ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐੱਸਸੀਓ ਫਿਲਮ ਮਹੋਤਸਵ ਵਿੱਚ ‘ਈਜ਼ ਆਵ੍ ਲੈਂਗਵੇਜ ਇਨ ਮੂਵੀ ਵਾਰਚਿੰਗ ਐਕਸਪੀਰੀਐਂਸ’ ‘ਤੇ ਵਰਕਸ਼ਾਪ ਆਯੋਜਿਤ ਹੋਈ


ਇਸ ਵਰਕਸ਼ਾਪ ਵਿੱਚ ਅਜਿਹਾ ਐਪ ਪ੍ਰਦਰਸ਼ਿਤ ਕੀਤਾ ਗਿਆ ਜੋ ਦਹਕਿਆਂ ਨੂੰ ਕਿਸੇ ਵੀ ਭਾਸ਼ਾ ਵਿੱਚ ਫਿਲਮਾਂ ਦੇਖਣ ਵਿੱਚ ਸਮਰੱਥ ਬਣਾਉਂਦਾ ਹੈ

Posted On: 29 JAN 2023 4:04PM by PIB Chandigarh

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਫਿਲਮ ਮਹੋਤਸਵ ਵਿੱਚ ਅੱਜ ‘ਈਜ਼ ਆਵ੍ ਲੈਂਗਵੇਜ ਇਨ ਮੂਵੀ ਵਾਚਿੰਗ ਐਕਸਪੀਰੀਐਂਸ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਿਨੇਡਬਸ ਨਾਮਕ ਇੱਕ ਐਪਲੀਕੇਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸਿਨੇਮਾ ਨੂੰ  ਉਨ੍ਹਾਂ ਦੀ ਪਸੰਦ ਦੀ ਭਾਸ਼ਾ ਵਿੱਚ ਆਡੀਓ ਪ੍ਰਦਾਨ ਕਰਕੇ ਉਨ੍ਹਾਂ ਦੇ ਫਿਲਮ ਦੇਖਣ ਦੇ ਅਨੁਭਵ ਨੂੰ ਵਧਾਉਣ ਦੀ ਸਮਰੱਥਾ ਹੈ।  ਡਬਸਵਰਕ ਮੋਬਾਈਲ ਦੇ ਸਹਿ-ਸੰਸਥਾਪਕ ਅਤੇ ਐੱਮਡੀ ਆਦਿਤਿਆ ਕਸ਼ਯਪ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ।

https://ci5.googleusercontent.com/proxy/79Cj-sV0f83Wmp59mfEC5iGbWAidcl81l6AuvGG6rxnKyJJvjKOetq2Mp3QIKrKWd1W3Tjl2J4w78X8Wq_rC1XHMv_zHgrZtSbhS7ekagyeeHoEoG7QosQ=s0-d-e1-ft#https://static.pib.gov.in/WriteReadData/userfiles/image/Cine1W1VS.JPG

ਸਿਨੇਡਬ, ਸਿਨੇਮਾਘਰ ਵਿੱਚ ਚਲ ਰਹੀ ਫਿਲਮ ਦੀ ਭਾਸ਼ਾ ਸੰਬੰਧੀ ਰੁਕਾਵਟ ਨੂੰ ਦੂਰ ਕਰਦੇ ਹੋਏ ਦਸ਼ਕਾਂ ਨੂੰ ਖੇਤਰੀ ਜਾਂ ਵਿਦੇਸ਼ੀ ਭਾਸ਼ਾਵਾਂ ਵਿੱਚ ਫਿਲਮਾਂ ਦਾ ਆਨੰਦ ਲੈਣ ਵਿੱਚ ਸਮਰੱਥਾ ਬਣਾਉਦਾ ਹੈ। ਇਸ ਦਾ ਉਪਯੋਗ ਦਸ਼ਕ ਘਰ ਵਿੱਚ ਵੀ ਫਿਲਮਾਂ ਅਤੇ ਓਟੀਟੀ ਸ਼ੋਜ਼ ਦਾ ਆਪਣੀ ਪਸੰਦ ਦੀ ਭਾਸ਼ਾ ਵਿੱਚ ਆਨੰਦ ਲੈਣ ਲਈ ਕਰ ਸਕਦੇ ਹਨ। ਇਹ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਪਰਿਵਾਰ ਅਤੇ ਦੋਸਤਾਂ ਨੂੰ ਇੱਕਠੇ ਬੈਠਨ ਅਤੇ ਆਪਣੀ ਪਸੰਦ ਦੀ ਭਾਸ਼ਾ ਵਿੱਚ ਫਿਲਮ ਦੇਖਣ ਵਿੱਚ ਸਮਰੱਥ ਬਣਾਉਂਦਾ ਹੈ।

