ਸੈਰ ਸਪਾਟਾ ਮੰਤਰਾਲਾ

ਜੀ-20 ਪ੍ਰਧਾਨਗੀ, ਭਾਰਤੀ ਟੂਰਿਜ਼ਮ ਸੈਕਟਰ, ਜੀਡੀਪੀ ਵਿੱਚ 56 ਬਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ ਅਤੇ 140 ਮਿਲੀਅਨ ਨੌਕਰੀਆਂ ਦਾ ਸਿਰਜਨ ਕਰੇਗਾ


ਟੂਰਿਜ਼ਮ ਮੰਤਰਾਲੇ ਅਪ੍ਰੈਲ, 2023 ਵਿੱਚ ਪਹਿਲੇ ਗਲੋਬਲ ਟੂਰਿਜ਼ਮ ਨਿਵੇਸ਼ਕ ਸਮਿੱਟ ਦੀ ਮੇਜਬਾਨੀ ਕਰੇਗਾ

Posted On: 19 JAN 2023 6:26PM by PIB Chandigarh

ਭਾਰਤ ਦੀ ਜੀ20 ਪ੍ਰਧਾਨਗੀ ਦੇ ਸਰਪ੍ਰਸਤੀ ਹੇਠ, ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲੇ 10-12 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਦੇਸ਼ ਦਾ ਪਹਿਲਾ ਗਲੋਬਲ ਟੂਰਿਜ਼ਮ ਸ਼ਿਖਰ ਸੰਮੇਲਨ ਆਯੋਜਿਤ ਕਰੇਗਾ, ਜਿਸ ਵਿੱਚ ਸਾਰੇ ਜੀ20 ਮੈਂਬਰ ਦੇਸ਼ਾਂ ਨੂੰ ਹਿੱਸਾ ਲੇਣ ਲਈ ਸੱਦਾ ਦਿੱਤਾ ਜਾਵੇਗਾ। ਸੀਆਈਆਈ ਇਸ ਆਯੋਜਨ ਦਾ ਉਦਯੋਗ ਭਾਗੀਦਾਰ ਹੈ।

ਸ਼ਿਖਰ ਸੰਮੇਲਨ ਤੋਂ ਪਹਿਲੇ ਸੈਂਟ ਰੇਜਿਸ ਹੋਟਲ, ਮੁੰਬਈ ਵਿੱਚ ਆਯੋਜਿਤ ਇੱਕ ਰੋਡ ਸ਼ੋਅ ਵਿੱਚ, ਪੱਛਮੀ ਖੇਤਰ ਦੇ ਟੂਰਿਜ਼ਮ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਕਿਵੇਂ ਜੀ20 2023, ਕੇਂਦਰੀ ਟੂਰਿਜ਼ਮ ਮੰਤਰਾਲੇ ਦਾ ਮੁੱਖ ਖੇਤਰ ਹੋਵੇਗਾ, ਜੋ ਸਾਲਭਰ ਦੀ ਅਗਵਾਈ ਦੇ ਦੌਰਾਨ ਦੇਸ਼ ਨੂੰ ਇੱਕ ਪ੍ਰਮੁੱਖ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਸਥਾਪਿਤ ਕਰੇਗਾ। ਵੱਖ-ਵੱਖ ਵਣਜਿਕ ਦੂਤਾਵਾਸਾਂ ਦੁਆਰਾ ਗਲੋਬਲ ਦ੍ਰਿਸ਼ਟੀਕੋਣ ਪ੍ਰਸਤੁਤ ਕੀਤੇ ਗਏ।

https://ci5.googleusercontent.com/proxy/9v7YZVskjBe-zMyllrYOGCZDyMpacXROGa6wzTkZXM64_xdm6dwu2GtFdZUZVVXwaXRPoaV7Ni9KxSurTjJyiCf4bdQHVDeLOl72xoUWKW5jKfiRwMacNJ3puA=s0-d-e1-ft#https://static.pib.gov.in/WriteReadData/userfiles/image/image00109ZR.jpg

