ਖੇਤੀਬਾੜੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਤੋਮਰ ਅਤੇ ਸ਼੍ਰੀ ਪਾਰਸ ਨੇ ਜੀ20 ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਬੈਠਕ ਦਾ ਉਦਘਾਟਨ ਕੀਤਾ


ਵਿਗਿਆਨ ਅਤੇ ਨਵੀਨਤਾ ਦੇ ਕਾਰਨ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ - ਸ਼੍ਰੀ ਤੋਮਰ

ਗਲੋਬਲ ਪੱਧਰ 'ਤੇ ਤਾਲਮੇਲ ਵਾਲੀਆਂ ਨੀਤੀਆਂ ਅਤੇ ਕਾਰਵਾਈਆਂ ਵੱਲ ਵਧੇਰੇ ਜ਼ੋਰ ਦੇਣ ਦੀ ਜ਼ਰੂਰਤ

ਵਿਕਾਸ ਵਿੱਤਪੋਸ਼ਣ, ਕਮਜ਼ੋਰ ਦੇਸ਼ਾਂ ਨੂੰ ਸਹਾਇਤਾ ਅਤੇ ਵਿੱਤੀ ਸਥਿਰਤਾ ਲਈ ਸਮੂਹ ਬਿਹਤਰ ਸਥਿਤੀ ਵਿੱਚ ਹੈ- ਸ਼੍ਰੀ ਪਾਰਸ

Posted On: 30 JAN 2023 3:14PM by PIB Chandigarh

ਭਾਰਤ ਦੀ ਪ੍ਰਧਾਨਗੀ ਹੇਠ ਜੀ20 ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਦੋ ਦਿਨਾਂ ਬੈਠਕ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਨੇ ਚੰਡੀਗੜ੍ਹ ਵਿੱਚ ਕੀਤਾ।  

 

ਇਸ ਮੌਕੇ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਵਿਗਿਆਨ ਅਤੇ ਨਵੀਨਤਾ ਦੇ ਕਾਰਨ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਇਹ ਦੋਵੇਂ ਭਾਰਤ ਦੇ ਭਵਿੱਖ ਨਾਲ ਨਜ਼ਦੀਕ ਤੋਂ ਜੁੜੇ ਹੋਏ ਹਨ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਬਣਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ। ਗਲੋਬਲ ਹੈਲਥ ਕੇਅਰ ਵਿੱਚ ਵਿੱਤੀ ਸਮਾਵੇਸ਼, ਟਿਕਾਊ ਊਰਜਾ ਵੱਲ ਵਧਣ ਵਿੱਚ ਸਾਡਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਵਿਕਾਸ ਦੀ ਜਨ-ਕੇਂਦਰਿਤਤਾ ਸਾਡੀ ਰਾਸ਼ਟਰੀ ਰਣਨੀਤੀ ਦਾ ਅਧਾਰ ਹੈ। ਇਹ ਇਹੀ ਫਲਸਫਾ ਹੈ ਜੋ ਸਾਡੀ ਜੀ20 ਪ੍ਰੈਜ਼ੀਡੈਂਸੀ ਦੇ ਥੀਮ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਨੂੰ ਵੀ ਦਰਸਾਉਂਦਾ ਹੈ।

https://ci3.googleusercontent.com/proxy/Obrr1Xw7dkfORuFfYGfuoWq6_prfMPVD4j15rIf_DSQCUS2lDkuEnDk-46BBZj6Abasy4IhjmA-tVGtRAx-R3Mi_GPlPXgSIfI2KatnKq5T-Oe8q3SPl0kPbKg=s0-d-e1-ft#https://static.pib.gov.in/WriteReadData/userfiles/image/image001GX1E.jpg

