ਵਿੱਤ ਮੰਤਰਾਲਾ

ਕੇਂਦਰੀ ਬਜਟ 2023-24 ਦਾ ਅੰਤਿਮ ਚਰਣ, ਹਲਵਾ ਸਮਾਰੋਹ ਦੇ ਨਾਲ ਸ਼ੁਰੂ ਹੋਇਆ

Posted On: 26 JAN 2023 3:47PM by PIB Chandigarh

ਕੇਂਦਰੀ ਬਜਟ 2023-24 ਤਿਆਰ ਕਰਨ ਦੀ ਪ੍ਰਕਿਰਿਆ ਦੇ ਅੰਤਿਮ ਚਰਣ ਨੂੰ ਰੇਖਾਂਕਿਤ ਕਰਨ ਵਾਲਾ ਹਲਵਾ ਸਮਾਰੋਹ ਅੱਜ ਦੁਪਹਿਰ ਨੌਰਥ ਬਲਾਕ ਵਿੱਚ, ਕੇਂਦਰੀ ਵਿੱਤੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਵਿੱਤੀ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਅਤੇ ਡਾ. ਭਾਗਵਤ ਕਿਸਨਰਾਵ ਕਰਾਡ ਦੀ ਮੌਜੂਦ ਵਿੱਚ ਆਯੋਜਿਤ ਕੀਤਾ ਗਿਆ।

https://ci5.googleusercontent.com/proxy/vBp3ylnB4_q18CbdTXz9YFtXL_0X-NswtXGKminsVl3Xs3FyAp6y_V84tKcjrO9rbk6FZuxqCxv3btxJiTrFV63jipP0-I4TEiyzbqbBh4dceqZhtYtU-kduUA=s0-d-e1-ft#https://static.pib.gov.in/WriteReadData/userfiles/image/image001OW7R.jpg

ਬਜਟ ਤਿਆਰ ਕਰਨ ਦੀ “ਲੌਕ-ਇੰਨ” ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲੇ ਹਰ ਸਾਲ ਪ੍ਰਥਾ ਦੇ ਤੌਰ ‘ਤੇ ਹਲਵਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। 

https://ci4.googleusercontent.com/proxy/ZcYDcIvRjuDgozOrY_MmjPFP9FVS6NV--7RuI9KeFukXwzUVu7Y9HrRsdTUIXAwHZ-Vh7jFtl3w706H3qSfQLYr2VYQiG-VMxYm2dgGLKp6GBtT1VSNN6AC1BA=s0-d-e1-ft#https://static.pib.gov.in/WriteReadData/userfiles/image/image002FFVP.jpg

ਪਿਛਲੇ ਦੋ ਕੇਂਦਰੀ ਬਜਟਾਂ ਦੇ ਸਮਾਨ, ਕੇਂਦਰੀ ਬਜਟ 2023-24 ਵੀ ਕਾਗਜ ਰਹਿਤ ਰੂਪ ਤੋਂ ਪ੍ਰਸਤੁਤ ਕੀਤਾ ਜਾਵੇਗਾ। ਕੇਂਦਰੀ ਬਜਟ 2023-24, 1 ਫਰਵਰੀ, 2023 ਨੂੰ ਪੇਸ਼ ਕੀਤਾ ਜਾਣਾ ਹੈ।

ਸੰਵਿਧਾਨ ਦੇ ਨਿਰਦੇਸ਼ਾਂ ਦੇ ਤਹਿਤ ਸਾਲਾਨਾ ਵਿੱਤੀ ਵੰਡ (ਆਮਤੌਰ ‘ਤੇ ਬਜਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ), ਅਨੁਦਾਨ ਮੰਗ (ਡੀਜੀ) ਵਿੱਤੀ ਬਿਲ ਸਮੇਤ ਸਾਰੇ 14 ਕੇਂਦਰੀ ਬਜਟ ਦਸਤਾਵੇਜ “ਕੇਂਦਰੀ ਬਜਟ ਮੋਬਾਈਲ ਐਪ’ ‘ਤੇ ਉਪਲਬਧ ਹੋਣਗੇ, ਤਾਕਿ ਡਿਜੀਟਲ ਸੁਵਿਧਾ ਦੇ ਸਰਲਤਮ ਰੂਪ ਤੋਂ ਉਪਯੋਗ ਕਰਨ ਸੰਸਦ ਮੈਂਬਰ (ਸਾਂਸਦ) ਅਤੇ ਆਮ ਜਨਤਾ ਆਸਾਨੀ ਨਾਲ ਬਜਟ ਦਸਤਾਵੇਜਾਂ ਤੱਕ ਪਹੁੰਚ ਸਕੇ। ਇਹ ਦੋ ਭਾਸ਼ਾਵਾਂ (ਅੰਗ੍ਰੇਜੀ ਅਤੇ ਹਿੰਦੀ) ਵਿੱਚ ਹੈ ਅਤੇ ਐਂਡਰਾਇਡ ਅਤੇ ਆਈਓਐੱਸ ਦੋਨਾਂ ਪਲੇਟਫਾਰਮ ‘ਤੇ ਉਪਲਬਧ ਹੋਵੇਗਾ। ਐੱਪ ਨੂੰ ਕੇਂਦਰੀ ਬਜਟ ਵੈਬ ਪੋਰਟਲ (www.indiabudget.gov.in) ਨਾਲ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ।

