ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਨੇ ‘ਵੀਰ ਗਾਥਾ 2.0’ ਪ੍ਰਤੀਯੋਗਿਤਾ ਦੇ ਸੁਪਰ 25 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ


ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 19 ਲੱਖ ਤੋਂ ਵੱਧ ਬੱਚਿਆਂ ਦੀ ਭਾਗੀਦਾਰੀ ਦੇ ਨਾਲ ਵੀਰ ਗਾਥਾ ਪ੍ਰੋਜੈਕਟ ਇੱਕ ਅੰਦੋਲਨ ਬਣ ਗਿਆ ਹੈ

Posted On: 25 JAN 2023 4:02PM by PIB Chandigarh

ਗਣਤੰਤਰ ਦਿਵਸ-2023 ਦੀ ਪੁਰਬ ਸੰਧਿਆ ‘ਤੇ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ 25 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵੀਰ ਗਾਥਾ 2.0 ਦੇ 25 ਜੇਤੂਆਂ ਨੂੰ ਸਨਮਾਨਿਤ ਕੀਤਾ। ਵੀਰ ਗਾਥਾ ਪ੍ਰੋਜੈਕਟ ਦੇ ਤਹਿਤ ਪਿਛਲੇ ਸਾਲ ਦੇ ਵੀਰ ਗਾਥਾ ਐਡੀਸ਼ਨ-1 ਦੀ ਭਾਰੀ ਸਫਲਤਾ ਨੂੰ ਦੇਖਦੇ ਹੋਏ ਇਸ ਦੇ ਦੂਸਰੇ ਐਡੀਸ਼ਨ ਵੀਰ ਗਾਥਾ 2.0 ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਨੂੰ ਰੱਖਿਆ ਮੰਤਰਾਲਾ ਅਤੇ ਸਿੱਖਿਆ ਮੰਤਰਾਲਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਤਹਿਤ ਸੰਯੁਕਤ ਤੌਰ ‘ਤੇ ਸ਼ੁਰੂ ਕੀਤਾ ਹੈ।

 

ਸ਼੍ਰੀ ਰਾਜਨਾਥ ਸਿੰਘ ਨੇ ਜੇਤੂਆਂ ਨੂੰ 10,000 ਰੁਪਏ ਦਾ ਨਕਦ ਪੁਰਸਕਾਰ, ਇੱਕ ਮੈਡਲ ਅਤੇ ਇੱਕ ਪ੍ਰਮਾਣ-ਪੱਤਰ ਪ੍ਰਦਾਨ ਕੀਤਾ। ਇਸ ਦੌਰਾਨ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਰੱਖਿਆ ਰਾਜ ਮੰਤਰੀ, ਸ਼੍ਰੀ ਅਜੈ ਭੱਟ ਵੀ ਮੌਜੂਦ ਸਨ। ਇਸ ਦੇ ਇਲਾਵਾ ਪ੍ਰੋਗਰਾਮ ਵਿੱਚ ਚੀਫ ਆਵ੍ ਡਿਵੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ, ਚੀਫ ਆਵ੍ ਏਅਰ ਸਟਾਫ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ. ਚੀਫ ਐਡਮਿਰਲ ਆਰ. ਹਰਿ ਕੁਮਾਰ, ਚੀਫ ਆਵ੍ ਆਰਮੀ ਸਟਾਫ ਜਨਰਲ ਮਨੋਜ ਪਾਂਡੇ ਅਤੇ ਰੱਖਿਆ ਸਕੱਤਰ ਗਿਰੀਧਰ ਅਰਾਮਨੇ ਵੀ ਮੌਜੂਦ ਸਨ। ਆਰਮੀ ਪਬਲਿਕ ਸਕੂਲ ਅਤੇ ਛਾਵਨੀ ਬੋਰਡਾਂ ਦੇ 100 ਤੋਂ ਵੱਧ ਐੱਨਸੀਸੀ ਕੈਡਿਟ ਅਤੇ ਵਿਦਿਆਰਥੀ ਮੌਜੂਦ ਸਨ। ਉੱਥੇ, 500 ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਨੇ ਵਰਚੁਅਲ ਮਾਧਿਅਮ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

