ਖੇਤੀਬਾੜੀ ਮੰਤਰਾਲਾ
ਜੀ-20 ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਮੀਟਿੰਗ 30-31 ਜਨਵਰੀ ਨੂੰ ਚੰਡੀਗੜ੍ਹ ਵਿੱਚ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਪਾਰਸ ਕਰਨਗੇ ਉਦਘਾਟਨ
Posted On:
29 JAN 2023 8:34PM by PIB Chandigarh
ਚੰਡੀਗੜ੍ਹ/ਨਵੀਂ ਦਿੱਲੀ, 29 ਜਨਵਰੀ 2023, ਭਾਰਤੀ ਦੀ ਪ੍ਰਧਾਨਗੀ ਹੇਠ ਜੀ-20 ਪਹਿਲੇ ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਮੀਟਿੰਗ 30-31 ਜਨਵਰੀ 2023 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਮਰ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਮੀਟਿੰਗ ਲਈ ਸ਼੍ਰੀ ਤੋਮਰ ਅੱਜ ਸ਼ਾਮ ਚੰਡੀਗੜ੍ਹ ਪਹੰਚੇ, ਜਿੱਥੇ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ ਦੀ ਸੱਭਿਆਚਾਰਕ ਪ੍ਰਸਤੁਤੀਆਂ ਦੇ ਨਾਲ ਸੁਆਗਤ ਕੀਤਾ ਗਿਆ।
ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਜੀ-20 ਵਿੱਤ ਟ੍ਰੈਕ ਦੇ ਤਹਿਤ ਮਹੱਤਵਪੂਰਨ ਕਾਰਜਧਾਰਾਵਾਂ ਵਿੱਚੋਂ ਇੱਕ ਹੈ ਜੋ ਕਿ ਅੰਤਰਰਾਸ਼ਟਰੀ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਰਖਦਾ ਹੈ। ਇਸ ਦਾ ਉਦੇਸ਼ ਕਮਜ਼ੋਰ ਦੇਸ਼ਾਂ ਦੇ ਸਾਹਮਣੇ ਆਉਣ ਵਾਲੀ ਵੱਖ-ਵੱਖ ਚੁਣੌਤੀਆਂ ਦਾ ਸਮਾਧਾਨ ਕਰਨਾ ਵੀ ਹੋਵੇਗਾ।
ਦੋ ਦਿਨੀਂ ਮੀਟਿੰਗ ਵਿੱਚ ਹਿੱਸਾ ਲੈਣ ਲਈ ਜੀ-20 ਦੇ ਮੈਂਬਰਾਂ, ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ 100 ਪ੍ਰਤੀਨਿਧੀ ਚੰਡੀਗੜ੍ਹ ਪਹੁੰਚਣਗੇ। ਦੋ ਦਿਨੀਂ ਮੀਟਿੰਗ ਦੇ ਦੌਰਾਨ ਚਰਚਾ, ਸੰਯੁਕਤ ਰੂਪ ਤੋਂ ਵਿੱਤੀ ਮੰਤਰਾਲੇ ਅਤੇ ਭਾਰਤੀ ਰਿਜਰਵ ਬੈਂਕ ਦੁਆਰਾ ਅਤੇ ਨਾਲ ਹੀ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਦੇ ਸਹਿ- ਚੇਅਰਜ਼ , ਫ੍ਰਾਂਸ ਅਤੇ ਦੱਖਣੀ ਕੋਰੀਆ ਦੁਆਰਾ ਸੰਚਾਲਿਤ ਕੀਤੀ ਜਾਵੇਗੀ।