ਸ਼੍ਰੀ ਪ੍ਰਸ਼ਾਂਤ ਰੰਜਨ, ਡਾਇਰੈਕਟਰ, ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਨੇ ਕਿਹਾ ਕਿ ਭਾਰਤ ਗਲੋਬਲ ਟੂਰਿਜ਼ਮ ਨਿਵੇਸ਼ਕ ਸ਼ਿਖਰ ਸੰਮੇਲਨ ਵਿੱਚ ਟੂਰਿਜ਼ਮ ਦੇ ਵੱਖ-ਵੱਖ ਖੇਤਰਾਂ ਜਿਵੇਂ ਥੀਮ੍ਹ ਪਾਰਕ, ਸਾਹਸਿਕ ਟੂਰਿਜ਼ਮ (ਐਡਵੇਂਚਰ ਟੂਰਿਜ਼ਮ) ਅਤੇ ਕਲਿਆਣ ਟੂਰਿਜ਼ਮ (ਵੇਲਨੇਸ ਟੂਰਿਜ਼ਮ) ਆਦਿ ਵਿੱਚ ਨਿਵੇਸ਼ ਅਤੇ ਵਪਾਰ ਦੇ ਅਵਸਰਾਂ ਦਾ ਪ੍ਰਦਰਸ਼ਨ ਕਰੇਗਾ। ਭਾਰਤ ਸਰਕਾਰ ਨੇ ਸਮਾਵੇਸ਼ੀ ਵਿਕਾਸ ਦੇ ਰਾਹੀਂ 2030 ਤੱਕ ਟੂਰਿਜ਼ਮ ਵਿੱਚ ਲਗਭਗ 140 ਮਿਲੀਅਨ ਨੌਕਰੀਆਂ ਸੁਰਜਿਤ ਕਰਦੇ ਹੋਏ।

56 ਬਿਲੀਅਨ ਡਾਲਰ ਵਿਦੇਸ਼ੀ ਮੁਦਰਾ ਅਰਜਿਤ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ ਅਤੇ ਸਰਕਾਰ ਵਿਸ਼ੇਸ਼ ਰੂਪ ਤੋਂ ਕ੍ਰੁਜ ਟੂਰਿਜ਼ਮ, ਈਕੋਸਿਸਟਮ ਟੂਰਿਜ਼ਮ ਅਤੇ ਸਾਹਸਿਕ ਟੂਰਿਜ਼ਮ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਅਤੇ ਪਹਿਲਾਂ ਦੇ ਰਾਹੀਂ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਰਹੀ ਹੈ ਅਤੇ ਟੂਰਿਜ਼ਮ ਪ੍ਰਾਹੁਣਚਾਰੀ ਖੇਤਰ ਨੂੰ ਹੁਲਾਰਾ ਦੇ ਰਹੀ ਹੈ। ਸਰਕਾਰ ਹੁਣ ਸਵਦੇਸ਼ ਦਰਸ਼ਨ 2.0 ਨਾਮ ਦੀ ਇੱਕ ਯੋਜਨਾ ਸ਼ੁਰੂ ਕਰ ਰਹੀ ਹੈ ਜੋ ਟੂਰਿਜ਼ਮ ਮੰਜ਼ਿਲਾਂ ਦੇ ਟਿਕਾਊ ਅਤੇ ਜ਼ਿੰਮੇਦਾਰ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰੇਗੀ।

https://ci3.googleusercontent.com/proxy/kqBNqHmc0nYzg83hetAPZrS2qGyH_hpJBePdvDECzxeFoDvxQUVI_EW6K1Nj8tZs5346J1uQzj8qmNNeklI3mEJbgz1SiMUZ_3YS2SPYKvSEnSb9j0Idc-7QFQ=s0-d-e1-ft#https://static.pib.gov.in/WriteReadData/userfiles/image/image002QNKF.jpg

ਸ਼੍ਰੀ ਸੌਰਭ ਵਿਜੈ, ਪ੍ਰਿੰਸੀਪਲ ਸਕੱਤਰ- ਟੂਰਿਜ਼ਮ ਅਤੇ ਸੰਸਕ੍ਰਿਤੀ ਮਾਮਲੇ, ਮਹਾਰਾਸ਼ਟਰ ਸਰਕਾਰ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਰਕਾਰ, ਮਹਾਰਾਸ਼ਟਰ, ਭਾਰਤ ਵਿੱਚ ਟੂਰਿਜ਼ਮ ਉਦਯੋਗ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਔਨਲਾਈਨ ਐਪਲੀਕੇਸ਼ਨ ਪੋਰਟਲ ਦੇ ਵਿਕਾਸ ‘ਤੇ ਚਰਚਾ ਕਰ ਰਹੀ ਹੈ। ਵੱਖ-ਵੱਖ ਅਵਸਰਾਂ ਦੀ ਪਹਿਚਾਣ ਕੀਤੀ ਗਈ ਹੈ ਜਿਵੇਂ ਮਨੋਰੰਜਨ ਪਾਰਕ, ਕ੍ਰੁਜ ਟੂਰਿਜ਼ਮ ਅਤੇ ਈਕੋਸਿਸਟਮ ਟੂਰਿਜ਼ਮ।

