਂ ਮੈਨੂੰ ਲਗਿਆ ਕਿ ਬਹੁਤ ਸਾਰੀਆਂ ਬਾਤਾਂ ਨੂੰ ਮੌਨ ਰਹਿ ਕੇ ਵੀ ਸਵੀਕਾਰ ਕੀਤਾ ਗਿਆ ਹੈ। ਯਾਨੀ ਇੱਕ ਪ੍ਰਕਾਰ ਨਾਲ ਸਭ ਦੇ ਭਾਸ਼ਣ ਵਿੱਚ ਸੁਣਦਾ ਸਾਂ, ਤਦ ਲਗਿਆ ਕਿ ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਪ੍ਰਤੀ ਕਿਸੇ ਨੂੰ ਇਤਰਾਜ਼ ਨਹੀਂ ਹੈ, ਕਿਸੇ ਨੇ ਉਸ ਦੀ ਆਲੋਚਨਾ ਨਹੀਂ ਕੀਤੀ। ਭਾਸ਼ਣ ਦੀ ਹਰ ਬਾਤ, ਹੁਣ ਦੇਖੋ ਕੀ ਕਿਹਾ ਹੈ ਰਾਸ਼ਟਰਪਤੀ ਜੀ ਨੇ ਮੈਂ ਉਨ੍ਹਾਂ ਦੇ ਸ਼ਬਦ ਨੂੰ ਕੋਟ ਕਰਦਾ ਹਾਂ। ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, ਜੋ ਭਾਰਤ ਕਦੇ ਆਪਣੀ ਅਧਿਕਾਂਸ਼ (ਜ਼ਿਆਦਾਤਰ) ਸਮੱਸਿਆਵਾਂ ਦੇ ਸਮਾਧਾਨ ਦੇ ਲਈ ਦੂਸਰਿਆਂ ‘ਤੇ ਨਿਰਭਰ ਸੀ, ਉਹੀ ਅੱਜ ਦੁਨੀਆ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਮਾਧਿਅਮ ਬਣ ਰਿਹਾ ਹੈ। ਰਾਸ਼ਟਰਪਤੀ ਜੀ ਨੇ ਇਹ ਵੀ ਕਿਹਾ ਸੀ, ਜਿਨ੍ਹਾਂ ਮੂਲ ਸੁਵਿਧਾਵਾਂ ਦੇ ਲਈ ਦੇਸ਼ ਦੀ ਇੱਕ ਬੜੀ ਆਬਾਦੀ ਨੇ ਦਹਾਕਿਆਂ ਤੱਕ ਇੰਤਜ਼ਾਰ ਕੀਤਾ, ਉਹ ਇਨ੍ਹਾਂ ਵਰ੍ਹਿਆਂ ਵਿੱਚ ਉਸ ਨੂੰ ਮਿਲੀਆਂ ਹਨ।

ਬੜੇ-ਬੜੇ ਘੋਟਾਲਿਆਂ, ਸਰਕਾਰੀ ਯੋਜਨਾਵਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਜਿਨ੍ਹਾਂ ਸਮੱਸਿਆਵਾਂ ਤੋਂ ਦੇਸ਼ ਮੁਕਤੀ ਚਾਹੁੰਦਾ ਸੀ, ਉਹ ਮੁਕਤੀ ਹੁਣ ਦੇਸ਼ ਨੂੰ ਮਿਲ ਰਹੀ ਹੈ। ਪਾਲਿਸੀ-ਪੈਰਾਲਿਸਿਸ ਦੀ ਚਰਚਾ ਤੋਂ ਬਾਹਰ ਆ ਕੇ ਅੱਜ ਦੇਸ਼ ਅਤੇ ਦੇਸ਼ ਦੀ ਪਹਿਚਾਣ, ਤੇਜ਼ ਵਿਕਾਸ ਅਤੇ ਦੂਰਗਾਮੀ ਦ੍ਰਿਸ਼ਟੀ ਤੋਂ ਲਏ ਗਏ ਫੈਸਲਿਆਂ ਦੇ ਲਈ ਹੋ ਰਹੀ ਹੈ। ਇਹ ਪੈਰਾਗ੍ਰਾਫ ਜੋ ਮੈਂ ਪੜ੍ਹ ਰਿਹਾ ਹਾਂ ਉਹ ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਪੈਰਾਗ੍ਰਾਫ ਨੂੰ ਮੈਂ ਕੋਟ ਕਰ ਰਿਹਾ ਹਾਂ। ਅਤੇ ਮੈਨੂੰ ਆਸ਼ੰਕਾ (ਖ਼ਦਸਾ) ਸੀ ਕਿ ਐਸੀਆਂ-ਐਸੀਆਂ ਬਾਤਾਂ ‘ਤੇ ਇੱਥੇ ਜ਼ਰੂਰ ਇਤਰਾਜ਼ ਕਰਨ ਵਾਲੇ ਤਾਂ ਕੁਝ ਲੋਕ ਨਿਕਲਣਗੇ, ਉਹ ਵਿਰੋਧ ਕਰਨਗੇ ਕਿ ਐਸਾ ਕੈਸੇ ਬੋਲ ਸਕਦੇ ਹਨ ਰਾਸ਼ਟਰਪਤੀ ਜੀ। ਲੇਕਿਨ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਵਿਰੋਧ ਨਹੀਂ ਕੀਤਾ ਸਭ ਨੇ ਸਵੀਕਾਰ ਕੀਤਾ, ਸਭ ਨੇ ਸਵੀਕਾਰ ਕੀਤਾ। ਅਤੇ ਮਾਣਯੋਗ ਸਪੀਕਰ ਜੀ ਮੈਂ 140 ਕਰੋੜ ਦੇਸ਼ਵਾਸੀਆਂ ਦਾ ਆਭਾਰੀ ਹਾਂ ਕਿ ਸਬਕੇ ਪ੍ਰਯਾਸ ਦੇ ਪਰਿਣਾਮ ਅੱਜ ਇਨ੍ਹਾਂ ਸਾਰੀਆਂ ਬਾਤਾਂ ਨੂੰ ਪੂਰੇ ਸਦਨ ਵਿੱਚ ਸਵੀਕ੍ਰਿਤੀ ਮਿਲੀ ਹੈ। ਇਸ ਤੋਂ ਬੜਾ ਗੌਰਵ  ਦਾ ਵਿਸ਼ਾ ਕੀ ਹੋਵੇਗਾ।

ਆਦਰਯੋਗ ਸਪੀਕਰ ਜੀ। ਸਦਨ ਵਿੱਚ ਹਾਸੀ-ਮਜ਼ਾਕ, ਟੀਕਾ-ਟਿੱਪਣੀ, ਨੋਕ-ਝੋਂਕ ਇਹ ਤਾਂ ਹੁੰਦਾ ਰਹਿੰਦਾ ਹੈ। ਲੇਕਿਨ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਅੱਜ ਰਾਸ਼ਟਰ ਦੇ ਰੂਪ ਵਿੱਚ ਗੌਰਵਪੂਰਨ ਅਵਸਰ ਸਾਡੇ ਸਾਹਮਣੇ ਖੜ੍ਹੇ ਹਨ, ਗੌਰਵ ਦੇ ਪਲ ਅਸੀਂ ਜੀ ਰਹੇ ਹਾਂ। ਰਾਸ਼ਟਰਪਤੀ ਜੀ ਦੇ ਪੂਰੇ ਭਾਸ਼ਣ ਵਿੱਚ ਜੋ ਬਾਤਾਂ ਹਨ ਉਹ 140 ਕਰੋੜ ਦੇਸ਼ਵਾਸੀਆਂ ਦੇ ਸੈਲੀਬ੍ਰੇਸ਼ਨ ਦਾ ਅਵਸਰ ਹੈ, ਦੇਸ਼ ਨੇ ਸੈਲੀਬ੍ਰੇਟ ਕੀਤਾ ਹੈ।

ਮਾਣਯੋਗ ਸਪੀਕਰ ਜੀ। 100 ਸਾਲ ਵਿੱਚ ਆਈ ਹੋਈ ਇਹ ਭਿਅੰਕਰ ਬਿਮਾਰੀ, ਮਹਾਮਾਰੀ ਦੂਸਰੀ ਤਰਫ਼ ਯੁੱਧ ਦੀ ਸਥਿਤੀ, ਵੰਡਿਆ ਹੋਇਆ ਵਿਸ਼ਵ ਇਸ ਸਥਿਤੀ ਵਿੱਚ ਵੀ, ਇਸ ਸੰਕਟ ਦੇ ਮਾਹੌਲ ਵਿੱਚ ਵੀ ਦੇਸ਼ ਨੂੰ ਜਿਸ ਪ੍ਰਕਾਰ ਨਾਲ ਸੰਭਾਲ਼ਿਆ ਗਿਆ ਹੈ, ਦੇਸ਼ ਜਿਸ ਪ੍ਰਕਾਰ ਨਾਲ ਸੰਭਲ਼ਿਆ ਹੈ ਇਸ ਨਾਲ ਪੂਰਾ ਦੇਸ਼ ਆਤਮਵਿਸ਼ਵਾਸ ਨਾਲ ਭਰ ਰਿਹਾ ਹੈ, ਗੌਰਵ ਨਾਲ ਭਰ ਰਿਹਾ ਹੈ।

ਆਦਰਯੋਗ ਸਪੀਕਰ ਜੀ। ਚੁਣੌਤੀਆਂ ਦੇ ਬਿਨਾ ਜੀਵਨ ਨਹੀਂ ਹੁੰਦਾ ਹੈ, ਚੁਣੌਤੀਆਂ ਤਾਂ ਆਉਂਦੀਆਂ ਹਨ। ਲੇਕਿਨ ਚੁਣੌਤੀਆਂ ਤੋਂ ਜ਼ਿਆਦਾ ਸਮਰੱਥਾਵਾਨ ਹੈ 140 ਕਰੋੜ ਦੇਸ਼ਵਾਸੀਆਂ ਦਾ ਜਜ਼ਬਾ। 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਚੁਣੌਤੀਆਂ ਤੋਂ ਵੀ ਜ਼ਿਆਦਾ ਮਜ਼ਬੂਤ ਹੈ, ਬੜੀ ਹੈ ਅਤੇ ਸਮਰੱਥਾ ਨਾਲ ਭਰੀ ਹੋਈ ਹੈ। ਇਤਨੀ ਬੜੀ ਭਿੰਅਕਰ ਮਹਾਮਾਰੀ, ਵੰਡਿਆ ਹੋਇਆ ਵਿਸ਼ਵ ਯੁੱਧ ਦੇ ਕਾਰਨ ਹੋ ਰਹੇ ਵਿਨਾਸ਼, ਅਨੇਕਾਂ ਦੇਸ਼ਾਂ ਵਿੱਚ ਅਸਥਿਰਤਾ ਦਾ ਮਾਹੌਲ ਹੈ। ਕਈ ਦੇਸ਼ਾਂ ਵਿੱਚ ਭੀਸ਼ਣ (ਭਿਆਨਕ) ਮਹਿੰਗਾਈ ਹੈ, ਬੇਰੋਜ਼ਗਾਰੀ, ਖਾਣ-ਪੀਣ ਦਾ ਸੰਕਟ ਅਤੇ ਸਾਡੇ ਅੜੋਸ-ਪੜੋਸ ਵਿੱਚ ਵੀ ਜਿਸ ਪ੍ਰਕਾਰ ਨਾਲ ਹਾਲਤ ਬਣੀ ਹੋਈ ਹੈ, ਐਸੀ ਸਥਿਤੀ ਵਿੱਚ ਮਾਣਯੋਗ ਸਪੀਕਰ ਜੀ ਕਿਹੜਾ ਹਿੰਦੁਸਤਾਨੀ ਇਸ ਬਾਤ ‘ਤੇ ਗਰਵ ਨਹੀਂ ਕਰੇਗਾ ਕਿ ਐਸੇ ਸਮੇਂ ਵਿੱਚ ਵੀ ਦੇਸ਼ ਦੁਨੀਆ ਦੀ 5ਵੀਂ ਬੜੀ ਅਰਥਵਿਵਸਥਾ ਬਣਿਆ ਹੈ। ਅੱਜ ਪੂਰੇ ਵਿਸ਼ਵ ਵਿੱਚ ਭਾਰਤ ਨੂੰ ਲੈ ਕੇ ਪਾਜ਼ੀਟਿਵਿਟੀ ਹੈ, ਇੱਕ ਆਸ਼ਾ ਹੈ, ਭਰੋਸਾ ਹੈ। ਅਤੇ ਮਾਣਯੋਗ ਸਪੀਕਰ ਜੀ ਇਹ ਵੀ ਖੁਸ਼ੀ ਦੀ ਬਾਤ ਹੈ ਕਿ ਅੱਜ ਭਾਰਤ ਨੂੰ ਵਿਸ਼ਵ ਦੇ ਸਮ੍ਰਿੱਧ ਦੇਸ਼ ਐਸੇ ਜੀ-20 ਸਮੂਹ ਦੀ ਪ੍ਰਧਾਨਗੀ ਦਾ ਅਵਸਰ ਵੀ ਮਿਲਿਆ ਹੈ।

ਇਹ ਦੇਸ਼ ਦੇ ਲਈ ਗਰਵ (ਮਾਣ) ਦੀ ਬਾਤ ਹੈ। 140 ਕਰੋੜ ਦੇਸ਼ਵਾਸੀਆਂ ਦੇ ਲਈ ਗੌਰਵ ਦੀ ਬਾਤ ਹੈ। ਲੇਕਿਨ ਮੈਨੂੰ ਲਗਦਾ ਹੈ, ਪਹਿਲਾਂ ਮੈਨੂੰ ਨਹੀਂ ਲਗਦਾ ਸੀ, ਲੇਕਿਨ ਹੁਣ ਲਗ ਰਿਹਾ ਹੈ ਸ਼ਾਇਦ ਇਸ ਤੋਂ ਵੀ ਕੁਝ ਲੋਕਾਂ ਨੂੰ ਦੁਖ ਹੋ ਰਿਹਾ ਹੈ। 140 ਕਰੋੜ ਦੇਸ਼ਵਾਸੀਆਂ ਵਿੱਚ ਕਿਸੇ ਨੂੰ ਦੁਖ ਨਹੀਂ ਹੋ ਸਕਦਾ ਹੈ। ਉਹ ਆਤਮਨਿਰੀਖਣ ਕਰਨ ਉਹ ਕੌਣ ਲੋਕ ਹਨ ਜਿਸ ਨੂੰ ਇਸ ਦਾ ਦੁਖ ਹੋ ਰਿਹਾ ਹੈ।

 ਮਾਣਯੋਗ ਸਪੀਕਰ ਜੀ,

ਅੱਜ ਦੁਨੀਆ ਦੀ ਹਰ ਵਿਸ਼ਵਾਸਯੋਗ ਸੰਸਥਾ, ਸਾਰੇ ਐਕਸਪਰਟਸ ਜੋ ਆਲਮੀ ਪ੍ਰਭਾਵਾਂ ਨੂੰ ਬਹੁਤ ਗਹਿਰਾਈ ਨਾਲ ਅਧਿਐਨ ਕਰਦੇ ਹਨ। ਜੋ ਭਵਿੱਖ ਦਾ ਅੱਛੇ ਤੋਂ ਅਨੁਮਾਨ ਲਗਾ ਸਕਦੇ ਹਨ। ਉਨ੍ਹਾਂ ਸਭ ਨੂੰ ਅੱਜ ਭਾਰਤ ਦੇ ਪ੍ਰਤੀ ਬਹੁਤ ਆਸ਼ਾ ਹੈ, ਵਿਸ਼ਵਾਸ ਹੈ ਅਤੇ ਬਹੁਤ ਇੱਕ ਮਾਤਰਾ ਵਿੱਚ ਉਮੰਗ ਵੀ ਹੈ। ਅਤੇ ਆਖਰ ਇਹ ਸਭ ਕਿਉਂ?  ਐਸੇ ਹੀ ਤਾਂ ਨਹੀਂ ਹੈ। ਅੱਜ ਪੂਰੀ ਦੁਨੀਆ ਭਾਰਤ ਦੀ ਤਰਫ਼ ਇਸ ਪ੍ਰਕਾਰ ਨਾਲ ਬੜੀ ਆਸ਼ਾ ਦੀਆਂ ਨਜ਼ਰਾਂ ਨਾਲ ਕਿਉਂ ਦੇਖ ਰਹੀ ਹੈ। ਇਸ ਦੇ ਪਿੱਛੇ ਕਾਰਨ ਹੈ। ਇਸ ਦਾ ਉੱਤਰ ਛਿਪਿਆ ਹੈ ਭਾਰਤ ਵਿੱਚ ਆਈ ਸਥਿਰਤਾ ਵਿੱਚ, ਭਾਰਤ ਦੀ ਆਲਮੀ ਸਾਖ ਵਿੱਚ, ਭਾਰਤ ਦੀ ਵਧਦੀ ਸਮਰੱਥਾ ਵਿੱਚ ਅਤੇ ਭਾਰਤ ਵਿੱਚ ਬਣ ਰਹੀਆਂ ਨਵੀਆਂ ਸੰਭਾਵਨਾਵਾਂ ਵਿੱਚ ਹੈ।

ਮਾਣਯੋਗ ਸਪੀਕਰ ਜੀ,

ਸਾਡੀ ਰੋਜ਼ਮੱਰਾ (ਰੁਟੀਨ) ਦੀ ਜ਼ਿੰਦਗੀ ਵਿੱਚ ਜੋ ਬਾਤਾਂ ਹੋ ਰਹੀਆਂ ਹਨ। ਉਸੇ ਨੂੰ ਮੈਂ ਅਗਰ ਸ਼ਬਦਬੱਧ ਕਰਾਂ ਅਤੇ ਕੁਝ ਬਾਤਾਂ ਉਦਹਾਰਣ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ। ਹੁਣ ਤੁਸੀਂ ਦੇਖੋ ਭਾਰਤ ਵਿੱਚ ਇੱਕ ਦੋ ਤਿੰਨ ਦਹਾਕੇ ਅਸਥਿਰਤਾ ਦੇ ਰਹੇ ਹਨ। ਅੱਜ ਸਥਿਰਤਾ ਹੈ, political stability ਹੈ, Stable Government ਵੀ ਹੈ ਅਤੇ Decisive Government ਹੈ, ਅਤੇ ਉਸ ਦਾ ਭਰੋਸਾ ਸੁਭਾਵਿਕ ਹੁੰਦਾ ਹੈ। ਇੱਕ ਨਿਰਣਾਇਕ ਸਰਕਾਰ, ਇੱਕ ਪੂਰਨ ਬਹੁਮਤ ਨਾਲ ਚਲਣ ਵਾਲੀ ਸਰਕਾਰ ਉਹ ਰਾਸ਼ਟਰ ਹਿਤ ਵਿੱਚ ਫ਼ੈਸਲੇ ਲੈਣ ਦੀ ਸਮਰੱਥਾ ਰੱਖਦੀ ਹੈ। ਅਤੇ ਇਹ ਉਹ ਸਰਕਾਰ ਹੈ Reform out of compulsion ਨਹੀਂ Reform out of conviction ਹੋ (ਕਰ) ਰਹੀ ਹੈ। ਅਤੇ ਅਸੀਂ ਇਸ ਮਾਰਗ ਤੋਂ ਹਟਣ ਵਾਲੇ ਨਹੀਂ ਹਾਂ ਚਲਦੇ ਰਹਾਂਗੇ। ਦੇਸ਼ ਨੂੰ ਸਮੇਂ ਦੀ ਮੰਗ ਦੇ ਅਨੁਸਾਰ ਜੋ ਚਾਹੀਦਾ ਹੈ ਉਹ ਦਿੰਦੇ ਰਹਾਂਗੇ।