ਰੱਖਿਆ ਮੰਤਰੀ ਨੇ ਯੁਵਾ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੀ ਬਹਾਦਰੀ, ਉਤਸ਼ਾਹ ਅਤੇ ਰਚਨਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਯੁਵਾ ਪੀੜ੍ਹੀ ਨਾ ਸਿਰਫ ਖੁਦ ਨੂੰ ਬਲਕਿ, ਸਮਾਜ ਅਤੇ ਰਾਸ਼ਟਰ ਨੂੰ ਵੀ ਇੱਕ ਨਵੀਂ ਅਤੇ ਬਿਹਤਰ ਦਿਸ਼ਾ ਪ੍ਰਦਾਨ ਕਰੇਗੀ।

 

ਰੱਖਿਆ ਮੰਤਰੀ ਨੇ ਯੁਵਾ ਵਿਦਿਆਰਥੀਆਂ ਵਿੱਚ ਦੇਸ਼ਭਗਤੀ ਦੇ ਪ੍ਰੇਰਕ ਮੁੱਲ ਵਿੱਚ ਵੀਰ ਗਾਥਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਵਿਦਿਆਰਥੀਆਂ ਵਿੱਚ ਸਿੱਖਿਆ ਦੇ ਨਾਲ-ਨਾਲ ਨੈਤਿਕਤਾ ਅਤੇ ਵੀਰਤਾ ਦੇ ਮੁੱਲ ਦਾ ਸੰਚਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਸਰਕਾਰ ਨੇ ਕਈ ਕਦਮ ਉਠਾਏ ਹਨ, ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਸਹਾਇਤਾ ਕਰਨਗੇ।

 

ਰੱਖਿਆ ਮੰਤਰੀ ਨੇ ਵੀਰ ਗਾਥਾ ਦੀ ਵਧਦੀ ਲੋਕਪ੍ਰਿਯਤਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਇਸ ਪ੍ਰੋਜੈਕਟ ਨੇ ਅਪਾਰ ਲੋਕਪ੍ਰਿਯਤਾ ਪ੍ਰਾਪਤ ਕੀਤੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਅੰਦੋਲਨ ਬਣ ਗਿਆ ਹੈ।

ਰੱਖਿਆ ਮੰਤਰੀ ਨੇ ਕਿਹਾ, “ਪਿਛਲੇ ਸਾਲ 8 ਲੱਖ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ, ਜਦੋਂ ਕਿ ਇਸ ਵਾਰ ਇਨ੍ਹਾਂ ਦੀ ਸੰਖਿਆ 19 ਲੱਖ ਨੂੰ ਪਾਰ ਕਰ ਗਈ ਹੈ। ਬਹੁਤ ਘੱਟ ਸਮੇਂ ਵਿੱਚ ਇਹ ਲੱਖਾਂ ਬੱਚਿਆਂ ਤੱਕ ਪਹੁੰਚਣ ਵਿੱਚ ਸਮਰੱਥ ਹੋ ਗਿਆ ਹੈ। ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਅੰਦੋਲਨ ਸ਼ੁਰੂ ਹੁੰਦਾ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਰੇਖਾਂਕਿਤ ਕੀਤਾ ਕਿ ਕਰੋੜਾਂ ਬੱਚੇ ਅਪ੍ਰਤੱਖ ਤੌਰ ‘ਤੇ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ, ਜੋ ਇਸ ਪ੍ਰੋਜੈਕਟ ਦਾ ਉਦੇਸ਼ ਵੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਬੱਚਿਆਂ ਦੇ ਨਾਲ ਜੁੜਨਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੀ ਰਾਸ਼ਟਰ ਨਿਰਮਾਣ ਹੈ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਕਿਸੇ ਵੀ ਨਿਰਮਾਣ ਦੇ ਲਈ ਏਕੀਕਰਣ ਪਹਿਲੀ ਜ਼ਰੂਰਤ ਹੈ, ਚਾਹੇ ਉਹ ਇੱਕ ਭਵਨ ਹੋਵੇ, ਇੱਕ ਸਮਾਜ ਹੋਵੇ, ਇੱਕ ਸੰਗਠਨ ਹੋਵੇ ਜਾਂ ਇੱਕ ਰਾਸ਼ਟਰ ਹੋਵੇ। ਏਕੀਕਰਣ ਦੀ ਪ੍ਰਕਿਰਿਆ ਦੇ ਬਿਨਾ ਕਿਸੇ ਦਾ ਵੀ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ। ਇਹ ਪ੍ਰੋਜੈਕਟ ਪੂਰੇ ਦੇਸ ਦੇ ਬੱਚਿਆਂ ਨੂੰ ਭਾਰਤੀ ਦੀ ਪੁਰਾਣੀ ਵਿਰਾਸਤ ਨਾਲ ਜੋੜ ਰਿਹਾ ਹੈ ਅਤੇ ਉਨ੍ਹਾਂ ਦੇ ਵਿਅਕਤੀਤਵ ਦਾ ਨਿਰਮਾਣ ਕਰ ਰਿਹਾ ਹੈ। ਜਿੰਨਾ ਚੰਗਾ ਅਸੀਂ ਬੱਚਿਆਂ ਦੇ ਵਿਅਕਤੀਤਵ ਦਾ ਨਿਰਮਾਣ ਕਰਾਂਗੇ, ਰਾਸ਼ਟਰ-ਨਿਰਮਾਣ ਓਨਾ ਹੀ ਬਿਹਤਰ ਅਤੇ ਮਜ਼ਬੂਤ ਹੋਵੇਗਾ।”

