ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2023' ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ




"ਜੇ ਤੁਸੀਂ ਫੋਕਸਡ ਰਹਿੰਦੇ ਹੋ, ਤਾਂ ਉਮੀਦਾਂ ਦੇ ਦਬਾਅ ਨੂੰ ਖ਼ਤਮ ਕੀਤਾ ਜਾ ਸਕਦਾ ਹੈ"



“ਜਦੋਂ ਮਨ ਤਰੋ-ਤਾਜ਼ਾ ਹੋਵੇ ਤਾਂ ਘੱਟ ਦਿਲਚਸਪ ਜਾਂ ਸਭ ਤੋਂ ਔਖੇ ਵਿਸ਼ੇ ਲੈਣੇ ਚਾਹੀਦੇ ਹਨ”



"ਧੋਖਾ ਤੁਹਾਨੂੰ ਜੀਵਨ ਵਿੱਚ ਕਦੇ ਵੀ ਸਫ਼ਲ ਨਹੀਂ ਬਣਾ ਸਕਦਾ"



"ਵਿਅਕਤੀ ਨੂੰ ਸਮਾਰਟ ਢੰਗ ਨਾਲ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ"



"ਜ਼ਿਆਦਾਤਰ ਲੋਕ ਔਸਤ ਅਤੇ ਸਾਧਾਰਣ ਹੁੰਦੇ ਹਨ, ਪਰ ਜਦੋਂ ਇਹ ਆਮ ਲੋਕ ਅਸਾਧਾਰਣ ਕੰਮ ਕਰਦੇ ਹਨ, ਤਾਂ ਉਹ ਨਵੀਆਂ ਬੁਲੰਦੀਆਂ ਹਾਸਲ ਕਰਦੇ ਹਨ"



"ਆਲੋਚਨਾ ਇੱਕ ਸ਼ੁੱਧੀਕਰਨ ਹੈ ਅਤੇ ਸਮ੍ਰਿੱਧ ਲੋਕਤੰਤਰ ਦੀ ਮੂਲ ਸ਼ਰਤ ਹੈ"



"ਇਲਜ਼ਾਮਾਂ ਅਤੇ ਆਲੋਚਨਾ ਵਿੱਚ ਬਹੁਤ ਅੰਤਰ ਹੁੰਦਾ ਹੈ"



"ਪ੍ਰਮਾਤਮਾ ਨੇ ਸਾਨੂੰ ਆਜ਼ਾਦ ਸੋਚ ਅਤੇ ਇੱਕ ਸੁਤੰਤਰ ਸ਼ਖ਼ਸੀਅਤ ਦਿੱਤੀ ਹੈ ਅਤੇ ਸਾਨੂੰ ਹਮੇਸ਼ਾ ਆਪਣੇ ਯੰਤਰਾਂ ਦੀ ਗ਼ੁਲਾਮੀ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ"



"ਔਸਤ ਸਕ੍ਰੀਨ ਟਾਇਮ ਦਾ ਵਧਣਾ ਇੱਕ ਚਿੰਤਾਜਨਕ ਰੁਝਾਨ ਹੈ"



"ਇੱਕ ਪਰੀਖਿਆ ਜੀਵਨ ਦਾ ਅੰਤ ਨਹੀਂ ਹੈ ਅਤੇ ਨਤੀਜਿਆਂ ਬਾਰੇ ਜ਼ਿਆਦਾ ਸੋਚਣਾ ਰੋਜ਼ਾਨਾ ਜੀਵਨ ਦੀ ਗੱਲ ਨਹੀਂ ਬਣਨਾ ਚਾਹੀਦਾ"



"ਇੱਕ ਖੇਤਰੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਕੇ, ਤੁਸੀਂ ਨਾ

Posted On: 27 JAN 2023 2:46PM by PIB Chandigarh

ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 6ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿਦਿਆਰਥੀਆਂਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਤੋਂ ਪਹਿਲਾਂ ਪ੍ਰੋਗਰਾਮ ਵਾਲੇ ਸਥਾਨ 'ਤੇ ਪ੍ਰਦਰਸ਼ਿਤ ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ। 'ਪਰੀਕਸ਼ਾ ਪੇ ਚਰਚਾਪ੍ਰਧਾਨ ਮੰਤਰੀ ਦੁਆਰਾ ਸੰਕਲਪਿਤ ਕੀਤੀ ਗਈ ਹੈਜਿਸ ਵਿੱਚ ਵਿਦਿਆਰਥੀਮਾਪੇ ਅਤੇ ਅਧਿਆਪਕ ਉਨ੍ਹਾਂ ਨਾਲ ਜੀਵਨ ਅਤੇ ਪਰੀਖਿਆਵਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਨ। ਪੀਪੀਸੀ ਦੇ ਇਸ ਸਾਲ ਦੇ ਸੰਸਕਰਣ ਵਿੱਚ ਇਸ ਸਾਲ 155 ਦੇਸ਼ਾਂ ਤੋਂ ਲਗਭਗ 38.80 ਲੱਖ ਪੰਜੀਕਰਣ ਹੋਏ ਹਨ।

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਇਹ ਪਹਿਲੀ ਵਾਰ ਹੈ ਜਦੋਂ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ 'ਪਰੀਕਸ਼ਾ ਪੇ ਚਰਚਾਹੋ ਰਹੀ ਹੈ ਅਤੇ ਨੋਟ ਕੀਤਾ ਕਿ ਦੂਸਰੇ ਰਾਜਾਂ ਤੋਂ ਨਵੀਂ ਦਿੱਲੀ ਆਉਣ ਵਾਲਿਆਂ ਨੂੰ ਵੀ ਗਣਤੰਤਰ ਦਿਵਸ ਦੀ ਝਲਕ ਦੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਵਜੋਂ ਖੁਦ ਲਈ 'ਪਰੀਕਸ਼ਾ ਪੇ ਚਰਚਾਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏਉਨ੍ਹਾਂ ਨੇ ਪ੍ਰੋਗਰਾਮ ਦੇ ਹਿੱਸੇ ਵਜੋਂ ਲੱਖਾਂ ਸਵਾਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਮਨਾਂ ਦੀ ਸਮਝ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਵਾਲ ਮੇਰੇ ਲਈ ਖਜ਼ਾਨੇ ਵਾਂਗ ਹਨ। ਉਨ੍ਹਾਂ ਧਿਆਨ ਦਿਵਾਇਆ ਕਿ ਉਹ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਸੰਕਲਨ ਚਾਹੁੰਦੇ ਹਨਜਿਸਦਾ ਆਉਣ ਵਾਲੇ ਸਾਲਾਂ ਵਿੱਚ ਸਮਾਜ ਵਿਗਿਆਨੀਆਂ ਦੁਆਰਾ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਅਜਿਹੇ ਗਤੀਸ਼ੀਲ ਸਮੇਂ ਵਿੱਚ ਸਾਨੂੰ ਨੌਜਵਾਨ ਵਿਦਿਆਰਥੀਆਂ ਦੇ ਦਿਮਾਗ ਬਾਰੇ ਇੱਕ ਵਿਸਤ੍ਰਿਤ ਥੀਸਿਸ ਮਿਲ ਸਕੇ।

