ਖੇਤੀਬਾੜੀ ਮੰਤਰਾਲਾ
azadi ka amrit mahotsav

ਫਸਲ ਕਟਾਈ ਦੇ ਬਾਅਦ ਦੇ ਪ੍ਰਬੰਧਨ ਦੇ ਇਨਫ੍ਰਾਸਟ੍ਰਕਚਰ ਅਤੇ ਕਮਿਊਨਿਟੀ ਫਾਰਮਿੰਗ ਅਸਾਸਿਆਂ ਦੇ ਨਿਰਮਾਣ ਦੇ ਲਈ ਖੇਤੀਬਾੜੀ ਖੇਤਰ ਵਿੱਚ ਪ੍ਰੋਜੈਕਟਾਂ ਦੇ ਲਈ ਪੂੰਜੀ ਜੁਟਾਉਣ ਦੇ ਲਈ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਦੀ ਰਾਸ਼ੀ 30,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ

Posted On: 23 JAN 2023 3:27PM by PIB Chandigarh

ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ) ਦੇ ਲਾਗੂਕਰਨ ਦੇ ਢਾਈ ਵਰ੍ਹੇ ਦੇ ਅੰਦਰ, ਇਸ ਯੋਜਨਾ ਨੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਦੇ ਤਹਿਤ 15,000 ਕਰੋੜ ਰੁਪਏ ਦੀ ਪ੍ਰਵਾਨ ਰਾਸ਼ੀ ਦੇ ਨਾਲ ਖੇਤੀਬਾੜੀ ਬੁਨਿਆਦੀ ਢਾਂਚਾ ਖੇਤਰ ਵਿੱਚ ਪ੍ਰੋਜੈਕਟਾਂ ਦੇ ਲਈ 30,000 ਕਰੋੜ ਰੁਪਏ ਤੋਂ ਵੱਧ ਜੁਟਾਏ ਹਨ। 3 ਪ੍ਰਤੀਸ਼ਤ ਵਿਆਜ ਦੇ ਰੂਪ ਵਿੱਚ ਆਰਥਿਕ ਸਹਾਇਤਾ ਦੇ ਸਮਰਥਨ ਦੇ ਨਾਲ, 2 ਕਰੋੜ ਰੁਪਏ ਤੱਕ ਦੇ ਲੋਨ ਦੇ ਲਈ ਮਾਈਕਰੋ ਅਤੇ ਸਮਾਲ ਉੱਦਮਾਂ ਦੇ ਲਈ ਕ੍ਰੈਡਿਟ ਗਰੰਟੀ ਫੰਡ ਟ੍ਰਸਟ ਦੇ ਮਾਧਿਅਮ ਨਾਲ ਕ੍ਰੈਡਿਟ ਗਰੰਟੀ ਸਮਰਥਨ ਅਤੇ ਹੋਰ ਕੇਂਦਰੀ ਅਤੇ ਰਾਜ ਸਰਕਾਰ ਦੇ ਨਾਲ ਸਰਕੂਲੇਸ਼ਨ ਦੀ ਸੁਵਿਧਾ ਦੇ ਨਾਲ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਯੋਜਨਾ ਨਾਲ ਕਿਸਾਨਾਂ, ਖੇਤੀਬਾੜੀ-ਉੱਦਮਾਂ, ਕਿਸਾਨ ਸਮੂਹਾਂ ਜਿਹੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸੈਲਫ-ਹੈਲਪ ਗਰੁੱਪਾਂ (ਐੱਸਐੱਚਜੀ), ਸੰਯੁਕਤ ਦੇਯਤਾ ਸਮੂਹਾਂ (ਜੇਐੱਲਜੀ) ਆਦਿ ਅਤੇ ਕਈ ਹੋਰ ਲੋਕਾਂ ਨੂੰ ਫਸਲ ਕਟਾਈ ਦੇ ਬਾਅਦ ਦੇ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਅਤੇ ਪੂਰੇ ਦੇਸ਼ ਵਿੱਚ ਕਮਿਊਨਿਟੀ ਫਾਰਮਿੰਗ ਅਸਾਸਿਆਂ ਦੇ ਨਿਰਮਾਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

