ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 29 ਜਨਵਰੀ ਨੂੰ ਰਾਸ਼ਟਰਪਤੀ ਭਵਨ ਦੇ ਬਾਗ਼ਾਂ ਦੀ ਸ਼ੁਰੂਆਤ – ਉਦਯਾਨ ਉਤਸਵ 2023 ਦੀ ਸ਼ੋਭਾ ਵਧਾਉਣਗੇ


31 ਜਨਵਰੀ ਤੋਂ ਗਾਰਡਨ ਆਮ ਲੋਕਾਂ ਲਈ ਖੁੱਲ੍ਹਣਗੇ

ਵਿਜ਼ਿਟਰ ਐਡਵਾਂਸ ਔਨਲਾਈਨ ਬੁਕਿੰਗ ਦੇ ਜ਼ਰੀਏ ਸਲੌਟ ਰਿਜ਼ਰਵ ਕਰ ਸਕਦੇ ਹਨ

Posted On: 28 JAN 2023 5:27PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (29 ਜਨਵਰੀ, 2023) ਰਾਸ਼ਟਰਪਤੀ ਭਵਨ-ਗਾਰਡਨ ਫੈਸਟੀਵਲ 2023 ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਇਸ ਵਾਰ ਉਦਯਾਨ (ਹਰਬਲ ਗਾਰਡਨ, ਬੋਨਸਾਈ ਗਾਰਡਨ, ਸੈਂਟਰਲ ਲਾਅਨ, ਲੌਂਗ ਗਾਰਡਨ ਅਤੇ ਸਰਕੂਲਰ ਗਾਰਡਨ) ਲਗਭਗ ਦੋ ਮਹੀਨੇ ਖੁੱਲ੍ਹੇ ਰਹਿਣਗੇ। ਬਗੀਚੇ 31 ਜਨਵਰੀ, 2023 ਨੂੰ ਆਮ ਲੋਕਾਂ ਲਈ ਖੁੱਲ੍ਹਣਗੇ ਅਤੇ 26 ਮਾਰਚ, 2023 ਤੱਕ ਖੁੱਲ੍ਹੇ ਰਹਿਣਗੇ (ਸੋਮਵਾਰ, ਜੋ ਕਿ ਰੱਖ-ਰਖਾਅ ਦਾ ਦਿਨ ਹੈ ਅਤੇ ਹੋਲੀ ਦੇ ਕਾਰਨ 8 ਮਾਰਚ ਨੂੰ ਛੱਡ ਕੇ)। 28 ਮਾਰਚ ਤੋਂ 31 ਮਾਰਚ ਤੱਕ, ਬਗੀਚੇ ਅਗਲੇ ਦਿਨਾਂ ਵਿੱਚ ਵਿਸ਼ੇਸ਼ ਸ਼੍ਰੇਣੀਆਂ ਲਈ ਖੁੱਲ੍ਹੇ ਰਹਿਣਗੇ:

·       ਕਿਸਾਨਾਂ ਲਈ 28 ਮਾਰਚ ਨੂੰ,

·       ਦਿੱਵਯਾਂਗ ਵਿਅਕਤੀਆਂ ਲਈ 29 ਮਾਰਚ ਨੂੰ,

·       ਰੱਖਿਆ ਬਲਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਕਰਮਚਾਰੀਆਂ ਲਈ 30 ਮਾਰਚ ਨੂੰ

