ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੋਰੀਆ ਗਣਰਾਜ ਦੇ 108 ਬੋਧੀ 43 ਦਿਨਾਂ ਦੀ ਤੀਰਥ ਯਾਤਰਾ ਤਹਿਤ 1100 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕਰਨਗੇ


ਸੰਗਵੋਲ ਸੁਸਾਇਟੀ ਭਾਰਤ ਅਤੇ ਨੇਪਾਲ ਵਿੱਚ ਬੋਧੀ ਸਥਾਨਾਂ ਦੀ ਪੈਦਲ ਯਾਤਰਾ ਦਾ ਆਯੋਜਨ ਕਰੇਗੀ

ਭਾਰਤ ਦੀ ਜੀ-20 ਪ੍ਰਧਾਨਗੀ ਦਾ ਆਦਰਸ਼ ਵਾਕ ਬੋਧੀ ਸਿੱਖਿਆਵਾਂ ਦੇ ਅਨੁਰੂਪ: ਮਿਸਟਰ ਚਾਂਗ ਜਾਏ-ਬੋਕ, ਭਾਰਤ ਵਿੱਚ ਦੱਖਣੀ ਕੋਰੀਆ ਦੇ ਰਾਜਦੂਤ

Posted On: 06 FEB 2023 5:24PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਅੱਜ ਘੋਸ਼ਣਾ ਕੀਤੀ ਕਿ ਦੱਖਣੀ ਕੋਰੀਆ ਦੀ ਸੰਗਵੋਲ ਸੋਸਾਇਟੀ ਵਲੋਂ ਆਯੋਜਿਤ ਕੀਤੀ ਜਾ ਰਹੀ ਪੈਦਲ ਯਾਤਰਾ ਦੇ ਇੱਕ ਭਾਗ ਵਜੋਂ ਕੋਰੀਆ ਗਣਰਾਜ ਦੇ 108 ਬੋਧੀ ਤੀਰਥ ਯਾਤਰੀ 43 ਦਿਨਾਂ ਵਿੱਚ 1,100 ਕਿਲੋਮੀਟਰ ਦੀ ਪੈਦਲ ਯਾਤਰਾ ਕਰਨਗੇ। ਸ਼੍ਰੀ ਚੰਦਰਾ ਨੇ ਅੱਗੇ ਕਿਹਾ ਕਿ ਇਸ ਮੌਕੇ ਦੀ ਮਹੱਤਤਾ ਇਸ ਲਈ ਵਧ ਜਾਂਦੀ ਹੈ ਕਿਉਂਕਿ ਭਾਰਤ ਅਤੇ ਦੱਖਣੀ ਕੋਰੀਆ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 50 ਸਾਲਾਂ ਦਾ ਜਸ਼ਨ ਮਨਾ ਰਹੇ ਹਨ। ਤੀਰਥ ਯਾਤਰਾ ਦਾ ਉਦੇਸ਼ ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਸਹਿਯੋਗ ਨੂੰ ਵਧਾਉਣਾ ਹੈ। ਇਹ ਸੈਲਾਨੀ ਭਾਰਤ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਬੋਧੀ ਤੀਰਥ ਸਥਾਨਾਂ ਦਾ ਦੌਰਾ ਕਰਨਗੇ ਅਤੇ ਬਾਅਦ ਵਿੱਚ ਨੇਪਾਲ ਜਾਣਗੇ।

