ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਭਾਰਤੀ ਤੱਟ ਰੱਖਿਅਕ, ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਸ਼ੌਰਯ ਪਰਵ ਪਰਾਕ੍ਰਮ, ‘ਮਿਲਟਰੀ ਟੈਟੂ’ ਅਤੇ ਕਬਾਇਲੀ ਨਾਚ ਦਾ ਆਯੋਜਨ
ਗ੍ਰੈਂਡ-ਸ਼ੋਅ ਦਾ ਰਿਹਰਸਲ ਜਾਰੀ
Posted On:
20 JAN 2023 12:12PM by PIB Chandigarh
ਰੱਖਿਆ ਮੰਤਰਾਲੇ ਦੇ ਨਾਲ ਮਿਲਕੇ ਕਬਾਇਲੀ ਮਾਮਲੇ ਮੰਤਰਾਲੇ ਅੰਮ੍ਰਿਤ ਮਹੋਤਸਵ ਦੇ ਵਿਸ਼ੇਸ਼ ਅਵਸਰ ‘ਤੇ ‘ਮਿਲਟਰੀ-ਟੈਟੂ’ ਅਤੇ ਕਬਾਇਲੀ ਨਾਚ ਉਤਸਵ ਸ਼ੌਰਯ-ਪੂਰਵ ਪਰਾਕ੍ਰਮ ਦਾ’ ਦਾ ਆਯੋਜਨ ਕਰ ਰਿਹਾ ਹੈ। ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਹ ਅਵਸਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਯੰਤੀ ਦਾ ਵੀ ਹੈ ਜਿਸ ਦੇ ਕ੍ਰਮਵਾਰ 23 ਅਤੇ 24 ਜਨਵਰੀ, 2023 ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਪਰਾਕ੍ਰਮ ਦਿਵਸ ਮਨਾਇਆ ਜਾਵੇਗਾ। ਇਸ ਦੇ ਆਯੋਜਨ ਵਿੱਚ ਭਾਰਤੀ ਤੱਟ ਰੱਖਿਅਕ ਕੋਆਰਡੀਨੇਸ਼ਨ ਏਜੰਸੀ ਦੀ ਭੂਮਿਕਾ ਨਿਭਾ ਰਿਹਾ ਹੈ।
ਉਤਸਵ ਦੇ ਦੌਰਾਨ ‘ਮਿਲਟਰੀ-ਟੈਟੂ’ ਦੇ ਰਾਹੀਂ ਹਥਿਆਰਬਲਾਂ ਦਾ ਦਮਖਮ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੌਰਾਨ ਕਬਾਇਲੀ ਸਮੁਦਾਏ ਜੋਰਦਾਰ ਨਾਚ ਪ੍ਰਦਰਸ਼ਨ ਵੀ ਕਰਨਗੇ। ਜਿਨ੍ਹਾਂ ਵਿੱਚ ਭਾਰਤ ਦੀ ਵਿਵਿਧਤਾਪੂਰਣ ਕਬਾਇਲੀ ਸੰਸਕ੍ਰਿਤੀ ਦਾ ਸੁੰਦਰਤਾ ਨਜ਼ਰ ਆਵੇਗਾ। ਕਬਾਇਲੀ ਨਾਚ ਦਲ ਆਯੋਜਨ ਸਥਾਨ ‘ਤੇ ਪਹੁੰਚ ਚੁੱਕੇ ਹਨ। ਇਹ ਕਲਾਕਾਰ ਛੱਤੀਸਗੜ੍ਹ, ਕੇਰਲ, ਰਾਜਸਥਾਨ, ਝਾਰਖੰਡ, ਲਦਾਖ, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਹਨ। ਦਸ਼ਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਗੱਦੀ ਨਦੀ, ਗੁਜਰਾਤ ਦੇ ਸਿੱਧੀ ਧਮਾਲ, ਪੱਛਮੀ ਬੰਗਾਲ ਨਾਲ ਪੁਰੂਲੀਆ ਛਾਹੂ ਅਤੇ ਹੋਰ ਨਾਚ ਵਿਧਾਵਾਂ ਦਾ ਆਨੰਦ ਉਠਾਉਣ ਦਾ ਅਵਸਰ ਮਿਲੇਗਾ।
