ਸੈਰ ਸਪਾਟਾ ਮੰਤਰਾਲਾ
azadi ka amrit mahotsav

ਜੀ20 ਦੇ ਤਹਿਤ ਟੂਰਿਜ਼ਮ ਵਰਕਸ਼ਾਪ ਗਰੁੱਪ ਦੀ ਪਹਿਲੀ ਮੀਟਿੰਗ ਕਲ੍ਹ ਗੁਜਰਾਤ ਦੇ ਕੱਛ ਦੇ ਰਣ ਵਿੱਚ ਸ਼ੁਰੂ ਹੋਵੇਗੀ

Posted On: 06 FEB 2023 7:15PM by PIB Chandigarh

ਗੁਜਰਾਤ ਵਿੱਚ ਕੱਛ ਦੇ ਰਣ ਦੀ ਲੁਭਾਵਨੀ ਸਫੇਦ ਰੇਤ ਦੇ ਪਿਛੋਕੜ ਵਿੱਚ ਜੀ20 ਦੇਸ਼ਾਂ ਦੇ ਟੂਰਿਜ਼ਮ ਖੇਤਰ ਦੇ ਪ੍ਰਤੀਨਿਧੀਆਂ ਦੀ ਮੀਟਿੰਗ 7-9 ਫਰਵਰੀ 2023 ਦੇ ਦੌਰਾਨ ਆਯੋਜਿਤ ਕੀਤੀ ਜਾਵੇਗੀ। ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਅੱਜ ਮੀਟਿੰਗ ਸਥਾਨ ਧੋਰਡੋ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਟੂਰਿਜ਼ਮ ਮੰਤਰਾਲੇ ਦੁਆਰਾ ਆਯੋਜਿਤ ਜੀ20 ਦੇ ਤਹਿਤ  ਟੂਰਿਜ਼ਮ ਵਰਕਸ਼ਾਪ ਦੀ ਪਹਿਲੀ ਮੀਟਿੰਗ ਕਲ੍ਹ ਤੋਂ ਸ਼ੁਰੂ ਹੋ ਰਹੀ ਹੈ

ਜਿਸ ਵਿੱਚ 100 ਤੋਂ ਅਧਿਕ ਪ੍ਰਤੀਨਿਧੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰੂਸ਼ੋਤਮ ਰੂਪਾਲਾ, ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ ਹਿੱਸਾ ਲੈਣਗੇ। ਮੀਟਿੰਗ ਵਿੱਚ ਜੀ20 ਮੈਂਬਰ ਦੇਸ਼ਾਂ, ਸੱਦਾ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀ ਵੀ ਮੌਜੂਦ ਰਹਿਣਗੇ।

ਸਕੱਤਰ ਨੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇ ਅਵਸਰ ‘ਤੇ ਟੂਰਿਜ਼ਮ ਮੰਤਰਾਲੇ ਨੇ ਵੱਖ-ਵੱਖ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚ ਨ ਕੇਵਲ ਸਰਕਾਰੀ ਪੱਧਰ ਦੇ ਹਿਤਧਾਰਕ, ਬਲਕਿ ਯਾਤਰਾ-ਕਾਰੋਬਾਰ ਅਤੇ ਪ੍ਰਾਹੁਣਚਾਰੀ ਖੇਤਰ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ।

ਮੰਤਰਾਲੇ ਅਪ੍ਰੈਲ/ਮਈ 2023 ਵਿੱਚ ਨਵੀਂ ਦਿੱਲੀ ਵਿੱਚ ਪਹਿਲੇ ਗਲੋਬਲ ਟੂਰਿਜ਼ਮ ਨਿਵੇਸ਼ਕ ਸ਼ਿਖਰ ਸੰਮੇਲਨ (ਜੀਟੀਆਈਐੱਸ) ਦਾ ਆਯੋਜਨ ਕਰੇਗਾ। ਜੀਟੀਆਈਐੱਸ ਦਾ ਉਦੇਸ਼ ਟੂਰਿਜ਼ਮ ਇਨਫ੍ਰਾਸਟ੍ਰਕਚਰ , ਟੈਕਨੋਲੋਜੀ, ਕੌਸ਼ਲ ਵਿਕਾਸ, ਸਟਾਰਟਅਪ ਅਤੇ ਅਨੇਕ ਨਿਵੇਸ਼ ਦੇ ਨਾਲ-ਨਾਲ ਭਾਰਤੀ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਗਲੋਬਲ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।

