ਕਿਰਤ ਤੇ ਰੋਜ਼ਗਾਰ ਮੰਤਰਾਲਾ
ਸਾਲ ਦੇ ਅੰਤ ਤੱਕ ਦੀ ਸਮੀਖਿਆ 2022: ਕਿਰਤ ਅਤੇ ਰੋਜ਼ਗਾਰ ਮੰਤਰਾਲਾ
ਐੱਨਸੀਐੱਸ ਪੋਰਟਲ, ਉਮੰਗ ਮੋਬਾਈਲ ਐਪਲੀਕੇਸ਼ਨ, ਪੀਐੱਮ-ਐੱਸਵਾਈਐੱਮ ਅਤੇ ਡਿਜੀਲੌਕਰ ਨਾਲ ਏਕੀਕ੍ਰਿਤ 28.5 ਕਰੋੜ ਤੋਂ ਵੱਧ ਰਜਿਸਟਰਡ ਕਾਮਿਆਂ ਵਾਲਾ ਈ ਸ਼੍ਰਮ ਪੋਰਟਲ
ਈਪੀਐੱਫਓ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਆਈਕੌਨਿਕ ਹਫ਼ਤੇ ਦੌਰਾਨ 1.44 ਲੱਖ ਮਹਿਲਾਵਾਂ ਦੇ ਕੁੱਲ 638 ਕਰੋੜ ਰੁਪਏ ਦੀ ਰਕਮ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ
ਈਐੱਸਆਈਸੀ ਨੇ 58.69 ਲੱਖ ਬੀਮਾਯੁਕਤ ਮਹਿਲਾਵਾਂ ਦੇ ਜਣੇਪਾ ਲਾਭ ਲਈ ਔਨਲਾਈਨ ਦਾਅਵਾ ਪੇਸ਼ ਕਰਨ ਲਈ ਔਨਲਾਈਨ ਪੋਰਟਲ ਲਾਂਚ ਕੀਤਾ
1.6 ਲੱਖ ਨੌਕਰੀ ਦੀ ਭਾਲ ਕਰਨ ਵਾਲਿਆਂ ਨੂੰ ਲਾਭ ਪਹੁੰਚਾਉਣ ਲਈ, ਐੱਨਸੀਐੱਸ ਪੋਰਟਲ 'ਤੇ ਇੰਟਰਨੈਸ਼ਨਲ ਜੌਬਸ ਮੋਡਿਊਲ ਲਾਂਚ ਕੀਤਾ ਗਿਆ
2.7 ਲੱਖ ਉਮੀਦਵਾਰਾਂ ਨੇ ਐੱਨਸੀਐੱਸ ਪੋਰਟਲ 'ਤੇ "ਟੀਸੀਐੱਸ ਆਈਓਐੱਨ" ਪ੍ਰੋਗਰਾਮ ਦੀ ਕੈਰੀਅਰ ਸਕਿੱਲ ਟ੍ਰੇਨਿੰਗ ਦੇ ਤਹਿਤ ਸਿਖਲਾਈ ਲਈ
ਐੱਨਸੀਐੱਸ ਸਕੀਮ ਤਹਿਤ ਵੱਖੋ ਵੱਖ ਰਾਜਾਂ ਵਿੱਚ ਮਾਡਲ ਕੈਰੀਅਰ ਸੈਂਟਰਾਂ ਵੱਲੋਂ 2297 ਰੋਜ਼ਗਾਰ ਮੇਲੇ ਲਗਾਏ ਗਏ
ਸਾਲ - 2022 ਦੌਰਾਨ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀਆਂ ਪ੍ਰਮੁੱਖ ਪ੍ਰਾਪਤੀਆਂ ਅਤੇ ਪਹਿਲਕਦਮੀਆਂ:
Posted On:
29 DEC 2022 7:42PM by PIB Chandigarh
ਈ-ਸ਼੍ਰਮ
-
ਈ-ਸ਼੍ਰਮ ਪੋਰਟਲ 26 ਅਗਸਤ 2021 ਨੂੰ ਲਾਂਚ ਕੀਤਾ ਗਿਆ ਸੀ ਅਤੇ ਲਗਭਗ 16 ਮਹੀਨਿਆਂ ਦੇ ਥੋੜੇ ਸਮੇਂ ਵਿੱਚ ਹੀ 28.50 ਕਰੋੜ ਤੋਂ ਵੱਧ ਕਰਮਚਾਰੀ ਰਜਿਸਟਰ ਕੀਤੇ ਗਏ ਹਨ।
-
ਈ-ਸ਼੍ਰਮ 30 ਵਿਆਪਕ ਪੇਸ਼ਿਆਂ ਵਾਲੇ ਖੇਤਰਾਂ ਦੇ ਅਧੀਨ 400 ਵੱਖ-ਵੱਖ ਕਿੱਤਿਆਂ ਵਿੱਚ ਰਜਿਸਟ੍ਰੇਸ਼ਨ ਦੀ ਸਹੂਲਤ ਦਿੰਦਾ ਹੈ।
-
ਈ-ਸ਼੍ਰਮ ਕਾਮਨ ਸਰਵਿਸ ਸੈਂਟਰ (ਸੀਐੱਸਸੀ), ਸਟੇਟ ਸੇਵਾ ਕੇਂਦਰ (ਐੱਸਐੱਸਕੇ), ਮੋਬਾਈਲ ਐਪਲੀਕੇਸ਼ਨ (ਉਮੰਗ) ਅਤੇ ਵੈੱਬ ਐਪਲੀਕੇਸ਼ਨ ਵਰਗੇ ਕਈ ਮਾਧਿਅਮਾਂ ਰਾਹੀਂ ਉਪਲਭਧ ਹੈ।
-
ਈ-ਸ਼੍ਰਮ ਪੋਰਟਲ 'ਤੇ ਪਲੇਟਫਾਰਮ ਵਰਕਰਾਂ ਦੀ ਰਜਿਸਟ੍ਰੇਸ਼ਨ ਲਈ ਮਾਡਿਊਲ ਵੀ 9 ਸਤੰਬਰ 2022 ਨੂੰ ਲਾਈਵ ਕੀਤਾ ਗਿਆ।
-
ਈ-ਸ਼੍ਰਮ ਲਈ ਇੱਕ ਪੂਰਾ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ। ਕਾਲ ਸੈਂਟਰ ਸਾਲ ਵਿੱਚ 365 ਦਿਨ ਕੰਮ ਕਰਦਾ ਹੈ ਅਤੇ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 8 ਖੇਤਰੀ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
-
ਇੱਕ ਵਿਆਪਕ ਸ਼ਿਕਾਇਤ ਨਿਵਾਰਣ ਵਿਧੀ ਮੌਜੂਦ ਹੈ, ਜੋ ਸਾਲ ਵਿੱਚ 365 ਦਿਨ ਉਪਲਬਧ ਹੈ।
-
ਈ-ਸ਼੍ਰਮ 'ਤੇ ਅਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਬਾਰੇ ਅੰਕੜਾ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਵਿਆਪਕ ਡੈਸ਼ਬੋਰਡ ਉਪਲਬਧ ਕਰਾਇਆ ਗਿਆ ਹੈ।
-
ਇੱਕ ਵਿਸ਼ਲੇਸ਼ਣ ਡੈਸ਼ਬੋਰਡ ਵੀ ਵਿਕਾਸ ਹੋ ਰਿਹਾ ਹੈ। ਇਹ ਅਰਥਪੂਰਨ ਸੂਝ-ਬੂਝ, ਰੁਝਾਨ ਅਤੇ ਨੀਤੀ ਬਣਾਉਣ ਵਿੱਚ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇਗਾ।
-
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਈ-ਸ਼੍ਰਮ ਡੇਟਾ ਨੂੰ ਸਾਂਝਾ ਕਰਨ ਲਈ ਡੇਟਾ ਸ਼ੇਅਰਿੰਗ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ। ਹਰਿਆਣਾ ਰਾਜ ਦੇ ਨਾਲ ਪਾਇਲਟ ਏਕੀਕਰਨ ਪੂਰਾ ਹੋ ਗਿਆ ਹੈ ਅਤੇ ਦੂਜੇ ਰਾਜਾਂ ਨਾਲ ਏਕੀਕਰਨ ਸ਼ੁਰੂ ਕੀਤਾ ਗਿਆ ਹੈ।
-
ਇਸੇ ਤਰ੍ਹਾਂ ਕੇਂਦਰੀ ਮੰਤਰਾਲਿਆਂ ਨਾਲ ਈ-ਸ਼੍ਰਮ ਡੇਟਾ ਨੂੰ ਸਾਂਝਾ ਕਰਨ ਲਈ ਐੱਸਓਪੀ/ਦਿਸ਼ਾ-ਨਿਰਦੇਸ਼ ਵਿਚਾਰ ਅਧੀਨ ਹਨ।
-
ਈ-ਸ਼੍ਰਮ ਡੇਟਾ ਦੀ ਤਸਦੀਕ ਲਈ ਇੱਕ ਮੋਬਾਈਲ ਐਪਲੀਕੇਸ਼ਨ ਵਿਚਾਰ ਅਧੀਨ ਹੈ।
-
ਅਸੰਗਠਿਤ ਕਾਮਿਆਂ ਲਈ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਸਾਂਝਾ ਮਾਡਲ ਪੋਰਟਲ/ਡਾਟਾ ਸਾਂਝਾਕਰਨ ਪੋਰਟਲ ਵੀ ਚਰਚਾ ਅਧੀਨ ਹੈ।
(i) ਈ-ਸ਼੍ਰਮ ਨੂੰ ਹੋਰ ਪੋਰਟਲਾਂ ਨਾਲ ਜੋੜਨਾ
-
ਅਸੰਗਠਿਤ ਕਾਮਿਆਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਈ-ਸ਼੍ਰਮ ਨੂੰ ਐੱਨਸੀਐੱਸ ਪੋਰਟਲ ਨਾਲ ਜੋੜਿਆ ਗਿਆ ਹੈ।
-
ਈ-ਸ਼੍ਰਮ ਨੂੰ ਉਮੰਗ ਮੋਬਾਈਲ ਐਪਲੀਕੇਸ਼ਨ ਨਾਲ ਜੋੜਿਆ ਗਿਆ ਹੈ। ਇਹ ਹੁਣ ਮੁਲਾਜ਼ਮਾਂ ਨੂੰ ਰਜਿਸਟ੍ਰੇਸ਼ਨ ਅਤੇ ਅਪਡੇਟ ਦੀ ਸਹੂਲਤ ਲਈ ਉਮੰਗ ਮੋਬਾਈਲ ਐਪ ਰਾਹੀਂ ਉਪਲਬਧ ਹੈ।
-
ਈ-ਸ਼੍ਰਮ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ (ਪੀਐੱਮ-ਐੱਸਵਾਈਐੱਮ) ਨਾਲ ਜੋੜਿਆ ਗਿਆ ਹੈ, ਜੋ ਕਿ ਐੱਮਓਐੱਲਈ (MoLE) ਦੁਆਰਾ ਸੰਚਾਲਿਤ ਇੱਕ ਪੈਨਸ਼ਨ ਸਕੀਮ ਹੈ। ਈ-ਸ਼੍ਰਮ 'ਤੇ ਰਜਿਸਟਰਡ ਕੋਈ ਵੀ ਕਰਮਚਾਰੀ ਯੂਏਐੱਨ ਦੀ ਵਰਤੋਂ ਕਰਕੇ ਪੀਐੱਮ-ਐੱਸਵਾਈਐੱਮ 'ਤੇ ਨਿਰਵਿਘਨ ਰਜਿਸਟਰੇਸ਼ਨ ਕਰ ਸਕਦਾ ਹੈ।
-
ਈ-ਸ਼ਰਮ ਨੂੰ ਵੀ ਡਿਜੀਲੌਕਰ ਨਾਲ ਜੋੜਿਆ ਗਿਆ ਹੈ ਤਾਂ ਜੋ ਕਰਮਚਾਰੀ ਸੌਖਿਆਂ ਅਤੇ ਸੁਰੱਖਿਅਤ ਢੰਗ ਨਾਲ ਈ-ਸ਼ਰਮ ਕਾਰਡ ਡਾਊਨਲੋਡ ਕਰ ਸਕਣ।
-
ਈ-ਸ਼੍ਰਮ ਨੂੰ ਸਕਿੱਲ ਇੰਡੀਆ ਪੋਰਟਲ ਨਾਲ ਜੋੜਿਆ ਜਾ ਰਿਹਾ ਹੈ, ਜੋ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਲੋੜ ਅਤੇ ਕਿੱਤੇ ਦੇ ਮੁਤਾਬਿਕ ਵੱਖ-ਵੱਖ ਹੁਨਰ ਪ੍ਰੋਗਰਾਮਾਂ ਦਾ ਲਾਭ ਲੈਣ ਦੇ ਯੋਗ ਬਣਾਏਗਾ।
-
ਈਪੀਐੱਫਓ ਨਾਲ ਏਕੀਕਰਣ ਵੀ ਚੱਲ ਰਿਹਾ ਹੈ - ਇਹ ਸੰਗਠਿਤ/ਅਸੰਗਠਿਤ ਵਜੋਂ ਵਰਕਰ ਦੀ ਸਹੀ ਸਥਿਤੀ ਦਾ ਆਟੋ ਅਪਡੇਟ/ਫਲੈਗਿੰਗ ਨੂੰ ਸਮਰੱਥ ਕਰੇਗਾ। ਇਹ ਈ-ਸ਼੍ਰਮ ਡੇਟਾਬੇਸ ਦੀ ਨਕਲ ਕਰਨ ਤੋਂ ਰੋਕਣ ਵਿੱਚ ਵੀ ਮਦਦ ਕਰੇਗਾ ਅਤੇ ਯੋਗ ਅਤੇ ਉਚਿਤ ਉਪਭੋਗਤਾ ਸਮੂਹਾਂ ਨੂੰ ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਡੀਬੀਟੀ / ਲਾਭ ਦੇ ਪ੍ਰਸਾਰ ਨੂੰ ਯਕੀਨੀ ਬਣਾਏਗਾ।
-