ਨਿਰਾਸ਼ਾ ਦੂਰ ਕਰਨ ਬਾਰੇ

ਤਮਿਲ ਨਾਡੂ ਦੇ ਮਦੁਰਾਈ ਤੋਂ ਕੇਂਦਰੀ ਵਿਦਿਆਲਿਆ ਦੀ ਵਿਦਿਆਰਥਣ ਕੁਮਾਰੀ ਅਸ਼ਵਨੀ ਕੇਵੀ,  ਦਿੱਲੀ ਦੇ ਪੀਤਮਪੁਰਾ ਦੀ ਵਿਦਿਆਰਥਣ ਨਵਤੇਜ ਅਤੇ ਪਟਨਾ ਦੇ ਨਵੀਨ ਬਾਲਿਕਾ ਸਕੂਲ ਦੀ ਪ੍ਰਿਅੰਕਾ ਕੁਮਾਰੀ ਦੁਆਰਾ ਘੱਟ ਅੰਕਾਂ ਦੇ ਮਾਮਲੇ ਵਿੱਚ ਪਰਿਵਾਰਕ ਨਿਰਾਸ਼ਾ ਦੇ ਸਬੰਧ ਵਿੱਚ ਇੱਕ ਸਵਾਲ ਨੂੰ ਹੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰ ਦੀਆਂ ਉਮੀਦਾਂ ਵਿੱਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਉਮੀਦਾਂਸਮਾਜਿਕ ਰੁਤਬੇ ਨਾਲ ਸਬੰਧਿਤ ਉਮੀਦਾਂ ਕਾਰਨ ਹਨਤਾਂ ਇਹ ਚਿੰਤਾਜਨਕ ਹੈ। ਸ਼੍ਰੀ ਮੋਦੀ ਨੇ ਪ੍ਰਦਰਸ਼ਨ ਦੇ ਲਗਾਤਾਰ ਵਧਦੇ ਮਿਆਰਾਂ ਅਤੇ ਹਰ ਸਫ਼ਲਤਾ ਦੇ ਨਾਲ ਵਧਦੀਆਂ ਉਮੀਦਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਸਾਂ ਦੇ ਘੇਰੇ ਵਿੱਚ ਫਸਣਾ ਚੰਗਾ ਨਹੀਂ ਹੈ ਅਤੇ ਵਿਅਕਤੀ ਨੂੰ ਅੰਦਰ ਵੱਲ ਝਾਕਣਾ ਚਾਹੀਦਾ ਹੈ ਅਤੇ ਉਮੀਦਾਂ ਨੂੰ ਆਪਣੀ ਸਮਰੱਥਾਲੋੜਾਂਇਰਾਦਿਆਂ ਅਤੇ ਤਰਜੀਹਾਂ ਨਾਲ ਜੋੜਨਾ ਚਾਹੀਦਾ ਹੈ। ਕ੍ਰਿਕਟ ਦੀ ਖੇਡ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ  ਜਿੱਥੇ ਭੀੜ ਚੌਕੇ-ਛੱਕੇ ਲਾਉਣ ਲਈ ਰੌਲਾ ਰੱਪਾ ਪਾਉਂਦੀ ਰਹਿੰਦੀ ਹੈਬੱਲੇਬਾਜ਼ੀ ਕਰਨ ਲਈ ਜੋ ਬੱਲੇਬਾਜ਼ ਆਉਂਦਾ ਹੈਉਹ ਦਰਸ਼ਕਾਂ ਦੀਆਂ ਛੱਕੇ ਜਾਂ ਚੌਕੇ ਲਈ ਬੇਨਤੀਆਂ ਦੇ ਬਾਵਜੂਦ ਵੀ ਇਕਾਗਰ ਰਹਿੰਦਾ ਹੈ। ਕ੍ਰਿਕੇਟ ਦੇ ਮੈਦਾਨ 'ਤੇ ਬੱਲੇਬਾਜ਼ ਦੇ ਫੋਕਸ ਅਤੇ ਵਿਦਿਆਰਥੀਆਂ ਦੇ ਦਿਮਾਗ ਦੇ ਵਿਚਕਾਰ ਸਬੰਧ ਨੂੰ ਜੋੜਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਫੋਕਸ ਰਹੋਗੇ ਤਾਂ ਉਮੀਦਾਂ ਦੇ ਦਬਾਅ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ 'ਤੇ ਉਮੀਦਾਂ ਦਾ ਬੋਝ ਨਾ ਪਾਉਣ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਸਮਰੱਥਾ ਅਨੁਸਾਰ ਆਪਣਾ ਮੁਲਾਂਕਣ ਕਰਨ ਲਈ ਕਿਹਾ। ਹਾਲਾਂਕਿਉਨ੍ਹਾਂ ਵਿਦਿਆਰਥੀਆਂ ਨੂੰ ਦਬਾਅ ਦਾ ਵਿਸ਼ਲੇਸ਼ਣ ਕਰਨ ਅਤੇ ਇਹ ਦੇਖਣ ਲਈ ਕਿਹਾ ਕਿ ਕੀ ਉਹ ਆਪਣੀ ਸਮਰੱਥਾ ਨਾਲ ਨਿਆਂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਇਹ ਉਮੀਦਾਂ ਬਿਹਤਰ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ।

ਪਰੀਖਿਆਵਾਂ ਦੀ ਤਿਆਰੀ ਅਤੇ ਸਮਾਂ ਪ੍ਰਬੰਧਨ 'ਤੇ

ਕੇਂਦਰੀ ਵਿਦਿਆਲਿਆਡਲਹੌਜ਼ੀ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਰੁਸ਼ੀ ਠਾਕੁਰ ਦੁਆਰਾ ਪਰੀਖਿਆ ਦੀਆਂ ਤਿਆਰੀਆਂ ਕਿੱਥੋਂ ਸ਼ੁਰੂ ਕਰਨੀਆਂ ਹਨਤਣਾਅਪੂਰਨ ਸਥਿਤੀ ਅਤੇ ਭੁੱਲਣ ਬਾਰੇ ਅਤੇ ਕ੍ਰਿਸ਼ਨਾ ਪਬਲਿਕ ਸਕੂਲਰਾਏਪੁਰ ਦੀ ਅਦਿਤੀ ਦੀਵਾਨ ਦੁਆਰਾ ਪਰੀਖਿਆ ਦੌਰਾਨ ਸਮਾਂ ਪ੍ਰਬੰਧਨ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਪਰੀਖਿਆਵਾਂ ਸਮੇਂ ਜਾਂ ਪਰੀਖਿਆਵਾਂ ਤੋਂ ਬਿਨਾਆਮ ਜੀਵਨ ਵਿੱਚ ਸਮਾਂ ਪ੍ਰਬੰਧਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੰਮ ਕਦੇ ਥਕਾਉਂਦਾ ਨਹੀਂ ਹੈਅਸਲ ਵਿੱਚ ਕੰਮ ਨਾ ਕਰਨ ਨਾਲ ਵਿਅਕਤੀ ਥੱਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੰਮਾਂ ਲਈ ਸਮਾਂ ਤੈਅ ਕਰਨ ਲਈ ਕਿਹਾ ਜੋ ਉਹ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਆਮ ਪ੍ਰਵਿਰਤੀ ਹੈ ਕਿ ਵਿਅਕਤੀ ਆਪਣੀ ਪਸੰਦ ਦੀਆਂ ਚੀਜ਼ਾਂ ਲਈ ਜ਼ਿਆਦਾ ਸਮਾਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨ ਤਾਜ਼ਾ ਹੋਵੇ ਤਾਂ ਕਿਸੇ ਵਿਸ਼ੇ ਲਈ ਸਮਾਂ ਨਿਸ਼ਚਿਤ ਕਰਦੇ ਹੋਏਸਭ ਤੋਂ ਘੱਟ ਦਿਲਚਸਪ ਜਾਂ ਸਭ ਤੋਂ ਔਖਾ ਵਿਸ਼ਾ ਲੈਣਾ ਚਾਹੀਦਾ ਹੈ। ਕਿਸੇ ਨੂੰ ਮਜਬੂਰ ਕਰਨ ਦੀ ਬਜਾਏਵਿਦਿਆਰਥੀਆਂ ਨੂੰ ਅਰਾਮਦੇਹ ਮਾਨਸਿਕਤਾ ਨਾਲ ਜਟਿਲਤਾਵਾਂ ਨਾਲ ਨਜਿੱਠਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਵਿਦਿਆਰਥੀਆਂ ਨੇ ਘਰ ਵਿੱਚ ਕੰਮ ਕਰਨ ਵਾਲੀਆਂ ਮਾਵਾਂ ਦੇ ਸਮਾਂ ਪ੍ਰਬੰਧਨ ਦੇ ਹੁਨਰ ਨੂੰ ਦੇਖਿਆ ਹੈਜੋ ਹਰ ਕੰਮ ਨੂੰ ਸਮੇਂ ਸਿਰ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਾਰੇ ਕੰਮ ਕਰਕੇ ਭਾਵੇਂ ਥੱਕ ਜਾਂਦੀਆਂ ਹਨਪਰ ਬਾਕੀ ਬਚੇ ਸਮੇਂ ਵਿੱਚ ਕੁਝ ਰਚਨਾਤਮਕ ਕੰਮ ਕਰਨ ਲਈ ਸਮਾਂ ਵੀ ਲੱਭਦੀਆਂ ਹਨ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਆਪਣੀਆਂ ਮਾਵਾਂ ਨੂੰ ਦੇਖ ਕੇਵਿਦਿਆਰਥੀ ਸਮੇਂ ਦੇ ਸੂਖਮ-ਪ੍ਰਬੰਧਨ ਦੇ ਮਹੱਤਵ ਨੂੰ ਸਮਝ ਸਕਦੇ ਹਨ ਅਤੇ ਇਸ ਤਰ੍ਹਾਂ ਹਰੇਕ ਵਿਸ਼ੇ ਲਈ ਵਿਸ਼ੇਸ਼ ਘੰਟੇ ਸਮਰਪਿਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਤੁਹਾਨੂੰ ਆਪਣਾ ਸਮਾਂ ਵੱਧ ਤੋਂ ਵੱਧ ਲਾਭਾਂ ਲਈ ਵੰਡਣਾ ਚਾਹੀਦਾ ਹੈ।

