ਇਸਪਾਤ ਮੰਤਰਾਲਾ
ਭਾਰਤੀ ਇਸਪਾਤ ਅਥਾਰਿਟੀ ਲਿਮਿਟਿਡ (ਸੈੱਲ) ਨੇ ਜਨਵਰੀ 2023 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਉਤਪਾਦਕ ਦਰਜ ਕੀਤਾ
ਕੱਚੇ ਇਸਪਾਤ ਦਾ ਉਤਪਾਦਨ ਪਿਛਲੇ ਸਭ ਤੋਂ ਵੱਧ ਉਤਪਾਦਨ ਦੀ ਤੁਲਨਾ ਵਿੱਚ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦਾ ਹੈ
Posted On:
03 FEB 2023 12:31PM by PIB Chandigarh
ਇਸਪਾਤ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਜਨਤਕ ਖੇਤਰ ਉਪਕ੍ਰਮ (ਪੀਐੱਸਯੂ), ਭਾਰਤੀ ਇਸਪਾਤ ਅਥਾਰਿਟੀ ਲਿਮਿਟਿਡ (ਸੈੱਲ) ਨੇ ਜਨਵਰੀ 2023 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਉਤਪਾਦਨ ਦਰਜ ਕੀਤਾ ਹੈ। ਜਨਵਰੀ 2023 ਦੇ ਦੌਰਾਨ ਕੱਚੇ ਇਸਪਾਤ ਦਾ ਉਤਪਾਦਨ 1.72 ਮਿਲੀਅਨ ਟਨ ਹੋਇਆ, ਜੋ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਕਾਰਜ ਪ੍ਰਦਰਸ਼ਨ ਹੈ।
ਇਹ ਮਾਰਚ 2022 ਵਿੱਚ ਅਰਜਿਤ ਪਿਛਲੇ ਸਭ ਤੋਂ ਵੱਧ ਉਤਪਾਦਨ ਦੀ ਤੁਲਨਾ ਵਿੱਚ ਇੱਕ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦਾ ਹੈ। ਸੈੱਲ ਨੇ ਇਸੇ ਮਹੀਨੇ ਦੇ ਦੌਰਾਨ ਹੌਟ ਮੈਟਲ ਅਤੇ ਵਿਕਰੀ ਯੋਗ ਇਸਪਾਤ ਦਾ ਕ੍ਰਮਵਾਰ 1.8 ਮੀਟ੍ਰਿਕ ਟਨ ਅਤੇ 1.61 ਮੀਟ੍ਰਿਕ ਟਨ ਉਤਪਾਦ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਉਤਪਾਦਨ ਹੈ। ਇਹ ਮਾਰਚ 2022 ਵਿੱਚ ਦਰਜ ਕੀਤੇ ਗਏ ਪਿਛਲੇ ਸਭ ਤੋਂ ਵੱਧ ਉਤਪਾਦਨ ਦੀ ਤੁਲਨਾ ਵਿੱਚ ਅਧਿਕ ਹੈ।
****
ਏਕੇਐੱਨ/ਐੱਸਜੇ
(Release ID: 1896158)
Visitor Counter : 144