ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐੱਸਸੀਓ ਫਿਲਮ ਫੈਸਟੀਵਲ ਵਿੱਚ ਸੀਮਾਵਾਂ ਤੋਂ ਪਰ੍ਹੇ, ਸੱਭਿਆਚਾਰ ਦੀ ਖੋਜ ਅਤੇ ਭਾਰਤ ਦੀ ਵਧਦੀ ਲੋਕਪ੍ਰਿਯਤਾ ਦੇ ਰਹੱਸ ’ਤੇ ਚਰਚਾ ਹੋਈ


ਸਿਨੇਮੈਟਿਕ ਕਲਾ ਦੇ ਦਿੱਗਜਾਂ ਨੇ ਐੱਸਸੀਓ ਫਿਲਮ ਫੈਸਟੀਵਲ ਵਿੱਚ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ

Posted On: 28 JAN 2023 8:02PM by PIB Chandigarh

ਸ਼ੰਘਾਈ ਕੋਰਪਰੇਸ਼ਨ ਆਰਗੇਨਾਈਜੇਸ਼ਨ ਫਿਲਮ ਫੈਸਟੀਵਲ ਦੇ ਕਈ ਸ਼ੈਸਨਾਂ ਵਿੱਚ ਅੱਜ ਫਿਲਮ ਉਦਯੋਗ ਦੇ ਅਨੇਕ ਦਿੱਗਜ ਸ਼ਾਮਲ ਹੋਏ। ਫਿਲਮ ਸਕ੍ਰੀਨਿੰਗ ਦੇ ਇਲਾਵਾ, ਸੰਗੀਤ ਤੋਂ ਲੈ ਕੇ ਐਨੀਮੇਸ਼ਨ ਅਤੇ ਬੌਧਿਕ ਸੰਪਦਾ ਅਧਿਕਾਰਾਂ ਤੱਕ ਵਿਭਿੰਨ ਵਿਸ਼ਿਆਂ ’ਤੇ ਚਰਚਾ ਦੇ ਲਈ ਸੈਸ਼ਨ ਆਯੋਜਿਤ ਕੀਤੇ ਗਏ।

https://ci6.googleusercontent.com/proxy/WmB4LxpP8NBxMB5E2FxSqNKlI0z4FGMH4J1QdQO44KS90JDF7ODKyitZNLw6ckQMXPULxdxnGsB8B6Y1AszIjaSOwxvK_0LUrPVxQYQNeme8IbndFB2ysZAU=s0-d-e1-ft#https://static.pib.gov.in/WriteReadData/userfiles/image/SCO2841DJT0.JPG

ਗੁਜਰਾਤੀ ਫਿਲਮ ਦਿ ਲਾਸਟ ਫਿਲਮ ਸ਼ੋਅ’ (‘The Last Film Show’) ਦੀ ਸਕ੍ਰੀਨਿੰਗ ਦੇ ਨਾਲ ਦਿਨ ਦੀ ਸ਼ੁਰੂਆਤ ਹੋਈ। ਉਸ ਦਿਨ ਪ੍ਰਤੀਯੋਗਿਤਾ ਸੈਕਸ਼ਨ ਦੇ ਤਹਿਤ ਕਜਾਕਿਸਤਾਨ ਦੀ ਫਿਲਮ ‘ਮੌਮ ਆਈ ਐੱਮ ਅਲਾਇਲ’ (Mom I’m Alive! ), ਰੂਸ ਤੋਂ ਪੋਡੇਲਿਕਨੀ (ਦਿ ਰਾਇਟ) (Podelniki (The Riot) ), ਚੀਨ ਤੋਂ ‘ਬੀ ਫਾਰ ਬਿਜ਼ੀ (B for Busy )’ ਅਤੇ ਮਰਾਠੀ ਫਿਲਮ ‘ਗੋਦਾਵਰੀ’  ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।

 