ਇਹ ਐਪ ਫਿਲਮ ਜਾਂ ਸੀਰੀਜ ਵਿੱਚ ਚਲ ਰਹੇ ਮੁੱਲ ਆਡੀਓ ਨੂੰ ਰਿਕਾਰਡ ਕਰਦਾ ਹੈ ਤਾਕਿ ਉਸ ਦੇ ਟਾਈਮਸਟੈਂਪ ਨੂੰ ਪਹਿਚਾਣ ਸਕੇ ਅਤੇ ਫਿਰ ਵੋ ਪਲੈਬੈਕ ਦੇ ਨਾਲ ਪਸੰਦੀਦਾ ਭਾਸਾ ਨੂੰ ਸਿੰਕ ਕਰਦਾ ਹੈ। ਆਦਿਤਿਆ ਕਸ਼ਯਪ ਨੇ ਇਸ ਵਰਕਸ਼ਾਪ ਵਿੱਚ ਦਸ਼ਕਾਂ ਦੇ ਸਾਹਮਣੇ ਇਸ ਐਪ ਦੇ ਕੰਮ ਕਰਨ ਦੇ ਤਰੀਕੇ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ।

https://ci4.googleusercontent.com/proxy/Y72TraJnF7i7jjXcBkWtTE7J-TLZKUrWvS3yKwHud2Lpqjelb_asn-clQU_4I8zvGQwP6Og4o2OjdPpeEZZcWn6ub_v5MgDPj7PJzhHeQvYDcfs_4Z0FoQ=s0-d-e1-ft#https://static.pib.gov.in/WriteReadData/userfiles/image/Cine2IW6G.JPG

ਆਦਿਤਿਆ ਕਸ਼ਯਪ ਨੇ ਕਿਹਾ ਕਿ ਸਿਨੇਡਬਜ਼ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀ ਸੰਖਿਆ ਵਧਾ ਕੇ ਫਿਲਮਾਂ ਨੂੰ ਨਿਰਮਾਤਾਵਾਂ ਲਈ ਲਾਗਤ ਪ੍ਰਭਾਵੀ ਬਣਾਉਣ ਦਾ ਕੰਮ ਕਰੇਗਾ। ਉਨ੍ਹਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਸਿਨੇਡਬ  ਪਲੈਟਫਾਰਮ ‘ਤੇ ਆਉਣ ਵਾਲੀ ਪਹਿਲੀ ਫਿਲਮ ਆਰ ਮਾਧਵਨ ਸਟਾਰਰ ‘ਰਾਕੇਟ੍ਰੀ’ ਸੀ।  ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਐਪ ਦੇ ਲਈ ਉਨ੍ਹਾਂ ਦੀ ਪ੍ਰੇਰਣਾ ਪੇਰਿਸ ਵਿੱਚ ਮਿਸ਼ਨ ਇਮਪਾਸਿਬਲ ਦੇਖਣ ਦਾ ਉਨ੍ਹਾਂ ਦਾ ਅਨੁਭਵ ਸੀ। ਫ੍ਰੈਂਚ ਥਿਐਟਰਸ ਵਿੱਚ ਅੰਗਰੇਜੀ ਭਾਸ਼ਾ ਦੀ ਪੂਰੀ ਕਮੀ ਨੇ ਉਨ੍ਹਾਂ ਨੂੰ ਇਸ ਐਪ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਇਸ ਕੰਪਨੀ ਦਾ ਟੀਚਾ ਆਪਣੀ ਮੈਂਬਰਸ਼ਿਪ ਅਧਾਰ ਨੂੰ ਮੌਨੇਟਾਈਜ਼ ਕਰਨਾ ਅਤੇ ਮਾਲੀਆ ਉਤਪੰਨ ਕਰਨ ਲਈ ਇਸ਼ਤਿਹਾਰ ਪ੍ਰਾਪਤ ਕਰਨਾ ਹੈ। ਸੰਸਥਾਪਕ ਆਦਿਤਿਆ ਕਸ਼ਯਪ ਨੇ ਘੋਸ਼ਣਾ ਕੀਤੀ ਕਿ ਇਹ ਐਪ ਪਹਿਲੇ 10 ਲੱਖ ਗ੍ਰਾਹਕਾਂ ਲਈ ਮੁਫਤ ਵਿੱਚ ਉਪਲਬਧ ਹੋਵੇਗਾ।

***

GK/PK



(Release ID: 1894707) Visitor Counter : 106