ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਵਾਮਪੰਥੀ ਉਗ੍ਰਵਾਦ ‘ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ “ਆਤਮਨਿਰਭਰ ਅਤੇ ਨਵੇਂ ਭਾਰਤ” ਵਿੱਚ ਹਿੰਸਾ ਅਤੇ ਵਾਮਪੰਥੀ ਉਗ੍ਰਵਾਦੀ ਵਿਚਾਰ ਦੀ ਕਈ ਜਗ੍ਹਾਂ ਨਹੀਂ ਹੈ, ਸਾਡੀ ਸਰਕਾਰ ਨੇ ਇਸ ਦਿਸ਼ਾ ਵਿੱਚ ਜ਼ੀਰੋ ਟੌਲਰੇਂਸ ਦੀ ਨੀਤੀ ਅਪਣਾਈ ਹੈ

ਮੋਦੀ ਸਰਕਾਰ ਨੇ ਕਿਸੇ ਵੀ ਦਲ ਅਤੇ ਵਿਚਾਰਧਾਰਾ ਦੇ ਭੇਦਭਾਵ ਦੇ ਬਿਨਾ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਰਾਜਾਂ ਦੇ ਨਾਲ ਤਾਲਮੇਲ ਬਿਹਤਰ ਕਰਨ ਲਈ ਅਨੇਕ ਸਫਲ ਯਤਨ ਕੀਤੇ ਹਨ

4 ਦਹਕਿਆਂ ਵਿੱਚ ਪਹਿਲੀ ਵਾਰ 2022 ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੀ ਮੌਤ ਦੀ ਸੰਖਿਆ 100 ਤੋਂ ਘੱਟ ਰਹਿ ਗਈ ਹੈ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਨੇ ਵਾਮਪੰਥੀ ਉਗ੍ਰਵਾਦ ਨਾਲ ਨਿਟਪਨ ਦੇ ਲਈ ਬਣਾਈ ਗਈ ਨੀਤੀ ਦੇ ਤਿੰਨ ਪ੍ਰਮੁੱਖ ਥੰਮ੍ਹ ਹਨ- ਉਗ੍ਰਵਾਦੀ ਹਿੰਸ ‘ਤੇ Ruthless Approach ਦੇ ਨਾਲ ਲਗਾਮ ਕੱਸਣਾ, ਕੇਂਦਰ-ਰਾਜ ਦਰਮਿਆਨ ਬਿਹਤਰ ਤਾਲਮੇਲ ਅਤੇ ਵਿਕਾਸ ਨਾਲ ਜਨ-ਭਾਗੀਦਾਰੀ ਦੇ ਰਾਹੀਂ ਵਾਮਪੰਥੀ ਉਗ੍ਰਵਾਦ ਦੇ ਪ੍ਰਤੀ ਸਮਰਥਨ ਖਤਮ ਕਰਨਾ

ਇਸ ਤਿੰਨ-ਪੱਖੀ ਰਣਨੀਤੀ ਤੋਂ ਪਿਛਲੇ 8 ਵਰ੍ਹਿਆਂ ਵਿੱਚ ਵਾਮਪੰਥੀ ਉਗ੍ਰਵਾਦ ‘ਤੇ ਲਗਾਮ ਕੱਸਣ ਵਿੱਚ ਇਤਿਹਾਸਿਕ ਸਫਲਤਾ ਮਿਲੀ ਹੈ, ਵਾਮਪੰਥੀ ਉਗ੍ਰਵਾਦ ਨਾਲ ਸੰਬੰਧਿਤ ਹਿੰਸਕ ਘਟਨਾਵਾਂ ਵਿੱਚ ਸਾਲ 2010 ਦੇ ਉੱਚ ਪੱਧਰ ਤੋਂ 2022 ਵਿੱਚ 76% ਦੀ ਕਮੀ ਆਈ ਹੈ

ਵਾਮਪੰਥੀ ਉਗ੍ਰਵਾਦੀ ਘਟਨਾਵਾਂ ਵਿੱਚ ਜਾਨ ਗਵਾਉਣ ਵਾਲੇ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆ

Posted On: 07 FEB 2023 9:47PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿਲੀ ਵਿੱਚ ਵਾਮਪੰਥੀ ਉਗ੍ਰਵਾਦ ‘ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ, ਸ਼੍ਰੀ ਅਜੈ ਕੁਮਾਰ ਮਿਸ਼ਰਾ ਅਤੇ ਸ਼੍ਰੀ ਨਿਸ਼ਿਥ ਪ੍ਰਮਾਣਿਕ, ਕਮੇਟੀ ਵਿੱਚ ਸ਼ਾਮਲ ਸੰਸਦ ਦੇ ਦੋਹਾ  ਸਦਨਾਂ ਦੇ ਮੈਂਬਰ, ਕੇਂਦਰੀ ਗ੍ਰਹਿ ਸਕੱਤਰ, ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਡਾਇਰੈਕਟਰ ਜਨਰਲ ਅਤੇ ਗ੍ਰਹਿ ਮੰਤਰਾਲੇ ਅਤੇ ਸੰਬੰਧਿਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। 

https://ci4.googleusercontent.com/proxy/-1zwPk4MXSZCkSjJYpi5PmD2BQ_hBouoFh2QnxR0UHiA9-6EePWpGa6OVAnvhANweBbPWHFbtAaZw0AjZVC8IVcZBAR2jlRUthmJRbMF3Vs1w6iDAURpTvCQCQ=s0-d-e1-ft#https://static.pib.gov.in/WriteReadData/userfiles/image/image001S4ZH.jpg

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ “ਆਤਮਨਿਰਭਰ ਨਵੇਂ ਭਾਰਤ” ਵਿੱਚ ਹਿੰਸਾ ਅਤੇ ਵਾਮਪੰਥੀ ਉਗ੍ਰਵਾਦੀ ਵਿਚਾਰ ਦੀ ਕੋਈ ਜਗ੍ਹਾ ਨਹੀਂ ਹੈ ਅਤੇ ਸਾਡੀ ਸਰਕਾਰ ਨੇ ਇਸ ਦਿਸ਼ਾ ਵਿੱਚ ਜ਼ੀਰੋ ਟੌਲਰੇਂਸ ਦੀ ਨੀਤੀ ਅਪਣਾਈ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਨੇ ਵਾਮਪੰਥੀ ਉਗ੍ਰਵਾਦ ਨਾਲ ਨਿਪਟਨ ਲਈ ਬਣਾਈ ਗਈ ਨੀਤੀ ਦੇ ਤਿੰਨ ਪ੍ਰਮੁੱਖ ਥੰਮ੍ਹ ਹਨ- ਉਗ੍ਰਵਾਦੀ ਹਿੰਸਾ ‘ਤੇ Ruthless Approach ਦੇ ਨਾਲ ਲਗਾਮ ਕੱਸਣਾ, ਕੇਂਦਰ –ਰਾਜ ਦਰਮਿਆਨ ਬਿਹਤਰ ਤਾਲਮੇਲ ਅਤੇ ਵਿਕਾਸ ਨਾਲ ਜਨ-ਭਾਗੀਦਾਰੀ ਦੇ ਰਾਹੀਂ ਵਾਮਪੰਥੀ ਉਗ੍ਰਵਾਦ ਦੇ ਪ੍ਰਤੀ ਸਮਰਥਨ ਖਤਮ ਕਰਨਾ ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਤਿੰਨ-ਪੱਖੀ ਰਣਨੀਤੀ ਤੋਂ ਪਿਛਲੇ 8 ਵਰ੍ਹਿਆਂ ਵਿੱਚ ਵਾਮਪੰਥੀ ਉਗ੍ਰਵਾਦ ‘ਤੇ ਲਗਾਮ ਕੱਸਣ ਵਿੱਚ ਇਤਿਹਾਸਿਕ ਸਫਲਤਾ ਮਿਲੀ ਹੈ, ਜਿਵੇ ਕਿ----

  • ਕਰੀਬ 04 ਦਹਾਕਿਆਂ ਦੇ ਬਾਅਦ ਪਹਿਲੀ ਵਾਰ ਸਾਲ 2022 ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੀ ਮੌਤ ਦੀ ਸੰਖਿਆ 100 ਤੋਂ ਘੱਟ ਰਹੀ।