 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਦੇ ਸਾਰੇ ਨਾਗਰਿਕਾਂ ਲਈ ਜੀ20 ਦੀ ਪ੍ਰਧਾਨਗੀ ਕਰਨਾ ਇੱਕ ਮਾਣ ਵਾਲਾ ਪਲ ਹੈ, ਇਸ ਦੇ ਨਾਲ ਹੀ ਅਸੀਂ ਇਸ ਇਤਿਹਾਸਕ ਮੌਕੇ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ।  ਅੱਜ ਦੁਨੀਆ ਅਨੇਕਾਂ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਜੋ ਗਹਿਰਾਈ ਨਾਲ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਸਿਰਫ਼ ਸਰਹੱਦਾਂ ਦੁਆਰਾ ਪਰਿਭਾਸ਼ਿਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਹ ਆਲਮੀ ਪੱਧਰ ਦੀਆਂ ਹਨ ਅਤੇ ਇਨ੍ਹਾਂ ਲਈ ਗਲੋਬਲ ਸਮਾਧਾਨਾਂ ਦੀ ਹੀ ਜ਼ਰੂਰਤ ਹੈ, ਇਸ ਲਈ ਆਲਮੀ ਭਾਈਚਾਰੇ ਨੂੰ ਅੱਜ ਗਲੋਬਲ ਪੱਧਰ 'ਤੇ ਤਾਲਮੇਲ ਵਾਲੀਆਂ ਨੀਤੀਆਂ ਅਤੇ ਕਾਰਵਾਈਆਂ 'ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਬਹੁਪੱਖੀਵਾਦ ਵਿੱਚ ਨਵੇਂ ਵਿਸ਼ਵਾਸ ਦੀ ਵੀ ਲੋੜ ਹੈ। ਲੋਕਤੰਤਰ ਅਤੇ ਬਹੁਪੱਖੀਵਾਦ ਲਈ ਪੂਰੀ ਤਰ੍ਹਾਂ ਪ੍ਰਤੀਬਧ ਸਾਡਾ ਦੇਸ਼, ਨਾ ਸਿਰਫ ਬਹੁ-ਆਯਾਮੀ ਵਿਕਾਸ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਹੈ, ਬਲਕਿ ਗਲੋਬਲ ਪੱਧਰ 'ਤੇ ਮਾਨਤਾ ਪ੍ਰਾਪਤ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਵੀ ਤਿਆਰ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਹਾਲ ਹੀ ਵਿੱਚ ਆਯੋਜਿਤ ਵਰਲਡ ਇਕਨੌਮਿਕ ਫੋਰਮ ਵਿੱਚ, ਭਾਰਤ ਨੂੰ ਇੱਕ ਨਾਜ਼ੁਕ ਦੁਨੀਆ ਵਿੱਚ ਇੱਕ ਉੱਜਵਲ ਰੋਸ਼ਨੀ ਵਜੋਂ ਦਰਸਾਇਆ ਗਿਆ ਅਤੇ ਜਲਵਾਯੂ ਲਕਸ਼ਾਂ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਤੇ ਕੋਵਿਡ ਤੋਂ ਬਾਅਦ ਦੇ ਵਿਕਾਸ ਦੇ ਪਥ 'ਤੇ ਵਾਪਸੀ ਦੀ ਸਭ ਨੇ ਸ਼ਲਾਘਾ ਕੀਤੀ ਹੈ।

 

ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਉਸ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹੈ। ਸਾਨੂੰ ਆਪਣੇ ਸਫਲ ਵਿਕਾਸ ਮੋਡਲ ਦੇ ਟੈਂਪਲੇਟ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ, ਇਸੇ ਤਰ੍ਹਾਂ ਅਸੀਂ ਹਰ ਕਿਸੇ ਤੋਂ ਸਿੱਖਣ ਲਈ ਵੀ ਤਿਆਰ ਹਾਂ। ਇਸ ਸਾਲ, ਸਾਡੀਆਂ ਪ੍ਰਾਥਮਿਕਤਾਵਾਂ ਅਤੇ ਨਤੀਜਿਆਂ ਦੇ ਮਾਧਿਅਮ ਨਾਲ, ਅਸੀਂ ਸਲਾਹ-ਮਸ਼ਵਰੇ ਰਾਹੀਂ ਵਿਵਹਾਰਿਕ ਗਲੋਬਲ ਹੱਲ ਲੱਭਣਾ ਚਾਹੁੰਦੇ ਹਾਂ।

