ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ ਦੀ ਪਰਿਕਲਪਨਾ ਦੇ ਰੂਪ ਵਿੱਚ ਅੰਮ੍ਰਿਤ ਕਾਲ ਦੇ ਪਹਿਲੇ ਬਜਟ ਦੀ ਸਰਾਹਨਾ ਕੀਤੀ, ਜਿਸ ਵਿੱਚ ਵਿਕਾਸ ਦਾ ਲਾਭ ਸਾਰੇ ਵਰਗਾਂ ਅਤੇ ਨਾਗਰਿਕਾਂ,ਵਿਸ਼ੇਸ਼ ਤੌਰ ‘ਤੇ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਓਬੀਸੀ, ਐੱਸਸੀ ਅਤੇ ਐੱਸਟੀ ਤੱਕ ਪਹੁੰਚੇਗਾ


ਸ਼੍ਰੀ ਗਡਕਰੀ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰਤਾ ਵੱਲ ਲੈ ਜਾਣ ਵਾਲਾ ਇਹ ਬਜਟ ਭਾਰਤ ਨੂੰ ਨਵੇਂ ਯੁਗ ਦੇ ਬੁਨਿਆਦੀ ਢਾਂਚੇ ਤੋਂ ਖੁਸ਼ਹਾਲ ਕਰੇਗਾ, ਆਯਾਤ ਵਿੱਚ ਕਮੀ ਲਾਵੇਗਾ ਅਤੇ ਭਵਿੱਖ ਦਾ ਦ੍ਰਿਸ਼ਟੀਕੋਣ ਦੇ ਨਾਲ ਸਾਡੇ ਊਰਜਾ ਖੇਤਰ ਨੂੰ ਮਜ਼ਬੂਤ ਕਰੇਗਾ

Posted On: 01 FEB 2023 2:37PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਪ੍ਰਸਤੁਤ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਇੱਕ ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ ਦੀ ਪਰਿਕਲਪਨਾ ਕਰਦਾ ਹੈ

ਜਿਸ ਵਿੱਚ ਵਿਕਾਸ ਦਾ ਲਾਭ ਸਾਰੇ ਵਰਗਾਂ ਅਤੇ ਨਾਗਰਿਕਾਂ, ਵਿਸ਼ੇਸ਼ ਤੌਰ ’ਤੇ ਸਾਡੇ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਓਬੀਸੀ, ਐੱਸਸੀ ਅਤੇ ਐੱਸਟੀ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰਤਾ ਦੇ ਵੱਲ ਲੈ ਜਾਣ ਵਾਲੇ ਇਹ ਬਜਟ ਭਾਰਤ ਨੂੰ ਨਵੇਂ ਯੁਗ ਦੇ ਬੁਨਿਆਦੀ ਢਾਂਚੇ ਨਾਲ ਖੁਸ਼ਹਾਲ ਕਰੇਗਾ ਆਯਾਤ ਵਿੱਚ ਕਮੀ ਲਾਵੇਗਾ ਅਤੇ ਭਵਿੱਖ ਦਾ ਦ੍ਰਿਸ਼ਟੀਕੋਣ ਦੇ ਨਾਲ ਸਾਡੇ ਊਰਜਾ ਖੇਤਰ ਨੂੰ ਮਜ਼ਬੂਤ ਕਰੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਬਜਟ 7 ਪ੍ਰਾਥਮਿਕਤਾਵਾਂ- ਸਮਾਵੇਸ਼ੀ ਵਿਕਾਸ, ਦੂਰ-ਦਰਾਡੇ ਖੇਤਰ ਤੱਕ ਪਹੁੰਚਣਾ, ਬੁਨਿਆਦੀ ਢਾਂਚਾ ਅਤੇ ਨਿਵੇਸ਼, ਸਮਰੱਥਾ ਨੂੰ ਸਾਹਮਣੇ ਲਿਆਉਣਾ, ਹਰਿਤ ਵਿਕਾਸ, ਯੁਵਾ ਸ਼ਕਤੀ ਅਤੇ ਵਿੱਤ ਖੇਤਰ ਨੂੰ ਅਪਨਾਉਂਦਾ ਹੈ ਜੋ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਸਪਤ ਰਿਸ਼ੀ ਦੇ ਰੂਪ ਵਿੱਚ ਕਾਰਜ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਪ੍ਰਯਾਸ’ ਦੇ ਰਾਹੀਂ ‘ਜਨਭਾਗੀਦਾਰੀ’ ਜ਼ਰੂਰੀ ਹੈ ਅੰਮ੍ਰਿਤ ਕਾਲ ਦੇ ਲਈ ਸਾਡੀ ਸੋਚ ਵਿੱਚ ਮਜ਼ਬੂਤ ਜਨਤਕ ਵਿੱਤ ਅਤੇ ਇੱਕ ਮਜ਼ਬੂਤ ਵਿੱਤੀ ਖੇਤਰ ਦੇ ਨਾਲ ਇੱਕ ਤਕਨੀਕ-ਸੰਚਾਲਿਤ ਅਤੇ ਗਿਆਨ-ਅਧਾਰਿਤ ਅਰਥਵਿਵਸਥਾ ਸ਼ਾਮਲ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ 2014 ਤੋਂ ਸਰਕਾਰ ਦੇ ਯਤਨਾਂ ਨੇ ਸਾਰੇ ਨਾਗਰਿਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ ਸੁਨਿਸ਼ਚਿਤ ਕੀਤੀ ਹੈ। ਪ੍ਰਤੀ ਵਿਅਕਤ ਆਮਦਨ ਦੋਗੁਣੀ ਹੋ ਕੇ 1.97 ਲੱਖ ਰੁਪਏ ਹੋ ਗਈ ਹੈ ਅਤੇ ਪਿਛਲੇ 9 ਵਰ੍ਹਿਆਂ ਵਿੱਚ ਭਾਰਤੀ ਆਰਥਵਿਵਸਥਾ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ ਜੋ ਪਹਿਲੇ 10ਵੇਂ ਪਾਏਦਾਨ ‘ਤੇ ਸੀ।