  • ਵਾਮਪੰਥੀ ਉਗ੍ਰਵਾਦ ਨਾਲ ਸੰਬੰਧਿਤ ਹਿੰਸਕ ਘਟਨਾਵਾਂ ਵਿੱਚ ਸਾਲ 2010 ਦੇ ਉੱਚ ਪੱਧਰ ‘ਤੇ 2022 ਵਿੱਚ 76% ਦੀ ਕਮੀ।

  • ਵਾਮਪੰਥੀ ਉਗ੍ਰਵਾਦ ਦੀਆਂ ਘਟਨਾਵਾਂ ਵਿੱਚ ਜਾਨ ਗਵਾਉਣ ਵਾਲੇ ਨਗਾਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਸੰਖਿਆ ਸਾਲ 2010 ਦੇ ਸਭ ਤੋਂ ਉੱਚ ਪੱਧਰ 1005 ਤੋਂ 90% ਘਟਕੇ ਸਾਲ 2022 ਵਿੱਚ 98 ਰਹਿ ਗਈ ਅਤੇ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ 90 ਤੋਂ ਘਟ ਕੇ 45 ਰਹਿ ਗਈ ਹੈ ।

  • ਵਾਮਪੰਥੀ ਉਗ੍ਰਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ  ਜ਼ਿਲ੍ਹਿਆਂ ਦੀ ਸੰਖਿਆ ਅਪ੍ਰੈਲ-2018 ਵਿੱਚ 25 ਤੋਂ ਘਟਕੇ 30 ਅਤੇ ਜੁਲਾਈ-2021 ਤੋਂ ਘਟਕੇ 25 ਰਹਿ ਗਈ ਹੈ।

  • ਸੁਰੱਖਿਆ ਸੰਬੰਧੀ ਖਰਚ (SRE)  ਯੋਜਨਾ ਦੇ ਜ਼ਿਲ੍ਹਿਆਂ ਦੀ ਸੰਖਿਆ 126 ਤੋਂ ਅਪ੍ਰੈਲ-2018 ਵਿੱਚ ਘਟਕੇ 90 ਰਹਿ ਗਈ ਅਤੇ ਜੁਲਾਈ-2021 ਤੋਂ ਇਹ ਘਟਕੇ 70 ਰਹਿ ਗਈ ਹੈ।

  • ਸਾਲ 2019 ਤੋਂ ਹੁਣ ਤੱਕ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਇਲਾਕੀਆਂ ਵਿੱਚ 175 ਨਵੇਂ ਕੈਂਪ ਸਥਾਪਿਤ ਕਰਕੇ ਸੁਰੱਖਿਆ ਵੈਕਿਊਮ ਨੂੰ ਘੱਟ ਕਰਨ ਅਤੇ ਟੌਪ ਲੀਡਰਸ਼ਿਪ ਨੂੰ ਅਕਿਰਿਆਸ਼ੀਲ ਕਰਕੇ ਵਾਮਪੰਥੀ ਉਗ੍ਰਵਾਦ ਦੀ ਰੀੜ੍ਹ ਦੀ ਹੱਡੀ ਨੂੰ ਤੋੜਣ ਵਿੱਚ ਸੁਰੱਖਿਆ ਬਲਾਂ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਨੇ ਨਵੇਂ-ਨਵੇਂ ਇਨੋਵੈਟਿਵ ਤਰੀਕਿਆਂ ਨਾਲ ਨਕਸਲੀਆਂ ਨੂੰ ਘੇਰਿਆ ਹੈ ਅਤੇ ਇਸੇ ਨੀਤੀ ਦੇ ਤਹਿਤ ਫਰਵਰੀ, 2022 ਵਿੱਚ ਝਾਰਖੰਡ ਦੇ ਲੋਹਦਰਗਾ ਜ਼ਿਲ੍ਹੇ ਵਿੱਚ ਨਵ ਸਥਾਪਿਤ ਸੁਰੱਖਿਆ ਕੈਂਪਾਂ ਦੇ ਰਾਹੀਂ 13-ਦਿਨੀਂ ਸੰਯੁਕਤ ਅਭਿਯਾਨ ਨੂੰ ਕਈ ਸਫਲਤਾਵਾਂ ਮਿਲੀਆ।