ਡੀਐੱਫਪੀਡੀ (ਖੁਰਾਕ ਅਤੇ ਜਨਤਕ ਵੰਡ ਵਿਭਾਗ) ਨਾਲ ਏਕੀਕਰਣ ਦੀ ਵੀ ਯੋਜਨਾ ਹੈ। ਇਹ ਓਐੱਨਓਆਰਸੀ ਵਿੱਚ ਘਰੇਲੂ ਰਾਜ ਅਤੇ ਵਿਕਰੀ ਰਾਜ ਪੋਰਟੇਬਿਲਟੀ ਲੈਣ-ਦੇਣ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਮੌਸਮੀ, ਥੋੜ੍ਹੇ ਸਮੇਂ ਦੇ ਅਤੇ ਲੰਬੇ ਸਮੇਂ ਦੇ ਮਾਈਗ੍ਰੇਸ਼ਨ ਪੈਟਰਨਾਂ ਦੀ ਪਛਾਣ ਨੂੰ ਸਮਰੱਥ ਕਰੇਗਾ, ਜੋ ਨੀਤੀ ਬਣਾਉਣ ਲਈ ਐੱਮਓਐੱਲਈ ਨੂੰ ਇੱਕ ਮਹੱਤਵਪੂਰਨ ਇਨਪੁਟ ਪ੍ਰਦਾਨ ਕਰੇਗਾ।
(ii) ਪੁਰਸਕਾਰ
ਈ-ਸ਼੍ਰਮ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਇੱਕ ਵੱਕਾਰੀ ਪ੍ਰੋਜੈਕਟ ਹੈ। ਈ-ਸ਼੍ਰਮ ਨੇ ਡਿਜੀਟਲ ਇੰਡੀਆ ਐਵਾਰਡ-2022 ਵਿੱਚ "ਪਬਲਿਕ ਡਿਜੀਟਲ ਪਲੇਟਫਾਰਮ - ਕੇਂਦਰੀ ਮੰਤਰਾਲਿਆਂ, ਵਿਭਾਗ" ਸ਼੍ਰੇਣੀ ਦੇ ਤਹਿਤ "ਗੋਲਡ ਐਵਾਰਡ" ਜਿੱਤਿਆ ਹੈ। ਭਾਰਤ ਦੇ ਰਾਸ਼ਟਰਪਤੀ 7 ਜਨਵਰੀ 2023 ਨੂੰ ਪੁਰਸਕਾਰ ਸਮਾਰੋਹ ਦੀ ਸ਼ੋਭਾ ਵਧਾਉਣਗੇ ਅਤੇ ਈ-ਸ਼੍ਰਮ ਟੀਮ ਨੂੰ ਪੁਰਸਕਾਰ ਪ੍ਰਦਾਨ ਕਰਨਗੇ।
(iii) ਰਜਿਸਟ੍ਰੇਸ਼ਨ ਦਾ ਡੇਟਾ
28 ਦਸੰਬਰ 2022 ਤੱਕ ਈ-ਸ਼੍ਰਮ ਪੋਰਟਲ 'ਤੇ ਅਸੰਗਠਿਤ ਕਾਮਿਆਂ ਦੀ ਰਾਜ ਅਨੁਸਾਰ ਰਜਿਸਟ੍ਰੇਸ਼ਨ।
ਲੜੀ ਨੰਬਰ
|
ਰਾਜ
|
ਕੁੱਲ ਰਜਿਸਟ੍ਰੇਸ਼ਨਾਂ
|
1
|
ਉੱਤਰ ਪ੍ਰਦੇਸ਼
|
8,29,86,177
|
2
|
ਬਿਹਾਰ
|
2,85,29,255
|
3
|
ਪੱਛਮੀ ਬੰਗਾਲ
|
2,57,36,690
|
4
|
ਮੱਧ ਪ੍ਰਦੇਸ਼
|
1,68,19,135
|
5
|
ਮਹਾਰਾਸ਼ਟਰ
|
1,33,78,331
|
6
|
ਓਡੀਸ਼ਾ
|
1,33,19,088
|
7
|
ਰਾਜਸਥਾਨ
|
1,27,44,236
|
8
|
ਝਾਰਖੰਡ
|
91,18,026
|
9
|
ਗੁਜਰਾਤ
|
91,03,657
|
10
|
ਤਾਮਿਲਨਾਡੂ
|
83,05,074
|
11
|
ਛੱਤੀਸਗੜ੍ਹ
|
82,40,953
|
12
|
ਆਂਧਰ ਪ੍ਰਦੇਸ਼
|
78,72,913
|
13
|
ਕਰਨਾਟਕ
|
73,04,135
|
14
|
ਅਸਮ
|
68,87,931
|
15
|
ਕੇਰਲ
|
59,02,079
|
16
|
ਪੰਜਾਬ
|
54,93,483
|
17
|
ਹਰਿਆਣਾ
|
52,43,117
|
18
|
ਤੇਲੰਗਾਨਾ
|
40,23,415
|
19
|
ਜੰਮੂ ਅਤੇ ਕਸ਼ਮੀਰ
|
33,53,891
|
20
|
ਦਿੱਲੀ
|
32,47,916
|
21
|
ਉੱਤਰਾਖੰਡ
|
29,70,380
|
22
|
ਹਿਮਾਚਲ ਪ੍ਰਦੇਸ਼
|
19,21,642
|
23
|
ਤ੍ਰਿਪੁਰਾ
|
8,43,199
|
24
|
ਮਣੀਪੁਰ
|
4,04,035
|
25
|
ਮੇਘਾਲਿਆ
|
2,83,250
|
26
|
ਨਾਗਾਲੈਂਡ
|
2,18,401
|
27
|
ਪੁਡੂਚੇਰੀ
|
1,76,235
|
28
|
ਚੰਡੀਗੜ੍ਹ
|
1,73,901
|
29
|
ਅਰੁਣਾਚਲ ਪ੍ਰਦੇਸ਼
|
1,40,011
|
30
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ
|
72,789
|
31
|
ਮਿਜ਼ੋਰਮ
|
58,083
|
32
|
ਗੋਆ
|
51,379
|
33
|
ਅੰਡਮਾਨ ਅਤੇ ਨਿਕੋਬਾਰ ਟਾਪੂ
|
28,404
|
34
|
ਲੱਦਾਖ
|
28,355
|
35
|
ਸਿੱਕਮ
|
23,072
|
36
|
ਲਕਸ਼ਦੀਪ
|
2,410
|
|
ਕੁੱਲ ਰਜਿਸਟ੍ਰੇਸ਼ਨਾਂ
|
28,50,05,048
|
2. ਤਿਰੂਪਤੀ ਵਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੀ ਦੋ-ਰੋਜ਼ਾ ਰਾਸ਼ਟਰੀ ਕਿਰਤ ਕਾਨਫਰੰਸ।
ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ 25-26 ਅਗਸਤ, 2022 ਨੂੰ ਤਿਰੂਪਤੀ, ਆਂਧਰ ਪ੍ਰਦੇਸ਼ ਵਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੀ ਦੋ-ਰੋਜ਼ਾ ਰਾਸ਼ਟਰੀ ਕਿਰਤ ਕਾਨਫਰੰਸ ਦਾ ਆਯੋਜਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25.8.2022 ਨੂੰ ਉਦਘਾਟਨੀ ਸਮਾਰੋਹ ਨੂੰ ਸੰਬੋਧਿਤ ਕੀਤਾ। ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਸ਼੍ਰੀ ਰਾਮੇਸ਼ਵਰ ਤੇਲੀ; ਪ੍ਰਸ਼ਾਸਕ, ਚੰਡੀਗੜ੍ਹ ਯੂਟੀ; ਰਾਜਾਂ ਦੇ ਕਿਰਤ ਮੰਤਰੀ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਰਤ ਸਕੱਤਰ ਅਤੇ ਸਰਕਾਰੀ ਅਧਿਕਾਰੀ ਇਸ ਮੌਕੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਹੋਰ ਗੱਲਾਂ ਦੇ ਨਾਲ-ਨਾਲ ਜ਼ਿਕਰ ਕੀਤਾ ਕਿ ਅੰਮ੍ਰਿਤ ਕਾਲ ਵਿੱਚ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਭਾਰਤ ਦੇ ਸੁਪਨਿਆਂ ਅਤੇ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਵਿੱਚ ਭਾਰਤ ਦੀ ਕਿਰਤ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੈ।
ਪਹਿਲੇ ਵਿਸ਼ਾ ਅਧਾਰਿਤ ਸੈਸ਼ਨ, ਜਿਵੇਂ ਕਿ, ਕਾਮਿਆਂ ਨੂੰ ਸਮਾਜਿਕ ਸੁਰੱਖਿਆ ਨੂੰ ਵਿਆਪਕ ਬਣਾਉਣ ਅਤੇ ਸਾਰਿਆਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਸ਼ਾਮਲ ਕਰਨ ਲਈ ਈ-ਸ਼੍ਰਮ ਪੋਰਟਲ ਨੂੰ ਏਕੀਕ੍ਰਿਤ ਕਰਨਾ, 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜ ਸਰਕਾਰਾਂ ਵਲੋਂ ਚਲਾਏ ਜਾ ਰਹੇ ਈਐੱਸਆਈ ਹਸਪਤਾਲਾਂ ਅਤੇ ਪੀਐੱਮਜੇਏਵਾਈ ਨਾਲ ਏਕੀਕਰਣ ਦੁਆਰਾ ਡਾਕਟਰੀ ਦੇਖਭਾਲ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਦੂਜੇ ਵਿਸ਼ੇ 'ਤੇ ਚਰਚਾ ਕੀਤੀ ਗਈ ਸੀ। ਤੀਜਾ ਵਿਸ਼ਾ ਅਧਾਰਿਤ ਸੈਸ਼ਨ ਚਾਰ ਲੇਬਰ ਕੋਡਾਂ ਦੇ ਤਹਿਤ ਨਿਯਮਾਂ ਅਤੇ ਲਾਈਸੈਂਸਿੰਗ, ਰਜਿਸਟ੍ਰੇਸ਼ਨ, ਰਿਟਰਨ, ਨਿਰੀਖਣ ਆਦਿ ਲਈ ਪੋਰਟਲ ਦੇ ਵਿਕਾਸ ਦੇ ਨਾਲ ਲਾਗੂ ਕਰਨ ਲਈ ਰੂਪ-ਰੇਖਾ ਤਿਆਰ ਕਰਨ 'ਤੇ ਸੀ। ਆਖਰੀ ਥੀਮ "ਵਿਜ਼ਨ ਸ਼੍ਰਮੇਵ ਜਯਤੇ @ 2047" ਕੰਮ ਦੇ ਸਹੀ ਅਤੇ ਬਰਾਬਰੀ ਵਾਲੇ ਭਵਿੱਖ, ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਸਮਾਜਿਕ ਸੁਰੱਖਿਆ, ਕੰਮ 'ਤੇ ਲਿੰਗ ਸਮਾਨਤਾ ਅਤੇ ਔਰਤਾਂ ਲਈ ਬਿਹਤਰ ਮੌਕੇ 'ਤੇ ਕੇਂਦਰਿਤ ਸੀ।
3. ਵਰਲਡ ਆਫ਼ ਵਰਕ ਸਮਿਟ