ਅਜਿਹਾ ਕਰਦੇ ਹੋਏ, ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਅੱਗੇ ਵਧਾਉਣ ਵਿੱਚ ਵੀ ਗਹਿਰੀ ਦਿਲਚਸਪੀ ਲਵਾਂਗੇ। ਸ਼੍ਰੀ ਤੋਮਰ ਨੇ ਕਿਹਾ ਕਿ ਅਸੀਂ ਹੁਣ ਕਿਸੇ ਨੂੰ ਵੀ ਪਿੱਛੇ ਨਹੀਂ ਛੱਡ ਸਕਦੇ। ਸਾਡੇ ਜੀ20 ਦੇ ਸਮਾਵੇਸ਼ੀ, ਅਕਾਂਖੀ, ਕਾਰਜ-ਮੁਖੀ ਅਤੇ ਨਿਰਣਾਇਕ ਏਜੰਡੇ ਜ਼ਰੀਏ, ਸਾਡਾ ਉਦੇਸ਼ 'ਵਸੁਧੈਵ ਕੁਟੁੰਬਕਮ' ਦੀ ਅਸਲ ਭਾਵਨਾ ਨੂੰ ਪ੍ਰਗਟ ਕਰਨਾ ਹੈ।

 

ਸਭ ਤੋਂ ਕਮਜ਼ੋਰ ਅਤੇ ਘੱਟ ਆਮਦਨੀ ਵਾਲੇ ਵਿਕਾਸਸ਼ੀਲ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਗਰੁੱਪ ਦੇ ਮਿਸਾਲੀ ਯੋਗਦਾਨ ਨੂੰ ਨੋਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਵੱਧ ਰਹੀ ਕ੍ਰੈਡਿਟ ਅਸੁਰੱਖਿਆ ਨੂੰ ਹੱਲ ਕਰਨ ਲਈ ਕੀਤੇ ਗਏ ਉਪਾਅ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। 2023 ਵਿੱਚ ਭਾਰਤ ਦੀ ਪ੍ਰਧਾਨਗੀ ਨਾਲ ਇਨ੍ਹਾਂ ਪ੍ਰਯਤਨਾਂ ਦੀ ਵਧਦੀ ਗਤੀ ਜਾਰੀ ਰਹੇਗੀ। ਇਸ ਦੇ ਨਾਲ ਹੀ, ਸਮੂਹ ਇਸ ਗੱਲ 'ਤੇ ਵਿਚਾਰ ਕਰਨ ਲਈ ਆਪਣੀ ਚੰਗੀ ਸਥਿਤੀ ਦਾ ਫਾਇਦਾ ਉਠਾਏਗਾ ਕਿ ਅਸੀਂ ਗਲੋਬਲ ਅਤੇ ਵਿੱਤੀ ਪ੍ਰਸ਼ਾਸਨ ਨੂੰ ਕਿਵੇਂ ਦੁਬਾਰਾ ਡਿਜ਼ਾਈਨ ਕਰ ਸਕਦੇ ਹਾਂ। ਭਾਰਤ ਦੀ ਪ੍ਰਧਾਨਗੀ ਹੇਠ, ਗਰੁੱਪ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗਾ ਕਿ ਵਿਕਾਸ ਦੇ ਪ੍ਰਮੁੱਖ ਏਜੰਟ, ਬਹੁਪੱਖੀ ਵਿਕਾਸ ਬੈਂਕ, 21ਵੀਂ ਸਦੀ ਦੀਆਂ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਿਹਤਰ ਢੰਗ ਨਾਲ ਕਿਸ ਤਰ੍ਹਾਂ ਤਿਆਰ ਹੋ ਸਕਦੇ ਹਨ। ਇਸ ਮੌਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਸ਼੍ਰੀ ਤੋਮਰ ਨੇ ਉਨ੍ਹਾਂ ਦਾ ਹਵਾਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਮੂਹ ਨਾਗਰਿਕਾਂ ਦੀ ਤਰਫੋਂ ਨੁਮਾਇੰਦਿਆਂ ਦਾ ਸੁਆਗਤ ਕਰਦਿਆਂ ਬੈਠਕ ਦੀ ਸਫਲਤਾ ਦੀ ਕਾਮਨਾ ਕੀਤੀ।