ਮਾਣਯੋਗ ਸਪੀਕਰ ਜੀ,

ਇੱਕ ਹੋਰ ਉਦਾਹਰਣ ਦੀ ਤਰਫ਼ ਮੈਂ ਜਾਣਾ ਚਾਹਾਂਗਾ। ਇਸ ਕੋਰੋਨਾ ਕਾਲ ਵਿੱਚ ਮੇਡ ਇਨ ਇੰਡੀਆ ਵੈਕਸੀਨ ਤਿਆਰ ਹੋਈ। ਭਾਰਤ ਨੇ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਅਭਿਯਾਨ ਚਲਾਇਆ ਅਤੇ ਇਤਨਾ ਹੀ ਨਹੀਂ ਆਪਣੇ ਕਰੋੜਾਂ ਨਾਗਰਿਕਾਂ ਨੂੰ ਮੁਫ਼ਤ ਵੈਕਸੀਨ ਦੇ ਟੀਕੇ ਲਗਾਏ। ਇਤਨਾ ਹੀ ਨਹੀਂ 150 ਤੋਂ ਜ਼ਿਆਦਾ ਦੇਸ਼ਾਂ ਨੂੰ ਇਸ ਸੰਕਟ ਦੇ ਸਮੇਂ ਅਸੀਂ ਜਿੱਥੇ ਜ਼ਰੂਰਤ ਸੀ, ਉੱਥੇ ਦਵਾਈ ਪਹੁੰਚਾਈ, ਜਿੱਥੇ ਜ਼ਰੂਰਤ ਸੀ, ਉੱਥੇ ਵੈਕਸੀਨ ਪਹੁੰਚਾਈ। ਅਤੇ ਅੱਜ ਵਿਸ਼ਵ ਦੇ ਕਈ ਦੇਸ਼ ਹਨ, ਜੋ ਭਾਰਤ ਦੇ ਵਿਸ਼ੇ ਵਿੱਚ ਇਸ ਬਾਤ ‘ਤੇ ਬੜੇ ਗੌਰਵ ਨਾਲ ਵਿਸ਼ਵ ਦੇ ਮੰਚ ‘ਤੇ ਧੰਨਵਾਦ ਕਰਦੇ ਹਨ, ਭਾਰਤ ਦਾ ਗੌਰਵ ਗਾਨ ਕਰਦੇ ਹਨ। ਉਸੇ ਪ੍ਰਕਾਰ ਨਾਲ ਤੀਸਰੇ ਇੱਕ ਪਹਿਲੂ ਦੀ ਤਰਫ਼ ਧਿਆਨ ਦਿਉ। ਇਸੇ ਸੰਕਟ ਕਾਲ ਵਿੱਚ ਭਾਰਤ ਦਾ digital infrastructure ਜਿਸ ਤੇਜ਼ੀ ਨਾਲ digital infrastructure ਨੇ ਆਪਣੀ ਤਾਕਤ ਦਿਖਾਈ ਹੈ।

ਇੱਕ ਆਧੁਨਿਕਤਾ ਦੀ ਤਰਫ਼ ਬਦਲਾਅ ਕੀਤਾ ਹੈ। ਪੂਰਾ ਵਿਸ਼ਵ ਇਸ ਦਾ ਅਧਿਐਨ ਕਰ ਰਿਹਾ ਹੈ। ਮੈਂ ਪਿਛਲੇ ਦਿਨੀਂ ਜੀ-20 ਸਮਿਟ ਵਿੱਚ ਬਾਲੀ ਵਿੱਚ ਸਾਂ। Digital India ਦੀ ਚਾਰੋਂ ਤਰਫ਼ ਵਾਹਵਾਹੀ ਹੋ ਰਹੀ ਸੀ। ਅਤੇ ਬਹੁਤ curiosity ਸੀ ਕਿ ਦੇਸ਼ ਕੈਸੇ ਕਰ ਰਿਹਾ ਹੈ? ਕੋਰੋਨਾ ਕਾਲ ਵਿੱਚ ਦੁਨੀਆ ਦੇ ਬੜੇ-ਬੜੇ ਦੇਸ਼, ਸਮ੍ਰਿੱਧ ਦੇਸ਼ ਆਪਣੇ ਨਾਗਰਿਕਾਂ ਨੂੰ ਆਰਥਿਕ ਮਦਦ ਪਹੁੰਚਾਉਣਾ ਚਾਹੁੰਦੇ ਸਨ। ਨੋਟ ਛਾਪਦੇ ਸਨ, ਵੰਡਦੇ ਸਨ, ਲੇਕਿਨ ਵੰਡ ਨਹੀਂ ਪਾਉਂਦੇ ਸਨ। ਇਹ ਦੇਸ਼ ਹੈ ਜੋ ਇੱਕ ਫ੍ਰਿਕਸ਼ਨ ਆਵ੍ ਸੈਕੰਡ ਵਿੱਚ ਲੱਖਾਂ ਕੋਰੜਾਂ ਰੁਪਏ ਦੇਸ਼ਵਾਸੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। ਹਜ਼ਾਰਾਂ ਕਰੋੜ ਰੁਪਏ ਟ੍ਰਾਂਸਫਰ ਹੋ ਜਾਂਦੇ ਹਨ। ਇੱਕ ਸਮਾਂ ਸੀ, ਛੋਟੀ-ਛੋਟੀ ਟੈਕਨੋਲੋਜੀ ਦੇ ਲਈ ਦੇਸ਼ ਤਰਸਦਾ ਸੀ। ਅੱਜ ਦੇਸ਼ ਵਿੱਚ ਬਹੁਤ ਬੜਾ ਫਰਕ ਮਹਿਸੂਸ ਹੋ ਰਿਹਾ ਹੈ। ਟੈਕਨੋਲੋਜੀ ਦੇ ਖੇਤਰ ਵਿੱਚ ਦੇਸ਼ ਬੜੀ ਤਾਕਤ ਦੇ ਨਾਲ ਅੱਗੇ ਵਧ ਰਿਹਾ ਹੈ। CoWin ਦੁਨੀਆ ਦੇ ਲੋਕ ਆਪਣੇ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦੇ ਨਹੀਂ ਪਾਉਂਦੇ ਸਨ ਜੀ। ਅੱਜ ਵੈਕਸੀਨ ਦਾ ਸਾਡੇ ਮੋਬਾਈਲ ਫੋਨ ‘ਤੇ ਸਾਡਾ ਸਰਟੀਫਿਕੇਟ ਦੂਸਰੇ ਸੈਕੰਡ ‘ਤੇ ਅਵੇਲੇਬਲ ਹੈ। ਇਹ ਤਾਕਤ ਅਸੀਂ ਦਿਖਾਈ ਹੈ।

ਮਾਣਯੋਗ ਸਪੀਕਰ ਜੀ,

ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਹਨ। ਦੁਨੀਆ ਨੂੰ ਸਸ਼ਕਤ value ਅਤੇ supply chain ਉਸ ਵਿੱਚ ਅੱਜ ਪੂਰੀ ਦੁਨੀਆ ਨੇ ਇਸ ਕੋਰੋਨਾ ਕਾਲਖੰਡ ਨੇ supply chain ਦੇ ਮੁੱਦੇ ‘ਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਭਾਰਤ ਉਸ ਕਮੀ ਨੂੰ ਪੂਰਾ ਕਰਨ ਦੀ ਤਾਕਤ ਦੇ ਨਾਲ ਅੱਗੇ ਵਧ ਰਿਹਾ ਹੈ। ਕਈਆਂ ਨੂੰ ਇਹ ਬਾਤ ਸਮਝਣ ਵਿੱਚ ਬਹੁਤ ਦੇਰ ਲਗ ਜਾਵੇਗੀ, ਸਪੀਕਰ ਜੀ। ਭਾਰਤ ਅੱਜ ਇਸ ਦਿਸ਼ਾ ਵਿੱਚ ਇੱਕ manufacturing hub ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਦੁਨੀਆ ਭਾਰਤ ਦੀ ਇਸ ਸਮ੍ਰਿੱਧੀ ਵਿੱਚ ਆਪਣੀ ਸਮ੍ਰਿੱਧੀ ਦੇਖ ਰਹੀ ਹੈ।

ਮਾਣਯੋਗ ਸਪੀਕਰ ਜੀ,

ਨਿਰਾਸ਼ਾ ਵਿੱਚ ਡੁੱਬੇ ਹੋਏ ਕੁਝ ਲੋਕ ਇਸ ਦੇਸ਼ ਦੀ ਪ੍ਰਗਤੀ ਨੂੰ ਸਵੀਕਾਰ ਹੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੀਆਂ ਉਪਲਬਧੀਆਂ ਨਹੀਂ ਦਿਖਦੀਆਂ ਹਨ। ਅਰੇ 140 ਕਰੋੜ ਦੇਸ਼ਵਾਸੀਆਂ ਦੇ ਪੁਰੁਸ਼ਾਰਥਾਂ (ਮਿਹਨਤਾਂ) ‘ਤੇ ਆਸਥਾ ਦਾ ਪਰਿਣਾਮ ਹੈ, ਜਿਸ ਦੇ ਕਾਰਨ ਅੱਜ ਦੁਨੀਆ ਵਿੱਚ ਡੰਕਾ ਵਜਣਾ ਸ਼ੁਰੂ ਹੋਇਆ ਹੈ। ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੇ ਪੁਰੁਸ਼ਾਰਥ ਪਰਿਸ਼੍ਰਮ (ਮਿਹਨਤ) ਤੋਂ ਪ੍ਰਾਪਤ ਉਪਲਬਧੀਆਂ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀਆਂ ਹਨ।

ਮਾਣਯੋਗ ਸਪੀਕਰ ਜੀ,

ਪਿਛਲੇ 9 ਵਰ੍ਹੇ ਵਿੱਚ ਭਾਰਤ ਵਿੱਚ 90 ਹਜ਼ਾਰ ਸਟਾਰਟਅੱਪਸ ਅਤੇ ਅੱਜ ਸਟਾਰਟਅੱਪਸ ਦੀ ਦੁਨੀਆ ਵਿੱਚ ਅਸੀਂ ਦੁਨੀਆ ਵਿੱਚ ਤੀਸਰੇ ਨੰਬਰ ‘ਤੇ ਪਹੁੰਚ ਚੁੱਕੇ ਹਾਂ। ਇੱਕ ਬਹੁਤ ਬੜਾ ਸਟਾਰਟਅੱਪ ਈਕੋਸਿਸਟਮ ਅੱਜ ਦੇਸ਼ ਦੇ Tier 2, Tier 3 cities ਵਿੱਚ ਵੀ ਪਹੁੰਚ ਚੁੱਕਿਆ ਹੈ। ਹਿੰਦੁਸਾਤਨ ਦੇ ਹਰ ਕੋਨੇ ਵਿੱਚ ਪਹੁੰਚਿਆ ਹੈ। ਭਾਰਤ ਦੇ ਯੁਵਾ ਸਮਰੱਥਾ ਦੀ ਪਹਿਚਾਣ ਬਣਦਾ ਜਾ ਰਿਹਾ ਹੈ।

ਮਾਣਯੋਗ ਸਪੀਕਰ ਜੀ,

ਇਤਨੇ ਘੱਟ ਸਮੇਂ ਵਿੱਚ ਅਤੇ ਕੋਰੋਨਾ ਦੇ ਵਿਕਟ ਕਾਲਖੰਡ ਵਿੱਚ 108 ਯੂਨੀਕੌਰਨ ਬਣੇ ਹਨ। ਅਤੇ ਇੱਕ ਯੂਨੀਕੌਰਨ ਦਾ ਮਤਲਬ ਹੁੰਦਾ ਹੈ, ਉਸ ਦੀ ਵੈਲਿਊ 6-7 ਹਜ਼ਾਰ ਕਰੋੜ ਤੋਂ ਜ਼ਿਆਦਾ ਹੁੰਦੀ ਹੈ। ਇਹ ਇਸ ਦੇਸ਼ ਦੇ ਨੌਜਵਾਨਾਂ ਨੇ ਕਰਕੇ ਦਿਖਾਇਆ ਹੈ।

ਮਾਣਯੋਗ ਸਪੀਕਰ ਜੀ,

ਅੱਜ ਭਾਰਤ ਦੁਨੀਆ ਵਿੱਚ mobile manufacturing ਵਿੱਚ ਦੁਨੀਆ ਵਿੱਚ ਦੂਸਰਾ ਬੜਾ ਦੇਸ਼ ਬਣ ਗਿਆ ਹੈ। ਘਰੇਲੂ ਹਵਾਈ ਜਹਾਜ਼ (ਵਿਮਾਨ)  ਯਾਤਰੀ domestic Air Traffic ‘ਤੇ ਹਨ। ਅੱਜ ਵਿਸ਼ਵ ਵਿੱਚ ਅਸੀਂ ਤੀਸਰੇ ਨੰਬਰ ‘ਤੇ ਪਹੁੰਚ ਚੁੱਕੇ ਹਾਂ। Energy Consumption ਨੂੰ ਪ੍ਰਗਤੀ ਦਾ ਇੱਕ ਮਾਪਦੰਡ ਮੰਨਿਆ ਜਾਂਦਾ ਹੈ। ਅੱਜ ਭਾਰਤ Energy consumption ਵਿੱਚ ਦੁਨੀਆ ਵਿੱਚ consumer ਦੇ ਰੂਪ ਵਿੱਚ ਤੀਸਰੇ ਨਬੰਰ ‘ਤੇ ਅਸੀਂ ਪਹੁੰਚ ਚੁੱਕੇ ਹਾਂ। Renewable Energy ਦੀ capacity ਵਿੱਚ ਅਸੀਂ ਦੁਨੀਆ ਵਿੱਚ ਚੌਥੇ ਨੰਬਰ ‘ਤੇ ਪਹੁੰਚ ਚੁੱਕੇ ਹਾਂ। ਸਪੋਰਟਸ ਵਿੱਚ ਕਦੇ ਸਾਡੀ ਕੋਈ ਪੁੱਛ ਨਹੀਂ ਹੁੰਦੀ ਸੀ, ਕੋਈ ਪੁੱਛਦਾ ਨਹੀਂ ਸੀ। ਅੱਜ ਸਪੋਰਟਸ ਦੀ ਦੁਨੀਆ ਵਿੱਚ ਹਰ ਪੱਧਰ ‘ਤੇ ਭਾਰਤ ਦੇ ਖਿਡਾਰੀ ਆਪਣਾ ਰੁਤਬਾ ਦਿਖਾ ਰਹੇ ਹਨ। ਆਪਣੀ ਸਮਰੱਥਾ ਦਿਖਾ ਰਹੇ ਹਨ।

Education ਸਮੇਤ ਹਰ ਖੇਤਰ ਵਿੱਚ ਅੱਜ ਭਾਰਤ ਅੱਗੇ ਵਧ ਰਿਹਾ ਹੈ। ਪਹਿਲੀ ਵਾਰ ਮਾਣਯੋਗ ਸਪੀਕਰ ਸਾਹਿਬ ਜੀ, ਗਰਵ (ਮਾਣ) ਹੋਵੇਗਾ, ਪਹਿਲੀ ਵਾਰ higher education ਵਿੱਚ enrolment ਵਾਲਿਆਂ ਦੀ ਸੰਖਿਆ ਚਾਰ ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਇਤਨਾ ਹੀ ਨਹੀਂ, ਬੇਟੀਆਂ ਦੀ ਵੀ ਭਾਗੀਦਾਰੀ ਬਰਾਬਰ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ ਇੰਜੀਨੀਅਰਿੰਗ ਹੋਵੇ, ਮੈਡੀਕਲ ਕਾਲਜ ਹੋਵੇ, professional colleges ਹੋਣ ਉਨ੍ਹਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਸਪੋਰਟਸ ਦੇ ਅੰਦਰ ਭਾਰਤ ਦਾ ਪਰਚਮ ਓਲੰਪਿਕ ਹੋਵੇ, ਕੌਮਨਵੈਲਥ ਹੋਵੇ, ਹਰ ਜਗ੍ਹਾ ‘ਤੇ ਸਾਡੇ ਬੇਟੇ, ਸਾਡੀਆਂ ਬੇਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਕਿਸੇ ਵੀ ਭਾਰਤੀ ਨੂੰ ਐਸੀ ਅਨੇਕ ਬਾਤਾਂ ਮੈਂ ਗਿਣਾ ਸਕਦਾ ਹਾਂ। ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਕਈ ਬਾਤਾਂ ਕਹੀਆਂ ਹਨ। ਦੇਸ਼ ਵਿੱਚ ਹਰ ਪੱਧਰ ‘ਤੇ, ਹਰ ਖੇਤਰ ਵਿੱਚ, ਹਰ ਸੋਚ ਵਿੱਚ, ਆਸ਼ਾ ਹੀ ਆਸ਼ਾ ਨਜ਼ਰ ਆ ਰਹੀ ਹੈ। ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਦੇਸ਼ ਹੈ। ਸੁਪਨੇ ਅਤੇ ਸੰਕਲਪ ਲੈ ਕੇ ਚਲਣ ਵਾਲਾ ਦੇਸ਼ ਹੈ। ਲੇਕਿਨ ਇੱਥੇ ਕੁਝ ਲੋਕ ਇਵੇਂ ਨਿਰਾਸ਼ਾ ਵਿੱਚ ਡੁੱਬੇ ਹਨ, ਕਾਕਾ ਹਾਥਰਸੀ ਨੇ ਇੱਕ ਬੜੀ ਮਜ਼ੇਦਾਰ ਬਾਤ ਕਹੀ ਸੀ। ਕਾਕਾ ਹਾਥਰਸੀ ਨੇ ਕਿਹਾ ਸੀ-