ਵਰਲਡ ਆਫ਼ ਵਰਕ (ਡਬਲਯੂਡਬਲਯੂ) ਸੰਮੇਲਨ 29 ਮਈ ਤੋਂ 11 ਜੂਨ 2022 ਤੱਕ ਜਿਨੀਵਾ ਵਿੱਚ ਅੰਤਰਰਾਸ਼ਟਰੀ ਲੇਬਰ ਕਾਨਫਰੰਸ ਦੇ 110ਵੇਂ ਸੈਸ਼ਨ ਦੌਰਾਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਸੰਵੇਦਨਸ਼ੀਲ ਲੋਕਾਂ 'ਤੇ ਵਿਸ਼ੇਸ਼ ਧਿਆਨ ਦੇ ਨਾਲ, ਸ਼ਾਂਤੀ, ਲਚਕੀਲੇਪਣ, ਅਤੇ ਸੰਮਲਿਤ ਵਿਕਾਸ ਲਈ ਮਨੁੱਖੀ-ਕੇਂਦਰਿਤ ਪਹੁੰਚ ਦੁਆਰਾ ਵਿਸ਼ਵ ਵਿੱਚ ਕਈ ਸੰਕਟਾਂ ਦੇ ਕਿਰਤ ਅਤੇ ਸਮਾਜਿਕ ਨਤੀਜਿਆਂ ਨਾਲ ਨਜਿੱਠਣ ਲਈ ਆਈਐੱਲਓ ਅਤੇ ਇਸ ਦੇ ਮੈਂਬਰ ਰਾਜਾਂ ਵਲੋਂ ਕੀਤੀ ਜਾ ਸਕਦੀ ਜ਼ਰੂਰੀ ਕਾਰਵਾਈ ਬਾਰੇ ਚਰਚਾ ਕੀਤੀ ਗਈ ਸੀ। ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਵਰਲਡ ਆਫ ਵਰਕ ਸਮਿਟ ਵਿੱਚ ਸ਼ਿਰਕਤ ਕੀਤੀ ਅਤੇ ਕਈ ਆਲਮੀ ਸੰਕਟਾਂ ਨਾਲ ਨਜਿੱਠਣ, ਮਨੁੱਖੀ-ਕੇਂਦ੍ਰਿਤ ਰਿਕਵਰੀ ਅਤੇ ਲਚਕੀਲੇਪਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ-ਪੱਧਰੀ ਪੈਨਲ ਚਰਚਾ ਵਿੱਚ ਹਿੱਸਾ ਲਿਆ।
-
ਚਰਚਾ ਵਿੱਚ, ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਵਲੋਂ ਮਹਾਮਾਰੀ ਤੋਂ ਮਨੁੱਖੀ-ਕੇਂਦ੍ਰਿਤ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀਆਂ ਕੁਝ ਉਦਾਹਰਣਾਂ ਦੀ ਰੂਪ ਰੇਖਾ ਦੇ ਕੇ ਭਾਰਤ ਦੀ ਪਹੁੰਚ ਨੂੰ ਸਪੱਸ਼ਟ ਕੀਤਾ। ਉਨ੍ਹਾਂ ਗੈਰ-ਰਸਮੀ ਖੇਤਰ ਦੇ ਮੁਲਾਜ਼ਮਾਂ 'ਤੇ ਚੰਗੇ ਡੇਟਾ ਤੱਕ ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਭਾਰਤ ਵਲੋਂ ਇੱਕ ਡਿਜੀਟਲ ਪਲੇਟਫਾਰਮ ਦੀ ਸਿਰਜਣਾ ਬਾਰੇ ਦੱਸਿਆ, ਜਿਸ 'ਤੇ 280 ਮਿਲੀਅਨ ਗੈਰ ਰਸਮੀ ਕਾਮੇ ਅਤੇ ਉਨ੍ਹਾਂ ਦੇ 400 ਕਿੱਤਿਆਂ ਨੂੰ ਰਜਿਸਟਰ ਕੀਤਾ ਗਿਆ ਸੀ। ਡਿਜੀਟਲਾਈਜ਼ੇਸ਼ਨ ਦੇ ਕਾਰਨ, ਗਿਗ ਵਰਕਰ ਇੱਕ ਨਵੀਂ ਕਿਸਮ ਦੇ ਕਰਮਚਾਰੀ ਵਜੋਂ ਉੱਭਰ ਰਹੇ ਸਨ। ਉਨ੍ਹਾਂ ਕਾਮਿਆਂ ਦੀ ਇਸ ਸ਼੍ਰੇਣੀ ਲਈ ਕਾਨੂੰਨੀ ਪਰਿਭਾਸ਼ਾ ਹੋਣ ਦੀ ਮਹੱਤਤਾ ਬਾਰੇ ਦੱਸਿਆ। ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਦੇ ਨਵੇਂ ਲੇਬਰ ਕੋਡ ਦਾ ਉਦੇਸ਼ ਗੈਰ ਰਸਮੀ ਖੇਤਰ ਦੇ ਕਾਮਿਆਂ ਨੂੰ ਉਚਿਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ।
-
ਕਿਰਤ ਅਤੇ ਰੋਜ਼ਗਾਰ ਮੰਤਰੀ ਨੇ ਗਤੀਸ਼ੀਲਤਾ ਅਤੇ ਪ੍ਰਵਾਸ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਸ ਸ਼੍ਰੇਣੀ ਦੇ ਮੁਲਾਜ਼ਮਾਂ ਲਈ ਟੈਕਨਾਲੌਜੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਸਰਵੇਖਣ ਰਾਹੀਂ ਪ੍ਰਵਾਸ ਦੇ ਕਾਰਨਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਭਾਰਤ ਵੱਲੋਂ ਆਪਣੇ ਯਤਨਾਂ ਨੂੰ ਵਧਾਉਣ ਦੀ ਉਦਾਹਰਣ ਦਿੱਤੀ, ਜਿਸ ਨਾਲ ਇੱਕ ਢੁੱਕਵੀਂ ਕਾਰਜ ਯੋਜਨਾ ਤਿਆਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਇੱਕ ਹੋਰ ਉਦਾਹਰਨ ਦਿੱਤੀ ਕਿ ਕਿਵੇਂ ਗੈਰ ਰਸਮੀ ਖੇਤਰ ਦੇ ਕਾਮੇ (ਰੇਹੜੀ-ਫੜੀ ਵਿਕਰੇਤਾ, ਰਿਕਸ਼ਾ ਚਾਲਕ ਆਦਿ) ਸਰਵਵਿਆਪਕ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਕਿ ਪੈਨਸ਼ਨਾਂ, ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਸਕੀਮ ਤੱਕ ਪਹੁੰਚ ਕਰਦੇ ਹਨ।
-
ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਮੌਜੂਦਾ ਆਲਮੀ ਜਨਸੰਖਿਆ ਤਬਦੀਲੀਆਂ ਨੇ ਮਜ਼ਦੂਰਾਂ ਦੀ ਢੁੱਕਵੀਂ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਅਤੇ ਸਫਲ ਮਜ਼ਦੂਰ ਪ੍ਰਵਾਸ ਲਈ ਜ਼ਰੂਰੀ ਸ਼ਰਤਾਂ ਸਥਾਪਤ ਕਰਨ ਦੇ ਮਹੱਤਵ ਨੂੰ ਹੋਰ ਮਜ਼ਬੂਤ ਕੀਤਾ ਹੈ।
-
ਰਸਮੀ ਖੇਤਰ ਦੀ ਪਹੁੰਚ ਅਤੇ ਰੋਜ਼ੀ-ਰੋਟੀ ਦੇ ਮੁੱਦੇ 'ਤੇ ਮਾਨਯੋਗ ਮੰਤਰੀ ਨੇ ਸ਼ਰਨਾਰਥੀਆਂ ਜਾਂ ਅਸਥਿਰ ਪਿਛੋਕੜ ਵਾਲੇ ਕਾਮਿਆਂ ਲਈ ਤਿੰਨ ਪੜਾਵਾਂ - ਜਾਂ ਤਰਜੀਹਾਂ - ਸਨਮਾਨ, ਵਧੀਆ ਨੌਕਰੀਆਂ, ਅਤੇ ਤਕਨੀਕੀ ਹੁਨਰ ਦੀ ਰੂਪਰੇਖਾ ਦੱਸੀ।
-
ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਅਤੇ ਟੈਕਨਾਲੌਜੀ ਦੇ ਤਬਾਦਲੇ ਦੇ ਨਾਲ-ਨਾਲ ਮਜ਼ਬੂਤ ਕਾਨੂੰਨੀ ਢਾਂਚੇ ਦੀ ਲੋੜ ਹੈ। ਉਨ੍ਹਾਂ ਕਮਜ਼ੋਰ ਦੇਸ਼ਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਭਵਿੱਖ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਵੱਲ ਧਿਆਨ ਖਿੱਚਿਆ ਕਿਉਂਕਿ ਇਹ ਕੰਮ ਦੀਆਂ ਸਥਿਤੀਆਂ ਨੂੰ ਬਹੁਤ ਪ੍ਰਭਾਵਤ ਕਰੇਗਾ।
4. ਭਾਰਤ ਦੀ ਜੀ-20 ਪ੍ਰਧਾਨਗੀ
ਜੀ-20 ਦੇ ਸ਼ੇਰਪਾ ਟਰੈਕ ਦੇ ਹਿੱਸੇ ਵਜੋਂ ਭਾਰਤ ਸਰਕਾਰ ਦਾ ਕਿਰਤ ਅਤੇ ਰੋਜ਼ਗਾਰ ਮੰਤਰਾਲਾ 04 ਰੋਜ਼ਗਾਰ ਕਾਰਜ ਸਮੂਹ (ਈਡਬਲਯੂਜੀ) ਮੀਟਿੰਗਾਂ ਦਾ ਆਯੋਜਨ ਕਰ ਰਿਹਾ ਹੈ, ਜੋ ਕਿ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਵਿੱਚ ਸਮਾਪਤ ਹੋਵੇਗੀ। ਜੀ-20 ਰੋਜ਼ਗਾਰ ਕਾਰਜ ਸਮੂਹ ਦੇ ਬਹੁ-ਸਾਲਾ ਏਜੰਡੇ ਨੂੰ ਅੱਗੇ ਵਧਾਉਣ ਲਈ, ਇਸ ਦੇ ਵਿਚਾਰ ਲਈ ਹੇਠਾਂ ਲਿਖੇ ਤਰਜੀਹੀ ਖੇਤਰਾਂ ਅਤੇ ਸਪੁਰਦਗੀ ਵਾਲੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ:
-
ਆਲਮੀ ਹੁਨਰ ਪਾੜੇ ਨੂੰ ਦੂਰ ਕਰਨਾ: -
-
ਮੌਜੂਦਾ ਅਤੇ ਭਵਿੱਖ ਦੀਆਂ ਹੁਨਰ ਲੋੜਾਂ ਦਾ ਮੁਲਾਂਕਣ ਕਰਨ ਲਈ ਕੌਮਾਂਤਰੀ ਹੁਨਰ ਇੰਟਰ ਮੈਪਿੰਗ ਪੋਰਟਲ: ਭਾਰਤ ਵਲੋਂ 'ਗਲੋਬਲ ਗੁੱਡ' ਵਜੋਂ ਆਈਐੱਲਓ ਨੂੰ ਸੌਂਪਣਾ
-
ਕੁਸ਼ਲਤਾਵਾਂ ਅਤੇ ਯੋਗਤਾਵਾਂ ਦੇ ਤਾਲਮੇਲ ਲਈ ਯੂਨੀਫਾਈਡ ਫਰੇਮਵਰਕ ਆਮ ਹੁਨਰ ਵਰਗੀਕਰਨਾਂ 'ਤੇ ਕੇਂਦ੍ਰਤ ਕਰਦਾ ਹੈ- ਜੀ-20 ਪੰਜ ਸਾਲਾਂ ਵਿੱਚ ਆਈਐੱਲਓ ਲਈ ਇਹ ਯਕੀਨੀ ਬਣਾਉਣ ਲਈ ਹੱਲ ਕੱਢੇਗਾ।
-
ਗਿਗ ਅਤੇ ਪਲੇਟਫਾਰਮ ਆਰਥਿਕਤਾ ਅਤੇ ਸਮਾਜਿਕ ਸੁਰੱਖਿਆ: -
-
ਸਮਾਜਿਕ ਸੁਰੱਖਿਆ ਦਾ ਟਿਕਾਊ ਵਿੱਤ: -
ਜੀ-20 ਸੰਮੇਲਨ ਦੇ ਮੁਤਾਬਿਕ, ਪ੍ਰੈਜ਼ੀਡੈਂਸੀ ਅਤੇ ਕੁੱਝ ਚੁਣੀਆਂ ਗਈਆਂ ਕੌਮਾਂਤਰੀ ਸੰਸਥਾਵਾਂ, ਮੈਂਬਰ ਦੇਸ਼ ਅਤੇ ਸੱਦੇ ਗਏ ਦੇਸ਼ ਈਡਬਲਯੂਜੀ ਮੀਟਿੰਗ ਦੌਰਾਨ ਉਪਰੋਕਤ ਤਰਜੀਹੀ ਖੇਤਰਾਂ 'ਤੇ ਆਪਣੇ ਵਿਚਾਰ ਅਤੇ ਅਨੁਭਵ ਪੇਸ਼ ਕਰਨਗੇ।
5. ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)
i. ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਈ-ਨੌਮੀਨੇਸ਼ਨ: ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੇ ਹਿੱਸੇ ਵਜੋਂ, ਈਪੀਐੱਫਓ ਨੇ ਮੈਂਬਰਾਂ ਨੂੰ ਈ-ਨੌਮੀਨੇਸ਼ਨ ਭਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਕਿਉਂਕਿ ਇਹ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਈਪੀਐੱਫਓ ਸੇਵਾਵਾਂ ਦਾ ਲਾਭ ਉਠਾਉਂਦਿਆਂ ਹੋਇਆਂ ਸੁਤੰਤਰਤਾ ਦਾ ਇੱਕ ਨਵਾਂ ਪੱਧਰ ਪ੍ਰਦਾਨ ਕਰੇਗਾ। ਇਹ ਮ੍ਰਿਤਕ ਮੈਂਬਰਾਂ/ਪੈਨਸ਼ਨਰਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਦੀਆਂ ਮੁਸ਼ਕਿਲਾਂ ਨੂੰ ਘਟਾਏਗਾ, ਕਿਉਂਕਿ ਉਨ੍ਹਾਂ ਨੂੰ ਪੈਨਸ਼ਨ ਜਾਂ ਭਰੋਸਾ ਲਾਭ ਪ੍ਰਾਪਤ ਕਰਨ ਲਈ ਕਾਨੂੰਨੀ ਵਿਰਾਸਤ/ਉਤਰਾਧਿਕਾਰੀ ਸਰਟੀਫਿਕੇਟ ਜਾਂ ਹੋਰ ਸਬੂਤ ਪੇਸ਼ ਕਰਨ ਦੀ ਲੋੜ ਨਹੀਂ ਹੋਵੇਗੀ। ਜਨਵਰੀ, 2022 ਵਿੱਚ, 30.11.2022 ਤੱਕ 1.64 ਕਰੋੜ ਈ-ਨੌਮੀਨੇਸ਼ਨਾਂ ਵਿੱਚੋਂ ਉੱਚ ਰਿਕਾਰਡ 16.58 ਲੱਖ ਈ-ਨੌਮੀਨੇਸ਼ਨ ਕੀਤੀਆਂ ਗਈਆਂ ਸਨ।
ii. ਯੂਕੇ ਨਾਲ ਸਮਾਜਿਕ ਸੁਰੱਖਿਆ ਸਮਝੌਤੇ 'ਤੇ ਸੰਯੁਕਤ ਸੰਵਾਦ: ਭਾਰਤ ਅਤੇ ਯੂਕੇ ਦਰਮਿਆਨ ਸਮਾਜਿਕ ਸੁਰੱਖਿਆ ਸਮਝੌਤੇ 'ਤੇ ਸੰਯੁਕਤ ਸੰਵਾਦ ਦੀ ਦੂਜੀ ਵਰਚੁਅਲ ਮੀਟਿੰਗ ਜਨਵਰੀ, 19, 2022 ਨੂੰ ਆਯੋਜਿਤ ਕੀਤੀ ਗਈ ਸੀ। ਭਾਰਤੀ ਪੱਖ ਤੋਂ ਈਪੀਐੱਫਓ, ਐੱਮਓਐੱਲਈ, ਐੱਮਈਏ ਅਤੇ ਵਣਜ ਮੰਤਰਾਲੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
iii. ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦਾ ਪ੍ਰਤੀਕ ਹਫ਼ਤਾ: ਕੌਮਾਂਤਰੀ ਮਹਿਲਾ ਦਿਵਸ 'ਤੇ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਪ੍ਰਤੀਕ ਹਫ਼ਤੇ ਦੇ ਨਾਲ ਮੇਲ ਵਿੱਚ, ਈਪੀਐੱਫਓ ਨੇ ਔਰਤਾਂ ਦੇ ਅਨੁਕੂਲ ਉਪਾਵਾਂ ਦੀ ਇੱਕ ਲੜੀ ਚਲਾਈ:
-
05 ਮਾਰਚ, 2022 ਤੱਕ ਔਰਤਾਂ ਦੇ ਸਾਰੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਟੀਚਾ ਬਣਾਇਆ ਗਿਆ। ਇਸ ਪਹਿਲਕਦਮੀ ਨੇ ਇੱਕ ਹਫ਼ਤੇ ਦੇ ਅਭਿਆਸ ਵਿੱਚ ਲਗਭਗ 638 ਕਰੋੜ ਰੁਪਏ ਦੀ ਕੁੱਲ ਰਕਮ ਲਈ 1,44,069 ਔਰਤਾਂ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ।
-
ਚੇੱਨਈ, ਬੈਂਗਲੁਰੂ, ਕੋਲਕਾਤਾ, ਦਿੱਲੀ ਅਤੇ ਮੁੰਬਈ ਵਿਖੇ ਵਨ-ਸਟਾਪ ਸੇਵਾ ਪ੍ਰਦਾਨ ਕਰਨ ਲਈ ਮਹਿਲਾ ਹਿਤਧਾਰਕਾਂ ਲਈ ਆਪਣੀ ਕਿਸਮ ਦਾ ਪਹਿਲਾ "ਮਹਿਲਾ ਸਸ਼ਕਤੀਕਰਨ ਡੈਸਕ" ਸ਼ੁਰੂ ਕੀਤਾ।
-
ਵਿਸ਼ੇਸ਼ ਹਫ਼ਤਾ ਭਰ ਚੱਲਣ ਵਾਲੀ ਇਸ ਮੁਹਿੰਮ ਵਿੱਚ ਈਪੀਐੱਫਓ ਦੇ ਖੇਤਰੀ ਦਫ਼ਤਰਾਂ ਵਲੋਂ ਵਿਸ਼ੇਸ਼ ਕੈਂਪਾਂ ਰਾਹੀਂ ਸੰਸਥਾਵਾਂ ਨਾਲ ਹੱਥ ਮਿਲਾਉਣ ਅਤੇ ਸਰਗਰਮੀ ਨਾਲ ਉਨ੍ਹਾਂ ਤੱਕ ਪਹੁੰਚ ਕਰਨ ਵਾਲੀਆਂ ਮਹਿਲਾ ਮੈਂਬਰਾਂ ਦੀਆਂ ਈ-ਨੌਮੀਨੇਸ਼ਨ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸੱਦੇ ਦਾ ਜਵਾਬ ਦਿੰਦਿਆਂ ਹੋਇਆਂ 10,415 ਅਦਾਰਿਆਂ ਨੇ 10% ਮਹਿਲਾ ਮੁਲਾਜ਼ਮਾਂ ਦੀ ਈ-ਨੌਮੀਨੇਸ਼ਨ ਦੀ ਰਿਪੋਰਟ ਕੀਤੀ। ਦੇਸ਼ ਦੀਆਂ ਸਿਰਫ਼ ਚੋਟੀ ਦੀਆਂ 100 ਸੰਸਥਾਵਾਂ ਤੋਂ ਕੁੱਲ 07 ਲੱਖ ਈ-ਨੌਮੀਨੇਸ਼ਨ ਮਹਿਲਾ ਮੈਂਬਰਾਂ ਵਲੋਂ ਦਾਖਲ ਕੀਤੀਆਂ ਗਈਆਂ ਸਨ।
iv. ਚਿੰਤਨ ਸ਼ਿਵਿਰ: ਈਪੀਐੱਫਓ@2047 ਦੇ ਅਗਲੇ ਪੰਜ ਸਾਲਾਂ ਦੀ ਕਲਪਨਾ ਕਰਨ ਲਈ 08 ਸਤੰਬਰ 2022 ਨੂੰ ਸੂਰਜਕੁੰਡ, ਹਰਿਆਣਾ ਵਿਖੇ ਇੱਕ ਚਿੰਤਨ ਸ਼ਿਵਿਰ ਦਾ ਆਯੋਜਨ ‘ਈਪੀਐੱਫਓ@ਅੰਮ੍ਰਿਤ ਕਾਲ- ਬੇਹਤਰ ਕਾਲ’ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕੇਂਦਰੀ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕੀਤੀ। ਕਿਰਤ ਅਤੇ ਰੋਜ਼ਗਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਸਕੱਤਰ (ਐਂਡ ਐਂਡ ਈ) ਮਹਿਮਾਨ ਵਜੋਂ ਸਾਹਮਲ ਹੋਏ। ਇਸ ਵਿੱਚ ਡੋਮੇਨ ਮਾਹਰ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਈਪੀਐੱਫਓ ਦੇ ਅਧਿਕਾਰੀ ਸ਼ਾਮਲ ਹੋਏ।
v. ਈਪੀਐੱਫਓ ਦਾ ਸਥਾਪਨਾ ਦਿਵਸ: ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ 01.11.2022 ਨੂੰ ਆਯੋਜਿਤ ਈਪੀਐੱਫਓ ਦੇ 70ਵੇਂ ਸਥਾਪਨਾ ਦਿਵਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਅਤੇ ਸਕੱਤਰ (ਕਿਰਤ ਅਤੇ ਰੋਜ਼ਗਾਰ) ਸ਼੍ਰੀ ਰਾਮੇਸ਼ਵਰ ਤੇਲੀ ਵੀ ਮੌਜੂਦ ਸਨ। ਇਸ ਮੌਕੇ 'ਤੇ, ਕੇਂਦਰੀ ਮੰਤਰੀ ਨੇ "ਈਪੀਐੱਫਓ@70- ਦ ਟ੍ਰੈਵਲ" ਨਾਮ ਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜੋ ਈਪੀਐੱਫਓ ਦੇ 70 ਸਾਲਾਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀ ਹੈ। ਸੰਗਠਨ ਦੀ ਹੋਂਦ ਦੇ 70 ਸਾਲਾਂ 'ਤੇ ਈਪੀਐੱਫਓ@70 ਸਿਰਲੇਖ ਵਾਲੀ ਇੱਕ ਦਸਤਾਵੇਜ਼ੀ ਫਿਲਮ ਵੀ ਚਲਾਈ ਗਈ, ਜਿਸ ਵਿੱਚ ਦਹਾਕਿਆਂ ਦੌਰਾਨ ਸੰਗਠਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਡਾਕ ਵਿਭਾਗ ਦੇ ਸਹਿਯੋਗ ਨਾਲ ਕੇਂਦਰੀ ਮੰਤਰੀ ਵਲੋਂ ਸੰਗਠਨ ਦੇ 70 ਸਾਲਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਕਵਰ ਜਾਰੀ ਕੀਤਾ ਗਿਆ। ਅਗਲੇ 25 ਸਾਲਾਂ ਲਈ ਈਪੀਐੱਫਓ ਲਈ ਰੋਡਮੈਪ ਤਿਆਰ ਕਰਨ ਲਈ ਸੰਗਠਿਤ ਇੱਕ ਦਸਤਾਵੇਜ਼ ਈਪੀਐੱਫਓ ਵਿਜ਼ਨ@2047 ਨੂੰ ਵੀ ਲਾਂਚ ਕੀਤਾ ਗਿਆ।
ਇਸ ਸਮਾਗਮ ਦੀ ਨਿਸ਼ਾਨਦੇਹੀ ਕਰਦਿਆਂ ਹੋਇਆਂ, ਇੱਕ ਵੈਲਕਮ ਕਿੱਟ ਲਾਂਚ ਕੀਤੀ ਗਈ ਸੀ, ਜਿਸ ਵਿੱਚ ਹਿੱਸੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਅਤੇ ਸੁਝਾਅ ਸ਼ਾਮਲ ਸਨ। ਇਹ ਕਿੱਟ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਇੱਕ ਵੱਡੇ ਸਬਸਕ੍ਰਾਈਬਰ ਅਧਾਰ ਦੇ ਲਾਭ ਲਈ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 21 ਭਾਸ਼ਾਵਾਂ ਵਿੱਚ ਵੀ ਜਾਰੀ ਕੀਤੀ ਗਈ ਸੀ। ਵੱਖੋ-ਵੱਖ ਦਫ਼ਤਰਾਂ ਅਤੇ ਅਦਾਰਿਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਇਨਾਮ ਵੀ ਵੰਡੇ ਗਏ।
vi. ਗਾਹਕਾਂ ਦਾ ਕੇਵਾਈਸੀ ਅੱਪਡੇਟ: ਆਨਲਾਈਨ ਸੇਵਾਵਾਂ ਦੀ ਉਪਲਬਧਤਾ ਅਤੇ ਪਹੁੰਚ ਨੂੰ ਵਧਾਉਣ ਲਈ, ਜੋ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਹੱਤਵਪੂਰਨ ਬਣ ਗਈਆਂ ਹਨ। ਈਪੀਐੱਫਓ ਆਪਣੇ ਗਾਹਕਾਂ ਦੇ ਕੇਵਾਈਸੀ ਅੱਪਡੇਟ ਲਈ ਵਿਸ਼ੇਸ਼ ਧਿਆਨ ਦੇ ਰਿਹਾ ਹੈ। 01.04.2022 ਤੋਂ, ਈਪੀਐੱਫਓ ਦਫਤਰਾਂ ਨੇ 30.11.2022 ਤੱਕ 95.45 ਲੱਖ ਗਾਹਕਾਂ ਲਈ ਆਧਾਰ ਸੀਡਿੰਗ, 73.28 ਲੱਖ ਲਈ ਮੋਬਾਈਲ ਨੰਬਰ ਸੀਡਿੰਗ ਅਤੇ 27.16 ਲੱਖ ਗਾਹਕਾਂ ਲਈ ਬੈਂਕ ਖਾਤਾ ਸੀਡਿੰਗ ਨੂੰ ਯਕੀਨੀ ਬਣਾਇਆ ਹੈ।