ਪਰੀਖਿਆ ਅਤੇ ਸ਼ੌਰਟਕੱਟ ਲੈਣ ਵਿੱਚ ਅਣ-ਉਚਿਤ ਸਾਧਨਾਂ ਬਾਰੇ

ਬਸਤਰ ਦੇ ਸਵਾਮੀ ਆਤਮਾਨੰਦ ਸਰਕਾਰੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਰੁਪੇਸ਼ ਕਸ਼ਯਪ ਨੇ ਪਰੀਖਿਆਵਾਂ ਵਿੱਚ ਅਣ-ਉਚਿਤ ਤਰੀਕਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਪੁੱਛਿਆ। ਕੋਨਾਰਕਪੁਰੀਓਡੀਸ਼ਾ ਦੇ ਤਨਮਯ ਬਿਸਵਾਲ ਨੇ ਵੀ ਪਰੀਖਿਆ 'ਚ ਨਕਲ ਨੂੰ ਖ਼ਤਮ ਕਰਨ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਵਿਦਿਆਰਥੀਆਂ ਨੇ ਪਰੀਖਿਆ ਦੌਰਾਨ ਮਾੜੇ ਕੰਮਾਂ ਨਾਲ ਨਜਿੱਠਣ ਦੇ ਢੰਗ-ਤਰੀਕੇ ਲੱਭਣ ਦਾ ਵਿਸ਼ਾ ਉਠਾਇਆ ਅਤੇ ਨੈਤਿਕਤਾ ਵਿੱਚ ਨਕਾਰਾਤਮਕ ਤਬਦੀਲੀ ਨੂੰ ਚਿੰਨ੍ਹਤ ਕੀਤਾਜਿੱਥੇ ਇੱਕ ਵਿਦਿਆਰਥੀ ਪਰੀਖਿਆ ਵਿੱਚ ਧੋਖਾ ਕਰਦੇ ਹੋਏ ਸੁਪਰਵਾਈਜ਼ਰ ਨੂੰ ਮੂਰਖ ਬਣਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਬਹੁਤ ਖਤਰਨਾਕ ਰੁਝਾਨ ਹੈ।" ਉਨ੍ਹਾਂ ਸਮੁੱਚੇ ਸਮਾਜ ਨੂੰ ਇਸ ਬਾਰੇ ਸੋਚਣ ਲਈ ਕਿਹਾ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਕੁਝ ਸਕੂਲ ਜਾਂ ਅਧਿਆਪਕ ਜੋ ਟਿਊਸ਼ਨ ਕਲਾਸਾਂ ਚਲਾਉਂਦੇ ਹਨਅਣ-ਉਚਿਤ ਢੰਗ ਨਾਲ ਕੋਸ਼ਿਸ਼ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਵਿਦਿਆਰਥੀ ਪਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਅਜਿਹੇ ਢੰਗ-ਤਰੀਕਿਆਂ ਨੂੰ ਲੱਭਣ ਅਤੇ ਧੋਖਾਧੜੀ ਵਾਲੀ ਸਮੱਗਰੀ ਤਿਆਰ ਕਰਨ ਵਿੱਚ ਸਮਾਂ ਬਰਬਾਦ ਕਰਨ ਤੋਂ ਗੁਰੇਜ਼ ਕਰਨ ਅਤੇ ਉਹ ਸਮਾਂ ਸਿੱਖਣ ਵਿੱਚ ਬਿਤਾਉਣ। ਪ੍ਰਧਾਨ ਮੰਤਰੀ ਨੇ ਕਿਹਾ, " ਦੂਜਾਇਸ ਬਦਲਦੇ ਸਮੇਂ ਵਿੱਚ ਜਦੋਂ ਸਾਡੇ ਆਲ਼ੇ ਦੁਆਲ਼ੇ ਦੀ ਜ਼ਿੰਦਗੀ ਬਦਲ ਰਹੀ ਹੈਤੁਹਾਨੂੰ ਹਰ ਕਦਮ 'ਤੇ ਪਰੀਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ।" ਉਨ੍ਹਾਂ ਨੋਟ ਕੀਤਾ ਕਿ ਅਜਿਹੇ ਲੋਕ ਸਿਰਫ਼ ਕੁਝ ਪਰੀਖਿਆਵਾਂ ਪਾਸ ਕਰ ਸਕਦੇ ਹਨਪਰ ਅੰਤ ਵਿੱਚ ਜ਼ਿੰਦਗੀ ਵਿੱਚ ਅਸਫ਼ਲ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ, "ਧੋਖੇ ਨਾਲ ਜ਼ਿੰਦਗੀ ਸਫ਼ਲ ਨਹੀਂ ਹੋ ਸਕਦੀ। ਤੁਸੀਂ ਇੱਕ ਜਾਂ ਦੋ ਪਰੀਖਿਆ ਪਾਸ ਕਰ ਸਕਦੇ ਹੋਪਰ ਜੀਵਨ ਵਿੱਚ ਪ੍ਰਸ਼ਨਾਤਮਕ ਰਹੇਗੀ।" ਪ੍ਰਧਾਨ ਮੰਤਰੀ ਨੇ ਮਿਹਨਤੀ ਵਿਦਿਆਰਥੀਆਂ ਨੂੰ ਧੋਖੇਬਾਜਾਂ ਦੀ ਅਸਥਾਈ ਸਫ਼ਲਤਾ 'ਤੇ ਨਿਰਾਸ਼ ਨਾ ਹੋਣ ਲਈ ਕਿਹਾ ਅਤੇ ਕਿਹਾ ਕਿ ਸਖ਼ਤ ਮਿਹਨਤ ਉਨ੍ਹਾਂ ਦੇ ਜੀਵਨ ਵਿੱਚ ਹਮੇਸ਼ਾ ਲਾਭਦਾਇਕ ਹੋਵੇਗੀ। ਉਨ੍ਹਾਂ ਕਿਹਾ, "ਪਰੀਖਿਆ ਆਉਂਦੇ ਹਨ ਅਤੇ ਜਾਂਦੇ ਹਨ ਪਰ ਜੀਵਨ ਨੂੰ ਪੂਰੀ ਤਰ੍ਹਾਂ ਜਿਉਣਾ ਚਾਹੀਦਾ ਹੈ।" ਪ੍ਰਧਾਨ ਮੰਤਰੀ ਨੇ ਇੱਕ ਰੇਲਵੇ ਸਟੇਸ਼ਨ 'ਤੇ ਲੋਕਾਂ ਦੀ ਉਦਾਹਰਣ ਦਿੰਦੇ ਹੋਏ ਜੋ ਫੁੱਟ ਓਵਰਬ੍ਰਿਜ ਨੂੰ ਪਾਰ ਕਰਨ ਦੀ ਬਜਾਏ ਰੇਲਵੇ ਟ੍ਰੈਕ 'ਤੇ ਰਸਤਾ ਬਣਾ ਕੇ ਪਲੈਟਫਾਰਮ ਪਾਰ ਕਰਦੇ ਹਨਕਿਹਾ ਕਿ ਸ਼ੌਰਟਕੱਟ ਤੁਹਾਨੂੰ ਕਿਤੇ ਵੀ ਨਹੀਂ ਲੈ ਕੇ ਜਾਵੇਗਾ ਅਤੇ "ਸ਼ੌਰਟਕੱਟ ਤੁਹਾਨੂੰ ਸ਼ੌਰਟ ਕਰ ਦੇਣਗੇ।"