 

ਬੈਠਕ ਵਿੱਚ ਕੇਂਦਰੀ ਮੰਤਰੀ ਸ਼੍ਰੀ ਪਾਰਸ ਨੇ ਕਿਹਾ ਕਿ ਭਾਰਤ ਦੀ ਕੋਸ਼ਿਸ਼ ਉਸਾਰੂ ਗੱਲਬਾਤ ਨੂੰ ਸੁਵਿਧਾਜਨਕ ਬਣਾਉਣਾ, ਗਿਆਨ ਸਾਂਝਾ ਕਰਨਾ ਅਤੇ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਸਮ੍ਰਿੱਧ ਦੁਨੀਆ ਲਈ ਸਮੂਹਿਕ ਇੱਛਾਵਾਂ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਾ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਹੁਣ ਤੱਕ ਹੋਈ ਪ੍ਰਗਤੀ ਨੂੰ ਅੱਗੇ ਵਧਾਵੇ ਅਤੇ ਇਹ ਯਕੀਨੀ ਬਣਾਵੇ ਕਿ ਅੰਤਰਰਾਸ਼ਟਰੀ ਵਿੱਤੀ ਢਾਂਚਾ ਅੱਜ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਕਮਜ਼ੋਰ ਸਮੂਹਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਲਈ ਚੰਗੀ ਤਰ੍ਹਾਂ ਲੈਸ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਵਿਸ਼ਵ ਆਰਥਿਕ ਫੋਰਮ, ਦਾਵੋਸ ਸਮਿਟ ਵਿੱਚ ਆਪਣੇ ਸੰਬੋਧਨ ਵਿੱਚ, ਇਸ ਗੱਲ 'ਤੇ ਪ੍ਰਤੀਬਿੰਬਤ ਕੀਤਾ ਕਿ ਕੀ ਬਹੁ-ਪੱਖੀ ਸੰਸਥਾਵਾਂ ਨਵੀਂ ਗਲੋਬਲ ਵਿਵਸਥਾ ਅਤੇ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ। ਇਹ ਕਾਰਜ ਸਮੂਹ (ਵਰਕਿੰਗ ਗਰੁੱਪ) ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਨ੍ਹਾਂ ਸੰਸਥਾਵਾਂ ਨੂੰ ਮਜ਼ਬੂਤ ​​ਕਰਨ ਲਈ ਵਿਕਲਪਾਂ ਦੀ ਪੜਚੋਲ ਕਰ ਸਕਦਾ ਹੈ ਅਤੇ ਟਿਕਾਊ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਲਈ ਵਿਕਾਸ ਵਿੱਤ ਵਿੱਚ ਆਪਣਾ ਯੋਗਦਾਨ ਵਧਾ ਸਕਦਾ ਹੈ। ਅਜਿਹੇ ਤੰਤਰ ਲੱਭਣ ਦੀ ਤੁਰੰਤ ਜ਼ਰੂਰਤ ਹੈ ਜਿਨ੍ਹਾਂ ਜ਼ਰੀਏ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਵਿੱਤੀ ਸਹਾਇਤਾ ਸਮੇਂ ਸਿਰ, ਲੋੜਾਂ ਲਈ ਪ੍ਰਭਾਵੀ ਢੰਗ ਨਾਲ ਜਵਾਬਦੇਹ ਹੋਵੇ। ਇਹ ਘੱਟ ਆਮਦਨ ਵਾਲੇ ਅਤੇ ਵਿਕਾਸਸ਼ੀਲ ਦੇਸ਼ਾਂ ਲਈ ਮਹੱਤਵਪੂਰਨ ਹੈ, ਕਿਉਂਕਿ ਉਹ ਇਨ੍ਹਾਂ ਸੰਸਾਧਨਾਂ ਦੇ ਮੁੱਖ ਲਾਭਾਰਥੀ ਹਨ। ਵਧਦੇ ਕਰਜ਼ੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼, ਦੁਬਾਰਾ ਤੋਂ ਘੱਟ ਆਮਦਨ ਵਾਲੇ ਦੇਸ਼ ਅਤੇ ਕਈ ਮੱਧ-ਆਮਦਨ ਵਾਲੇ ਦੇਸ਼ ਹੀ ਹਨ। ਕਾਰਜ ਸਮੂਹ ਇਹ ਪੜਚੋਲ ਕਰ ਸਕਦਾ ਹੈ ਕਿ ਨੀਤੀਗਤ ਕਾਰਵਾਈ ਨਾਲ ਕਰੈਡਿਟ ਦੀ ਵਿਗੜਦੀ ਸਥਿਤੀ ਦਾ ਸਮਾਧਾਨ ਕਿਵੇਂ ਹੋ ਸਕਦਾ ਹੈ।

