ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਦੇ ਓਰਛਾ ਵਿੱਚ 6800 ਕਰੋੜ ਰੁਪਏ ਦੇ ਬਰਾਬਰ ਦੀ 550 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀ 18 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 23 JAN 2023 6:17PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਡਾ. ਸ਼੍ਰੀ ਵੀਰੇਂਦਰ ਕੁਮਾਰ, ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਮੱਧ ਪ੍ਰਦੇਸ਼ ਦੇ ਹੋਰ ਮੰਤਰੀਆਂ ਅਤੇ ਸਾਂਸਦਾਂ, ਵਿਧਾਇਕਾਂ, ਅਧਿਕਾਰੀਆਂ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਮੌਜੂਦਗੀ ਹੇਠ ਮੱਧ ਪ੍ਰਦੇਸ਼ ਦੇ ਓਰਛਾ ਵਿੱਚ 6800 ਕਰੋੜ ਰੁਪਏ ਦੇ ਬਰਾਬਰ ਦੀ  550 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀ 18 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਬੇਤਵਾ ਵਿੱਚ ਪੁਲ ਦਾ ਨਿਰਮਾਣ ਕਰਨ ਦੀ ਸਥਾਨਕ ਲੋਕਾਂ ਦੀ ਦੋ ਦਹਾਕਿਆ ਪੁਰਾਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ 665 ਮੀਟਰ ਲੰਬੇ ਇਸ ਪੁਲ ਦਾ ਨਿਰਮਾਣ 25 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2-ਲੇਨ ਪੇਵਡ ਸ਼ੋਲਡਰ ਬ੍ਰਿਜ ਅਤੇ ਫੁਟਪਾਥ ਦੇ ਨਿਰਮਾਣ ਲਈ  ਓਰਛਾ, ਝਾਂਸੀ, ਟੀਕਮਗੜ੍ਹ ਦੀ ਕਨੈਕਟੀਵਿਟੀ ਵਿੱਚ ਸੁਧਾਰ ਆ ਜਾਵੇਗਾ। 

 

https://ci3.googleusercontent.com/proxy/JhfCIKnGdnCUZn3ylT6skGswARfu-wXVf263M966Azeg-BrQU-iCfzAk1LeA_40-8KSG61QkvAAU-B7RV2GgVh7IrDkjDjFRd2NsXMkU206IKopoMzdG_gUrRg=s0-d-e1-ft#https://static.pib.gov.in/WriteReadData/userfiles/image/image001KM3D.jpg

 

ਸ਼੍ਰੀ ਗਡਕਰੀ ਨੇ ਕਿਹਾ ਕਿ ਪੋਵਈ, ਓਰਛਾ, ਹਰਪਾਲਪੁਰ, ਕੈਥੀ ਪੜ੍ਹਰਿਆ ਕਲਾ, ਪਟਨਾ ਤਮੌਲੀ, ਜੱਸੋ, ਨਾਗੌੜ ਅਤੇ ਸਾਗਰ ਲਿੰਕ ਰੋਡ ਬਾਈਪਾਸ ਦੇ ਨਿਰਮਾਣ ਨਾਲ ਨਗਰ ਵਿੱਚ ਆਵਾਜਾਈ ਦਾ ਦਬਾਅ ਘੱਟ ਹੋਵੇਗਾ। ਸਾਗਰ ਗ੍ਰੀਨਫੀਲਡ ਲਿੰਕ ਮਾਰਗ ਨਾਲ ਭੋਪਾਲ ਨਾਲ ਕਾਨਪੁਰ ਦੀ ਦੂਰੀ ਵਿੱਚ ਮੋਹਰੀ ਨਾਲ ਸਮਾਈ ਘਾਟ ਅਤੇ ਚੌਕ ਹੁੰਦੇ ਹੋਏ ਮੱਧ ਪ੍ਰਦੇਸ਼/ ਉੱਤਰ ਪ੍ਰਦੇਸ਼ ਤੱਕ 21 ਕਿਲੋਮੀਟਰ ਦੀ ਕਮੀ ਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਗਰ ਸ਼ਹਿਰ, ਛੱਤਰਪੁਰ ਸ਼ਹਿਰ ਅਤੇ ਗੜਾਕੋਟਾ ਵਿੱਚ ਫਲਾਈਓਵਰ ਦੇ ਨਿਰਮਾਣ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਦਾ ਟੂਰਿਜ਼ਮ ਸਥਾਨਾਂ, ਓਰਛਾ, ਖਜੁਰਾਹੋ, ਪੰਨਾ, ਚਿਤਰਕ੍ਰਟ, ਟੀਕਮਗੜ੍ਹ, ਸਾਂਚੀ ਤੱਕ ਪਹੁੰਚਣ ਲਈ ਕਨੈਕਟੀਵਿਟੀ ਸਰਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭੋਪਾਲ, ਕਾਨਪੁਰ ਅਰਥਿਕ ਗਲਿਆਰੇ ਦੇ ਨਿਰਮਾਣ ਨਾਲ ਸੀਮੇਂਟ ਅਤੇ ਖਣਿਜ ਪਦਾਰਥਾਂ ਦੀ ਆਵਾਜਾਈ ਸਰਲ ਹੋ ਜਾਵੇਗੀ ਅਤੇ ਲੌਜਿਸਟਿਕਸ ਲਾਗਤ ਘੱਟ ਹੋ ਜਾਵੇਗੀ। ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਗਲਿਆਰੇ ਦੇ ਨਿਰਮਾਣ ਦੇ ਨਾਲ ਭੋਪਾਲ ਨਾਲ ਕਾਨਪੁਰ, ਲਖਨਊ, ਪ੍ਰਯਾਗਰਾਜ, ਵਾਰਾਣਸੀ ਦਾ ਸੰਪਰਕ ਵਧੀਆ ਹੋ ਜਾਵੇਗਾ। ਟੀਕਮਗੜ੍ਹ ਨਾਲ ਓਰਛਾ ਤੱਕ ਪੇਵਡ ਸ਼ੋਲਡਰ ਦੇ ਨਾਲ 2 ਲੇਨ ਸੜਕ ਦਾ ਨਿਰਮਾਣ ਨਾਲ ਆਵਾਜਾਈ ਸੁਰੱਖਿਅਤ ਹੋ ਜਾਵੇਗਾ। 

ਇਸ ਪ੍ਰੋਗਰਾਮ ਵਿੱਚ, ਸ਼੍ਰੀ ਗਡਕਰੀ ਨੇ 2000 ਕਰੋੜ ਰੁਪਏ ਦੀ ਲਾਗਤ ਨਾਲ ਬਮੀਠਾ ਨਾਲ ਸਤਨਾ ਤੱਕ 105 ਕਿਲੋਮੀਟਰ ਲੰਬਾਈ ਵਾਲੀ 4 ਲੇਨ ਦੀ ਗ੍ਰੀਨਫੀਲਡ ਸੜਕ ਦੇ ਨਿਰਮਾਣ ਦੀ ਵੀ ਘੋਸ਼ਣਾ ਕੀਤੀ। ਇਸ ਮਾਰਗ ਦੇ ਨਿਰਮਾਣ ਦੇ ਨਾਲ, ਟੀਕਮਗੜ੍ਹ, ਪੰਨਾ, ਛੱਤਰਪੁਰ, ਖਜੁਰਾਹੋ, ਬੰਧਵਗੜ੍ਹ ਰਾਸ਼ਟਰੀ ਉਦਯਾਨ ਦੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

****

ਐੱਮਜੇਪੀਐੱਸ


(Release ID: 1893253) Visitor Counter : 156