ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਪ੍ਰੋਗਰਾਮ ਵੰਦੇ ਭਾਰਤ ਪ੍ਰੋਗਰਾਮ ਅੱਜ ਨਵੀਂ ਦਿੱਲੀ ਵਿੱਚ ਕਰੱਤਵ ਪਥ ‘ਤੇ ਰਾਸ਼ਟਰੀ ਗਣਤੰਤਰ ਦਿਵਸ ਸਮਾਰੋਹ ਦਾ ਮੁੱਖ ਆਕਰਸ਼ਣ ਬਣੇ
ਗਣਤੰਤਰ ਦਿਵਸ ‘ਤੇ ਸੰਸਕ੍ਰਿਤੀ ਮੰਤਰਾਲੇ ਦੀ ਰੰਗੀਨ ਝਾਂਕੀ ਦੀ ਥੀਮ੍ਹ ‘ਨਾਰੀ ਸ਼ਕਤੀ’
Posted On:
26 JAN 2023 3:26PM by PIB Chandigarh
ਸੰਸਕ੍ਰਿਤੀ ਮੰਤਰਾਲੇ ਦਾ ਸੱਭਿਆਚਾਰ ਪ੍ਰੋਗਰਾਮ ਵੰਦੇ ਭਾਰਤ ਪ੍ਰੋਗਰਾਮ ਅੱਜ ਨਵੀਂ ਦਿੱਲੀ ਵਿੱਚ ਕਰੱਤਵ ਪਥ ‘ਤੇ ਰਾਸ਼ਟਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਰਿਹਾ । ਰਾਸ਼ਟਰੀ ਪੱਧਰ ਦੇ ਮੁਕਾਬਲੇ ਨਾਲ ਚੁਣੇ ਗਏ 479 ਕਲਾਕਾਰਾਂ ਨੇ ‘ਨਾਰੀ ਸ਼ਕਤੀ’ ਵਿਸ਼ੇ ‘ਤੇ ਪੂਰੇ ਦੇਸ਼ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਸ਼ਾਨਦਾਨ ਪਰੇਡ ਦੇ ਦੌਰਾਨ, ਕਲਾਕਾਰਾਂ ਨੇ ਆਪਣੇ ਜੀਵਿੰਤ ਅਤੇ ਊਰਜਾਵਾਨ ਪ੍ਰਦਰਸ਼ਨ ਦੇ ਰਾਹੀਂ ਦਹਕਿਆਂ ਨੂੰ ਮਨਮੋਹਕ ਕਰ ਦਿੱਤਾ ਅਤੇ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੀ ਸੱਚੀ ਭਾਵਨਾ ਵਿੱਚ ਭਾਰਤ ਦੀ ਵੱਖ-ਵੱਖ ਸੱਭਿਆਚਾਰ ਅਤੇ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ।
ਵੰਦੇ ਭਾਰਤ ਪ੍ਰੋਗਰਾਮ ਦੇ ਲਈ ਸੰਗੀਤ ਰਾਜਾ ਭਵਤਾਰਿਣੀ ਅਤੇ ਆਲੋਕਨੰਦਾ ਦਾਸ ਗੁਪਤਾ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਰਚਨਾ ਹਿੰਦੂਸਤਾਨੀ, ਕਰਨਾਟਕ ਅਤੇ ਸਮਕਾਲੀਨ ਜੈਜ ਤੱਤਾਂ ਤੋਂ ਓਤ-ਪ੍ਰੋਤ ਹੈ।
ਗਣਤੰਤਰ ਦਿਵਸ ਸਮਾਰੋਹ ਵਿੱਚ ਅੱਜ ਕਰਤੱਵ ਪਥ ‘ਤੇ ਸੰਸਕ੍ਰਿਤੀ ਮੰਤਰਾਲੇ ਦੀ ‘ਸ਼ਕਤੀ ਰੂਪਣ ਸੰਸਥਾ’ ਸਿਖਰ ਵਾਲੀ ਰੰਗੀਨ ਝਾਂਕੀ ਵੀ ਦਿਖਾਈ ਗਈ। ਝਾਂਕੀ ਦੇਵੀ ਦੇ ‘ਸ਼ਕਤੀ’ ਰੂਪ ਤੋਂ ਅਧਾਰਿਤ ਹੈ। ਇਸ ਝਾਂਕੀ ਦੇ ਰਾਹੀਂ ਲੋਕ ਨਾਚਾਂ ਨੂੰ ਇੱਕ ਮੰਚ ‘ਤੇ ਉਤਾਰਿਆ ਗਿਆ।
ਕੇਂਦਰੀ ਸੰਸਕ੍ਰਿਤੀ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸੰਯੁਕਤ ਸਰਪ੍ਰਸਤੀ ਹੇਠ ‘ਵੰਦੇ ਭਾਰਤ ਨਾਚ ਉਤਸਵ’ ਦਾ ਆਯੋਜਨ ਕੀਤਾ ਗਿਆ ਹੈ। ਇਹ ਇੱਕ ਅਖਿਲ ਭਾਰਤੀ ਨਾਚ ਉਤਸਵ ਹੈ, ਜਿਸ ਦਾ ਉਦੇਸ਼ ਲੋਕਾਂ ਦਰਮਿਆਨ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੁਲਾਰਾ ਦੇਣ, ਨਾਚ ਦੇ ਰਾਹੀਂ ਨਾਲ ਪੂਰੀ ਦੁਨੀਆ ਵਿੱਚ ਇਸ ਦੀ ਜੀਵਿਤਤਾ ਨੂੰ ਦਰਸਾਉਂਦਾ ਹੈ।
ਦੇਸ਼ ਦੇ ਹਰ ਕੋਨੇ ਦੇ ਕਲਾਕਾਰਾਂ ਨੇ ਇਸ ਦੇ ਦੂਜੇ ਆਯੋਜਨ ਲਈ ਮੁਕਾਬਲਾ ਪਾਸ ਕੀਤਾ ਹੈ ਜੋ 15 ਅਕਤੂਬਰ, 2022 ਨੂੰ ਪ੍ਰਾਰੰਭ ਹੋਏ। ਇਸ ਮੁਕਾਬਲਿਆਂ ਵਿੱਚ ਤਿੰਨ ਚਰਣ-ਰਾਜ, ਅੰਚਲ ਅਤੇ ਰਾਸ਼ਟਰੀ ਸਨ ਅਤੇ ਪ੍ਰਤਭਾਗੀਆਂ ਲਈ ਨਿਰਧਾਰਿਤ ਆਮਦਨ ਸੀਮਾ 17 ਤੋਂ 30 ਸਾਲ ਸੀ। ਮੁਕਾਬਲੇ ਦਾ ਗ੍ਰੈਂਡ ਫਿਲਾਲੇ 19 ਤੋਂ 20 ਦਸੰਬਰ, 2022 ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ।
****
ਐੱਨਬੀ/ਐੱਸਕੇ
(Release ID: 1894151)
Visitor Counter : 164