ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਭੂਪੇਂਦਰ ਯਾਦਵ ਨੇ ਜੋਧਪੁਰ ਵਿੱਚ 2-4 ਫਰਵਰੀ ਨੂੰ ਹੋਣ ਵਾਲੀ ਪਹਿਲੀ ਰੋਜ਼ਗਾਰ ਕਾਰਜ ਸਮੂਹ ਬੈਠਕ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ

Posted On: 30 JAN 2023 5:30PM by PIB Chandigarh


ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ 2-4 ਫਰਵਰੀ 2023 ਨੂੰ ਜੋਧਪੁਰ ਵਿੱਚ ਹੋਣ ਵਾਲੀ ਪਹਿਲੀ ਰੋਜ਼ਗਾਰ ਕਾਰਜ ਸਮੂਹ ਬੈਠਕ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਸ ਸਾਲ ਵੱਕਾਰੀ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜੋ ਕਿ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਮੰਚ ਹੈ। ਇਸ ਸਮਾਗਮ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਜੀ-20 ਦੇਸ਼ ਵਿਸ਼ਵ ਦੀ ਕੁੱਲ ਘਰੇਲੂ ਪੈਦਾਵਾਰ ਦਾ 85%, ਵਿਸ਼ਵ ਵਪਾਰ ਦਾ 3/4 ਹਿੱਸਾ ਅਤੇ ਵਿਸ਼ਵ ਆਬਾਦੀ ਦੇ ਲਗਭਗ ਦੋ ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ। ਸਮਾਗਮਾਂ ਦੇ ਵੇਰਵੇ ਦਿੰਦਿਆਂ ਹੋਇਆਂ ਸ਼੍ਰੀ ਯਾਦਵ ਨੇ ਕਿਹਾ ਕਿ ਜੀ-20 ਦੀ ਭਾਰਤੀ ਪ੍ਰਧਾਨਗੀ ਹੇਠ ਰੋਜ਼ਗਾਰ ਕਾਰਜ ਸਮੂਹ ਨੂੰ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਨੌਕਰੀਆਂ ਨਾਲ ਭਰਪੂਰ ਵਿਕਾਸ ਲਈ ਤਰਜੀਹੀ ਕਿਰਤ, ਰੋਜ਼ਗਾਰ ਅਤੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਦਾ ਅਧਿਕਾਰ ਹੈ।

ਬੈਠਕਾਂ ਹੇਠ ਲਿਖੇ ਅਨੁਸਾਰ ਹੋਣਗੀਆਂ:

  • ਪਹਿਲੀ ਈਡਬਲਿਊਜੀ ਬੈਠਕ ਜੋਧਪੁਰ, 2 - 4 ਫਰਵਰੀ '23

  • ਦੂਜੀ ਈਡਬਲਿਊਜੀ ਬੈਠਕ ਗੁਹਾਟੀ, 3 - 5 ਅਪ੍ਰੈਲ '23

  • ਤੀਜਾ ਈਡਬਲਿਊਜੀ ਬੈਠਕ ਜੇਨੇਵਾ, 1 - 2 ਜੂਨ '23

  • ਚੌਥੀ ਈਡਬਲਿਊਜੀ ਬੈਠਕ ਇੰਦੌਰ 19 - 20 ਜੁਲਾਈ '23

 

