ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬੱਲ (ਆਰਪੀਐੱਫ ) ਨੇ ਜਨਵਰੀ 2023 ਵਿੱਚ ਆਪਰੇਸ਼ਨ “ਨਾਰਕੋਸ” ਅਤੇ ਆਪਰੇਸ਼ਨ “ਆਹਟ” ਦੇ ਤਹਿਤ ਇੱਕ ਮਹੀਨੇ ਦੀ ਰਾਸ਼ਟਰ ਵਿਆਪੀ ਅਭਿਯਾਨ ਚਲਾਇਆ
ਇਸ ਅਭਿਯਾਨ ਦੌਰਾਨ, ਆਰਪੀਐੱਫ ਨੇ 88 ਮਾਮਲਿਆਂ ਦਾ ਪਤਾ ਲਗਾਇਆ ਅਤੇ 4.7 ਕਰੋੜ ਰੁਪਏ ਮੁੱਲ ਦੇ ਐੱਨਡੀਪੀਐੱਸ ਬਰਾਮਦ ਕੀਤੇ ਅਤੇ ਐੱਨਡੀਪੀਐੱਸ ਦੇ 83 ਪੈਡਲਰਸ/ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ
ਆਰਪੀਐੱਫ ਨੇ ਤਸਕਰਾਂ ਦੇ ਚੁੰਗਲ ਵਿੱਚੋਂ 35 ਲੜਕਿਆਂ ਅਤੇ 27 ਲੜਕੀਆਂ ਨੂੰ ਛੁਡਾਉਣ ’ਚ ਸਫਲਤਾ ਹਾਸਲ ਕੀਤੀ
Posted On:
08 FEB 2023 2:46PM by PIB Chandigarh
ਰੇਲਵੇ ਸੁਰੱਖਿਆ ਬੱਲ (ਆਰਪੀਐੱਫ) ਨੂੰ ਰੇਲਵੇ ਦੀ ਜਾਇਦਾਦ, ਯਾਤਰੀ ਖੇਤਰ ਅਤੇ ਯਾਤਰੀਆਂ ਅਤੇ ਉਸ ਨਾਲ ਜੁੜੇ ਮਾਮਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਦੇ ਇਲਾਵਾ, ਆਰਪੀਐੱਫ ਨੂੰ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਅਨੇਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਰੇਲਵੇ ਲੰਬੀ ਦੂਰੀ ਲਈ ਐੱਨਡੀਪੀਐੱਸ ਦੀ ਤਸਕਰੀ ਦਾ ਮੁੱਖ ਸਾਧਨ ਰਿਹਾ ਹੈ, ਅਤੇ ਇਸ ਲਈ ਭਾਰਤ ਸਰਕਾਰ ਨੇ ਸਹਾਇਕ ਸਬ-ਇੰਸਪੈਕਟਰ ਦੇ ਪਦ ਦੇ ਅਤੇ ਉਸਦੇ ਉੱਪਰ ਦੇ ਆਰਪੀਐੱਫ ਅਧਿਕਾਰੀਆਂ ਨੂੰ ਤਲਾਸ਼ੀ ਲੈਣ, ਐੱਨਡੀਪੀਐੱਸ ਨੂੰ ਜ਼ਬਤ ਕਰਨ ਲਈ ਅਤੇ ਨਾਰਕੋਟਿਕ ਡ੍ਰਗਸ ਐਂਡ ਸਾਈਕੋਟ੍ਰੋਪਿਕ ਸਬਸਟਾਂਸੇਸ (ਐੱਨਡੀਪੀਐੱਸ) ਐਕਟ, 1984 ਦੇ ਉਪਬੰਧਾਂ ਦੇ ਤਹਿਤ ਤਸਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਸ਼ਕਤੀਸ਼ਾਲੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪਣ ਲਈ ਸ਼ਕਤੀਆਂ ਦਾ ਪ੍ਰਯੋਗ ਕਰਨ ਅਤੇ ਕਰਤੱਵਾਂ ਦਾ ਪਾਲਣ ਕਰਨ ਦਾ ਅਧਿਕਾਰ ਦਿੱਤਾ ਹੈ।