 

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਯੋਗੇਸ਼ ਸੀਬੀ ਨੇ ਉਪਭੋਗਤਾਵਾਂ ਦੀ ਜ਼ਰੂਰਤ ਅਤੇ ਕਿਸਾਨਾਂ ਵਿੱਚ ਪ੍ਰਾਥਮਿਕ ਪ੍ਰੋਸੈੱਸਡ ਸਬਜੀਆਂ ਦੀ ਸਪਲਾਈ ਦੇ ਦਰਮਿਆਨ ਮੰਗ ਸਪਲਾਈ ਦੇ ਅੰਤਰ ਨੂੰ ਸਮਝਦੇ ਹੋਏ, ਸਬਜੀਆਂ ਦੇ ਲਈ ਇੱਕ ਪ੍ਰਾਇਮਰੀ ਪ੍ਰੋਸੈੱਸਿੰਗ ਸੈਂਟਰ ਦੀ ਸਥਾਪਨਾ ਦੀ ਤਲਾਸ ਕਰ ਰਹੇ ਸੀ। ਉਨ੍ਹਾਂ ਨੂੰ ਸਰਕਾਰ ਤੋਂ ਉਪਲਬਧ ਸਹਾਇਤਾ ਦੀ ਤਲਾਸ਼ ਕਰਦੇ ਹੋਏ ਵਰ੍ਹੇ 2020 ਵਿੱਚ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਯੋਜਨਾ ਬਾਰੇ ਪਤਾ ਚਲਿਆ। ਇਸ ਦੇ ਬਾਅਦ ਉਨ੍ਹਾਂ ਨੇ 1.9 ਕਰੋੜ ਰੁਪਏ ਦੇ ਲੋਨ ਦੇ ਲਈ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਪੋਰਟਲ ‘ਤੇ ਅਪਲਾਈ ਕੀਤਾ, ਜਿਸ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਅਤੇ ਦਸੰਬਰ 2020 ਵਿੱਚ ਬੈਂਕ ਆਵ੍ ਇੰਡੀਆ ਦੁਆਰਾ ਬਹੁਤ ਜਲਦੀ ਪ੍ਰਵਾਨ ਕੀਤਾ ਗਿਆ। ਉਹ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਦੀ ਮਦਦ ਨਾਲ ਆਪਣੀ ਪਰਿਕਲਨਾ ਨੂੰ ਸਫਲ (ਪੂਰਾ) ਕਰਨ ਵਿੱਚ ਸਫਲ ਰਹੇ ਅਤੇ ਇਸ ਪ੍ਰਕਾਰ ਨਾਲ ਅਰਿਯਾਂਤ ਵੇਜ ਪ੍ਰਾਈਵੇਡ ਲਿਮਿਟਿਡ ਅਸਤਿਤਵ ਵਿੱਚ ਆਇਆ।

 

ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਯੋਜਨਾ ਦੇ ਤਹਿਤ ਪ੍ਰਦਾਨ ਕੀਤੀ ਗਈ ਵਿਆਜ ਸਹਾਇਤਾ ਦੇ ਮਾਧਿਅਮ ਨਾਲ ਉਹ ਸਿਰਫ 5.45 ਪ੍ਰਤੀਸ਼ਤ ਦੀ ਪ੍ਰਭਾਵੀ ਵਿਆਜ ਦਰ (ਆਰਓਆਈ) ‘ਤੇ ਲੋਨ ਪ੍ਰਾਪਤ ਕਰਨ ਵਿੱਚ ਸਮਰੱਥ ਸੀ ਜੋ ਕਿ ਖੁੱਲੇ ਬਜ਼ਾਰ ਦਰ ਤੋਂ ਬਹੁਤ ਘੱਟ ਹੈ। ਵਰਤਮਾਨ ਵਿੱਚ, ਅਰਿਯਾਂਤ ਵੇਜ 250 ਤੋਂ ਵੱਧ ਸਥਾਨਕ ਕਿਸਾਨਾਂ ਨੂੰ ਬੀਜ ਅਤੇ ਗੁਣਵੱਤਾ ਵਾਲੀਆਂ ਸਬਜੀਆਂ ਉਗਾਉਣ ਦੀ ਤਕਨੀਕ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ ਕਰਦਾ ਹੈ, ਫਿਰ ਉਹ ਕਿਸਾਨਾਂ ਤੋਂ ਉਚਿਤ ਮੁੱਲ ‘ਤੇ ਉਪਜ ਇਕੱਠਾ ਕਰਦੇ ਹਨ, ਜਿਸ ਨੂੰ ਬਾਅਦ ਵਿੱਚ ਦੈਨਿਕ ਅਧਾਰ ‘ਤੇ ਆਖਰੀ ਉਪਭੋਗਤਾ ਤੱਕ ਪਹੁੰਚਣ ਤੋਂ ਪਹਿਲਾਂ ਪ੍ਰੋਸੈੱਸਿੰਗ ਸੈਂਟਰ ਵਿੱਚ ਸਾਫ਼, ਕ੍ਰਮਬੱਧ, ਦਰਜਾਬੰਦੀ ਅਤੇ ਪੈਕ ਕੀਤਾ ਜਾਂਦਾ ਹੈ।

 

ਇਸੇ ਤਰ੍ਹਾਂ ਨਾਲ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਇੱਕ ਕਿਸਾਨ ਆਨੰਦ ਪਟੇਲ ਨੇ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ, ਜਿਨ੍ਹਾਂ ਦੇ ਲਈ ਖੇਤੀਬਾੜੀ ਮਸ਼ੀਨਰੀ ਸਸਤੀ ਨਹੀਂ ਹੈ, ਖੇਤੀਬਾੜੀ ਵਿੱਚ ਮਸ਼ੀਨੀਕਰਣ ਦੇ ਮਹੱਤਵ ਅਤੇ ਜ਼ਰੂਰਤ ਨੂੰ ਮਹਿਸੂਸ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਇੱਕ ਹਾਈ-ਟੈੱਕ ਕੇਂਦਰ ਦੀ ਸਥਾਪਨਾ ਕੀਤੀ ਜਿੱਥੇ ਸਥਾਨਕ ਕਿਸਾਨਾਂ ਨੂੰ ਕਿਰਾਏ ਦੇ ਅਧਾਰ ‘ਤੇ ਖੇਤੀਬਾੜੀ ਮਸ਼ੀਨਰੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਹਾਈ-ਟੈੱਕ ਕੇਂਦਰ ਵਿੱਚ 12 ਖੇਤੀਬਾੜੀ ਮਸ਼ੀਨਰੀਆਂ ਹਨ ਜਿਨ੍ਹਾਂ ਵਿੱਚ ਕੰਬਾਈਨ ਹਾਰਵੈਸਟਰ, ਥ੍ਰੇਸ਼ਰ, ਲੇਜਰ ਲੈਂਡ ਲੇਵਲਰ, ਟ੍ਰੈਕਟਰ, ਜੀਰੋ ਟਿਲ ਸੀਡ ਕਮ ਫਰਟੀਲਾਈਜ਼ਰ ਡ੍ਰਿਲ, ਮਲਚਰ ਆਦਿ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਲਗਭਗ 60.82 ਲੱਖ ਰੁਪਏ ਹੈ ਜੋ ਸ਼੍ਰੀ ਪਟੇਲ ਜਿਹੇ ਕਿਸਾਨ ਦੇ ਲਈ ਬਹੁਤ ਅਧਿਕ ਲਗ ਰਹੀ ਸੀ।

 