ਵਿੱਤੀ ਮੰਤਰੀ ਦੁਆਰਾ 1 ਫਰਵਰੀ, 2023 ਨੂੰ ਸੰਸਦ ਵਿੱਚ ਬਜਟ ਭਾਸ਼ਣ ਪੂਰਾ ਕਰਨ ਦੇ ਬਾਅਦ, ਬਜਟ ਦਸਤਾਵੇਜ ਮੋਬਾਈਲ ਐਪ ‘ਤੇ ਉਪਲਬਧ ਹੋਣਗੇ।

ਹਲਵਾ ਸਮਾਰੋਹ ਵਿੱਚ, ਕੇਂਦਰੀ ਵਿੱਤੀ ਮੰਤਰੀ ਦੇ ਨਾਲ ਡਾ. ਟੀ.ਬੀ. ਸੋਮਨਾਥਨ, ਵਿੱਤੀ ਸਕੱਤਰ ਅਤੇ ਖਰਚ ਸਕੱਤਰ, ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਕਾਰਜ, ਸ਼੍ਰੀ ਤੁਹਿਨ ਕਾਂਤਾ ਪਾਂਡੇ, ਸਕੱਤਰ, ਦੀਪਮ, ਸ਼੍ਰੀ ਸੰਜੈ ਮਲਹੋਤਰਾ, ਸਕੱਤਰ, ਮਾਲੀਆ, ਡਾ. ਅਨੰਤ ਵੀ. ਨਾਗੇਸ਼ਵਰਨ, ਮੁੱਖ ਆਰਥਿਕ ਸਲਾਹਕਾਰ, ਸ਼੍ਰੀ ਨਿਤਿਨ ਗੁਪਤਾ, ਚੇਅਰਮੈਨ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ), ਸ਼੍ਰੀ ਵਿਵੇਕ ਜੌਹਰੀ, ਚੇਅਰਮੈਨ , ਕੇਂਦਰੀ ਅਪ੍ਰਤੱਖ ਟੈਕਸ ਅਤੇ ਸੀਮਾ ਸ਼ੁਲਕ ਬੋਰਡ (ਸੀਬੀਆਈਸੀ), ਅਤੇ ਸ਼੍ਰੀ ਆਸ਼ੀਸ਼ ਵਛਾਨੀ, ਐਡੀਸ਼ਨਲ ਸਕੱਤਰ (ਬਜਟ) ਅਤੇ ਬਜਟ ਤਿਆਰ ਕਰਨ ਅਤੇ ਸੰਕਲਨ ਪ੍ਰਕਿਰਿਆ ਵਿੱਚ ਸ਼ਾਮਲ ਵਿੱਤੀ ਮੰਤਰਾਲੇ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

https://ci6.googleusercontent.com/proxy/93cryT5Ef8slSaCbNTujzvmw1CpW6z8XQuvtOabohT0XVw9-y4LbzfKDInoOD0tgGaHegR9Xjb_aKcyn_mmmPnCOe5dsW3rrbmRjtrpAZ3UTjn0_2NmomhDI6Q=s0-d-e1-ft#https://static.pib.gov.in/WriteReadData/userfiles/image/image003OMY9.jpg https://ci4.googleusercontent.com/proxy/1v6y6sPjeiG5DRhYh1dQdUiGkYPLRhYsUznMwYhF1aIuSIiykYwjoC1wsSTVOXfsgUU6eq4Ccb3krFAgrrDwKE0gXB2M6AYBVBAjwGlemD4vdHs3Ge-LSsZGgg=s0-d-e1-ft#https://static.pib.gov.in/WriteReadData/userfiles/image/image004Y3WY.jpg

https://ci3.googleusercontent.com/proxy/z032PC5N5kbDQzKTa5R9UO8PamWIOwC24Paz1fCQmg3VrV-RuyR2L20GId6ApfrjRVJaIGyAgMaGtxczcJMwn99xiBZjhYlAR4NYJOlALxQNC4IOkAv2BGjvZw=s0-d-e1-ft#https://static.pib.gov.in/WriteReadData/userfiles/image/image005P2TP.jpg https://ci5.googleusercontent.com/proxy/XuTuqnjK565qN_0yUIdVp6Zds6kF2YCsaHi_s-_kasCKo4BSuX1gxHQ9jyXgVD_aFBtxi6egMJ-yeTQ95n4KD-n5asJArXJ2BSAomHrc5OFOaKfJ6JYD9rOEGw=s0-d-e1-ft#https://static.pib.gov.in/WriteReadData/userfiles/image/image006HTKK.jpg

ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਵਿੱਤੀ ਮੰਤਰੀ ਨੇ ਬਜਟ ਪ੍ਰੈੱਸ ਦਾ ਵੀ ਦੌਰਾ ਕੀਤਾ ਅਤੇ ਤਿਆਰੀਆਂ ਦੀ ਸਮੀਖਿਆ ਕਰਨ ਦੇ ਇਲਾਵਾ ਸੰਬੰਧਿਤ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

****

ਆਰਐੱਮ/ਪੀਪੀਜੀ/ਕੇਐੱਮਐੱਨ(Release ID: 1894152) Visitor Counter : 179