ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸ਼੍ਰੀ ਭੁਪੇਂਦਰ ਯਾਦਵ ਨੇ ਟਿਕਾਊ ਵਿਕਾਸ ਦੀ ਕਾਰਜ-ਦਿਸ਼ਾ ਦੀ ਪੜਤਾਲ ਕਰਨ ਦੇ ਲਈ ਜਰਮਨੀ ਦੇ ਵਫ਼ਦ ਨਾਲ ਮੁਲਾਕਾਤ ਕੀਤੀ

Posted On: 30 JAN 2023 12:47PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੁਪੇਂਦਰ ਯਾਦਵ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਅਤੇ ਮਹਾਮਹਿਮ ਸ਼੍ਰੀ ਰਾਲਫ ਬ੍ਰਿੰਕਹੋਸ ਦੇ ਦਰਮਿਆਨ ਇੱਕ ਦੁਵੱਲੀ ਬੈਠਕ ਦਾ ਆਯੋਜਨ ਅੱਜ ਨਵੀਂ ਦਿੱਲੀ ਵਿੱਚ ਹੋਇਆ। ਸ਼੍ਰੀ ਬ੍ਰਿੰਕਹੋਸ ਜਰਮਨੀ ਦੀ ਸੰਘੀ ਸੰਸਦ ਦੇ ਜਰਮਨੀ-ਭਾਰਤ ਸੰਸਦੀ ਸਮੂਹ ਦੀ ਅਗਵਾਈ ਕਰ ਰਹੇ ਸਨ।

Bhupender Yadav, Mission LiFE

ਸ਼੍ਰੀ ਯਾਦਵ ਨੇ ਕਿਹਾ ਕਿ ਸਾਡੀ ਗੱਲਬਾਤ ਟਿਕਾਊ ਵਿਕਾਸ ਦੇ ਲਈ ਕਾਰਜ-ਦਿਸ਼ਾ ਦੀ ਪੜਤਾਲ ’ਤੇ ਕੇਂਦ੍ਰਿਤ ਸੀ, ਖਾਸ ਤੌਰ ’ਤੇ ਚੱਕਰੀ ਅਰਥਵਿਵਸਥਾ, ਸਿੰਗਲ ਉਪਯੋਗ ਵਾਲੀ ਪਲਾਸਟਿਕ ਦੀ ਸਮੱਸਿਆ ਦਾ ਸਮਾਧਾਨ, ਵਣ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੇ ਵਿਸ਼ਿਆਂ ’ਤੇ ਗੱਲਬਾਤ ਕੀਤੀ ਗਈ।

ਇਸ ਬੈਠਕ ਵਿੱਚ ਜਰਮਨੀ ਦੇ ਵਫ਼ਦ ਨੇ ਵਣਾਂ ’ਤੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵ, ਵਾਤਾਵਰਣ ਅਤੇ ਜਲਵਾਯੂ ’ਤੇ ਅਫਰੀਕਾ ਵਿੱਚ ਤ੍ਰਿਪੱਖੀ ਸਹਿਯੋਗ, ਚੱਕਰੀ ਅਰਥਵਿਵਸਥਾ, ਪਲਾਸਟਿਕ ਦੇ ਵਿਕਲਪ ਵਰਗੇ ਵਿਸ਼ੇ ਉਠਾਏ। ਇਸ ਦੇ ਇਲਾਵਾ ਇਹ ਮੁੱਦਾ ਵੀ ਉਠਾਇਆ ਗਿਆ ਕਿ ਕਿਵੇਂ ਦੋਨੋਂ ਦੇਸ਼ ਇਨ੍ਹਾਂ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰ ਸਕਦੇ ਹਨ।