ਸਖ਼ਤ ਮਿਹਨਤ ਬਨਾਮ ਸਮਾਰਟ ਵਰਕਿੰਗ ਬਾਰੇ

ਕੋਜ਼ੀਕੋਡਕੇਰਲ ਦੇ ਇੱਕ ਵਿਦਿਆਰਥੀ ਨੇ ਸਮਾਰਟ ਵਰਕ ਬਨਾਮ ਹਾਰਡ ਵਰਕ ਦੀ ਜ਼ਰੂਰਤ ਅਤੇ ਗਤੀਸ਼ੀਲਤਾ ਬਾਰੇ ਪੁੱਛਿਆ। ਸਮਾਰਟ ਵਰਕ ਦੀ ਉਦਾਹਰਣ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਪਿਆਸੇ ਕਾਂਜਿਸ ਨੇ ਆਪਣੀ ਪਿਆਸ ਬੁਝਾਉਣ ਲਈ ਘੜੇ ਵਿੱਚ ਪੱਥਰ ਸੁੱਟੇਦੀ ਕਹਾਣੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕੰਮ ਨੂੰ ਬਾਰੀਕੀ ਨਾਲ ਘੋਖਣ ਅਤੇ ਸਮਝਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਸਮਾਰਟ ਤਰੀਕੇ ਨਾਲ ਸਖਤ ਮਿਹਨਤ ਕਰਨ ਦੀ ਕਹਾਣੀ ਦੀ ਸਿੱਖਿਆ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹਰ ਕੰਮ ਨੂੰ ਪਹਿਲਾਂ ਚੰਗੀ ਤਰ੍ਹਾਂ ਘੋਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇੱਕ ਸਮਾਰਟ ਕੰਮ ਕਰਨ ਵਾਲੇ ਮਕੈਨਿਕ ਦੀ ਉਦਾਹਰਣ ਦਿੱਤੀਜਿਸ ਨੇ ਦੋ ਮਿੰਟਾਂ ਵਿੱਚ ਇੱਕ ਜੀਪ ਦੋ ਸੌ ਰੁਪਏ ਵਿੱਚ ਠੀਕ ਕੀਤੀ ਅਤੇ ਕਿਹਾ ਕਿ ਇਹ ਕੰਮ ਕਰਨ ਦੇ ਸਮੇਂ ਦੀ ਬਜਾਏ ਕੰਮ ਦੇ ਤਜਰਬਾ ਕਰਕੇ ਹੁੰਦਾ ਹੈ। "ਸਭ ਕੁਝ ਸਖ਼ਤ ਮਿਹਨਤ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ"। ਇਸੇ ਤਰ੍ਹਾਂ ਖੇਡਾਂ ਵਿੱਚ ਵੀ ਵਿਸ਼ੇਸ਼ ਸਿਖਲਾਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੀ ਕਰਨ ਦੀ ਜ਼ਰੂਰਤ ਹੈ। ਵਿਅਕਤੀ ਨੂੰ ਸਮਾਰਟ ਢੰਗ ਨਾਲ ਅਤੇ ਮਹੱਤਵਪੂਰਨ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

ਕਿਸੇ ਦੀ ਸਮਰੱਥਾ ਨੂੰ ਪਛਾਣਨ ਬਾਰੇ

ਜਵਾਹਰ ਨਵੋਦਿਆ ਵਿਦਿਆਲਿਆਗੁਰੂਗ੍ਰਾਮ ਦੀ 10ਵੀਂ ਜਮਾਤ ਦੀ ਵਿਦਿਆਰਥਣ ਜੋਵਿਤਾ ਪਾਤਰਾ ਨੇ ਔਸਤ ਵਿਦਿਆਰਥੀ ਵਜੋਂ ਪਰੀਖਿਆਵਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਆਪਣੇ ਆਪ ਦਾ ਯਥਾਰਥਵਾਦੀ ਮੁਲਾਂਕਣ ਕਰਨ ਦੀ ਜ਼ਰੂਰਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਵਾਰ ਜਦੋਂ ਇਹ ਅਹਿਸਾਸ ਹੋ ਜਾਂਦਾ ਹੈਵਿਦਿਆਰਥੀ ਦੁਆਰਾ ਉਚਿਤ ਟੀਚੇ ਅਤੇ ਹੁਨਰ ਨਿਰਧਾਰਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਰੱਥਾ ਨੂੰ ਜਾਣਨਾ ਇੱਕ ਵਿਅਕਤੀ ਨੂੰ ਬਹੁਤ ਸਮਰੱਥ ਬਣਾਉਂਦਾ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਸਹੀ ਮੁਲਾਂਕਣ ਕਰਨ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਔਸਤ ਅਤੇ ਸਾਧਾਰਣ ਹੁੰਦੇ ਹਨਪਰ ਜਦੋਂ ਇਹ ਆਮ ਲੋਕ ਅਸਾਧਾਰਣ ਕੰਮ ਕਰਦੇ ਹਨ ਤਾਂ ਨਵੀਆਂ ਬੁਲੰਦੀਆਂ ਹਾਸਲ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਵਿੱਚ ਭਾਰਤ ਨੂੰ ਇੱਕ ਨਵੀਂ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਭਾਰਤੀ ਅਰਥ ਸ਼ਾਸਤਰੀਆਂ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਨਿਪੁੰਨ ਅਰਥਸ਼ਾਸਤਰੀ ਵਜੋਂ ਨਹੀਂ ਦੇਖਿਆ ਜਾਂਦਾ ਸੀਪਰ ਅੱਜ ਭਾਰਤ ਦੁਨੀਆ ਦੇ ਤੁਲਨਾਤਮਕ ਅਰਥ ਸ਼ਾਸਤਰ ਵਿੱਚ ਰੌਸ਼ਨ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ, "ਸਾਨੂੰ ਕਦੇ ਵੀ ਇਸ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ ਹੈ ਕਿ ਅਸੀਂ ਔਸਤ ਹਾਂ ਅਤੇ ਭਾਵੇਂ ਅਸੀਂ ਔਸਤ ਹਾਂਸਾਡੇ ਵਿੱਚ ਕੁਝ ਅਸਾਧਾਰਣ ਹੋਵੇਗਾਤੁਹਾਨੂੰ ਬੱਸ ਉਸ ਨੂੰ ਪਛਾਣਨ ਅਤੇ ਤਰਾਸ਼ਣ ਦੀ ਜ਼ਰੂਰਤ ਹੈ।"