ਲੇਕਿਨ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਅਤੇ ਹੋਰ ਕੇਂਦਰੀ ਸਰਕਾਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ ਸ਼ਾਮਲ ਦੀ ਇਸ ਦੀ ਵਿਲੱਖਣ ਵਿਸ਼ੇਸ਼ਤਾ ਦੇ ਮਾਧਿਅਮ ਨਾਲ ਸ਼੍ਰੀ ਪਟੇਲ ਨਾ ਸਿਰਫ 5.4 ਪ੍ਰਤੀਸ਼ਤ ਦੀ ਬਹੁਤ ਘੱਟ ਵਿਆਜ ਦਰ ‘ਤੇ 45.62 ਲੱਖ ਰੁਪਏ ਦੇ ਲੋਨ ਪ੍ਰਾਪਤ ਕਰਨ ਵਿੱਚ ਸਮਰੱਥ ਸੀ ਬਲਿਕ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੀ ਖੇਤੀਬਾੜੀ ਮਸ਼ੀਨੀਕਰਨ (ਐੱਸਐੱਮਏਐੱਮ) ਯੋਜਨਾ ‘ਤੇ ਉਪ-ਮਿਸ਼ਨ ਦੇ ਤਹਿਤ ਕੁੱਲ ਪ੍ਰੋਜੈਕਟ ਲਾਗਤ ਦੇ 40 ਪ੍ਰਤੀਸ਼ਤ ਦੀ ਪੂੰਜੀ ਸਬਸਿਡੀ ਦਾ ਲਾਭ ਵੀ ਪ੍ਰਾਪਤ ਕਰਨ ਵਿੱਚ ਸਫਲ ਹੋਏ। ਹੁਣ ਉਹ 100 ਤੋਂ ਅਧਿਕ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਮਿਹਨਤ, ਸਮਾਂ ਅਤੇ ਪੈਸਾ ਬਚਾਉਣ ਵਿੱਚ ਮਦਦ ਮਿਲੀ ਹੈ।

 

ਯੋਗੇਸ਼ ਅਤੇ ਆਨੰਦ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਦੇ 20,000 ਤੋਂ ਅਧਿਕ ਲਾਭਾਰਥੀਆਂ ਵਿੱਚੋਂ ਦੋ ਹਨ, ਜਿਨ੍ਹਾਂ ਦਾ ਆਪਣੀ ਪ੍ਰੋਫਾਈਲ ਵਿੱਚ ਵਿਵਿਧਤਾ ਲਿਆਉਣ ਅਤੇ ਖੇਤੀਬਾੜੀ ਵਿਕਾਸ ਵਿੱਚ ਅੱਗੇ ਵਧਣ ਦਾ ਸੁਪਨਾ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਦੀ ਸਹਾਇਤਾ ਦੇ ਮਾਧਿਅਮ ਨਾਲ ਸਚ ਹੋ ਗਿਆ ਹੈ। ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਬਹੁਤ ਜ਼ਰੂਰੀ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਆਧੁਨਿਕੀਕਰਣ ਦੇ ਮਾਧਿਅਮ ਨਾਲ ਸ਼ਾਂਤੀਪੂਰਵਰਕ ਭਾਰਤੀ ਖੇਤੀਬਾੜੀ ਦੇ ਦ੍ਰਿਸ਼ ਨੂੰ ਬਦਲ ਰਿਹਾ ਹੈ। ਇਹ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਫਸਲ ਕਟਾਈ ਦੇ ਬਾਅਦ ਦੇ ਨੁਕਸਾਨ ਨੂੰ ਘੱਟ ਕਰਨ, ਖੇਤੀਬਾੜੀ ਪੈਕੇਜ ਅਤੇ ਪ੍ਰਥਾਵਾਂ ਦੇ ਆਧੁਨਿਕੀਕਰਣ ਵਿੱਚ ਮਦਦ ਕਰ ਰਹੀ ਹੈ ਅਤੇ ਇਸ ਦੇ ਇਲਾਵਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਿਹਤਰ ਮੁੱਲ ਦੀ ਪ੍ਰਾਪਤੀ ਵਿੱਚ ਮਦਦ ਕਰ ਰਹੀ ਹੈ।