ਇਸ ਦੇ ਲਈ ਭੂਮੀ ਉਪਲਬਧਤਾ ਦੇ ਨਾਲ-ਨਾਲ ਨਿਜੀ ਨਿਵੇਸ਼ ਅਤੇ ਸਾਂਝੇਦਾਰੀ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਜੀਓਐੱਮ ਨੇ ਮੈਂਗ੍ਰੋਵ ਪਾਰਕ ਅਤੇ ਐਕਵੈਰੀਅਮ ਪ੍ਰੋਜੈਕਟ ਜਿਵੇਂ ਖਾਸ ਸਥਾਨਾਂ ਅਤੇ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਹੈ ਅਤੇ ਐੱਮਆਈਸੀਈ ਟੂਰਿਜ਼ਮ ਅਤੇ ਜ਼ਿੰਮੇਦਾਰ ਟੂਰਿਜ਼ਮ ਵਿੱਚ ਵੀ ਅਵਸਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਨੇ ਕਾਰੋਬਾਰ ਵਿੱਚ ਅਸਾਨੀ ਲਈ ਲਾਈਸੈਂਸਾਂ ਦੀ ਸੰਖਿਆ ਨੂੰ ਘਟਾਕੇ ਕੇਵਲ 10 ਕਰ ਦਿੱਤਾ ਹੈ। ‘ਮੁੰਬਈ ਕ੍ਰੁਜ ਕੈਪੀਟਲ’ ਹੈ ਜਦਕਿ ਤਾਡੋਬਾ ‘ਟਾਈਗਰ ਕੈਪੀਟਲ’ ਹੈ।

ਸ਼੍ਰੀ ਵਿਜੈ ਨੇ ਮੁੰਬਈ ਵਿੱਚ ਇਸ ਰੋਡ ਸ਼ੋਅ ਦੇ ਆਯੋਜਨ ਲਈ ਸੀਆਈਆਈ ਨੂੰ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਾਰਾਸ਼ਟਰ ਨੂੰ ਪਹਿਲੇ ਗਲੋਬਲ ਟੂਰਿਜ਼ਮ ਨਿਵੇਸ਼ਕ ਸ਼ਿਖਰ ਸੰਮੇਲਨ, 2023 ਵਿੱਚ ਹਿੱਸਾ ਲੈਣ ਵਿੱਚ ਖੁਸੀ ਹੋਵੇਗੀ।

ਸ਼੍ਰੀ ਸੁਨੀਤ ਕੋਠਾਰੀ, ਕੋ-ਕਨਵੀਨਰ, ਟੂਰਿਜ਼ਮ ਅਤੇ ਹਵਾਬਾਜ਼ੀ ਉਪ-ਸਮੂਹ, ਸੀਆਈਆਈ ਮਹਾਰਾਸ਼ਟਰ ਅਤੇ ਡਾਇਰੈਕਟਰ, ਕੋਠਾਰੀ ਸਮੂਹ ਨੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਕਿਹਾ “ਵਧਦਾ ਮੱਧ ਵਰਗ, ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੇ ਗਏ ਯਤਨ, ਵੱਖ-ਵੱਖ ਟੂਰਿਜ਼ਮ ਅਨੁਭਵ, ਉਦਯੋਗ ਦਾ ਵਾਧਾ ਡਿਜੀਟਲੀਕਰਣ ਅਤੇ ਵਿਕਾਸ ਦੀ ਸੰਭਾਵਨਾਵਾਂ ਆਦਿ ਦੇ ਕਾਰਨ ਭਾਰਤੀ ਯਾਤਰਾ ਅਤੇ ਟੂਰਿਜ਼ਮ ਉਦਯੋਗ ਤੇਜੀ ਨਾਲ ਵਧਦਾ ਅਤੇ ਆਕਰਸ਼ਕ ਨਿਵੇਸ਼ ਮੰਜ਼ਿਲ ਹੈ।