ਜੂਨ ਵਿੱਚ ਗੋਆ ਵਿੱਚ ਮੰਤਰੀ ਪੱਧਰ ਮੀਟਿੰਗ ਦੇ ਨਾਲ ਜੀ20 ਸੀਈਓ ਫੋਰਮ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਵਿਸ਼ਵ ਯਾਤਰਾ ਅਤੇ ਟੂਰਿਜ਼ਮ ਪਰਿਸ਼ਦ (ਡਬਲਿਊਟੀਟੀਸੀ) ਅਤੇ ਡਬਲਿਊਟੀਟੀਸੀ (ਭਾਰਤ ਪਹਿਲ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਟੂਰਿਜ਼ਮ ਮੰਤਰਾਲੇ  ਮਈ ਅਤੇ ਜੂਨ, 2023 ਵਿੱਚ ਸਾਹਸਿਕ ਟੂਰਿਜ਼ਮ ‘ਤੇ ਕ੍ਰਮਵਾਰ ਐੱਮਆਈਸੀਈ ਗਲੋਬਲ ਸੰਮੇਲਨ ਅਤੇ ਪ੍ਰੋਗਰਾਮ ਆਯੋਜਿਤ ਕਰਨਗੇ।

ਭਾਰਤ ਦੀ ਜੀ-20 ਪ੍ਰਧਾਨਗੀ ਦੇ ਦੌਰਾਨ ਟੂਰਿਜ਼ਮ ਖੇਤਰ ਲਈ ਪੰਜ ਪ੍ਰਾਥਮਿਕਤਾ ਵਾਲੇ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਟੂਰਿਜ਼ਮ ਖੇਤਰ ਦੇ ਪਰਿਵਤਰਨ ਨੂੰ ਗਤੀ ਦੇਣ ਲਈ ਪ੍ਰਮੁੱਖ ਅਧਾਰ ਕਾਲਮ ਹੋਣਗੇ ਅਤੇ 2030 ਦੇ ਟਿਕਾਊ ਵਿਕਾਸ ਟੀਚਿਆਂ ਨੂੰ  ਪ੍ਰਾਪਤ ਕਰਨਗੇ। ਪੰਜ ਪ੍ਰਾਥਮਿਕਤਾ ਵਾਲੇ ਖੇਤਰ ਨਿਮਨ ਹਨ:

ਹਰਿਤ ਟੂਰਿਜ਼ਮ “ਇੱਕ ਟਿਕਾਊ, ਜ਼ਿੰਮੇਦਾਰ ਅਤੇ ਲਚੀਲੇ ਟੂਰਿਜ਼ਮ ਖੇਤਰ ਲਈ ਟੂਰਿਜ਼ਮ ਖੇਤਰ ਨੂੰ ਹਰਿਆਲੀ ਨਾਲ ਜੁੜਣ ਦਾ ਕਾਰਜ ਹੈ”।

ਡਿਜੀਟਲੀਕਰਨ “ ਟੂਰਿਜ਼ਮ ਖੇਤਰ ਵਿੱਚ ਮੁਕਾਬਲੇਬਾਜ਼ੀ, ਸਮਾਵੇਸ਼ਨ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਡਿਜੀਟਲੀਕਰਨ ਦੀ ਸ਼ਕਤੀ ਦਾ ਉਪਯੋਗ ਕਰਨਾ”

ਕੌਸ਼ਲ “ ਟੂਰਿਜ਼ਮ ਖੇਤਰ ਵਿੱਚ ਨੌਕਰੀਆਂ ਅਤੇ ਉੱਦਮੀਤਾ ਲਈ ਕੌਸ਼ਲ ਦੇ ਨਾਲ ਨੌਜਵਾਨਾਂ ਨੂੰ ਸਸ਼ਕਤ ਬਣਾਇਆ”

ਟੂਰਿਜ਼ਮ ਐੱਮਐੱਸਐੱਮਈ “ਟੂਰਿਜ਼ਮ ਖੇਤਰ ਵਿੱਚ ਇਨੋਵੇਸ਼ਨ ਅਤੇ ਗਤੀਸ਼ੀਲਤਾ ਲਿਆਉਣ ਲਈ ਟੂਰਿਜ਼ਮ ਐੱਮਐੱਸਐੱਮਈ/ਸਟਾਰਟਅਪ/ਨਿਜੀ ਖੇਤਰ ਦਾ ਪੋਸ਼ਣ”

ਮੰਜ਼ਿਲ ਪ੍ਰਬੰਧਨ “ਐੱਸਡੀਜੀ ‘ਤੇ ਜਾਰੀ ਕੀਤੇ ਗਏ ਸਮੁੱਚੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਮੰਜ਼ਿਲਾਂ ਦੇ ਰਣਨੀਤਿਕ ਪ੍ਰਬੰਧਨ ‘ਤੇ ਪੁਨਰਵਿਚਾਰ”

ਟੂਰਿਜ਼ਮ ਸਕੱਤਰ ਨੇ ਇਹ ਵੀ ਕਿਹਾ ਕਿ ਗ੍ਰਾਮੀਣ ਟੂਰਿਜ਼ਮ ‘ਤੇ ਕੇਂਦ੍ਰਿਤ ਦੋ ਪ੍ਰੋਗਰਾਮ ਅਤੇ  ਪੁਰਾਤੱਤਵ ਟੂਰਿਜ਼ਮ ਨੂੰ ਹੁਲਾਰਾ ਦੇਣਾ ਤਿੰਨ ਦਿਨੀਂ ਆਯੋਜਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ। ਸ਼੍ਰੀ ਸਿੰਘ ਨੇ ਕਿਹਾ ਕਿ ਗ੍ਰਾਮੀਣ ਟੂਰਿਜ਼ਮ ਵਿੱਚ ਸਥਾਨਕ ਅਰਥਿਕ ਵਿਕਾਸ, ਸਮਾਜਿਕ ਪਰਿਵਤਰਨ ਅਤੇ ਸਮਾਵੇਸ਼ੀ ਸਮੁਦਾਇਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਦੀ ਉੱਚ ਸਮਰੱਥਾ ਹੈ।