vii. ਈਪੀਐੱਫ ਮੈਂਬਰਾਂ ਤੋਂ ਅਗਾਊਂ ਅਰਜ਼ੀਆਂ ਲਈ ਆਟੋ ਕਲੇਮ ਸੈਟਲਮੈਂਟ:
ਈਪੀਐੱਫਓ ਨੇ ਘੱਟੋ-ਘੱਟ ਮਨੁੱਖੀ ਦਖਲਅੰਦਾਜ਼ੀ ਨਾਲ ਸਿਸਟਮ-ਆਧਾਰਿਤ ਪ੍ਰੋਸੈਸਿੰਗ ਰਾਹੀਂ ਪੇਸ਼ਗੀ ਲਈ ਦਾਅਵਿਆਂ ਦੇ ਆਟੋਮੈਟਿਕ ਨਿਪਟਾਰੇ ਲਈ ਇੱਕ ਵਿਧੀ ਵਿਕਸਿਤ ਅਤੇ ਤੈਨਾਤ ਕੀਤੀ ਹੈ। ਇਹ ਸਹੂਲਤ ਦਾਅਵਾ ਪੇਸ਼ ਕਰਨ ਦੇ 24 ਘੰਟਿਆਂ ਦੇ ਅੰਦਰ ਵਿਕਸਤ ਅਤੇ ਤਾਇਨਾਤ ਕੀਤੀ ਗਈ ਸੀ। ਇਸ ਨੇ ਘੱਟੋ-ਘੱਟ ਮਨੁੱਖੀ ਦਖਲਅੰਦਾਜ਼ੀ ਨਾਲ ਮੈਂਬਰਾਂ ਨੂੰ ਤੇਜ਼ ਅਤੇ ਸਹਿਜ ਸੇਵਾ ਪ੍ਰਦਾਨ ਕਰਨਾ ਯਕੀਨੀ ਬਣਾਇਆ।
viii. ਪੈਨਸ਼ਨ ਅਤੇ ਈਡੀਐੱਲਆਈ ਕੈਲਕੂਲੇਟਰਜ਼:
ਈਪੀਐੱਸ-95 ਅਤੇ ਐਂਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (ਈਡੀਐੱਲਆਈ) ਸਕੀਮ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ, ਪੈਨਸ਼ਨ ਅਤੇ ਈਡੀਐੱਲਆਈ ਕੈਲਕੂਲੇਟਰਾਂ ਨੂੰ ਪੈਨਸ਼ਨਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਅਤੇ ਡੈਥ ਲਿੰਕਡ ਬੀਮਾ ਲਾਭ ਦੇ ਲਾਭਾਂ ਦੀ ਗਣਨਾ ਕਰਨ ਲਈ ਔਨਲਾਈਨ ਸਹੂਲਤ ਪ੍ਰਦਾਨ ਕਰਨ ਲਈ ਲਾਂਚ ਕੀਤਾ ਗਿਆ ਹੈ, ਜਿਸ ਲਈ ਉਹ ਯੋਗ ਹਨ।
ix. ਜੀਵਨ ਪ੍ਰਮਾਣ ਪੱਤਰ ਲਈ ਚਿਹਰਾ ਪ੍ਰਮਾਣਿਕਤਾ ਟੈਕਨਾਲੌਜੀ
ਚਿਹਰਾ ਪ੍ਰਮਾਣਿਕਤਾ ਤਕਨੀਕ ਰਾਹੀਂ ਡੀਐੱਲਸੀ ਇੱਕ ਉੱਤਮ ਤਕਨੀਕ ਹੈ, ਜੋ ਪੈਨਸ਼ਨਰਾਂ ਦੀ ਬਾਹਰੀ ਬਾਇਓ-ਮੀਟ੍ਰਿਕ ਉਪਕਰਨਾਂ 'ਤੇ ਨਿਰਭਰਤਾ ਨੂੰ ਘਟਾਏਗੀ ਅਤੇ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਵੇਗੀ, ਇਸ ਤਰ੍ਹਾਂ ਸਾਰੇ ਪੈਨਸ਼ਨਰਾਂ ਲਈ ਰਹਿਣ ਦੀ ਸੌਖ ਨੂੰ ਯਕੀਨੀ ਬਣਾਇਆ ਜਾਵੇਗਾ। ਚਿਹਰਾ ਪ੍ਰਮਾਣਿਕਤਾ ਟੈਕਨਾਲੌਜੀ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਮਦਦਗਾਰ ਹੋ ਸਕਦੀ ਹੈ, ਜਿੱਥੇ ਪੈਨਸ਼ਨਰਾਂ ਨੂੰ ਬੁਢਾਪੇ ਜਾਂ ਸਿਹਤ ਸਮੱਸਿਆਵਾਂ ਕਾਰਨ ਆਪਣੇ ਬਾਇਓ-ਮੈਟ੍ਰਿਕਸ (ਫਿੰਗਰਪ੍ਰਿੰਟ ਅਤੇ ਆਈਰਿਸ) ਨੂੰ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਚਿਹਰੇ ਦੀ ਪ੍ਰਮਾਣਿਕਤਾ ਵਿਧੀ ਰਾਹੀਂ ਡੀਐੱਲਸੀ ਜਮ੍ਹਾਂ ਕਰਨ ਦੇ ਹੋਰ ਫਾਇਦਿਆਂ ਵਿੱਚ ਸ਼ਾਮਲ ਹਨ:
-
ਪੈਨਸ਼ਨਰ ਘਰ ਬੈਠੇ ਆਪਣਾ ਡੀਐੱਲਸੀ ਜਮ੍ਹਾ ਕਰਵਾ ਸਕਦੇ ਹਨ। ਬੈਂਕ, ਡਾਕਘਰ, ਸੀਐੱਸਸੀ ਜਾਂ ਈਪੀਐੱਫਓ ਦੇ ਕਿਸੇ ਖੇਤਰੀ/ਜ਼ਿਲ੍ਹਾ ਦਫ਼ਤਰ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ।
-
ਪੈਨਸ਼ਨਰ ਸਿਰਫ਼ ਆਪਣੀ ਹੀ ਨਹੀਂ ਸਗੋਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਵੀ ਡੀਐੱਲਸੀ ਜਮ੍ਹਾਂ ਕਰ ਸਕਦੇ ਹਨ।
-
ਵਿਦੇਸ਼ਾਂ ਵਿੱਚ ਰਹਿ ਰਹੇ ਪੈਨਸ਼ਨਰ ਵੀ ਬਿਨਾਂ ਦੇਸ਼ ਵਿੱਚ ਜਾ ਕੇ ਆਪਣਾ ਡੀਐੱਲਸੀ ਜਮ੍ਹਾ ਕਰਵਾ ਸਕਦੇ ਹਨ।
-
ਕਿਸੇ ਬਾਹਰੀ ਰਜਿਸਟਰਡ ਉਪਕਰਨ 'ਤੇ ਕੋਈ ਨਿਰਭਰਤਾ ਨਹੀਂ।
x. ਐੱਸਐੱਮਐੱਸ ਸੇਵਾਵਾਂ
ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ ਜਿਸ ਤਹਿਤ ਉਨ੍ਹਾਂ ਪੈਨਸ਼ਨਰਾਂ ਨੂੰ ਐੱਸਐੱਮਐੱਸ ਭੇਜੇ ਗਏ ਹਨ, ਜਿਨ੍ਹਾਂ ਦੀ ਪੈਨਸ਼ਨ ਲਾਈਫ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਕਾਰਨ ਰੁਕੀ ਹੋਈ ਹੈ।
xi. ਪ੍ਰਯਾਸ
ਪ੍ਰਯਾਸ ਪਹਿਲਕਦਮੀ ਦੀ ਸ਼ੁਰੂਆਤ ਦੇ ਤਹਿਤ, ਈਪੀਐੱਫਓ ਦੇ ਖੇਤਰੀ ਦਫਤਰ ਸੇਵਾਮੁਕਤੀ ਵਾਲੇ ਦਿਨ ਈਪੀਐੱਸ 1995 ਦੇ ਬਹੁਤ ਸਾਰੇ ਮੈਂਬਰਾਂ ਨੂੰ ਪੀਪੀਓ ਪ੍ਰਦਾਨ ਕਰ ਰਹੇ ਹਨ।
xii. ਵੀਸੀਸੀ ਸੌਫਟਵੇਅਰ ਦੀ ਸ਼ੁਰੂਆਤ
ਜ਼ੇੱਡਓ/ਆਰਓ ਦੁਆਰਾ ਵੀਸੀਸੀ ਲਈ ਬੇਨਤੀ ਨੂੰ ਔਨਲਾਈਨ ਸਬਮਿਟ ਕਰਨ ਲਈ ਸਮਰਪਿਤ ਸੌਫਟਵੇਅਰ ਵੀਸੀਆਈਟੀ ਮੋਡੀਊਲ ਲਾਂਚ ਕੀਤਾ ਗਿਆ ਸੀ। ਇਹ ਐੱਚਆਰਐੱਮ ਅਤੇ ਵਿਜੀਲੈਂਸ ਵਿੰਗ ਲਈ ਪਾਰਦਰਸ਼ਤਾ ਪੈਦਾ ਕਰਨ ਅਤੇ ਦੇਰੀ ਨੂੰ ਘਟਾਉਣ ਲਈ ਬਹੁਤ ਉਪਯੋਗੀ ਸਾਧਨ ਹੋਵੇਗਾ। ਇੱਕ ਨਵੇਂ ਸਾਫਟਵੇਅਰ (ਵੀਸੀਸੀ ਸਾਫਟਵੇਅਰ) ਨੂੰ ਸਫਲਤਾਪੂਰਵਕ ਲਾਗੂ ਕਰਨ ਲਈ, ਮੁਲਾਜ਼ਮਾਂ ਦੇ ਡੇਟਾ ਦੀ ਜਾਂਚ ਅਤੇ ਸਹੀ ਕਰਨ ਲਈ ਸਾਰੇ ਫੀਲਡ ਦਫਤਰਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ।
ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ):
i. ਈਐੱਸਆਈਸੀ 'ਚਿੰਤਨ ਸ਼ਿਵਿਰ', 17-18 ਅਗਸਤ 2022: ਕੇਂਦਰੀ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸੂਰਜ ਕੁੰਡ, ਹਰਿਆਣਾ ਵਿੱਚ ਈਐੱਸਆਈਸੀ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੇ ਪਹਿਲੇ ਦੋ ਦਿਨਾਂ ਈਐੱਸਆਈਸੀ 'ਚਿੰਤਨ ਸ਼ਿਵਿਰ' ਦਾ ਉਦਘਾਟਨ ਕੀਤਾ। ਚਿੰਤਨ ਸ਼ਿਵਿਰ ਦੀ ਸਮਾਪਤੀ ਸੇਵਾ ਸਪੁਰਦਗੀ ਵਿਧੀ ਵਿੱਚ ਵਿਸਥਾਰ ਅਤੇ ਸੁਧਾਰ ਲਈ ਮਹੱਤਵਪੂਰਨ ਨਤੀਜਿਆਂ ਅਤੇ ਦੂਰਗਾਮੀ ਸਿਫ਼ਾਰਸ਼ਾਂ ਨਾਲ ਹੋਈ। ਇਸ ਦੇ ਨਤੀਜੇ ਨੀਤੀ ਅਤੇ ਅਮਲ ਵਿਚਕਾਰ ਪਾੜੇ ਨੂੰ ਪੂਰਾ ਕਰਕੇ ਪ੍ਰਧਾਨ ਮੰਤਰੀ ਦੇ ‘ਸਵਾਸਥ ਸੇ ਸਮ੍ਰਿਧੀ’ ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਇਹ ਇੱਕ ਗੇਮ ਚੇਂਜਰ ਸਾਬਤ ਹੋਵੇਗਾ ਅਤੇ ਸਾਰੇ ਸ਼੍ਰਮ ਯੋਗੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਏਗਾ।
ii. ਮੈਡੀਕਲ ਸਹੂਲਤਾਂ ਦਾ ਵਿਸਥਾਰ:- ਰਾਸ਼ਟਰੀ ਸੇਵਾਵਾਂ ਦਾ ਵਿਸਥਾਰ ਕਰਨ ਲਈ, ਈਐੱਸਆਈ ਕਾਰਪੋਰੇਸ਼ਨ ਨੇ 76 ਨਵੇਂ ਹਸਪਤਾਲ ਅਤੇ 180 ਡਿਸਪੈਂਸਰੀਆਂ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
iii. ਜਣੇਪਾ ਲਾਭ: ਈਐੱਸਆਈਸੀ ਨੇ 10.11.2022 ਨੂੰ ਆਪਣੀ ਬੀਮਾਯੁਕਤ ਔਰਤਾਂ ਲਈ ਜਣੇਪਾ ਲਾਭ ਲਈ ਔਨਲਾਈਨ ਦਾਅਵਾ ਪੇਸ਼ ਕਰਨ ਲਈ ਔਨਲਾਈਨ ਪੋਰਟਲ ਲਾਂਚ ਕੀਤਾ। ਇਸ ਸਹੂਲਤ ਨਾਲ ਈਐੱਸਆਈ ਸਕੀਮ ਅਧੀਨ ਕਵਰ ਕੀਤੀਆਂ ਗਈਆਂ 58.69 ਲੱਖ ਬੀਮਾਯੁਕਤ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜੋ ਹੁਣ ਕਾਗਜ਼ੀ ਕਾਰਵਾਈ ਜਮ੍ਹਾਂ ਕਰਾਉਣ ਲਈ ਆਪਣੇ ਈਐੱਸਆਈਸੀ ਸ਼ਾਖਾ ਦਫ਼ਤਰ ਵਿੱਚ ਜਾ ਕੇ ਆਪਣੇ ਸੁਵਿਧਾਜਨਕ ਸਮੇਂ ਅਤੇ ਸਥਾਨ 'ਤੇ ਜਣੇਪਾ ਲਾਭ ਲਈ ਔਨਲਾਈਨ ਦਾਅਵਾ ਕਰ ਸਕਦੀਆਂ ਹਨ।