https://ci3.googleusercontent.com/proxy/8zjxgcS6utksiguEkR_MvVAsn7HOo4Hf9hOU_oy5CasmhtAuDXqaI10FqrtijIsB9Taw-7b-jYXTULVD7qmCmyLyPIIGEuQLyXixpYSXlbArTqdiTzl1wN3TFw=s0-d-e1-ft#https://static.pib.gov.in/WriteReadData/userfiles/image/image0026SRJ.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਾਪਮੰਥੀ ਉਗ੍ਰਵਾਦੀਆਂ ਦੀ ਵਿੱਤ ਚੌਕਿੰਗ ਟੈਕਸ ਇਨ੍ਹਾਂ ਦੇ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਾਮਪੰਥੀ ਉਗ੍ਰਵਾਦ-ਪ੍ਰਭਾਵਿਤ ਖੇਤਰਾਂ ਵਿੱਚ ਆਪਰੇਸ਼ਨ ਵਿੱਚ ਮਦਦ ਅਤੇ ਸਾਡੇ ਨੌਜਵਾਨਾਂ ਦੀ ਜਾਨ ਬਚਾਉਣ ਲਈ ਬੀਐੱਸਐੱਫ ਏਅਰਵਿੰਗ ਨੂੰ ਸਸ਼ਕਤ ਕੀਤਾ ਗਿਆ ਹੈ ਜਿਸ ਦੇ ਲਈ ਪਿਛਲੇ ਇੱਕ ਸਾਲ ਵਿੱਚ ਨਵੇਂ ਪਾਇਲਟ ਅਤੇ ਇੰਜੀਨੀਅਰ ਦੀ ਨਿਯੁਕਤੀ ਹੋਈ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸੇ ਵੀ ਦਲ ਅਤੇ ਵਿਚਾਰਧਾਰਾ ਦੇ ਭੇਦਭਾਵ ਦੇ ਬਿਨਾ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਰਾਜਾਂ ਦੇ ਨਾਲ ਤਾਲਮੇਲ ਬਿਹਤਰ ਕਰਨ ਲਈ ਅਨੇਕ ਸਫਲ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਪ੍ਰਭਾਵਿਤ ਰਾਜਾਂ ਨੂੰ ਬਿਨਾ ਭੇਦਭਾਵ ਦੇ ਪੁਲਿਸ ਬਲਾਂ ਦੇ ਆਧੁਨਿਕੀਕਰਣ, ਫੋਰਟੀਫਾਈਡ ਪੁਲਿਸ ਸਟੇਸ਼ਨ ਨਿਰਮਾਣ ਆਦਿ ਲਈ ਸਾਰੇ ਸੰਸਾਧਨ ਉਪਲਬਧ ਕਰਵਾ ਰਹੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਦੇ ਨਾਲ ਹੀ ਵਾਮਪੰਥੀ ਉਗ੍ਰਵਾਦ-ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਵਿਕਾਸ ਮੋਦੀ ਸਰਕਾਰ ਦੀ ਨੀਤੀ ਦਾ ਮੁੱਖ ਟੀਚਾ ਹੈ ਅਤੇ ਸਰਕਾਰ ਇਨ੍ਹਾਂ ਖੇਤਰਾਂ ਦੇ ਵਿਆਪਕ ਵਿਕਾਸ ਲਈ ਕਈ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਭਾਰਤ ਸਰਕਾਰ ਦੀ ਫਲੈਗਸ਼ਿਪ ਯੋਜਨਾਵਾਂ ਦੇ ਨਾਲ ਹੀ ਕਈ ਖਾਸ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੜਕ ਸੰਪਰਕ ਨੂੰ ਬਿਹਤਰ ਕਰਨ ਲਈ 17462 ਕਿਲੋਮੀਟਰ ਸੜਕਾਂ ਦੀ ਮਨੂਜ਼ਰੀ ਦਿੱਤੀ ਗਈ ਹੈ ਜਿਸ ਵਿੱਚੋਂ ਕਰੀਬ 11811 ਕਿਲੋਮੀਟਰ ਸੜਕਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਜਨਜਾਤੀ ਬਹੁਲ ਬਲਾਕਸ ਵਿੱਚ ਏਕਲਵਯ ਸਕੂਲ ਖੋਲ੍ਹਣ ਨੂੰ ਅਗਸਤ-2019 ਤੋਂ ਤਰਜੀਹ ਖੇਤਰ ਵਿੱਚ ਰੱਖਿਆ ਗਿਆ ਹੈ ਅਤੇ ਇਸ ਵਿੱਚ ਪਹਿਲੇ, 21 ਸਾਲ ਦੀ ਮਿਆਦ ਦੇ ਦੌਰਾਨ, ਪ੍ਰਵਾਨਗੀ 142 ਦੀ ਤੁਲਨਾ ਵਿੱਚ 2019 ਦੇ ਬਾਅਦ ਪਿਛਲੇ 3 ਵਰ੍ਹਿਆਂ ਦੇ ਦੌਰਾਨ ਹੀ 103 EMRS ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ, ਵਾਮਪੰਥੀ ਉਗ੍ਰਵਾਦ ਨਾਲ ਪ੍ਰਭਾਵਿਤ 90 ਜ਼ਿਲ੍ਹਿਆਂ ਵਿੱਚ 245 ਏਕਲਵਯ ਸਕੂਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ 121 ਕਾਰਜਸ਼ੀਲ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਥਾਨਕ ਨਾਗਰਿਕਾਂ ਦੇ ਵਿੱਤੀ ਸਮਾਵੇਸ਼ਨ ਲਈ ਵਾਮਪੰਥੀ ਉਗ੍ਰਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਿਛਲੇ 08 ਵਰ੍ਹਿਆਂ ਵਿੱਚ 1258 ਬੈਂਕ ਸ਼ਾਖਾਵਾਂ ਅਤੇ 1348 ATMs ਖੋਲ੍ਹੇ ਗਏ ਹਨ। ਇਸ ਦੇ ਇਲਾਵਾ ਵਾਮਪੰਥੀ ਉਗ੍ਰਵਾਦ  ਨਾਲ ਪ੍ਰਭਾਵਿਤ 90 SRE ਜ਼ਿਲ੍ਹਿਆਂ ਵਿੱਚ ਹਰ ਗ੍ਰਾਮ ਪੰਚਾਇਤ ਵਿੱਚ 3 ਕਿਲੋਮੀਟਰ ਦੇ ਦਾਅਰੇ ਵਿੱਚ ਪੋਸਟ ਆਫਿਸ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਪਿਛਲੇ 08 ਵਰ੍ਹਿਆਂ ਵਿੱਚ 4903 ਪੋਸਟ ਆਫਿਸ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ 3114 ਪੋਸਟ ਆਫਿਸ ਪਿਛਲੇ ਇੱਕ ਵਿੱਤੀ ਸਾਲ ਵਿੱਚ ਹੀ ਖੋਲ੍ਹੇ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਕਿੱਲ ਡਿਵਲਪਮੈਂਟ ਸਕੀਮ ਦੇ ਸਕੋਪ ਨੂੰ ਸਾਲ 2016 ਵਿੱਚ 34 ਜ਼ਿਲ੍ਹਿਆਂ ਤੋਂ ਵਧਾ ਕੇ 47 ਜ਼ਿਲ੍ਹਿਆਂ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਤਹਿਤ 47 ITIs ਅਤੇ 68 SDCs ਨੂੰ ਮਨਜ਼ੂਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 43 ITIs ਅਤੇ 38 SDCs ਕਾਰਜਸ਼ੀਲ ਹਨ। ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਆਪਣੇ ਬਹੁਮੁੱਲ ਵਿਚਾਰ ਦਿੱਤੇ ਅਤੇ ਵਾਮਪੰਥੀ ਉਗ੍ਰਵਾਦ ਨਾਲ ਲੜਨ ਦੇ ਮੋਦੀ ਸਰਕਾਰ ਦੇ ਯਤਨਾਂ ਦੀ ਸਰਾਹਨਾ ਕੀਤੀ

*****

ਆਰਕੇ/ਏਵਾਈ/ਏਕੇਐੱਸ/ਆਰਆਰ/ਏਐੱਸ



(Release ID: 1897571) Visitor Counter : 130