ਮਨੁੱਖੀ ਤਸਕਰੀ, ਜਿਨਸੀ ਸੋਸ਼ਣ, ਬੰਧੂਆ ਮਜ਼ਦੂਰੀ, ਜ਼ਬਰੀ ਵਿਆਹ, ਘਰੇਲੂ ਦਾਸਤਾ, ਗੋਦ ਲੈਣਾ, ਭੀਖ ਮੰਗਣਾ, ਅੰਗ ਟਰਾਂਸਪਲਾਂਟ, ਨਸ਼ੀਲੀ ਦਵਾਈਆਂ ਦੀ ਤਸਕਰੀ ਆਦਿ ਲਈ ਮਾਨਵ ਤਸਕਰੀ, ਵਿਸ਼ੇਸ਼ ਰੂਪ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਇੱਕ ਸੰਗਠਿਤ ਅਪਰਾਧ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਘਿਨਾਉਣੀ ਉਲੰਘਣਾ ਹੈ। ਸ਼ਾਇਦ ਬਹੁਤ ਸਾਰੇ ਅਪਰਾਧ ਇੰਨੇ ਭਿਆਨਕ ਨਹੀਂ ਹੁੰਦੇ ਜਿੰਨੇ ਮਨੁੱਖੀ ਤਸਕਰੀ ਵਪਾਰ ਵਿੱਚ ਹੁੰਦੇ ਹਨ। ਮਈ 2011 ਵਿੱਚ, ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ (ਯੂਐੱਨਟੀਓਸੀ) ਦੇ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਪੁਸ਼ਟੀ ਕੀਤੀ ਅਤੇ ਇਸਦੇ ਤਿੰਨ ਪ੍ਰੋਟੋਕੋਲ ਵਿੱਚੋਂ ਇੱਕ ਵਿੱਚ ਮਾਨਵ, ਵਿਸ਼ੇਸ਼ ਰੂਪ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਨੂੰ ਰੋਕਣ, ਨਿਯੰਤਰਣ ਕਰਨ ਅਤੇ ਸਜ਼ਾ ਦੇਣ ਲਈ ਪ੍ਰੋਟੋਕੋਲ ਸ਼ਾਮਲ ਹੈ। ਆਰਪੀਐੱਫ ਆਪਰੇਸ਼ਨ “ਆਹਟ” ਦੇ ਤਹਿਤ ਮਨੁੱਖੀ ਤਸਕਰੀ ਤੋਂ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਲਈ, ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਸ ਤੇ ਧਿਆਨ ਕੇਂਦਰਿਤ ਕਰਨ ਲਈ, ਆਰਪੀਐੱਫ ਨੇ ਓਪਰੇਸ਼ਨ “ਨਾਰਕੋਸ” ਦੇ ਤਹਿਤ ਰੇਲਵੇ ਨੈੱਟਵਰਕ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਓਪਰੇਸ਼ਨ ਏਏਐੱਚਟੀ ਦੇ ਤਹਿਤ ਮਨੁੱਖੀ ਤਸਕਰੀ ਵਿੱਚ ਸ਼ਾਮਲ ਸਿੰਡੀਕੇਟਾਂ ’ਤੇ ਲਗਾਮ ਲਗਾਉਣ ਦੇ ਉੱਦੇਸ਼ ਨਾਲ ਇੱਕ ਮਹੀਨੇ ਦੀ ਰਾਸ਼ਟਰ ਵਿਆਪੀ ਅਖਿਲ ਭਾਰਤੀ ਮੁੰਹਿਮ ਚਲਾਈ।
