ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 25 JAN 2023 2:22PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੰਦੇਸ਼ ਦਾ ਮੂਲ ਪਾਠ ਹੇਠਾਂ ਦਿੱਤਾ ਗਿਆ ਹੈ:

 

“ਮੈਂ 74ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ 'ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਅਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਗਣਤੰਤਰ ਦਿਵਸ ਸਾਡੇ ਸੰਵਿਧਾਨ ਵਿੱਚ ਦਰਜ ਸਦੀਆਂ ਪੁਰਾਣੇ ਸਭਿਅਤਾਤਮਕ ਮੁੱਲਾਂ ਵਿੱਚ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਜਿਵੇਂ ਕਿ ਅਸੀਂ ਅੱਜ ਜਾਣਦੇ ਹਾਂ ਇਹ ਸਾਰੇ ਉੱਘੇ ਸੁਤੰਤਰਤਾ ਸੈਨਾਨੀਆਂ, ਮਹਾਨ ਚਿੰਤਕਾਂ ਅਤੇ ਗੁਮਨਾਮ ਨਾਇਕਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਵੀ ਇੱਕ ਪਵਿੱਤਰ ਅਵਸਰ ਹੈ ਜਿਨ੍ਹਾਂ ਦੇ ਬਲਿਦਾਨ ਨੇ ਸਾਡੇ ਗਣਤੰਤਰ ਦੀ ਨੀਂਹ ਰੱਖੀ ਹੈ।

 

ਇਸ ਮੌਕੇ 'ਤੇ, ਆਓ ਅਸੀਂ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਈਏ ਅਤੇ ਨਵੇਂ ਜੋਸ਼ ਨਾਲ ਰਾਸ਼ਟਰ ਨਿਰਮਾਣ ਦੇ ਯਤਨਾਂ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ।

 

  **********

 

 ਐੱਮਐੱਸ/ਆਰਕੇ/ਆਰਸੀ


(रिलीज़ आईडी: 1893911) आगंतुक पटल : 156
इस विज्ञप्ति को इन भाषाओं में पढ़ें: Marathi , Manipuri , English , Urdu , हिन्दी , Tamil