ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਤਰ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਜਾਸਿਮ ਬਿਨ ਸੈਫ ਅਲ ਸੁਲਾਯਤੀ ਨਾਲ ਮੁਲਾਕਾਤ ਕੀਤੀ
प्रविष्टि तिथि:
07 FEB 2023 8:10PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਕਤਰ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਜਾਸਿਮ ਬਿਨ ਸੈਫ ਅਲ ਸੁਲਾਯਤੀ ਦੀ ਅਗਵਾਈ ਹੇਠ ਆਏ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਕੀਤੀ।

ਇਸ ਮੀਟਿੰਗ ਵਿੱਚ ਟਿਕਾਊ ਆਵਾਜਾਈ ਢਾਂਚੇ ਦੇ ਵਿਕਾਸ ਨਾਲ ਸੰਬੰਧਿਤ ਖੇਤਰਾਂ ਅਤੇ ਸਮਰੱਥਾ ਨਿਰਮਾਣ ਨੂੰ ਲੈ ਕੇ ਵਿਚਾਰਾਂ ਅਤੇ ਮਤਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਟਿਕਾਊ ਵਿਕਲਪਿਕ ਸਵੱਛ ਅਤੇ ਹਰਿਤ ਈਂਧਣ, ਬਿਜਲੀ ਗਤੀਸ਼ੀਲਤਾ ਵਿੱਚ ਟੈਕਨੋਲੋਜੀ ਸਾਂਝਾ ਕਰਨ ਅਤੇ ਯਾਤਰੀ ਅਤੇ ਮਾਲ ਦੀ ਆਵਾਜਾਈ ਲਈ ਨਵੀਂ ਟ੍ਰਾਂਸਪੋਰਟ ਟੈਕਨੋਲੋਜੀਆਂ ਦੇ ਵਿਕਾਸ ‘ਤੇ ਵੀ ਚਰਚਾ ਕੀਤੀ ਗਈ।

ਇਸ ਮੀਟਿੰਗ ਨੇ ਟ੍ਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਦੇ ਖੇਤਰ ਵਿੱਚ ਸਮਕਾਲੀਨ ਚੁਣੌਤੀਆਂ ਦੇ ਪ੍ਰਭਾਵੀ ਸਮਾਧਾਨ ਲਈ ਕਤਰ ਦੇ ਨਾਲ ਭਾਰਤ ਦੀ ਨਿਰੰਤਰ ਸਾਂਝੇਦਾਰੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮਾਰਗ ਵੀ ਪ੍ਰਸ਼ਸਤ ਕੀਤਾ ।

****
ਐੱਮਜੇਪੀਐੱਸ
(रिलीज़ आईडी: 1897247)
आगंतुक पटल : 153