ਵਿੱਤ ਮੰਤਰਾਲਾ
ਡਾਇਰੈਕਟੋਰੇਟ ਜਨਰਲ ਆਫ਼ ਜੀਐਸਟੀ ਇੰਟੈਲੀਜੈਂਸ (ਡੀਜੀਜੀਆਈ) ਅਤੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (ਐੱਨਐੱਫਐੱਸਯੂ) ਨੇ ਡਿਜੀਟਲ ਫੋਰੈਂਸਿਕ ਲੈਬਾਰਟਰੀਆਂ ਸਥਾਪਤ ਕਰਨ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ
Posted On:
07 FEB 2023 3:46PM by PIB Chandigarh
ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਅਤੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (ਐੱਨਐੱਫਐੱਸਯੂ) ਨੇ ਅੱਜ ਡਿਜੀਟਲ ਫੋਰੈਂਸਿਕ ਲੈਬਾਰਟਰੀਆਂ ਸਥਾਪਿਤ ਕਰਨ ਦੇ ਨਾਲ-ਨਾਲ ਡਿਜੀਟਲ ਫੋਰੈਂਸਿਕ ਦੇ ਖੇਤਰ ਵਿੱਚ ਜਾਣਕਾਰੀ ਅਤੇ ਗਿਆਨ ਦਾ ਆਦਾਨ-ਪ੍ਰਦਾਨ, ਤਕਨੀਕੀ ਤਰੱਕੀ ਅਤੇ ਹੁਨਰ ਵਿਕਾਸ ਲਈ ਇੱਕ ਸਹਿਮਤੀ ਪੱਤਰ (ਐੱਮ.ਓ.ਯੂ.) 'ਤੇ ਹਸਤਾਖਰ ਕੀਤੇ ਗਏ ਸਨ। ਇਸ ਸਹਿਮਤੀ ਪੱਤਰ 'ਤੇ ਸ੍ਰੀ ਸੁਰਜੀਤ ਭੁਜਬਲ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਡੀ.ਜੀ.ਜੀ.ਆਈ. ਅਤੇ ਡਾ: ਜੇ.ਐਮ. ਵਿਆਸ, ਵਾਈਸ ਚਾਂਸਲਰ, NFSU, ਗਾਂਧੀਨਗਰ ਨੇ ਹਸਤਾਖਰ ਕੀਤੇ ਹਨ।
ਡੀਜੀਜੀਆਈ ਸੰਬਧਿਤ ਸੂਚਨਾਵਾਂ ਨਾਲ ਸੰਗ੍ਰਹ ਅਤੇ ਪ੍ਰਸਾਰ ਦੇ ਲਈ ਜੀਐੱਸਟੀ ਦੀ ਚੋਰੀ ਰੋਕਣ ਲਈ ਲੋੜੀਦੇ ਉਪਾਅ ਕਰਨ ਦੇ ਲਈ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਲਈ ਸਿਖਰਲੀ ਖੁਫੀਆ ਸੰਸਥਾ ਹੈ। ਐੱਨਐੱਫਐੱਸਯੂ ਫੋਰੈਂਸਿਕ ਵਿਗਿਆਨ ਅਤੇ ਸੰਬੰਧਿਤ ਖੇਤਰਾਂ ਵਿੱਚ ਅਧਿਐਨ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਸੰਸਦ ਦੀ ਪ੍ਰਵਾਨਗੀ ਨਾਲ ਸਥਾਪਿਤ ਰਾਸ਼ਟਰੀ ਮਹੱਤਵ ਦਾ ਇੱਕ ਸੰਸਥਾ ਹੈ। ਐੱਨਐੱਫਐੱਸਯੂ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਪਹਿਲਾ ਅਤੇ ਇੱਕੋ ਇੱਕ ਸੰਸਥਾ ਹੈ ਅਤੇ ਇਸ ਕੋਲ ਡਿਜੀਟਲ ਫੋਰੈਂਸਿਕ ਦੇ ਖੇਤਰ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੇ ਨਾਲ-ਨਾਲ ਡਿਜੀਟਲ ਸਬੂਤਾਂ ਦਾ ਅਧਿਐਨ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਵਿਲੱਖਣ ਸਮਰੱਥਾ ਹੈ। ਇਸ ਨੇ ਕਈ ਰਾਸ਼ਟਰੀ ਏਜੰਸੀਆਂ ਜਿਵੇਂ ਕਿ ਐਨਫੋਰਸਮੈਂਟ ਡਾਇਰੈਕਟੋਰੇਟ, ਡੀਆਰਡੀਓ ਅਤੇ ਕੇਂਦਰੀ ਜਾਂਚ ਬਿਊਰੋ ਆਦਿ ਦੇ ਨਾਲ-ਨਾਲ ਕਈ ਦੇਸ਼ਾਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਨਾਲ ਡਿਜੀਟਲ ਫੋਰੈਂਸਿਕ ਦੇ ਖੇਤਰ ਵਿੱਚ ਸਹਿਯੋਗ ਨੂੰ ਯਕੀਨੀ ਬਣਾਇਆ ਹੈ।
.
