ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਫਿਲਮ ਫੈਸਟੀਵਲ ਐੱਸਸੀਓ ਦੇਸ਼ਾਂ ਵਿੱਚ ਫੈਸਟੀਵਲ ਫਿਲਮਾਂ ਨੂੰ ਉਤਸ਼ਾਹਿਤ ਕਰਨ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ 'ਤੇ ਚਰਚਾ ਕਰਦਾ ਹੈ
ਸਾਰੀਆਂ ਚੁਣੌਤੀਆਂ ਦੇ ਬਾਵਜੂਦ ਪੈਨਲਿਸਟਾਂ ਨੇ ਫਿਲਮ ਫੈਸਟੀਵਲ ਲਈ ਬਿਹਤਰ ਭਵਿੱਖ ਦੀ ਉਮੀਦ ਪ੍ਰਗਟਾਈ
Posted On:
30 JAN 2023 5:50PM by PIB Chandigarh
ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਫਿਲਮ ਫੈਸਟੀਵਲ ਵਿੱਚ ਪੈਨਲ ਚਰਚਾ ਇੱਕ ਉੱਚ ਨੋਟ 'ਤੇ ਸਮਾਪਤ ਹੋਈ। ਪਿਛਲੇ ਸੈਸ਼ਨ ਵਿੱਚ SCO ਦੇਸ਼ਾਂ ਵਿੱਚ ਫਿਲਮ ਉਤਸਵ ਨੂੰ ਉਤਸ਼ਾਹਿਤ ਕਰਨ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ। ਚਰਚਾ ਵਿੱਚ ਭਾਗ ਲੈਣ ਵਾਲੇ ਸੁਨੀਲ ਦੋਸ਼ੀ, ਨਿਰਮਾਤਾ, ਅਲਾਇੰਸ ਮੀਡੀਆ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿ. ਲਿਮਟਿਡ; ਅਸ਼ਵਨੀ ਸ਼ਰਮਾ, ਡਿਸਟ੍ਰੀਬਿਊਟਰ, ਇਮਪੈਕਟ ਫਿਲਮਜ਼; ਸਵਰੂਪ ਚਤੁਰਵੇਦੀ, ਫਿਲਮ ਨਿਰਮਾਤਾ ਅਤੇ ਸਲਾਹਕਾਰ - ਲਾਇਸੈਂਸਿੰਗ ਸਿੰਡੀਕੇਸ਼ਨ ਅਤੇ ਕਜ਼ਾਕਿਸਤਾਨ ਤੋਂ ਐਮਲੀ ਐਂਟਰਟੇਨਮੈਂਟ ਦੇ ਸੰਸਥਾਪਕ ਯਰਿਸ ਐਸਲ ਸ਼ਾਮਿਲ ਹੋਏ।
ਸੁਨੀਲ ਦੋਸ਼ੀ ਨੇ ਫੈਸਟੀਵਲ ਫਿਲਮਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹੋਏ ਸਿਨੇਮਾ ਸਾਖਰਤਾ, ਬੁਨਿਆਦੀ ਢਾਂਚੇ ਅਤੇ ਦਰਸ਼ਕਾਂ ਦੀਆਂ ਤਰਜੀਹਾਂ ਦੀ ਜਾਂਚ ਕਰਨ ਦੀ ਚੁਣੌਤੀ ਦਾ ਹਵਾਲਾ ਦਿੱਤਾ। ਕਿਉਂਕਿ ਭਾਰਤੀ ਸੰਦਰਭ ਵਿੱਚ ਕੋਈ ਵੀ ਕਹਾਣੀ ਸਮੁੱਚੇ ਦੇਸ਼ ਦੇ ਦ੍ਰਿਸ਼ਟੀਕੋਣ ਤੋਂ ਸਹੀ ਨਹੀਂ ਹੈ, ਇਸ ਲਈ ਉਸਨੇ ਭਾਈਚਾਰੇ 'ਤੇ ਕੇਂਦਰਿਤ ਫਿਲਮਾਂ ਬਣਾਉਣ ਦਾ ਸੁਝਾਅ ਦਿੱਤਾ। ਆਧੁਨਿਕ ਯੁੱਗ ਵਿੱਚ ਫੈਸਟਵਿਲੇ ਫਿਲਮਾਂ ਲਈ ਤਕਨੀਕ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