‘ਆਗਾ-ਪੀਛਾ ਦੇਖਕਰ ਕਿਉਂ ਹੋਤੇ ਗਮਗੀਨ, ਜੈਸੀ ਜਿਸਕੀ ਭਾਵਨਾ ਵੈਸਾ ਦੀਖੇ ਸੀਨ। ’

('आगा-पीछा देखकर क्यों होते गमगीन, जैसी जिसकी भावना वैसा दीखे सीन'।)

 

ਆਦਰਯੋਗ ਸਪੀਕਰ ਸਾਹਿਬ ਜੀ,

ਆਖਰ ਇਹ ਨਿਰਾਸ਼ਾ ਵੀ ਐਸੀ ਨਹੀਂ ਆਈ ਹੈ, ਇਸ ਦੇ ਪਿੱਛੇ ਇੱਕ ਕਾਰਨ ਹੈ। ਇੱਕ ਤਾਂ ਜਨਤਾ ਦਾ ਹੁਕਮ, ਵਾਰ-ਵਾਰ ਹੁਕਮ, ਲੇਕਿਨ ਨਾਲ-ਨਾਲ ਇਸ ਨਿਰਾਸ਼ਾ ਦੇ ਪਿੱਛੇ ਜੋ ਅੰਤਰਮਨ ਵਿੱਚ ਪਈ ਹੋਈ ਚੀਜ਼ ਹੈ, ਜੋ ਚੈਨ ਨਾਲ ਸੌਣ ਨਹੀਂ ਦਿੰਦੀ ਹੈ, ਉਹ ਕੀ ਹੈ, ਪਿਛਲੇ 10 ਸਾਲ ਵਿੱਚ, 2014 ਦੇ ਪਹਿਲੇ 2004 ਤੋਂ 2014, ਭਾਰਤ ਦੀ ਅਰਥਵਿਵਸਥਾ ਖਸਤਾਹਾਲ ਹੋ ਗਈ। ਨਿਰਾਸ਼ਾ ਨਹੀਂ ਹੋਵੇਗੀ ਤਾਂ ਕੀ ਹੋਵੇਗਾ? 10 ਸਾਲ ਵਿੱਚ ਮਹਿੰਗਾਈ ਡਬਲ ਡਿਜਿਟ ਰਹੀ, ਅਤੇ ਇਸ ਲਈ ਕੁਝ ਅਗਰ ਅੱਛਾ ਹੁੰਦਾ ਹੈ ਤਾਂ ਨਿਰਾਸ਼ਾ ਹੋਰ ਉਭਰ ਕੇ ਆਉਂਦੀ ਹੈ ਅਤੇ ਜਿਨ੍ਹਾਂ ਨੇ ਬੇਰੋਜ਼ਗਾਰੀ ਦੂਰ ਕਰਨ ਦੇ ਵਾਅਦੇ ਕੀਤੇ ਸਨ।

ਆਦਰਯੋਗ ਸਪੀਕਰ ਸਾਹਿਬ ਜੀ,

 ਇੱਕ ਵਾਰ ਜੰਗਲ ਵਿੱਚ ਦੋ ਨੌਜਵਾਨ ਸ਼ਿਕਾਰ ਕਰਨ ਦੇ ਲਈ ਗਏ ਅਤੇ ਉਹ ਗੱਡੀ ਵਿੱਚ ਆਪਣੀ ਬੰਦੂਕ-ਵੰਦੂਕ ਨੀਚੇ ਉਤਾਰ ਕੇ ਥੋੜ੍ਹਾ ਟਹਿਲਣ ਲਗੇ। ਉਨ੍ਹਾਂ ਨੇ ਸੋਚਿਆ ਕਿ ਥੋੜ੍ਹਾ ਹਾਲੇ ਅੱਗੇ ਚਲਣਾ ਹੈ ਤਾਂ ਥੋੜ੍ਹਾ ਹੱਥ-ਪੈਰ ਠੀਕ ਕਰ ਲਈਏ। ਲੇਕਿਨ ਗਏ ਸਾਂ ਤਾਂ ਬਾਘ ਦਾ ਸ਼ਿਕਾਰ ਕਰਨ ਦੇ ਲਈ ਅਤੇ ਉਨ੍ਹਾਂ ਨੇ ਦੇਖਿਆ ਕਿ ਅੱਗੇ ਜਾਵਾਂਗੇ ਤਾਂ ਬਾਘ ਮਿਲੇਗਾ। ਲੇਕਿਨ ਹੋਇਆ ਇਹ ਕਿ ਉੱਥੇ ਹੀ ਬਾਘ ਦਿਖਾਈ ਦਿੱਤਾ, ਹਾਲੇ ਨੀਚੇ ਉਤਰੇ ਸਨ। ਆਪਣੀ ਗੱਡੀ ਵਿੱਚ ਬੰਦੂਕ-ਵੰਦੂਕ ਉੱਥੇ ਪਈ ਸੀ। ਬਾਘ ਦਿਖਿਆ, ਹੁਣ ਕਰੀਏ ਕੀ? ਤਾਂ ਉਨ੍ਹਾਂ ਨੇ licence ਦਿਖਾਇਆ ਕਿ ਮੇਰੇ ਪਾਸ ਬੰਦੂਕ ਦਾ licence ਹੈ। ਉਨ੍ਹਾਂ ਨੇ ਵੀ ਬੇਰੋਜ਼ਗਾਰੀ ਦੂਰ ਕਰਨ ਦੇ ਨਾਮ ‘ਤੇ ਕਾਨੂੰਨ ਦਿਖਾਇਆ ਕਿ ਕਾਨੂੰਨ ਬਣਾ ਦਿੱਤਾ ਹੈ ਜੀ। ਅਰੇ ਦੇਖੋ, ਕਾਨੂੰਨ ਬਣਾ ਦਿੱਤਾ ਹੈ। 

ਇਹੀ ਇਨ੍ਹਾਂ ਦੇ ਤਰੀਕੇ ਹਨ, ਪੱਲਾ ਝਾੜ ਦਿੱਤਾ। 2004 ਤੋਂ 2014, ਆਜ਼ਾਦੀ ਦੇ ਇਤਿਹਾਸ ਵਿੱਚ ਸਭ ਤੋਂ ਘੋਟਾਲਿਆਂ ਦਾ ਦਹਾਕਾ ਰਿਹਾ, ਸਭ ਤੋਂ ਘੋਟਾਲਿਆਂ ਦਾ। ਉਹੀ 10 ਸਾਲ, UPA ਦੇ ਉਹ 10 ਸਾਲ, ਕਸ਼ਮੀਰ ਤੋਂ ਕਨਿਆਕੁਮਾਰੀ, ਭਾਰਤ ਦੇ ਹਰ ਕੋਨੇ ਵਿੱਚ ਅੱਤਕਵਾਦੀ ਹਮਲਿਆਂ ਦਾ ਸਿਲਸਿਲਾ ਚਲਦਾ ਰਿਹਾ, 10 ਸਾਲ। ਹਰ ਨਾਗਰਿਕ ਅਸੁਰੱਖਿਅਤ ਸੀ, ਚਾਰੋਂ ਤਰਫ਼ ਇਹੀ ਸੂਚਨਾ ਰਹਿੰਦੀ ਸੀ ਕਿ ਕੋਈ ਅਣਜਾਣੀ ਚੀਜ਼ ਨੂੰ ਹੱਥ ਨਾ ਲਗਾਉਣਾ। ਅਣਜਾਣੀ ਚੀਜ਼ ਤੋਂ ਦੂਰ ਰਹਿਣਾ, ਇਹੀ ਖਬਰਾਂ ਰਹਿੰਦੀਆਂ ਸਨ। 10 ਸਾਲ ਵਿੱਚ ਜੰਮੂ-ਕਸ਼ਮੀਰ ਤੋਂ ਲੈ ਕੇ ਨੌਰਥ ਈਸਟ ਤੱਕ ਹਿੰਸਾ ਹੀ ਹਿੰਸਾ ਦੇਸ਼ ਉਨ੍ਹਾਂ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ 10 ਸਾਲ ਵਿੱਚ, ਭਾਰਤ ਦੀ ਆਵਾਜ਼ ਗਲੋਬਲ ਪਲੈਟਫਾਰਮ ‘ਤੇ ਇਤਨੀ ਕਮਜ਼ੋਰ ਸੀ ਕਿ ਦੁਨੀਆ ਸੁਣਨ ਤੱਕ ਤਿਆਰ ਨਹੀਂ ਸੀ।

ਆਦਰਯੋਗ ਸਪੀਕਰ ਸਾਹਿਬ ਜੀ,

ਇਨ੍ਹਾਂ ਦੀ ਨਿਰਾਸ਼ਾ ਦਾ ਕਾਰਨ ਇਹ ਵੀ ਹੈ ਅੱਜ ਜਦੋਂ ਦੇਸ਼ ਦੀ ਸਮਰੱਥਾ ਦਾ ਪਰੀਚੈ ਹੋ ਰਿਹਾ ਹੈ, 140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਖਿਲ ਰਹੀ ਹੈ, ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਲੇਕਿਨ ਦੇਸ਼ ਦੀ ਸਮਰੱਥ ਤਾਂ ਪਹਿਲਾਂ ਵੀ ਸੀ। ਲੇਕਿਨ 2004 ਤੋਂ ਲੈ ਕੇ 2014 ਤੱਕ ਇਨ੍ਹਾਂ ਨੇ ਉਹ ਅਵਸਰ ਗਵਾ ਦਿੱਤਾ। ਅਤੇ UPA ਦੀ ਪਹਿਚਾਣ ਬਣ ਗਈ ਹਰ ਮੌਕੇ ਨੂੰ ਮੁਸੀਬਤ ਵਿੱਚ ਪਲਟ ਦਿੱਤਾ। ਜਦੋਂ technology information ਦਾ ਯੁਗ ਬੜੀ ਤੇਜ਼ੀ ਨਾਲ ਵਧ ਰਿਹਾ ਸੀ, ਉਛਲ ਰਿਹਾ ਸੀ, ਉਸੇ ਸਮੇਂ ਇਹ 2ਜੀ ਵਿੱਚ ਫਸੇ ਰਹੇ, ਮੌਕਾ ਮੁਸੀਬਤ ਵਿੱਚ। ਸਿਵਲ ਨਿਊਕਲੀਅਰ ਡੀਲ ਹੋਇਆ, ਜਦੋਂ ਸਿਵਲ ਨਿਊਕਲੀਅਰ ਡੀਲ ਦੀ ਚਰਚਾ ਸੀ, ਤਦ ਇਹ ਕੈਸ਼ ਫੌਰ ਵੋਟ ਵਿੱਚ ਫਸੇ ਰਹੇ। ਇਹ ਖੇਲ ਚਲੇ।

ਆਦਰਯੋਗ ਸਪੀਕਰ ਸਾਹਿਬ ਜੀ,

2010 ਵਿੱਚ, ਕੌਮਨਵੈਲਥ ਗੇਮਸ ਹੋਏ, ਭਾਰਤ ਨੂੰ ਦੁਨੀਆ ਦੇ ਸਾਹਮਣੇ, ਭਾਰਤ ਦੀ ਯੁਵਾ ਸਮਰੱਥ ਨੂੰ ਪੇਸ਼ ਕਰਨਾ ਇੱਕ ਬਹੁਤ ਬੜਾ ਅਵਸਰ ਸੀ। ਲੇਕਿਨ ਫਿਰ ਮੌਕਾ ਮੁਸੀਬਤ ਵਿੱਚ ਹੋਰ CWG ਘੋਟਾਲਿਆਂ ਵਿੱਚ ਪੂਰਾ ਦੇਸ਼ ਦੁਨੀਆ ਵਿੱਚ ਬਦਨਾਮ ਹੋ ਗਿਆ।

ਆਦਰਯੋਗ ਸਪੀਕਰ ਸਾਹਿਬ ਜੀ,

ਊਰਜਾ ਦਾ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਆਪਣਾ ਇੱਕ ਮਹਾਤਮ ਹੁੰਦਾ ਹੈ। ਅਤੇ ਜਦੋਂ ਦੁਨੀਆ ਵਿੱਚ ਭਾਰਤ ਦੀ ਊਰਜਾ ਸ਼ਕਤੀ ਦੇ ਉਭਾਰ ਦੀ ਦਿਸ਼ਾ ਵਿੱਚ ਚਰਚਾ ਦੀ ਜ਼ਰੂਰਤ ਸੀ, ਇਸ ਸਦੀ ਦੇ ਦੂਸਰੇ ਦਹਾਕੇ ਵਿੱਚ ਹਿੰਦੁਸਤਾਨ ਦੀ ਚਰਚਾ ਬਲੈਕਆਉਟ ਦੇ ਨਾਅਤੇ ਹੋਈ। ਪੂਰੇ ਵਿਸ਼ਵ ਵਿੱਚ ਬਲੈਕਆਉਟ ਦੇ ਉਹ ਦਿਨ ਚਰਚਾ ਦੇ ਕੇਂਦਰ ਵਿੱਚ ਆ ਗਏ। ਕੋਲਾ ਘੋਟਾਲਾ ਚਰਚਾ ਵਿੱਚ ਆ ਗਿਆ।

ਆਦਰਯੋਗ ਸਪੀਕਰ ਸਾਹਿਬ ਜੀ,

ਦੇਸ਼ ‘ਤੇ ਇਤਨੇ ਆਤੰਕੀ ਹਮਲੇ ਹੋਏ। 2008 ਦੇ ਹਮਲਿਆਂ ਨੂੰ ਕੋਈ ਭੁੱਲ ਨਹੀਂ ਸਕਦਾ ਹੈ। ਲੇਕਿਨ ਅੱਤਵਾਦ ‘ਤੇ ਸੀਨਾ ਤਾਣ ਕੇ ਅੱਖ ਵਿੱਚ ਅੱਖ ਮਿਲਾ ਕੇ ਹਮਲਾ ਕਰਨ ਦੀ ਸਮਰੱਥ ਨਹੀਂ ਸੀ, ਉਸ ਦੀ ਚੁਣੌਤੀ ਨੂੰ ਚੁਣੌਤੀ ਦੇਣ ਦੀ ਤਾਕਤ ਨਹੀਂ ਸੀ ਅਤੇ ਉਸ ਦੇ ਕਾਰਨ ਆਤੰਕਵਾਦੀਆਂ ਦੇ ਹੌਸਲੇ ਬੁਲੰਦ ਹੁੰਦੇ ਗਏ, ਅਤੇ ਪੂਰੇ ਦੇਸ਼ ਵਿੱਚ ਦਸ ਸਾਲ ਤੱਕ ਖੂਨ ਵਹਿੰਦਾ ਰਿਹਾ, ਮੇਰੇ ਦੇਸ਼ ਦੇ ਨਿਰਦੋਸ਼ ਲੋਕਾਂ ਦੇ, ਉਹ ਦਿਨ ਰਹੇ ਸਨ।

ਆਦਰਯੋਗ ਸਪੀਕਰ ਸਾਹਿਬ ਜੀ

ਜਦੋਂ ਐੱਲਓਸੀ, ਐੱਲਏਸੀ ਭਾਰਤ ਦੀ ਸਮਰੱਥ ਦੀ ਤਾਕਤ ਦਾ ਅਵਸਰ ਰਹਿੰਦਾ ਸੀ, ਉਸ ਸਮੇਂ ਡਿਫੈਂਸ ਡੀਲ ਨੂੰ ਲੈ ਕੇ ਹੈਲੀਕੌਪਟਰ ਘੋਟਾਲੇ, ਅਤੇ ਸੱਤਾ ਨੂੰ ਕੰਟ੍ਰੋਲ ਕਰਨ ਵਾਲੇ ਲੋਕਾਂ ਦੇ ਨਾਮ ਉਸ ਵਿੱਚ ਚਿੰਨ੍ਹਿਤ(ਸ਼ਨਾਖਤ) ਹੋ ਗਏ।

 

ਆਦਰਯੋਗ ਸਪੀਕਰ ਸਾਹਿਬ ਜੀ,

ਜਦੋਂ ਦੇਸ਼ ਦੇ ਲਈ ਜ਼ਰੂਰਤ ਸੀ ਅਤੇ ਨਿਰਾਸ਼ਾ ਦੇ ਮੂਲ ਵਿੱਚ ਇਹ ਚੀਜ਼ਾਂ ਪਈਆਂ ਹੋਈਆਂ ਹਨ, ਸਭ ਉਭਰ ਕੇ ਆ ਰਿਹਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਇਸ ਬਾਤ ਨੂੰ ਹਿੰਦੁਸਤਾਨ ਹਰ ਪਲ ਯਾਦ ਰੱਖੇਗਾ ਕਿ 2014 ਦੇ ਪਹਿਲੇ ਦਾ ਜੋ ਦਹਾਕਾ ਸੀ, The Lost Decade ਦੇ ਰੂਪ ਵਿੱਚ ਜਾਣਿਆ ਜਾਵੇਗਾ ਅਤੇ ਇਸ ਬਾਤ ਨੂੰ ਇਨਕਾਰ ਨਹੀਂ ਕਰ ਸਕਦੇ ਕਿ 2030 ਦਾ ਜੋ ਦਹਾਕਾ ਹੈ, ਇਹ India’s Decade ਹੈ ਪੂਰੇ ਵਿਸ਼ਵ ਦੇ ਲਈ।

ਆਦਰਯੋਗ ਸਪੀਕਰ ਸਾਹਿਬ ਜੀ,

ਲੋਕਤੰਤਰ ਵਿੱਚ ਆਲੋਚਨਾ ਦਾ ਬਹੁਤ ਮਹੱਤਵ ਮੈਂ ਮੰਨਦਾ ਹਾਂ। ਅਤੇ ਮੈਂ ਹਮੇਸ਼ਾ ਮੰਨਦਾ ਹਾਂ ਕਿ ਭਾਰਤ ਜੋ ਕਿ Mother of democracry ਹੈ, ਸਦੀਆਂ ਤੋਂ ਸਾਡੇ ਇੱਥੇ ਲੋਕਤੰਤਰ ਸਾਡੀਆਂ ਰਗਾਂ ਵਿੱਚ ਪਨਪਿਆ ਹੋਇਆ ਹੈ। ਅਤੇ ਇਸ ਲਈ ਮੈਂ ਹਮੇਸ਼ਾ ਮੰਨਦਾ ਹਾਂ ਕਿ ਆਲੋਚਨਾ ਇੱਕ ਪ੍ਰਕਾਰ ਨਾਲ ਲੋਕਤੰਤਰ ਦੀ ਮਜ਼ਬੂਤੀ ਦੇ ਲਈ, ਲੋਕਤੰਤਰ ਦੇ ਸੰਵਰਧਨ ਦੇ ਲਈ, ਲੋਕਤੰਤਰ ਦੀ ਸਪਿਰਿਟ ਦੇ ਲਈ, ਆਲੋਚਨਾ ਇੱਕ ਸ਼ੁੱਧੀ ਯੱਗ ਹੈ। ਉਸ ਰੂਪ ਵਿੱਚ ਅਸੀਂ ਆਲੋਚਨਾ ਨੂੰ ਦੇਖਣ ਵਾਲੇ ਹਾਂ।