ਮੰਤਰੀ ਮਹੋਦਯ ਨੇ ਕਿਹਾ ਕਿ ਖੇਤੀਬਾੜੀ ਲਈ ਡਿਜੀਟਲ ਜਨਤਕ ਖੋਜ ਦਾ ਨਿਰਮਾਣ ਓਪਨ ਸੋਰਸ, ਓਪਨ ਸਟੈਂਡਰਡ, ਪਰਸਪਰ ਰੂਪ ਤੋਂ ਸੰਚਾਲਨ ਕੀਤੇ ਜਾਣ ਯੋਗ ਜਨ ਕਲਿਆਣ ਦੇ ਤੌਰ ‘ਤੇ ਕੀਤਾ ਜਾਵੇਗਾ ਜੋ ਸਮਾਵੇਸ਼ੀ ਕਿਸਾਨ-ਕੇਂਦ੍ਰਿਤ ਸਮਾਧਾਨਾਂ ਨੂੰ ਸੰਭਵ ਕਰੇਗਾ ਅਤੇ ਖੇਤੀਬਾੜੀ ਉਦੋਯਗ ਦੇ ਨਾਲ-ਨਾਲ ਸਟਾਰਟ-ਅਪਸ ਦੀ ਸਹਾਇਤਾ ਕਰੇਗਾ। 

ਸ਼੍ਰੀ ਗਡਕਰੀ ਨੇ ਨਵਿਆਉਣਯੋਗ ਊਰਜਾ ਖੇਤਰ ਵਿੱਚ 20,700 ਕਰੋੜ ਰੁਪਏ ਅਤੇ ਰਾਸ਼ਟਰੀ ਹਰਿਤ ਹਾਈਡ੍ਰੋਜਨ ਮਿਸ਼ਨ ਲਈ 19,700 ਕਰੋੜ ਰੁਪਏ ਦੇ ਪ੍ਰਸਤਾਵ ਅਤੇ ਟਿਕਾਊ ਅਤੇ ਊਰਜਾ–ਕੁਸ਼ਲ ਭਵਿੱਖ ਲਈ ਵਾਹਨ ਸਕ੍ਰੈਪੇਜ ਨੀਤੀ ਦੇ ਪ੍ਰਾਵਧਨਾਂ ਨੂੰ ਲਾਗੂ ਕਰਨ ਲਈ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਧੰਨਵਾਦ ਦਿੱਤਾ।

****

MJPS(Release ID: 1895734) Visitor Counter : 159


Read this release in: English , Urdu , Marathi , Hindi