 

ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ (ਏਆਈਐੱਫ) 8 ਜੁਲਾਈ 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਮਾਰਗਦਰਸ਼ਨ ਵਿੱਚ ਫਸਲ ਕਟਾਈ ਦੇ ਬਾਅਦ ਦੇ ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਫਾਰਮਿੰਗ ਅਸਾਸਿਆਂ ਦੇ ਨਿਰਮਾਣ ਦੇ ਲਈ ਸ਼ੁਰੂ ਕੀਤੀ ਗਈ ਇੱਕ ਵਿੱਤਪੋਸ਼ਣ ਸੁਵਿਧਾ ਹੈ। ਇਸ ਯੋਜਨਾ ਦੇ ਤਹਿਤ ਵਿੱਤੀ ਵਰ੍ਹੇ 2025-26 ਤੱਕ 1 ਲੱਖ ਕਰੋੜ ਰੁਪਏ ਵੰਡੇ ਜਾਣੇ ਹਨ ਅਤੇ ਵਰ੍ਹੇ 2032-22 ਤੱਕ ਵਿਆਜ ਦੇ ਰੂਪ ਵਿੱਚ ਆਰਥਿਕ ਸਹਾਇਤਾ ਅਤੇ ਕ੍ਰੈਡਿਟ ਗਰੰਟੀ ਸਹਾਇਤਾ ਦਿੱਤੀ ਜਾਵੇਗੀ।

https://static.pib.gov.in/WriteReadData/userfiles/image/image001F7GE.jpg     https://static.pib.gov.in/WriteReadData/userfiles/image/image002K9MI.jpg

https://static.pib.gov.in/WriteReadData/userfiles/image/image003VJNF.jpg    https://static.pib.gov.in/WriteReadData/userfiles/image/image005O8V8.jpg

ਵਿਭਿੰਨ ਹਿਤਧਾਰਕਾਂ ਦਰਮਿਆਨ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਕਈ ਸੰਮੇਲਨਾਂ ਅਤੇ ਵਰਕਸ਼ਾਪਾਂ ਦਾ ਆਯੋਜਨਾ ਕਰਦਾ ਰਿਹਾ ਹੈ; ਤਸਵੀਰਾਂ ਵਿੱਚ,

  1. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਅਤੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਯੋਜਨਾ ਦੇ ਪ੍ਰਭਾਰੀ (ਇਨਚਾਰਜ), ਸ਼੍ਰੀ ਸੈਮੁਅਲ ਪ੍ਰਵੀਣ ਕੁਮਾਰ ਰਾਸ਼ਟਰੀ ਏਆਈਐੱਫ ਬੈਂਕਰਸ ਕਨਕਲੇਵ ਵਿੱਚ ‘ਬੈਂਕਰਸ ਐਂਕਰ ਹਨ’ ਸਿਰਲੇਖ ਨਾਲ ਬੈਂਕਰਾਂ ਨੂੰ ਸੰਬੋਧਿਤ ਕਰਦੇ ਹੋਏ,

  2. ਪੁਣੇ ਵਿੱਚ ਮਹਾਰਾਸ਼ਟਰ ਰਾਜ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਕਨਕਲੇਵ, 

  3. ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਵਰਕਸ਼ਾਪ ਬੈਂਕ ਟ੍ਰੇਨਿੰਗ ਸੰਸਥਾਵਾਂ ਦੇ ਫੈਕਲਟੀਜ਼ ਦੇ ਲਈ ਅਤੇ 

  4. ਲਖਨਊ ਵਿੱਚ ਉੱਤਰ ਪ੍ਰਦੇਸ਼ ਰਾਜ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਸੰਮੇਲਨ

*****


(Release ID: 1893250) Visitor Counter : 144


Read this release in: English , Urdu , Hindi , Tamil , Telugu