 

https://ci6.googleusercontent.com/proxy/NZKrADHc6-f1_eYuPae7FBN7AzlMH2Ce4avZd_7B5v7NocjIBIyriG1ioRwURTcOU1u6UO_yhoUe3BbQPz3gJbaWFgPwHTPEdxMDWVMf5oBJK6aV3WVEo_pe=s0-d-e1-ft#https://static.pib.gov.in/WriteReadData/userfiles/image/SCO2842TYTT.JPG

ਦਿਨ ਦੀ ਪਹਿਲੀ ਪੈਨਲ ਚਰਚਾ ‘ਕ੍ਰਿਏਟਿੰਗ ਇਨਫਿਨਿਟ ਵਰਲਡ੍ਸ ਯੂਜਿੰਗ ਐਨੀਮੇਸ਼ਨ’ ’ਤੇ ਆਯੋਜਿਕ ਕੀਤੀ ਗਈ ਗ੍ਰੇਫਿਟੀ ਮਲਟੀਮੀਡੀਆ ਦੇ ਡਾਇਰੈਕਟਰ ਸ਼੍ਰੀ ਮੰਜਾਲ ਸ਼ਰਾਫ ਅਤੇ ਟੁੰਜ ਐਨੀਮੇਸ਼ਨ ਦੇ ਸੀਈਓ ਸ਼੍ਰੀ ਜੈਕੁਮਾਰ ਪ੍ਰਭਾਕਰਨ ਨੇ ਭਾਰਤੀ ਐਨੀਮੇਸ਼ਨ ਉਦਯੋਗ ਵਿੱਚ ਆਪਣੇ ਵਿਅਕਤੀਗਤ ਅਨੁਭਵ ਸਾਂਝਾ ਕੀਤੇ। ਪੈਨਲਿਸਟਾਂ ਨੇ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਕਿਵੇਂ ਸਿਨੇਮੇ ਅਤੇ ਟੈਲੀਵਿਜਨ ਸੱਭਿਆਚਾਰ ਖੋਜ ਅਤੇ ਉਸ ਦੇ ਸਮਾਜਿਕ ਪ੍ਰਭਾਵ ਦੇ ਕਾਰਜ ਵਿੱਚ ਲਗਾਤਾਰ ਲਗੇ ਹੋਏ ਸਨ।

https://ci3.googleusercontent.com/proxy/FZmB8ewIVOQF6tB-hajiEJRr_yq5I_29O9bUb2nUBhme-LGefXKi1r5z2loVz06hQbVZLLqjK8IjOUr9Otc-gBA7eActj1CJn4WGZ5xbSFADBFL4JaPv4cGC=s0-d-e1-ft#https://static.pib.gov.in/WriteReadData/userfiles/image/SCO2843RN72.JPG

ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਸ਼੍ਰੀ ਰਾਹੁਲ ਰਵੈਲ ਅਤੇ ਸ਼੍ਰੀ ਰਮੇਸ਼ ਸਿੱਪੀ ਦੇ ਨਾਲ ਦਿੱਗਜ ਅਭਿਨੇਤਰੀ ਸੁਸ਼੍ਰੀ ਆਸ਼ਾ ਪਾਰੇਖ  ‘ਐੱਸਸੀਓ ਖੇਤਰ ਵਿੱਚ ਭਾਰਤ ਸਿਨੇਮਾ ਦੀ ਵਧਦੀ ਲੋਕਪ੍ਰਿਯਤਾ’ ’ਤੇ ਚਰਚਾ ਸੈਸ਼ਨ ਵਿੱਚ ਸ਼ਾਮਲ ਹੋਏ। ਪੈਨਲਿਸਟਾਂ ਨੇ ਉਨ੍ਹਾਂ ਕਾਰਕਾਂ ’ਤੇ ਚਰਚਾ ਕੀਤੀ ਜੋ ਭਾਰਤੀ ਸਿਨੇਮਾ ਨੂੰ ਸਿਨੇਮਾ ਵਿੱਚ ਅਨੇਕ ਸੱਭਿਆਚਾਰਕ ਪ੍ਰਭਾਵਾਂ ਦੇ ਨਾਲ-ਨਾਲ ਇਤਨਾ ਪ੍ਰਿਯ ਬਣਾਉਂਦੇ ਹਨ। ਸ਼੍ਰੀ ਰਮੇਸ਼ ਸਿੱਪੀ ਨੇ ਕਿਹਾ ਕਿ ਸਿਨੇਮਾ ਵਿੱਚ ਕਿਰਦਾਰਾਂ ਦੀ ਸਾਦਗੀ ਨੇ ਹੀ ਸੀਮਾਵਾਂ ਨੂੰ ਓਝਲ ਕਰਨਾ ਸੰਭਵ ਬਣਾਇਆ ਹੈ। ਸੁਸ਼੍ਰੀ ਆਸ਼ਾ ਪਾਰੇਖ ਨੇ ਸੰਗੀਤ ਨੂੰ ਇਨ੍ਹਾਂ ਸਬੰਧਾਂ ਦੇ ਪਿੱਛੇ ਦਾ ਕਾਰਨ ਦੱਸਿਆ, ਜਦ ਕਿ ਸ਼੍ਰੀ ਰਾਹੁਲ ਰਵੈਲ ਨੇ ਭਾਰਤੀ ਸਿਨੇਮਾ ਦੇ ਪ੍ਰਤੀ ਆਕਰਸ਼ਣ ਦਾ ਸਿਹਰਾ ਇਸ ਦੇ ਕਾਲਾਤੀਤ ਆਕਰਸ਼ਣ ਨੂੰ ਦਿੱਤਾ।