ਇਸ ਮੁੰਹਿਮ ਦੇ ਦੌਰਾਨ, ਆਰਪੀਐੱਫ ਨੇ 88 ਮਾਮਲਿਆਂ ਦਾ ਪਤਾ ਲਗਾਇਆ ਅਤੇ ਐੱਨਡੀਪੀਐੱਸ ਦੇ 83 ਪੈਡਲਰਸ/ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ 4.7 ਕਰੋੜ ਰੁਪਏ ਮੂੱਲ ਦਾ ਐੱਨਡੀਪੀਐੱਸ ਬਰਾਮਦ ਕੀਤਾ ਅਤੇ 35 ਲੜਕਿਆਂ ਅਤੇ 27 ਲੜਕਿਆਂ ਨੂੰ ਤਸਕਰਾਂ ਦੇ ਚੁੰਗਲ ਤੋਂ ਛੁਡਾਉਣ ਵਿੱਚ ਵੀ ਸਫਲਤਾ ਮਿਲੀ। 19 ਤਸਕਰਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਸੰਬੰਧਿਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।
ਰੇਲਵੇ ਨੇ ਆਪਣੇ ਕਈ ਕੰਮਾਂ ਅਤੇ ਸੇਵਾਵਾਂ ਨੂੰ ਬਾਹਰੀ ਏਜੰਸੀਆਂ ਅਤੇ ਠੇਕੇਦਾਰਾਂ ਤੋਂ ਆਊਟਸੋਰਸ ਕੀਤਾ ਹੈ। ਇਸਦੇ ਨਤੀਜੇ ਵਜੋਂ ਕਈ ਬਾਹਰੀ ਲੋਕ ਰੇਲਵੇ ਪਰਿਸਰਾਂ ਅਤੇ ਟ੍ਰੇਨਾਂ ਵਿੱਚ ਕੰਮ ਕਰ ਰਹੇ ਹਨ ਅਤੇ ਸੰਚਾਲਨ ਕਰ ਰਹੇ ਹਨ। ਘਟਨਾਵਾਂ ਦੀ ਸੂਚਨਾ ਮਿਲੀ ਹੈ, ਜਿਸ ਵਿੱਚ ਇਨ੍ਹਾਂ ਆਊਟਸੋਰਸ ਕਰਮਚਾਰੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ ਜੋ ਅਵੈਧ ਹਨ ਅਤੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ।
ਆਰਪੀਐੱਫ ਇਹ ਸੁਨਿਸ਼ਚਿਤ ਕਰਨ ਲਈ ਇਕ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ਕਿ ਰੇਲਵੇ ਵਿੱਚ ਠੇਕੇ ’ਤੇ ਕੰਮ ’ਤੇ ਲੱਗੇ ਸਾਰੇ ਵਿਅਕਤੀਆਂ ਦੀ ਸਾਖ ਅਤੇ ਅਪਰਾਧਿਕ ਪਿਛੋਕੜ ਸੰਬੰਧਿਤ ਪੁਲਿਸ ਤੋਂ ਵੈਰੀਫਾਈ ਹੋਵੇ ਅਤੇ ਰੇਲਵੇ ਪ੍ਰਣਾਲੀ ਵਿੱਚ ਕੇਵਲ ਉਨ੍ਹਾਂ ਵਿਅਕਤੀਆਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਜਿਨ੍ਹਾਂ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ। ਇਸ ਸੰਬੰਧ ਵਿੱਚ ਇੱਕ ਕੇਂਦਰਿਤ ਪਹਿਲ ਕੀਤੀ ਗਈ ਅਤੇ ਠੇਕੇਦਾਰਾਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਕਰਮਚਾਰੀਆਂ ਦੇ ਪੁਲਿਸ ਵੈਰੀਫਿਕੇਸ਼ਨ ਦੀ ਸ਼ਰਤ ਦਾ ਪਾਲਣ ਕਰੇਂ।
**********
ਵਾਈਬੀ/ਡੀਐੱਨਐੱਸ
(Release ID: 1897706)
Visitor Counter : 123