ਸ਼੍ਰੀ ਚੰਦਰਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇਹ ਵਿਜ਼ਨ ਸੀ ਕਿ ਭਾਰਤ ਵਿੱਚ ਬੋਧੀ ਸੈਰ-ਸਪਾਟਾ ਸਰਕਟ ਨੂੰ ਦੁਨੀਆ ਤੱਕ ਲਿਜਾਇਆ ਜਾਵੇ। ਇਹ ਸਰਕਟ ਸੈਲਾਨੀਆਂ ਨੂੰ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਅਨੁਭਵ ਕਰਨ ਅਤੇ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਭਗਵਾਨ ਬੁੱਧ ਦੀਆਂ ਯਾਤਰਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਦਾ ਯਤਨ ਕਰਦਾ ਹੈ। ਇਸ ਤੀਰਥ ਯਾਤਰਾ ਦੌਰਾਨ ਕਵਰ ਕੀਤੇ ਜਾਣ ਵਾਲੇ ਸਥਾਨ ਭਗਵਾਨ ਬੁੱਧ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਪਰਿਨਿਰਵਾਣ ਤੱਕ ਦੇ ਜੀਵਨ ਨੂੰ ਦਰਸਾਉਂਦੇ ਹਨ।

ਸ਼੍ਰੀ ਚੰਦਰਾ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਆਸ ਪ੍ਰਗਟਾਈ ਕਿ ਸ਼ਰਧਾਲੂ ਇਸ ਯਾਤਰਾ ਤੋਂ ਬੋਧੀ ਦਰਸ਼ਨ ਦੀ ਡੂੰਘੀ ਸਮਝ ਹਾਸਲ ਕਰਨਗੇ।

ਇਹ ਸੈਲਾਨੀ 9 ਫਰਵਰੀ ਤੋਂ 23 ਮਾਰਚ, 2023 ਤੱਕ ਭਾਰਤ ਅਤੇ ਨੇਪਾਲ ਦੇ ਬੋਧੀ ਧਾਰਮਿਕ ਸਥਾਨਾਂ ਦੇ 43 ਦਿਨਾਂ ਦੇ ਦੌਰੇ 'ਤੇ ਰਹਿਣਗੇ। 'ਓ, ਅਸੀਂ ! ਓ ਪ੍ਰੇਮ ! ਓ, ਜੀਵਨ!' (‘Oh, We! Oh Love! Oh, Life!‘) , ਦੇ ਸਲੋਗਨ ਨਾਲ ਸੰਗਵੋਲ ਸੋਸਾਇਟੀ ਵਲੋਂ ਆਯੋਜਿਤ ਕੀਤੀ ਗਈ ਭਾਰਤ ਦੀ ਤੀਰਥ ਯਾਤਰਾ ਦਾ ਮੰਤਵ ਭਗਤੀ ਗਤੀਵਿਧੀਆਂ ਦੀ ਬੋਧੀ ਸੰਸਕ੍ਰਿਤੀ ਨੂੰ ਫੈਲਾਉਣਾ ਹੈ, ਜਿੱਥੇ ਬੁੱਧ ਦੇ ਜੀਵਨ ਅਤੇ ਯਾਤਰਾਵਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। 

ਭਾਰਤ ਵਿੱਚ ਕੋਰੀਆ ਗਣਰਾਜ ਦੇ ਰਾਜਦੂਤ ਮਿਸਟਰ ਚਾਂਗ ਜਾਏ-ਬੋਕ ਨੇ ਕਿਹਾ ਕਿ ਸਾਲ 2023 ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਲਈ ਖਾਸ ਹੈ ਕਿਉਂਕਿ ਦੋਵੇਂ ਕੂਟਨੀਤਕ ਸਬੰਧਾਂ ਦੇ 50 ਸਾਲਾਂ ਦੇ ਇਸ ਇਤਿਹਾਸਕ ਮੀਲ ਪੱਥਰ ਦਾ ਜਸ਼ਨ ਮਨਾ ਰਹੇ ਹਨ। ਇਹ ਮੌਕਾ ਭਾਰਤ ਦੀ ਜੀ-20 ਪ੍ਰਧਾਨਗੀ ਨਾਲ ਮੇਲ ਖਾਂਦਾ ਹੈ ਅਤੇ ਦੱਖਣੀ ਕੋਰੀਆ ਜੀ-20 ਵਿੱਚ ਭਾਰਤ ਦੀ ਸਫਲਤਾ ਲਈ ਵਚਨਬੱਧ ਹੈ। ਰਾਜਦੂਤ ਨੇ ਅੱਗੇ ਟਿੱਪਣੀ ਕੀਤੀ ਕਿ ਬੋਧੀ ਸਿੱਖਿਆਵਾਂ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਦੇ ਆਦਰਸ਼ ਵਾਕ ਦੇ ਅਨੁਰੂਪ ਹੈ।

ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ ਧਾਰਮਿਕ ਸਬੰਧਾਂ 'ਤੇ ਬੋਲਦੇ ਹੋਏ, ਰਾਜਦੂਤ ਨੇ ਕਿਹਾ ਕਿ ਇਹ ਮਜ਼ਬੂਤ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਦੋ-ਪੱਖੀ ਸਬੰਧਾਂ ਨੂੰ ਵਧਾਉਣ ਵਾਲੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਅਥਾਹ ਸਦਭਾਵਨਾ ਪੈਦਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਸਾਲ ਹਜ਼ਾਰਾਂ ਸੈਲਾਨੀ ਕੋਰੀਆ ਤੋਂ ਭਾਰਤ ਆਉਂਦੇ ਹਨ ਅਤੇ ਇਸ ਪੈਦਲ ਯਾਤਰਾ ਦੀ ਮੇਜ਼ਬਾਨੀ ਕੋਰੀਆਈ ਬੁੱਧ ਧਰਮ ਦੇ ਜੋਗਯੇ ਸੰਪਰਦਾ ਵਲੋਂ ਕੀਤੀ ਜਾ ਰਹੀ ਹੈ। ਇਹ ਪੈਦਲ ਯਾਤਰਾ ਵਾਰਾਣਸੀ ਦੇ ਸਾਰਨਾਥ ਤੋਂ ਸ਼ੁਰੂ ਹੋਵੇਗੀ ਅਤੇ ਨੇਪਾਲ ਤੋਂ ਹੁੰਦੀ ਹੋਈ ਸ਼ਰਾਵਸਤੀ ਵਿਖੇ ਸਮਾਪਤ ਹੋਵੇਗੀ।

ਇਸ ਸਮਾਗਮ ਦੀ ਮਹੱਤਤਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੋਰਿਆਈ ਰਾਜਦੂਤ ਨੇ ਕਿਹਾ ਕਿ ਮੈਗਾ ਬੋਧੀ ਤੀਰਥ ਯਾਤਰਾ ਸਾਡੀ ਸਾਂਝੀ ਬੋਧੀ ਵਿਰਾਸਤ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੈ। ਇਹ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਹੋਰ ਗੂੜ੍ਹਾ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਰਧਾਲੂ ਜਿਨ੍ਹਾਂ ਵਿੱਚ ਭਿਕਸ਼ੂ ਸ਼ਾਮਲ ਹੋਣਗੇ

  1. ਅੱਠ ਪ੍ਰਮੁੱਖ ਬੋਧੀ ਪਵਿੱਤਰ ਸਥਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ,

  2. ਭਾਰਤੀ ਬੁੱਧ ਧਰਮ ਅਤੇ ਸੱਭਿਆਚਾਰ ਦਾ ਅਨੁਭਵ ਕਰਨਗੇ ਅਤੇ ਧਾਰਮਿਕ ਨੇਤਾਵਾਂ ਦੀ ਦੁਵੱਲੀ ਬੈਠਕ ਵਿੱਚ ਭਾਗ ਲੈਣਗੇ ਅਤੇ

  3. ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਸਭਾ ਅਤੇ ਜੀਵਨ ਪ੍ਰਤਿਸ਼ਠਾ ਲਈ ਇੱਕ ਆਸ਼ੀਰਵਾਦ ਸਮਾਰੋਹ (blessing ceremony) ਦਾ ਆਯੋਜਨ ਕਰਨਗੇ।