ਆਲੋਚਨਾ ਨਾਲ ਨਜਿੱਠਣ ਬਾਰੇ

ਚੰਡੀਗੜ੍ਹ ਦੇ ਸੇਂਟ ਜੋਸਫ ਸੈਕੰਡਰੀ ਸਕੂਲ ਦੇ ਵਿਦਿਆਰਥੀ ਮੰਨਤ ਬਾਜਵਾਅਹਿਮਦਾਬਾਦ ਦੀ 12ਵੀਂ ਜਮਾਤ ਦੀ ਵਿਦਿਆਰਥਣ ਕੁਮਕੁਮ ਪ੍ਰਤਾਪਭਾਈ ਸੋਲੰਕੀ ਅਤੇ ਵ੍ਹਾਈਟਫੀਲਡ ਗਲੋਬਲ ਸਕੂਲਬੈਂਗਲੁਰੂ ਦੇ 12ਵੀਂ ਜਮਾਤ ਦੇ ਵਿਦਿਆਰਥੀ ਆਕਾਸ਼ ਦਾਰਾ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਪ੍ਰਤੀ ਨਕਾਰਾਤਮਕ ਵਿਚਾਰ ਅਤੇ ਰਾਏ ਰੱਖਣ ਵਾਲੇ ਲੋਕਾਂ ਨਾਲ ਨਜਿੱਠਣ ਅਤੇ ਪ੍ਰਭਾਵਸ਼ੀਲਤਾ ਬਾਰੇ ਪੁੱਛਿਆ। ਦੱਖਣੀ ਸਿੱਕਮ ਦੇ ਡੀਏਵੀ ਪਬਲਿਕ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਸ਼ਟਮੀ ਸੇਨ ਨੇ ਵੀ ਮੀਡੀਆ ਦੇ ਆਲੋਚਨਾਤਮਕ ਨਜ਼ਰੀਏ ਨਾਲ ਨਜਿੱਠਣ ਬਾਰੇ ਅਜਿਹਾ ਹੀ ਸਵਾਲ ਉਠਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਆਲੋਚਨਾ ਇੱਕ ਸ਼ੁੱਧੀਕਰਨ ਹੈ ਅਤੇ ਇੱਕ ਪ੍ਰਫੁੱਲਤ ਲੋਕਤੰਤਰ ਦੀ ਮੂਲ ਸ਼ਰਤ ਹੈ। ਫੀਡਬੈਕ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਇੱਕ ਪ੍ਰੋਗਰਾਮਰ ਦੀਆਂ ਉਦਾਹਰਣਾਂ ਦਿੱਤੀਆਂਜੋ ਸੁਧਾਰਾਂ ਲਈ ਓਪਨ ਸੋਰਸ 'ਤੇ ਆਪਣਾ ਕੋਡ ਰੱਖਦਾ ਹੈ ਅਤੇ ਉਹ ਕੰਪਨੀਆਂ ਜੋ ਆਪਣੇ ਉਤਪਾਦਾਂ ਨੂੰ ਮਾਰਕੀਟ ਵਿੱਚ ਵਿਕਰੀ ਲਈ ਰੱਖਦੀਆਂ ਹਨ ਅਤੇ ਗਾਹਕਾਂ ਨੂੰ ਉਤਪਾਦ ਵਿੱਚ ਕਮੀਆਂ ਲੱਭਣ ਲਈ ਕਹਿੰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਤੁਹਾਡੇ ਕੰਮ ਦੀ ਕੌਣ ਆਲੋਚਨਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉਸਾਰੂ ਆਲੋਚਨਾ ਕਰਨ ਦੀ ਬਜਾਏ ਟੋਕਣ ਦੀ ਆਦਤ ਪੈ ਗਈ ਹੈ ਅਤੇ ਉਨ੍ਹਾਂ ਨੂੰ ਇਸ ਆਦਤ ਨੂੰ ਤੋੜਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਬੱਚਿਆਂ ਦੀ ਜ਼ਿੰਦਗੀ ਨੂੰ ਪਾਬੰਦੀਸ਼ੁਦਾ ਢੰਗ-ਤਰੀਕੇ ਵਿੱਚ ਨਹੀਂ ਢਾਲੇਗਾ। ਪ੍ਰਧਾਨ ਮੰਤਰੀ ਨੇ ਸੰਸਦ ਦੇ ਇਜਲਾਸ ਦੇ ਦ੍ਰਿਸ਼ਾਂ 'ਤੇ ਚਾਨਣਾ ਪਾਇਆਜਦੋਂ ਕਿਸੇ ਖਾਸ ਵਿਸ਼ੇ 'ਤੇ ਇੱਕ ਮੈਂਬਰ ਜੋ ਸੈਸ਼ਨ ਨੂੰ ਸੰਬੋਧਨ ਕਰ ਰਿਹਾ ਹੁੰਦਾ ਹੈਵਿਰੋਧੀ ਧਿਰ ਦੇ ਮੈਂਬਰਾਂ ਦੁਆਰਾ ਰੁਕਾਵਟ ਪਾਉਣ ਦੇ ਬਾਵਜੂਦ ਵੀ ਨਹੀਂ ਹਟਦਾ ਹੈ। ਦੂਜਾਪ੍ਰਧਾਨ ਮੰਤਰੀ ਨੇ ਇੱਕ ਆਲੋਚਕ ਹੋਣ ਵਿੱਚ ਕਿਰਤ ਅਤੇ ਖੋਜ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਪਰ ਅੱਜ ਦੇ ਦਿਨ ਅਤੇ ਯੁੱਗ ਵਿੱਚ ਸ਼ੌਰਟਕੱਟ ਰੁਝਾਨ ਨੂੰ ਨੋਟ ਕੀਤਾਜਿੱਥੇ ਜ਼ਿਆਦਾਤਰ ਲੋਕ ਆਲੋਚਨਾ ਦੀ ਬਜਾਏ ਦੋਸ਼ ਲਗਾਉਂਦੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ, “ਇਲਜ਼ਾਮਾਂ ਅਤੇ ਆਲੋਚਨਾ ਵਿਚਕਾਰ ਬਹੁਤ ਵੱਡੀ ਫ਼ਰਕ ਹੈ।” ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਆਲੋਚਨਾ ਨੂੰ ਦੋਸ਼ ਸਮਝਣ ਦੀ ਗਲਤੀ ਨਾ ਕਰਨ।