iv. ਮਹਿਲਾ ਕਾਮੇ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ 08.03.2022 ਨੂੰ ਇੱਟਾਂ ਦੇ ਭੱਠਿਆਂ ਅਤੇ ਬੀੜੀ ਇਕਾਈਆਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਅਨੀਮੀਆ ਲਈ ਸਕ੍ਰੀਨਿੰਗ ਲਈ ਇੱਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ। ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਰਾਜਾਂ ਦੀਆਂ 60 ਮਹਿਲਾ ਵਰਕਰਾਂ ਨੂੰ ਟਾਰਗੇਟ ਸਮੂਹ ਦਾ ਹਿੱਸਾ ਬਣਾਇਆ ਗਿਆ ਸੀ। ਮਾਰਚ 2022 ਤੋਂ ਸਤੰਬਰ 2022 ਤੱਕ ਹਰ ਮਹੀਨੇ ਈਐੱਸਆਈਸੀ ਹਸਪਤਾਲਾਂ ਜੈਪੁਰ, ਫਰੀਦਾਬਾਦ ਅਤੇ ਵਾਰਾਣਸੀ ਦੁਆਰਾ ਇਨ੍ਹਾਂ ਮਹਿਲਾ ਵਰਕਰਾਂ ਨੂੰ ਸਹੂਲਤ ਦਿੱਤੀ ਜਾਂਦੀ ਸੀ। ਪਾਇਲਟ ਪ੍ਰੋਜੈਕਟ ਦੇ ਨਤੀਜੇ ਵਜੋਂ, ਇਨ੍ਹਾਂ ਬੀੜੀ ਇਕਾਈਆਂ ਅਤੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀਆਂ ਮਹਿਲਾ ਵਰਕਰਾਂ ਦੇ ਮਾਨੀਟਰਡ ਕਲੀਨਿਕਲ ਮਾਪਦੰਡਾਂ ਵਿੱਚ ਇੱਕ ਸ਼ਲਾਘਾਯੋਗ ਸੁਧਾਰ ਹੋਇਆ ਹੈ। ਹਾਈਪਰਟੈਨਸ਼ਨ 23% ਤੋਂ ਘੱਟ ਕੇ 5%, ਬਲੱਡ ਸ਼ੂਗਰ 14.5% ਤੋਂ 8.9% ਅਤੇ ਅਨੀਮੀਆ ਵਿੱਚ 26% ਤੋਂ 25% ਤੱਕ ਕਮੀ ਆਈ ਹੈ।
v. ਆਈਐੱਸਐੱਸਏ ਤੋਂ ਈਐੱਸਆਈਸੀ ਨੂੰ ਮਾਨਤਾ ਸਰਟੀਫਿਕੇਟ: ਈਐੱਸਆਈਸੀ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਦੱਖਣੀ ਏਸ਼ੀਆ ਲਈ ਆਈਐੱਸਐੱਸਏ ਸੰਪਰਕ ਦਫ਼ਤਰ ਦੀ ਮੇਜ਼ਬਾਨੀ ਕਰਨ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਇਸਦੀ ਸਹਾਇਤਾ ਲਈ ਵੱਕਾਰੀ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ (ਆਈਐੱਸਐੱਸਏ) ਤੋਂ ਮਾਨਤਾ ਦਾ ਪ੍ਰਮਾਣ ਪੱਤਰ ਦਿੱਤਾ ਗਿਆ ਹੈ। 25 ਅਕਤੂਬਰ 2022 ਨੂੰ ਮਾਰਕੇਸ਼, ਮੋਰੋਕੋ ਵਿੱਚ ਆਯੋਜਿਤ ਵਿਸ਼ਵ ਸਮਾਜਿਕ ਸੁਰੱਖਿਆ ਫੋਰਮ ਦੌਰਾਨ ਆਯੋਜਿਤ ਆਈਐੱਸਐੱਸਏ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਵਿੱਚ ਡਾਇਰੈਕਟਰ ਜਨਰਲ, ਈਐੱਸਆਈਸੀ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।
7. ਰੋਜ਼ਗਾਰ ਡਾਇਰੈਕਟੋਰੇਟ ਜਨਰਲ (ਡੀਜੀਈ)
-
ਨੈਸ਼ਨਲ ਕੈਰੀਅਰ ਸਰਵਿਸ (ਐੱਨਸੀਐੱਸ): ਕਿਰਤ ਅਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ, ਰਾਸ਼ਟਰੀ ਰੁਜ਼ਗਾਰ ਸੇਵਾ (ਐੱਨਸੀਐੱਸ) ਪ੍ਰੋਜੈਕਟ ਨੂੰ ਲਾਗੂ ਕਰ ਰਿਹਾ ਹੈ ਤਾਂ ਜੋ ਰੋਜ਼ਗਾਰ ਸੰਬੰਧੀ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਨੌਕਰੀ ਦੀ ਭਾਲ ਅਤੇ ਮੈਚਿੰਗ, ਕੈਰੀਅਰ ਕਾਉਂਸਲਿੰਗ, ਕਿੱਤਾਮੁਖੀ ਮਾਰਗਦਰਸ਼ਨ, ਜਾਣਕਾਰੀ ਪ੍ਰਦਾਨ ਕਰਨ ਲਈ ਰਾਸ਼ਟਰੀ ਰੋਜ਼ਗਾਰ ਸੇਵਾ ਦੇ ਰੂਪਾਂਤਰਣ ਲਈ ਇੱਕ ਡਿਜੀਟਲ ਪਲੇਟਫਾਰਮ [www.ncs.gov.in] ਰਾਹੀਂ ਹੁਨਰ ਵਿਕਾਸ ਕੋਰਸ, ਇੰਟਰਨਸ਼ਿਪ ਆਦਿ ਦਿੱਤੀ ਜਾ ਸਕੇ। ਇਹ ਪੋਰਟਲ ਪ੍ਰਧਾਨ ਮੰਤਰੀ ਦੁਆਰਾ ਜੁਲਾਈ 2015 ਵਿੱਚ ਲਾਂਚ ਕੀਤਾ ਗਿਆ ਸੀ। ਇਹ ਨਿੱਜੀ ਅਤੇ ਸਰਕਾਰੀ ਖੇਤਰ ਦੀਆਂ ਨੌਕਰੀਆਂ, ਔਨਲਾਈਨ ਅਤੇ ਔਫਲਾਈਨ ਨੌਕਰੀ ਮੇਲਿਆਂ ਬਾਰੇ ਜਾਣਕਾਰੀ, ਹੁਨਰ/ਸਿਖਲਾਈ ਪ੍ਰੋਗਰਾਮਾਂ ਆਦਿ ਸਣੇ ਕਰੀਅਰ ਸੰਬੰਧੀ ਸੇਵਾਵਾਂ ਲਈ ਵੰਨ-ਸਟਾਪ ਹੱਲ ਵਜੋਂ ਕੰਮ ਕਰਦਾ ਹੈ। ਐੱਨਸੀਐੱਸ ਪਲੇਟਫਾਰਮ 'ਤੇ ਸੇਵਾਵਾਂ ਮੁਫ਼ਤ ਹਨ।
-
12 ਦਸੰਬਰ 2022 ਤੱਕ, ਐੱਨਸੀਐੱਸ ਪਲੇਟਫਾਰਮ 'ਤੇ 2.76 ਕਰੋੜ ਰਜਿਸਟਰਡ ਨੌਕਰੀ ਲੱਭਣ ਵਾਲੇ, 5.91 ਲੱਖ ਸਰਗਰਮ ਰੋਜ਼ਗਾਰਦਾਤਾ ਅਤੇ 2.97 ਲੱਖ ਸਰਗਰਮ ਅਸਾਮੀਆਂ ਹਨ। 2015 ਵਿੱਚ ਇਸ ਦੇ ਲਾਂਚ ਹੋਣ ਤੋਂ ਬਾਅਦ ਪੋਰਟਲ 'ਤੇ ਜੁਟਾਈਆਂ ਗਈਆਂ ਖਾਲੀ ਅਸਾਮੀਆਂ ਦੀ ਕੁੱਲ ਸੰਖਿਆ 1.21 ਕਰੋੜ ਤੋਂ ਵੱਧ ਹੈ।
ਐੱਨਸੀਐੱਸ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ ਦੀ ਰੂਪ ਰੇਖਾ ਹੇਠਾਂ ਦਿੱਤੀ ਗਈ ਹੈ:
-
12-ਦਸੰਬਰ-2022 ਨੂੰ ਲਗਭਗ 1.6 ਲੱਖ ਨੌਕਰੀ ਲੱਭਣ ਵਾਲਿਆਂ ਨੇ ਐੱਨਸੀਐੱਸ ਪੋਰਟਲ ਰਾਹੀਂ ਵਿਦੇਸ਼ਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਆਪਣੀ ਦਿਲਚਸਪੀ ਪ੍ਰਗਟਾਈ ਹੈ।
-
ਐੱਨਸੀਐੱਸ ਪੋਰਟਲ 'ਤੇ ਰਜਿਸਟਰਡ ਐੱਮਈਏ-ਪ੍ਰਵਾਨਿਤ ਆਰਏਜ਼ ਨੇ 1400 ਤੋਂ ਵੱਧ ਅਸਾਮੀਆਂ ਪੋਸਟ ਕੀਤੀਆਂ ਹਨ, ਜਦਕਿ ਲਗਭਗ 1500 ਉਮੀਦਵਾਰਾਂ ਨੇ ਇਨ੍ਹਾਂ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਹਨ।
-
ਐੱਨਸੀਐੱਸ ਪੋਰਟਲ ਨੂੰ ਈ-ਸ਼੍ਰਮ ਪੋਰਟਲ ਨਾਲ ਜੋੜਿਆ ਗਿਆ ਹੈ। ਈ-ਸ਼੍ਰਮ ਅਤੇ ਐੱਨਸੀਐੱਸ ਵਿਚਕਾਰ ਏਕੀਕਰਨ 7 ਮਾਰਚ 2022 ਨੂੰ ਲਾਈਵ ਹੋਇਆ। ਹੁਣ ਤੱਕ, 10 ਲੱਖ ਤੋਂ ਵੱਧ ਈ-ਸ਼੍ਰਮ ਰਜਿਸਟਰਾਰ ਐੱਨਸੀਐੱਸ ਪੋਰਟਲ 'ਤੇ ਰਜਿਸਟਰ ਕਰ ਚੁੱਕੇ ਹਨ।
-
ਐੱਨਸੀਐੱਸ ਪੋਰਟਲ ਨੂੰ ਉਦਯਮ ਪੋਰਟਲ ਨਾਲ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨੇ ਐੱਨਸੀਐੱਸ ਪੋਰਟਲ 'ਤੇ ਇੱਕ ਰੋਜ਼ਗਾਰਦਾਤਾ ਵਜੋਂ ਉਦਯਮ ਰਜਿਸਟਰਡ ਐੱਮਐੱਸਐੱਮਈ ਦੀ ਸਹਿਮਤੀ ਅਧਾਰਤ ਰਜਿਸਟ੍ਰੇਸ਼ਨ ਨੂੰ ਸਮਰੱਥ ਬਣਾਇਆ ਹੈ। ਇਹ ਰੋਜ਼ਗਾਰਦਾਤਾ ਐੱਨਸੀਐੱਸ 'ਤੇ ਆਪਣੀਆਂ ਅਸਾਮੀਆਂ ਦੀਆਂ ਲੋੜਾਂ ਪੋਸਟ ਕਰ ਸਕਦੇ ਹਨ। ਐੱਨਸੀਐੱਸ ਪੋਰਟਲ 'ਤੇ ਹੁਣ ਤੱਕ 3.84 ਲੱਖ ਤੋਂ ਵੱਧ ਐੱਮਐੱਸਐੱਮਈ ਰੋਜ਼ਗਾਰਦਾਤਾਵਾਂ ਨੂੰ ਰਜਿਸਟਰ ਕੀਤਾ ਗਿਆ ਹੈ।
-
ਐੱਨਸੀਐੱਸ ਪੋਰਟਲ ਨੂੰ ਸਕਿਲ ਇੰਡੀਆ ਪੋਰਟਲ (ਐੱਸਆਈਪੀ) ਨਾਲ ਜੋੜਿਆ ਗਿਆ ਹੈ। 12 ਦਸੰਬਰ 2022 ਨੂੰ ਐੱਨਸੀਐੱਸ ਪੋਰਟਲ 'ਤੇ ਹੁਣ 43.51 ਲੱਖ ਐੱਸਆਈਪੀ ਉਮੀਦਵਾਰ ਰਜਿਸਟਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ, 11.63 ਲੱਖ ਉਮੀਦਵਾਰਾਂ ਨੇ ਘੱਟੋ-ਘੱਟ ਇੱਕ ਨੌਕਰੀ ਲਈ ਅਰਜ਼ੀ ਦਿੱਤੀ ਅਤੇ 5.87 ਲੱਖ ਉਮੀਦਵਾਰਾਂ ਨੂੰ ਵੱਖ-ਵੱਖ ਅਸਾਮੀਆਂ ਲਈ ਸ਼ਾਰਟਲਿਸਟ ਕੀਤਾ ਗਿਆ।
-