 

ਰੱਖਿਆ ਮੰਤਰੀ ਨੇ ਰੋਜ਼ਾਨਾ ਜੀਵਨ ਵਿੱਚ ਵੀਰਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਵੀਰਤਾ ਅਤੇ ਸਾਹਸ ਦੀ ਗੱਲ ਕਰਦਾ ਹਾਂ, ਤਾਂ ਮੇਰਾ ਮਤਲਬ ਸਿਰਫ ਯੁੱਧ ਦੇ ਮੈਦਾਨ ਵਿੱਚ ਵੀਰਤਾ ਅਤੇ ਸਾਹਸ ਨਾਲ ਨਹੀਂ ਹੈ। ਇਹ ਗੁਣ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਰੂਰੀ ਹੈ। ਸਿਰਫ ਤੀਰ ਅਤੇ ਤਲਵਾਰ ਚਲਾਉਣਾ ਸਾਹਸ ਨਹੀਂ ਹੈ। ਅਗਰ ਕਿਤੇ ਗਲਤ ਹੈ, ਤਾਂ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਵੀ ਬਹੁਤ ਬਹਾਦਰੀ ਅਤੇ ਹਿੰਮਤ ਦਾ ਕੰਮ ਹੈ।”

 

ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਮਹਾਤਮਾ ਗਾਂਧੀ, ਚੰਦ੍ਰਸ਼ੇਖਰ ਆਜ਼ਾਦ, ਖੁਦੀਰਾਮ ਬੋਸ, ਅਸ਼ਫਾਕ ਉੱਲ੍ਹਾ ਖਾਨ ਜਿਹੀਆਂ ਮਹਾਨ ਹਸਤੀਆਂ ਪੂਰੇ ਜੀਵਨ ਵਿੱਚ ਸੱਚ ਬੋਲਦੇ ਰਹੇ, ਚਾਹੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੀ ਹੀ ਕੀਮਤ ਕਿਉਂ ਨਾ ਚੁਕਾਉਣੀ ਪਈ ਹੋਵੇ। 

ਇਸ ਦੇ ਇਲਾਵਾ ਰੱਖਿਆ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਇਹ ਪ੍ਰੋਜੈਕਟ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। 

 

ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀਰ ਗਾਥਾ ਪ੍ਰੋਜੈਕਟ ਦੀ ਅਵਧਾਰਣਾ ਦੇ ਲਈ ਰੱਖਿਆ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ‘ਤੇ ਜ਼ੋਰ ਦਿੱਤਾ ਕਿ ਦੋਨਾਂ ਮੰਤਰਾਲਿਆਂ ਦੇ ਸੰਯੁਕਤ ਪ੍ਰਯਤਨ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ, ਕਿਉਂਕਿ ਇਸ ਨੇ ਪੂਰੇ ਦੇਸ਼ ਵਿੱਚ ਸਾਰੇ ਉਮਰ ਵਰਗ ਦੇ ਵਿਦਿਆਰਥੀਆਂ ਦੇ ਵਿੱਚ ਬਹੁਤ ਅਧਿਕ ਰੂਚੀ ਪੈਦਾ ਕੀਤੀ ਹੈ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਵੀਰ ਗਾਥਾ ਪ੍ਰੋਜੈਕਟ ਪੂਰੀ ਤਰ੍ਹਾਂ ਨਾਲ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਉਦੇਸ਼ਾਂ ਤੇ ਆਕਾਂਖਿਆਵਾਂ ਦੇ ਅਨੁਰੂਪ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੁਦ ਪੰਚ ਪ੍ਰਣ ਦੇ ਮਾਧਿਅਮ ਨਾਲ ਆਪਣੇ ਇਤਿਹਾਸ ਤੇ ਸੱਭਿਆਚਾਰ ‘ਤੇ ਮਾਣ ਕਰਨ ‘ਤੇ ਫਿਰ ਤੋਂ ਜ਼ੋਰ ਦਿੱਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਇਤਿਹਾਸ ਦੀਆਂ ਪਾਠ-ਪੁਸਤਕਾਂ ਵਿੱਚ ਵੀਰਤਾ ਦੇ ਕਾਰਜਾਂ ਨੂੰ ਸਾਹਮਣੇ ਲਿਆਉਣ ਦੇ ਲਈ ਅਤੇ ਅਧਿਕ ਪ੍ਰਯਤਨ ਕਰਨ ਦੀ ਜ਼ਰੂਰਤ ਹੈ, ਜਿੱਥੇ ਮਾਤ੍ਰਭੂਮੀ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਕਈ ਖੇਤਰਾਂ ਦੇ ਬਹਾਦੁਰ ਨਾਇਕਾਂ ਨੂੰ ਵੱਡੇ ਪੈਮਾਨੇ ‘ਤੇ ਅਣਦੇਖਿਆ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ।”

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਵੀਰਤਾ ਪੁਰਸਕਾਰ ਜੇਤੂਆਂ ਦੀਆਂ ਕਹਾਣੀਆਂ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰਨ ਦਾ ਸੱਦਾ ਦਿੱਤਾ।

ਇਸ ਅਵਸਰ ‘ਤੇ ਪਰਮਵੀਰ ਚਕ੍ਰ ਪੁਰਸਕਾਰ ਜੇਤੂ ਸੂਬੇਦਾਰ ਮੇਜਰ ਸੰਜੈ ਕੁਮਾਰ ਨੇ ਕਾਰਗਿਲ ਯੁੱਧ ਦੀ ਆਪਣੀ ਵਾਸਤਵਿਕ ਜੀਵਨ ਦੀ ਕਹਾਣੀ ਸੁਣਾਈ, ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਰੁਕਾਵਾਟਾਂ ਨੂੰ ਪਾਰ ਕੀਤਾ ਅਤੇ ਭਾਰਤ ਦੀ ਇਤਿਹਾਸਿਕ ਜਿੱਤ ਵਿੱਚ ਆਪਣੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਸਾਹਸੀ ਸੈਨਿਕਾਂ ਤੋਂ ਪ੍ਰੇਰਣਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ, ਜੋ ਵਿਅਕਤੀਗਤ ਸੁਰੱਖਿਆ ਦੀ ਚਿੰਤਾ ਕੀਤੇ ਬਿਨਾ ਨਿ-ਸੁਆਰਥ ਭਾਵ ਨਾਲ ਮਾਤ੍ਰਭੂਮੀ ਦੀ ਸੇਵਾ ਕਰਦੇ ਹਨ।

*****

ਏਬੀਬੀ/ਆਨੰਦ



(Release ID: 1894076) Visitor Counter : 89


Read this release in: Marathi , English , Urdu , Hindi