ਗ੍ਰਾਮੀਣ ਟੂਰਿਜ਼ਮ ਗ੍ਰਾਮੀਣ ਮੁੱਲ ਅਤੇ ਪਿੰਡਾਂ ਦੇ ਨਾਲ-ਨਾਲ ਉਨ੍ਹਾਂ ਦੇ ਸੰਬੰਧਿਤ ਪਰਿਦ੍ਰਿਸ਼, ਗਿਆਨ ਪ੍ਰਣਾਲੀ, ਜੈਵਿਕ ਅਤੇ ਸੱਭਿਆਚਾਰ ਵਿਭਿੰਨਤਾ, ਸਥਾਨਿਕ ਮੁੱਲਾਂ ਅਤੇ ਗਤੀਵਿਧੀਆਂ (ਖੇਤੀਬਾੜੀ, ਵਾਨਿਕੀ, ਪਸ਼ੂਧਨ ਅਤੇ/ਜਾਂ ਮੱਛੀ ਪਾਲਨ) ਦੀ ਰੱਖਿਆ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀ ਪਾਕਕੱਲਾ ਵੀ ਸ਼ਾਮਿਲ ਹੈ।  ਦੂਜੇ ਫੋਕਸ ਖੇਤਰ ਬਾਰੇ ਗੱਲ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਪੁਰਤੱਤਵ ਸਥਾਨਾਂ ਵਿੱਚ ਸਮ੍ਰਿੱਧ ਇਤਿਹਾਸਿਕ ਅਤੇ ਸੱਭਿਆਚਾਰ ਕਲਾਕ੍ਰਿਤੀਆਂ ਹਨ,

ਜੋ ਦੁਨੀਆ ਭਰ ਵਿੱਚ ਪ੍ਰਾਚੀਨ ਸੱਭਿਆਤਾ ਬਾਰੇ ਗਿਆਨਪੂਰਤੀ ਖੋਜ ਪ੍ਰਦਾਨ ਕਰਦੀਆਂ ਹਨ। ਟੂਰਿਜ਼ਮ ਨੂੰ ਪੁਰਾਤੱਤਵ ਸਥਾਨਾਂ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਵਾਹਕ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਵਿੱਚ ਕਿਸੇ ਮੰਜ਼ਿਲ ਦੀ ਸੱਭਿਆਚਾਰਕ ਵਿਰਾਸਤ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਅਤੇ ਸਥਾਨਿਕ ਸਮੁਦਾਇਕ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ 

ਵਿਜਿਟ ਇੰਡੀਆ ਈਅਰ 2023 ਪਹਿਲ ਇਸ ਸਾਲ 31 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇਸ ਦੀਆਂ ਕਈ ਵੱਡੀਆਂ ਯੋਜਨਾਵਾਂ ਅਤੇ ਗਤੀਵਿਧੀਆਂ ਹਨ। ਇਸ ਸਾਲ ਇੱਕ ਲੱਖ ਤੋਂ ਅਧਿਕ ਵਿਦੇਸ਼ੀ ਪ੍ਰਤੀਨਿਧੀ ਭਾਰਤ ਦਾ ਦੌਰਾ ਕਰਨਗੇ ਅਤੇ ਉਹ ਸਮਾਰਕਾਂ ਅਤੇ ਤਿਉਹਾਰਾਂ ਸਹਿਤ ਭਾਰਤ ਦੀ ਸਮ੍ਰਿੱਧ ਸੱਭਿਆਚਰ ਅਤੇ ਸੱਭਿਆਚਰਿਕ ਵਿਭਿੰਨਤਾ ਨੂੰ ਦੇਖ ਸਕਣਗੇ।

ਗੁਜਰਾਤ ਸਰਕਾਰ ਦੇ ਟੂਰਿਜ਼ਮ ਸਕੱਤਰ ਸ਼੍ਰੀ ਹਰਿਤ ਸ਼ੁਕਲਾ ਅਤੇ ਵਿਦੇਸ਼ ਮੰਤਰਾਲੇ ਵਿੱਚ ਆਈਸੀਸੀਆਰ ਦੇ ਡੀਡੀਜੀ ਸ਼੍ਰੀ ਅਭੈ ਕੁਮਾਰ ਵੀ ਸੰਵਾਦਦਾਤਾ ਸੰਮੇਲਨ ਦੇ ਦੌਰਾਨ ਉਪਸਥਿਤ ਸਨ।

****


(Release ID: 1896982) Visitor Counter : 194