ਪੈਨਲਿਸਟਾਂ ਨੇ ਨਵੇਂ ਬਾਜ਼ਾਰਾਂ ਦੇ ਖੁੱਲ੍ਹਣ ਦੇ ਨਾਲ ਫੈਸਟੀਵਲ ਫਿਲਮਾਂ ਨੂੰ ਮਿਲ ਰਹੀਆਂ ਸੰਭਾਵਨਾਵਾਂ ਦੇ ਬਾਰੇ ਗੱਲ ਕੀਤੀ। ਯਰੀਸ ਐਸਲ ਨੇ ਪੂਰੇ ਖੇਤਰ ਵਿੱਚ ਸਿਨੇਮਾ ਨੂੰ ਲੋਕਪ੍ਰਿਅ ਬਣਾਉਣ ਵਿੱਚ ਓਟੀਟੀ ਪਲੇਟਫਾਰਮਾਂ ਦੇ ਆਗਮਨ 'ਤੇ ਇੱਕ ਆਸ਼ਾਵਾਦੀ ਤਸਵੀਰ ਪੇਸ਼ ਕੀਤੀ। ਇਸ ਤੋਂ ਇਲਾਵਾ ਉਸਨੇ ਕਜ਼ਾਕਿਸਤਾਨ ਵਿੱਚ ਭਾਰਤੀ ਟੀਵੀ ਸੀਰੀਅਲਾਂ ਦੀ ਪ੍ਰਸਿੱਧੀ ਬਾਰੇ ਵੀ ਗੱਲ ਕੀਤੀ।
ਸਵਰੂਪ ਚਤੁਰਵੇਦੀ ਨੇ ਐਸ.ਸੀ.ਓ ਦੇਸ਼ਾਂ ਵਿੱਚ ਆਪਣੇ ਖੂਬਸੂਰਤ ਲੋਕੇਸ਼ਨਸ ਦੇ ਕਾਰਨ ਅਪਾਰ ਸੰਭਾਵਨਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਫਿਲਮਾਂ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਗੇਮ ਚੇਂਜਰ ਦਾ ਕੰਮ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਿਲਮਾਂ ਦਾ ਬਾਜ਼ਾਰ ਲਗਾਤਾਰ ਬਦਲ ਰਿਹਾ ਹੈ ਅਤੇ ਇਸ ਲਈ ਇਸ ਵਿੱਚ ਮੁਨਾਫੇ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਇਸ ਤੋਂ ਇਲਾਵਾ, ਅਸ਼ਵਨੀ ਸ਼ਰਮਾ ਦਾ ਇਹ ਵੀ ਮੰਨਣਾ ਹੈ ਕਿ ਕਿਸੇ ਵੀ ਫਿਲਮ ਫੈਸਟੀਵਲ ਵਿਚ ਚੰਗੀ ਤਰ੍ਹਾਂ ਬਣੀ ਫਿਲਮ ਦੀ ਚੋਣ ਕਰਨ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੁੰਦੇ ਹਨ।
ਅੱਗੇ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦੇ ਹੋਏ, ਸੁਨੀਲ ਦੋਸ਼ੀ ਨੇ ਆਡੀਓ-ਵਿਜ਼ੂਅਲ ਅਨੁਭਵਾਂ ਨੂੰ ਵਧਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਸਨੇ ਅੱਗੇ ਕਿਹਾ ਕਿ ਲੋਕ ਹੁਣ ਹੋਰ ਜਾਣਨ ਲਈ ਉਤਸੁਕ ਹਨ ਕਿਉਂਕਿ ਯਾਤਰਾ ਬਹੁਤ ਸਸਤੀ ਹੋ ਗਈ ਹੈ। ਪੈਨਲ ਦੇ ਮੈਂਬਰਾਂ ਨੇ ਇੱਕ ਆਸ਼ਾਵਾਦੀ ਨੋਟ 'ਤੇ ਚਰਚਾ ਨੂੰ ਸਮਾਪਤ ਕੀਤਾ ਕਿ ਆਉਣ ਵਾਲੇ ਦਹਾਕੇ ਵਿੱਚ ਸੁਤੰਤਰ ਫੈਸਟੀਵਲਸ ਅਤੇ ਫਿਲਮਾਂ ਦਾ ਵਾਧਾ ਦੇਖਣ ਨੂੰ ਮਿਲੇਗਾ।
**********
(Release ID: 1894996)
Visitor Counter : 100