 

ਲੇਕਿਨ ਦੁਰਭਾਗ (ਬਦਕਿਸਮਤੀ) ਨਾਲ ਬਹੁਤ ਦਿਨਾਂ ਤੋਂ ਮੈਂ ਇੰਤਜ਼ਾਰ ਕਰ ਰਿਹਾ ਹਾਂ ਕੋਈ ਤਾਂ ਮਿਹਨਤ ਕਰਕੇ ਆਵੇਗਾ, ਕੋਈ ਤਾਂ ਐਨਾਲਿਸਿਸ ਕਰੇ ਤਾਂ ਕੋਈ ਆਲੋਚਨਾ ਕਰੇਗਾ ਤਾਕਿ ਦੇਸ਼ ਨੂੰ ਕੁਝ ਲਾਭ ਹੋਵੇ। ਲੇਕਿਨ 9 ਸਾਲ ਆਲੋਚਨਾ ਨੇ ਆਰੋਪਾਂ ਵਿੱਚ ਗਵਾ ਦਿੱਤੇ ਇਨ੍ਹਾਂ ਨੇ। ਸਿਵਾਏ ਆਰੋਪ, ਗਾਲੀ-ਗਲੋਚ, ਕੁਝ ਵੀ ਬੋਲ ਦੇਵੋ, ਇਸ ਦੇ ਸਿਵਾਏ  ਕੁਝ ਨਹੀਂ ਕੀਤਾ। ਗਲਤ ਆਰੋਪ ਅਤੇ ਹਾਲੇ ਇਹ ਚੋਣਾਂ ਹਾਰ ਜਾਓ- ਈਵੀਐੱਮ ਖਰਾਬ, ਦੇ ਦੇਵੋ ਗਾਲੀ, ਚੋਣਾਂ ਹਾਰ ਜਾਓ- ਚੋਣ ਆਯੋਗ ਨੂੰ ਗਾਲੀ ਦੇ ਦੇਵੋ, ਕੀ ਤਰੀਕਾ ਹੈ। ਅਗਰ ਕੋਰਟ ਵਿੱਚ ਫ਼ੈਸਲਾ ਪੱਖ ਵਿੱਚ ਨਹੀਂ ਆਇਆ ਤਾਂ ਸੁਪਰੀਕਮ ਕੋਰਟ ਨੂੰ ਗਾਲੀ ਦੇ ਦੇਵੋ, ਉਸ ਦੀ ਆਲੋਚਨਾ ਕਰ ਦੇਵੋ।

ਆਦਰਯੋਗ ਸਪੀਕਰ ਸਾਹਿਬ ਜੀ,

ਅਗਰ ਭ੍ਰਿਸ਼ਟਾਚਾਰ ਦੀ ਜਾਂਚ ਹੋ ਰਹੀ ਹੈ ਤਾਂ ਜਾਂਚ ਏਜੰਸੀਆਂ ਨੂੰ ਗਾਲੀ ਦੇ ਦਵੋ। ਅਗਰ ਸੈਨਾ ਪਰਾਕ੍ਰਮ ਕਰੇ, ਸੈਨਾ ਆਪਣਾ ਸ਼ੌਰਯ ਦਿਖਾਵੇ ਅਤੇ ਉਹ narrative ਦੇਸ਼ ਦੇ ਜਨ-ਜਨ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਪੈਦਾ ਕਰੇ ਤਾਂ ਸੈਨਾ ਦੀ ਆਲੋਚਨਾ ਕਰੋ, ਸੈਨਾ ਨੂੰ ਗਾਲੀ ਦਵੋ, ਸੈਨਾ ‘ਤੇ ਆਰੋਪ ( (ਕਰੋ) ਲਗਾਓ।

ਕਦੇ ਆਰਥਿਕ, ਦੇਸ ਦੀ ਪ੍ਰਗਤੀ ਦੀਆਂ ਖਬਰਾਂ ਆਉਣ, ਆਰਥਿਕ ਪ੍ਰਗਤੀ ਦੀ ਚਰਚਾ ਹੋਵੇ, ਵਿਸ਼ਵ ਦੇ ਸਾਰੇ ਸੰਸਥਾਨ ਭਾਰਤ ਦਾ ਆਰਥਿਕ ਗੌਰਵਗਾਨ ਕਰਨ ਤਾਂ ਇੱਥੋਂ ਨਿਕਲੋ, ਆਰਬੀਆਈ ਨੂੰ ਗਾਲੀ ਦਵੋ, ਭਾਰਤ ਦੇ ਆਰਥਿਕ ਸੰਸਥਾਨਾਂ ਨੂੰ ਗਾਲ਼ੀ ਦੇਵੋ।

ਆਦਰਯੋਗ ਸਪੀਕਰ ਸਾਹਿਬ ਜੀ,

ਪਿਛਲੇ ਨੌ ਸਾਲਾਂ ਵਿੱਚ ਅਸੀਂ ਦੇਖਿਆ ਹੈ ਕੁਝ ਲੋਕਾਂ ਦੀ bankruptcy ਨੂੰ ਦੇਖਿਆ ਹੈ। ਇੱਕ constructive criticism ਦੀ ਜਗ੍ਹਾ compulsive critics ਨੇ ਲੈ ਲਈ ਹੈ ਅਤੇ compulsive critics ਇਸੇ ਵਿੱਚ ਡੁੱਬੇ ਹੋਏ ਹਨ, ਖੋਏ ਹੋਏ ਹਨ।

ਆਦਰਯੋਗ ਸਪੀਕਰ ਸਾਹਿਬ ਜੀ,

ਸਦਨ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਦੇ ਬਾਰੇ ਵਿੱਚ ਬਹੁਤ ਕੁਝ ਕਿਹਾ ਗਿਆ ਅਤੇ ਮੈਂ ਦੇਖਿਆ ਕਿ ਬਹੁਤ ਸਾਰੇ ਵਿਰੋਧੀ ਧਿਰ(ਵਿਪਕਸ਼) ਦੇ ਲੋਕ ਇਸ ਵਿਸ਼ੇ ਵਿੱਚ ਸੁਰ ਵਿੱਚ ਸੁਰ ਮਿਲਾ ਰਹੇ ਸਨ। ਮਿਲੇ ਮੇਰਾ-ਤੇਰਾ ਸੁਰ।

ਆਦਰਯੋਗ ਸਪੀਕਰ ਸਾਹਿਬ ਜੀ,

ਮੈਨੂੰ ਲਗਦਾ ਸੀ ਦੇਸ਼ ਦੀ ਜਨਤਾ ਦੇਸ਼ ਦੀਆਂ ਚੋਣਾਂ ਦੇ ਨਤੀਜੇ ਐਸੇ ਲੋਕਾਂ ਨੂੰ ਜ਼ਰੂਰ ਇੱਕ ਮੰਚ ‘ਤੇ ਲਿਆਉਣਗੇ। ਲੇਕਿਨ ਉਹ ਤਾਂ ਹੋਇਆ ਨਹੀਂ, ਲੇਕਿਨ ਇਨ੍ਹਾਂ ਲੋਕਾਂ ਨੂੰ ਈਡੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਈਡੀ ਦੇ ਕਾਰਨ ਇਹ ਲੋਕ ਇੱਕ ਮੰਚ ‘ਤੇ ਆਏ ਹਨ। ਈਡੀ ਨੇ ਇਨ੍ਹਾਂ ਲੋਕਾਂ ਨੂੰ ਇੱਕ ਮੰਚ ‘ਤੇ ਲਿਆ ਦਿੱਤਾ ਹੈ ਅਤੇ ਇਸ ਲਈ ਜੋ ਕੰਮ ਦੇਸ਼ ਦੇ ਮਤਦਾਤਾ ਨਹੀਂ ਕਰ ਪਾਏ।

 

ਆਦਰਯੋਗ ਸਪੀਕਰ ਸਾਹਿਬ ਜੀ,

ਮੈਂ ਕਈ ਵਾਰ ਸੁਣ ਰਿਹਾ ਹਾਂ, ਇੱਥੇ ਕੁਝ ਲੋਕਾਂ ਨੂੰ Harvard Study ਦਾ ਬੜਾ ਕ੍ਰੇਜ਼ ਹੈ। ਕੋਰੋਨਾ ਕਾਲ ਵਿੱਚ ਐਸਾ ਹੀ ਕਿਹਾ ਗਿਆ ਸੀ ਅਤੇ ਕਾਂਗਰਸ ਨੇ ਕਿਹਾ ਕਿ ਭਾਰਤ ਦੀ ਬਰਬਾਦੀ ‘ਤੇ Harvard ਵਿੱਚ Case Study ਹੋਵੇਗਾ, ਐਸਾ ਕਿਹਾ ਸੀ ਅਤੇ ਕੱਲ੍ਹ ਫਿਰ ਸਦਨ ਵਿੱਚ Harvard University ਵਿੱਚ Study ਦੀ ਬਾਤ ਕੱਲ੍ਹ ਫਿਰ ਹੋਈ, ਲੇਕਿਨ ਆਦਰਯੋਗ ਸਪੀਕਰ ਸਾਹਿਬ ਜੀ ਬੀਤੇ ਵਰ੍ਹਿਆਂ ਵਿੱਚ Harvard ਵਿੱਚ ਇੱਕ ਬਹੁਤ ਵਧੀਆ Study ਹੋਈ ਹੈ, ਬਹੁਤ important study ਹੋਈ ਹੈ। ਅਤੇ ਉਹ ਸਟਡੀ ਹੈ, ਉਸ ਦਾ ਟੌਪਿਕ ਕੀ ਸੀ ਮੈਂ ਜ਼ਰੂਰ ਸਦਨ ਨੂੰ ਦੱਸਣਾ ਚਾਹਾਂਗਾ ਅਤੇ ਇਹ ਸਟਡੀ ਹੋ ਚੁੱਕੀ ਹੈ। ਸਟਡੀ ਹੈ The Rise and Decline of India’s Congress Party, ਇਹ ਸਟਡੀ ਹੋ ਚੁੱਕੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਸਪੀਕਰ ਸਾਹਿਬ ਜੀ, ਮੈਨੂੰ ਵਿਸ਼ਵਾਸ ਹੈ ਭਵਿੱਖ ਵਿੱਚ ਕਾਂਗਰਸ ਦੀ ਬਰਬਾਦੀ ‘ਤੇ ਨਾ ਸਿਰਫ਼ Harvard ਨਹੀਂ, ਬੜੀਆਂ-ਬੜੀਆਂ ਯੂਨੀਵਰਸਿਟੀਆਂ ਵਿੱਚ ਅਧਿਐਨ ਹੋਣਾ ਹੀ ਹੋਣਾ ਹੈ ਅਤੇ ਡੁਬਾਉਣ ਵਾਲੇ ਲੋਕਾਂ ‘ਤੇ ਵੀ ਹੋਣ ਵਾਲਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਇਸ ਪ੍ਰਕਾਰ ਦੇ ਲੋਕਾਂ ਦੇ ਲਈ ਦੁਸ਼ਯੰਤ ਕੁਮਾਰ ਨੇ ਬਹੁਤ ਵਧੀਆ ਬਾਤ ਕਹੀ ਹੈ ਅਤੇ ਦੁਸ਼ਯੰਤ ਕੁਮਾਰ ਨੇ ਜੋ ਕਿਹਾ ਹੈ ਬਹੁਤ ਫਿਟ ਬੈਠਦਾ ਹੈ ਉਨ੍ਹਾਂ ਨੇ ਕਿਹਾ ਹੈ:-

‘ਤੁਮ੍ਹਾਰੇ ਪਾਂਵ ਕੇ ਨੀਚੇ, ਕੋਈ ਜ਼ਮੀਨ ਨਹੀਂ,

ਕਮਾਲ ਯੇ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ।’

 

(‘तुम्हारे पाँव के नीचे, कोई जमीन नहीं,

कमाल ये है कि फिर भी तुम्हें यकीन नहीं’।)

 

ਆਦਰਯੋਗ ਸਪੀਕਰ ਸਾਹਿਬ ਜੀ,

ਇਹ ਲੋਕ ਬਿਨਾ ਸਿਰ-ਪੈਰ ਦੀ ਬਾਤ ਕਰਨ ਦੇ ਆਦੀ ਹੋਣ ਦੇ ਕਾਰਨ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਹੈ ਉਹ ਖ਼ੁਦ ਦਾ ਕਿਤਨਾ contradiction ਕਰਦੇ ਹਨ। ਕਦੇ ਇੱਕ ਬਾਤ-ਕਦੇ ਦੂਸਰੀ ਬਾਤ, ਕਦੇ ਇੱਕ ਤਰਫ਼, ਕਦੇ ਦੂਸਰੀ ਤਰਫ਼ ਹੋ ਸਕਦਾ ਹੈ ਉਹ ਆਤਮਚਿੰਤਨ ਕਰਕੇ ਖ਼ੁਦ ਦੇ ਅੰਦਰ ਜੋ ਵਿਰੋਧਾਭਾਸ ਹੈ ਉਸ ਨੂੰ ਵੀ ਤਾਂ ਠੀਕ ਕਰਨਗੇ। ਹੁਣ 2014 ਤੋਂ ਇਹ ਲਗਾਤਾਰ ਕੋਸ ਰਹੇ ਹਨ ਹਰ ਮੌਕੇ ‘ਤੇ ਕੋਸ ਰਹੇ ਹਨ ਭਾਰਤ ਕਮਜ਼ੋਰ ਹੋ ਰਿਹਾ ਹੈ, ਭਾਰਤ ਦੀ ਕੋਈ ਸੁਣਨ ਨੂੰ ਤਿਆਰ ਨਹੀਂ ਹੈ, ਭਾਰਤ ਦਾ ਦੁਨੀਆ ਵਿੱਚ ਕੋਈ ਵਜੂਦ ਹੀ ਨਹੀਂ ਰਿਹਾ ਨਾ ਜਾਣੇ ਕੀ-ਕੀ ਕਿਹਾ ਅਤੇ ਹੁਣ ਕੀ ਕਹਿ ਰਹੇ ਹਨ। ਹੁਣ ਕਹਿ ਰਹੇ ਹਨ ਕਿ ਭਾਰਤ ਇਤਨਾ ਮਜ਼ਬੂਤ ਹੋ ਗਿਆ ਹੈ ਕਿ ਦੂਸਰੇ ਦੇਸ਼ਾਂ ਨੂੰ ਧਮਕਾ ਕੇ ਫ਼ੈਸਲੇ ਕਰਵਾ ਰਿਹਾ ਹੈ। ਅਰੇ ਪਹਿਲਾਂ ਇਹ ਤਾਂ ਤੈਅ ਕਰੋ ਭਈ ਕਿ ਭਾਰਤ ਕਮਜ਼ੋਰ ਹੋਇਆ ਹੈ ਕਿ ਮਜ਼ਬੂਤ ਹੋਇਆ ਹੈ।

 

ਆਦਰਯੋਗ ਸਪੀਕਰ ਸਾਹਿਬ ਜੀ,

 

ਕੋਈ ਵੀ ਜੀਵੰਤ ਸੰਗਠਨ ਹੁੰਦਾ ਹੈ, ਅਗਰ ਜੀਵੰਤ ਵਿਵਸਥਾ ਹੁੰਦੀ ਹੈ ਜੋ ਜ਼ਮੀਨ ਨਾਲ ਜੁੜੀ ਹੋਈ ਵਿਵਸਤਾ ਹੁੰਦੀ ਹੈ ਉਹ ਜਨਤਾ-ਜਨਾਰਦਨ ਵਿੱਚ ਕੀ ਚਲਦਾ ਹੈ ਲੋਕਾਂ ਦੇ ਅੰਦਰ ਉਸ ਦਾ ਚਿੰਤਨ ਕਰਦਾ ਹੈ, ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੀ ਰਾਹ ਵੀ ਸਮੇਂ ਰਹਿੰਦੇ ਹੋਏ ਬਦਲਦਾ ਰਹਿੰਦਾ ਹੈ। ਲੇਕਿਨ ਜੋ ਅਹੰਕਾਰ ਵਿੱਚ ਡੁੱਬੇ ਹੁੰਦੇ ਹਨ, ਜੇ ਬਸ ਸਭ ਕੁਝ ਸਾਨੂੰ ਹੀ ਗਿਆਨ ਹੈ ਸਭ ਕੁਝ ਸਾਡਾ ਹੀ ਸਹੀ ਹੈ ਐਸੀ ਜੋ ਸੋਚ ਵਿੱਚ ਜੀਂਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਮੋਦੀ ਨੂੰ ਗਾਲੀ ਦੇ ਕੇ ਹੀ ਸਾਡਾ ਰਸਤਾ ਨਿਕਲੇਗਾ। ਮੋਦੀ ‘ਤੇ ਝੂਠੇ ਅਨਾਪ-ਸ਼ਨਾਪ ਕੀਚੜ ਕੱਢ ਕੇ ਹੀ ਰਸਤਾ ਨਿਕਲੇਗਾ। ਹੁਣ 22 ਸਾਲ ਬੀਤ ਗਏ ਉਹ ਗਲਤਫਹਿਮੀ ਪਾਲ ਕੇ ਬੈਠੇ ਹੋਏ ਹਨ।

 

ਆਦਰਯੋਗ ਸਪੀਕਰ ਸਾਹਿਬ ਜੀ,

ਮੋਦੀ ਪੇ ਭਰੋਸਾ ਅਖ਼ਬਾਰ ਦੀਆਂ ਸੁਰਖੀਆਂ ਤੋਂ ਪੈਦਾ ਨਹੀਂ ਹੋਇਆ ਹੈ। ਮੋਦੀ ਪੇ ਇਹ ਭਰੋਸਾ ਟੀਵੀ ‘ਤੇ ਚਮਕਦੇ ਚਿਹਰਿਆਂ ਤੋਂ ਨਹੀਂ ਹੋਇਆ ਹੈ। ਜੀਵਨ ਖਪਾ ਦਿੱਤਾ ਹੈ ਪਲ-ਪਲ ਖਪਾ ਦਿੱਤੇ ਹਨ। ਦੇਸ਼ ਦੇ ਲੋਕਾਂ ਦੇ ਲਈ ਖਪਾ ਦਿੱਤੇ ਹਨ, ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਖਪਾ ਦਿੱਤੇ ਹਨ।