 ਜਰਮਨੀ ਵਫ਼ਦ ਦੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੀ ਯਾਦਵ ਨੇ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਲਾਸਟਿਕ ਕਚਰੇ ਦਾ ਨਿਪਟਾਰਾ, ਪਲਾਸਟਿਕ ਦੇ ਵਿਕਲਪ, ਲੁਪਤ ਹੋ ਰਹੀਆਂ ਪ੍ਰਜਾਤੀਆਂ ਅਤੇ ਵਣਾਂ ਦੇ ਸੰਭਾਲ਼, ਵਣ ਸਰਵੇਖਣ, ਖੇਤੀ ਜੰਗਲਾਤ ਦੇ ਲਈ ਭਾਰਤ ਦੁਆਰਾ ਉਠਾਏ ਗਏ ਵਿਭਿੰਨ ਕਦਮਾਂ ਦਾ ਉਲੇਖ ਕੀਤਾ।

 

Bhupender Yadav, Mission LiFE

ਸ਼੍ਰੀ ਯਾਦਵ ਨੇ ਦੁਵੱਲੇ ਸਹਿਯੋਗ ਰਾਹੀਂ ਟੈਕਨੋਲੋਜੀ, ਜਲ, ਚੱਕਰੀ ਅਰਥਵਿਵਸਥਾ, ਜੰਗਲਾਤ ਦੇ ਖੇਤਰਾਂ ਵਿੱਚ ਜਰਮਨੀ ਦੁਆਰਾ ਕੀਤੇ ਗਏ ਯਤਨਾਂ ਨੰ ਮੰਨਦੇ ਹੋਏ ਉਨ੍ਹਾਂ ਦੀ ਸਰਾਹਨਾ ਕੀਤੀ।

ਅਫਰੀਕਾ ਵਿੱਚ ਤ੍ਰਿਪੱਖੀ ਸਹਿਯੋਗ ਦੇ ਪ੍ਰਸ਼ਨ ’ਤੇ ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਬਿਜਲੀ ਮੰਤਰਾਲੇ ਪਹਿਲਾਂ ਤੋਂ ਹੀ ਅਫਰੀਕਾ ਵਿੱਚ ਵਿਭਿੰਨ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ। ਲੇਕਿਨ, ਅਫਰੀਕਾ ਵਿੱਚ ਵਾਤਾਵਰਣ ਅਤੇ ਜਲਵਾਯੂ ’ਤੇ ਕਿਸੇ ਵੀ ਤ੍ਰਿਪੱਖੀ ਸਹਿਯੋਗ ਦੇ ਲਈ ਪਹਿਲੇ ਵਿਦੇਸ਼ ਮੰਤਰਾਲੇ ਨਾਲ ਮਸ਼ਵਰਾ ਕਰਨਾ ਹੋਵੇਗਾ। ਭਾਰਤ ਦੇ ਜੀ-20 ਦਾ ਆਦਰਸ਼-ਵਾਕ ਵਸੁਵੈਧ ਕੁਟੁੰਬਕਮ੍ ਹੈ। ਇਸ ਦੇ ਮੱਦੇਨਜ਼ਰ ਗਲੋਬਲ ਸਾਊਥ ਦੀਆਂ ਚਿੰਤਾਵਾਂ ਦਾ ਵੀ ਉਸੇ ਦੇ ਅਨੁਸਾਰ ਸਮਾਧਾਨ ਕਰਨ ਦੀ ਜ਼ਰੂਰਤ ਹੈ।

ਇਸ ਬੈਠਕ ਦੇ ਸੰਪੰਨ ’ਤੇ, ਦੋਨੋਂ ਪੱਖ ਇਸ ਗੱਲ ’ਤੇ ਸਹਿਮਤ ਹੋਏ ਕਿ ਉਨ੍ਹਾਂ ਦੇ ਕਈ ਖੇਤਰਾਂ ਵਿੱਚ ਸਾਂਝੇ ਹਿਤ ਹਨ, ਅਤੇ ਜੈਵ ਵਿਵਿਧਤਾ, ਜਲਵਾਯੂ ਪਰਿਵਰਤਨ, ਊਰਜਾ ਟੈਕਨੋਲੋਜੀ ਦੇ ਨਵੇਂ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।

 

**********

ਐੱਮਜੇਪੀਐੱਸ


(Release ID: 1894739) Visitor Counter : 174