“ਮਾਈਕ੍ਰੋਸਾਫ਼ਟ ਡਿਜੀ ਸਕਸ਼ਮ" (MicrosoftDigisakham) ਪ੍ਰੋਗਰਾਮ ਲਈ ਰਜਿਸਟਰਡ 57,633 ਉਮੀਦਵਾਰਾਂ ਵਿੱਚੋਂ 29,964 ਉਮੀਦਵਾਰਾਂ ਨੇ ਸਿਖਲਾਈ ਪੂਰੀ ਕਰ ਲਈ ਹੈ।
-
ਐੱਨਸੀਐੱਸ ਪੋਰਟਲ ਰਾਹੀਂ ਚੱਲ ਰਹੇ "ਟੀਸੀਐੱਸ ਆਈਓਐੱਨ" ਪ੍ਰੋਗਰਾਮ ਦੀ ਕੈਰੀਅਰ ਹੁਨਰ ਸਿਖਲਾਈ ਦੇ ਤਹਿਤ 2,71,065 ਰਜਿਸਟਰਡ ਉਮੀਦਵਾਰਾਂ ਨੇ ਵੱਖ-ਵੱਖ ਮਾਡਿਊਲਾਂ ਵਿੱਚ ਸਿਖਲਾਈ ਲਈ ਹੈ ਅਤੇ ਸਾਲ 2022 ਦੌਰਾਨ 27,461 ਸਰਟੀਫਿਕੇਟ ਜਾਰੀ ਕੀਤੇ ਗਏ ਹਨ।
-
ਐੱਨਸੀਐੱਸ ਨੇ ਨੌਕਰੀ ਲੱਭਣ ਵਾਲਿਆਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਸਹੂਲਤ ਲਈ ਯੂਨੀਸੈਫ਼- ਯੂਵਾਹ (UNICEF-YuWaah) ਨਾਲ ਰਣਨੀਤਕ ਸਮਝੌਤਾ ਸਾਂਝੇਦਾਰੀ ਵੀ ਕੀਤੀ।
-
ਐੱਨਸੀਐੱਸ ਪੋਰਟਲ ਨੂੰ ਐੱਮਐੱਚਆਰਡੀ, ਏਆਈਸੀਟੀਈ ਆਦਿ ਵਰਗੇ ਹੋਰ ਮੰਤਰਾਲਿਆਂ/ਵਿਭਾਗਾਂ ਨਾਲ ਵੀ ਏਕੀਕ੍ਰਿਤ ਕੀਤਾ ਗਿਆ ਹੈ। ਈਪੀਐੱਫਓ, ਈਐੱਸਆਈਸੀ ਨਾਲ ਔਨਲਾਈਨ ਏਕੀਕਰਣ ਵੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਐੱਨਸੀਐੱਸ ਪੋਰਟਲ 'ਤੇ ਕਰਮਚਾਰੀਆਂ ਦੇ ਇੱਕ ਦੇਸ਼ ਵਿਆਪੀ ਡੇਟਾਬੇਸ ਦੁਆਰਾ ਸਹੀ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦੇ ਯੋਗ ਬਣਾਉਣ ਲਈ ਇੱਛੁਕ ਰੋਜ਼ਗਾਰਦਾਤਾਵਾਂ ਨੂੰ ਜੋੜਿਆ ਜਾ ਸਕੇ।
-
04-ਮਾਰਚ-2022 ਨੂੰ ਐੱਨਸੀਐੱਸ ਪੋਰਟਲ ਵਿੱਚ ਇੱਕ ਸਰਕਾਰੀ ਨੌਕਰੀ ਮੋਡੀਊਲ ਜੋੜਿਆ ਗਿਆ ਹੈ, ਜਿਸ ਵਿੱਚ ਡੀਜੀਈ ਹੋਰ ਸਰਕਾਰੀ ਮੰਤਰਾਲਿਆਂ/ਵਿਭਾਗਾਂ/ਪੀਐੱਸਯੂ ਸੰਸਥਾਵਾਂ ਵੱਲੋਂ ਨੌਕਰੀਆਂ ਪੋਸਟ ਕਰ ਸਕਦਾ ਹੈ। ਇਸ ਮੋਡੀਊਲ ਦੀ ਵਰਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਜਾਂ ਮੰਤਰਾਲਿਆਂ ਵਿੱਚ ਸਥਾਈ ਜਾਂ ਠੇਕੇ ਦੀਆਂ ਅਸਾਮੀਆਂ ਦੀ ਸੂਚਨਾ ਲਈ ਕੀਤੀ ਜਾ ਸਕਦੀ ਹੈ। ਨਾਲ ਹੀ, ਇਸ ਮੋਡਿਊਲ ਦੀ ਵਰਤੋਂ ਵੱਖ-ਵੱਖ ਮੰਤਰਾਲਿਆਂ ਦੀ ਤਰਫੋਂ ਠੇਕੇ ਦੀਆਂ ਅਹੁਦਿਆਂ ਜਿਵੇਂ ਕਿ ਯੁਵਾ ਪੇਸ਼ੇਵਰ, ਸਲਾਹਕਾਰ ਆਦਿ ਲਈ ਅਰਜ਼ੀਆਂ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ।
-
ਸਾਲ 2022 ਵਿੱਚ, ਐੱਨਸੀਐੱਸ ਸਕੀਮ ਦੇ ਤਹਿਤ ਵੱਖੋ-ਵੱਖ ਰਾਜਾਂ ਵਿੱਚ ਮਾਡਲ ਕੈਰੀਅਰ ਸੈਂਟਰਾਂ ਦੁਆਰਾ 2297 ਨੌਕਰੀ ਮੇਲੇ ਆਯੋਜਿਤ ਕੀਤੇ ਗਏ ਹਨ।
-
ਮੌਜੂਦਾ ਸਮੇਂ ਵਿੱਚ, ਐੱਨਸੀਐੱਸ ਪੋਰਟਲ 'ਤੇ ਇਨ੍ਹਾਂ ਰਾਜਾਂ ਤੋਂ ਨੌਕਰੀ ਲੱਭਣ ਵਾਲਿਆਂ ਨੂੰ ਰਜਿਸਟਰ ਕਰਨ ਲਈ 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਏਪੀਆਈ ਦੁਆਰਾ 20 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ 7 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼) ਨਾਲ ਏਕੀਕਰਣ ਵੀ ਪੂਰਾ ਕੀਤਾ ਗਿਆ ਹੈ।
ii. ਅਪਾਹਜਾਂ ਲਈ ਰਾਸ਼ਟਰੀ ਕੈਰੀਅਰ ਸੇਵਾ ਕੇਂਦਰ (ਐੱਨਸੀਐੱਸਸੀ-ਡੀਏਜ਼)
ਕਿਰਤ ਅਤੇ ਰੋਜ਼ਗਾਰ ਮੰਤਰਾਲਾ ਦੇਸ਼ ਭਰ ਵਿੱਚ 24 ਐੱਨਸੀਐੱਸਸੀ-ਡੀਏਜ਼ ਦੇ ਇੱਕ ਨੈੱਟਵਰਕ ਰਾਹੀਂ ਅਪਾਹਜ ਵਿਅਕਤੀਆਂ (ਪੀਡਬਲਯੂਡੀਜ਼) ਨੂੰ ਕਿੱਤਾਮੁਖੀ ਪੁਨਰਵਾਸ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਇਨ੍ਹਾਂ ਕੇਂਦਰਾਂ ਦਾ ਉਦੇਸ਼ ਪੀਡਬਲਯੂਡੀ ਦੀ ਬਚੀ ਹੋਈ ਸਮਰੱਥਾ ਦਾ ਮੁਲਾਂਕਣ ਕਰਨਾ, ਉਨ੍ਹਾਂ ਨੂੰ ਰੋਜ਼ਗਾਰ, ਸਵੈ-ਰੋਜ਼ਗਾਰ, ਸਲਾਹ ਅਤੇ ਮਾਰਗਦਰਸ਼ਨ, ਗੈਰ ਰਸਮੀ ਕਿੱਤਾਮੁਖੀ ਸਿਖਲਾਈ ਦੁਆਰਾ ਆਰਥਿਕ ਪੁਨਰਵਾਸ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨਾ ਹੈ। ਇਹ ਕੇਂਦਰ ਰੋਜ਼ਗਾਰ ਮੇਲੇ, ਕੈਂਪ ਆਦਿ ਵਰਗੀਆਂ ਆਊਟਰੀਚ ਗਤੀਵਿਧੀਆਂ ਵੀ ਆਯੋਜਿਤ ਕਰਦੇ ਹਨ।
ਸਾਲ 2022 (ਜਨਵਰੀ-ਨਵੰਬਰ, 2022) ਦੌਰਾਨ ਐੱਨਸੀਐੱਸਸੀ-ਡੀਏਜ਼ ਦੀ ਪ੍ਰਾਪਤੀ: -
-
ਐੱਨਸੀਐੱਸਸੀ-ਡੀਏਜ਼ ਵਿੱਚ 33,209 ਅਪਾਹਜ ਵਿਅਕਤੀਆਂ ਨੂੰ ਰਜਿਸਟਰ ਕੀਤਾ ਗਿਆ ਹੈ।
-
33209 ਅਪਾਹਜ ਵਿਅਕਤੀਆਂ ਦਾ ਮੁਲਾਂਕਣ/ਮੁਲਾਂਕਣ ਕੀਤਾ ਗਿਆ ਹੈ।
-
ਵੱਖ-ਵੱਖ ਐੱਨਸੀਐੱਸਸੀ-ਡੀਏਜ਼ ਦੁਆਰਾ 12,499 ਅਪਾਹਜ ਵਿਅਕਤੀਆਂ ਦਾ ਪੁਨਰਵਾਸ ਕੀਤਾ ਗਿਆ ਹੈ।
-
ਐੱਨਸੀਐੱਸਸੀ-ਡੀਏਜ਼ ਦੁਆਰਾ 238 ਨੌਕਰੀ ਮੇਲੇ ਲਗਾਏ ਗਏ ਹਨ।
-
ਐੱਨਸੀਐੱਸਸੀ-ਡੀਏਜ਼ ਦੁਆਰਾ 6715 ਪਲੇਸਮੈਂਟ ਬਣਾਏ ਗਏ (ਸ਼ਾਰਟਲਿਸਟ ਕੀਤੇ)।
iii. ਐੱਸਸੀ/ਐੱਸਟੀਜ਼ ਲਈ ਰਾਸ਼ਟਰੀ ਕੈਰੀਅਰ ਸੇਵਾ ਕੇਂਦਰ (ਐੱਸਸੀ/ਐੱਸਟੀਜ਼ ਲਈ ਐੱਨਸੀਐੱਸਸੀ)
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਅਨੁਸੂਚਿਤ ਜਾਤੀ/ਜਨਜਾਤੀ ਦੇ ਨੌਕਰੀ ਭਾਲਣ ਵਾਲਿਆਂ ਨੂੰ ਉਚਿਤ ਰੋਜ਼ਗਾਰ ਨਾਲ ਜੋੜਨ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਐੱਸਸੀ/ਐੱਸਟੀਜ਼ ਲਈ 25 ਐੱਨਸੀਐੱਸਸੀ ਸਥਾਪਿਤ ਕੀਤੇ ਹਨ।
ਇਹ ਕੇਂਦਰ ਅਨੁਸੂਚਿਤ ਜਾਤੀ/ਜਨਜਾਤੀ ਨੌਕਰੀ ਭਾਲਣ ਵਾਲਿਆਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਦੇ ਉਦੇਸ਼ ਨਾਲ ਮਾਰਗਦਰਸ਼ਨ, ਕਾਉਂਸਲਿੰਗ, ਭਰੋਸੇ ਨਿਰਮਾਣ ਪ੍ਰੋਗਰਾਮ, ਪ੍ਰੀ-ਰਿਕਰੂਟਮੈਂਟ ਟਰੇਨਿੰਗ, ਕੰਪਿਊਟਰ ਅਤੇ ਸਕੱਤਰੇਤ ਅਭਿਆਸਾਂ ਦੀ ਸਿਖਲਾਈ ਆਦਿ ਪ੍ਰਦਾਨ ਕਰਦੇ ਹਨ।
ਸਾਲ 2022 (ਜਨਵਰੀ-ਨਵੰਬਰ, 2022) ਦੌਰਾਨ ਐੱਸਸੀ/ਐੱਸਟੀਜ਼ ਲਈ ਐੱਨਸੀਐੱਸਸੀ ਦੀ ਪ੍ਰਾਪਤੀ:-
-
2,14,762 ਉਮੀਦਵਾਰਾਂ ਨੂੰ ਕੈਰੀਅਰ ਕਾਉਂਸਲਿੰਗ ਅਤੇ ਗਾਈਡੈਂਸ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
-
10901 ਉਮੀਦਵਾਰਾਂ ਨੂੰ ਟਾਈਪਿੰਗ ਅਤੇ ਸ਼ਾਰਟਹੈਂਡ ਦੀ ਸਿਖਲਾਈ ਦਿੱਤੀ ਗਈ।
-
ਵਿਸ਼ੇਸ਼ ਕੋਚਿੰਗ ਸਕੀਮ ਤਹਿਤ 2400 ਉਮੀਦਵਾਰਾਂ ਨੂੰ ਕੋਚਿੰਗ ਦਿੱਤੀ ਗਈ।
-
4829 ਉਮੀਦਵਾਰਾਂ ਨੂੰ 'ਓ' ਪੱਧਰ ਦੀ ਕੰਪਿਊਟਰ ਸਿਖਲਾਈ (ਐੱਨਆਈਈਐੱਲਆਈਟੀ) ਪ੍ਰਦਾਨ ਕੀਤੀ ਗਈ।
-
2050 ਉਮੀਦਵਾਰਾਂ ਨੂੰ 'ਓ' ਲੈਵਲ ਹਾਰਡਵੇਅਰ ਮੇਨਟੇਨੈਂਸ (ਸੀਐੱਚਐੱਮ) ਸਿਖਲਾਈ (ਐੱਨਆਈਈਐੱਲਆਈਟੀ) ਪ੍ਰਦਾਨ ਕੀਤੀ ਗਈ।
-
ਵੱਖ-ਵੱਖ ਐੱਨਸੀਐੱਸਸੀ-ਐੱਸਸੀ/ਐੱਸਟੀ ਦੁਆਰਾ 267 ਨੌਕਰੀ ਮੇਲੇ ਆਯੋਜਿਤ ਕੀਤੇ ਗਏ ਹਨ।
-
ਵੱਖ-ਵੱਖ ਐੱਨਸੀਐੱਸਸੀ-ਐੱਸਸੀ/ਐੱਸਟੀ ਦੁਆਰਾ 6243 ਪਲੇਸਮੈਂਟ ਬਣਾਏ ਗਏ (ਸ਼ਾਰਟਲਿਸਟ ਕੀਤੇ)।