 

ਆਦਰਯੋਗ ਸਪੀਕਰ ਸਾਹਿਬ ਜੀ,

ਜੋ ਦੇਸ਼ਵਾਸੀਆਂ ਦਾ ਮੋਦੀ ‘ਤੇ ਭਰੋਸਾ ਹੈ, ਇਹ ਇਨ੍ਹਾਂ ਦੀ ਸਮਝ ਦੇ ਦਾਇਰੇ ਤੋਂ ਬਾਹਰ ਹੈ ਅਤੇ ਸਮਝ ਦੇ ਦਾਇਰੇ ਤੋਂ ਵੀ ਕਾਫੀ ਉੱਪਰ ਹੈ। ਕੀ ਇਹ ਝੂਠੇ ਆਰੋਪ ਲਗਾਉਣ ਵਾਲਿਆਂ ‘ਤੇ ਮੁਫ਼ਤ ਰਾਸ਼ਨ ਪ੍ਰਾਪਤ ਕਰਨ ਵਾਲੇ ਮੇਰੇ ਦੇਸ਼ ਦੇ 80 ਕਰੋੜ ਦੇਸ਼ਵਾਸੀ ਕੀ ਕਦੇ ਉਨ੍ਹਾਂ ‘ਤੇ ਭਰੋਸਾ ਕਰਨਗੇ ਕੀ।

ਆਦਰਯੋਗ ਸਪੀਕਰ ਸਾਹਿਬ ਜੀ,

ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਦੇਸ਼ਭਰ ਵਿੱਚ ਕਿਤੇ ਵੀ ਗ਼ਰੀਬ ਤੋਂ ਗ਼ਰੀਬ ਨੂੰ ਵੀ ਹੁਣ ਰਾਸ਼ਨ ਮਿਲ ਜਾਂਦਾ ਹੈ। ਉਹ ਤੁਹਾਡੀਆਂ ਝੂਠੀਆਂ ਬਾਤਾਂ ‘ਤੇ, ਤੁਹਾਡੇ ਗਲਤ ਗਲੀਚ ਆਰੋਪਾਂ ‘ਤੇ ਕਿਵੇਂ ਭਰੋਸਾ ਕਰੇਗਾ।

 

ਆਦਰਯੋਗ ਸਪੀਕਰ ਸਾਹਿਬ ਜੀ,

ਜਿਸ ਕਿਸਾਨ ਦੇ ਖਾਤੇ ਵਿੱਚ ਸਾਲ ਵਿੱਚ 3 ਵਾਰ ਪੀਐੱਮ ਕਿਸਾਨ ਸਨਮਾਨ ਨਦੀ ਦੇ 11 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਹੁੰਦੇ ਹਨ, ਉਹ ਤੁਹਾਡੀਆਂ ਗਲਤੀਆਂ, ਤੁਹਾਡੇ ਝੂਠੇ ਆਰੋਪਾਂ ‘ਤੇ ਵਿਸ਼ਵਾਸ ਕਿਵੇਂ ਕਰੇਗਾ।

 

ਆਦਰਯੋਗ ਸਪੀਕਰ ਸਾਹਿਬ ਜੀ,

 

ਜੋ ਕੱਲ੍ਹ ਫੁਟਪਾਥ ‘ਤੇ ਜ਼ਿੰਦਗੀ ਜੀਣ ਦੇ ਲਈ ਮਜਬੂਰ ਸਨ, ਜੋ ਝੁੱਗੀ-ਝੌਂਪੜੀ ਵਿੱਚ ਜ਼ਿੰਦਗੀ ਬਸਰ ਕਰਦੇ ਸਨ, ਐਸੇ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪੱਕੇ ਘਰ ਮਿਲੇ ਹਨ ਉਨ੍ਹਾਂ ਨੂੰ ਤੁਹਾਡੀਆਂ ਇਹ ਗਾਲ਼ੀਆਂ, ਇਹ ਤੁਹਾਡੀਆਂ ਝੂਠੀਆਂ ਬਾਤਾਂ ਕਿਉਂ ਉਹ ਭਰੋਸਾ ਕਰੇਗਾ ਸਪੀਕਰ ਸਾਹਿਬ ਜੀ।

 

ਆਦਰਯੋਗ ਸਪੀਕਰ ਸਾਹਿਬ ਜੀ,

9 ਕਰੋੜ ਲੋਕਾਂ ਨੂੰ ਮੁਫ਼ਤ ਗੈਸ ਦੇ ਕਨੈਕਸ਼ਨ ਮਿਲੇ ਹਨ ਉਹ ਤੁਹਾਡੇ ਝੂਠ ਨੂੰ ਕਿਵੇਂ ਸਵੀਕਾਰ ਕਰੇਗਾ। 11 ਕਰੋੜ ਭੈਣਾਂ ਨੂੰ ਇਜ਼ਤ ਘਰ ਮਿਲਿਆ ਹੈ, ਸ਼ੌਚਾਲਯ ਮਿਲਿਆ ਹੈ ਉਹ ਤੁਹਾਡੇ ਝੂਠ ਨੂੰ ਕਿਵੇਂ ਸਵੀਕਾਰ ਕਰੇਗਾ।

 

ਆਦਰਯੋਗ ਸਪੀਕਰ ਸਾਹਿਬ ਜੀ,

ਆਜ਼ਾਦੀ ਦੇ 75 ਸਾਲ ਬੀਤ ਗਏ 8 ਕਰੋੜ ਪਰਿਵਾਰਾਂ ਨੂੰ ਅੱਜ ਨਲ ਸੇ ਜਲ ਮਿਲਿਆ ਹੈ, ਉਹ ਮਾਤਾਵਾਂ ਤੁਹਾਡੇ ਝੂਠ ਨੂੰ ਕਿਵੇਂ ਸਵੀਕਾਰ ਕਰਨਗੀਆਂ, ਤੁਹਾਡੀਆਂ ਗਲਤੀਆਂ ਨੂੰ, ਗਾਲ਼ੀਆਂ ਨੂੰ ਕਿਵੇਂ ਸਵੀਕਾਰ ਕਰਨਗੀਆਂ। ਆਯੁਸ਼ਮਾਨ ਭਾਰਤ ਯੋਜਨਾ ਨਾਲ 2 ਕਰੋੜ ਪਰਿਵਾਰਾਂ ਨੂੰ ਮਦਦ ਪਹੁੰਚੀ ਹੈ ਜ਼ਿੰਗਦੀਆਂ ਬਚ ਗਈਆਂ ਹਨ ਉਨ੍ਹਾਂ ਦੀ ਮੁਸੀਬਤ ਦੇ ਸਮੇਂ ਮੋਦੀ ਕੰਮ ਆਇਆ ਹੈ, ਤੁਹਾਡੀਆਂ ਗਾਲ਼ੀਆਂ ਨੂੰ ਉਹ ਕਿਵੇਂ ਸਵੀਕਾਰ ਕਰੇਗਾ, ਕਿਵੇਂ ਸਵੀਕਾਰ ਕਰਗਾ।

ਆਦਰਯੋਗ ਸਪੀਕਰ ਸਾਹਿਬ ਜੀ

ਤੁਹਾਡੀਆਂ ਗਾਲ਼ੀਆਂ, ਤੁਹਾਡੇ ਆਰੋਪਾਂ ਨੂੰ ਇਨ੍ਹਾਂ ਕੋਟਿ-ਕੋਟਿ ਭਾਰਤੀਆਂ ਤੋਂ ਹੋ ਕੇ ਗੁਜਰਨਾ ਪਵੇਗਾ, ਜਿਨ੍ਹਾਂ ਨੂੰ ਦਹਾਕਿਆਂ ਤੱਕ ਮੁਸੀਬਤਾਂ ਵਿੱਚ ਜ਼ਿੰਦਗੀ ਜੀਉਣ ਦੇ ਲਈ ਤੁਸੀਂ ਮਜਬੂਰ ਕੀਤਾ ਸੀ।

ਆਦਰਯੋਗ ਸਪੀਕਰ ਸਾਹਿਬ ਜੀ

ਕੁਝ ਲੋਕ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਬਹੁਤ ਕੁਝ ਤਬਾਹ ਕਰਨ ‘ਤੇ ਲਗੇ ਹੋਏ ਹਨ। ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਜੀ ਰਹੇ ਹਨ ਮੋਦੀ ਤਾਂ 25 ਕਰੋੜ ਦੇਸ਼ਵਾਸੀਆਂ ਦੇ ਪਰਿਵਾਰ ਦਾ ਮੈਂਬਰ ਹੈ। 

ਆਦਰਯੋਗ ਸਪੀਕਰ ਸਾਹਿਬ ਜੀ 

140 ਕਰੋੜ ਦੇਸ਼ਵਾਸੀਆਂ ਦਾ ਅਸ਼ਰੀਵਾਦ ਇਹ ਮੇਰਾ ਸਭ ਤੋਂ ਬੜਾ ਸੁਰੱਖਿਆ ਕਵਚ ਹੈ। ਅਤੇ ਗਾਲ਼ੀਆਂ ਦੇ ਸ਼ਸਤਰ ਨਾਲ, ਝੂਠ ਦੇ ਸ਼ਸਤਰ-ਅਸਤਰਾਂ ਨਾਲ ਇਸ ਸੁਰੱਖਿਆ ਕਵਚ ਨੂੰ ਤੁਸੀਂ ਕਦੇ ਭੇਦ ਨਹੀਂ ਸਕਦੇ ਹੋ। ਉਹ ਵਿਸ਼ਵਾਸ ਦਾ ਸੁਰੱਖਿਆ ਕਵਚ ਹੈ ਅਤੇ ਇਨ੍ਹਾਂ ਸ਼ਸਤਰਾਂ ਨਾਲ ਤੁਸੀਂ ਕਦੇ ਭੇਦ ਨਹੀਂ ਸਕਦੇ ਹੋ।

ਆਦਰਯੋਗ ਸਪੀਕਰ ਸਾਹਿਬ ਜੀ

ਸਾਡੀ ਸਰਕਾਰ ਕੁਝ ਬਾਤਾਂ ਦੇ ਲਈ ਪ੍ਰਤੀਬੱਧ ਹੈ। ਸਮਾਜ ਦੇ ਵੰਚਿਤ  ਵਰਗ ਨੂੰ ਵਰੀਅਤਾ (ਤਰਜੀਹ) ਉਸ ਸੰਕਲਪ ਨੂੰ ਲੈ ਕੇ ਅਸੀਂ ਜੀ ਰਹੇ ਹਾਂ, ਉਸ ਸੰਕਲਪ ਨੂੰ ਲੈ ਕੇ ਚਲ ਰਹੇ ਹਾਂ। ਦਹਾਕਿਆਂ ਤੱਕ ਦਲਿਤ, ਪਿਛੜੇ, ਆਦਿਵਾਸੀ ਜਿਸ ਹਾਲਤ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਉਹ ਸੁਧਾਰ ਨਹੀਂ ਆਇਆ ਜੋ ਸੰਵਿਧਾਨ ਨਿਰਮਾਤਾਵਾਂ ਨੇ ਸੋਚਿਆ ਸੀ। ਜੋ ਸੰਵਿਧਾਨ ਨਿਰਮਾਤਾਵਾਂ ਨੇ ਨਿਰਧਾਰਿਤ ਕੀਤਾ ਸੀ। 2014 ਦੇ ਬਾਅਦ ਗ਼ਰੀਬ ਕਲਿਆਣ ਯੋਜਨਾਵਾਂ ਦਾ ਸਭ ਤੋਂ ਅਧਿਕ ਲਾਭ ਮੇਰੇ ਇਨ੍ਹਾਂ ਪਰਿਵਾਰਾਂ ਨੂੰ ਮਿਲਿਆ ਹੈ।

ਦਲਿਤਾਂ, ਪਿਛੜਿਆਂ, ਆਦਿਵਾਸੀਆਂ ਦੀਆਂ ਬਸਤੀਆਂ ਵਿੱਚ ਪਹਿਲੀ ਵਾਰ ਆਦਰਯੋਗ ਸਪੀਕਰ ਜੀ ਪਹਿਲੀ ਵਾਰ ਬਿਜਲੀ ਪਹੁੰਚੀ ਹੈ। ਮੀਲਾਂ ਤੱਕ ਪਾਣੀ ਦੇ ਲਈ ਜਾਣਾ ਪੈਂਦਾ ਸੀ। ਪਹਿਲੀ ਵਾਰ ਨਲ ਸੇ ਜਲ ਪਹੁੰਚ ਰਿਹਾ ਹੈ। ਇਨ੍ਹਾਂ ਪਰਿਵਾਰਾਂ ਵਿੱਚ ਪਹੁੰਚ ਰਿਹਾ ਹੈ ਆਦਰਯੋਗ ਸਪੀਕਰ ਜੀ। ਅਨੇਕ ਪਰਿਵਾਰ, ਕੋਟਿ-ਕੋਟਿ ਪਰਿਵਾਰ ਪਹਿਲੀ ਵਾਰ ਪੱਕੇ ਘਰ ਵਿੱਚ ਅੱਜ ਜਾ ਪਾਏ ਹਨ। ਉੱਥੇ ਰਹਿ ਪਾਏ ਹਨ।  

ਆਦਰਯੋਗ ਸਪੀਕਰ ਸਾਹਿਬ ਜੀ,

ਜੋ ਬਸਤੀਆਂ ਤੁਸੀਂ ਛੱਡ ਦਿੱਤੀਆਂ ਸਨ। ਤੁਹਾਡੇ ਲਈ ਚੋਣ ਦੇ ਸਮੇਂ ਹੀ ਜਿਸ ਦੀ ਯਾਦ ਆਉਂਦੀ ਸੀ। ਅੱਜ ਸੜਕ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ, ਇਤਨਾ ਹੀ ਨਹੀਂ 4ਜੀ ਕਨੈਕਟੀਵਿਟੀ ਵੀ ਉੱਥੇ ਪਹੁੰਚ ਰਹੀ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਪੂਰਾ ਦੇਸ਼ ਗੌਰਵ ਕਰ ਰਿਹਾ ਹੈ। ਅੱਜ ਇੱਕ ਆਦਿਵਾਸੀ ਰਾਸ਼ਟਰਪਤੀ ਦੇ ਰੂਪ ਵਿੱਚ ਜਦੋਂ ਦੇਖਦੇ ਹਾਂ। ਪੂਰਾ ਦੇਸ਼ ਗੌਰਵਗਾਨ ਕਰ ਰਿਹਾ ਹੈ। ਅੱਜ ਦੇਸ਼ ਵਿੱਚ ਅੱਧੀ ਜਾਤੀ ਸਮੂਹ ਦੇ ਨਰ-ਨਾਰੀ ਜਿਨ੍ਹਾਂ ਨੇ ਮਾਤ੍ਰਭੂਮੀ ਦੇ ਲਈ ਜੀਵਨ ਤਰਪਣ ਕਰ ਦਿੱਤੇ। ਆਜ਼ਾਦੀ ਦੀ ਜੰਗ ਦੀ ਅਗਵਾਈ ਕੀਤੀ ਉਨ੍ਹਾਂ ਦਾ ਪੁਣਯ ਸਮਰਣ (ਪਵਿੱਤਰ ਯਾਦ) ਅੱਜ ਹੋ ਰਿਹਾ ਹੈ ਅਤੇ ਸਾਡੇ ਆਦਿਵਾਸੀਆਂ ਦਾ ਗੌਰਵ ਦਿਵਸ ਮਨਾਇਆ ਜਾ ਰਿਹਾ ਹੈ। ਅਤੇ ਸਾਨੂੰ ਗਰਵ(ਮਾਣ) ਹੈ ਕਿ ਐਸੀ ਮਹਾਨ ਸਾਡੀ ਆਦਿਵਾਸੀ ਪਰੰਪਰਾ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਇੱਕ ਮਹਿਲਾ ਦੇਸ਼ ਦੀ ਅਗਵਾਈ ਕਰ ਰਹੀ ਹੈ, ਰਾਸ਼ਟਰਪਤੀ ਦੇ ਰੂਪ ਵਿਚ ਕੰਮ ਕਰ ਰਹੀ ਹੈ। ਅਸੀਂ ਉਨ੍ਹਾਂ ਨੂੰ ਹੱਕ ਦਿੱਤਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਅਸੀਂ ਪਹਿਲੀ ਵਾਰ ਦੇਖ ਰਹੇ ਹਾਂ। ਇੱਕ ਬਾਤ ਇਹ ਵੀ ਸਹੀ ਹੈ। ਸਾਡਾ ਸਭ ਦਾ ਸਮਾਨ ਅਨੁਭਵ ਹੈ ਸਿਰਫ਼ ਮੇਰਾ ਹੀ ਹੈ ਐਸਾ ਨਹੀਂ ਹੈ ਤੁਹਾਡਾ ਵੀ ਹੈ। ਅਸੀਂ ਸਭ ਜਾਣਦੇ ਹਾਂ ਕਿ ਜਦੋਂ ਮਾਂ ਸਸ਼ਕਤ ਹੁੰਦੀ ਹੈ, ਤਾਂ ਪੂਰਾ ਪਰਿਵਾਰ ਸਸ਼ਕਤ ਹੁੰਦਾ ਹੈ। ਪਰਿਵਾਰ ਸਸ਼ਕਤ ਹੁੰਦਾ ਹੈ ਤਾਂ ਸਮਾਜ ਸਸ਼ਕਤ ਹੰਦਾ ਹੈ ਅਤੇ ਤਦ ਜਾ ਕੇ ਦੇਸ਼ ਸਸ਼ਕਤ ਹੁੰਦਾ ਹੈ। ਅਤੇ ਮੈਨੂੰ ਸੰਤੋਸ਼ ਹੈ ਕਿ ਮਾਤਾਵਾਂ, ਭੈਣਾਂ, ਬੇਟੀਆਂ ਦੀ ਸਭ ਤੋਂ ਜ਼ਿਆਦਾ ਸੇਵਾ ਕਰਨ ਦਾ ਸੁਭਾਗ ਸਾਡੀ ਸਰਕਾਰ ਨੂੰ ਮਿਲਿਆ ਹੈ। ਹਰ ਛੋਟੀ ਮੁਸੀਬਤ ਨੂੰ ਦੂਰ ਕਰਨ ਦਾ ਪ੍ਰਮਾਣਿਕ ਪੂਰਵਕ ਪ੍ਰਯਾਸ ਕੀਤਾ ਹੈ। ਬੜੀ ਸੰਵੇਦਨਸ਼ੀਲਤਾ ਦੇ ਨਾਲ ਉਸ ‘ਤੇ ਅਸੀਂ ਧਿਆਨ ਕੇਂਦ੍ਰਿਤ ਕੀਤਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਕਦੇ-ਕਦੇ ਮਜ਼ਾਕ ਉਡਾਇਆ ਜਾ ਰਿਹਾ ਹੈ। ਐਸਾ ਕੈਸਾ ਪ੍ਰਧਾਨ ਮੰਤਰੀ ਹੈ। ਲਾਲ ਕਿਲੇ  ਤੋਂ ਟਾਇਲਟ ਦੀ ਬਾਤ ਕਰਦਾ ਹੈ। ਬੜਾ ਮਜ਼ਾਕ ਉਡਾਇਆ ਗਿਆ। ਆਦਰਯੋਗ ਸਪੀਕਰ ਜੀ, ਇਹ ਟਾਇਲਟ, ਇਹ ਇੱਜ਼ਤ ਘਰ , ਇਹ ਮੇਰੀਆਂ ਇਨ੍ਹਾਂ ਮਾਤਾਵਾਂ-ਭੈਣਾਂ ਦੀ ਸਮਰੱਥਾ, ਉਨ੍ਹਾਂ ਦੀ ਸੁਵਿਧਾ, ਉਨ੍ਹਾਂ ਦੀ ਸੁਰੱਖਿਆ ਦਾ ਸਨਮਾਨ ਕਰਨ ਵਾਲੀ ਬਾਤ ਹੈ। ਇਤਨਾ ਹੀ ਨਹੀਂ ਆਦਰਯੋਗ ਸਪੀਕਰ ਜੀ, ਜਦੋਂ ਮੈਂ ਸੇਨੇਟਰੀ ਪੈਡ ਦੀ ਬਾਤ ਕਰਦਾ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਅਰੇ ਪ੍ਰਧਾਨ ਮੰਤਰੀ ਐਸੇ ਵਿਸ਼ਿਆਂ ਵਿੱਚ ਕਿਉਂ ਜਾਂਦੇ ਹਨ।