ਪੱਛਮੀ ਭਾਰਤ ਦਾ ਰਾਜ, ਮਹਾਰਾਸ਼ਟਰ, ਇੱਕ ਲੋਕਪ੍ਰਿਯ ਟੂਰਿਜ਼ਮ ਸਥਾਨ ਹੈ ਜੋ ਸਮੁੰਦਰ ਤੱਟਾਂ, ਪਹਾੜੀ ਟੂਰਿਜ਼ਮ ਸਥਾਨਾਂ, ਵਣਜੀਵ ਅਸਥਾਨ, ਪ੍ਰਾਚੀਨ ਮੰਦਿਰਾਂ ਅਤੇ ਸਮਾਰਕਾਂ ਸਹਿਤ ਆਪਣੇ ਵੱਖ-ਵੱਖ ਆਕਰਸ਼ਣਾਂ ਲਈ ਜਾਣਿਆ ਜਾਂਦਾ ਹੈ। ਰਾਜ ਵਿੱਚ ਇੱਕ ਆਦਰਸ਼ ਟੂਰਿਜ਼ਮ ਸਥਾਨ ਬਣਾਉਣ ਦੀ ਸਮਰੱਥਾ ਹੈ ਜਿਸ ਨੂੰ ਆਪਣੀ ਵਿਸ਼ੇਸ਼ਤਾਵਾਂ ਨਾਲ ਤਾਕਤ ਮਿਲਦੀ ਹੈ ਅਤੇ ਜੋ ਆਪਣੀ ਵਰਤਮਾਨ ਕਮੀਆਂ ਨੂੰ ਦੂਰ ਕਰਨ ਦਾ ਯਤਨ ਕਰ ਰਿਹਾ ਹੈ।

ਪਿੰਡਾ, ਮੱਧ ਪ੍ਰਦੇਸ਼ ਅਤੇ ਦਮਨ ਅਤੇ ਦੀਵ ਦੇ ਰਾਜ ਅਧਿਕਾਰੀਆਂ ਨੇ ਆਪਣੇ ਸੰਬੰਧਿਤ ਟੂਰਿਜ਼ਮ /ਉਦਯੋਗ ਵਿਭਾਗ ਦੁਆਰਾ ਕਾਰੋਬਾਰ ਵਿੱਚ ਆਸਾਨੀ ਅਤੇ ਇਸ ਖੇਤਰ ਦੇ ਵਿੱਤੀ ਅਤੇ ਗੈਰ-ਵਿੱਤੀ ਪ੍ਰੋਤਸਾਹਨਾਂ ਨਾਲ ਜੁੜੇ ਨੀਤੀਗਤ ਪਹਿਲਾਂ ਦੀ ਪ੍ਰਸਤੁਤੀ ਕੀਤੀ। ਉਨ੍ਹਾਂ ਨੇ ਨਿਵੇਸ਼ ਦੀ ਸਫਲਤਾ ਦੀਆਂ ਕਹਾਣੀਆਂ ਵੀ ਪੇਸ਼ ਕੀਤੀਆਂ ਅਤੇ ਸਮਾਜਿਕ-ਅਰਥਿਕ ਪਰਿਵਤਰਨ ਦੇ ਇੱਕ ਮਾਧਿਅਮ ਦੇ ਰੂਪ ਟੂਰਿਜ਼ਮ ਖੇਤਰ ਦੀ ਸਮਰੱਥਾ ਦਾ ਉਪਯੋਗ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਮੋਹਰੀ ਸ਼ਿਖਰ ਸੰਮੇਲਨ ਦੀਆਂ ਸੰਭਾਵਨਾਵਾਂ ਦੇ ਸੰਬੰਧ ਵਿੱਚ ਇਸ ਰੋਡ ਸ਼ੋਅ ਨੇ ਛੋਟੇ ਅਤੇ ਮੱਧਮ ਸੰਚਾਲਕਾਂ ਵਿੱਚ ਮਹੱਤਵਪੂਰਨ ਰੁਚੀ ਪੈਦਾ ਕੀਤੀ।

************

ਐੱਨਬੀ/ਯੂਡੀ



(Release ID: 1892494) Visitor Counter : 126


Read this release in: English , Urdu , Hindi , Telugu