ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਯਤੀਰਾਦਿਤਿਆ ਸਿੰਧੀਆ ਨੇ ਜੈਪੁਰ ਅਤੇ ਜੋਧਪੁਰ ਨੂੰ ਜੋੜਨ ਵਾਲੀ ਉਡਾਣ ਦਾ ਉਦਘਾਟਨ ਕੀਤਾ
ਇੰਡੀਗੋ ਹਫ਼ਤੇ ਵਿੱਚ ਚਾਰ ਦਿਨ ਰਾਜਸਥਾਨ ਦੇ ਦੋ ਵੱਡੇ ਸ਼ਹਿਰਾਂ ਨੂੰ ਜੋੜਨ ਲਈ ਉਡਾਣ ਚਲਾਏਗੀ
ਜੋਧਪੁਰ ਨੂੰ 500 ਕਰੋੜ ਦੀ ਲਾਗਤ ਨਾਲ ਨਵੇਂ ਟਰਮੀਨਲ ਦੀ ਇਮਾਰਤ ਅਤੇ ਕੋਟਾ ਨੂੰ ਨਵਾਂ ਹਵਾਈ ਅੱਡਾ ਮਿਲੇਗਾ: ਸ਼੍ਰੀ ਸਿੰਧੀਆ
प्रविष्टि तिथि:
02 FEB 2023 3:21PM by PIB Chandigarh
ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ, ਸ਼੍ਰੀ ਜੋਯਤੀਰਾਦਿਤਿਆ ਐੱਮ ਸਿੰਧੀਆ ਨੇ ਅੱਜ ਜੈਪੁਰ ਅਤੇ ਜੋਧਪੁਰ ਨੂੰ ਜੋੜਨ ਵਾਲੀ ਇੱਕ ਉਡਾਣ ਦਾ ਉਦਘਾਟਨ ਕੀਤਾ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਡਾ: ਵਿਜੈ ਕੁਮਾਰ ਸਿੰਘ (ਸੇਵਾਮੁਕਤ) ਵੀ ਮੌਜੂਦ ਸਨ।
2 ਫਰਵਰੀ 2023 ਤੋਂ ਏਅਰਲਾਈਨ ਇੰਡੀਗੋ ਕੰਪਨੀ ਇਸ ਰੂਟ 'ਤੇ ਨਿਮਨਲਿਖਤ ਅਨੁਸੂਚੀ ਦੇ ਤਹਿਤ ਕੰਮ ਕਰੇਗੀ।
|
ਫਲਾਈਟ ਨੰ
|
ਕਿੱਥੋ ਤੋ
|
ਕਿੱਥੇ ਤੱਕ
|
ਦਿਨ
|
ਜਾਣ ਦਾ ਸਮਾਂ
|
ਪਹੁੰਚਣ ਦਾ ਸਮਾਂ
|
ਜਹਾਜ
|
ਪ੍ਰਭਾਵੀ
|
|
6E-7406
|
ਜੋਧਪੁਰ
|
ਜੈਪੁਰ
|
ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁਕਰਵਾਰ
|
09:55
|
10:55
|
ਏਟੀਆਰ
|
2 ਅਕਤੂਬਰ, 2023
|
|
6E-7131
|
ਜੈਪੁਰ
|
ਜੋਧਪੁਰ
|
ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁਕਰਵਾਰ
|
11:15
|
12:15
|
ਏਟੀਆਰ
|

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਯਤੀਰਾਦਿਤਿਆ ਸਿੰਧੀਆ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਦੇਸ਼ ਦੇ ਦੋ ਮਹੱਤਵਪੂਰਨ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਨੂੰ ਇੱਕ ਬਹੁਤ ਮਹੱਤਵਪੂਰਨ ਮੌਕਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਇਹ ਨਵੀਂ ਕਨੈਕਟੀਵਿਟੀ ਦਿੱਲੀ-ਆਗਰਾ-ਜੈਪੁਰ ਦੇ ਪਹਿਲਾਂ ਤੋਂ ਸਥਾਪਿਤ ਗੋਲਡਨ ਟ੍ਰਾਈਐਂਗਲ ਟੂਰਿਸਟ ਸਰਕਟ ਨੂੰ ਹੋਰ ਮਜ਼ਬੂਤ ਕਰੇਗੀ। ਮੰਤਰੀ ਨੇ ਘਰੇਲੂ ਆਵਾਜਾਈ ਦੇ ਲਿਹਾਜ਼ ਨਾਲ ਭਾਰਤ ਦੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਹਵਾਬਾਜ਼ੀ ਬਾਜ਼ਾਰ ਅਤੇ ਅੰਤਰਰਾਸ਼ਟਰੀ ਅਤੇ ਘਰੇਲੂ ਆਵਾਜਾਈ ਦੇ ਮਾਮਲੇ ਵਿੱਚ 7ਵੇਂ ਸਭ ਤੋਂ ਵੱਡੇ ਬਾਜ਼ਾਰ ਵਜੋਂ ਉਭਰਨ ਨੂੰ ਨੋਟ ਕੀਤਾ।
ਮੰਤਰੀ ਨੇ ਰਾਜਸਥਾਨ ਵਿੱਚ ਹਵਾਈ ਯਾਤਰਾ ਦੇ ਬੁਨਿਆਦੀ ਢਾਂਚੇ ਵਿੱਚ ਵਾਧੇ ਦਾ ਜ਼ਿਕਰ ਕੀਤਾ। ਸ਼੍ਰੀ ਸਿੰਧੀਆ ਨੇ ਕਿਹਾ ਕਿ ਜੋਧਪੁਰ ਵਿੱਚ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ, ਇੱਕ ਨਵੀਂ ਟਰਮੀਨਲ ਇਮਾਰਤ ਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ। 20,000 ਵਰਗ ਮੀਟਰ ਦੇ ਖੇਤਰ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਟਰਮੀਨਲ ਵਿੱਚ 1,000 ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ ਅਤੇ ਸੈਰ-ਸਪਾਟਾ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2014 ਤੋਂ ਰਾਜਸਥਾਨ ਦੇ ਸ਼ਹਿਰੀ ਹਵਾਬਾਜ਼ੀ ਪਰੀਵਿਸ਼ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸ਼ਨਗੜ੍ਹ, ਬੀਕਾਨੇਰ ਅਤੇ ਜੈਸਲਮੇਰ ਵਿਖੇ ਨਵੇਂ ਹਵਾਈ ਅੱਡੇ ਬਣਾਏ ਗਏ ਹਨ ਅਤੇ ਕੋਟਾ ਲਈ ਵੀ ਨਵੇਂ ਹਵਾਈ ਅੱਡੇ ਦੀ ਯੋਜਨਾ ਬਣਾਈ ਜਾ ਰਹੀ ਹੈ। ਸ਼੍ਰੀ ਸਿੰਧੀਆ ਨੇ ਕਿਹਾ ਕਿ ਬੁਨਿਆਦੀ ਢਾਂਚੇ ਤੋਂ ਇਲਾਵਾ, ਜਹਾਜ਼ਾਂ ਦੀ ਆਵਾਜਾਈ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਸਾਲ 2014 ਵਿੱਚ ਇਹ ਗਿਣਤੀ 555 ਪ੍ਰਤੀ ਹਫ਼ਤਾ ਸੀ ਜੋ ਹੁਣ ਤਕਰੀਬਨ ਤਿੰਨ ਗੁਣਾ ਵੱਧ ਕੇ 1530 ਹੋ ਗਈ ਹੈ।
*************
ਵਾਈਬੀ/ਡੀਐੱਨਐੱਸ
(रिलीज़ आईडी: 1895937)
आगंतुक पटल : 213