ਆਦਰਯੋਗ ਸਪੀਕਰ ਸਾਹਿਬ ਜੀ,

ਸੈਨੇਟਰੀ ਪੈਡ ਦੇ ਅਭਾਵ ਵਿੱਚ ਗ਼ਰੀਬ ਭੈਣਾ-ਬੇਟੀਆਂ ਕੀ ਅਪਮਾਨ ਸਹਿੰਦੀਆਂ ਸਨ, ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਸਨ। ਮਾਤਾਵਾਂ-ਭੈਣਾਂ ਨੂੰ ਧੂੰਏ ਵਿੱਚ ਦਿਨ ਦੇ ਕਈ ਘੰਟੇ ਬਿਤਾਉਣੇ ਪੈਦੇ ਸਨ। ਉਨ੍ਹਾਂ ਦਾ ਜੀਵਨ ਧੂੰਏ ਵਿੱਚ ਫਸਿਆ ਰਹਿੰਦਾ ਸੀ, ਉਸ ਤੋਂ ਮੁਕਤੀ ਦਿਵਾਉਣ ਦਾ ਕੰਮ ਉਨ੍ਹਾਂ ਗ਼ਰੀਬ ਮਾਤਾਵਾਂ-ਭੈਣਾਂ ਦੇ ਲਈ ਇਹ ਸੁਭਾਗ ਸਾਨੂੰ ਮਿਲਿਆ ਹੈ। ਜ਼ਿੰਦਗੀ ਖਪ ਜਾਂਦੀ ਸੀ। ਅੱਧਾ ਸਮਾਂ ਪਾਣੀ ਦੇ ਲਈ, ਅੱਧਾ ਸਮਾਂ ਕੈਰੋਸਿਨ ਦੀ ਲਾਈਨ ਦੇ ਅੰਦਰ ਖਪੇ ਰਹਿੰਦੇ ਸਨ। ਅੱਜ ਉਸ ਤੋਂ ਮਾਤਾਵਾਂ-ਭੈਣਾਂ ਨੂੰ ਮੁਕਤੀ ਦਿਵਾਉਣ ਦਾ ਸੰਤੋਸ਼ ਸਾਨੂੰ ਮਿਲਿਆ ਹੈ।   

ਆਦਰਯੋਗ ਸਪੀਕਰ ਸਾਹਿਬ ਜੀ,

ਜੋ ਪਹਿਲੇ ਚਲਦਾ ਸੀ, ਅਗਰ ਵੈਸਾ ਹੀ ਅਸੀਂ ਚਲਣ ਦਿੰਦੇ ਸ਼ਾਇਦ ਕੋਈ ਸਾਨੂੰ ਸਵਾਲ ਵੀ ਨਹੀਂ ਪੁੱਛਦਾ ਕਿ ਮੋਦੀ ਜੀ ਇਹ ਕਿਉਂ ਨਹੀਂ ਕੀਤਾ, ਉਹ ਕਿਉਂ ਨਹੀਂ ਕੀਤਾ ਕਿਉਂਕਿ ਦੇਸ਼ ਨੂੰ ਆਪਣੀ ਐਸੀ ਸਥਿਤੀ ਵਿੱਚ ਲਿਆ ਦਿੱਤਾ ਸੀ ਕਿ ਇਸ ਤੋਂ ਬਾਹਰ ਨਿਕਲ ਹੀ ਨਹੀਂ ਸਕਦਾ ਸੀ। ਵੈਸੀ ਨਿਰਾਸ਼ਾ ਵਿੱਚ ਦੇਸ਼ ਨੂੰ ਝੌਂਕ ਕੇ ਰੱਖਿਆ ਹੋਇਆ ਸੀ।  

ਅਸੀਂ ਉੱਜਵਲਾ ਯੋਜਨਾ ਨੂੰ ਧੂੰਏਂ ਤੋਂ ਮੁਕਤੀ ਦਿਵਾਈ, ਜਲ-ਜੀਵਨ ਤੋਂ ਪਾਣੀ ਦਿੱਤਾ, ਭੈਣਾਂ ਦੇ ਸਸ਼ਕਤੀਕਰਣ ਦੇ ਲਈ ਕੰਮ ਕੀਤਾ। 9 ਕਰੋੜ ਭੈਣਾਂ ਨੂੰ ਸੈਲਫ ਹੈਲਪ ਗਰੁੱਪ ਸਵੈ ਸਹਾਇਤਾ ਸਮੂਹ ਨਾਲ ਜੋੜਨਾ। ਮਾਈਨਿੰਗ ਤੋਂ ਲੈ ਕੇ ਡਿਫੈਂਸ ਤੱਕ ਅੱਜ ਮਾਤਾਵਾਂ-ਭੈਣਾਂ ਨੂੰ, ਬੇਟੀਆਂ ਦੇ ਲਈ ਅਵਸਰ ਖੋਲ੍ਹ ਦਿੱਤੇ ਹਨ। ਇਹ ਅਵਸਰ ਖੋਲ੍ਹਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਇਸ ਬਾਤ ਨੂੰ ਅਸੀਂ ਯਾਦ ਕਰੀਏ, ਵੋਟ ਬੈਂਕ ਦੀ ਰਜਨੀਤੀ ਨੇ ਦੇਸ਼ ਦੀ ਸਮਰੱਥਾ ਨੂੰ ਕਦੇ-ਕਦੇ ਬਹੁਤ ਬੜਾ ਗਹਿਰਾ ਧੱਕਾ ਪਹੁੰਚਾਇਆ ਹੈ। ਅਤੇ ਉਸੇ ਦਾ ਪਰਿਣਾਮ ਹੈ ਕਿ ਦੇਸ਼ ਵਿੱਚ ਜੋ ਹੋਣਾ ਚਾਹੀਦਾ ਹੈ, ਜੋ ਸਮੇਂ ‘ਤੇ ਹੋਣਾ ਚਾਹੀਦਾ ਸੀ ਉਸ ਵਿੱਚ ਕਾਫੀ ਦੇਰ ਹੋ ਗਈ। ਤੁਸੀਂ ਦੇਖੋ ਮੱਧ ਵਰਗ, ਲੰਬੇ ਸਮੇਂ ਤੱਕ ਮੱਧ ਵਰਗ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ। ਉਸ ਦੀ ਤਰਫ਼ ਦੇਖਿਆ ਤੱਕ ਨਹੀਂ ਗਿਆ। ਇੱਕ ਪ੍ਰਕਾਰ ਤੋਂ ਉਹ ਮੰਨ ਕੇ ਚਲਿਆ ਕਿ ਸਾਡਾ ਕੋਈ ਨਹੀਂ , ਆਪਣੇ ਹੀ ਬਲਬੂਤੇ ‘ਤੇ ਜੋ ਹੋ ਸਕਦਾ ਹੈ ਕਰਦੇ ਚਲੋ। ਉਹ ਆਪਣੀ ਪੂਰੀ ਸ਼ਕਤੀ ਵਿਚਾਰਾ ਖਪਾ ਦਿੰਦਾ ਸੀ। 

ਲੇਕਿਨ ਸਾਡੀ ਸਰਕਾਰ, ਐੱਨਡੀਏ ਸਰਕਾਰ ਨੇ ਮੱਧ ਵਰਗ ਦੀ ਇਮਾਨਦਾਰੀ ਨੂੰ ਪਹਿਚਾਣਿਆ ਹੈ। ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਅੱਜ ਸਾਡਾ ਮਿਹਨਤੀ ਮੱਧ ਵਰਗ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾ ਰਿਹਾ ਹੈ। ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਨਾਲ ਮੱਧ ਵਰਗ ਨੂੰ ਕਿਤਨਾ ਲਾਭ ਹੋਇਆ ਹੈ ਆਦਰਯੋਗ ਸਪੀਕਰ ਜੀ, ਮੈਂ ਉਦਾਹਰਣ ਦਿੰਦਾ ਹਾਂ 2014 ਤੋਂ ਪਹਿਲੇ ਜੀਬੀ ਡੇਟਾ ਕਿਉਂਕਿ ਅੱਜ ਯੁਗ ਬਦਲ ਚੁੱਕਿਆ ਹੈ। ਔਨਲਾਈਨ ਦੁਨੀਆ ਚੱਲ ਰਹੀ ਹੈ। ਹਰੇਕ ਦੇ ਹੱਥ ਵਿੱਚ ਮੋਬਾਈਲ ਪਕੜਿਆ ਹੋਇਆ ਹੈ। ਕੁਝ ਲੋਕਾਂ ਦੀਆਂ ਜੇਬਾਂ ਫਟੀਆਂ ਹੋਈਆਂ ਤਾਂ ਵੀ ਮੋਬਾਈਲ ਤਾਂ ਹੁੰਦਾ ਹੀ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

2014 ਦੇ ਪਹਿਲੇ ਜੀਬੀ ਡੇਟਾ ਦੀ ਕੀਮਤ 250 ਰੁਪਏ ਸੀ। ਅੱਜ ਸਿਰਫ਼ 10 ਰੁਪਏ ਹੈ। ਆਦਰਯੋਗ ਸਪੀਕਰ ਜੀ, Average ਸਾਡੇ ਦੇਸ਼ ਵਿੱਚ ਇੱਕ ਨਾਗਰਿਕ Average 20 ਜੀਬੀ ਦਾ ਉਪਯੋਗ ਕਰਦਾ ਹੈ। ਅਗਰ ਉਸ ਹਿਸਾਬ ਨੂੰ ਮੈਂ ਲਗਾਵਾਂ ਤਾਂ Average ਇੱਕ ਵਿਅਕਤੀ ਦਾ 5 ਹਜ਼ਾਰ ਰੁਪਏ ਬਚਦਾ ਹੈ ਆਦਰਯੋਗ ਸਪੀਕਰ ਜੀ।

ਆਦਰਯੋਗ ਸਪੀਕਰ ਸਾਹਿਬ ਜੀ, 

ਜਨ ਔਸ਼ਧੀ ਸ‍ਟੋਰ ਅੱਜ ਪੂਰੇ ਦੇਸ਼ ਵਿੱਚ ਆਕਰਸ਼ਣ  ਦਾ ਕਾਰਨ ਬਣੇ ਹਨ, ਕਿਉਂਕਿ ਮੱਧ‍ ਵਰਗ ਦਾ ਪਰਿਵਾਰ ਉਸ ਨੂੰ ਅਗਰ ਪਰਿਵਾਰ ਵਿੱਚ ਸੀਨੀਅਰ ਸਿਟੀਜ਼ਨ ਹੈ, ਡਾਇਬਿਟੀਜ਼ ਜਿਹੀ ਬਿਮਾਰੀ ਹੈ, ਤਾਂ ਹਜ਼ਾਰ, ਦੋ ਹਜ਼ਾਰ, ਢਾਈ ਹਜ਼ਾਰ, ਤਿੰਨ ਹਜ਼ਾਰ ਦੀ ਦਵਾਈ ਹਰ ਵਾਰ ਹਰ ਮਹੀਨੇ ਲੈਣੀ ਪੈਂਦੀ ਹੈ। ਜਨ ਔਸ਼ਧੀ ਕੇਂਦਰ ਵਿੱਚ ਜੋ ਦਵਾਈ ਬਜ਼ਾਰ ਵਿੱਚ 100 ਰੁਪਏ ਵਿੱਚ ਮਿਲਦੀ ਹੈ, ਜਨ ਔਸ਼ਧੀ ਵਿੱਚ 10 ਰੁਪਏ, 20 ਰੁਪਏ ਮਿਲਦੀ ਹੈ। ਅੱਜ 20 ਹਜ਼ਾਰ ਕਰੋੜ ਰੁਪਇਆ ਮੱਧ‍ ਵਰਗ ਦਾ ਜਨ ਔਸ਼ਧੀ ਦੇ ਕਾਰਨ ਬਚਿਆ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਹਰ ਮੱਧ ਵਰਗੀ ਪਰਿਵਾਰ ਦਾ ਇੱਕ ਸੁਪਨਾ ਹੁੰਦਾ ਹੈ ਖ਼ੁਦ ਦਾ ਇੱਕ ਘਰ ਬਣੇ ਅਤੇ urban ਇਲਾਕੇ ਵਿੱਚ ਹੋਮ ਲੋਨ ਦੇ ਲਈ ਦੀ ਬੜੀ ਵਿਵਸਥਾ ਕਰਨ ਦਾ ਕੰਮ ਅਸੀਂ ਕੀਤਾ ਅਤੇ ਰੇਰਾ ਦਾ ਕਾਨੂੰਨ ਬਣਾਉਣ ਦੇ ਕਾਰਨ ਜੋ ਕਦੇ ਇਸ ਪ੍ਰਕਾਰ ਦਾ ਤੱਤ ਮੱਧ ਵਰਗ ਦੀ ਮਿਹਨਤ ਦੀ ਕਮਾਈ ਨੂੰ ਵਰ੍ਹਿਆਂ ਤੱਕ ਡੁਬੋ ਕੇ ਰੱਖਦੇ ਸਨ, ਉਸ ਵਿੱਚੋਂ ਮੁਕਤੀ ਦਿਵਾ ਕੇ ਦੇ ਉਸ ਨੂੰ ਇੱਕ ਨਵਾਂ ਵਿਸ਼ਵਾਸ ਦੇਣ ਦਾ ਕੰਮ ਅਸੀਂ ਕੀਤਾ ਅਤੇ ਉਸ ਦੇ ਕਾਰਨ ਖ਼ੁਦ ਦਾ ਘਰ ਬਣਾਉਣ ਦੀ ਉਸ ਦੀ ਸਹੂਲੀਅਤ ਵਧ ਗਈ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਹਰ ਮੱਧ ਵਰਗੀ ਪਰਿਵਾਰ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਸ ਦੀ ਉੱਚ ਸਿੱਖਿਆ ਦੇ ਲਈ ਉਸ ਦੇ ਮਨ ਵਿੱਚ ਇੱਕ ਮਨਸੂਬਾ ਰਹਿੰਦਾ ਹੈ। ਉਹ ਚਾਹੁੰਦਾ ਹੈ ਅੱਜ ਜਿਤਨੀ ਮਾਤਰਾ ਵਿੱਚ ਮੈਡੀਕਲ ਕਾਲੇਜਿਜ ਹੋਣ, ਇੰਜੀਨਿਅਰਿੰਗ ਕਾਲੇਜਿਜ ਹੋਣ,  ਪ੍ਰੋਫੈਸ਼ਨਲ ਕਾਲਜਾਂ ਦੀ ਸੰਖਿਆ ਵਧਾਈ ਗਈ ਹੈ। ਸੀਟਾਂ ਵਧਾਈਆਂ ਗਈਆਂ ਹਨ। ਉਸ ਨੇ ਮੱਧ ਵਰਗ ਦੇ ਐਸ‍ਪੀਰੇਸ਼ਨ ਨੂੰ ਬਹੁਤ ਉੱਤਮ ਤਰੀਕੇ ਨਾਲ ਅਡਰੈੱਸ ਕੀਤਾ ਹੈ। ਉਸ ਨੂੰ ਵਿਸ਼ਵਾਸ ਹੋਣ ਲਗਿਆ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਉੱਜ‍ਵਲ ਭਵਿੱਖ ਨਿਰਧਾਰਿਤ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਦੇਸ਼ ਨੂੰ ਅੱਗੇ ਵਧਾਉਣਾ ਹੈ, ਤਾਂ ਭਾਰਤ ਨੂੰ ਆਧੁਨਿਕਤਾ ਦੀ ਤਰਫ਼ ਲੈ ਜਾਏ ਬਿਨਾ ਕੋਈ ਚਾਰਾ ਨਹੀਂ ਹੈ। ਅਤੇ ਸਮੇਂ ਦੀ ਮੰਗ ਹੈ ਕਿ ਹੁਣ ਸਮਾਂ ਨਹੀਂ ਗੁਆ ਸਕਦੇ ਅਤੇ ਇਸ ਲਈ ਅਸੀਂ ਇਨਫ੍ਰਾਸਟ੍ਰਕਚਰ ਦੀ ਤਰਫ਼ ਬਹੁਤ ਬੜਾ ਧਿਆਨ ਦਿੱਤਾ ਹੈ ਅਤੇ ਇਹ ਵੀ ਮੰਨੋ, ਸਵੀਕਾਰੋ ਭਾਰਤ ਦੀ ਇੱਕ ਜਮਾਨੇ ਵਿੱਚ ਪਹਿਚਾਣ ਸੀ ਗ਼ੁਲਾਮੀ ਦੇ ਕਾਲਖੰਡ  ਦੇ ਪਹਿਲਾਂ, ਇਹ ਦੇਸ਼ architecture ਦੇ ਲਈ infrastructure ਦੇ ਲਈ ਦੁਨੀਆ ਵਿੱਚ ਉਸ ਦੀ ਇੱਕ ਤਾਕਤ ਸੀ,  ਪਹਿਚਾਣ ਸੀ। ਗ਼ੁਲਾਮੀ ਦੇ ਕਾਲਖੰਡ ਵਿੱਚ ਸਾਰਾ ਨਸ਼ਟ ਹੋ ਗਿਆ। 