ਸੀਬੀਆਈਸੀ ਦੀ ਪ੍ਰਮੁੱਖ ਜਾਂਚ ਸ਼ਾਖਾ ਹੋਣ ਦੇ ਨਾਤੇ ਡੀਜੀਜੀਆਈ ਵੱਡੇ ਪੱਧਰ 'ਤੇ ਟੈਕਸ ਚੋਰੀ ਦਾ ਪਰਦਾਫਾਸ਼ ਕਰਨ ਅਤੇ ਜਾਅਲੀ ਇਨਵੌਇਸ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਇਹਨਾਂ ਮਾਮਲਿਆਂ ਵਿੱਚ ਕਈ ਮਾਸਟਰਮਾਈਂਡਾਂ ਨੂੰ ਗ੍ਰਿਫਤਾਰ ਕਰਨ ਲਈ ਡੇਟਾ ਵਿਸ਼ਲੇਸ਼ਣਾਤਮਕ ਸਾਧਨਾਂ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦੇ ਵਿਸ਼ਾਲ ਸਪੈਕਟ੍ਰਮ ਦੀ ਵਰਤੋਂ ਕਰਦਾ ਹੈ। ਇਹ ਐੱਮਓਯੂ ਜਾਂਚ ਅਤੇ ਡਿਜੀਟਲ ਫੋਰੈਂਸਿਕ ਦੇ ਖੇਤਰ ਵਿੱਚ ਡੀਜੀਜੀਆਈ ਦੇ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ ਅਤੇ ਪ੍ਰਭਾਵਸ਼ਾਲੀ ਮੁਕੱਦਮਾ ਚਲਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਏਜੰਸੀ ਦੀ ਮਦਦ ਕਰੇਗਾ। ਗੰਭੀਰ ਟੈਕਸ ਅਪਰਾਧੀਆਂ ਦੀ ਤੁਰੰਤ ਅਤੇ ਪ੍ਰਭਾਵੀ ਸਜ਼ਾ ਨਾ ਸਿਰਫ਼ ਸਰਕਾਰੀ ਮਾਲੀਏ ਨੂੰ ਯਕੀਨੀ ਬਣਾਉਂਦੀ ਹੈ ਅਤੇ ਲੀਕੇਜ਼ ਨੂੰ ਰੋਕਦੀ ਹੈ, ਸਗੋਂ ਇਮਾਨਦਾਰ ਟੈਕਸਦਾਤਾਵਾਂ ਲਈ ਨਿਰਪੱਖ ਟੈਕਸ ਪ੍ਰਣਾਲੀ ਨੂੰ ਯਕੀਨੀ ਬਣਾ ਕੇ ਕਾਰੋਬਾਰ ਨੂੰ ਵੀ ਸੁਖਾਲਾ ਬਣਾਉਂਦਾ ਹੈ। ਇਹ ਡੀਜੀਜੀਆਈ ਲਈ ਡਿਜੀਟਲ ਫੋਰੈਂਸਿਕ ਦੇ ਖੇਤਰ ਵਿੱਚ ਲੋੜੀਂਦਾ ਭੌਤਿਕ ਬੁਨਿਆਦੀ ਢਾਂਚਾ, ਹੁਨਰ ਸੈੱਟ ਅਤੇ ਜਾਣਕਾਰੀ ਹਾਸਲ ਕਰਨ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
ਇਹ ਸਹਿਮਤੀ ਪੱਤਰ ਨਾਲ ਡੀਜੀਜੀਆਈ ਅਤੇ ਐੱਨਐੱਫਐੱਸਯੂ ਨੂੰ ਡਿਜੀਟਲ ਫੋਰੈਂਸਿਕ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰਨ ਦੇ ਨਾਲ-ਨਾਲ ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਸਹਿਯੋਗ ਕਰਨ ਅਤੇ ਇੱਕ ਦੂਜੇ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਏਗਾ।
************
ਐੱਮਜੀ/ਏਐੱਮ/ਆਰਆਰਐੱਸ
(Release ID: 1897234)
Visitor Counter : 144