ਰਿਹਰਸਲ ਦਾ ਨਿਰੀਖਣ ਕਰਨ ਲਈ ਕਬਾਇਲੀ ਮਾਮਲੇ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼੍ਰੀਮਤੀ ਆਰ. ਜਯਾ ਨੇ ਕਲ, ਯਾਨੀ 19 ਜਨਵਰੀ, 2023 ਨੂੰ ਆਯੋਜਨ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਰੱਖਿਆ ਮੰਤਰਾਲੇ, ਭਾਰਤੀ ਤੱਟ ਰੱਖਿਅਕ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਵੀ ਕੀਤੀ।
ਮਨਮੋਹਕ ਪ੍ਰੋਗਰਾਮਾਂ, ਖਾਸ ਤੌਰ ’ਤੇ ਕਬਾਇਲੀ ਨਾਚ ਫਾਰਮ ਦੀ ਡ੍ਰੇਸ ਰਿਹਰਸਲ ਕੁਝ ਸਮੇਂ ਪੂਰਵ ਤੋਂ ਲਗਾਤਾਰ ਚਲ ਰਹੀ ਹੈ। ਇਸ ਵਿੱਚ 1200 ਤੋਂ ਅਧਿਕ ਕਲਾਕਾਰ ਆਪਣੀ ਕਲਾ ਨੂੰ ਧਾਰ ਦੇ ਰਹੇ ਹਨ ਅਤੇ ਆਪਣੇ ਮਨਮੋਹਕ ਪ੍ਰਦਰਸ਼ਨ ਤੋਂ ਸ਼ਹਿਰ ਨੂੰ ਚਮਤਕਾਰੀ ਕਰਨ ਦੇ ਲਈ ਤਤਪਰ ਹੋ ਰਹੇ ਹਨ। ਦਸ਼ਕਿਆਂ ਨੂੰ ਆਕਰਸ਼ਿਤ ਕਰਨ ਲਈ ਆਯੋਜਨ ਸਥਾਨ ਨੂੰ ਬਾਹਰ ਅਤੇ ਅੰਦਰ ਤੋਂ ਕਬਾਇਲੀ ਕਲਾ ਨਾਲ ਸਜਾਇਆ ਜਾ ਰਿਹਾ ਹੈ। ਦੋਨਾਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਪ੍ਰੋਗਰਾਮ ਦੀ ਸ਼ਾਨਦਾਰ ਸਫਲਤਾ ਸੁਨਿਸ਼ਚਿਤ ਕਰਨ ਲਈ ਤਿਆਰੀਆਂ ਦਾ ਲਗਾਤਾਰ ਜਾਇਜਾ ਲੈ ਰਹੇ ਹਨ।
ਗ੍ਰੈਂਡ ਫਿਲਾਉਣ ਵਿੱਚ ਪ੍ਰਸਿੱਧ ਪਲੇਬੈਕ ਗਾਇਕ ਸ਼੍ਰੀ ਕੈਲਾਸ਼ ਖੇਰ ਆਪਣੀ ਗਾਇਨ- ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਮਿਲਟਰੀ-ਟੈਟੂ ਅਤੇ ਕਬਾਇਲੀ ਨਾਚ ਕਲਾਕਾਰ ਵੀ ਹਿੱਸਾ ਲੈਣਗੇ। ਦੋਨਾਂ ਦਿਨ 60 ਹਜ਼ਾਰ ਤੋਂ ਅਧਿਕ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।
ਦਸ਼ਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਸੀਟ https://in.bookmyshow.com/ ‘ਤੇ ਰਿਜ਼ਰਵ ਕਰ ਲੈ ਜੋ ਮੁਫਤ ਹੈ।
******
ਐੱਨਬੀ/ਐੱਸਕੇ
(Release ID: 1892497)
Visitor Counter : 167