ਮੀਟਿੰਗ ਵਿੱਚ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਦੀ ਸਥਿਰਤਾ ਅਤੇ ਸਮਾਯੋਜਨ ਨੂੰ ਵਧਾਉਣ ਦੇ ਤਰੀਕਿਆਂ ਅਤੇ 21ਵੀਂ ਸਦੀ ਦੀ ਗਲੋਬਲ ਚੁਣੌਤੀਆਂ ਦੇ ਸਮਾਧਾਨ ਲਈ ਇਸ ਨੂੰ ਕਿਵੇਂ ਯੋਗ ਬਣਾਇਆ ਜਾਏ, ਇਸ ‘ਤੇ ਚਰਚਾ ਹੋਵੇਗੀ। ਮੀਟਿੰਗ ਵਿੱਚ ਗਰੀਬ ਅਤੇ ਕਮਜ਼ੋਰ ਦੇਸ਼ਾਂ ਨੂੰ ਅਧਿਕਤਮ ਸਹਾਇਤਾ ਪ੍ਰਦਾਨ ਕਰਨ ਦੇ ਤਰੀਕੇ ਲੱਭਣ ਤੇ ਵੀ ਧਿਆਨ ਦਿੱਤਾ ਜਾਵੇਗਾ।
30 ਜਨਵਰੀ ਦੇ ਜੀ-20 ਕਾਰਜ ਸਮੂਹ ਦੀ ਮੀਟਿੰਗ ਦੇ ਮੌਕੇ ‘ਤੇ ‘ਸੈਂਟ੍ਰਲ ਬੈਂਕ ਡਿਜੀਟਲ ਮੁਦਰਾਵਾਂ (ਸੀਬੀਡੀਸੀ): ਅਵਸਰ ਅਤੇ ਚੁਣੌਤੀਆਂ ਨਾਮਕ ਜੀ-20 ਦਾ ਇੱਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਦਾ ਉਦੇਸ਼ ਦੇਸ਼ ਦੇ ਅਨੁਭਵਾਂ ਨੂੰ ਸਾਂਝਾ ਕਰਨਾ ਅਤੇ ਸੀਬੀਡੀਸੀ ਦੇ ਵਿਆਪਕ ਪ੍ਰਭਾਵ ਦੀ ਗਹਿਰੀ ਸਮਝ ਵਿਕਸਿਤ ਕਰਨਾ ਹੈ। ਇਸ ਮੀਟਿੰਗ ਤੋਂ ਪਹਿਲੇ, ਚੰਡੀਗੜ੍ਹ ਵਿੱਚ ਸ਼ਹਿਰਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਜੋ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ-20 ਪ੍ਰੋਗਰਾਮਾਂ ਵਿੱਚ ਵਿਆਪਕ ‘ਜਨ-ਭਾਗੀਦਾਰੀ’ ਅਤੇ ਰੁਚੀ ਦਾ ਸੰਕੇਤ ਦਿੰਦੇ ਹਨ।
ਚੰਡੀਗੜ੍ਹ ਵਿੱਚ 25 ਜਨਵਰੀ 2023 ਨੂੰ “ਸੈਂਟ੍ਰਲ ਬੈਂਕ ਡਿਜੀਟਲ ਕਰੇਂਸੀਜ: ਦੀ ਇੰਡੀਅਨ ਸਟੋਰੀ” ‘ਤੇ ਇੱਕ ਸੰਗੋਸ਼ਠੀ ਵੀ ਆਯੋਜਿਤ ਕੀਤੀ ਗਈ। ਇਨ੍ਹਾਂ ਆਯੋਜਨਾਂ ਦਾ ਉਦੇਸ਼ 2023 ਵਿੱਚ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਇਸ ਦਾ ਵਿਸ਼ਾ-ਵਸਤੂ “ਵਸੁਵੈਧ ਕੁਟੁੰਬਕਮ” ਜਾਂ “ਇੱਕ ਪ੍ਰਿਥਵੀ –ਇੱਕ ਪਰਿਵਾਰ-ਇੱਕ ਭਵਿੱਖ” ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਦੌਰਾਨ, ਇਹ ਕਾਰਜ ਸਮੂਹ ਮਾਰਚ, ਜੂਨ ਅਤੇ ਸਤੰਬਰ ਵਿੱਚ ਭਾਰਤੀ ਪ੍ਰਧਾਨਗੀ ਦੇ ਤਹਿਤ ਨਿਰਧਾਰਿਤ ਪ੍ਰਾਥਮਿਕਤਾਵਾਂ ‘ਤੇ ਚਰਚਾ ਜਾਰੀ ਰੱਖਣ ਲਈ ਅੱਗੇ ਮੀਟਿੰਗ ਕਰਨਗੇ। ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਮੀਟਿੰਗ ਵਿੱਚ ਹੋਇਆਂ ਚਰਚਾਵਾਂ ਨਾਲ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਕਾਂ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ 24-15 ਫਰਵਰੀ 2023 ਨੂੰ ਬੰਗਲੁਰੂ ਵਿੱਚ ਹੋਣ ਵਾਲੀ ਹੈ।
************
(Release ID: 1894702)
Visitor Counter : 151