 

ਦੇਸ਼ ਆਜ਼ਾਦ ਹੋਣ ਦੇ ਬਾਅਦ ਉਹ ਦਿਨ ਦੁਬਾਰਾ ਆਵੇਗਾ, ਐਸੀ ਆਸ਼ਾ ਸੀ, ਲੇਕਿਨ ਉਹ ਵੀ ਸਮਾਂ ਬੀਤ ਗਿਆ। ਜੋ ਹੋਣਾ ਚਾਹੀਦਾ ਸੀ, ਜਿਸ ਗਤੀ ਨਾਲ ਹੋਣਾ ਚਾਹੀਦਾ ਹੈ, ਜਿਸ ਸਕੇਲ ਨਾਲ ਹੋਣਾ ਚਾਹੀਦਾ ਸੀ ਉਹ ਅਸੀਂ ਨਹੀਂ ਕਰ ਪਾਏ। ਅੱਜ ਉਸ ਵਿੱਚ ਬਹੁਤ ਬੜਾ ਬਦਲਾਅ ਇਸ ਦਹਾਕੇ ਵਿੱਚ ਦੇਖਿਆ ਜਾ ਰਿਹਾ ਹੈ। ਸੜਕ ਹੋਵੇ, ਸਮੁੰਦਰੀ ਮਾਰਗ ਹੋਵੇ, ਵਪਾਰ ਹੋਵੇ,  waterways ਹੋਣ, ਹਰ ਖੇਤਰ ਵਿੱਚ ਅੱਜ infrastructure ਦਾ ਕਾਇਆਕਲ‍ਪ ਦਿਖ ਰਿਹਾ ਹੈ।

Highways ’ਤੇ, ਰਿਕਾਰਡ ਨਿਵੇਸ਼ ਹੋ ਰਿਹਾ ਹੈ ਆਦਰਯੋਗ ਸਪੀਕਰ ਸਾਹਿਬ ਜੀ। ਦੁਨੀਆ ਭਰ ਵਿੱਚ ਅੱਜ ਚੌੜੀਆਂ ਸੜਕਾਂ ਦੀ ਵਿਵਸਥਾ ਹੁੰਦੀ ਸੀ, ਭਾਰਤ ਵਿੱਚ ਚੌੜੀਆਂ ਸੜਕਾਂ, highway, expressway, ਅੱਜ ਦੇਸ਼ ਦੀ ਨਵੀਂ ਪੀੜ੍ਹੀ ਦੇਖ ਰਹੀ ਹੈ।  ਭਾਰਤ ਵਿੱਚ ਆਲਮੀ ਪੱਧਰ ਦੇ ਅੱਛੇ highway,  expressway ਦਿਖਣ, ਇਸ ਦਿਸ਼ਾ ਵਿੱਚ ਸਾਡਾ ਕੰਮ ਹੈ। ਪਹਿਲਾਂ ਰੇਲਵੇ infrastructure, ਅੰਗ੍ਰੇਜ਼ਾਂ ਨੇ ਜੋ ਦੇ ਕੇ ਗਏ ਉਸੇ ’ਤੇ ਵੀ ਅਸੀਂ ਬੈਠੇ ਰਹੇ, ਉਸੇ ਨੂੰ ਅਸੀਂ ਅੱਛਾ ਮੰਨ  ਲਿਆ। ਗੱਡੀ ਚਲਦੀ ਸੀ।

ਆਦਰਯੋਗ ਸਪੀਕਰ ਸਾਹਿਬ ਜੀ, 

ਉਹ ਸਮਾਂ ਸੀ, ਜਿਸ ਪ੍ਰਕਾਰ ਨਾਲ ਅੰਗ੍ਰੇਜ਼ ਜੋ ਛੱਡ ਕੇ ਗਏ ਸਨ ਉਸੇ ਭਾਵ ਵਿੱਚ ਜੀਂਦੇ ਰਹੇ ਅਤੇ ਰੇਲਵੇ ਦੀ ਪਹਿਚਾਣ ਕੀ ਬਣ ਗਈ ਸੀ? ਰੇਲਵੇ ਯਾਨੀ ਧੱਕਾ-ਮੁੱਕੀ, ਰੇਲਵੇ ਯਾਨੀ ਐਕਸੀਡੈਂਟ, ਰੇਲਵੇ ਯਾਨੀ ਲੇਟਲਤੀਫੀ,  ਇਹੀ ਯਾਨੀ ਇੱਕ ਸਥਿਤੀ ਸੀ ਲੇਟਲਤੀਫੀ ਵਿੱਚ ਇੱਕ ਕਹਾਵਤ ਬਣ ਗਈ ਸੀ ਰੇਲਵੇ ਯਾਨੀ ਲੇਟਲਤੀਫੀ। ਇੱਕ ਸਮਾਂ ਸੀ ਹਰ ਮਹੀਨੇ ਐਕਸੀਡੈਂਟ ਹੋਣ ਵਾਲੀਆਂ ਘਟਨਾਵਾਂ ਵਾਰ-ਵਾਰ ਆਉਂਦੀਆਂ ਸਨ। ਇੱਕ ਸਮਾਂ ਸੀ ਐਕਸੀਡੈਂਟ ਇੱਕ ਕਿਸਮਤ ਬਣ ਗਈ ਸੀ। ਲੇਕਿਨ ਹੁਣ ਟ੍ਰੇਨਾਂ ਵਿੱਚ, ਟ੍ਰੇਨਾਂ  ਦੇ ਅੰਦਰ ਵੰਦੇ ਭਾਰਤ, ਵੰਦੇ ਭਾਰਤ ਦੀ ਮੰਗ ਹਰ ਐੱਮਪੀ ਚਿੱਠੀ ਲਿਖਦਾ ਹੈ, ਮੇਰੇ ਇੱਥੇ ਵੰਦੇ ਭਾਰਤ ਚਾਲੂ ਕਰੋ। 

 

ਅੱਜ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਹੋ ਰਿਹਾ ਹੈ। ਅੱਜ ਏਅਰਪੋਰਟਾਂ ਦਾ ਕਾਇਆਕਲਪ ਹੋ ਰਿਹਾ ਹੈ। ਸੱਤਰ ਸਾਲ ਵਿੱਚ ਸੱਤਰ ਏਅਰਪੋਰਟ, ਨੌਂ ਸਾਲ ਵਿੱਚ ਸੱਤਰ ਏਅਰਪੋਰਟ। ਦੇਸ਼ ਵਿੱਚ waterways ਵੀ ਬਣ ਰਿਹਾ ਹੈ। ਅੱਜ waterways ’ਤੇ ਟ੍ਰਾਂਸਪੋਰਟਸ਼ਨ ਹੋ ਰਿਹਾ ਹੈ। ਆਦਰਯੋਗ ਸਪੀਕਰ ਸਾਹਿਬ ਜੀ , ਦੇਸ਼ ਆਧੁਨਿਕਤਾ ਦੀ ਤਰਫ਼ ਵਧੇ ਇਸ ਦੇ ਲਈ ਆਧੁਨਿਕ infrastructure ਨੂੰ ਬਲ ਦਿੰਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ।

ਆਦਰਯੋਗ ਸਪੀਕਰ ਸਾਹਿਬ ਜੀ, 

ਮੇਰੇ ਜੀਵਨ ਵਿੱਚ ਜਨਤਕ ਜੀਵਨ ਵਿੱਚ, 4-5 ਦਹਾਕੇ ਮੈਨੂੰ ਹੋ ਗਏ ਅਤੇ ਮੈਂ ਹਿੰਦੁਸ‍ਤਾਨ ਦੇ ਪਿੰਡਾਂ ਤੋਂ ਗੁਜਰਿਆ ਹੋਇਆ ਇਨਸਾਨ ਹਾਂ । 4 - 5 ਦਹਾਕੇ ਤੱਕ ਉਸ ਵਿੱਚੋਂ ਇੱਕ ਲੰਬਾ ਕਾਲਖੰਡ ਪਰਿਵ੍ਰਜਕ ਦੇ ਰੂਪ ਵਿੱਚ ਬਿਤਾਇਆ ਹੈ। ਹਰ ਪੱਧਰ  ਦੇ ਪਰਿਵਾਰਾਂ ਨਾਲ ਬੈਠਣ-ਉੱਠਣ ਦਾ, ਬਾਤ ਕਰਨ ਦਾ ਅਵਸਰ ਮਿਲਿਆ ਹੈ ਅਤੇ ਇਸ ਲਈ ਭਾਰਤ  ਦੇ ਹਰ ਭੂ ਭਾਗ ਨੂੰ ਸਮਾਜ ਦੀ ਹਰ ਭਾਵਨਾ ਤੋਂ ਪਰੀਚਿਤ  ਹਾਂ। ਅਤੇ ਮੈਂ ਇਸ ਦੇ ਅਧਾਰ ’ਤੇ ਕਹਿ ਸਕਦਾ ਹਾਂ ਅਤੇ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤ ਦਾ ਸਾਧਾਰਣ ਮਾਨਵੀ positivity ਨਾਲ ਭਰਿਆ ਹੋਇਆ ਹੈ।

ਸਕਾਰਾਤਮਕਤਾ ਉਸ ਦੇ ਸੁਭਾਅ ਦਾ, ਉਸ ਦੇ ਸੰਸਕਾਰ ਦਾ ਹਿੱਸਾ ਹੈ। ਭਾਰਤੀ ਸਮਾਜ negativity ਨੂੰ ਸਹਿਨ ਕਰ ਲੈਂਦਾ ਹੈ, ਸਵੀਕਾਰ ਨਹੀਂ ਕਰਦਾ ਹੈ, ਇਹ ਉਸ ਦੀ ਪ੍ਰਕ੍ਰਿਤੀ ਨਹੀਂ ਹੈ। ਭਾਰਤੀ ਸਮੁਦਾਇ ਦਾ ਸੁਭਾਅ ਖੁਸ਼ਮਿਜਾਜ ਹੈ,  ਸ‍ਵਪ‍ਨਸ਼ੀਲ ਸਮਾਜ ਹੈ, ਸਤਕਰਮ ਦੇ ਰਸਤੇ ’ਤੇ ਚਲਣ ਵਾਲਾ ਸਮਾਜ ਹੈ। ਸਿਰਜਣਾ ਦੇ ਕਾਰਜ ਨਾਲ ਜੁੜਿਆ ਹੋਇਆ ਸਮਾਜ ਹੈ। ਮੈਂ ਅੱਜ ਕਹਿਣਾ ਚਾਹਾਂਗਾ ਜੋ ਲੋਕ ਸੁਪਨੇ ਲੈ ਕੇ ਬੈਠੇ ਹਨ ਕਿ ਕਦੇ ਇੱਥੇ ਬੈਠਦੇ ਸਨ ਫਿਰ ਕਦੇ ਮੌਕਾ ਮਿਲੇਗਾ, ਐਸੇ ਲੋਕ ਜ਼ਰਾ 50 ਵਾਰ ਸੋਚਣ, ਆਪਣੇ ਤੌਰ-ਤਰੀਕਿਆਂ ’ਤੇ ਜ਼ਰਾ ਪੁਨਰਵਿਚਾਰ ਕਰਨ। 

ਲੋਕਤੰਤਰ ਵਿੱਚ ਤੁਹਾਨੂੰ ਵੀ ਆਤਮਚਿੰਤਨ ਕਰਨ ਦੀ ਜ਼ਰੂਰਤ ਹੈ। ਆਧਾਰ ਅੱਜ ਡਿਜੀਟਲ ਲੈਣ-ਦੇਣ ਦਾ ਸਭ ਤੋਂ ਬੜਾ ਮਹੱਤਵਪੂਰਨ ਅੰਗ ਬਣ ਗਿਆ ਹੈ। ਤੁਸੀਂ ਉਸ ਨੂੰ ਵੀ ਨਿਰਾਧਾਰ ਕਰਕੇ ਰੱਖ ਦਿੱਤਾ ਸੀ। ਹੁਣ ਉਸ ਦੇ ਵੀ ਪਿੱਛੇ ਪੈ ਗਏ ਸੀ। ਉਸ ਨੂੰ ਵੀ ਰੋਕਣ ਦੇ ਲਈ ਕੋਰਟ-ਕਚਹਿਰੀ ਤੱਕ ਨੂੰ ਛੱਡਿਆ ਨਹੀਂ ਸੀ। GST ਨੂੰ ਨਾ ਜਾਣੇ ਕੀ-ਕੀ ਕਹਿ ਦਿੱਤਾ ਗਿਆ। ਪਤਾ ਨਹੀਂ ਲੇਕਿਨ ਅੱਜ ਹਿੰਦੁਸ‍ਤਾਨ ਦੀ ਅਰਥਵਿਵਸਥਾ ਨੂੰ ਅਤੇ ਸਾਧਾਰਣ ਮਾਨਵੀ ਦਾ ਜੀਵਨ ਸੁਗਮ ਬਣਾਉਣ ਵਿੱਚ GST ਨੇ ਇੱਕ ਬਹੁਤ ਬੜੀ ਭੂਮਿਕਾ ਅਦਾ ਕੀਤੀ ਹੈ। ਉਸ ਜ਼ਮਾਨੇ ਵਿੱਚ HAL ਨੂੰ ਕਿਤਨੀਆਂ ਗਾਲ਼ੀਆਂ ਦਿੱਤੀਆਂ ਗਈਆਂ, ਕਿਸ ਪ੍ਰਕਾਰ ਨਾਲ ਅਤੇ ਬੜੇ-ਬੜੇ ਫਾਰਮ ਦਾ misuse ਕੀਤਾ ਗਿਆ। 

ਅੱਜ ਏਸ਼ੀਆ ਦਾ ਸਭ ਤੋਂ ਬੜਾ ਹੈਲੀਕੌਪਟਰ ਬਣਾਉਣ ਵਾਲਾ ਹਬ ਬਣ ਚੁੱਕਿਆ ਹੈ ਉਹ। ਜਿੱਥੋਂ ਤੇਜਸ ਹਵਾਈ ਜਹਾਜ਼ ਸੈਕੜਿਆਂ ਦੀ ਸੰਖਿਆ ਵਿੱਚ ਬਣ ਰਹੇ ਹਨ,  ਭਾਰਤੀ ਸੈਨਾ ਦੇ ਹਜ਼ਾਰਾਂ, ਹਜ਼ਾਰਾਂ-ਕਰੋੜਾਂ ਰੁਪਇਆਂ ਦੇ ਆਰਡਰ ਅੱਜ HAL ਦੇ ਪਾਸ ਹਨ।  ਭਾਰਤ ਦੇ ਅੰਦਰ vibrant ਡਿਫੈਂਸ industry ਅੱਗੇ ਆ ਰਹੀ ਹੈ। ਅੱਜ ਭਾਰਤ defence export ਕਰਨ ਲਗਿਆ ਹੈ। ਆਦਰਯੋਗ ਸਪੀਕਰ ਸਾਹਿਬ ਜੀ, ਹਿੰਦੁਸ‍ਤਾਨ ਦੇ ਹਰ ਨੌਜਵਾਨ ਨੂੰ ਗਰਵ (ਮਾਣ) ਹੁੰਦਾ ਹੈ, ਨਿਰਾਸ਼ਾ ਵਿੱਚ ਡੁੱਬੇ ਹੋਏ ਲੋਕਾਂ ਤੋਂ ਅਪੇਖਿਆ (ਉਮੀਦ) ਨਹੀਂ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਤੁਸੀਂ ਜਾਣਦੇ ਹੋ ਭਲੀਭਾਂਤੀ ਸਮਾਂ ਸਿੱਧ ਕਰ ਰਿਹਾ ਹੈ ਜੋ ਕਦੇ ਇੱਥੇ ਬੈਠਦੇ ਸਨ ਉਹ ਉੱਥੇ ਜਾਣ ਦੇ ਬਾਅਦ ਵੀ ਫੇਲ੍ਹ ਹੋਏ ਹਨ ਅਤੇ ਦੇਸ਼ ਪਾਸ ਹੁੰਦਾ ਜਾ ਰਿਹਾ ਹੈ, distinction ’ਤੇ ਜਾ ਕੇ ਅਤੇ ਇਸ ਲਈ ਸਮੇਂ ਦੀ ਮੰਗ ਹੈ ਕਿ ਅੱਜ ਨਿਰਾਸ਼ਾ ਵਿੱਚ ਡੁੱਬੇ ਹੋਏ ਲੋਕ ਥੋੜ੍ਹਾ ਸਵਸਥ (ਤੰਦਰੁਸਤ) ਮਨ ਰੱਖ ਕੇ ਆਤਮਚਿੰਤਨ ਕਰਨ।

ਆਦਰਯੋਗ ਸਪੀਕਰ ਸਾਹਿਬ ਜੀ, 

ਇੱਥੇ ਜੰਮੂ-ਕਸ਼ਮੀਰ ਦੀ ਵੀ ਚਰਚਾ ਹੋਈ ਅਤੇ ਜੋ ਹੁਣੇ ਹੁਣੇ ਜੰਮੂ-ਕਸ਼ਮੀਰ ਘੁੰਮ ਕੇ ਆਏ ਉਨ੍ਹਾਂ ਨੇ ਦੇਖਿਆ ਹੋਵੇਗਾ ਕਿਤਨੇ ਆਨ-ਬਾਨ-ਸ਼ਾਨ ਦੇ ਨਾਲ ਤੁਸੀਂ ਜੰਮੂ-ਕਸ਼ਮੀਰ ਵਿੱਚ ਜਾ ਸਕਦੇ ਹੋ, ਘੁੰਮ ਸਕਦੇ ਹੋ, ਫਿਰ ਸਕਦੇ ਹੋ।

ਆਦਰਯੋਗ ਸਪੀਕਰ ਸਾਹਿਬ ਜੀ, 

ਪਿਛਲੀ ਸ਼ਤਾਬਦੀ ਦੇ ਉੱਤਰਾਰਧ ਵਿੱਚ, ਮੈਂ ਵੀ ਜੰ‍ਮੂ-ਕਸ਼‍ਮੀਰ ਵਿੱਚ ਯਾਤਰਾ ਲੈ ਕੇ ਗਿਆ ਸੀ ਅਤੇ ਲਾਲ ਚੌਕ ’ਤੇ ਤਿਰੰਗਾ ਫਹਿਰਾਉਣ ਦਾ ਸੰਕਲਪ ਲੈ ਕੇ ਚਲਿਆ ਸੀ ਅਤੇ ਤਦ ਆਤੰਕਵਾਦੀਆਂ ਨੇ ਪੋਸਟਰ ਲਗਾਏ ਸਨ,  ਉਸ ਸਮੇਂ ਅਤੇ ਕਿਹਾ ਸੀ ਕਿ ਦੇਖਦੇ ਹਾਂ ਕਿਸ ਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਜੋ ਲਾਲ ਚੌਕ ’ਤੇ ਆ ਕੇ ਤਿਰੰਗਾ ਫਹਿਰਾਉਂਦਾ ਹੈ? ਪੋਸਟਰ ਲਗੇ ਸਨ ਅਤੇ ਉਸ ਦਿਨ 24 ਜਨਵਰੀ ਸੀ, ਮੈਂ ਜੰਮੂ ਦੇ ਅੰਦਰ ਭਰੀ ਸਭਾ ਵਿੱਚ ਕਿਹਾ ਸੀ,  ਸਪੀਕਰ ਜੀ। 