 

ਦੁਨੀਆ ਭਰ ਦੇ ਉੱਘੇ ਮਾਹਿਰਾਂ ਦੇ ਸਮ੍ਰਿੱਧ ਅਤੇ ਵਿਵਿਧ ਅਨੁਭਵ ਦੇ ਨਾਲ, ਇਹ ਵਿਸ਼ਵਾਸ ਹੈ ਕਿ ਅੰਤਰਰਾਸ਼ਟਰੀ ਵਿੱਤੀ ਢਾਂਚਾ ਕਾਰਜ ਸਮੂਹ ਵਿਕਾਸ ਵਿੱਤਪੋਸ਼ਣ, ਕਮਜ਼ੋਰ ਦੇਸ਼ਾਂ ਦੀ ਸਹਾਇਤਾ, ਵਿੱਤੀ ਸਥਿਰਤਾ ਬਣਾਈ ਰੱਖਣ ਅਤੇ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਦੇ ਥੀਮ ਨੂੰ ਬਰਕਰਾਰ ਰੱਖਣ ਦੇ ਖੇਤਰਾਂ ਵਿੱਚ ਜੀ20 ਦੇ ਪ੍ਰਯਾਸਾਂ ਦਾ ਤਾਲਮੇਲ ਕਰਨ ਲਈ ਬਿਹਤਰ ਸਥਿਤੀ ਵਿੱਚ ਹੈ।

https://ci5.googleusercontent.com/proxy/T1YBqW8jhlswppgMYS7owLkZ6lagE9Jn-H5G___EqwReJbEfsLCNZs474WMmJPw9PL35zn13jjmEEkWQIpMcpYGMsNxj8ZH8tzRs3fQ33NjRXi6o8jUJRy7bpg=s0-d-e1-ft#https://static.pib.gov.in/WriteReadData/userfiles/image/image002B1T4.jpg


 

ਬੈਠਕ ਵਿੱਚ ਆਈਐੱਫਏ ਦੇ ਕੋ-ਚੇਅਰ ਸ਼੍ਰੀ ਵਿਲੀਅਮ ਰੂਸ (ਫਰਾਂਸ), ਬਿਊਂਗਸਿਕ ਜੁੰਗ (ਦੱਖਣੀ ਕੋਰੀਆ), ਕੇਂਦਰੀ ਵਿੱਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼੍ਰੀਮਤੀ ਮਨੀਸ਼ਾ ਸਿਨਹਾ, ਆਰਬੀਆਈ ਦੀ ਸਲਾਹਕਾਰ ਸ਼੍ਰੀਮਤੀ ਮਹੂਆ ਰਾਏ ਵੀ ਹਾਜ਼ਰ ਸਨ।

*******(Release ID: 1894703) Visitor Counter : 178