ਗੇਮਿੰਗ ਅਤੇ ਔਨਲਾਈਨ ਐਡਿਕਸ਼ਨ ਬਾਰੇ

ਭੋਪਾਲ ਦੇ ਅਦਿਤਾਭ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੀਪੇਸ਼ ਅਹੀਰਵਾਰ ਨੇ ਇੰਡੀਆ ਟੀਵੀ ਰਾਹੀਂਕਾਮਾਕਸ਼ੀ ਨੇ ਰਿਪਬਲਿਕ ਟੀਵੀ ਰਾਹੀਂ ਆਪਣਾ ਸਵਾਲ ਪੁੱਛਿਆ ਅਤੇ ਜ਼ੀ ਟੀਵੀ ਰਾਹੀਂ ਮਨਨ ਮਿੱਤਲ ਨੇ ਔਨਲਾਈਨ ਗੇਮਾਂ ਅਤੇ ਸੋਸ਼ਲ ਮੀਡੀਆ ਦੀ ਲਤ ਅਤੇ ਨਤੀਜੇ ਵਜੋਂ ਧਿਆਨ ਭਟਕਣ ਬਾਰੇ ਸਵਾਲ ਪੁੱਛੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਫੈਸਲਾ ਕਰਨਾ ਹੈ ਕਿ ਤੁਸੀਂ ਸਮਾਰਟ ਹੋ ਜਾਂ ਤੁਹਾਡਾ ਗੈਜੇਟ ਸਮਾਰਟ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਗੈਜੇਟ ਨੂੰ ਆਪਣੇ ਨਾਲੋਂ ਸਮਾਰਟ ਸਮਝਣਾ ਸ਼ੁਰੂ ਕਰਦੇ ਹੋ। ਕਿਸੇ ਦੀ ਚੁਸਤੀ ਸਮਾਰਟ ਉਪਕਰਣਾਂ ਨੂੰ ਸਮਾਰਟ ਢੰਗ ਨਾਲ ਵਰਤਣ ਦੇ ਯੋਗ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਉਤਪਾਦਕਤਾ ਵਿੱਚ ਮਦਦ ਕਰਨ ਵਾਲੇ ਸਾਧਨਾਂ ਵਜੋਂ ਵਿਵਹਾਰ ਕਰਦੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿਇੱਕ ਅਧਿਐਨ ਦੇ ਅਨੁਸਾਰ ਇੱਕ ਭਾਰਤੀ ਦਾ ਔਸਤ ਸਕ੍ਰੀਨ ਟਾਇਮ ਛੇ ਘੰਟੇ ਤੱਕ ਹੈ। ਉਨ੍ਹਾਂ ਕਿਹਾ, "ਅਜਿਹੀ ਸਥਿਤੀ ਵਿੱਚ ਉਪਕਰਣ ਸਾਨੂੰ ਗ਼ੁਲਾਮ ਬਣਾਉਂਦਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ, “ਰੱਬ ਨੇ ਸਾਨੂੰ ਆਜ਼ਾਦ ਸੋਚ ਅਤੇ ਇੱਕ ਸੁਤੰਤਰ ਸ਼ਖ਼ਸੀਅਤ ਦਿੱਤੀ ਹੈ ਅਤੇ ਸਾਨੂੰ ਆਪਣੇ ਯੰਤਰਾਂ ਦੇ ਗੁਲਾਮ ਬਣਨ ਬਾਰੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ।ਉਨ੍ਹਾਂ ਨੇ ਆਪਣੀ ਮਿਸਾਲ ਦਿੱਤੀ ਕਿ ਉਹ ਬਹੁਤ ਹੀ ਸਰਗਰਮ ਹੋਣ ਦੇ ਬਾਵਜੂਦ ਮੋਬਾਈਲ ਫੋਨ ਨਾਲ ਘੱਟ ਹੀ ਨਜ਼ਰ ਆਉਂਦਾ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਗਤੀਵਿਧੀਆਂ ਲਈ ਨਿਸ਼ਚਿਤ ਸਮਾਂ ਰੱਖਦੇ ਹਨ। ਕਿਸੇ ਨੂੰ ਟੈਕਨੋਲੋਜੀ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਬਲਕਿ ਆਪਣੀ ਜ਼ਰੂਰਤ ਅਨੁਸਾਰ ਉਪਯੋਗੀ ਚੀਜ਼ਾਂ ਤੱਕ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਪਹਾੜੇ ਪੜ੍ਹਨ ਸਮਰੱਥਾ ਨੂੰ ਗੁਆਉਣ ਦੀ ਵੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਬੁਨਿਆਦੀ ਗਿਫਟਸ ਨੂੰ ਗੁਆਏ ਬਿਨਾ ਆਪਣੀਆਂ ਸਮਰੱਥਾਵਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਕਿਸੇ ਨੂੰ ਆਪਣੀ ਰਚਨਾਤਮਕਤਾ ਨੂੰ ਸੁਰੱਖਿਅਤ ਰੱਖਣ ਲਈ ਨਕਲੀ ਬੁੱਧੀ ਦੇ ਇਸ ਯੁੱਗ ਵਿੱਚ ਟੈਸਟਿੰਗ ਕਰਨਾ ਅਤੇ ਸਿੱਖਦੇ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਨਿਯਮਤ ਵਕਫ਼ਿਆਂ 'ਤੇ 'ਟੈਕਨੋਲੋਜੀ ਫਾਸਟਿੰਗਦਾ ਸੁਝਾਅ ਦਿੱਤਾ। ਉਨ੍ਹਾਂ ਹਰ ਘਰ ਵਿੱਚ ਇੱਕ 'ਟੈਕਨੋਲੋਜੀ ਮੁਕਤ ਜ਼ੋਨਵਜੋਂ ਇੱਕ ਸੀਮਾਬੱਧ ਖੇਤਰ ਦਾ ਸੁਝਾਅ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਜੀਵਨ ਦੀ ਵਾਧੂ ਖੁਸ਼ੀ ਮਿਲੇਗੀ ਅਤੇ ਤੁਸੀਂ ਯੰਤਰਾਂ ਦੀ ਗ਼ੁਲਾਮੀ ਦੇ ਚੁੰਗਲ ਵਿੱਚੋਂ ਬਾਹਰ ਆ ਜਾਓਗੇ।

ਪਰੀਖਿਆ ਤੋਂ ਬਾਅਦ ਤਣਾਅ ਬਾਰੇ

ਜੰਮੂ ਦੇ ਸਰਕਾਰੀ ਮਾਡਲ ਹਾਈ ਸੈਕੰਡਰੀ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਨਿਦਾਹ ਦੁਆਰਾ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਲੋੜੀਂਦੇ ਨਤੀਜੇ ਨਾ ਮਿਲਣ ਕਾਰਨ ਤਣਾਅ ਨਾਲ ਨਜਿੱਠਣ ਬਾਰੇ ਅਤੇ ਸ਼ਹੀਦ ਨਾਇਕ ਰਾਜਿੰਦਰ ਸਿੰਘ ਰਾਜਕੀਆ ਸਕੂਲ ਪਲਵਲਹਰਿਆਣਾ ਦੇ ਵਿਦਿਆਰਥੀ ਪ੍ਰਸ਼ਾਂਤ ਦੁਆਰਾ ਤਣਾਅ ਦਾ ਨਤੀਜਿਆਂ 'ਤੇ ਕੀ ਅਸਰ ਹੁੰਦਾ ਹੈਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੀਖਿਆਵਾਂ ਤੋਂ ਬਾਅਦ ਤਣਾਅ ਦਾ ਮੁੱਖ ਕਾਰਨ ਇਸ ਬਾਰੇ ਸੱਚਾਈ ਨੂੰ ਸਵੀਕਾਰ ਨਾ ਕਰਨਾ ਹੈ ਕਿ ਕੀ ਪਰੀਖਿਆਵਾਂ ਚੰਗੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਵਿੱਚ ਮੁਕਾਬਲੇ ਨੂੰ ਤਣਾਅ ਪੈਦਾ ਕਰਨ ਵਾਲੇ ਕਾਰਕ ਵਜੋਂ ਵੀ ਜ਼ਿਕਰ ਕੀਤਾ ਅਤੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਅੰਦਰੂਨੀ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਆਪਣੇ-ਆਪ ਅਤੇ ਆਪਣੇ ਆਲ਼ੇ-ਦੁਆਲ਼ੇ ਤੋਂ ਜਿਊਣਾ ਅਤੇ ਸਿੱਖਣਾ ਚਾਹੀਦਾ ਹੈ। ਜੀਵਨ ਪ੍ਰਤੀ ਨਜ਼ਰੀਏ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇੱਕ ਪਰੀਖਿਆ ਜੀਵਨ ਦਾ ਅੰਤ ਨਹੀਂ ਹੈ ਅਤੇ ਨਤੀਜਿਆਂ ਬਾਰੇ ਜ਼ਿਆਦਾ ਸੋਚਣਾ ਰੋਜ਼ਾਨਾ ਜੀਵਨ ਦੀ ਗੱਲ ਨਹੀਂ ਬਣਨਾ ਚਾਹੀਦਾ।