ਭਾਰਤ ਤੀਰਥ ਯਾਤਰਾ ਦੇ ਮੁੱਖ ਪ੍ਰੋਗਰਾਮ:

 

ਮਿਤੀ 

ਸਮੱਗਰੀ

 

 

02.09.2023

  • ਸੰਗਵੋਲ ਸੋਸਾਇਟੀ ਇੰਡੀਆ ਤੀਰਥ ਯਾਤਰਾ ਲਈ ਇਂਫਾਰਮਿੰਗ-ਦ-ਬੁੱਧਾ ਸਮਾਰੋਹ (ਸਵੇਰੇ 6 ਵਜੇ, ਜੋਗੇਸਾ ਮੰਦਿਰ) 

  • ਰਵਾਨਗੀ (ਇੰਚੀਓਨ)→ਦਿੱਲੀ→ਵਾਰਾਨਸੀ

 

 

02.11.2023

  • ਸੰਗਵੋਲ ਸੁਸਾਇਟੀ ਇੰਡੀਆ ਤੀਰਥ ਯਾਤਰਾ ਦਾ ਉਦਘਾਟਨੀ ਸਮਾਰੋਹ

-ਸਥਾਨ: ਡੀਅਰ ਪਾਰਕ (ਧਾਮੇਖ ਸਤੂਪ ਦੇ ਸਾਹਮਣੇ)

 

 

 

 

02.21–22.2023

  • ਬੋਧ ਗਯਾ (ਮਹਾਬੋਹੀ ਮੰਦਿਰ): ਸ਼ਰਧਾਂਜਲੀ ਅਤੇ ਰੋਜ਼ਾਨਾ ਸਮਾਪਤੀ ਸਮਾਰੋਹ

  • -ਸਮਾਂ: 21 ਫਰਵਰੀ, 2023 ਨੂੰ ਸਵੇਰੇ 11 ਵਜੇ

  • ਵਿਸ਼ਵ ਸ਼ਾਂਤੀ ਲਈ ਧਰਮ ਸਭਾ 

  • -ਸਮਾਂ: 22 ਫਰਵਰੀ, 2023 ਨੂੰ ਸਵੇਰੇ 8 ਵਜੇ

-ਸਥਾਨ: ਮਹਾਬੋਧੀ ਮੰਦਿਰ ਵਿਖੇ ਬੋਧੀ ਰੁੱਖ ਦੇ ਸਾਹਮਣੇ

 

 

 

02.24.2023

  • ਨਾਲੰਦਾ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਕਾਨਫਰੰਸ (ਤੀਰਥ ਯਾਤਰਾ ਦੇ ਮਾਰਗਾਂ ਨੂੰ ਉਜਾਗਰ ਕਰਨ ਲਈ)

-ਸਥਾਨ: ਨਾਲੰਦਾ ਯੂਨੀਵਰਸਿਟੀ (ਤੀਰਥ ਯਾਤਰਾ ਸਮੂਹ ਲਈ ਸਵੇਰੇ 10 ਵਜੇ/ਸ਼ਾਮ 4 ਵਜੇ)

 

 

02.25.2023

  • ਵਲਚਰ ਪੀਕ (ਰਾਜਗੀਰ): ਸ਼ਰਧਾਂਜਲੀ ਅਤੇ ਪ੍ਰਾਰਥਨਾ ਸਭਾ 

-ਸਥਾਨ: ਗੰਧਾਕੁਟੀ ਵਲਚਰ ਪੀਕ (ਸਵੇਰੇ 11 ਵਜੇ)

 

 

03.01.2023

  • ਬੁੱਧ ਦੇ ਅਵਸ਼ੇਸ਼ ਸਤੂਪ ਸਥੱਲ (ਵੈਸ਼ਾਲੀ) ਅਤੇ ਰੋਜ਼ਾਨਾ ਸਮਾਪਤੀ ਸਮਾਰੋਹ

-ਸਥਾਨ: ਬੁੱਧ ਦੇ ਅਵਸ਼ੇਸ਼ ਸਤੂਪ ਸਥੱਲ ਵਿਖੇ (ਸਵੇਰੇ 11 ਵਜੇ)