ਅਤੇ

·       ਆਦਿਵਾਸੀ ਮਹਿਲਾ ਸਵੈ-ਸਹਾਇਤਾ ਸਮੂਹਾਂ ਸਮੇਤ ਮਹਿਲਾਵਾਂ ਲਈ 31 ਮਾਰਚ ਨੂੰ।

ਰਾਸ਼ਟਰਪਤੀ ਭਵਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹਰ ਘੰਟੇ ਦੇ ਸਲੌਟ ਦੀ ਸਮਰੱਥਾ ਵਿੱਚ ਵਾਧਾ ਹੈ। ਸੈਲਾਨੀਆਂ ਨੂੰ 10:00 ਤੋਂ 16:00 ਦੇ ਵਿਚਕਾਰ ਇੱਕ ਘੰਟੇ ਦੇ ਛੇ ਸਲੌਟਾਂ ਵਿੱਚ ਆਗਿਆ ਦਿੱਤੀ ਜਾਵੇਗੀ। ਦੋ ਦੁਪਹਿਰ ਤੋਂ ਪਹਿਲਾਂ ਦੇ ਸਲੌਟ (ਦੁਪਹਿਰ 10:00 ਤੋਂ 12:00 ਵਜੇ) ਦੀ ਸਮਰੱਥਾ ਹਫ਼ਤੇ ਦੇ ਦਿਨਾਂ ਵਿੱਚ 7,500 ਵਿਜ਼ਿਟਰ ਅਤੇ ਵੀਕਐਂਡ ਵਿੱਚ ਹਰੇਕ ਸਲੌਟ ਲਈ 10,000 ਸੈਲਾਨੀਆਂ ਦੀ ਹੋਵੇਗੀ। ਦੁਪਹਿਰ ਦੇ ਚਾਰ ਸਲਾਟ (12:00 ਤੋਂ 16:00) ਵਿੱਚ ਹਰ ਹਫ਼ਤੇ ਦੇ ਦਿਨਾਂ ਵਿੱਚ 5,000 ਸੈਲਾਨੀਆਂ ਅਤੇ ਵੀਕਐਂਡ ਵਿੱਚ 7,500 ਸੈਲਾਨੀਆਂ ਦੀ ਸਮਰੱਥਾ ਹੋਵੇਗੀ।

ਸੈਲਾਨੀ ਔਨਲਾਈਨ ਬੁਕਿੰਗ ਦੇ ਜ਼ਰੀਏ ਪਹਿਲਾਂ ਹੀ ਆਪਣਾ ਸਲੌਟ ਬੁੱਕ ਕਰ ਸਕਦੇ ਹਨ। ਬੁਕਿੰਗ https://rashtrapatisachivalaya.gov.in ਜਾਂ https://rb.nic.in/rbvisit/visit_plan.aspx 'ਤੇ ਕੀਤੀ ਜਾ ਸਕਦੀ ਹੈ। ਰਿਜ਼ਰਵੇਸ਼ਨ ਕੀਤੇ ਬਿਨਾ, ਸਿੱਧੇ ਆਉਣ ਵਾਲੇ ਵੀ ਬਾਗ਼ ਵਿੱਚ ਦਾਖਲਾ ਲੈ ਸਕਦੇ ਹਨ। ਭਾਵੇਂ, ਉਨ੍ਹਾਂ ਨੂੰ ਆਪਣੇ ਆਪ ਨੂੰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 12 ਦੇ ਨੇੜੇ ਸੁਵਿਧਾ ਕਾਊਂਟਰਾਂ ਦੇ ਨਾਲ-ਨਾਲ ਸਵੈ-ਸੇਵਾ ਕਿਓਸਕ 'ਤੇ ਰਜਿਸਟਰ ਕਰਨਾ ਹੋਵੇਗਾ। ਕਾਹਲੀ ਤੋਂ ਬਚਣ ਅਤੇ ਸਮਾਂ ਬਚਾਉਣ ਲਈ ਆੱਨਲਾਈਨ ਸਲੌਟ ਪਹਿਲਾਂ ਤੋਂ ਹੀ ਬੁੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਾਰੇ ਯਾਤਰੀਆਂ ਲਈ ਪ੍ਰਵੇਸ਼ ਅਤੇ ਨਿਕਾਸ ਰਾਸ਼ਟਰਪਤੀ ਇਸਟੇਟ ਦੇ ਗੇਟ ਨੰਬਰ 35 ਤੋਂ ਹੋਵੇਗਾ, ਜਿੱਥੇ ਉੱਤਰੀ ਐਵੇਨਿਊ ਰਾਸ਼ਟਰਪਤੀ ਭਵਨ ਨੂੰ ਮਿਲਦਾ ਹੈ।

ਸੈਲਾਨੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਾਗ਼ ਦੇ ਅੰਦਰ ਕੋਈ ਵੀ ਬ੍ਰੀਫਕੇਸ, ਕੈਮਰਾ, ਰੇਡੀਓ/ਟ੍ਰਾਂਜ਼ਿਸਟਰ, ਡੱਬਾ, ਛੱਤਰੀ, ਖਾਣ-ਪੀਣ ਦਾ ਸਮਾਨ ਨਾ ਲੈ ਕੇ ਆਉਣ। ਉਹ ਬੱਚਿਆਂ ਲਈ ਮੋਬਾਈਲ ਫੋਨ, ਇਲੈਕਟ੍ਰੌਨਿਕ ਚਾਬੀਆਂ, ਪਰਸ/ਹੈਂਡਬੈਗ, ਪਾਣੀ ਦੀਆਂ ਬੋਤਲਾਂ ਅਤੇ ਦੁੱਧ ਦੀਆਂ ਬੋਤਲਾਂ ਲਿਆ ਸਕਦੇ ਹਨ। ਜਨਤਕ ਸੜਕ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਪੀਣ ਵਾਲੇ ਪਾਣੀ, ਪਖਾਨੇ ਅਤੇ ਫਸਟ ਏਡ/ਮੈਡੀਕਲ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਸਾਲ ਦੇ ਗਾਰਡਨ ਫੈਸਟੀਵਲ ਵਿੱਚ, ਕਈ ਹੋਰ ਆਕਰਸ਼ਣਾਂ ਦੇ ਨਾਲ, ਸੈਲਾਨੀ ਵਿਸ਼ੇਸ਼ ਤੌਰ 'ਤੇ ਉਗਾਈਆਂ ਗਈਆਂ ਟਿਊਲਿਪਸ ਦੀਆਂ 12 ਵਿਲੱਖਣ ਕਿਸਮਾਂ ਨੂੰ ਵੇਖ ਸਕਣਗੇ, ਜਿਨ੍ਹਾਂ ਦੇ ਖਿੜਨ ਦੇ ਵੱਖ-ਵੱਖ ਪੜਾਵਾਂ ਵਿੱਚ ਹੋਣ ਦੀ ਉਮੀਦ ਹੈ। ਲੋਕ ਆਵਥੇ ਫੇਰੀ ਦੌਰਾਨ ਕਿਸੇ ਖਾਸ ਫੁੱਲ, ਪੌਦੇ ਜਾਂ ਦਰੱਖਤ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਬਾਗ਼ਾਂ ਵਿੱਚ ਰੱਖੇ ਗਏ QR ਕੋਡਾਂ ਨੂੰ ਸਕੈਨ ਕਰ ਸਕਦੇ ਹਨ।

ਰਾਸ਼ਟਰਪਤੀ ਭਵਨ ਵਿੱਚ ਬਗੀਚਿਆਂ ਦੀ ਭਰਪੂਰ ਕਿਸਮ ਹੈ। ਅਸਲ ਵਿੱਚ, ਉਹਨਾਂ ਵਿੱਚ ਈਸਟ ਲਾਅਨ, ਸੈਂਟਰਲ ਲਾਅਨ, ਲੌਂਗ ਗਾਰਡਨ ਅਤੇ ਸਰਕੂਲਰ ਗਾਰਡਨ ਸ਼ਾਮਲ ਸਨ। ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਅਤੇ ਸ਼੍ਰੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਦੌਰਾਨ, ਹਰਬਲ-1, ਹਰਬਲ-2, ਟੈਕਟਾਈਲ ਗਾਰਡਨ, ਬੋਨਸਾਈ ਗਾਰਡਨ ਅਤੇ ਆਰੋਗਯ ਵਨਮ ਜਿਹੇ ਕਈ ਬਾਗ਼ ਵਿਕਸਿਤ ਕੀਤੇ ਗਏ ਸਨ। ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ' ਵਜੋਂ ਮਨਾਏ ਜਾਣ ਦੇ ਮੌਕੇ 'ਤੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਗਾਰਡਨ ਦਾ ਸਾਂਝਾ ਨਾਮ 'ਅੰਮ੍ਰਿਤ ਉਡਾਨ' ਰੱਖਿਆ ਹੈ।

ਰਾਸ਼ਟਰਪਤੀ ਭਵਨ ਦੇ ਬਗੀਚਿਆਂ ਤੋਂ ਇਲਾਵਾ, ਲੋਕ ਹਫ਼ਤੇ ਵਿੱਚ ਪੰਜ ਦਿਨ (ਬੁੱਧਵਾਰ ਤੋਂ ਐਤਵਾਰ ਤੱਕ) ਰਾਸ਼ਟਰਪਤੀ ਭਵਨ ਜਾ ਸਕਦੇ ਹਨ; ਰਾਸ਼ਟਰਪਤੀ ਭਵਨ ਮਿਊਜ਼ੀਅਮ ਹਫ਼ਤੇ ਵਿੱਚ ਛੇ ਦਿਨ (ਮੰਗਲਵਾਰ ਤੋਂ ਐਤਵਾਰ) ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਹਰ ਸ਼ਨੀਵਾਰ ਨੂੰ ਗਾਰਡ ਬਦਲਣ ਦੀ ਰਸਮ ਵੀ ਦੇਖਦੇ ਹਨ। ਹੋਰ ਵਧੇਰੇ ਜਾਣਕਾਰੀ http://rashtrapatisachivalaya.gov.in/rbtour 'ਤੇ ਉਪਲਬਧ ਹੈ।  

 

 **********

ਡੀਐੱਸ/ਐੱਸਐੱਚ



(Release ID: 1894464) Visitor Counter : 108