ਹੇਠ ਲਿਖੇ ਤਿੰਨ ਥੀਮੈਟਿਕ ਖੇਤਰਾਂ ਵਿੱਚ ਵਿਚਾਰ-ਵਟਾਂਦਰਾ ਹੋਵੇਗਾ

  1. ਆਲਮੀ ਹੁਨਰ ਪਾੜ੍ਹਿਆਂ ਨੂੰ ਦੂਰ ਕਰਨਾ

  2. ਗਿਗ ਅਤੇ ਪਲੇਟਫਾਰਮ ਆਰਥਿਕਤਾ ਤੇ ਸਮਾਜਿਕ ਸੁਰੱਖਿਆ ਅਤੇ

  3. ਸਮਾਜਿਕ ਸੁਰੱਖਿਆ ਦੀ ਟਿਕਾਊ ਵਿੱਤ 

ਵਿਚਾਰ-ਵਟਾਂਦਰੇ ਦੇ ਸੰਭਾਵਿਤ ਨਤੀਜਿਆਂ ਵਿੱਚ ਹੁਨਰ ਦੀ ਮੰਗ ਦੇ ਮੁਲਾਂਕਣ ਲਈ ਇੱਕ ਅੰਤਰਰਾਸ਼ਟਰੀ ਸਕਿੱਲ ਗੈਪ ਮੈਪਿੰਗ ਪੋਰਟਲ, ਆਮ ਵਰਗੀਕਰਨਾਂ ਦੇ ਨਾਲ ਹੁਨਰ ਅਤੇ ਯੋਗਤਾਵਾਂ ਦੇ ਤਾਲਮੇਲ ਲਈ ਇੱਕ ਢਾਂਚਾ ਸ਼ਾਮਲ ਹੋਵੇਗਾ।

ਗਿਗ ਅਤੇ ਪਲੇਟਫਾਰਮ ਕਾਮਿਆਂ ਲਈ ਸਮਾਜਿਕ ਸੁਰੱਖਿਆ ਕਵਰ ਦਾ ਵਿਸਥਾਰ, ਗਿਗ ਅਤੇ ਪਲੇਟਫਾਰਮ ਕੰਮਾਂ ਦੇ ਮੱਦੇਨਜ਼ਰ ਰਾਸ਼ਟਰੀ ਅੰਕੜਾ ਸਮਰੱਥਾ ਵਿੱਚ ਵਾਧਾ ਅਤੇ ਪ੍ਰਭਾਵੀ ਡੇਟਾ ਇਕੱਤਰ ਕਰਨ ਲਈ ਸਮਰਥਣ, ਸਮਾਜਿਕ ਬੀਮਾ ਅਤੇ ਟੈਕਸ-ਵਿੱਤੀ ਯੋਜਨਾਵਾਂ 'ਤੇ ਅਧਾਰਤ ਨੀਤੀ ਵਿਕਲਪ, ਸਮਾਜਿਕ ਸੁਰੱਖਿਆ ਅਤੇ ਤਰਜੀਹੀ ਨੀਤੀ ਦੀ ਸਥਾਈ ਫੰਡਿੰਗ ਦਾ ਧਿਆਨ ਰੱਖਿਆ ਜਾਵੇਗਾ।

ਭਾਰਤ 19 ਦੇਸ਼ਾਂ, ਯੂਰਪੀ ਯੂਨੀਅਨ, 9 ਮਹਿਮਾਨ ਦੇਸ਼ਾਂ ਅਤੇ 9 ਖੇਤਰੀ ਤੇ ਅੰਤਰਰਾਸ਼ਟਰੀ ਸੰਗਠਨਾਂ ਦੇ 73+ ਡੈਲੀਗੇਟਾਂ ਦੀ ਮੇਜ਼ਬਾਨੀ ਕਰ ਰਿਹਾ ਹੈ।

ਮੁੱਖ ਵਿਚਾਰ-ਵਟਾਂਦਰੇ ਦੇ ਨਾਲ, ਪਹਿਲੇ ਦਿਨ ਆਲਮੀ ਹੁਨਰਾਂ ਅਤੇ ਯੋਗਤਾਵਾਂ ਦੀ ਇਕਸੁਰਤਾ, ਆਮ ਹੁਨਰ ਵਰਗੀਕਰਨਾਂ ਲਈ ਫਰੇਮਵਰਕ 'ਤੇ ਚਰਚਾ ਕਰਨ ਲਈ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਹੈ।

ਆਈਐੱਲਓ, ਓਈਸੀਡੀ ਅਤੇ ਆਈਐੱਸਏ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ, ਨੀਤੀ ਆਯੋਗ ਅਤੇ ਐੱਮਐੱਸਡੀਈ, ਈਪੀਐੱਫਓ ਵਰਗੀਆਂ ਭਾਰਤੀ ਸੰਸਥਾਵਾਂ ਵੀ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੀਆਂ। ਜੀ-20 ਦੇ ਮੈਂਬਰ ਦੇਸ਼ਾਂ ਨੂੰ ਵੀ ਮੁੱਖ ਖੇਤਰਾਂ 'ਤੇ ਆਪਣੇ ਪੱਖ ਸਾਂਝੇ ਕਰਨ ਲਈ ਸੱਦਾ ਦਿੱਤਾ ਗਿਆ ਹੈ।

******

ਐੱਮਜੇਪੀਐੱਸ



(Release ID: 1896863) Visitor Counter : 149


Read this release in: English , Urdu , Hindi , Telugu