ਨਵੀਆਂ ਭਾਸ਼ਾਵਾਂ ਸਿੱਖਣ ਦੇ ਲਾਭਾਂ ਬਾਰੇ

ਜਵਾਹਰ ਨਵੋਦਿਆ ਵਿਦਿਆਲਿਆ ਰੰਗਾਰੇਡੀਤੇਲੰਗਾਨਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਆਰ ਅਕਸ਼ਰਸਿਰੀ ਅਤੇ ਰਾਜਕੀਆ ਮਾਧਮਿਕ ਵਿਦਿਆਲਿਆਭੋਪਾਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਰਿਤਿਕਾ ਦੇ ਸਵਾਲਾਂ ਕਿ ਕੋਈ ਹੋਰ ਭਾਸ਼ਾਵਾਂ ਕਿਵੇਂ ਸਿੱਖ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਕਿਵੇਂ ਲਾਭ ਹੋ ਸਕਦਾ ਹੈਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਭਿੰਨਤਾ ਅਤੇ ਅਮੀਰ ਵਿਰਸੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸੈਂਕੜੇ ਭਾਸ਼ਾਵਾਂ ਅਤੇ ਹਜ਼ਾਰਾਂ ਉਪਭਾਸ਼ਾਵਾਂ ਦਾ ਘਰ ਹੈ। ਉਨ੍ਹਾਂ ਕਿਹਾ ਕਿ ਨਵੀਆਂ ਭਾਸ਼ਾਵਾਂ ਸਿੱਖਣਾ ਇੱਕ ਨਵਾਂ ਸੰਗੀਤ ਸਾਜ਼ ਸਿੱਖਣ ਦੇ ਸਮਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਖੇਤਰੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਕੇਤੁਸੀਂ ਨਾ ਸਿਰਫ਼ ਭਾਸ਼ਾ ਨੂੰ ਪ੍ਰਗਟਾਵੇ ਦਾ ਮਾਧਿਅਮ ਬਣਾਉਣ ਬਾਰੇ ਸਿੱਖ ਰਹੇ ਹੋਸਗੋਂ ਇਸ ਖੇਤਰ ਨਾਲ ਜੁੜੇ ਇਤਿਹਾਸ ਅਤੇ ਵਿਰਾਸਤ ਦੇ ਦਰਵਾਜ਼ੇ ਵੀ ਖੋਲ੍ਹ ਰਹੇ ਹੋ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰੋਜ਼ਾਨਾ ਰੁਟੀਨ 'ਤੇ ਬੋਝ ਤੋਂ ਬਿਨਾ ਕਿਸੇ ਨਵੀਂ ਭਾਸ਼ਾ ਨੂੰ ਸਿੱਖਣ 'ਤੇ ਜ਼ੋਰ ਦਿੰਦੇ ਹਨ। ਇੱਕ ਅਨੁਰੂਪਤਾ ਬਣਾਉਂਦੇ ਹੋਏ ਜਿੱਥੇ ਨਾਗਰਿਕ ਦੋ ਹਜ਼ਾਰ ਸਾਲ ਪਹਿਲਾਂ ਬਣਾਏ ਗਏ ਦੇਸ਼ ਦੇ ਇੱਕ ਸਮਾਰਕ 'ਤੇ ਮਾਣ ਕਰਦੇ ਹਨਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਤਮਿਲ ਭਾਸ਼ਾ 'ਤੇ ਵੀ ਅਜਿਹਾ ਹੀ ਮਾਣ ਕਰਨਾ ਚਾਹੀਦਾ ਹੈਜੋ ਪ੍ਰਿਥਵੀ ਦੀ ਸਭ ਤੋਂ ਪੁਰਾਣੀ ਭਾਸ਼ਾ ਵਜੋਂ ਜਾਣੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸੰਗਠਨ ਦੇ ਆਪਣੇ ਆਖਰੀ ਸੰਬੋਧਨ ਨੂੰ ਯਾਦ ਕੀਤਾ ਅਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਤਮਿਲ ਬਾਰੇ ਤੱਥ ਸਾਹਮਣੇ ਲਿਆਂਦੇਕਿਉਂਕਿ ਉਹ ਦੁਨੀਆ ਨੂੰ ਦੇਸ਼ ਦੇ ਮਾਣ ਬਾਰੇ ਦੱਸਣਾ ਚਾਹੁੰਦੇ ਸਨਜੋ ਸਭ ਤੋਂ ਪੁਰਾਣੀ ਭਾਸ਼ਾ ਦਾ ਘਰ ਹੈ। ਪ੍ਰਧਾਨ ਮੰਤਰੀ ਨੇ ਉੱਤਰੀ ਭਾਰਤ ਦੇ ਲੋਕਾਂ ਦਾ ਜ਼ਿਕਰ ਕੀਤਾ ਜੋ ਦੱਖਣੀ ਭਾਰਤ ਦੇ ਪਕਵਾਨਾਂ ਨੂੰ ਖਾਂਦੇ ਹਨ ਅਤੇ ਇਸ ਦੇ ਉਲਟ ਦੱਖਣੀ ਭਾਰਤ ਦੇ ਲੋਕ ਜੋ ਉੱਤਰੀ ਭਾਰਤ ਦੇ ਪਕਵਾਨ ਖਾਂਦੇ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੀ ਮਾਤ ਭਾਸ਼ਾ ਤੋਂ ਇਲਾਵਾ ਘੱਟੋ-ਘੱਟ ਇੱਕ ਖੇਤਰੀ ਭਾਸ਼ਾ ਜਾਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭਾਸ਼ਾ ਜਾਣਨ ਵਾਲੇ ਲੋਕਾਂ ਦੇ ਚਿਹਰਿਆਂ ਨੂੰ ਕਿੰਨ੍ਹਾ ਰੌਸ਼ਨ ਕਰੇਗੀਜਦੋਂ ਤੁਸੀਂ ਉਨ੍ਹਾਂ ਨਾਲ ਗੱਲ ਕਰੋਗੇ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਪਰਵਾਸੀ ਮਜ਼ਦੂਰਾਂ ਦੀ ਇੱਕ 8 ਸਾਲਾ ਬੇਟੀ ਦੀ ਉਦਾਹਰਣ ਦਿੱਤੀਜੋ ਬੰਗਾਲੀਮਲਿਆਲਮਮਰਾਠੀ ਅਤੇ ਗੁਜਰਾਤੀ ਵਰਗੀਆਂ ਵੱਖ-ਵੱਖ ਭਾਸ਼ਾਵਾਂ ਬੋਲਦੀ ਹੈ। ਪਿਛਲੇ ਸਾਲ ਸੁਤੰਤਰਤਾ ਦਿਵਸ 'ਤੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੀ ਵਿਰਾਸਤਪੰਚ ਪ੍ਰਣਾਂ 'ਚੋਂ ਇੱਕ 'ਤੇ ਮਾਣ ਕਰਨ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਹਰ ਭਾਰਤੀ ਨੂੰ ਭਾਰਤ ਦੀਆਂ ਭਾਸ਼ਾਵਾਂ 'ਤੇ ਮਾਣ ਕਰਨਾ ਚਾਹੀਦਾ ਹੈ।

ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ

ਕਟਕਓਡੀਸ਼ਾ ਦੀ ਇੱਕ ਅਧਿਆਪਕਾ ਸੁਨੰਨਿਆ ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨੂੰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਕਲਾਸਾਂ ਨੂੰ ਦਿਲਚਸਪ ਅਤੇ ਅਨੁਸ਼ਾਸਿਤ ਰੱਖਣ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਨਰਮ ਹੋਣਾ ਚਾਹੀਦਾ ਹੈ ਅਤੇ ਵਿਸ਼ੇ ਅਤੇ ਸਿਲੇਬਸ ਨੂੰ ਲੈ ਕੇ ਬਹੁਤ ਜ਼ਿਆਦਾ ਸਖ਼ਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਤਾਲਮੇਲ ਕਾਇਮ ਕਰਨਾ ਚਾਹੀਦਾ ਹੈ। ਅਧਿਆਪਕਾਂ ਨੂੰ ਹਮੇਸ਼ਾ ਵਿਦਿਆਰਥੀਆਂ ਵਿੱਚ ਉਤਸੁਕਤਾ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਬਹੁਤ ਕਦਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਲਈ ਅਧਿਆਪਕਾਂ ਨੂੰ ਕੁਝ ਕਹਿਣ ਲਈ ਸਮਾਂ ਲੈਣਾ ਚਾਹੀਦਾ ਹੈ।" ਅਨੁਸ਼ਾਸਨ ਸਥਾਪਿਤ ਕਰਨ ਦੇ ਤਰੀਕਿਆਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮਜ਼ੋਰ ਵਿਦਿਆਰਥੀਆਂ ਨੂੰ ਜ਼ਲੀਲ ਕਰਨ ਦੀ ਬਜਾਏ ਅਧਿਆਪਕਾਂ ਨੂੰ ਮਜ਼ਬੂਤ ਵਿਦਿਆਰਥੀਆਂ ਨੂੰ ਸਵਾਲ ਪੁੱਛ ਕੇ ਇਨਾਮ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਹਉਮੈ ਨੂੰ ਠੇਸ ਪਹੁੰਚਾਉਣ ਦੀ ਬਜਾਏ ਅਨੁਸ਼ਾਸਨ ਸਬੰਧੀ ਮੁੱਦਿਆਂ 'ਤੇ ਗੱਲਬਾਤ ਕਰਕੇ ਉਨ੍ਹਾਂ ਦੇ ਵਿਵਹਾਰ ਨੂੰ ਸਹੀ ਦਿਸ਼ਾ ਵਿੱਚ ਸੇਧ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਸਾਨੂੰ ਅਨੁਸ਼ਾਸਨ ਸਥਾਪਿਤ ਕਰਨ ਲਈ ਸਰੀਰਕ ਸਜ਼ਾ ਦੇ ਰਾਹ ਨਹੀਂ ਜਾਣਾ ਚਾਹੀਦਾਸਾਨੂੰ ਗੱਲਬਾਤ ਅਤੇ ਤਾਲਮੇਲ ਦੀ ਚੋਣ ਕਰਨੀ ਚਾਹੀਦੀ ਹੈ

ਵਿਦਿਆਰਥੀਆਂ ਦੇ ਵਿਵਹਾਰ ਬਾਰੇ

ਸਮਾਜ ਵਿੱਚ ਵਿਦਿਆਰਥੀਆਂ ਦੇ ਵਿਵਹਾਰ ਬਾਰੇ ਨਵੀਂ ਦਿੱਲੀ ਤੋਂ ਮਾਤਾ ਸ਼੍ਰੀਮਤੀ ਸੁਮਨ ਮਿਸ਼ਰਾ ਦੇ ਸਵਾਲ ਦਾ ਜਵਾਬ ਹੋਏਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਾਪਿਆਂ ਨੂੰ ਸਮਾਜ ਵਿੱਚ ਵਿਦਿਆਰਥੀਆਂ ਦੇ ਵਿਵਹਾਰ ਦੇ ਦਾਇਰੇ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ, “ਸਮਾਜ ਅੰਦਰ ਵਿਦਿਆਰਥੀ ਦੇ ਵਿਕਾਸ ਲਈ ਇੱਕ ਸੰਪੂਰਨ ਪਹੁੰਚ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਇੱਕ ਤੰਗ ਦਾਇਰੇ ਤੱਕ ਸੀਮਤ ਨਾ ਕਰਨ ਦੀ ਸਲਾਹ ਦਿੱਤੀ ਅਤੇ ਵਿਦਿਆਰਥੀਆਂ ਲਈ ਇੱਕ ਵਿਸਤ੍ਰਿਤ ਦਾਇਰੇ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਪਣੀ ਸਲਾਹ ਨੂੰ ਯਾਦ ਕੀਤਾ ਕਿ ਵਿਦਿਆਰਥੀਆਂ ਨੂੰ ਪਰੀਖਿਆ ਤੋਂ ਬਾਅਦ ਬਾਹਰ ਘੁੰਮਣ ਅਤੇ ਆਪਣੇ ਤਜ਼ਰਬੇ ਦਰਜ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਮੁਕਤ ਕਰਨ ਨਾਲ ਉਹ ਬਹੁਤ ਕੁਝ ਸਿੱਖ ਸਕਣਗੇ। 12ਵੀਂ ਜਮਾਤ ਦੀ ਪਰੀਖਿਆ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਰਾਜਾਂ ਤੋਂ ਬਾਹਰ ਜਾਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਨਵੇਂ ਤਜ਼ਰਬਿਆਂ ਲਈ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਮਾਪਿਆਂ ਨੂੰ ਉਨ੍ਹਾਂ ਦੇ ਮਿਜਾਜ਼ ਅਤੇ ਸਥਿਤੀ ਬਾਰੇ ਸੁਚੇਤ ਰਹਿਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਮਾਪੇ ਆਪਣੇ ਆਪ ਨੂੰ ਰੱਬ ਦੇ ਤੋਹਫ਼ੇਬੱਚਿਆਂ ਦਾ ਨਿਗਰਾਨ ਸਮਝਦੇ ਹਨ।

ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮਾਪਿਆਂਅਧਿਆਪਕਾਂ ਅਤੇ ਸਰਪ੍ਰਸਤਾਂ ਨੂੰ ਪਰੀਖਿਆਵਾਂ ਦੌਰਾਨ ਪੈਦਾ ਹੋ ਰਹੇ ਤਣਾਅਪੂਰਨ ਮਾਹੌਲ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਦੀ ਅਪੀਲ ਕੀਤੀ। ਨਤੀਜੇ ਵਜੋਂਪਰੀਖਿਆਵਾਂ ਵਿਦਿਆਰਥੀਆਂ ਦੇ ਜੀਵਨ ਨੂੰ ਉਤਸ਼ਾਹ ਨਾਲ ਭਰਨ ਵਾਲੇ ਜਸ਼ਨ ਵਿੱਚ ਤਬਦੀਲ ਹੋ ਜਾਣਗੀਆਂ ਅਤੇ ਇਹੀ ਉਤਸ਼ਾਹ ਹੀ ਵਿਦਿਆਰਥੀਆਂ ਦੀ ਉੱਤਮਤਾ ਦੀ ਗਰੰਟੀ ਦੇਵੇਗਾ।

https://twitter.com/narendramodi/status/1618846254452334600

https://twitter.com/PMOIndia/status/1618848764374175748

https://twitter.com/PMOIndia/status/1618850502053347328

https://twitter.com/PMOIndia/status/1618852609598853121

https://twitter.com/PMOIndia/status/1618855412421500929

https://twitter.com/PMOIndia/status/1618857954735951872

https://twitter.com/PMOIndia/status/1618858928179380226

https://twitter.com/PMOIndia/status/1618860978841714688

https://twitter.com/PMOIndia/status/1618862568378109954

https://twitter.com/PMOIndia/status/1618864140604542976

https://twitter.com/PMOIndia/status/1618865984743575553

https://twitter.com/PMOIndia/status/1618869871953203200

https://twitter.com/PMOIndia/status/1618872079067267072

https://twitter.com/PMOIndia/status/1618874522370965504

https://twitter.com/PMOIndia/status/1618877473424568321

https://youtu.be/5qgh7Z46wFE

ਪਰੀਕਸ਼ਾ ਪੇ ਚਰਚਾ 2018

ਪਰੀਕਸ਼ਾ ਪੇ ਚਰਚਾ 2019

ਪਰੀਕਸ਼ਾ ਪੇ ਚਰਚਾ 2020

ਪਰੀਕਸ਼ਾ ਪੇ ਚਰਚਾ 2021

ਪਰੀਕਸ਼ਾ ਪੇ ਚਰਚਾ 2022

 

 ***********

ਡੀਐੱਸ/ਟੀਐੱਸ


(Release ID: 1894294) Visitor Counter : 232