ਦਿਨ ਦੀ ਸਮਾਪਤੀ ਕਜਾਖ ਗਾਇਕ ਅਤੇ ਸੰਗੀਤਕਾਰ ਸ਼੍ਰੀ ਦਿਮਸ਼ ਕੁਦਾਈਬਰਗੇਨ ਦੇ ਨਾਲ ‘ਫਾਇਰ ਸਾਇਡ ਚੈਟ’ ਸੈਸ਼ਨ ਟਾਈਟਲ ‘ਬ੍ਰੇਕਿੰਗ ਬੈਰੀਅਰ’ ਦੇ ਨਾਲ ਹੋਈ। ਸਟਾਰਡਮ ਦੇ ਲਈ ਆਪਣੀ ਵਿਅਕਤੀਗਤ ਯਾਤਰਾ ਬਾਰੇ ਦੱਸ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰਦੇ ਹੋਏ, ਸ਼੍ਰੀ ਦਿਮੇਸ਼ ਕੁਦਾਈਬਰਗੇਨ ਨੇ ਕਿਹਾ ਕਿ ਸੰਗੀਤ ਆਪਣੇ ਆਪ ਵਿੱਚ ਇੱਕ ਅਜਿਹੀ ਭਾਸ਼ਾ ਹੈ, ਜੋ ਸੀਮਾਵਾਂ ਤੋਂ ਪਰ੍ਹੇ ਹੈ। ਸ਼੍ਰੀ ਦਿਮਸ਼ ਕੁਦਾਈਬਰਗੇਨ ਨੇ ਤਾੜੀਆਂ ਦੀ ਗੜਗੜਾਹਟ ਦੇ ਦਰਮਿਆਨ ਫਿਲਮ ਡਿਸਕੋ ਡਾਂਸਰ ਤੋਂ ਹਿਟ ਬਾਲੀਵੁੱਡ ਗੀਤ ‘ਜਿਮੀ ਜਿਮੀ’ ਗਾਇਆ ਅਤੇ ਸੈਸ਼ਨ ਹੋਰ ਦਿਨ ਏਕਤਾ ਅਤੇ ਸਹਿਯੋਗ ਦੇ ਇੱਕ ਸੱਚੇ ਚਿੱਤਰਣ ਦੇ ਨਾਲ ਸਮਾਪਤ ਹੋਇਆ।

***

ਵੀਪੀ/ਡੀਡੀ/ਜੀਐੱਸਕੇ/ਪੀਕੇ(Release ID: 1894695) Visitor Counter : 134


Read this release in: English , Urdu , Hindi , Marathi