iv. ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ)
23 ਨਵੰਬਰ 2022 ਤੱਕ 1.51 ਲੱਖ ਅਦਾਰਿਆਂ ਰਾਹੀਂ 60.13 ਲੱਖ ਲਾਭਪਾਤਰੀਆਂ ਨੂੰ ਕੁੱਲ 7833.27 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਹਨ। ਹਾਲਾਂਕਿ, ਸਕੀਮ ਦੇ ਤਹਿਤ 23.11.2022 ਤੱਕ ਕੁੱਲ ਰਜਿਸਟ੍ਰੇਸ਼ਨ 75.11 ਹੈ (ਅਤੇ ਇਹ ਅੰਕੜਾ ਸਕੀਮ ਦੀ ਸਮਾਪਤੀ ਮਿਤੀ ਤੋਂ ਬਰਕਰਾਰ ਹੈ)।
8. ਡੀਜੀਐੱਮਐੱਸ
-
ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਜਾਗਰੂਕਤਾ ਪ੍ਰੋਗਰਾਮ: ਡੀਜੀਐੱਮਐੱਸ ਦੇ ਵੱਖ-ਵੱਖ ਖੇਤਰਾਂ ਅਤੇ ਜ਼ੋਨਾਂ ਦੇ ਅਧਿਕਾਰ ਖੇਤਰ ਅਧੀਨ ਜਨਵਰੀ ਤੋਂ ਨਵੰਬਰ 2022 ਤੱਕ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ 312 ਸੁਰੱਖਿਆ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਸੁਰੱਖਿਅਤ ਕੰਮ ਸੰਸਕ੍ਰਿਤੀ ਪੈਦਾ ਕੀਤੀ ਜਾ ਸਕੇ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਹਿਤਧਾਰਕਾਂ ਵਿੱਚ ਸੁਰੱਖਿਆ ਜਾਗਰੂਕਤਾ ਨੂੰ ਬਿਹਤਰ ਬਣਾਇਆ ਜਾ ਸਕੇ।
-
ਡੀਜੀਐੱਮਐੱਸ ਦੇ ਵੱਖ-ਵੱਖ ਖੇਤਰੀ ਅਤੇ ਜ਼ੋਨਲ ਦਫ਼ਤਰਾਂ ਵੱਲੋਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਖਾਣਾਂ ਵਿੱਚ ਕੰਮ ਕਰਦੇ ਸਮੇਂ ਫਸਟ-ਏਡ, ਹਵਾ ਵਾਲੀ ਧੂੜ ਤੋਂ ਬਚਾਅ ਅਤੇ ਧੂੜ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਗਰੂਕਤਾ ਲਈ 37 ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ।
9. ਦੱਤੋਪੰਤ ਥੇਂਗੜੀ ਨੈਸ਼ਨਲ ਬੋਰਡ ਫਾਰ ਵਰਕਰਜ਼ ਐਜੂਕੇਸ਼ਨ ਐਂਡ ਡਿਵੈਲਪਮੈਂਟ (ਡੀਟੀਐੱਨਬੀਡਬਲਯੂਈਡੀ)
ਇੰਡੀਅਨ ਇੰਸਟੀਚਿਊਟ ਆਫ ਵਰਕਰਜ਼ ਐਜੂਕੇਸ਼ਨ, ਡੀਟੀਐੱਨਬੀਡਬਲਯੂਈਡੀ ਦੀ ਇੱਕ ਸਿਖਰ ਸਿਖਲਾਈ ਸੰਸਥਾ, ਕੇਂਦਰੀ ਟਰੇਡ ਯੂਨੀਅਨ ਸੰਗਠਨਾਂ/ਸੰਘਾਂ, ਸਵੈ-ਸੇਵੀ ਸੰਸਥਾਵਾਂ ਆਦਿ ਦੇ ਟਰੇਡ ਯੂਨੀਅਨ ਕਾਰਕੁਨਾਂ ਲਈ ਰਾਸ਼ਟਰੀ ਪੱਧਰ ਦੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨ ਤੋਂ ਇਲਾਵਾ, ਡੀਟੀਐੱਨਬੀਡਬਲਯੂਈਡੀ ਦੇ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਲਈ ਘਰੇਲੂ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ, ਜਦਕਿ ਖੇਤਰੀ ਡਾਇਰੈਕਟੋਰੇਟ ਖੇਤਰੀ, ਯੂਨਿਟ/ਪਿੰਡ ਪੱਧਰ 'ਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਦੇ ਹਨ। ਡੀਟੀਐੱਨਬੀਡਬਲਯੂਈਡੀ ਵੱਖ-ਵੱਖ ਮਿਆਦ ਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਡੀਟੀਐੱਨਬੀਡਬਲਯੂਈਡੀ ਦੇ ਸਿਖਲਾਈ ਪ੍ਰੋਗਰਾਮ ਸੰਗਠਿਤ, ਅਸੰਗਠਿਤ ਅਤੇ ਪੇਂਡੂ ਖੇਤਰਾਂ ਦੇ ਵਰਕਰਾਂ ਨੂੰ ਕਵਰ ਕਰਦੇ ਹਨ।
ਨਵੀਆਂ ਪਹਿਲਕਦਮੀਆਂ -
-
ਡੀਟੀਐੱਨਬੀਡਬਲਯੂਈਡੀ ਦੇ ਸਿਖਲਾਈ ਮਾਡਿਊਲ/ਸਿਖਲਾਈ ਸਮੱਗਰੀ ਨੂੰ ਪੁਨਰਗਠਿਤ ਕਰਨ ਅਤੇ ਭਵਿੱਖ ਦੇ ਰੋਡਮੈਪ ਦੀ ਸਿਫ਼ਾਰਸ਼ ਕਰਨ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਗਠਿਤ ਰੋਡਮੈਪ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਨਵੇਂ ਮਾਡਿਊਲਰ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ। ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਗਈਆਂ।
-
ਇਗਨੂ ਨਾਲ ਸਮਝੌਤਾ - ਵੱਖੋ-ਵੱਖ ਵਿਸ਼ਿਆਂ 'ਤੇ ਸਿਖਲਾਈ ਪ੍ਰੋਗਰਾਮਾਂ ਅਤੇ ਵੀਡੀਓਜ਼ ਲਈ ਸਮੱਗਰੀ ਵਿਕਸਿਤ ਕਰਨ ਲਈ।
-
ਐੱਮਐੱਨਐੱਨਆਈਟੀ, ਅਲਾਹਾਬਾਦ ਦੇ ਨਾਲ ਸਮਝੌਤਾ - ਟ੍ਰੇਨਰਾਂ ਦੀ ਸਿਖਲਾਈ ਅਤੇ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਲਈ।
-
ਐੱਨਐੱਸਡੀਸੀ ਨਾਲ ਸਮਝੌਤਾ – ਪਹਿਲਾਂ ਦੀ ਸਿਖਲਾਈ (ਆਰਪੀਐੱਲ) ਦੀ ਮਾਨਤਾ ਲਈ ਸਕਿੱਲ ਬੂਟ ਸਿਖਲਾਈ ਪ੍ਰੋਗਰਾਮ (ਐੱਸਬੀਟੀਪੀ) ਸ਼ੁਰੂ ਕਰਨ ਲਈ
-
ਲੇਬਰ ਚੌਂਕ/ਲੇਬਰ ਚੌਪਾਲ: ਪਹੁੰਚ ਤੋਂ ਦੂਰ ਵਾਲਿਆਂ ਤੱਕ ਪਹੁੰਚਣਾ: ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਪ੍ਰਚਾਰ ਕਰਨ ਲਈ ਸ਼੍ਰਮਿਕ ਚੌਂਕ (ਲੇਬਰ ਮਾਰਕੀਟ) ਵਿਖੇ ਮੁਹਿੰਮ ਦਾ ਆਯੋਜਨ ਕਰਨ ਦਾ ਉਦੇਸ਼। ਅਸੰਗਠਿਤ ਕਾਮਿਆਂ ਲਈ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਸਰਕਾਰੀ ਸਕੀਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਈ-ਸ਼੍ਰਮ ਪੋਰਟਲ ਦੇ ਨਾਲ-ਨਾਲ ਹੋਰ ਸਮਾਜਿਕ ਸੁਰੱਖਿਆ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਅਸੰਗਠਿਤ ਕਾਮਿਆਂ ਲਈ ਸਕੀਮਾਂ ਵਿੱਚ ਨਾਮਜਦਗੀ ਲਈ ਉਤਸ਼ਾਹਿਤ ਕਰਨਾ।
-
ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ "ਔਰਤ ਵਰਕਰਾਂ 'ਤੇ ਧਿਆਨ ਕੇਂਦ੍ਰਤ ਕਰਦਿਆਂ ਹੋਇਆਂ ਜਨਤਕ ਭਾਗੀਦਾਰੀ ਵਿੱਚ ਜਾਗਰੂਕਤਾ ਲਈ ਅਸੰਗਠਿਤ ਅਤੇ ਪੇਂਡੂ ਖੇਤਰ ਦੇ ਵਰਕਰਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ" ਵਿਸ਼ੇ 'ਤੇ ਵਿਸ਼ੇਸ਼ ਪ੍ਰੋਗਰਾਮ।
-
ਸ਼੍ਰੀ ਦੱਤੋਪੰਤ ਥੇਂਗੜੀ ਦੀ 102ਵੀਂ ਜਨਮ ਵਰ੍ਹੇਗੰਢ 10 ਨਵੰਬਰ, 2022 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਮਨਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਦੱਤੋਪੰਤ ਥੇਂਗੜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਮਜ਼ਦੂਰਾਂ ਦੀ ਸਿੱਖਿਆ ਦੇ ਖੇਤਰ ਵਿੱਚ ਥੇਂਗੜੀ ਦੇ ਯੋਗਦਾਨ 'ਤੇ ਚਾਨਣਾ ਪਾਇਆ ਅਤੇ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਜ਼ਿਕਰ ਕੀਤਾ। ਸ਼੍ਰੀ ਯਾਦਵ ਨੇ ਡੀਟੀਐੱਨਬੀਡਬਲਯੂਈਡੀ ਦੀ ਸਿਖਲਾਈ ਸਮੱਗਰੀ ਤੱਕ ਸੌਖਿਆਂ ਪਹੁੰਚ ਲਈ ਕਿਊਆਰ (QR) ਕੋਡ ਦੇ ਨਾਲ ਬੋਰਡ ਵਲੋਂ ਤਿਆਰ ਡਿਜੀਟਲ ਸਾਖਰਤਾ 'ਤੇ ਇੱਕ ਵਿੱਦਿਅਕ ਵੀਡੀਓ ਵੀ ਲਾਂਚ ਕੀਤਾ।
*******
ਐੱਮਜੇਪੀਐੱਸ/ਐੱਸਐੱਸਵੀ
(Release ID: 1892232)
Visitor Counter : 215