 

 

03.03.2023

  • ਕੇਸਰੀਆ ਸਤੂਪ ਅਤੇ ਰੋਜ਼ਾਨਾ ਸਮਾਪਤੀ ਸਮਾਰੋਹ

-ਸਥਾਨ: ਕੇਸਰੀਆ ਸਤੂਪ (ਸਵੇਰੇ 11 ਵਜੇ)

 

 

03.08–09.2023

  • ਕੁਸ਼ੀਨਗਰ ਵਿੱਚ ਮਹਾਪਰਿਨਿਰਵਾਣ ਮੰਦਿਰ ਅਤੇ ਰਾਮਭਰ ਸਤੂਪ ਵਿਖੇ ਪ੍ਰਾਰਥਨਾ ਅਤੇ ਰੋਜ਼ਾਨਾ ਸਮਾਪਤੀ ਸਮਾਰੋਹ

-ਸਮਾਂ: 08 ਮਾਰਚ, 2023 ਨੂੰ ਸਵੇਰੇ 11 ਵਜੇ

 

  • ਕੁਸ਼ੀਨਗਰ ਵਿਖੇ ਪ੍ਰਾਰਥਨਾ ਸਭਾ, ਜਿੱਥੇ ਬੁੱਧ ਨੇ ਪਰਿਨਰਵਾਣ ਵਿੱਚ ਪ੍ਰਵੇਸ਼ ਕੀਤਾ ਸੀ

-ਸਮਾਂ: 9 ਮਾਰਚ, 2023 ਨੂੰ ਸਵੇਰੇ 8 ਵਜੇ

-ਸਥਾਨ: ਮਹਾਪਰਿਨਿਰਵਾਣ ਮੰਦਿਰ ਦੇ ਨੇੜਲੇ ਪਲਾਜ਼ਾ ਵਿਖੇ

 

 

 

03.14.2023

  • ਬੁੱਧ ਦੇ ਜਨਮ ਸਥਾਨ ਲੁੰਬੀਨੀ (ਨੇਪਾਲ) ਵਿਖੇ ਪ੍ਰਾਰਥਨਾ ਸਭਾ

-ਸਥਾਨ: ਅਸ਼ੋਕ ਸਤੰਭ ਦੇ ਸਾਹਮਣੇ ਪਲਾਜ਼ਾ ਵਿਖੇ (ਸਵੇਰੇ 11 ਵਜੇ)

-ਬੁੱਧ ਨੂੰ ਪੋਸ਼ਾਕ ਭੇਟ ਕਰਨੀ

 

 

03.20.2023

  • ਸੰਗਵੋਲ ਸੋਸਾਇਟੀ ਇੰਡੀਆ ਤੀਰਥ ਸਥਾਨ ਲਈ ਸਮਾਪਤੀ ਸਮਾਰੋਹ (ਜੇਤਵਾਨ ਮੱਠ, ਸ਼ਰਾਵਸਤੀ)।

  • -ਸਥਾਨ: ਜੇਤਵਾਨ ਮੱਠ ਵਿਖੇ ਗੰਧਾਕੁਟੀ ਦੇ ਨੇੜਲੇ ਪਲਾਜ਼ਾ ਵਿਖੇ 

 

 

03.23.2023

ਆਗਮਨ (ਇੰਚੀਓਨ)

  • ਸੰਗਵੋਲ ਸੋਸਾਇਟੀ ਇੰਡੀਆ ਤੀਰਥ ਯਾਤਰਾ ਦੀ ਸਮਾਪਤੀ (ਜੋਗਯਸਾ ਮੰਦਿਰ ਵਿਖੇ ਦੁਪਹਿਰ 1 ਵਜੇ)

 

*********

ਸੌਰਭ ਸਿੰਘ



(Release ID: 1896977) Visitor Counter : 113