 

ਮੈਂ ਪਿਛਲੀ ਸ਼ਤਾਬਦੀ ਦੀ ਬਾਤ ਕਰ ਰਿਹਾ ਹਾਂ। ਅਤੇ ਤਦ ਮੈਂ ਕਿਹਾ ਸੀ ਆਤੰਕਵਾਦੀ ਕੰਨ ਖੋਲ੍ਹ ਕੇ ਸੁਣ ਲੈਣ, 26 ਜਨਵਰੀ ਨੂੰ ਠੀਕ 11 ਵਜੇ ਮੈਂ ਲਾਲ ਚੌਕ ਪਹੁੰਚਾਂਗਾ, ਬਿਨਾ ਸਕਿਉਰਿਟੀ ਆਵਾਂਗਾ, ਬੁਲਟਪਰੂਫ ਜੈਕਟ ਦੇ ਬਿਨਾ ਆਵਾਂਗਾ ਅਤੇ ਫ਼ੈਸਲਾ ਲਾਲ ਚੌਕ ਵਿੱਚ ਹੋਵੇਗਾ, ਕਿਸਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ। ਉਹ ਸਮਾਂ ਸੀ।

ਆਦਰਯੋਗ ਸਪੀਕਰ ਸਾਹਿਬ ਜੀ, 

ਅਤੇ ਜਦੋਂ ਸ੍ਰੀਨਗਰ ਦੇ ਲਾਲਚੌਕ ਵਿੱਚ ਤਿਰੰਗਾ ਫਹਿਰਾਇਆ, ਉਸ ਦੇ ਬਾਅਦ ਮੇਰੇ ਤੋਂ ਮੀਡੀਆ ਦੇ ਲੋਕ ਪੁੱਛਣ ਲੱਗੇ ਮੈਂ ਕਿਹਾ ਸੀ, ਕਿ ਆਮ ਤੌਰ ’ਤੇ ਤਾਂ 15 ਅਗਸਤ ਅਤੇ 26 ਜਨਵਰੀ ਨੂੰ ਜਦੋਂ ਭਾਰਤ ਦਾ ਤਿਰੰਗਾ ਲਹਿਰਾਉਂਦਾ ਹੈ ਤਾਂ ਭਾਰਤ ਦੇ ਆਯੁੱਧ,  ਭਾਰਤ ਦੇ ਬਾਰੂਦ ਸਲਾਮੀ ਦਿੰਦੇ ਹਨ, ਆਵਾਜ਼ ਕਰਕੇ ਦਿੰਦੇ ਹਨ। ਮੈਂ ਕਿਹਾ, ਅੱਜ ਜਦੋਂ ਮੈਂ ਲਾਲ ਚੌਕ ਦੇ ਅੰਦਰ ਤਿਰੰਗਾ ਫਹਿਰਾਵਾਂ,  ਦੁਸ਼ਮਣ ਦੇਸ਼ ਦਾ ਬਾਰੂਦ ਵੀ ਸਲਾਮੀ ਕਰ ਰਿਹਾ ਹੈ, ਗੋਲੀਆਂ ਚਲਾ ਰਿਹਾ ਸੀ, ਬੰਦੂਕਾਂ-ਬੰਬ ਫੋੜ ਰਿਹਾ ਸੀ।

ਆਦਰਯੋਗ ਸਪੀਕਰ ਸਾਹਿਬ ਜੀ, 

ਅੱਜ ਜੋ ਸ਼ਾਂਤੀ ਆਈ ਹੈ, ਅੱਜ ਚੈਨ ਨਾਲ ਜਾ ਸਕਦੇ ਹਾਂ। ਸੈਂਕੜਿਆਂ ਦੀ ਤਾਦਾਦ ਵਿੱਚ ਜਾ ਸਕਦੇ ਹਾਂ। ਇਹ ਮਾਹੌਲ ਅਤੇ ਟੂਰਿਜ਼ਮ ਦੀ ਦੁਨੀਆ ਵਿੱਚ ਕਈ ਦਹਾਕਿਆਂ ਦੇ ਬਾਅਦ ਸਾਰੇ ਰਿਕਾਰਡ ਜੰਮੂ–ਕਸ਼ਮੀਰ ਨੇ ਤੋੜੇ ਹਨ। ਅੱਜ ਜੰਮੂ-ਕਸ਼ਮੀਰ  ਵਿੱਚ ਲੋਕਤੰਤਰ ਦਾ ਉਤਸਵ ਮਨਾਇਆ ਜਾ ਰਿਹਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਅੱਜ ਜੰਮੂ-ਕਸ਼ਮੀਰ ਵਿੱਚ ਹਰ ਘਰ ਤਿਰੰਗਾ ਦੇ ਸਫ਼ਲ ਪ੍ਰੋਗਰਾਮ ਹੁੰਦੇ ਹਨ। ਮੈਨੂੰ ਖੁਸ਼ੀ ਹੈ ਕੁਝ ਲੋਕ ਹਨ, ਜੋ ਕਦੇ ਕਹਿੰਦੇ ਸਨ ਤਿਰੰਗੇ ਨਾਲ ਸ਼ਾਂਤੀ ਵਿਗੜਨ ਦਾ ਖ਼ਤਰਾ ਲਗਦਾ ਸੀ ਕੁਝ ਲੋਕਾਂ ਨੂੰ। ਐਸਾ ਕਹਿੰਦੇ ਸਨ ਕਿ ਤਿਰੰਗੇ ਨਾਲ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਵਿਗੜਨ ਦਾ ਖਤਰਾ ਰਹਿੰਦਾ ਸੀ। ਵਕਤ ਦੇਖੋ, ਵਕਤ ਦਾ ਮਜ਼ ਦੇਖੋ- ਹੁਣ ਉਹ ਵੀ ਤਿਰੰਗਾ ਯਾਤਰਾ ਵਿੱਚ ਸ਼ਰੀਕ ਹੋ ਰਹੇ ਹਨ।

ਆਦਰਯੋਗ ਸਪੀਕਰ ਜੀ, 

ਅਖ਼ਬਾਰਾਂ ਵਿੱਚ ਇੱਕ ਖ਼ਬਰ ਆਈ ਸੀ ਜਿਸ ਦੇ ਤਰਫ਼ ਧਿਆਨ ਨਹੀਂ ਗਿਆ ਹੋਵੇਗਾ। ਆਦਰਯੋਗ ਸਪੀਕਰ ਸਾਹਿਬ ਜੀ, ਉਸੇ ਸਮੇਂ ਅਖ਼ਬਾਰਾਂ ਵਿੱਚ ਇੱਕ ਖ਼ਬਰ ਆਈ ਸੀ ਇਸ ਦੇ ਨਾਲ ਜਦੋਂ ਇਹ ਲੋਕ ਟੀਵੀ ਵਿੱਚ ਚਮਕਣ ਦੀ ਕੋਸ਼ਿਸ਼ ਵਿੱਚ ਲਗੇ ਸਨ।  ਲੇਕਿਨ ਉਸੇ ਸਮੇਂ ਸ੍ਰੀਨਗਰ ਦੇ ਅੰਦਰ ਦਹਾਕਿਆਂ ਬਾਅਦ ਥਿਏਟਰ ਹਾਊਸ ਫੁਲ ਚਲ ਰਹੇ ਸਨ ਅਤੇ ਅਲਗਾਵਵਾਦੀ ਦੂਰ- ਦੂਰ ਤੱਕ ਨਜ਼ਰ ਨਹੀਂ ਆਉਂਦੇ ਸਨ। ਹੁਣ ਇਹ ਵਿਦੇਸ਼ ਨੇ ਦੇਖਿਆ ਹੈ.

 

ਆਦਰਯੋਗ ਸਪੀਕਰ ਸਾਹਿਬ ਜੀ, 

ਹੁਣੇ ਸਾਡੇ ਸਾਥੀ, ਸਾਡੇ ਆਦਰਯੋਗ ਮੈਂਬਰ ਨੌਰਥ-ਈਸ‍ਟ ਦੇ ਲਈ ਕਹਿ ਰਹੇ ਸਨ। ਮੈਂ ਕਹਾਂਗਾ ਜ਼ਰਾ ਇੱਕ ਵਾਰ ਨੌਰਥ-ਈਸ‍ਟ ਹੋ ਆਓ । ਤੁਹਾਡੇ ਜਮਾਨੇ ਦਾ ਨੌਰਥ-ਈਸ‍ਟ ਅਤੇ ਅੱਜ ਦੇ ਜਮਾਨੇ ਦਾ ਨੌਰਥ-ਈਸ‍ਟ ਦੇਖ ਕੇ ਆਓ। ਆਧੁਨਿਕ ਚੌੜੇ ਹਾਈਵੇ ਹਨ, ਰੇਲ ਦੀ ਸੁਖ-ਸੁਵਿਧਾ ਵਾਲਾ ਸਫ਼ਰ ਹੈ। ਤੁਸੀਂ ਅਰਾਮ ਨਾਲ ਹਵਾਈ ਜਹਾਜ਼ ਤੋਂ ਜਾ ਸਕਦੇ ਹੋ। ਨੌਰਥ-ਈਸ‍ਟ ਦੇ ਹਰ ਕੋਨੇ ਵਿੱਚ ਅੱਜ ਬੜੀ ਅਤੇ ਮੈਂ ਗਰਵ  ਦੇ ਨਾਲ ਕਹਿੰਦਾ ਹਾਂ ਆਜ਼ਾਦੀ ਦੇ 75 ਸਾਲ ਮਨਾ ਰਹੇ ਹਨ, ਤਦ ਮੈਂ ਗਰਵ(ਮਾਣ) ਨਾਲ ਕਹਿੰਦਾ ਹਾਂ 9 ਸਾਲ ਵਿੱਚ ਕਰੀਬ-ਕਰੀਬ 7500 ਜੋ ਹਥਿਆਰ ਦੇ ਰਸਤੇ ’ਤੇ ਚਲ ਪਏ ਸਨ, ਐਸੇ ਲੋਕਾਂ ਨੇ ਸਰੈਂਡਰ ਕੀਤਾ ਅਤੇ ਅਲਗਾਵਵਾਦੀ ਪ੍ਰਵਿਰਤੀ ਛੱਡ ਕੇ ਮੁੱਖ‍ ਧਾਰਾ ਵਿੱਚ ਆਉਣ ਦਾ ਕੰਮ ਕੀਤਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਅੱਜ ਤ੍ਰਿਪੁਰਾ ਵਿੱਚ ਲੱਖਾਂ ਪਰਿਵਾਰਾਂ ਨੂੰ ਪੱਕਾ ਘਰ ਮਿਲਿਆ ਹੈ, ਉਸ ਦੀ ਖੁਸ਼ੀ ਵਿੱਚ ਮੈਨੂੰ ਸ਼ਰੀਕ ਹੋਣ ਦਾ ਅਵਸਰ ਮਿਲਿਆ ਸੀ। ਜਦੋਂ ਮੈਂ ਤ੍ਰਿਪੁਰਾ ਵਿੱਚ ਹੀਰਾ ਯੋਜਨਾ ਦੀ ਬਾਤ ਕਹੀ ਸੀ, ਤਦ ਮੈਂ ਕਿਹਾ ਸੀ ਹਾਈਵੇ-ਆਈਵੇ-ਰੇਲਵੇ ਅਤੇ ਏਅਰਵੇ ਹੀਰਾ,  ਇਹ ਹੀਰਾ ਦਾ ਅੱਜ ਸਫ਼ਲਤਾਪੂਰਵਕ ਤ੍ਰਿਪੁਰਾ ਦੀ ਧਰਤੀ ’ਤੇ ਮਜ਼ਬੂਤੀ ਨਜ਼ਰ ਆ ਰਹੀ ਹੈ। ਤ੍ਰਿਪੁਰਾ ਤੇਜ਼ ਗਤੀ ਨਾਲ ਅੱਜ ਭਾਰਤ ਦੀ ਵਿਕਾਸ ਯਾਤਰਾ ਦਾ ਭਾਗੀਦਾਰ ਬਣਿਆ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਮੈਂ ਜਾਣਦਾ ਹਾਂ ਸੱਚ ਸੁਣਨ ਦੇ ਲਈ ਵੀ ਬਹੁਤ ਸਮਰੱਥਾ  ਲਗਦੀ ਹੈ। ਆਦਰਯੋਗ ਸਪੀਕਰ ਸਾਹਿਬ ਜੀ, ਝੂਠੇ, ਗੰਦੇ ਆਰੋਪਾਂ ਨੂੰ ਸੁਣਨ ਦੇ ਲਈ ਵੀ ਬਹੁਤ ਬੜਾ ਧੀਰਜ  ਲਗਦਾ ਹੈ ਅਤੇ ਮੈਂ ਇਨ੍ਹਾਂ ਸਭ ਦਾ ਅਭਿਨੰਦਨ ਕਰਦਾ ਹਾਂ ਜਿੰਨਾ ਨੇ ਧੀਰਜ ਦੇ ਨਾਲ ਗੰਦੀਆਂ ਤੋਂ ਗੰਦੀਆਂ ਬਾਤਾਂ ਸੁਣਨ ਦੀ ਤਾਕਤ ਦਿਖਾਈ ਹੈ, ਇਹ ਅਭਿਨੰਦਨ ਦੇ ਅਧਿਕਾਰੀ ਹਨ।  ਲੇਕਿਨ ਸੱਚ ਸੁਣਨ ਦੀ ਸਮਰੱਥਾ ਨਹੀਂ ਰੱਖਦੇ ਹਨ ਉਹ ਕਿਤਨੀ ਨਿਰਾਸ਼ਾ ਦੇ ਗਰਤ ਵਿੱਚ ਡੁੱਬ ਚੁੱਕੇ ਹੋਣਗੇ ਇਸ ਦਾ ਦੇਸ਼ ਅੱਜ ਸਬੂਤ ਦੇਖ ਰਿਹਾ ਹੈ।

ਆਦਰਯੋਗ ਸਪੀਕਰ ਸਾਹਿਬ ਜੀ, 

ਰਾਜਨੀਤਕ ਮਤਭੇਦ ਹੋ ਸਕਦੇ ਹਨ, ਵਿਚਾਰਧਾਰਾਵਾਂ ਵਿੱਚ ਮਤਭੇਦ ਹੋ ਸਕਦੇ ਹਨ, ਲੇਕਿਨ ਇਹ ਦੇਸ਼ ਅਜਰ-ਅਮਰ ਹੈ। ਆਓ ਅਸੀਂ ਚਲ ਪਈਏ- 2047, ਆਜ਼ਾਦੀ ਦੇ 100 ਸਾਲ ਮਨਾਵਾਂਗੇ, ਇੱਕ ਵਿਕਸਿਤ ਭਾਰਤ ਬਣਾ ਕੇ ਰਹਾਂਗੇ। ਇੱਕ ਸੁਪਨਾ ਲੈ ਕੇ ਚਲੀਏ, ਇੱਕ ਸੰਕਲਪ ਲੈ ਕੇ ਚਲੀਏ, ਪੂਰੀ ਸਮਰੱਥਾ ਦੇ ਨਾਲ ਚਲੀਏ ਅਤੇ ਜੋ ਲੋਕ ਵਾਰ-ਵਾਰ ਗਾਂਧੀ ਦੇ ਨਾਮ ’ਤੇ ਰੋਟੀ ਸੇਕਣਾ ਚਾਹੁੰਦੇ ਹਨ- ਉਨ੍ਹਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਇੱਕ ਵਾਰ ਗਾਂਧੀ ਨੂੰ ਪੜ੍ਹ ਲਵੋ। ਇੱਕ ਵਾਰ ਮਹਾਤਮਾ ਗਾਂਧੀ ਨੂੰ ਪੜ੍ਹੋ,  ਮਹਾਤ‍ਮਾ ਗਾਂਧੀ ਨੇ ਕਿਹਾ ਸੀ- ਅਗਰ ਤੁਸੀਂ ਆਪਣੇ ਕਰਤੱਵਾਂ ਦਾ ਪਾਲਨ ਕਰੋਗੇ ਤਾਂ ਦੂਸਰੇ ਦੇ ਅਧਿਕਾਰਾਂ ਦੀ ਰੱਖਿਆ ਉਸ ਵਿੱਚ ਨਿਹਿਤ ਹੈ। ਅੱਜ ਕਰਤੱਵ ਅਤੇ ਅਧਿਕਾਰ ਦੇ ਦਰਮਆਨ ਵੀ ਲੜਾਈ ਦੇਖ ਰਹੇ ਹਨ, ਐਸੀ ਨਾ ਸਮਝੀ ਸ਼ਾਇਦ ਦੇਸ਼ ਨੇ ਪਹਿਲੀ ਵਾਰ ਦੇਖੀ ਹੋਵੇਗੀ।

ਅਤੇ ਇਸ ਲਈ ਆਦਰਯੋਗ ਸਪੀਕਰ ਸਾਹਿਬ ਜੀ, 

ਮੈਂ ਫਿਰ ਇੱਕ ਵਾਰ ਆਦਰਯੋਗ ਰਾਸ਼ਟਰਪਤੀ ਜੀ ਨੂੰ ਅਭਿਨੰਦਨ ਕਰਦਾ ਹਾਂ, ਰਾਸ਼‍ਟਰਪਤੀ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਦੇਸ਼ ਅੱਜ ਇੱਥੋਂ ਇੱਕ ਨਵੀਂ ਉਮੰਗ-ਨਵੇਂ ਵਿਸ਼ਵਾਸ-ਨਵੇਂ ਸੰਕਲਪ ਦੇ ਨਾਲ ਚਲ ਪਿਆ ਹੈ। 

ਬਹੁਤ-ਬਹੁਤ ਧੰਨਵਾਦ!

 

****

ਡੀਐੱਸ/ਐੱਸਟੀ/ਆਰਕੇ/ਡੀਕੇ/ਏਵੀ/ਐੱਨਐੱਸ


(Release ID: 1897879) Visitor Counter : 219